ਤਾਜਾ ਖ਼ਬਰਾਂ


ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  1 day ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  1 day ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  1 day ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  1 day ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  1 day ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  1 day ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  1 day ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  1 day ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  1 day ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  1 day ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  1 day ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  1 day ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  1 day ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  1 day ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  1 day ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  1 day ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  1 day ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  1 day ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  1 day ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  1 day ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਜੇਠ ਸੰਮਤ 553
ਵਿਚਾਰ ਪ੍ਰਵਾਹ: ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿੱਥੇ ਨਿਸ਼ਾਨੇ ਵੱਲ ਸੇਧਿਤ ਹੋਵੇ। -ਸੁਕਰਾਤ

ਸੰਪਾਦਕੀ

ਸਰਬਉੱਚ ਅਦਾਲਤ ਦੀਆਂ ਟਿੱਪਣੀਆਂ

ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਵਿਚ ਚੱਲ ਰਹੀ ਟੀਕਾਕਰਨ ਦੀ ਮੁਹਿੰਮ ਵਿਚ ਸਰਬਉੱਚ ਅਦਾਲਤ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਵਜ਼ਨਦਾਰ ਹਨ। ਹੁਣ ਤੱਕ ਇਸ ਮੁਹਿੰਮ ਸਬੰਧੀ ਚੁੱਕੇ ਗਏ ਸਵਾਲ ਸਮੇਂ ਮੁਤਾਬਿਕ ਸਹੀ ਅਤੇ ਢੁਕਵੇਂ ਹਨ। ਸਰਬਉੱਚ ਅਦਾਲਤ ਵਲੋਂ ਕੇਂਦਰ ਸਰਕਾਰ ...

ਪੂਰੀ ਖ਼ਬਰ »

ਸਿੱਖ ਪੰਥ ਲਈ ਅਭੁੱਲ ਹੈ ਸਾਕਾ ਨੀਲਾ ਤਾਰਾ

ਵਰ੍ਹੇਗੰਢ 'ਤੇ ਵਿਸ਼ੇਸ਼ ਜੂਨ-1984 'ਚ ਭਾਰਤ ਸਰਕਾਰ ਨੇ ਮਾਨਵਤਾ ਦੇ ਸਰਬ-ਸਾਂਝੇ ਧਰਮ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਫ਼ੌਜੀ ਹਮਲਾ ਕਰਕੇ ਸਿੱਖ ਮਾਨਸਿਕਤਾ ਨੂੰ ਐਸੇ ਜ਼ਖ਼ਮ ਦਿੱਤੇ ਜਿਹੜੇ ਰਿਸਦੇ-ਰਿਸਦੇ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਵਿਹੂਣੇ ਵਿਕਾਸ ਦਾ ਕੋਈ ਲਾਭ ਨਹੀਂ

ਮਈ ਦੇ ਦੂਜੇ ਹਫ਼ਤੇ ਤਿੰਨ ਦਿਨਾਂ ਲਈ ਪਟਿਆਲਾ ਜਾਣਾ ਪਿਆ। ਤਿੰਨੇ ਦਿਨ ਦੋ ਆਵਾਜ਼ਾਂ ਮੇਰੇ ਕੰਨਾਂ 'ਚ ਪੈਂਦੀਆਂ ਰਹੀਆਂ। ਇਕ ਸਰਕਾਰੀ ਮੈਡੀਕਲ ਕਾਲਜ ਦੇ ਸਮਾਂ ਦੱਸਣ ਵਾਲੇ ਘੰਟੇ ਦੀ, ਦੂਜੀ ਹਰ 10 ਮਿੰਟ ਬਾਅਦ ਆਉਂਦੀ ਐਂਬੂਲੈਂਸ ਦੀ ਆਵਾਜ਼। ਪਿੰਡ ਭਨੂਪਲੀ (ਨੰਗਲ ਡੈਮ) ਦੀ ...

ਪੂਰੀ ਖ਼ਬਰ »

ਭਾਰਤ ਦੀ ਕਿਸਾਨ ਲਹਿਰ ਦਾ ਇਤਿਹਾਸ ਅਤੇ ਚੁਣੌਤੀਆਂ

ਮੋਦੀ ਸਰਕਾਰ ਵਲੋਂ ਧੱਕੇ ਨਾਲ ਠੋਸੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਦੀ ਧਰਤੀ ਤੋਂ ਉੱਠਿਆ ਲਾਸਾਨੀ ਕਿਸਾਨ ਸੰਘਰਸ਼ ਜੋ ਕਿ ਕੇਵਲ ਪੰਜਾਬ ਦਾ ਹੀ ਨਹੀਂ ਸਗੋਂ ਸਾਰੇ ਭਾਰਤ ਦਾ, ਕੇਵਲ ਕਿਸਾਨ ਸੰਘਰਸ਼ ਹੀ ਨਹੀਂ ਸਗੋਂ ਜਨ ਸੰਘਰਸ਼/ਲੋਕ ਲਹਿਰ ਬਣ ਚੁੱਕਾ ਹੈ, ਨੇ ਕਿਸਾਨ, ਕਿਸਾਨੀ, ਖੇਤੀ, ਜ਼ਮੀਨ, ਕਿਸਾਨੀ ਮੁੱਦੇ, ਕਿਸਾਨ ਸਮੱਸਿਆਵਾਂ ਆਦਿ ਸਭ ਕੁਝ ਨੂੰ ਚਰਚਾ ਦੇ ਕੇਂਦਰ ਵਿਚ ਲੈ ਆਂਦਾ ਹੈ। ਅਸੀਂ ਸਮਝਦੇ ਹਾਂ ਕਿ ਵਰਤਮਾਨ ਕਿਸਾਨ ਸੰਘਰਸ਼ ਦੇ ਨਾਲ-ਨਾਲ ਇਸ ਸਮੇਂ ਉਪਰੋਕਤ ਸਭ ਕੁਝ ਵਾਰੇ ਵੀ ਗੰਭੀਰ ਅਤੇ ਬੁਨਿਆਦੀ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਸੰਘਰਸ਼ ਦੀ ਪਿੱਠ ਭੂਮੀ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ।
ਵਰਤਮਾਨ ਸਮਿਆਂ ਵਿਚ ਜਦੋਂ ਵੀ ਕਿਸੇ ਅਖ਼ਬਾਰ ਜਾਂ ਪਰਚੇ ਵਿਚ ਕਿਸਾਨੀ, ਖੇਤੀਬਾੜੀ ਅਤੇ ਜ਼ਮੀਨ ਬਾਰੇ ਕੋਈ ਲਿਖਤ ਪ੍ਰਕਾਸ਼ਿਤ ਹੁੰਦੀ ਹੈ ਤਾਂ ਉਸ ਦੀ ਸ਼ੁਰੂਆਤ ਅਕਸਰ ਇਸ ਕਥਨ ਨਾਲ ਹੁੰਦੀ ਹੈ ਕਿ ਅੱਜਕਲ੍ਹ ਕਿਸਾਨੀ ਅਤੇ ਖੇਤੀ ਦਾ ਸੰਕਟ ਚਰਚਾ ਅਤੇ ਬਹਿਸ ਦਾ ਭਖਵਾਂ ਮੁੱਦਾ ਬਣਿਆ ਹੋਇਆ ਹੈ ਅਤੇ ਇਹ ਕਥਨ ਹੈ ਵੀ ਠੀਕ, ਪਰ ਇਹ ਕਥਨ ਪੂਰਨ ਨਹੀਂ ਹੈ ਅਧੂਰਾ ਹੈ। ਪੂਰਾ ਕਥਨ, ਪੂਰਾ ਸੱਚ ਅਤੇ ਪੂਰਨ ਹਕੀਕਤ ਇਹ ਹੈ ਕਿ ਕੇਵਲ ਅੱਜਕਲ੍ਹ ਹੀ ਨਹੀਂ ਬਲਕਿ ਮਨੁੱਖੀ ਇਤਿਹਾਸ ਦੇ ਹਰ ਦੌਰ ਵਿਚ ਇਹ ਮੁੱਦਾ ਹਮੇਸ਼ਾ ਹੀ ਭਖਵਾਂ ਰਿਹਾ ਹੈ ਅਤੇ ਰਹੇਗਾ। ਸਾਡੇ ਇਸ ਕਥਨ ਦੀ ਵਿਆਖਿਆ ਇਹ ਹੈ ਕਿ ਖੁਰਾਕ ਦਾ ਮਸਲਾ ਹਮੇਸ਼ਾ ਹੀ 100 ਫ਼ੀਸਦੀ ਮਨੁੱਖੀ ਵਸੋਂ ਦਾ ਮਸਲਾ ਰਿਹਾ ਹੈ ਅਤੇ ਰਹੇਗਾ ਤੇ ਇਸ ਖੁਰਾਕ ਦੇ ਉਤਪਾਦਨ ਵਾਸਤੇ ਕਿਸਾਨੀ ਖੇਤੀਬਾੜੀ ਅਤੇ ਜ਼ਮੀਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਆਰੰਭਕ ਦੌਰ ਵਿਚ ਸਾਰੇ ਸੰਸਾਰ ਵਿਚ ਖੇਤੀਬਾੜੀ ਹੀ ਮਨੁੱਖੀ ਵਸੋਂ ਦੇ 95 ਫ਼ੀਸਦੀ ਹਿੱਸੇ ਲਈ ਰੁਜ਼ਗਾਰ ਦਾ ਸਾਧਨ ਸੀ। ਅੱਜ ਤੋਂ ਲਗਭਗ ਚਾਰ ਸਦੀਆਂ ਪਹਿਲਾਂ ਯੂਰਪ ਵਿਚ ਜਿਉਂ-ਜਿਉਂ ਸਨਅਤੀ ਵਿਕਾਸ ਸ਼ੁਰੂ ਹੋਇਆ ਅਤੇ ਵਧਣ ਲੱਗਾ, ਤਿਉਂ-ਤਿਉਂ ਹੀ ਖੇਤੀਬਾੜੀ ਤੋਂ ਮਨੁੱਖੀ ਰੁਜ਼ਗਾਰ ਦਾ ਭਾਰ ਘਟਣ ਲੱਗਾ। ਅੱਜਕਲ੍ਹ ਸੰਸਾਰ ਦੇ ਵਿਕਸਿਤ ਪੱਛਮੀ ਹਿੱਸੇ ਵਿਚ ਲਗਭਗ 10 ਫ਼ੀਸਦੀ ਵਸੋਂ ਹੀ ਕਿਸਾਨੀ ਕਿੱਤੇ ਉੱਪਰ ਗੁਜ਼ਗਾਰ ਲਈ ਨਿਰਭਰ ਰਹਿ ਗਈ ਹੈ। ਹਾਲਾਂ ਕਿ ਖੇਤੀਬਾੜੀ ਅਤੇ ਜ਼ਮੀਨ ਦੀ ਮਹੱਤਤਾ ਉਸੇ ਤਰ੍ਹਾਂ ਹੀ ਕਾਇਮ ਹੈ। ਪਰ ਜਿਥੋਂ ਤੱਕ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਵਿਕਾਸਸ਼ੀਲ ਅਤੇ ਅਣਵਿਕਸਿਤ ਮੁਲਕਾਂ ਦਾ ਸਬੰਧ ਹੈ, ਇਨ੍ਹਾਂ ਦੀ 70 ਫ਼ੀਸਦੀ ਵਸੋਂ ਅੱਜ ਵੀ ਰੁਜ਼ਗਾਰ ਵਾਸਤੇ ਕਿਸਾਨੀ ਅਤੇ ਖੇਤੀ ਕਿੱਤੇ 'ਤੇ ਹੀ ਨਿਰਭਰ ਹੈ। ਇਸ ਸੰਦਰਭ ਵਿਚ ਜੇਕਰ ਅਸੀਂ ਮਨੁੱਖੀ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਮਨੁੱਖੀ ਇਤਿਹਾਸ ਆਮ ਤੌਰ 'ਤੇ ਅਤੇ ਮੁੱਖ ਤੌਰ 'ਤੇ ਕਿਸਾਨੀ ਲਹਿਰਾਂ ਅਤੇ ਕਿਸਾਨੀ ਸੰਘਰਸ਼ਾਂ ਦਾ ਹੀ ਇਤਿਹਾਸ ਹੈ। ਇਹ ਸਚਾਈ ਅਤੇ ਹਕੀਕਤ ਸਾਡੇ ਦੇਸ਼ ਭਾਰਤ ਲਈ ਵੀ ਪੂਰੀ ਤਰ੍ਹਾਂ ਠੀਕ, ਢੁਕਵੀਂ ਅਤੇ ਲਾਗੂ ਹੁੰਦੀ ਹੈ। ਭਾਰਤ ਦੇ ਪ੍ਰਵਾਨਿਤ ਸਨਅਤੀਕਰਨ ਅਤੇ ਸਨਅਤੀ ਵਿਕਾਸ ਦੇ ਬਾਵਜੂਦ ਸਾਡੀ ਔਸਤਨ 70 ਫ਼ੀਸਦੀ ਵਸੋਂ ਅੱਜ ਵੀ ਰੁਜ਼ਗਾਰ ਵਾਸਤੇ ਕਿਸਾਨੀ ਕਿੱਤੇ, ਖੇਤੀਬਾੜੀ ਅਤੇ ਜ਼ਮੀਨ ਉਤੇ ਹੀ ਨਿਰਭਰ ਹੈ। ਵਸੋਂ ਦੇ ਏਨੇ ਵੱਡੇ ਹਿੱਸੇ ਦੀ ਸਮੱਸਿਆ ਕੇਵਲ ਇਸ ਹਿੱਸੇ ਦੀ ਹੀ ਸਮੱਸਿਆ ਨਹੀਂ ਰਹਿ ਜਾਂਦੀ ਸਗੋਂ ਇਹ ਪੂਰੇ ਦੇਸ਼ ਦੀ ਹੀ ਸਮੱਸਿਆ ਹੈ। ਇਹ ਹਮੇਸ਼ਾ ਭਖਵੀਂ ਸਮੱਸਿਆ ਰਹੀ ਹੈ ਅਤੇ ਰਹੇਗੀ। ਉਸ ਸਮੇਂ ਤੱਕ ਜਦੋਂ ਤੱਕ ਰੁਜ਼ਗਾਰ ਦੇ ਹੋਰ ਸਾਧਨ ਪੈਦਾ ਨਹੀ ਹੋ ਜਾਂਦੇ।
ਭਾਰਤ ਦੇ ਇਤਿਹਾਸ ਦਾ ਜੇਕਰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਧਿਅਨ ਕੀਤਾ ਜਾਵੇ ਤਾਂ ਇਤਿਹਾਸ ਦੇ ਹਰ ਦੌਰ ਵਿਚ ਸਮੇਂ ਦੀਆਂ ਕਿਸਾਨੀ ਸਮੱਸਿਆਵਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਿਸਾਨੀ ਹੀ ਹਰ ਲਹਿਰ, ਹਰ ਮੋੜ ਅਤੇ ਹਰ ਮੌਕੇ 'ਤੇ ਇਤਿਹਾਸ ਦੀ ਚਾਲਕ ਸ਼ਕਤੀ ਰਹੀ ਹੈ। ਇਤਿਹਾਸ ਜਾਂ ਮਿਥਿਹਾਸ ਦੀ ਹਰ ਲੜਾਈ ਚਾਹੇ ਰਾਮਾਇਣ, ਮਹਾਭਾਰਤ ਦੀਆਂ ਲੜਾਈਆਂ ਹੋਣ, ਚਾਹੇ ਸਿਕੰਦਰ, ਪੋਰਸ, ਮੌਰੀਆ ਵੰਸ਼, ਗੁਪਤ ਵੰਸ਼ ਤੋਂ ਲੈ ਕੇ ਕਨਿਸ਼ਕ, ਹਰਸ਼ ਵਰਧਨ, ਪ੍ਰਿਥਵੀ ਰਾਜ ਚੌਹਾਨ, ਤੁਰਕਾਂ, ਮੁਗਲਾਂ ਸਮੇਤ ਬਰਤਾਨਵੀ ਬਸਤੀਵਾਦ ਦਾ ਇਤਿਹਾਸਕ ਦੌਰ ਹੋਵੇ, ਦੇਸ਼ ਦੀ ਕਿਸਾਨੀ ਹਮੇਸ਼ਾ ਸੰਘਰਸ਼ਾਂ ਦੇ ਮੈਦਾਨ ਵਿਚ ਰਹੀ ਹੈ। ਦੇਸ਼ ਦੀ ਸਿੱਖ ਲਹਿਰ, ਜਿਸ ਦਾ ਸਿਖਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜਾਬ ਦੇ ਮਹਾਂ ਨਾਇਕ ਅਤੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋੋਂ ਲੜੀਆਂ ਜੰਗਾਂ, ਯੁੱਧਾਂ ਵਿਚ ਹੋਇਆ, ਵੀ ਜਮਾਤੀ ਨਿਰਣੇ ਦੇ ਪੱਖ ਤੋਂ ਅਸਲ ਵਿਚ ਕਿਸਾਨ ਲਹਿਰਾਂ ਹੀ ਸਨ। ਬਾਬਾ ਬੰਦਾ ਬਹਾਦਰ ਦੇ ਸਮੇਂ ਦੇ ਸੰਘਰਸ਼ਾਂ ਦੇ ਸਿੱਟੇ ਵਜੋਂ ਤਾਂ ਪੰਜਾਬ ਦੀ ਕਿਸਾਨ ਲਹਿਰ ਨੇ ਇਤਿਹਾਸਕ ਜਮਾਤੀ ਪ੍ਰਾਪਤੀਆਂ ਵੀ ਕੀਤੀਆਂ ਜਦੋਂ ਇਸ ਇਤਿਹਾਸਕ ਮਹਾਂ ਨਾਇਕ ਨੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਜਗੀਰਦਾਰੀ ਪ੍ਰਬੰਧ ਉਤੇ ਵਦਾਣੀ ਸੱਟਾਂ ਮਾਰਦੇ ਹੋਏ ਕਿਸਾਨਾਂ ਨੂੰ ਉਨ੍ਹਾਂ ਵਲੋਂ ਵਾਹੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਪ੍ਰਦਾਨ ਕਰ ਦਿੱਤੇ। ਅੰਗਰੇਜ਼ ਬਸਤੀਵਾਦੀਆਂ ਵਿਰੁੱਧ ਸਿੱਖ ਫੌਜਾਂ ਵਲੋਂ ਲੜੀਆਂ ਗਈਆਂ ਸਭਰਾਵਾਂ, ਮੁੱਦਕੀ, ਫੇਰੂ ਸ਼ਹਿਰ ਦੀਆਂ ਜੰਗਾਂ, ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਈ ਮਹਾਰਾਜ ਸਿੰਘ ਦੀ ਬਗਾਵਤ, ਬਾਬਾ ਰਾਮ ਸਿੰਘ ਦੀ ਅਗਵਾਈ ਹੇਠਲੀ ਕੂਕਾ ਲਹਿਰ, ਸ: ਅਜੀਤ ਸਿੰਘ ਦੀ ਅਗਵਾਈ ਹੇਠ ਪੱਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਪਰਜਾ ਮੰਡਲ ਲਹਿਰ, ਕਿਰਤੀ ਲਹਿਰ, ਸ਼ਹੀਦ ਭਗਤ ਸਿੰਘ ਦੀ ਲਹਿਰ, ਇਹ ਸਭ ਲਹਿਰਾਂ ਜਮਾਤੀ ਤੌਰ 'ਤੇ ਕਿਸਾਨੀ ਲਹਿਰਾਂ ਹੀ ਸਨ। ਭਾਰਤ ਵਿਚ ਅੰਗਰੇਜ਼ ਰਾਜ ਦੀ ਸ਼ੁਰੂਆਤ 1757 ਵਿਚ ਪਲਾਸੀ ਦੇ ਯੁੱਧ ਵਿਚ ਅੰਗਰੇਜ਼ ਦੀ ਜਿੱਤ ਨਾਲ ਹੋਈ ਸੀ। 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿਚ ਅੰਗਰੇਜ਼ਾਂ ਦੀ ਜਿੱਤ ਨਾਲ ਭਾਰਤ ਮੁਕੰਮਲ ਤੌਰ 'ਤੇ ਅੰਗਰੇਜ਼ ਸਾਮਰਾਜਵਾਦ ਦੇ ਅਧੀਨ ਹੋ ਗਿਆ ਅਤੇ 1947 ਵਿਚ ਸੁਤੰਤਰਤਾ ਪ੍ਰਾਪਤੀ ਦੇ ਅਮਲ ਨਾਲ ਅੰਗਰੇਜ਼ ਸਾਮਰਾਜਵਾਦ ਦਾ ਸਿੱਧਾ ਰਾਜ ਖ਼ਤਮ ਹੋ ਗਿਆ।
ਬਰਤਾਨਵੀ ਸਾਮਰਾਜਵਾਦ ਦੇ ਇਸ ਦੋ ਸੌ ਸਾਲਾ ਰਾਜ ਦੇ ਸਮੇਂ ਦੌਰਾਨ ਅੰਗਰੇਜ਼ ਹਕੂਮਤ ਦਾ ਸਭ ਤੋਂ ਵੱਡਾ ਉਦੇਸ਼ ਭਾਰਤ ਦੀ ਖੇਤੀ ਵਿਵਸਥਾ ਨੂੰ ਜਕੜ ਕੇ ਇਸ ਪ੍ਰਕਾਰ ਢਾਲਣਾ ਸੀ ਕਿ ਇਥੇ ਵੱਧ ਤੋਂ ਵੱਧ ਕੱਚਾ ਮਾਲ ਤਿਆਰ ਕਰਕੇ ਆਪਣੀਆਂ ਇੰਗਲੈਂਡ ਵਿਚਲੀਆਂ ਸਨਅਤਾਂ ਨੂੰ ਪ੍ਰਫੁੱਲਿਤ ਕੀਤਾ ਜਾਵੇ। ਇਸ ਮੰਤਵ ਦੀ ਪ੍ਰਾਪਤੀ ਲਈ ਅੰਗਰੇਜ਼ ਹਕੂਮਤ ਨੇ ਭਾਰਤ ਵਿਚ ਨਾ ਕੇਵਲ ਜਗੀਰਦਾਰੀ ਸਿਸਟਮ ਦੀ ਰਾਖੀ ਹੀ ਕੀਤੀ ਸਗੋਂ ਇਸ ਨੂੰ ਹੋਰ ਪੱਕੇ ਪੈਰੀਂ ਕੀਤਾ। ਕਿਸਾਨੀ ਦੀ ਵੱਧ ਤੋਂ ਵੱਧ ਲੁੱਟ ਕਰਨ ਲਈ ਟੈਕਸਾਂ, ਮਾਲੀਆ ਆਦਿ ਦਾ ਵੱਧ ਤੋਂ ਵੱਧ ਬੋਝ ਪਾਇਆ ਗਿਆ। ਇਨ੍ਹਾਂ ਨੀਤੀਆਂ ਕਾਰਨ ਭਾਰਤ ਦੀ ਕਿਸਾਨੀ ਕਰਜ਼ਿਆਂ ਦੇ ਵਿਆਪਕ ਮੱਕੜ ਜਾਲ ਵਿਚ ਇਸ ਹੱਦ ਤੱਕ ਫਸਦੀ ਚਲੀ ਗਈ, ਜਿਸ ਤੋਂ ਛੁਟਕਾਰਾ ਹਾਸਲ ਕਰਨ ਦਾ ਕੋਈ ਚਾਰਾ ਹੀ ਨਾ ਰਹਿ ਗਿਆ। ਇਨ੍ਹਾਂ ਸਮਿਆਂ ਦੌਰਾਨ ਪੰਜਾਬ, (ਬ੍ਰਿਟਿਸ਼ ਭਾਰਤ) ਦੇ ਫਾਇਨੈਂਸ਼ੀਅਲ ਕਮਿਸ਼ਨਰ ਅਤੇ ਪ੍ਰਸਿੱਧ ਭਾਰਤੀ ਲੇਖਕ ਸਰ ਮੈਲੱਕੌਲਮ ਲਾਇਲ ਡਾਰਲਿੰਗ ਆਈ.ਸੀ.ਐਸ. ਨੇ ਕਿਸਾਨੀ ਕਰਜ਼ੇ ਦੀ ਸਮੱਸਿਆ ਦੀ ਗੰਭੀਰਤਾ ਇਨ੍ਹਾਂ ਸ਼ਬਦਾਂ ਨਾਲ ਪੇਸ਼ ਕੀਤੀ ਕਿ 'ਭਾਰਤ ਦਾ ਕਿਸਾਨ ਕਰਜ਼ੇ ਵਿਚ ਜੰਮਦਾ ਹੈ, ਕਰਜ਼ੇ ਵਿਚ ਹੀ ਜਿਊਂਦਾ ਹੈ ਅਤੇ ਕਰਜ਼ੇ ਵਿਚ ਹੀ ਮਰ ਜਾਂਦਾ ਹੈ''। ਇਹ ਵਿਆਖਿਆ ਅੱਜ ਵੀ ਪ੍ਰਸੰਗਿਕ ਅਤੇ ਸਹੀ ਹੈ। ਬਰਤਾਨਵੀ ਸਾਮਰਾਜਵਾਦ ਦੇ ਇਸ ਦੌਰ ਵਿਚ ਭਾਰਤ ਦੀ ਕਿਸਾਨੀ ਲਹਿਰ ਸਾਹਮਣੇ ਜਿਹੜੇ ਮੁੱਦੇ ਮੁੱਖ ਤੌਰ 'ਤੇ ਪੈਦਾ ਹੋਏ ਉਹ ਸਨ ਜਗੀਦਰਾਰੀ ਸਿਸਟਮ ਦਾ ਖਾਤਮਾ, ਜ਼ਮੀਨੀ ਸੁਧਾਰ ਅਰਥਾਤ ਜ਼ਮੀਨ ਦੀ ਮੁੜ ਵੰਡ, ਅਸਹਿ ਟੈਕਸਾਂ ਦੇ ਬੋਝ ਨੂੰ ਖ਼ਤਮ ਕਰਨਾ, ਕਰਜ਼ੇ ਦੇ ਮੱਕੜ ਜਾਲ ਚੋਂ ਕਿਸਾਨੀ ਅਤੇ ਕਿਸਾਨੀ ਦੀਆਂ ਜ਼ਮੀਨਾਂ ਦੀ ਮੁਕਤੀ ਆਦਿ। ਇਸ ਸਾਰੇ ਦੌਰ ਦੌਰਾਨ ਜਿੰਨੇ ਵੀ ਕਿਸਾਨ ਸੰਘਰਸ਼ ਪੈਦਾ ਹੋਏ, ਕਿਸਾਨੀ ਲਹਿਰਾਂ ਲੜੀਆਂ ਗਈਆਂ ਅਤੇ ਕਿਸਾਨੀ ਬਗ਼ਾਵਤਾਂ ਹੋਈਆਂ ਉਹ ਮੁੱਖ ਤੌਰ 'ਤੇ ਇਨ੍ਹਾਂ ਉਪਰੋਕਤ ਮੁੱਦਿਆਂ 'ਤੇ ਹੀ ਕੇਂਦਰਿਤ ਸਨ। 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਮੁਢਲੇ 10-12 ਸਾਲਾਂ ਦੌਰਾਨ ਵੀ ਕਿਸਾਨੀ ਸੰਘਰਸ਼ ਮੁੱਖ ਤੌਰ 'ਤੇ ਇਨ੍ਹਾਂ ਮੁੱਦਿਆਂ ਦੇ ਆਧਾਰ 'ਤੇ ਹੀ ਪੈਦਾ ਹੋਏ ਅਤੇ ਲੜੇ ਗਏ। ਉਪਰੋਕਤ ਸਮੁੱਚੇ ਦੌਰ ਵਿਚ ਲੜੇ ਗਏ ਕਿਸਾਨ ਸੰਘਰਸ਼ਾਂ 'ਚੋਂ ਰਿਆਸਤ ਹੈਦਰਾਬਾਦ ਦਾ ਮਹਾਨ ਤਿਲੰਗਾਨਾ ਕਿਸਾਨ ਸੰਘਰਸ਼, ਮਹਾਰਾਸ਼ਟਰ ਦਾ ਵਾਰਲੀ ਆਦਿ ਵਾਸੀ ਵਿਦਰੋਹ, ਟਰਾਵਨਕੋਰ ਰਿਆਸਤ (ਵਰਤਮਾਨ ਕੇਰਲਾ) ਵਿਚ ਪੁੰਨਾਪਾਰਾ ਅਤੇ ਵਾਇਆਲੂਰ ਦੀ ਕਿਸਾਨ ਬਗਾਵਤ, ਬੰਗਾਲ ਦੀ ਮਹਾਨ ਤਿਭਾਗਾ ਮੂਵਮੈਂਟ, ਆਸਾਮ ਵਿਚ ਸੁਰਮਾ ਵਾਦੀ ਦਾ ਕਿਸਾਨ ਸੰਘਰਸ਼, ਬਿਹਾਰ ਦੀ ਬਾਕਸ਼ਤ ਕਿਸਾਨ ਲਹਿਰ, ਮਾਲਾਬਾਰ ਦਾ ਕਿਸਾਨ ਸੰਘਰਸ਼, ਤ੍ਰਿਪੁਰਾ ਦੀ ਆਦਿ ਵਾਸੀ ਕਿਸਾਨ ਬਗਾਵਤ, ਪੰਜਾਬ ਵਿਚ ਪੈਪਸੂ ਅਤੇ ਹੋਰ ਜਗੀਰਦਾਰੀ ਇਲਾਕਿਆਂ ਦੀ ਮਹਾਨ ਮੁਜ਼ਾਰਾ ਲਹਿਰ ਅਤੇ ਅਜਿਹੇ ਹੋਰ ਅਨੇਕਾਂ ਮਹੱਤਵਪੂਰਨ ਸੁਨਹਿਰੀ ਅੱਖਰਾਂ ਵਿਚ ਲਿਖੇ ਗਏ ਇਤਿਹਾਸਕ ਸੰਘਰਸ਼ ਹਨ। ਇਹ ਸਾਰੇ ਸੰਘਰਸ਼ ਜਿਥੇ ਕਿਸਾਨੀ ਦੇ ਜਨਤਕ ਸੰਘਰਸ਼ ਸਨ ਉਥੇ ਇਨ੍ਹਾਂ ਨੇ ਸਿਖਰਾਂ 'ਤੇ ਪੁੱਜ ਕੇ ਹਥਿਆਰਬੰਦ ਸੰਘਰਸ਼ਾਂ ਦਾ ਰੂਪ ਵੀ ਅਖਤਿਆਰ ਕੀਤਾ। ਇਨ੍ਹਾਂ ਸੰਘਰਸ਼ਾਂ ਦੌਰਾਨ ਕਿਸਾਨੀ ਨੇ ਸੂਰਬੀਰਤਾ ਅਤੇ ਕੁਰਬਾਨੀਆਂ ਦੇ ਲਾਮਿਸਾਲ ਜੌਹਰ ਵਿਖਾਏ। ਇਕੱਲੇ ਤਿਲੰਗਾਨਾ ਸੰਘਰਸ਼ ਦੌਰਾਨ ਹੀ ਚਾਰ ਹਜ਼ਾਰ ਤੋਂ ਵੱਧ ਕਿਸਾਨਾਂ ਨੇ ਜਾਨਾਂ ਵਾਰ ਦਿੱਤੀਆਂ ਅਤੇ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਲਾਸਾਨੀ ਅਤੇ ਸ਼ਾਨਾਂਮੱਤੀਆਂ ਗਾਥਾਵਾਂ ਲਿਖੀਆਂ। (ਬਾਕੀ ਕੱਲ੍ਹ)

-ਮੋ: 94635-42023

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX