ਤਾਜਾ ਖ਼ਬਰਾਂ


ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਰਾਜਸਥਾਨ ਦੇ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ-ਪ੍ਰਧਾਨ ਮੰਤਰੀ
. . .  19 minutes ago
ਜੈਪੁਰ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਏ ਖੇਡ ਸਮਾਗਮਾਂ ਅਤੇ ਖੇਡ ਮਹਾਕੁੰਭਾਂ ਦੀ ਲੜੀ ਇਕ ਵੱਡੀ ਤਬਦੀਲੀ...
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਸਜਾਇਆ ਗਿਆ ਨਗਰ ਕੀਰਤਨ
. . .  about 1 hour ago
ਅੰਮ੍ਰਿਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਬਾਬਾ ਜੀ ਦੇ ਜਨਮ ਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਲਈ...
ਗ੍ਰਹਿ ਮੰਤਰਾਲੇ ਵਲੋਂ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਨੂੰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ
. . .  about 1 hour ago
ਨਵੀਂ ਦਿੱਲੀ, 5 ਫਰਵਰੀ-ਗ੍ਰਹਿ ਮੰਤਰਾਲੇ ਦੇ ਇਕ ਸੰਚਾਰ 'ਤੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ "ਜ਼ਰੂਰੀ" ਅਤੇ "ਐਮਰਜੈਂਸੀ" ਆਧਾਰ 'ਤੇ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਉੱਪਰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ...
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ
. . .  about 2 hours ago
ਇਸਲਾਮਾਬਾਦ, 5 ਫਰਵਰੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ, ਜਨਰਲ ਪਰਵੇਜ਼ ਮੁਸ਼ੱਰਫ (ਸੇਵਾਮੁਕਤ) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ।
ਭਾਰਤੀ ਅਮਰੀਕੀ ਸਾਂਸਦ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਿਯੁਕਤ
. . .  about 2 hours ago
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜ਼ੀ ਬਾਰੇ ਸਦਨ ਦੀ ਵਿਸ਼ੇਸ਼ ਅਧਿਕਾਰੀ...
ਨਿਪਾਲ:ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਕਾਠਮੰਡੂ, 5 ਫਰਵਰੀ-ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਕਾਠਮੰਡੂ 'ਚ ਪ੍ਰਦਰਸ਼ਨ ਕੀਤਾ...
ਸਾਡਾ ਕੋਈ ਵੀ ਵਿਰੋਧੀ ਸਾਡੇ ਨਾਲ ਲੜ ਨਹੀਂ ਸਕਦਾ-ਮੁੱਖ ਮੰਤਰੀ ਤ੍ਰਿਪੁਰਾ
. . .  about 3 hours ago
ਅਗਰਤਲਾ, 5 ਫਰਵਰੀ-ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਵਿਰੋਧੀ, ਭਾਵੇਂ ਉਹ ਮੋਥਾ (ਟਿਪਰਾ ਮੋਥਾ ਪਾਰਟੀ), ਕਾਂਗਰਸ ਜਾਂ ਸੀ.ਪੀ.ਆਈ. (ਐਮ) ਸਾਡੇ ਨਾਲ ਲੜ ਨਹੀਂ ਸਕਦਾ। ਅਸੀਂ ਇੱਥੇ ਪਾਰਦਰਸ਼ਤਾ ਨਾਲ ਚੰਗਾ ਕੰਮ ਕੀਤਾ ਹੈ। ਅਸੀਂ ਵੀ ਉਸ...
ਚਿਲੀ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22
. . .  about 3 hours ago
ਸੈਂਟੀਆਗੋ (ਚਿੱਲੀ), 5 ਫਰਵਰੀ -ਸਰਕਾਰੀ ਅਧਿਕਾਰੀਆਂ ਅਨੁਸਾਰ ਦੱਖਣੀ-ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ...
ਸਪੇਸਐਕਸ ਮਾਰਚ ਵਿਚ ਸਟਾਰਸ਼ਿਪ ਲਾਂਚ ਦੀ ਕਰ ਸਕਦਾ ਹੈ ਕੋਸ਼ਿਸ਼ -ਐਲੋਨ ਮਸਕ
. . .  about 4 hours ago
ਵਾਸ਼ਿੰਗਟਨ, 5 ਫਰਵਰੀ -ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇਸ ਦਾ ਵਿਸ਼ਾਲ ਸਟਾਰਸ਼ਿਪ ਰਾਕੇਟ ਸਿਸਟਮ ਅਗਲੇ ਮਹੀਨੇ ਪਹਿਲੀ ਵਾਰ ਆਰਬਿਟਲ...
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
. . .  about 4 hours ago
ਮੁੰਬਈ, 5 ਫਰਵਰੀ-ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਸ਼ਿਕਾਇਤ 'ਤੇ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਂਡਰੀਆ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ (ਵਿਨੋਦ ਕਾਂਬਲੀ) ਨੇ ਸ਼ਰਾਬ ਦੇ ਨਸ਼ੇ ਵਿਚ ਉਸ...
ਪ੍ਰਧਾਨ ਮੰਤਰੀ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਕਰਨਗੇ ਸੰਬੋਧਨ
. . .  about 5 hours ago
ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ...
ਪਿੰਡ ਸਹਿਜੜਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
. . .  about 5 hours ago
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਜਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਬੀਤੀ ਰਾਤ ਇਕ 19 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੱਘ ਪੁੱਤਰ ਨਰੋਤਮ ਸਿੱਘ ਵਾਸੀ ਸਹਿਜੜਾ...
ਅਮਰੀਕਾ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਚੀਨ ਦੁਆਰਾ ਸਖ਼ਤ ਅਸੰਤੁਸ਼ਟੀ ਜ਼ਾਹਰ
. . .  about 5 hours ago
ਬੀਜਿੰਗ, 5 ਫਰਵਰੀ -ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਨੇ ਆਪਣੇ ਗੁਬਾਰੇ ਨੂੰ ਮਾਰਨ ਲਈ ਸੰਯੁਕਤ ਰਾਜ ਦੁਆਰਾ ਤਾਕਤ ਦੀ ਵਰਤੋਂ 'ਤੇ ਸਖ਼ਤ ਅਸੰਤੁਸ਼ਟੀ ਅਤੇ ਵਿਰੋਧ ਜ਼ਾਹਰ ਕੀਤਾ ਹੈ, ਜਿਸ ਨੂੰ ਇਸ ਨੇ ਨਾਗਰਿਕ ਹਵਾਈ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  1 day ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  1 day ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  1 day ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  1 day ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  1 day ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  1 day ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  1 day ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  1 day ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  1 day ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553

ਮਾਨਸਾ

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦੇ ਧਰਨੇ 229ਵੇਂ ਦਿਨ ਵੀ ਜਾਰੀ ਰਹੇ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਤਿੰਨ ਖੇਤੀ ਕਾਨੂੰਨ ਰੱਦ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਜ਼ਿਲੇ੍ਹ 'ਚ ਕਿਸਾਨਾਂ ਵਲੋਂ ਲਗਾਏ ਧਰਨੇ 229ਵੇਂ ਦਿਨ ਰੋਸ ਪ੍ਰਦਰਸ਼ਨ ਜਾਰੀ ਰਹੇ | ਰੇਲਵੇ ਪਾਰਕਿੰਗ ਮਾਨਸਾ 'ਚ ਪ੍ਰਦਰਸ਼ਨ ਮੌਕੇ ਕਿਸਾਨ ...

ਪੂਰੀ ਖ਼ਬਰ »

ਵੇਅਰ ਹਾਊਸ ਮੈਨੇਜਰ ਅਤੇ ਆੜ੍ਹਤੀਏ ਦਾ ਰੱਫੜ ਥਾਣੇ ਪੁੱਜਾ

ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ) ਸਥਾਨਕ ਅਨਾਜ ਮੰਡੀ ਅੰਦਰ ਸਥਿਤ ਵੇਅਰ ਹਾਊਸ ਦੇ ਗੁਦਾਮਾਂ ਵਿਚ ਕਣਕ ਦੀ ਅਨਲੋਡਿੰਗ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਅਤੇ ਦੋ ਆੜ੍ਹਤੀਆਂ ਵਿਚਕਾਰ ਛਿੜਿਆ ਰੱਫੜ ਆਖ਼ਰ ਸਥਾਨਕ ਪੁਲਿਸ ਥਾਣੇ ਵਿਚ ਪਹੁੰਚ ਗਿਆ ਹੈ | ਸਬੰਧਿਤ ...

ਪੂਰੀ ਖ਼ਬਰ »

3000 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ, ਮਾਮਲਾ ਦਰਜ

ਤਲਵੰਡੀ ਸਾਬੋ, 16 ਮਈ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ 'ਤੇ ਪੁਲਿਸ ਵਲੋਂ ਬੀਤੇ ਸਮੇਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤੀ ਦੌਰਾਨ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਸ ਨੇ ਇਕ ਵਿਅਕਤੀ ...

ਪੂਰੀ ਖ਼ਬਰ »

ਜ਼ਿਲ੍ਹਾ ਯੂਥ ਕਾਂਗਰਸ ਦੇ ਕਾਰਕੁਨ ਲੋੜਵੰਦਾਂ ਦੀ ਸਹਾਇਤਾ ਲਈ ਵਚਨਬੱਧ- ਚੁਸਪਿੰਦਰਬੀਰ ਸਿੰਘ ਭੂਪਾਲ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਕਾਰਕੁਨ ਲੋੜਵੰਦਾਂ ਦੀ ਸਹਾਇਤਾ ਲਈ ਵਚਨਬੱਧ ਹਨ | ਇਸੇ ਲੜੀ ਤਹਿਤ ਜਿੱਥੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਸੈਂਪਿਲੰਗ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਦਾ ਦੌਰਾ

ਮਾਨਸਾ, 16 ਮਈ (ਵਿਸ਼ੇਸ ਪ੍ਰਤੀਨਿਧ)- ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਜੇਰੇ ਇਲਾਜ ਕੋਵਿਡ ਪਾਜ਼ੀਟਿਵ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚੋਂ 583 ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਪਿੰਡਾਂ 'ਚ ਜਾਗਰੂਕਤਾ ਮੁਹਿੰਮ

ਮਾਨਸਾ, 16 ਮਈ (ਵਿ. ਪ੍ਰਤੀ.)- ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਤ ਤਲਵੰਡੀ ਸਾਬੋ ਤਾਪ ਘਰ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਲਾਂਟ ਦੇ ਅੰਦਰ ਅਤੇ ਨੇੜਲੇ ਪਿੰਡਾਂ 'ਚ ਜਾਗਰੂਕ ਮੁਹਿੰਮ ਚਲਾਉਣ ਦੇ ਨਾਲ ਹੀ ਲੋੜਵੰਦਾਂ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਦੀ ਘਾਟ ਕਾਰਨ ਟੀਕਾਕਰਨ ਮੁਹਿੰਮ ਨੂੰ ਬਰੇਕਾਂ ਲੱਗੀਆਂ

ਬੁਢਲਾਡਾ, 16 ਮਈ (ਸਵਰਨ ਸਿੰਘ ਰਾਹੀ)- ਜਾਰੀ ਟੀਕਾਕਰਨ ਮੁਹਿੰਮ ਦੌਰਾਨ ਵੈਕਸੀਨ ਦੀ ਘਾਟ ਦੇ ਚੱਲਦਿਆਂ ਟੀਕਾ ਲਗਵਾਉਣ ਦੇ ਇੱਛੁਕ 45 ਸਾਲ ਤੋਂ ਵੱਧ ਉਮਰ ਦੇ ਲੋਕ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜਰ ਰਹੇ ਹਨ | ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਸਮੇਤ ਬਲਾਕ ਬੁਢਲਾਡਾ ਦੇ ...

ਪੂਰੀ ਖ਼ਬਰ »

ਸਹਾਇਤਾ ਗਰੁੱਪ ਸੰਸਥਾ ਨੇ ਕੋਰੋਨਾ ਪੀੜਤਾਂ ਲਈ 50 ਕਿੱਟਾਂ ਦਿੱਤੀਆਂ

ਜੋਗਾ , 16 ਮਈ (ਮਨਜੀਤ ਸਿੰਘ ਘੜੈਲੀ)- ਸਹਾਇਤਾ ਗਰੁੱਪ ਲੁਧਿਆਣਾ ਸੰਸਥਾ ਵਲੋਂ ਕੋਰੋਨਾ ਮਹਾਂਮਾਰੀ ਤੇ ਚੱਲਦਿਆਂ ਲੋੜਵੰਦ ਲੋਕਾਂ ਦਾ ਸਹਾਰਾ ਬਣਨ ਲਈ ਕੋਰੋਨਾ ਪੀੜਤ ਮਰੀਜ਼ਾਂ ਲਈ ਕਿੱਟਾਂ ਦਿੱਤੀਆਂ ਗਈਆਂ | ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ...

ਪੂਰੀ ਖ਼ਬਰ »

ਕਿਸਾਨ ਆਗੂ ਧਨੇਰ ਵਲੋਂ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਕੀਤੀ ਟਿੱਪਣੀ ਨਿੰਦਣਯੋਗ-ਨਕੱਈ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਵਲੋਂ ਸਾਬਕਾ ਕੇਂਦਰੀ ਮੰਤਰੀ ਖ਼ਿਲਾਫ਼ ਭੱਦੀ ਸ਼ਬਦਾਵਲੀ 'ਚ ਕੀਤੀ ਟਿੱਪਣੀ ਦਾ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਲੋਕ ਟੈਸਟਿੰਗ ਤੇ ਟੀਕਾਕਰਨ ਕਰਵਾਉਣ- ਝਲਬੂਟੀ

ਮਾਨਸਾ, 16 ਮਈ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਝਲਬੂਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਅਤੇ ਫ਼ੈਲਾਅ ਨੂੰ ਰੋਕਣ ਲਈ ਟੈਸਟਿੰਗ ਕਰਵਾਉਣ ਅਤੇ ਟੀਕਾਕਰਨ ਵੀ | ਸਥਾਨਕ ਵਾਰਡ ਨੰ: 18 ...

ਪੂਰੀ ਖ਼ਬਰ »

ਮਾਨਸਾ ਜ਼ਿਲੇ੍ਹ 'ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 583 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਸਿਹਤ ਬਲਾਕ ਮਾਨਸਾ ਦੇ 60 ...

ਪੂਰੀ ਖ਼ਬਰ »

ਹਵਨ ਸਮੱਗਰੀ ਰਾਹੀਂ ਵਾਤਾਵਰਨ ਨੂੰ ਸ਼ੁੱਧ ਕੀਤਾ

ਬੁਢਲਾਡਾ, 16 ਮਈ (ਮਨਚੰਦਾ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ | ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਵਲੋਂ ...

ਪੂਰੀ ਖ਼ਬਰ »

ਆਨਲਾਈਨ ਮਹਿੰਦੀ ਮੁਕਾਬਲੇ ਕਰਵਾਏ

ਜੋਗਾ, 16 ਮਈ (ਪ.ਪ. ਰਾਹੀਂ)- ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ (ਲੜਕੀਆਂ) ਰੱਲਾ ਵਿਖੇ ਪਿ੍ੰਸੀਪਲ ਡਾ: ਪਰਮਿੰਦਰ ਕੁਮਾਰੀ ਦੀ ਅਗਵਾਈ 'ਚ ਆਨਲਾਈਨ ਮਹਿੰਦੀ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਐਜੂਕੇਸ਼ਨ ਵਿਭਾਗ ਮਨਪ੍ਰੀਤ ਕੌਰ ...

ਪੂਰੀ ਖ਼ਬਰ »

ਕਸਬਾ ਜੋਗਾ ਤੇ ਮਾਨਸਾ ਦਾ ਵਾਰਡ ਨੰਬਰ 2 ਕੰਟੇਨਮੈਂਟ ਜ਼ੋਨ ਐਲਾਨੇ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਆਫ਼ਤ ਪ੍ਰਬੰਧਨ ਐਕਟ ਤਹਿਤ ਜ਼ਿਲ੍ਹੇ ਦੇ ਕਸਬਾ ਜੋਗਾ ਅਤੇ ਮਾਨਸਾ ਸ਼ਹਿਰ ਦੇ ਵਾਰਡ ਨੰ: 2 ਨੂੰ ਕੰਟੇਨਮੈਂਟ ...

ਪੂਰੀ ਖ਼ਬਰ »

ਸੰਪਰਕ ਸੜਕ ਦੇ ਕੰਮ ਦੀ ਪੰਚਾਇਤ ਨੇ ਕਰਵਾਈ ਸ਼ੁਰੂਆਤ

ਚਾਉਕੇ, 16 ਮਈ (ਮਨਜੀਤ ਸਿੰਘ ਘੜੈਲੀ)- ਪਿੰਡ ਚੋਟੀਆਂ ਦੇ ਸਰਪੰਚ ਮੇਜਰ ਸਿੰਘ ਅਤੇ ਪੰਚਾਇਤ ਨੇ ਅੱਜ ਪਿੰਡ ਚੋਟੀਆਂ ਦੇ ਬੁੱਗਰ ਰੋਡ ਤੋਂ ਫੂਲ ਰੋਡ ਤੱਕ ਪ੍ਰੀਮਿਕਸ ਨਾਲ ਬਣਨ ਵਾਲੀ ਸੰਪਰਕ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਸਰਪੰਚ ਮੇਜਰ ਸਿੰਘ ਚੋਟੀਆਂ ਨੇ ...

ਪੂਰੀ ਖ਼ਬਰ »

26 ਮਈ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਲਈ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿਚ ਮੀਟਿੰਗਾਂ

ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਮਈ ਨੂੰ ਸਮੂਹ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਣੇ ਘਰਾਂ 'ਤੇ ਕਾਲੀਆਂ ਝੰਡੀਆਂ ਲਗਾਉਣ ਅਤੇ ਕੇਂਦਰ ਸਰਕਾਰ ਦੇ ਅਰਥੀ ...

ਪੂਰੀ ਖ਼ਬਰ »

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੇ ਹਰਸਿਮਰਤ ਕੌਰ ਬਾਦਲ ਖਿਲਾਫ ਆਏ ਬਿਆਨ ਦਾ ਅਕਾਲੀ ਆਗੂਆਂ ਲਿਆ ਗੰਭੀਰ ਨੋਟਿਸ

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਿਸਾਨ ਆਗੂ ਮਨਜੀਤ ਸਿੰਘ ਧਨੇਰ ਵੱਲੋਂ ਇਕ ਸਟੇਜ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬੋਲੀ ਗਲਤ ਬਿਆਨਬਾਜ਼ੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਗੰਭੀਰ ਨੋਟਿਸ ਲੈਂਦਿਆਂ ਧਨੇਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵਾਂਸ ਦੇ 707 ਨਵੇਂ ਕੇਸ - 22 ਦੀ ਮੌਤ

ਬਠਿੰਡਾ, 16 ਮਈ (ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜ਼ਿਲੇ੍ਹ ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 22 ਦੀ ਮੌਤ, 707 ਨਵੇਂ ਕੇਸ ਆਏ ਤੇ 888 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਵਾਪਸ ਪਰਤ ਗਏ ਹਨ |ਇਸ ਸਬੰਧੀ ਹੋਰ ਜਾਣਕਾਰੀ ...

ਪੂਰੀ ਖ਼ਬਰ »

131594 ਵਿਅਕਤੀਆਂ ਨੇ ਲਗਵਾਈ ਕੋਰੋਨਾ ਵੈਕਸੀਨ

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਸ੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 131594 ਵਿਅਕਤੀ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ | ਇਨ੍ਹਾਂ ਵਿਚ 12469 ਹੈਲਥ ਵਰਕਰਜ਼, 26396 ਫ਼ਰੰਟ ਲਾਈਨ ਵਰਕਰਜ਼, 18 ਤੋਂ 44 ਸਾਲ ਤੱਕ ਦੇ ...

ਪੂਰੀ ਖ਼ਬਰ »

ਕੋਰੋਨਾ ਨੇ ਫਿਰ ਸ਼ਿਮਲਾ ਮਿਰਚ ਉਤਪਾਦਕਾਂ ਦੇ ਸੁਪਨੇ ਚੂਰ ਕੀਤੇ

ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਲਵਾ ਖੇਤਰ ਦੇ ਸ਼ਿਮਲਾ ਮਿਰਚ ਕਾਸ਼ਤਕਾਰ ਕਿਸਾਨਾਂ ਨੂੰ ਐਤਕੀਂ ਫਿਰ ਕੋਰੋਨਾ ਨੇ ਵੱਡੀ ਮਾਰ ਪਾਈ ਹੈ | ਭਾਵੇਂ ਉਹ ਸਬਜ਼ੀ ਨੂੰ ਮੰਡੀਆਂ 'ਚ ਤਾਂ ਲੈ ਜਾਂਦੇ ਹਨ ਪਰ ਮਿੰਨੀ ਲਾਕਡਾਊਨ ਦੇ ਚੱਲਦਿਆਂ ਕੋਈ ਖ਼ਰੀਦਦਾਰ ਨਹੀਂ ...

ਪੂਰੀ ਖ਼ਬਰ »

ਕਮਲਾ ਨਹਿਰੂ ਕਾਲੋਨੀ ਚੋਂ ਮਾਈਕਰੋ ਕੰਟੇਨਮੈਂਟ ਜੋਨ ਹਟਾਇਆ

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਸਥਾਨਕ ਗੁਰੂ ਨਾਨਕ ਸਕੂਲ ਵਾਲੀ ਗਲੀ, ਕਮਲਾ ਨਹਿਰੂ ਬਠਿੰਡਾ ਦੇ ਏਰੀਆ ਹਾਊਸ ਨੰਬਰ 445 ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਧਰਨਾ

ਨਥਾਣਾ, 16 ਮਈ (ਗੁਰਦਰਸ਼ਨ ਲੁੱਧੜ) ਮਿਊਸਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਪੰਚਾਇਤ ਨਥਾਣਾ ਦੇ ਸਫ਼ਾਈ ਸੇਵਕਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ | ਯੂਨੀਅਨ ਦੇ ਆਗੂ ਸੋਨੀ ਸਿੰਘ ਨੇ ਦੱਸਿਆ ਕਿ ਸਫ਼ਾਈ ਸੇਵਕ ਪਿਛਲੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਕੋਰੋਨਾ ਨਾਲ ਤਿੰਨ ਦੀ ਮੌਤ, ਰਾਸ਼ਟਰਪਤੀ ਐਵਾਰਡੀ ਸਮੇਤ 44 ਹੋਰ ਕੋਰੋਨਾ ਪਾਜ਼ੀਟਿਵ

ਤਲਵੰਡੀ ਸਾਬੋ 16 ਮਈ (ਰਣਜੀਤ ਸਿੰਘ ਰਾਜੂ)-ਇਲਾਕੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ | ਕੋਰੋਨਾ ਕਾਰਨ ਇਲਾਕੇ ਦੇ ਇੱਕ ਮਸ਼ਹੂਰ ਡਾਕਟਰ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਸਿਹਤ ਵਿਭਾਗ ਵੱਲੋਂ ਮੁਹੱਈਆ ...

ਪੂਰੀ ਖ਼ਬਰ »

ਪਿੰਡ ਅਕਲੀਆਂ ਤੇ ਅਨੰਤ ਅਨਾਥ ਆਸ਼ਰਮ ਨਥਾਣਾ ਨੂੰ ਮਾਈਕਰੋ ਕੰਟੇਨਮੈਂਟ ਜੋਨ ਐਲਾਨਿਆ

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲ੍ਹੇ ਦੇ ਪਿੰਡ ਅਕਲੀਆਂ ਦੀ ਸਿੱਧੂ ਪੱਤੀ, ਮੇਨ ਗਲੀ, ਖੇਤਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਆਇਸੋਲੇਸ਼ਨ ਸਹੂਲਤਾਂ 'ਚ ਵਾਧਾ ਕਰਨ ਦੇ ਆਦੇਸ਼

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ੍ਹ ਦੇ 39 ਪ੍ਰਮੁੱਖ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਇਹ ਹੁਕਮ ਡਾਇਜ਼ੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿਤੇ ਹਨ | ਜਾਰੀ ਹੁਕਮ ਤਹਿਤ ਪ੍ਰਾਈਵੇਟ ਹਸਪਤਾਲਾਂ 'ਚ ਲੈਵਲ 2 ਦੇ 960 ਬੈੱਡ ਅਤੇ ਲੈਵਲ 3 ਦੇ 266 ਬੈੱਡ ਸਥਾਪਤ ਕੀਤੇ ਗਏ ਹਨ | ਜ਼ਿਲ੍ਹਾ ਮੈਜਿਸਟ੍ਰੇਟ ਦੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ 55 ਬੈੱਡ ਅਤੇ ਲੈਵਲ 3 ਦੇ 15 ਬੈੱਡ, ਡੀ ਐਚ ਹਸਪਤਾਲ ਲੈਵਲ 2 ਦੇ 50 ਬੈੱਡ, ਐਸ ਡੀ ਐਚ ਘੁੱਦਾ ਲੈਵਲ 2 ਦੇ 50 ਬੈੱਡ, ਡੀ.ਡੀ.ਆਰ.ਸੀ ਦੇ ਲੈਵਲ 2 ਦੇ 25, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 25 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 110 ਬੈੱਡ ਅਤੇ ਲੈਵਲ 3 ਦੇ 88 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 40 ਬੈੱਡ ਅਤੇ ਲੈਵਲ 3 ਦੇ 18 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 15 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਅਮ ਹਾਰਟ ਤੇ ਸੁਪਰ ਸਪੈਸ਼ਲਿਸਟ ਹਸਪਤਾਲ ਲੈਵਲ 2 ਦੇ 5 ਬੈੱਡ ਅਤੇ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਲੈਵਲ 2 ਦੇ 16 ਬੈੱਡ ਅਤੇ ਅਰੁਣਾ ਹਸਪਤਾਲ ਨੂੰ ਲੈਵਲ 2 ਦੇ 18 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ | ਇਸੇ ਤਰਾਂ ਜ਼ਿਲ੍ਹਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜ਼ਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 80 ਬੈੱਡ ਅਤੇ ਲੈਵਲ 3 ਦੇ 50 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 27 ਬੈੱਡ ਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 33 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ੍ਹ ਨਰਸਿੰਗ ਹੋਮ ਲੈਵਲ 2 ਦੇ 14 ਬੈੱਡ, ਬਡਿਆਲ ਮਲਟੀ ਸਪੈਸ਼ਲਿਟੀ ਐਂਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 7 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 18 ਬੈੱਡ, ਖ਼ਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਲੈਵਲ 2 ਦੇ 16 ਬੈੱਡ, ਪੰਜਾਬ ਕੈਂਸਰ ਕੇਅਰ ਤੇ ਮਲਟੀ ਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 22 ਅਤੇ ਲੈਵਲ 3 ਦੇ 15 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 20 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀ ਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ, ਸਿੱਧੂ ਹਸਪਤਾਲ ਤੇ ਡਾਇਲੈਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਛਾਬੜਾ ਹਸਪਤਾਲ ਅਤੇ ਟੈੱਸਟ ਟਿਊਬ ਬੇਬੀ ਸੈਂਟਰ ਨੂੰ ਲੈਵਲ 2 ਦੇ 10 ਬੈੱਡ, ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਰਵਿੰਦਰ ਹਸਪਤਾਲ ਲੈਵਲ 2 ਦੇ 10-10 ਬੈੱਡ, ਬਠਿੰਡਾ ਨਿਊਰੋ ਸਪਾਇਨ ਐਂਡ ਟਿਰਿਊਮਾ ਸੈਂਟਰ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 4 ਬੈੱਡ, ਐਮ. ਜੀ ਹਸਪਤਾਲ ਬਠਿੰਡਾ ਤੇ ਜੀਵੀਆ ਮਲਟੀ ਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8-8 ਬੈੱਡ, ਨਵਜੀਵਨ ਨਰਸਿੰਗ ਹੋਮ ਤੇ ਨਿਊ ਸਿਟੀ ਹਸਪਤਾਲ ਨੂੰ ਲੈਵਲ 2 ਦੇ 10-10 ਬੈੱਡ, ਅਪੈਕਸ ਹਸਪਤਾਲ ਐਨ.ਐਚ.ਸੈਵਨ ਰਾਮਪੁਰਾ ਫ਼ੂਲ ਲੈਵਲ 2 ਦੇ 18 ਬੈੱਡ, ਕਿ੍ਸ਼ਨਾ ਮੋਹਨ ਦਿੱਲੀ ਚਿਲਡਰਨ, ਮਲਟੀ ਸਪੈਸ਼ਲਿਸਟ ਹਸਪਤਾਲ ਨੇੜੇ ਵੀਰ ਕਾਲੋਨੀ ਬਠਿੰਡਾ ਲੈਵਲ 2 ਦੇ 10 ਬੈੱਡ, ਆਸ਼ੀਰਵਾਦ ਹਸਪਤਾਲ ਲੈਵਲ 2 ਦੇ 5 ਬੈੱਡ, ਆਰ.ਜੀ. ਹਸਪਤਾਲ, 40 ਫੁੱਟ ਨਾਮਦੇਵ ਰੋਡ ਲੈਵਲ 2 ਦੇ 8 ਬੈੱਡ, ਮਾਨ ਸਪੈਸ਼ਲਿਸਟ ਹਸਪਤਾਲ, ਅਜੀਤ ਰੋਡ ਗਲੀ ਨੰਬਰ 31 ਬਠਿੰਡਾ ਲੈਵਲ 2 ਦੇ 18 ਬੈੱਡ, ਜੈਮ ਹਸਪਤਾਲ ਲੈਵਲ 2 ਦੇ 6 ਬੈੱਡ, ਜਿੰਦਲ ਈ.ਐਨ.ਟੀ. ਹਸਪਤਾਲ ਲੈਵਲ 2 ਦੇ 8 ਬੈੱਡ, ਆਸਤਾ ਹਸਪਤਾਲ ਮੌੜ ਮੰਡੀ ਲੈਵਲ 2 ਦੇ 10 ਬੈੱਡ ਅਤੇ ਜਿੰਦਲ ਹਾਰਟ ਹਸਪਤਾਲ ਲੈਵਲ 2 ਦੇ 15 ਅਤੇ ਲੈਵਲ 3 ਦੇ 7 ਬੈੱਡ ਲਗਾਉਣ ਲਈ ਪਾਬੰਦ ਹੋਣਗੇ | ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ |

ਖ਼ਬਰ ਸ਼ੇਅਰ ਕਰੋ

 

ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ-ਡੀ. ਸੀ.

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਸ੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX