ਤਾਜਾ ਖ਼ਬਰਾਂ


ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  2 minutes ago
ਅਜਨਾਲਾ, ਚਮਿਆਰੀ - 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਜੌਹਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ...
ਸ਼੍ਰੋਮਣੀ ਅਕਾਲੀ ਦਲ ਦਾ ਥੋੜੀ ਦੇਰ ਵਿਚ ਸੰਸਦ ਵਲ ਕੂਚ
. . .  39 minutes ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ...
ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਲੰਬੜਦਾਰ ਅਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ
. . .  49 minutes ago
ਫਗਵਾੜਾ ,17 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਪਿੰਡ ਗੰਡਵਾਂ ਦੀ ਇਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਕੋਰੇ ਕਾਗ਼ਜ਼ਾਂ 'ਤੇ ਦਸਖ਼ਤ ਕਰਵਾ ਕੇ ਜਾਲੀ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ
. . .  38 minutes ago
ਨਵੀਂ ਦਿੱਲੀ, 17 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 34,403 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ...
ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ
. . .  1 minute ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਝੰਡੇਵਾਲਾਨ-ਪੰਚਕੁਈਆਂ ਸੜਕ 'ਤੇ ਵਾਹਨਾਂ ਦੀ ...
ਸ਼ੇਫਾਲੀ ਜੁਨੇਜਾ ਆਈ.ਸੀ.ਏ.ਓ.ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਬਣੀ ਚੇਅਰਪਰਸਨ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸ਼ੇਫਾਲੀ ਜੁਨੇਜਾ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਹਵਾਬਾਜ਼ੀ ਸੁਰੱਖਿਆ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ...
ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ, ਭਾਰੀ ਪੁਲਿਸ ਬਲ ਤੈਨਾਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਖੇਤੀ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਗਿਆ ਹੈ | ਪੰਜਾਬ ਤੋਂ ਸੰਸਦ ਪ੍ਰਦਰਸ਼ਨ ਕਰਨ ਲਈ ਅਕਾਲੀ ਤੇ ਕਿਸਾਨ ਜਾ ਰਹੇ ਹਨ...
ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ ਸਾਹਿਬ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰਦੁਆਰਾ ਰਕਾਬ ਗੰਜ....
ਦਿੱਲੀ 'ਚ 144 ਧਾਰਾ ਲਾਗੂ, ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਦੀ ਆਗਿਆ ਨਹੀਂ ਮਿਲੀ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ....
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
. . .  about 2 hours ago
ਦਿੱਲੀ, 17 ਸਤੰਬਰ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ....
ਜੰਮੂ-ਕਸ਼ਮੀਰ: ਤੇਲੰਗਮ ਪਿੰਡ ਚੋਂ ਚਾਰ ਪਿਸਤੌਲਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
. . .  about 2 hours ago
ਜੰਮੂ-ਕਸ਼ਮੀਰ, 17 ਸਤੰਬਰ - ਪੁਲਿਸ ਅਤੇ ਫ਼ੌਜ ਨੇ ਸਾਂਝੇ ਤਲਾਸ਼ੀ ਅਭਿਆਨ ਵਿਚ ਪੁਲਵਾਮਾ ਜ਼ਿਲ੍ਹੇ ਦੇ ਤੇਲੰਗਮ ਪਿੰਡ ਵਿਚ ਚਾਰ ਪਿਸਤੌਲਾਂ ....
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
. . .  about 2 hours ago
ਨਵੀਂ ਦਿੱਲੀ, 17 ਸਤੰਬਰ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 71ਵਾਂ ਜਨਮ ਦਿਨ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪ੍ਰਧਾਨ ਮੰਤਰੀ
ਮੁੰਬਈ : ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ, 14 ਵਿਅਕਤੀ ਜ਼ਖਮੀ
. . .  about 2 hours ago
ਮਹਾਰਾਸ਼ਟਰ, 17 ਸਤੰਬਰ - ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ....
ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਲਗਾ ਕੇ ਬੰਦ ਕੀਤਾ
. . .  1 minute ago
ਨਵੀਂ ਦਿੱਲੀ, 17 ਸਤੰਬਰ - ਝਾੜੋਦਾ ਕਲਾਂ ਸਰਹੱਦ ਨੂੰ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡ ਦੀ ਵਰਤੋਂ ....
ਕਿਸਾਨਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਕੀਤਾ ਇਕੱਠ, ਪਾਰਲੀਮੈਂਟ ਦੇ ਸਾਹਮਣੇ ਹੋਈ ਬੈਰੀਕੈਡਿੰਗ
. . .  about 3 hours ago
ਨਵੀਂ ਦਿੱਲੀ, 17 ਸਤੰਬਰ (ਰੁਪਿੰਦਰਪਾਲ ਸਿੰਘ ਡਿੰਪਲ) ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਹਮਣੇ ਕਿਸਾਨ ਹੋਏ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਦਿਸੀ
. . .  about 3 hours ago
ਅਜਨਾਲਾ ਗੱਗੋਮਾਹਲ,17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) - ਭਾਰਤ-ਪਾਕਿਸਤਾਨ ਸਰਹੱਦ 'ਤੇ ਚੌਕੀ ਸਹਾਰਨ ਨਜ਼ਦੀਕ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ....
ਫ਼ਾਜ਼ਿਲਕਾ-ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 3 hours ago
ਫ਼ਾਜ਼ਿਲਕਾ, 17 ਸਤੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ...
ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ, ਈਰਾਨ ਤੇ ਅਰਮੀਨੀਆ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਤਜ਼ਾਕਿਸਤਾਨ ਵਿਚ ਐੱਸ.ਸੀ.ਓ. ਦੀ ਬੈਠਕ ਦੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਉਜ਼ਬੇਕਿਸਤਾਨ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦਾ ਸੰਸਦ ਵੱਲ ਮਾਰਚ ਅੱਜ

ਅਕਾਲੀ ਵਰਕਰਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਰੋਕਿਆ-ਡਾ: ਚੀਮਾ

. . .  about 10 hours ago
ਵਿਰਾਟ ਕੋਹਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੇ ਕਿਹਾ - ਇਹ ਸਹੀ ਸਮੇਂ ’ਤੇ ਸਹੀ ਫੈਸਲਾ ਹੈ
. . .  1 day ago
ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  1 day ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  1 day ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  1 day ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਜੇਠ ਸੰਮਤ 553
ਵਿਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਵੇ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। -ਬਰਿੰਗਮ ਯੋਮ

ਸੰਪਾਦਕੀ

ਨਿਸ਼ਕਾਮ ਸੇਵਾ ਭਾਵਨਾ ਦਾ ਕਰਮ

ਕੋਰੋਨਾ ਮਹਾਂਮਾਰੀ ਦੌਰਾਨ ਵਾਪਰ ਰਹੀਆਂ ਦੁਖਾਂਤ ਦੀਆਂ ਅਨੇਕਾਂ ਅਨੇਕ ਘਟਨਾਵਾਂ ਦੀ ਵਾਰਤਾ ਬੇਹੱਦ ਲੰਮੀ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਹੈ। ਵਾਪਰ ਰਿਹਾ ਇਹ ਦੁਖਾਂਤ ਆਉਣ ਵਾਲੇ ਲੰਮੇ ਸਮੇਂ ਤੱਕ ਭੁਲਾਇਆ ਨਹੀਂ ਜਾ ਸਕਦਾ। ਇਹ ਆਪਣੇ ਪਿੱਛੇ ਜਿਸ ਤਰ੍ਹਾਂ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਜੈਵਿਕ ਵੰਨ-ਸੁਵੰਨਤਾ ਰਹੇਗੀ ਤਾਂ ਮਨੁੱਖ ਰਹੇਗਾ

ਜੈਵਿਕ-ਵੰਨ-ਸੁਵੰਨਤਾ; ਜੀਵਨ ਦੇ ਆਧਾਰ ਦਾ ਵਿਗਿਆਨਕ ਸਰੋਤ ਹੈ। ਪੌਦੇ ਅਤੇ ਜੀਵ ਇਕ-ਦੂਜੇ ਦੇ ਪੂਰਕ ਹਨ। ਪੌਦਿਆਂ, ਜੀਵਾਂ ਅਤੇ ਮਨੁੱਖ ਦਾ ਪ੍ਰਸਪਰ ਸਬੰਧ ਹੈ। ਪੌਦੇ, ਪ੍ਰਾਣੀ, ਕੁਦਰਤੀ ਸੋਮੇ ਅਤੇ ਵਾਤਾਵਰਨ ਇਕ-ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ। ਇਹ ਅਜਿਹਾ ਮਾਹੌਲ ...

ਪੂਰੀ ਖ਼ਬਰ »

ਲੱਦਾਖ ਵਿਚ ਫਿਰ ਮਸ਼ਕਾਂ, ਚੀਨ ਦੇ ਇਰਾਦੇ ਕੀ ਹਨ?

ਸੰਨ 2020 ਵਿਚ ਚੀਨ ਨੇ ਤਿੱਬਤ ਵਿਚ ਮਸ਼ਕਾਂ ਕੀਤੀਆਂ ਤੇ ਉਸੇ ਸਾਲ ਅਪ੍ਰੈਲ ਵਿਚ ਲੱਦਾਖ 'ਚ ਸਾਰਾ 'ਨੋ ਮੈਨਜ਼ ਲੈਂਡ' ਦਾ ਇਲਾਕਾ ਦਬਾ ਲਿਆ, ਜਿਸ ਨੂੰ ਖਾਲੀ ਕਰਨ ਲਈ ਭਾਰਤੀ ਸੈਨਾ ਹਾਲੀ ਵੀ ਜੂਝ ਰਹੀ ਹੈ ਤੇ ਭਾਰਤੀ ਵਿਦੇਸ਼ ਵਿਭਾਗ ਚੀਨ ਦੀਆਂ ਲੇਲੜੀਆਂ ਕੱਢ ਰਿਹਾ ਹੈ। ਪਰ ਚੀਨ ਨੇ ਟੱਸ ਤੋਂ ਮੱਸ ਤਾਂ ਕੀ ਹੋਣਾ ਸੀ ਹੁਣ ਫਿਰ ਉਸੇ ਤਰ੍ਹਾਂ ਦੀਆਂ ਮਸ਼ਕਾਂ ਕਰ ਰਿਹਾ ਹੈ। ਉਸ ਦਾ ਅਗਲਾ ਇਰਾਦਾ ਕੀ ਹੈ, ਇਸ ਬਾਰੇ ਕੋਈ ਉਘ-ਸੁੱਘ ਨਹੀਂ ਮਿਲ ਰਹੀ। ਹਾਂ, ਇਹ ਤਾਂ ਸਾਫ਼ ਹੈ ਕਿ ਉਸ ਦੇ ਇਰਾਦੇ ਨੇਕ ਨਹੀਂ ਹਨ। ਉਸ ਨੇ ਪਹਿਲੀਆਂ ਗੱਲਬਾਤਾਂ ਰਾਹੀਂ ਆਪ ਪੇਗਾਂਗ ਝੀਲ ਦਾ ਉੱਤਰੀ ਇਲਾਕਾ ਇਸ ਲਈ ਖਾਲੀ ਕੀਤਾ ਸੀ ਤਾਂ ਕਿ ਭਾਰਤ ਤੋਂ ਦੱਖਣੀ ਪੇਗਾਂਗ ਵਾਲੇ ਇਲਾਕੇ ਖਾਲੀ ਕਰਵਾ ਸਕੇ। ਜਦ ਝੀਲ ਦਾ ਦੱਖਣੀ ਇਲਾਕਾ ਸਾਡੇ ਕਬਜ਼ੇ ਵਿਚ ਸੀ ਤਾਂ ਸਾਡੇ ਕੋਲ ਚੀਨ ਨਾਲ ਪੱਕੇ ਪੈਰੀਂ ਗੱਲਬਾਤ ਕਰਨ ਲਈ ਸਾਡਾ ਪੈਰ ਉੱਤੇ ਸੀ ਪਰ ਹੁਣ ਜਦ ਦਿਪਸਾਂਗ-ਹਾਟ ਸਪਰਿੰਗ ਦੇ ਮਹੱਤਵਪੂਰਨ ਇਲਾਕੇ ਨੂੰ ਚੀਨ ਤੋਂ ਖਾਲੀ ਕਰਵਾਉਣ ਦੀ ਗੱਲ ਹੈ ਤਾਂ ਚੀਨ ਟੱਸ ਤੋਂ ਮੱਸ ਨਹੀਂ ਹੋ ਰਿਹਾ, ਕਿਉਂਕਿ ਉਸ ਨੂੰ ਪਤਾ ਹੈ ਕਿ ਭਾਰਤ ਨੇ ਗੱਲਬਾਤ ਲਈ ਆਪਣੇ ਤਕੜੇ ਹੋਣ ਵਾਲੀ ਸਥਿਤੀ ਨੂੰ ਗੁਆ ਦਿੱਤਾ ਹੈ।
ਹੁਣ ਦੀਆਂ ਮਸ਼ਕਾਂ ਬਾਰੇ ਸੀ.ਐਨ.ਐਨ. ਨੇ ਜਦੋਂ ਭਾਰਤੀ ਫ਼ੌਜ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ, 'ਹੁਣ ਤੱਕ ਤਾਂ ਚੀਨ ਦੀ ਅਪ੍ਰੈਲ 2020 ਵਾਲੀ ਸਥਿਤੀ ਵਿਚ ਵਾਪਸੀ ਬੜੇ ਸੁਹਿਰਦ ਵਾਤਾਵਰਨ ਵਿਚ ਹੋਈ ਹੈ। ਪਰ ਹੁਣ ਜੋ ਭਰੋਸਾ ਟੁੱਟਿਆ ਹੈ ਉਸ ਨੂੰ ਬਣਾਉਣ ਵਿਚ ਕੁਝ ਸਮਾਂ ਲਗੇਗਾ। ਜੋ ਮਸ਼ਕ ਹੁਣ ਚੀਨ ਕਰ ਰਿਹਾ ਹੈ ਉਹ ਆਮ ਮਸ਼ਕ ਹੈ ਜੋ ਹਰ ਦੇਸ਼ ਆਪਣੀ ਫ਼ੌਜ ਨੂੰ ਚੁਸਤ-ਦਰੁਸਤ ਕਰਨ ਲਈ ਕਰਦਾ ਹੈ। ਅਸੀਂ ਵੀ ਏਵੇਂ ਹੀ ਕਰਦੇ ਹਾਂ। ਚੀਨ ਦੀਆਂ ਮਸ਼ਕਾਂ ਸਾਡੀਆਂ ਹੱਦਾਂ ਤੋਂ ਪਰ੍ਹੇ ਹਨ ਤੇ ਸਾਡੇ ਇਲਾਕੇ 'ਤੇ ਅਜੇ ਕੋਈ ਖ਼ਤਰਾ ਨਹੀਂ। ਅਸੀਂ ਲਗਾਤਾਰ ਉਨ੍ਹਾਂ 'ਤੇ ਅੱਖ ਰੱਖ ਰਹੇ ਹਾਂ।' ਜੋ ਗੱਲਾਂ ਧਿਆਨ ਯੋਗ ਹਨ ਉਹ ਇਹ ਹਨ ਕਿ ਭਾਰਤ ਦਿਪਸਾਂਗ-ਹਾਟ ਸਪਰਿੰਗ ਦਾ ਇਲਾਕਾ ਖਾਲੀ ਕਰਵਾਉਣ ਲਈ ਚੀਨ ਦੇ ਭਰੋਸੇ ਦੀ ਉਡੀਕ ਕਰ ਰਿਹਾ ਹੈ। ਇਹ ਵੀ ਸਪੱਸ਼ਟ ਹੈ ਕਿ ਭਾਰਤ ਵਲੋਂ ਪੇਗਾਂਗ ਝੀਲ ਦਾ ਦੱਖਣੀ ਇਲਾਕਾ ਬਿਨਾਂ ਚੀਨ ਵਲੋਂ ਮੱਲਿਆ ਇਲਾਕਾ ਛੁਡਵਾਉਣ ਤੋਂ ਖਾਲੀ ਕਰਨਾ ਇਕ ਵੱਡੀ ਗ਼ਲਤੀ ਸੀ ਕਿਉਂਕਿ ਭਾਰਤ ਕੋਲ ਠੋਸ ਗੱਲਬਾਤ ਵਿਚ ਆਪਣੇ ਪੱਖ ਵਿਚ ਦਬਾਅ ਪਾਉਣ ਲਈ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ, ਜਿਸ ਲਈ ਉਹ ਸਿਰਫ ਚੀਨ ਦੇ ਦੁਬਾਰਾ ਭਰੋਸੇ ਦੀ ਉਡੀਕ ਵਿਚ ਹੈ। ਇਹ ਵੀ ਪਤਾ ਨਹੀਂ ਕਿ ਚੀਨ ਦੀਆਂ ਇਨ੍ਹਾਂ ਮਸ਼ਕਾਂ ਦਾ ਕੀ ਇਰਾਦਾ ਹੈ? ਏਨੇ ਔਖੇ ਇਲਾਕੇ ਵਿਚ ਮਸ਼ਕਾਂ ਕਰਨੀਆਂ ਆਸਾਨ ਨਹੀਂ ਹੁੰਦੀਆਂ ਤੇ ਕਿਸੇ ਵੀ ਦੇਸ਼ ਲਈ ਬਹੁਤ ਮਹਿੰਗੀਆਂ ਹੁੰਦੀਆਂ ਹਨ ਤੇ ਆਮ ਤੌਰ 'ਤੇ ਇਨ੍ਹਾਂ ਨਾਲ ਕੋਈ ਨਾ ਕੋਈ ਹੋਰ ਯੋਜਨਾ ਜ਼ਰੂਰ ਜੁੜੀ ਹੁੰਦੀ ਹੈ। ਇਸ ਤੋਂ ਇਹ ਵੀ ਜ਼ਾਹਰ ਹੈ ਕਿ ਚੀਨੀ ਫ਼ੌਜ ਦੇਪਸਾਂਗ-ਗੋਗੜਾ-ਹਾਟ-ਸਪਰਿੰਗ ਇਲਾਕੇ ਤੋਂ ਕਿਸੇ ਵੀ ਹਾਲਤ ਵਿਚ ਪਿੱਛੇ ਨਹੀਂ ਹਟੇਗੀ। ਇਹ ਮਸ਼ਕਾਂ ਭਾਰੀ ਸੈਨਿਕ ਜਮਾਵੜੇ ਨਾਲ ਕੀਤੀਆਂ ਜਾ ਰਹੀਆਂ ਹਨ। ਪਿਛਲੀਆਂ ਮਸ਼ਕਾਂ ਵੇਲੇ ਉਸ ਨੇ ਲੱਦਾਖ ਵਿਚ 'ਨੋ ਮੈਨਜ਼ ਲੈਂਡ' ਦਾ ਸਾਰਾ ਇਲਾਕਾ ਦੱਬ ਲਿਆ ਸੀ, ਜਿਸ ਵਿਚੋਂ ਉਸ ਨੇ ਉੱਤਰ-ਪੂਰਬੀ ਇਲਾਕਾ ਹਾਲੇ ਤੱਕ ਖਾਲੀ ਨਹੀਂ ਕੀਤਾ। ਕੀ ਇਹ ਨਹੀਂ ਹੋ ਸਕਦਾ ਕਿ ਉਹ ਆਪਣੀ ਪਾਕਿਸਤਾਨ ਅਤੇ ਮੱਧ ਏਸ਼ੀਆ ਨੂੰ ਪਹੁੰਚ ਹੋਰ ਸੁਰੱਖਿਅਤ ਬਣਾਉਣ ਲਈ ਭਾਰਤ ਦਾ ਹੋਰ ਇਲਾਕਾ ਦੱਬਣ ਦੀ ਫ਼ਿਰਾਕ ਵਿਚ ਹੋਵੇ ਜਾਂ ਫਿਰ ਉਹ ਭਾਰਤ ਨੂੰ ਡਰਾਉਣ ਦੇ ਇਰਾਦੇ ਨਾਲ ਅਜਿਹੀਆਂ ਮਸ਼ਕਾਂ ਕਰ ਰਿਹਾ ਹੋਵੇ ਕਿ ਭਾਈ ਹੁਣ ਦਿਪਸਾਂਗ-ਹਾਟ ਸਪਰਿੰਗ ਦੇ ਇਲਾਕੇ ਬਾਰੇ ਹੋਰ ਗੱਲ ਕਰਨੀ ਭੁੱਲ ਜਾਓ। ਇਹ ਮਸ਼ਕਾਂ ਵੀ ਉਨ੍ਹਾਂ ਇਲਾਕਿਆਂ ਵਿਚ ਕੀਤੀਆਂ ਜਾ ਰਹੀਆਂ ਹਨ, ਜਿਥੋਂ ਕੁਝ ਹੀ ਘੰਟਿਆਂ ਵਿਚ ਹੱਦ 'ਤੇ ਪਹੁੰਚ ਕੇ ਕੋਈ ਵੀ ਵੱਡੀ ਕਾਰਵਾਈ ਹੋ ਸਕਦਾ ਹੈ। ਅਕਸਾਈ ਚਿਨਓਰੁਡੌਕ ਇਲਾਕੇ ਵਿਚ ਜਿਨਜ਼ਿਆਂਗ-ਤਿੱਬਤ ਹਾਈਵੇ ਜੀ 219 'ਤੇ ਚੀਨ ਵਲੋਂ ਪੱਕੇ ਟਿਕਾਣੇ ਬਣਾ ਲਏ ਹਨ ਜੋ ਹਰ ਮੌਸਮ ਲਈ ਵਰਤੇ ਜਾ ਸਕਦੇ ਹਨ। ਇਸ ਤੋਂ ਜ਼ਾਹਰ ਹੈ ਕਿ ਉਸ ਲਈ ਪਾਕਿਸਤਾਨ-ਮੱਧ ਪੂਰਬ ਤੱਕ ਪਹੁੰਚ ਸੁਰੱਖਿਅਤ ਰੱਖਣ ਲਈ ਬਹੁਤ ਮਹੱਤਵਪੂਰਨ ਹੈ।
ਇਸ ਵਿਚ ਸ਼ੱਕ ਨਹੀਂ ਕਿ ਚੀਨ ਦੇ ਮਾਪਦੰਡ ਦੋਹਰੇ ਹਨ। ਹੁਣ ਜਦ ਅਮਰੀਕੀ ਬੇੜਾ ਤਾਈਵਾਨ ਦੇ ਪਾਣੀਆਂ ਵਿਚ ਮਸ਼ਕ ਕਰ ਰਿਹਾ ਹੈ ਤਾਂ ਚੀਨ ਪਿੱਟ ਰਿਹਾ ਹੈ ਪਰ ਉਹ ਆਪ ਭਾਰਤ ਦੀਆਂ ਹੱਦਾਂ ਦੇ ਬਿਲਕੁਲ ਨੇੜੇ ਮਸ਼ਕਾਂ ਕਰ ਰਿਹਾ ਹੈ, ਉਸ ਬਾਰੇ ਉਹ ਚੁੱਪ ਹੈ। ਭਾਰਤ ਨੂੰ ਇਸ ਬਾਰੇ ਰੌਲਾ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਅੰਤਰਰਾਸ਼ਟਰੀ ਪੱਧਰ 'ਤੇ ਗੱਲ ਉਠਾਉਣੀ ਚਾਹੀਦੀ ਸੀ ਕਿ ਚੀਨ ਨੇ ਹਾਲੇ ਦਿਪਸਾਂਗ-ਹਾਟਸਪਰਿੰਗ ਦਾ ਇਲਾਕਾ ਖਾਲੀ ਨਹੀਂ ਕੀਤਾ ਅਤੇ ਦੋਵਾਂ ਦੇਸ਼ਾਂ ਵਿਚ ਇਨ੍ਹਾਂ ਮਸ਼ਕਾਂ ਕਾਰਨ ਤਣਾਅ ਵਧ ਰਿਹਾ ਹੈ ਤੇ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਕਿਉਂਕਿ ਚੀਨ ਭਰੋਸੇ ਲਾਇਕ ਨਹੀਂ। ਪਰ ਭਾਰਤ ਵਲੋਂ ਇਸ ਬਾਰੇ ਸਾਫ਼ ਪੋਚਾ ਮਾਰਨਾ ਕਿੱਡੀ ਕੁ ਸਿਆਣਪ ਭਰਿਆ ਕਦਮ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਚੀਨ ਦੇ ਇਰਾਦੇ ਨੇਕ ਨਹੀਂ ਤੇ ਉਹ ਕੁਝ ਵੀ ਕਰ ਸਕਦਾ ਹੈ, ਇਸ ਲਈ ਸਹੀ ਇਹੀ ਹੋਵੇਗਾ ਕਿ ਭਾਰਤ ਆਪਣੀਆਂ ਸੈਨਾਵਾਂ ਵੱਡੀ ਤਾਦਾਦ ਵਿਚ ਹੱਦ ਦੇ ਨੇੜੇ ਰੱਖੇ ਤੇ ਚੀਨ ਵਲੋਂ ਦੇਪਸਾਂਗ-ਗੋਗੜਾ-ਹਾਟ ਸਪਰਿੰਗ ਦਾ ਇਲਾਕਾ ਖਾਲੀ ਨਾ ਕਰਨ ਦਾ ਮਸਲਾ ਵਿਸ਼ਵ ਸੰਸਥਾਵਾਂ ਵਿਚ ਉਠਾਵੇ।


-ਮੋ: 98153-66726

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX