ਤਾਜਾ ਖ਼ਬਰਾਂ


ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  9 minutes ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  24 minutes ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  34 minutes ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  23 minutes ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  46 minutes ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  55 minutes ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 2 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 2 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  1 minute ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 2 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  1 minute ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 2 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਫ਼ਾਜ਼ਿਲਕਾ-ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 2 hours ago
ਫ਼ਾਜ਼ਿਲਕਾ, 17 ਸਤੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ...
ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ, ਈਰਾਨ ਤੇ ਅਰਮੀਨੀਆ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਤਜ਼ਾਕਿਸਤਾਨ ਵਿਚ ਐੱਸ.ਸੀ.ਓ. ਦੀ ਬੈਠਕ ਦੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦਾ ਸੰਸਦ ਵੱਲ ਮਾਰਚ ਅੱਜ

ਅਕਾਲੀ ਵਰਕਰਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਰੋਕਿਆ-ਡਾ: ਚੀਮਾ

. . .  about 9 hours ago
ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  1 day ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  1 day ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  1 day ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  1 day ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਜੇਠ ਸੰਮਤ 553
ਵਿਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਵੇ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। -ਬਰਿੰਗਮ ਯੋਮ

ਸੰਪਾਦਕੀ

ਨਿਸ਼ਕਾਮ ਸੇਵਾ ਭਾਵਨਾ ਦਾ ਕਰਮ

ਕੋਰੋਨਾ ਮਹਾਂਮਾਰੀ ਦੌਰਾਨ ਵਾਪਰ ਰਹੀਆਂ ਦੁਖਾਂਤ ਦੀਆਂ ਅਨੇਕਾਂ ਅਨੇਕ ਘਟਨਾਵਾਂ ਦੀ ਵਾਰਤਾ ਬੇਹੱਦ ਲੰਮੀ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਹੈ। ਵਾਪਰ ਰਿਹਾ ਇਹ ਦੁਖਾਂਤ ਆਉਣ ਵਾਲੇ ਲੰਮੇ ਸਮੇਂ ਤੱਕ ਭੁਲਾਇਆ ਨਹੀਂ ਜਾ ਸਕਦਾ। ਇਹ ਆਪਣੇ ਪਿੱਛੇ ਜਿਸ ਤਰ੍ਹਾਂ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਜੈਵਿਕ ਵੰਨ-ਸੁਵੰਨਤਾ ਰਹੇਗੀ ਤਾਂ ਮਨੁੱਖ ਰਹੇਗਾ

ਜੈਵਿਕ-ਵੰਨ-ਸੁਵੰਨਤਾ; ਜੀਵਨ ਦੇ ਆਧਾਰ ਦਾ ਵਿਗਿਆਨਕ ਸਰੋਤ ਹੈ। ਪੌਦੇ ਅਤੇ ਜੀਵ ਇਕ-ਦੂਜੇ ਦੇ ਪੂਰਕ ਹਨ। ਪੌਦਿਆਂ, ਜੀਵਾਂ ਅਤੇ ਮਨੁੱਖ ਦਾ ਪ੍ਰਸਪਰ ਸਬੰਧ ਹੈ। ਪੌਦੇ, ਪ੍ਰਾਣੀ, ਕੁਦਰਤੀ ਸੋਮੇ ਅਤੇ ਵਾਤਾਵਰਨ ਇਕ-ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਇਹ ਅਜਿਹਾ ਮਾਹੌਲ ਤੇ ਸੇਵਾਵਾਂ ਸਿਰਜਦੇ ਹਨ, ਜਿਸ ਤਹਿਤ ਅਸੀਂ ਆਪਣਾ ਜੀਵਨ ਸੁਖੀ ਬਸਰ ਕਰ ਸਕਦੇ ਹਾਂ। ਮਨੁੱਖੀ ਜਜ਼ਬਾ ਅਤੇ ਸੱਭਿਆਤਾਵਾਂ ਨੂੰ ਵਿਗਸਾਉਣ 'ਚ ਜੀਵਾਂ ਅਤੇ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਹੀ ਉਹ ਕੜੀ ਹੈ ਜਿਹੜੀ ਅਸੀਂ ਬੁੱਝ ਨਹੀਂ ਰਹੇ।
ਸਮੁੱਚਾ ਜੀਵੀ ਮੰਡਲ ਪ੍ਰਿਥਵੀ ਦੀ ਸਤ੍ਹਾ 'ਤੇ ਜਾਂ ਇਸ ਦੇ ਨੇੜੇ ਹੀ ਰਹਿੰਦਾ ਹੈ। ਮਹਾਂਸਾਗਰ ਵਿਚ 6.4 ਕਿਲੋਮੀਟਰ ਦੀ ਗਹਿਰਾਈ ਤੱਕ ਅਤੇ ਆਕਾਸ਼ ਵੱਲ 3.8 ਕਿਲੋਮੀਟਰ ਤੱਕ। ਕੁਝ ਕੁ ਮਾਰੂਥਲੀ ਭਾਗਾਂ, ਗਰਮ ਚਟਾਨਾਂ ਜਾਂ ਫਿਰ ਯੱਖ ਠੰਢੇ ਪਰਬਤੀ ਸਿਖਰਾਂ ਨੂੰ ਛੱਡ ਕੇ ਬਾਕੀ ਸਭ ਥਾਂ ਇਹ ਕੁਦਰਤੀ ਭੰਡਾਰ ਮੌਜੂਦ ਹਨ। ਧਰਾਤਲੀ ਬਣਤਰ, ਜਲਵਾਯੂ, ਬਨਸਪਤੀ ਦੀ ਕਿਸਮ ਅਤੇ ਘਣਤਾ, ਜਲ ਸੋਮਿਆਂ ਦੀ ਮਿਕਦਾਰ ਤੇ ਡੂੰਘਾਈ ਅਤੇ ਮਿੱਟੀ ਦੀ ਕਿਸਮ ਵੀ ਜੀਵੀ ਮੰਡਲ ਉੱਪਰ ਪ੍ਰਭਾਵ ਪਾਉਂਦੇ ਹਨ। ਹਵਾ, ਨਮੀ, ਧੁੱਪ, ਮਿੱਟੀ, ਪਾਣੀ, ਜੀਵ ਅਤੇ ਬਨਸਪਤੀ, ਗੱਲ ਕੀ, ਸਾਰਾ ਤਾਣਾਬਾਣਾ ਹੀ ਇਕ-ਦੂਜੇ ਨਾਲ ਗੂੜ੍ਹੇ ਸਬੰਧਾਂ ਵਜੋਂ ਜੁੜਿਆ ਹੋਇਆ ਹੈ। ਹੁਣ ਮਨੁੱਖ ਨੇ ਇਸ ਸੰਤੁਲਨ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਕ ਵੰਨਗੀ ਦੇ ਖ਼ਤਮ ਹੋ ਜਾਣ 'ਤੇ ਉਸ ਉੱਤੇ ਨਿਰਭਰ 10 ਤੋਂ 20 ਵੰਨਗੀਆਂ ਦੇ ਜੀਵਾਂ-ਪੌਦਿਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਫਿਰ ਮਨੁੱਖ ਕਿੰਨਾ ਕੁ ਚਿਰ ਜਿਊਂਦਾ ਰਹੇਗਾ? ਸਾਡੀ ਪ੍ਰਿਥਵੀ ਉੱਪਰ ਕਰੀਬ 2, 87, 655 ਕਿਸਮਾਂ ਦੇ ਪੌਦੇ ਅਤੇ 12, 49, 008 ਤਰ੍ਹਾਂ ਦੇ ਜੀਵ ਸਨ/ਹਨ। ਪੌਦਿਆਂ ਦੀਆਂ ਮੁੱਖ ਤੌਰ 'ਤੇ ਤਿੰਨ ਕਿਸਮਾਂ ਹਨ। ਪਹਿਲੀ ਵਿਚ ਦੋਫਾੜ ਬੀਜ ਵਾਲੀਆਂ 1, 99, 350 ਕਿਸਮਾਂ, ਇਕ ਬੀਜ ਜਾਂ ਗੁਠਲੀ ਵਾਲੇ 59, 300 ਤੇ 15, 000 ਕਿਸਮ ਦੀ ਕਾਈ, 13025 ਕਿਸਮ ਦੇ ਮਹੀਨ ਪੌਦੇ ਅਤੇ 980 ਤਰ੍ਹਾਂ ਦੇ ਪੌਦੇ ਤੋਂ ਪੌਦਾ ਪੈਦਾ ਕਰਨ ਵਾਲੇ ਹਨ। ਦੂਸਰੀ ਨਸਲ ਵਿਚ ਤਕਰੀਬਨ 88, 000 ਕਿਸਮਾਂ ਦੀ ਉੱਲੀ ਅਤੇ ਤੀਜੀ ਵਿਚ ਕਰੀਬ 10, 000 ਕਿਸਮ ਦੀ ਚਟਾਨਾਂ ਵਿਚ ਜੰਮਣ ਵਾਲੀ ਬਨਸਪਤੀ ਸ਼ਾਮਿਲ ਹੈ।
ਇਵੇਂ ਹੀ 12, 49, 000 ਜੀਵ ਵੀ ਮੁੱਖ ਤੌਰ 'ਤੇ ਦੋ ਜਾਤਾਂ ਵਿਚ ਵੰਡੇ ਜਾ ਸਕਦੇ ਹਨ। ਰੀੜ੍ਹ ਦੀ ਹੱਡੀ ਤੋਂ ਬਿਨਾਂ ਅਤੇ ਰੀੜ੍ਹ ਦੀ ਹੱਡੀ ਵਾਲੇ। ਪਹਿਲੀ ਜਾਤ ਵਿਚ 9, 50, 000 ਕਿਸਮ ਦੇ ਕੀੜੇ-ਮਕੌੜੇ, 70, 000 ਕਿਸਮ ਦੇ ਕੋਮਲ ਦੇਹੀ ਜੀਵ, 40, 000 ਤਰ੍ਹਾਂ ਦੇ ਕਠੋਰ ਦੇਹੀ ਪ੍ਰਾਣੀ ਅਤੇ ਬਾਕੀ 1, 30, 200 ਹੋਰ ਜੀਵ ਕਿਸਮਾਂ ਹਨ। ਇੰਜ ਹੀ ਰੀੜ੍ਹ ਦੀ ਹੱਡੀ ਵਾਲੇ ਅੱਗੇ ਪੰਜ ਕਿਸਮਾਂ ਦੇ ਹਨ। ਜਿਨ੍ਹਾਂ ਵਿਚ 29, 300 ਕਿਸਮਾਂ ਦੀਆਂ ਮੱਛੀ ਜਾਤੀ ਨਸਲਾਂ , 10, 324 ਕਿਸਮ ਦੇ ਪੰਛੀ , 8240 ਕਿਸਮ ਦੇ ਰੀਂਘਣ ਵਾਲੇ ਜੰਤੂ, 5743 ਕਿਸਮ ਦੇ ਜਲ-ਥਲ ਜੀਵ ਅਤੇ ਕਰੀਬ 5416 ਕਿਸਮ ਦੇ ਬੱਚੇ ਦੇਣ ਜਾਂ ਦੁੱਧ ਚੁੰਘਾਉਣ ਵਾਲੇ ਜੀਵ ਹਨ।
ਕੁੱਲ ਮਿਲਾ ਕੇ (ਹੁਣ ਤੱਕ ਦੀ ਗਿਣਤੀ-ਮਿਣਤੀ ਅਨੁਸਾਰ) 16, 44, 663 ਕਿਸਮਾਂ ਦੇ ਪੌਦੇ ਅਤੇ ਜੀਵ ਸਨ/ਹਨ, ਜਿਸ ਵਿਚ ਮਨੁੱਖ ਵੀ ਸ਼ਾਮਿਲ ਹੈ। ਹੁਣ ਪੌਦ ਅਤੇ ਜੀਵ ਨਸਲਾਂ ਨੇ ਪਿਛਲ ਮੋੜਾ ਲੈ ਲਿਆ ਹੈ। ਬਹੁਤ ਸਾਰੀਆਂ ਕਿਸਮਾਂ ਜਾਂ ਤਾਂ ਨਸ਼ਟ ਹੋ ਗਈਆਂ ਹਨ ਜਾਂ ਨਸ਼ਟ ਹੋਣ ਦੇ ਕੰਢੇ ਪਹੁੰਚ ਚੁੱਕੀਆਂ ਹਨ, ਭਾਵੇਂ ਇਸ ਵਿਚ ਕੁਦਰਤੀ ਘਟਨਾ-ਕ੍ਰਮ ਵੀ ਅਹਿਮ ਰੋਲ ਨਿਭਾਉਂਦੇ ਹਨ ਪ੍ਰੰਤੂ ਮਨੁੱਖੀ ਆਪ-ਹੁਦਰੀਆਂ ਦੀ ਭੂਮਿਕਾ ਵਧੇਰੇ ਹੈ। ਨਾ ਸੰਭਲੇ ਤਾਂ ਜੈਵਿਕ-ਵੰਨ-ਸੁਵੰਨਤਾ ਉੱਜੜ ਜਾਵੇਗੀ, ਅੰਤ ਮਨੁੱਖੀ ਨਸਲ ਦਾ ਵੀ ਭੋਗ ਪੈ ਜਾਵੇਗਾ।
ਕੁੱਲੀ, ਗੁੱਲੀ ਅਤੇ ਜੁੱਲੀ ਉਪਲਬਧ ਕਰਵਾਉਣ ਤੋਂ ਬਿਨਾਂ ਪੌਦੇ ਤੇ ਜੀਵ ਸਾਨੂੰ ਰੁਜ਼ਗਾਰ ਵੀ ਬਖਸ਼ਦੇ ਹਨ ਅਤੇ ਧਰਤੀ ਨੂੰ ਖੂਬਸੂਰਤੀ ਵੀ। ਸਿੱਧੇ ਲਾਭਾਂ ਤੋਂ ਤਕਰੀਬਨ ਅਸੀਂ ਸਾਰੇ ਜਾਣੂੰ ਹਾਂ। ਪੌਦੇ, 'ਪਘੂੰੜੇ ਤੋਂ ਲੈ ਕੇ ਅਰਥੀ ਤੱਕ ਸਾਡਾ ਬਹੁ-ਪੱਖੀ ਸਾਥ ਨਿਭਾਉਂਦੇ ਹਨ' ਅਤੇ ਜੀਵ, 'ਗਰਭ ਤੋਂ ਲੈ ਕੇ ਅੰਤਿਮ ਸਵਾਸ ਤੱਕ ਬਰਕਤਾਂ ਬਖਸ਼ਦੇ ਹਨ'। ਅਰਥਾਤ ਜੈਵਿਕ-ਵਿਭਿੰਨਤਾ ਨੇ ਹੀ ਮਨੁੱਖ ਜਾਤੀ ਨੂੰ ਕੁੱਲੀ, ਗੁਲੀ ਅਤੇ ਜੁੱਲੀ ਪ੍ਰਦਾਨ ਕੀਤੀ ਹੈ। ਜਿਥੋਂ ਤੱਕ ਅਸਿੱਧੇ ਲਾਭਾਂ ਦਾ ਸਬੰਧ ਹੈ, ਇਹੀ ਉਹ ਚੂਲ ਹੈ ਜਿਸ ਨੂੰ ਅਸੀਂ ਭੁੱਲੀ ਬੈਠੇ ਹਾਂ। ਦਰ-ਹਕੀਕਤ; ਅਸਿੱਧੇ ਲਾਭਾਂ ਦੀ ਬਦੌਲਤ ਹੀ ਮਨੁੱਖ ਜਿਊਂਦਾ ਹੈ। ਇਨ੍ਹਾਂ ਲਾਭਾਂ ਵਿਚ ਜਰਖੇਜ਼ ਮਿੱਟੀ, ਪਾਣੀ, ਵਰਖਾ, ਸ਼ੁੱਧ ਵਾਤਾਵਰਨ, ਊਰਜਾ, ਮੱਲੜ ਅਤੇ ਕੁਦਰਤੀ ਸਾਵਾਂਪਨ ਆਦਿ ਆਉਂਦਾ ਹੈ। ਇਹੀ ਉਹ ਕੜੀਆਂ ਹਨ ਜਿਨ੍ਹਾਂ ਬਿਨਾਂ ਨਾ ਤਾਂ ਜੈਵਿਕ-ਵਿਭਿੰਨਤਾ ਰਹਿ ਸਕਦੀ ਹੈੈ, ਨਾ ਹੀ ਮਨੁੱਖ।
ਸਾਗਰੀ/ਪ੍ਰਿਥਵੀ ਪੌਦੇ ਹਰ ਵਰ੍ਹੇ ਲਗਭਗ 143 ਅਰਬ ਮੀਟਰਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਪ੍ਰਿਥਵੀ ਉਪਰਲਾ ਜੀਵਨ ਦਿੱਸਦੇ ਜਾਂ ਅਣਦਿਸਦੇ ਰੂਪ ਵਿਚ ਹਰਿਆਵਲ ਕਰਕੇ ਹੀ ਹੈ। ਪੌਦੇ ਮਿੱਟੀ ਸੰਭਾਲੂ ਵੀ ਹਨ, ਇਸ ਨੂੰ ਜਰਖੇਜ਼ ਵੀ ਬਣਾਉਂਦੇ ਹਨ ਅਤੇ ਪਾਣੀ ਦੇ ਭੰਡਾਰਾਂ ਦੀ ਜ਼ਾਮਨੀ ਵੀ ਹਨ। ਮਾਰੂਥਲਾਂ ਦੀ ਨਿੱਕੀ-ਨਿੱਕੀ ਘਾਹ/ਝਾੜੀ ਵੀ 179 ਤੋਂ 543 ਮਿਲੀ ਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ। ਇਕ ਵਰਗ ਕਿਲੋਮੀਟਰ ਭਰਪੂਰ ਜੰਗਲ ਕਰੀਬ 50, 000 ਘਣ ਲੀਟਰ ਪਾਣੀ ਸੰਭਾਲ ਦਿੰਦਾ ਹੈ ਅਤੇ ਵਾਯੂਮੰਡਲ ਵਿਚੋਂ 3.7 ਮੀਟਰ ਟਨ ਕਾਰਬਨ ਡਾਇਆਕਸਾਈਡ ਤੇ 30 ਟਨ ਧੂੜ ਸਮੇਟ ਸਕਦਾ ਹੈ। ਜੰਗਲ ਦੀ 50 ਮੀਟਰ ਪੱਟੀ 30 ਡੈਸੀਬਲ ਸ਼ੋਰ ਘਟਾ ਸਕਦੀ ਹੈ।
ਵਾਤਾਵਰਨੀ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ। ਕਦੇ ਇਹ ਤਬਦੀਲੀ ਬੜੀ ਮੰਦ ਚਾਲੇ ਆਉਂਦੀ ਹੈ ਅਤੇ ਜੀਵ-ਜੰਤੂ ਉਸ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ। ਕਦੇ ਇਹ ਤਬਦੀਲੀ ਬੜੀ ਤਿੱਖੀ ਤੇ ਚਾਣਚੱਕ ਆ ਜਾਂਦੀ ਹੈ ਜਿਹੜੀ ਜੀਵ ਜਗਤ ਲਈ ਬੜੀ ਹਾਨੀਕਾਰਕ ਸਿੱਧ ਹੁੰਦੀ ਹੈ। ਮਨੁੱਖ ਨੇ ਜੈਵਿਕ-ਵਿਭਿੰਨਤਾ ਨੂੰ ਖ਼ਤਮ ਕਰਨ ਵਿਚ ਬੜਾ ਕੁਢਰ ਰੋਲ ਨਿਭਾਇਆ ਹੈ, ਸਿੱਧਾ ਅਤੇ ਅਸਿੱਧਾ। ਸਿੱਧੇ ਵਿਚ, ਜੰਗਲਾਂ ਦਾ ਉਜਾੜਾ, ਆਧੁਨਿਕ ਖੇਤੀ, ਵਿਗਿਆਨ ਦੀ ਦੁਰਵਰਤੋਂ ਅਤੇ ਬੰਦੇ ਨੂੰ ਅਖੌਤੀ ਭੌਤਿਕ-ਸਹੂਲਤਾਂ ਲਈ ਵਰਗਲਾਉਣਾ ਸ਼ਾਮਿਲ ਹੈ। ਅਸਿੱਧੇ ਵਿਚ ਕੁਦਰਤੀ ਸੋਮਿਆਂ ਦਾ ਅਚੇਤ-ਸੁਚੇਤ ਘਾਣ ਅਤੇ 'ਹਰ ਵਸਤ ਮਨੁੱਖ ਲਈ' ਵਾਲੀ ਧਾਰਨਾ ਸ਼ਾਮਿਲ ਹੈ। ਮੌਜੂਦਾ ਨਿਜ਼ਾਮਾਂ ਤੇ ਕਾਰਪੋਰੇਟਾਂ ਨੇ ਇਸ ਵਰਤਾਰੇ ਨੂੰ ਜ਼ਰ੍ਹਬਾਂ ਦੇ ਦਿੱਤੀਆਂ ਹਨ। ਸਿੱਟੇ ਵਜੋਂ ਪੌਦਿਆਂ ਅਤੇ ਜੀਵਾਂ ਦੀਆਂ ਅਨੇਕਾਂ ਕਿਸਮਾਂ ਜਾਂ ਤਾਂ ਲੁਪਤ ਹੋ ਗਈਆਂ ਹਨ ਜਾਂ ਸਦਾ-ਸਦਾ ਲਈ ਲੁਪਤ ਹੋਣ ਜਾ ਰਹੀਆਂ ਹਨ, ਇਹ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ।
ਜਲ-ਥਲੀ ਜੀਵਾਂ ਦੀਆਂ 57, ਸਖਤ ਖੋਲ ਵਾਲੇ ਦੀਆਂ 126, ਗੰਡੋਏ, ਜੋਕਾਂ, ਚੀਚ ਵਹੁਟੀ ਆਦਿ ਦੀਆਂ 139, ਕੋਰਲ ਤੇ ਸਪੰਜ਼ 154, ਰੀਂਗਣ ਵਾਲੇ 169, ਘੋਗੇ-ਸਿੱਪੀਆਂ 409, ਦੁਧਾਰੂ ਜੀਵਾਂ ਦੀਆਂ 507, ਮੱਛੀਆਂ ਦੀਆਂ 713, ਪੰਛੀਆਂ ਦੀਆਂ 1029 ਅਤੇ ਕੀੜੇ-ਮਕੌੜਿਆਂ ਦੀਆਂ 1093 ਕਿਸਮਾਂ ਸਦਾ ਲਈ ਨਸ਼ਟ ਹੋਣ ਦੇ ਕਗਾਰ ਉੱਤੇ ਖੜ੍ਹੀਆਂ ਹਨ। ਪੌਦਾ-ਜਗਤ ਵਿਚ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੈ, ਇਕਵੀਂ ਸਦੀ ਦੇ ਅੰਤ ਤੱਕ 60, 000 ਤੋਂ ਵਧੇਰੇ ਕਿਸਮਾਂ ਲੁਪਤ ਹੋ ਜਾਣਗੀਆਂ। ਵਿਸ਼ਵ ਮੁਕਾਬਲੇ ਭਾਰਤ ਦੀ ਤਸਵੀਰ ਬੇਹੱਦ ਧੁੰਦਲੀ ਹੈ।
ਕੁਦਰਤੀ ਵਿਕਾਸ ਦੌਰਾਨ ਜੀਵ-ਵੰਨਗੀਆਂ ਦੇ ਖ਼ਤਮ ਹੋਣ ਦੀ ਦਰ 60-70 ਸਾਲਾਂ ਦੌਰਾਨ ਸਿਰਫ ਇਕ ਵੰਨਗੀ ਸੀ। ਦੁਧਾਰੂ ਜੀਵਾਂ ਦੀ ਇਕ ਵੰਨਗੀ ਤਾਂ ਕਰੀਬ 400 ਸਾਲਾਂ ਦੇ ਅਰਸੇ ਬਾਅਦ ਅਤੇ ਪੰਛੀਆਂ ਦੀ 200 ਸਾਲਾਂ ਪਿੱਛੋਂ। 1600 ਤੋਂ 1900 ਈ. ਦੌਰਾਨ ਹਰ ਚਾਰ ਸਾਲਾਂ ਵਿਚ ਇਕ ਜੀਵ-ਵੰਨਗੀ ਨਸ਼ਟ ਹੋਣ ਲੱਗੀ ਅਤੇ 1900 ਈ: ਉਪਰੰਤ ਹਰ ਸਾਲ ਇਕ। ਹੁਣ ਪ੍ਰਤੀ ਸਪਤਾਹ ਇਕ ਜੀਵ ਜਾਂ ਪੌਦ ਨਸਲ ਖ਼ਤਮ ਹੋਣ ਦਾ ਅਨੁਮਾਨ ਹੈ। ਜੰਗਲ ਵਿਨਾਸ਼, ਵਾਤਵਰਨੀ ਤੇ ਜਲ ਸੋਮਿਆਂ ਦੇ ਨਿਘਾਰ ਦੀ ਦਰ ਇਹੀ ਰਹੀ ਤਾਂ 2199 ਤੱਕ ਪ੍ਰਤੀ ਦਿਨ ਇਕ ਵੰਨਗੀ ਪ੍ਰਿਥਵੀ ਤੋਂ ਸਦਾ-ਸਦਾ ਲਈ ਲੁਪਤ ਹੋ ਜਾਵੇਗੀੇ। ਕੀ, ਮਨੁੱਖ ਜ਼ਿੰਦਾ ਰਹੇਗਾ?
ਜਿਨ੍ਹਾਂ ਕਾਰਨਾਂ ਅਤੇ ਕਾਰਕਾਂ ਕਰਕੇ ਜੈਵਿਕ-ਵਿਭਿੰਨਤਾ ਖ਼ਤਰੇ ਵਿਚ ਹੈ ਉਨ੍ਹਾਂ ਵਿਚੋਂ ਵਧੇਰੇ ਉਹ ਹਨ, ਜਿਹੜੇ ਮਨੁੱਖ ਨੇ ਖ਼ੁਦ ਸਿਰਜੇ ਹਨ, ਉਨ੍ਹਾਂ ਨੂੰ ਮਨਫ਼ੀ ਕੀਤਾ ਜਾ ਸਕਦਾ ਹੈ। ਪ੍ਰੰਤੂ ਉਨ੍ਹਾਂ ਲਈ ਕੁਦਰਤ ਅਤੇ ਸਰਬੱਤ ਦੇ ਭਲੇ ਵਾਲੇ ਨਿਜ਼ਾਮ ਦੀ ਲੋੜ ਹੈ। ਸਾਡੇ ਪੁਰਖਿਆਂ ਨੇ ਜੀਵ-ਵਿਭਿੰਨਤਾ ਦੇ ਅਸਿੱਧੇ ਲਾਭਾਂ ਅਤੇ ਮਨੁੱਖੀ ਜੀਵਨ ਉੱਤੇ ਪਾਏ ਜਾਂਦੇ ਮਹੱਤਵਪੂਰਨ ਤੱਥਾਂ ਨੂੰ ਵੀ ਮਹਿਸੂਸ ਕੀਤਾ। ਪੌਦਿਆਂ ਅਤੇ ਜੀਵਾਂ ਦੇ ਗੁਣਾਂ ਤੇ ਪਰਸਪਰ ਆਪਸੀ ਨਿਰਭਰਤਾ ਦਾ ਜ਼ਿਕਰ ਇਤਿਹਾਸ-ਮਿਥਿਹਾਸ ਅਤੇ ਅਨੇਕਾਂ ਲੋਕ-ਗਾਥਾਵਾਂ 'ਚ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ ਹੈ। ਇਨ੍ਹਾਂ ਨਾਲ ਸਬੰਧਿਤ ਅਨੇਕਾਂ ਰੀਤੀਆਂ ਹਨ।
ਮੁੱਕਦੀ ਗੱਲ; ਸੱਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚੋਂ ਮਨੁੱਖ ਜਾਤੀ ਲੰਘ ਰਹੀ ਹੈ ਉਸ ਵਿਚ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜੀ ਅਤੇ ਆਰਥਿਕ ਚਿੰਤਾਵਾਂ ਵਿਚ ਜਿਹੜਾ ਵਾਧਾ ਹੋ ਰਿਹਾ ਹੈ ਉਸ ਦਾ ਮੂਲ ਆਧਾਰ ਜੈਵਿਕ-ਵੰਨ-ਸੁਵੰਨਤਾ (ਕੁਦਰਤ) ਦਾ ਉਜਾੜਾ ਵੀ ਹੈ।


-(ਲੇਖਕ ਉੱਘੇ ਵਾਤਾਵਰਨ ਪ੍ਰੇਮੀ ਹਨ)
ਮੋ: 94634-39075

ਖ਼ਬਰ ਸ਼ੇਅਰ ਕਰੋ

 

ਲੱਦਾਖ ਵਿਚ ਫਿਰ ਮਸ਼ਕਾਂ, ਚੀਨ ਦੇ ਇਰਾਦੇ ਕੀ ਹਨ?

ਸੰਨ 2020 ਵਿਚ ਚੀਨ ਨੇ ਤਿੱਬਤ ਵਿਚ ਮਸ਼ਕਾਂ ਕੀਤੀਆਂ ਤੇ ਉਸੇ ਸਾਲ ਅਪ੍ਰੈਲ ਵਿਚ ਲੱਦਾਖ 'ਚ ਸਾਰਾ 'ਨੋ ਮੈਨਜ਼ ਲੈਂਡ' ਦਾ ਇਲਾਕਾ ਦਬਾ ਲਿਆ, ਜਿਸ ਨੂੰ ਖਾਲੀ ਕਰਨ ਲਈ ਭਾਰਤੀ ਸੈਨਾ ਹਾਲੀ ਵੀ ਜੂਝ ਰਹੀ ਹੈ ਤੇ ਭਾਰਤੀ ਵਿਦੇਸ਼ ਵਿਭਾਗ ਚੀਨ ਦੀਆਂ ਲੇਲੜੀਆਂ ਕੱਢ ਰਿਹਾ ਹੈ। ਪਰ ਚੀਨ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX