ਤਾਜਾ ਖ਼ਬਰਾਂ


44 ਸਾਲਾ ਵਿਅਕਤੀ ਦੀ ਗਰੀਸ ’ਚ ਮੌਤ
. . .  2 minutes ago
ਕਾਲਾ ਸੰਘਿਆਂ, 19 ਸਤੰਬਰ (ਬਲਜੀਤ ਸਿੰਘ ਸੰਘਾ)- ਨਜਦੀਕੀ ਪਿੰਡ ਕੇਸਰਪੁਰ ਦੇ 44 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਗਰੀਸ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕਰੀਬ 44 ਸਾਲਾ ਮ੍ਰਿਤਕ ਗੁਰਪ੍ਰੀਤ ...
ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  23 minutes ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  59 minutes ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  about 1 hour ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  about 1 hour ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 1 hour ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 1 hour ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 3 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 3 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 4 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 5 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 6 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 6 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 7 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਜੇਠ ਸੰਮਤ 553
ਵਿਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ. ਜਾਨਸਨ

ਸੰਪਾਦਕੀ

ਕੇਰਲ ਤੇ ਪੰਜਾਬ ਦੀ ਤੁਲਨਾ

ਅੰਤਰਰਾਸ਼ਟਰੀ ਸੰਸਥਾ ਸੰਯੁਕਤ ਰਾਸ਼ਟਰ, ਜਿਸ ਵਿਚ ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ ਸ਼ਾਮਿਲ ਹਨ, ਨੇ ਵੱਖ-ਵੱਖ ਅਹਿਮ ਖੇਤਰਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਵੱਡਾ ਯੋਗਦਾਨ ਪਾਇਆ ਹੈ। ਇਸ ਨਾਲ ਜੁੜੀਆਂ ਸੰਸਥਾਵਾਂ ਲਗਾਤਾਰ ਖੋਜ ਪੜਤਾਲ ਕਰਦੀਆਂ ਰਹਿੰਦੀਆਂ ਹਨ। ਇਹ ...

ਪੂਰੀ ਖ਼ਬਰ »

ਅਣਕਿਆਸੀਆਂ ਉੱਥਲ-ਪੁੱਥਲਾਂ ਦਾ ਕਾਰਨ ਬਣੇਗੀ ਆਲਮੀ ਤਪਸ਼

ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼
ਦੁਨੀਆ ਨੂੰ ਦਰਪੇਸ਼ ਵੱਡੇ ਖ਼ਤਰਿਆਂ 'ਚੋਂ ਇਕ ਵੱਡਾ ਖ਼ਤਰਾ ਹੈ, ਆਲਮੀ-ਤਪਸ਼ ਅਰਥਾਤ ਗਲੋਬਲ-ਵਾਰਮਿੰਗ। ਜਿਸ 'ਬਦੌਲਤ' ਦੁਨੀਆ ਹੜ੍ਹ, ਸੋਕਾ, ਸਮੁੰਦਰੀ ਤੂਫ਼ਾਨ, ਭੁੱਖਮਰੀ ਅਤੇ ਨਵੀਆਂ-ਨਿਵੇਕਲੀਆਂ ਬਿਮਾਰੀਆਂ ਤੋਂ ਮੁਕਤੀ ਪਾਉਣ ਵਿਚ ਨਾ ਸਿਰਫ ਮੁਸ਼ਕਿਲ 'ਚ ਹੈ ਸਗੋਂ ਇਸ ਨਾਲ ਜੁੜੀਆਂ ਅਲਾਮਤਾਂ ਵਿਚ ਹੋਰ ਵੀ ਵਾਧਾ ਹੋ ਰਿਹਾ ਹੈ। ਹੋਰ ਅਲਾਮਤਾਂ ਵਿਚੋਂ: ਜਲ-ਸੋਮੇ, ਜਿਹੜੇ ਮੁੱਕਦੇ ਜਾ ਰਹੇ ਹਨ ਅਤੇ ਰੁੱਤ ਬਦਲਾਅ, ਜਿਨ੍ਹਾਂ ਨੇ ਸਥਾਪਤ ਤਾਣਾ-ਬਾਣਾ ਉਲਝਾ ਦੇਣਾ ਹੈ, ਪ੍ਰਮੁੱਖ ਫ਼ਿਕਰਮੰਦੀ ਹਨ। ਦਰ-ਹਕੀਕਤ; ਸਾਡੇ ਗ੍ਰਹਿ ਤੋਂ ਬਿਨਾਂ ਸੋਰ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਯਖ ਠੰਢੇ ਹਨ ਜਾਂ ਬਹੁਤ ਜ਼ਿਆਦਾ ਤੱਤੇ। ਸਿੱਟੇ ਵਜੋਂ, ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ 'ਤੇ ਜ਼ਿੰਦਗੀ ਨਹੀਂ ਵਿਗਸਦੀ-ਧੜਕਦੀ। ਬ੍ਰਿਛ ਨਹੀਂ ਮੌਲਦੇ। ਜ਼ਿੰਦਗੀ ਵਿਗਸਣ, ਧੜਕਣ ਅਤੇ ਮੌਲਣ ਦੀ ਅਸਲ ਵਜ੍ਹਾ ਹੈ ਸਵੱਲੀ ਕੁਦਰਤ, ਜਲ-ਸੋਮੇ ਅਤੇ ਸਾਵਾਂ ਤਾਪਮਾਨ। ਇਹ ਸਭ ਕੁਝ, ਆਪ ਸਹੇੜੀ ਆਲਮੀ-ਤਪਸ਼ ਨਾਲ ਗੜਬੜਾ ਰਹੇ ਹਨ।
ਪਰ ਕੀ ਧਰਤੀ ਉੱਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ? ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹੈ ਕਿ ਬੀਤੇ ਵਰ੍ਹੇ ਵਧਦੀ ਆਲਮੀ ਤਪਸ਼, ਜਿਹੜੀ ਜਲ ਅਤੇ ਸਾਵੇਂ ਤਾਪਮਾਨ ਦੀ ਧੜਵੈਲ ਦੁਸ਼ਮਣ ਹੈ, ਦੇ ਵਰ੍ਹਿਆਂ ਦੇ ਰੂਪ ਵਿਚ ਦਰਜ ਹੋ ਗਏ ਹਨ। ਅੱਗੇ ਵੀ ਖੈਰ ਨਹੀਂ ਦਿੱਸਦੀ। 'ਸੰਸਾਰ ਮੌਸਮ ਜਥੇਬੰਦੀ' ਨੇ ਕਰੀਬ ਦਸ ਸਦੀਆਂ ਦੇ ਤੁਲਨਾਤਮਿਕ ਅਧਿਐਨ ਉਪਰੰਤ ਚਿਤਾਵਨੀ ਦਿੱਤੀ ਹੈ ਕਿ ਗਰਮ ਹੋ ਰਹੀ ਧਰਤੀ ਇਕ ਖ਼ਤਰਨਾਕ ਨਤੀਜੇ ਵੱਲ ਵਧ ਰਹੀ ਹੈ। ਤਾਪਮਾਨ ਵਿਚ ਵਾਧੇ ਦੇ ਇਸ ਸਿਲਸਿਲੇ ਨੇ ਬੀਤੇ ਤਿੰਨ-ਚਾਰ ਦਹਾਕਿਆਂ ਤੋਂ ਜ਼ਿਆਦਾ ਜ਼ੋਰ ਪਕੜਿਆ ਹੈ, ਜਦੋਂ ਤੋਂ ਕੁਦਰਤ ਨੂੰ ਮਿੱਧਦਿਆਂ ਬੇ-ਲਗਾਮ ਉਦਯੋਗਿਕ ਸਰਗਰਮੀਆਂ ਅਤੇ ਅਖੌਤੀ ਵਿਕਾਸ ਦਾ ਦੌਰ ਸ਼ੁਰੂ ਹੋਇਆ ਹੈ। ਪਿਛਲੀ ਡੇਢ ਸਦੀ ਵਿਚ ਤਾਪਮਾਨ 'ਚ 1.08 ਤੋਂ 1.76 ਡਿਗਰੀ ਫਾਰਨਹੀਟ ਦਾ ਵਾਧਾ ਹੋ ਗਿਆ ਹੈ। ਮੌਸਮ ਵਿਗਿਆਨੀਆਂ ਜੋ ਕਾਰਨ ਲੱਭੇ ਹਨ, ਉਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ ਅਤੇ ਦੂਸਰੀਆਂ ਗ੍ਰੀਨ ਹਾਊਸ ਗੈਸਾਂ (ਮੀਥੈਨ ਅਤੇ ਨਾਈਟਰੇਸ ਆਕਸਾਈਡ ਆਦਿ) ਦੀ ਦਿਨੋ-ਦਿਨ ਵਧਦੀ ਮਾਤਰਾ ਦਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ ਦਾ ਰਿਸਾਵ ਵਧਿਆ ਹੈ। ਗ਼ੈਰ-ਰਵਾਇਤੀ ਘਣੀ ਖੇਤੀ ਨੇ ਵੀ ਇਸ ਵਿਚ ਤਿੱਖਾ ਵਾਧਾ ਕੀਤਾ ਹੈ। ਗ਼ੈਰ-ਜਰੂਰੀ ਪਟਰੋਲਿੰਗ (ਆਵਾਜਾਈ) ਹੋ ਰਹੀ ਹੈ, ਜਿਹੜੀ ਘਾਤਕ ਮਿਥੈਨ ਗੈਸ ਦੀ ਮੁੱਖ ਸਿਰਜਕ ਹੈ। ਉਦਯੋਗ ਕੋਲਾ, ਪੈਟਰੋਕੈਮੀਕਲ ਅਤੇ ਕੁਦਰਤੀ ਗੈਸਾਂ ਜਿਹੇ ਹਾਈਡਰੋਕਾਰਬਨ ਬਾਲਣ 'ਤੇ ਨਿਰਭਰ ਹੋ ਕੇ ਰਹਿ ਗਏ ਹਨ। ਰਾਕਟਾਂ ਅਤੇ ਆਤਸ਼ੀ-ਹਥਿਆਰਾਂ ਨੇ ਖਲਾਅ ਦੇ ਗੰਧਲੇਪਨ ਨੂੰ ਜ਼ਰਬਾਂ ਦੇ ਦਿੱਤੀਆਂ ਹਨ। ਗੱਲ ਕੀ; ਧਰਤੀ ਦੇ ਹਰੇ-ਭਰੇ ਪਿੰਡੇ ਨੂੰ ਜ਼ਹਿਰੀਲੇ ਧੂੰਏਂ ਵਿਚ ਲਿਪਟੇ ਗਰਮ ਗ੍ਰਹਿ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਹੜਾ ਅਣਮਿਣਵੇਂ ਅੰਨ-ਜਲ ਸੰਕਟ, ਨਵੀਆਂ-ਨਵੀਆਂ ਬਿਮਾਰੀਆਂ ਸਮੇਤ ਅਣਕਿਆਸੀਆਂ ਸਮਾਜਿਕ ਉੱਥਲ-ਪੁੱਥਲਾਂ ਦਾ ਕਾਰਨ ਬਣੇਗਾ।
ਦਰਅਸਲ, ਕੋਈ ਇਕ ਵਜ੍ਹਾ ਇਸ ਤਬਦੀਲੀ ਦਾ ਕਾਰਨ ਨਹੀਂ ਹੈ। ਏਅਰ ਕੰਡੀਸ਼ਨਰਾਂ, ਰੈਫਜੀਰੇਟਰਾਂ, ਫੋਮ ਅਤੇ ਹਾਰ-ਸ਼ਿੰਗਾਰ ਉਦਯੋਗਾਂ ਤੋਂ ਨਿਕਲਣ ਵਾਲੀਆਂ ਕਲੋਰੋ-ਫਲੋਰੋ ਕਾਰਬਨ ਗੈਸਾਂ, ਬਨਾਵਟੀ ਖਾਦਾਂ, ਕੀੜੇਮਾਰ-ਨਦੀਨਨਾਸ਼ਕ ਦਵਾਈਆਂ, ਵਾਹਨਾਂ ਦਾ ਧੂੰਆਂ, ਰਹਿੰਦ-ਖੂੰਹਦ ਅਤੇ ਜੰਗਲਾਂ ਦੀ ਅੱਗ, ਸ਼ੋਰ ਪ੍ਰਦੂਸ਼ਨ, ਬੇ-ਪ੍ਰਵਾਹ ਉਦਯੋਗਿਕ ਤੇ ਰਸਾਇਣਕ ਸਰਗਰਮੀਆਂ, ਪ੍ਰਮਾਣੂ ਤੇ ਪੁਲਾੜ ਖੋਜਾਂ, ਪੈਟਰੋ-ਕੈਮੀਕਲਜ਼ ਦੀ ਅੰਧਾਧੁੰਦ ਵਰਤੋਂ ਅਤੇ ਮਾਰੂ ਹਥਿਆਰਾਂ ਦਾ ਚਲਣ ਆਦਿ, ਜਾਣੀ ਕਿ ਕਿਸੇ ਨਾ ਕਿਸੇ ਰੂਪ ਵਿਚ ਵਾਤਾਵਰਨ ਅੰਦਰ ਘੁਸਪੈਠ ਹੋ ਰਹੀ ਹੈ। ਪੈਰਾਬੈਂਗਨੀ ਕਿਰਨਾਂ ਤੋਂ ਧਰਤੀ ਨੂੰ ਬਚਾਉਣ ਵਾਲੀ ਓਜ਼ੋਨ ਪਰਤ ਵਿਚਲੇ ਛੇਕ ਸਮੇਤ, ਧਰਤੀ ਦੇ ਰੇਗਿਸਤਾਨੀਕਰਨ ਲਈ ਵੀ ਇਹੋ ਕਾਰਕ ਜ਼ਿੰਮੇਵਾਰ ਹਨ। ਸਿੱਟੇ ਵਜੋਂ; ਸਮੁੰਦਰੀ ਉੱਥਲ-ਪੁਥਲਾਂ ਸਮੇਤ ਅਨੇਕਾਂ ਖ਼ਤਰਨਾਕ ਬਿਮਾਰੀਆਂ ਵੀ ਵਧਦੇ ਤਾਪਮਾਨ ਦਾ ਇਜ਼ਹਾਰ ਹਨ। ਜਲਵਾਯੂ ਦੇ ਬਦਲਦੇ ਮਿਜ਼ਾਜ 'ਤੇ ਕੀਤੇ ਗਏ ਇਕ ਅਧਿਐਨ ਮੁਤਾਬਿਕ, ਵਾਤਾਵਰਨ ਤਬਦੀਲੀ ਨਾਲ ਮੁਲਕਾਂ ਦੀ ਸੁਰੱਖਿਆਂ ਲਈ ਵੀ ਗੰਭੀਰ ਖ਼ਤਰੇ ਖੜ੍ਹੇ ਹੋ ਜਾਣਗੇ; ਕਿਉਂਕਿ ਸਮੁੰਦਰ ਤਲ ਤੇ ਫੈਲਾਅ ਵਿਚ ਵਾਧੇ ਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਜਲ-ਵਹਿਣਾਂ ਅਤੇ ਵਿਸ਼ਵ-ਹੱਦ ਨਕਸ਼ੇ 'ਚ ਹੀ ਬਦਲਾਅ ਦੀ ਸੰਭਾਵਨਾ ਪੈਦਾ ਹੋ ਰਹੀ ਹੈ।
ਆਲਮੀ-ਤਪਸ਼ ਦੀ ਦਰ ਇਹੋ ਰਹੀ ਤਦ ਇਸ ਸਦੀ ਦੇ ਅੰਤ ਤੋਂ ਕਿਤੇ ਪਹਿਲਾਂ ਹੀ ਵਿਸ਼ਵ ਤਾਪਮਾਨ ਵਿਚ 4 ਤੋਂ 6 ਡਿਗਰੀ ਦਾ ਵਾਧਾ ਹੋ ਜਾਵੇਗਾ। ਜਿਹੜਾ ਜਲ ਸੋਮਿਆਂ, ਸ਼ੁੱਧ ਹਵਾ ਅਤੇੇ ਜੰਗਲਾਂ ਦਾ ਖੌਅ ਬਣ ਰਿਹਾ ਹੈ। ਧਰਤੀ ਦੀ ਹਰੀ ਪੱਟੀ, ਗਰਮੀ ਸੋਖਣ ਵਾਲੇ ਬਰਫੀਲੇ ਖੰਡ ਅਤੇ ਜਲ ਸੋਮੇ ਘਟਦੇ ਜਾ ਰਹੇ ਹਨ ਜਿਸ ਨਾਲ ਮੌਸਮ ਅਤੇ ਰੁੱਤ ਬਦਲਾਅ ਸਮੇਤ ਹਿਮ-ਖੰਡਾਂ ਨੇ ਸਿਫਤੀ ਤਬਦੀਲੀ ਦੀ ਰਾਹ ਫੜ ਲਈ ਹੈ। ਬੀਤੇ ਦਿਨੀਂ ਐਂਟਾਰਕਟਿਕਾ ਵਿਚ ਵਰਗ-ਮੀਲਾਂ ਦਾ ਬਰਫੀਲਾ ਟਾਪੂ ਦੇਖਦੇ-ਦੇਖਦੇ ਟੁੱਟ-ਪੰਘਰ ਗਿਆ ਹੈ। ਕਾਰਨ; ਐਂਟਾਰਕਟਿਕਾ ਦੇ ਜਿਸ ਖਿੱਤੇ ਦਾ ਇਹ ਵਿਸ਼ਾਲ ਬਰਫ ਖੰਡ ਗਾਇਬ ਹੋਇਆ ਹੈ, ਉੱਥੇ ਤਾਪਮਾਨ ਵਿਚ ਸਿਫਤੀ ਵਾਧਾ ਨੋਟ ਕੀਤਾ ਗਿਆ ਸੀ। ਸ਼ਾਇਦ, ਕੁਝ ਦਹਾਕਿਆਂ ਤਾਈਂ, ਐਂਟਾਰਕਟਿਕਾ ਤੋਂ ਇਲਾਵਾ ਬਰਫੀਲੀਆਂ ਪਰਬਤੀ ਸਿਖਰਾਂ ਨੂੰ ਇਹ ਤਪਸ਼ ਮੁਕੰਮਲ, ਜਿਹੜੇ ਪਹਿਲਾਂ ਹੀ ਖੁਰ-ਪਿਘਲ ਰਹੇ ਹਨ, ਪੰਘਰਾਂ ਦੇਵੇ। ਸਾਡੇ ਗੰਗੋਤਰੀ ਗਲੇਸ਼ੀਅਰ ਨੂੰ ਮੀਲਾਂ ਭਰ ਪਿੱਛੇ ਖਿਸਕਾ ਦੇਣ ਅਤੇ ਵੇਨਜੂਏਲਾ ਸਥਿਤ ਛੇ ਹਿਮ ਸਿਖਰਾਂ ਵਿਚੋਂ ਚਾਰ ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਣ ਪਿੱਛੇ ਵੀ ਆਲਮੀ-ਤਪਸ਼ ਦਾ ਹੀ ਹੱਥ ਹੈ। ਕੀ ਹੋਵੇਗਾ, ਫਿਰ? ਮਹਿਜ਼ ਦੋ ਕੁ ਡਿਗਰੀ ਦਾ ਵਾਧਾ ਵੀ, ਇਕ ਡਿਗਰੀ ਦਾ ਵਾਧਾ ਤਾਂ ਨੋਟ ਹੋ ਹੀ ਚੁੱਕਾ ਹੈ, ਤਿੱਖੇ ਅਤੇ ਅਣਕਿਆਸੇ ਜਲਵਾਯੂ ਬਦਲਾਅ ਦਾ ਕਾਰਨ ਬਣੇਗਾ ਜਿਹੜਾ ਪਹਿਲਾਂ ਭਾਰੀ ਹੜ੍ਹ ਫਿਰ ਸੋਕਾ ਅਤੇ ਸਮੁੰਦਰੀ ਹਲਚਲਾਂ ਉਪਰੰਤ ਕਈ ਤਟਵਰਤੀ ਸਥਾਨਾਂ ਅਤੇ ਨੀਵੇਂ ਦੇਸ਼ਾਂ ਨੂੰ ਨਿਗਲ ਲਵੇਗਾ। ਰੁੱਤ ਬਦਲਾਅ, ਮੀਂਹ ਅਨਿਯਮਤਾਂ ਅਤੇ ਸੁੱਕਦੇ ਜਾ ਰਹੇ ਜਲ ਸਰੋਤਾਂ ਕਾਰਨ ਪੈਦਾ ਹੋ ਰਿਹਾ ਜਲ-ਸੰਕਟ ਧਰਤੀ ਦੇ ਗਰਮ ਮਿਜ਼ਾਜ਼ ਦਾ ਵੀ ਸਿੱਟਾ ਹੈ। ਜੇ ਬਰਸਾਤ, ਜਿਸ ਬਾਰੇ ਪਤਾ ਨਹੀਂ ਕਿ ਕਿੰਨੀ ਕੁ ਪੈਣੀ ਹੈ ਜਾਂ ਨਹੀਂ ਪੈਣੀ, ਨੂੰ ਸ਼ਾਮਿਲ ਨਾ ਕੀਤਾ ਜਾਵੇ ਤਦ ਵੀ ਖ਼ੁਦ-ਸਹੇੜੀ ਆਲਮੀ ਤਪਸ਼ ਕਾਰਨ ਬਹੁ-ਰੁੱਤਾਂ ਵਾਲਾ ਭਾਰਤੀ ਉਪਮਹਾਂਦੀਪ ਸਿਰਫ ਦੋ ਰੁੱਤਾਂ ਅਰਥਾਤ ਗਰਮੀ ਅਤੇ ਸਰਦੀ ਵਾਲਾ ਖਿੱਤਾ ਬਣ ਰਿਹਾ ਹੈ ਜਿਸ ਦਾ ਜ਼ਿੰਮੇਵਾਰ ਧਰਤੀ ਦਾ ਲਗਾਤਾਰ ਵਧ ਰਿਹਾ ਤਾਪਮਾਨ ਹੈ। ਇਨ੍ਹਾਂ ਦੋਵਾਂ ਰੁੱਤਾਂ ਦੀ ਵੀ ਨਾ ਸਿਰਫ ਸਮਾਂ-ਅਵਧੀ ਵੱਧ-ਘੱਟ ਹੋ ਰਹੀ ਹੈ ਸਗੋਂ ਇਨ੍ਹਾਂ ਦੇ ਤਾਪਮਾਨ ਬਾਰੇ ਵੀ ਅਨਿਸਚਿਤਾ ਬਣੀ ਰਹਿੰਦੀ ਹੈ। ਅਰਥਾਤ; ਰੁੱਤਾਂ ਦੇ ਰਵਾਇਤੀ ਤਾਪਮਾਨ ਅਤੇ ਸਮੇਂ ਵਿਚ ਵੀ ਗੜਬੜ-ਚੌਥ ਹੋ ਗਈ ਹੈ। ਫਿਰ ਬਹੁ-ਰੁੱਤਾਂ ਤੋਂ ਦੋ ਜਾਂ ਤਿੰਨ ਰੁੱਤਾਂ 'ਚ ਸੁੰਗੜ ਜਾਣ ਦਾ ਅਰਥ ਹੈ ਬਹੁ-ਭਾਂਤੀ ਵੰਨ-ਸੁਵੰਨਤਾਂ ਤੋਂ ਦੋ ਜਾਂ ਤਿੰਨ 'ਚ ਤਬਦੀਲ ਹੋ ਜਾਣਾ। ਤਦ ਨਾ ਤਾਂ ਰੁੱਤਾਂ ਦੀ ਵੰਨਗੀ ਥਿਆਵੇਗੀ ਅਤੇ ਨਾ ਹੀ ਇਸ ਬਹੁ-ਵੰਨਗੀ ਤਹਿਤ ਕੁਦਰਤ ਵਲੋਂ ਪਰੋਸੀਆਂ ਜਾਣ ਵਾਲੀਆਂ ਨਿਆਮਤਾਂ ਦਾ ਲੁਤਫ। ਬੰਦਾ ਸਿਰਫ ਦੋ-ਰੁੱਤਾਂ ਦੀਆਂ ਪੈਦਾਵਾਰਾਂ ਨੂੰ ਖਾਣ-ਹੰਢਾਉਣ ਅਤੇ ਪਹਿਨਣ-ਪਚਰਨ ਲਈ ਨਰੜਿਆ ਜਾਵੇਗਾ। ਬਹੁ-ਭਾਂਤੀ ਬਨਸਪਤੀ ਅਤੇ ਜੀਵਾਂ ਦੀ ਤਾਂ ਗੱਲ ਛੱਡੋ, ਸਾਨੂੰ ਆਪਣੇ ਕੱਪੜੇ-ਲੱਤੇ, ਰਹਿਣ ਸਹਿਣ, ਜੀ-ਪ੍ਰਚਾਵਿਆਂ, ਰੈਣ-ਬਸੇਰਿਆਂ, ਗੱਲ ਕੀ; ਸਮੁੱਚੀ ਜੀਵਨ-ਸ਼ੈਲੀ ਵਿਚ ਵੀ ਸਿਫਤੀ ਤਬਦੀਲੀਆਂ ਕਰਨੀਆਂ ਪੈਣਗੀਆਂ।
ਮੁੱਕਦੀ ਗੱਲ; ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਮੁੱਖ ਜ਼ਿੰਮੇਵਾਰ ਉਹ ਧੜਵੈਲ ਧੰਨ-ਕੁਬੇਰ ਅਤੇ ਹਾਕਮ-ਜਮਾਤਾਂ ਹਨ, ਜਿਨ੍ਹਾਂ ਨੇ 'ਵਿਕਾਸ ਅਤੇ ਮਨੁੱਖ ਲਈ ਸਹੂਲਤਾਂ' ਦਾ ਮੁਖੌਟਾ ਪਹਿਨਿਆ ਹੋਇਆ ਹੈ। ਦਰ-ਹਕੀਕਤ; ਅਖੌਤੀ ਵਿਕਾਸ ਕੁਦਰਤ, ਮਨੁੱਖੀ ਕਦਰਾਂ-ਕੀਮਤਾਂ ਅਤੇ ਸੰਸਾਰ ਭਾਈਚਾਰੇ ਨੂੰ ਟਿੱਚ ਜਾਣਦਾ ਹੈ। ਇਸ ਨੇ ਮਾਇਆਂ ਦੀ ਅਣਦਿੱਸਦੀ ਪੈਂਖੜ ਨਾਲ ਨੂੜ ਦਿੱਤੇ ਗਏ ਬੰਦੇ ਨੂੰ ਢਾਹੂ-ਰੁਚੀਆਂ ਵੱਲ ਤੋਰ ਦਿੱਤਾ ਹੈ। ਕੁਦਰਤੀ ਵਿਕਾਸ ਦੇ ਸਹਿਜ-ਨਿਯਮਾਂ ਨੂੰ ਉਲੰਘ ਕੇ ਭੌਤਿਕ ਸਹੂਲਤਾਂ ਦੀ ਹਾਫਲੀ ਦੌੜ ਦੇ ਨਤੀਜੇ ਸਦਾ ਹੀ ਕਾਇਨਾਤ ਵਿਰੋਧੀ ਨਿਕਲਣਗੇ। ਬੰਦਾ ਤਦ ਹੀ ਬਚੇਗਾ ਜੇ ਸਭ ਅਲਾਮਤਾਂ, ਸਮੇਤ ਆਲਮੀ ਤਪਸ਼, ਦੀਆਂ ਜ਼ਿੰਮੇਵਾਰ ਮਨੁੱਖੀ ਆਪ-ਹੁਦਰੀਆਂ ਨੂੰ ਅਲਵਿਦਾ ਆਖੀ ਜਾਵੇ। ਇਸ ਲਈ ਸਾਨੂੰ ਉਸ ਨਿਜ਼ਾਮ, ਜਿਸ ਨੇ ਮਨੁੱਖ ਨੂੰ ਬਾਜ਼ਾਰ ਦੀ ਚਕਾਚੌਂਧ ਵਿਚ ਉਲਝਾ ਲਿਆ ਹੈ, ਨੂੰ ਵੀ ਨਾਕਾਰਨਾ ਪਵੇਗਾ ਜਿਹੜਾ ਭਾਈਚਾਰਕ ਅਤੇ ਕੁਦਰਤੀ ਸਹਿਹੋਂਦ ਦੀ ਬਜਾਏ 'ਮੁਨਾਫ਼ਿਆਂ ਅਤੇ ਤਖਤਾਂ' ਮਗਰ ਹਾਫਲਿਆ ਫਿਰਦਾ ਹੈ।
-(ਲੇਖਕ ਉੱਘੇ ਵਾਤਾਵਰਨ ਪ੍ਰੇਮੀ ਹਨ)

ਮੋ: 94634-39075

ਖ਼ਬਰ ਸ਼ੇਅਰ ਕਰੋ

 

ਹਿੰਦੂ ਡਾਕਟਰ ਦੀ ਹਰਿਮੰਦਰ ਸਾਹਿਬ ਵਿਚ ਆਸਥਾ ਤੇ ਸੁਝਾਅ

30 ਮਈ ਸਵੇਰੇ 11 ਵਜੇ ਰਾਜਸਥਾਨ ਤੋਂ ਫੋਨ ਆਇਆ ਜੋ ਕਿ ਇਕ ਡਾਕਟਰ ਦਾ ਸੀ, ਜੋ ਪਹਿਲਾਂ ਪੀ.ਜੀ.ਆਈ. ਚੰਡੀਗੜ੍ਹ ਵਿਚ ਇਕ ਉੱਚ ਪੱਧਰ ਦੇ ਨਿਊਰੋ ਸਰਜਨ ਵਜੋਂ ਕੰਮ ਕਰਦੇ ਸਨ ਅਤੇ ਹੁਣ ਉਹ ਰਾਜਸਥਾਨ ਦੇ ਇਕ ਵੱਡੇ ਹਸਪਤਾਲ ਦੇ ਹੈੱਡ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX