ਤਾਜਾ ਖ਼ਬਰਾਂ


ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  13 minutes ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  23 minutes ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  about 2 hours ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  about 2 hours ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  about 3 hours ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  about 3 hours ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  about 3 hours ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  about 4 hours ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  about 4 hours ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  about 4 hours ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 5 hours ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  about 5 hours ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 5 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 5 hours ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 5 hours ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 6 hours ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 6 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 6 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  1 minute ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 7 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 8 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  about 8 hours ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਪ੍ਰਧਾਨ ਮੰਤਰੀ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਲਾਲ ਕਿਲ੍ਹੇ 'ਚ ਸਮੁੱਚੀ ਭਾਰਤੀ ਉਲੰਪਿਕ ਟੀਮ ਨੂੰ ਦੇਣਗੇ ਸੱਦਾ
. . .  about 8 hours ago
ਨਵੀਂ ਦਿੱਲੀ, 3 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਜੇਠ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ

ਸੰਪਾਦਕੀ

ਨਵੀਂ ਧੜਕਣ ਦੀ ਆਸ

ਪਿਛਲੇ ਕੁਝ ਦਿਨਾਂ ਤੋਂ ਰਾਹਤ ਦੇਣ ਵਾਲੀਆਂ ਖ਼ਬਰਾਂ ਮਿਲ ਰਹੀਆਂ ਹਨ। ਜਿਥੇ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ, ਉਥੇ ਮੁਕਾਬਲਤਨ ਬਿਮਾਰ ਹੋਣ ਵਾਲਿਆਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਪਿਛਲੇ ਹਫ਼ਤੇ ...

ਪੂਰੀ ਖ਼ਬਰ »

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੁਝ ਯਾਦਾਂ

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਪ੍ਰਭੂਸੱਤਾ-ਸੰਪੰਨ ਸੰਸਥਾ ਹੈ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਸਥਾਪਤ ਕੀਤੀ ਹੈ। ਮੇਰੇ ਸਾਹਮਣੇ ਅਜਿਹੇ ਮੌਕੇ ਆਏ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ...

ਪੂਰੀ ਖ਼ਬਰ »

ਗੰਭੀਰ ਰੋਗਾਂ ਨਾਲ ਆਢਾ ਲੈਣ ਦਾ ਵੱਲ

ਕੋਰੋਨਾ ਮਹਾਮਾਰੀ ਦੇ ਅਜੋਕੇ ਸਮਿਆਂ ਵਿਚ ਜਦੋਂ ਮਿਲਖਾ ਸਿੰਘ ਵਰਗੇ ਦਮਖਮ ਵਾਲੇ ਦੌੜਾਕ ਵੀ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਡਾ. ਸ਼ਿਆਮ ਸੁੰਦਰ ਦੀਪਤੀ ਵਲੋਂ ਸ਼ੂਗਰ ਰੋਗ ਨਾਲ ਆਢਾ ਲੈਂਦੀ 'ਇਕ ਭਰਿਆ ਪੂਰਾ ਦਿਨ' ਪ੍ਰੇਰਨਾ ਪ੍ਰਕਾਸ਼ਨ ਅੰਮ੍ਰਿਤਸਰ ਨਾਂਅ ਦੀ ਰਚਨਾ ਹੌਸਲਾ ਦੇਣ ਵਾਲੀ ਹੈ। ਰੋਗ ਅੱਗੇ ਢੇਰੀ ਢਾਹੁਣਾ ਤਾਂ ਮੌਤ ਨੂੰ ਸੱਦਾ ਦੇਣਾ ਹੈ। ਡਾ. ਦੀਪਤੀ ਨੇ ਇਸ ਪੁਸਤਕ ਵਿਚ ਕੋਰੋਨਾ ਰੋਗ ਨਾਲ ਦੋ ਹੱਥ ਕਰਨ ਦੀ ਬਾਤ ਤਾਂ ਨਹੀਂ ਪਾਈ ਪਰ ਇਹ ਪੁਸਤਕ ਕਿਸੇ ਵੀ ਰੋਗ ਦਾ ਹੌਸਲੇ ਨਾਲ ਟਾਕਰਾ ਕਰਨਾ ਜ਼ਰੂਰ ਸਿਖਾਉਂਦੀ ਹੈ।
ਸ਼ਿਆਮ ਸੁੰਦਰ ਡਾਕਟਰੀ ਵਿੱਦਿਆ ਪੜ੍ਹ ਰਿਹਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਸ਼ੱਕਰ ਰੋਗ ਦਾ ਸ਼ਿਕਾਰ ਹੈ। ਉਸ ਨੂੰ ਪਤਾ ਸੀ ਕਿ ਉਸ ਨੂੰ ਸਾਰੀ ਉਮਰ ਇਨਸੂਲੀਨ ਦੇ ਟੀਕਿਆਂ ਦਾ ਆਸਰਾ ਲੈਣਾ ਪੈਣਾ ਹੈ। ਇਹ ਗੱਲ ਉਸ ਦੇ ਦਫ਼ਤਰ ਵਿਚ ਕੰਮ ਕਰਦੀ ਊਸ਼ਾ ਨਾਂਅ ਦੀ ਉਹ ਕੁੜੀ ਵੀ ਜਾਣਦੀ ਸੀ ਜਿਸ ਨੇ ਉਹਦੇ ਨਾਲ ਵਿਆਹ ਕਰਾਉਣ ਸਮੇਂ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਦਿਖਾਈ। ਉਸ ਦੇ ਸਿਦਕੀ ਸਾਥ ਤੇ ਦੀਪਤੀ ਦੀ ਵਿਗਿਆਨਕ ਪਹੁੰਚ ਦੇ ਸਦਕਾ ਉਹ ਅੱਧੀ ਸਦੀ ਤੋਂ ਸੁਖ ਦਾ ਜੀਵਨ ਜੀਅ ਰਹੇ ਹਨ। ਦੋ ਤੰਦਰੁਸਤ ਬੱਚਿਆਂ ਦੇ ਮਾਪੇ ਹਨ। ਭਾਵੇਂ ਦੋਵੇਂ ਨੌਕਰੀ ਤੋਂ ਸੇਵਾ-ਮੁਕਤ ਹੋ ਚੁੱਕੇ ਹਨ ਪਰ ਡਾ. ਦੀਪਤੀ ਨੂੰ ਉਸ ਦੇ ਕਾਲਜ ਵਾਲਿਆਂ ਨੇ ਮੁੜ ਸੱਦ ਲਿਆ ਹੈ। ਊਸ਼ਾ ਘਰ ਸਾਂਭ ਰਹੀ ਹੈ। ਆਪਣੇ ਜੀਵਨ ਸਾਥੀ ਨਾਲ ਉਸ ਦਾ ਹੱਥ ਫੜ ਕੇ ਸੈਰ ਕਰਨ ਜਾਂਦੀ ਹੈ, ਜਿਸ ਨੂੰ ਸਿਹਤਯਾਬੀ ਲਈ ਛੋਹ-ਮੰਤਰ ਦਾ ਨਾਂਅ ਦਿੱਤਾ ਜਾ ਸਕਦਾ ਹੈ। ਇਸ ਜੋੜੇ ਨੇ ਇਸ ਮੰਤਰ ਦੀ ਵਰਤੋਂ ਤਾਂ ਆਖਰੀ ਉਮਰੇ ਕੀਤੀ ਹੈ ਪਰ ਇਸ ਤੋਂ ਪਹਿਲਾਂ ਵਾਲੇ ਮੰਤਰ ਵੀ ਘੱਟ ਮਹੱਤਵਪੂਰਨ ਨਹੀਂ।
ਡਾ. ਦੀਪਤੀ ਇਕ-ਇਕ ਕਰਕੇ ਤਿੰਨ ਹਾਦਸਿਆਂ ਦਾ ਸ਼ਿਕਾਰ ਹੋਇਆ। ਸਭ ਤੋਂ ਪਹਿਲਾਂ ਉਸ ਨੂੰ ਪੈਰ ਦੇ ਅੰਗੂਠੇ ਦੀ ਬਲੀ ਦੇਣੀ ਪਈ। ਉਨ੍ਹਾਂ ਦਿਨ ਵਿਚ ਉਸ ਨੇ ਆਪਣੇ ਬੈੱਡ ਉੱਤੇ ਪਿੱਠ ਭਾਰ ਲੰਮਾ ਪੈ ਕੇ ਰਿਲੈਕਸਿੰਗ ਐਕਸਰਸਾਈਜ਼ ਕਰਨ ਦੀ ਜਾਚ ਸਿੱਖੀ। ਉਸ ਨੇ ਇਸ ਅਮਲ ਦਾ ਨਾਂਅ ਮੁਸਕਾਨ ਆਸਣ ਜਾਂ ਆਸਣ ਮੁਸਕਾਨ ਰੱਖਿਆ। ਉਹ ਅੱਜ ਤੱਕ ਮੱਥੇ ਤੋਂ ਲੈ ਕੇ ਜਿਸਮ ਦੇ ਸਾਰੇ ਅੰਗਾਂ ਨੂੰ ਮੁਸਕਰਾਉਣ ਦੇ ਅਮਲ ਵਿਚੋਂ ਕੱਢਦਾ ਹੈ। ਇਕੱਠੇ ਨਹੀਂ ਇਕ-ਇਕ ਕਰਕੇ। ਜਦੋਂ ਮੱਥਾ ਮੁਸਕਰਾਉਂਦਾ ਹੈ ਤਾਂ ਜਿਸਮ ਦੇ ਹੋਰ ਸਾਰੇ ਅੰਗ ਸ਼ਾਂਤ ਹੁੰਦੇ ਹਨ। ਜਦੋਂ ਪੈਰ ਦੇ ਪੰਜੇ ਨੂੰ ਮੁਸਕਰਾਉਂਦੀ ਵਿਧੀ ਵਿਚੋਂ ਕੱਢਦਾ ਹੈ ਤਾਂ ਬਾਕੀ ਅੰਗ ਇਸ ਆਸਣ ਵਿਚ ਸਾਰੇ ਇਕ-ਇਕ ਕਰਕੇ ਮੁਸਕਰਾਉਂਦੇ ਤੇ ਸਾਰੇ ਜਿਸਮ ਨੂੰ ਸ਼ਾਂਤ ਕਰਦੇ ਹਨ। ਇਹ ਵਾਲੀ ਖੁਸ਼ੀ ਬਾਜ਼ਾਰ ਤੋਂ ਮਿਲਦੀ ਵਾਈਬਰੇਟਰ (ਥਰਥਰਾਉਣ) ਮਸ਼ੀਨ ਵੀ ਦੇ ਸਕਦੀ ਹੈ ਪਰ ਓਨੀ ਨਹੀਂ ਜਿੰਨੀ ਜਿਸਮਾਨੀ ਹਰਕਤ। ਉਸ ਨੂੰ ਸਵੇਰੇ ਅੱਖਾਂ ਖੋਲ੍ਹਣ ਵਾਲੀ ਚਾਹ ਪੀ ਕੇ ਆਪਣੇ ਕੰਮ 'ਤੇ ਜਾਣ ਦੀ ਤਿਆਰੀ ਕਰਦਿਆਂ ਰੁੱਖਾਂ ਵਿਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਮਾਣਨਾ ਵੀ ਰਾਹਤ ਦਿੰਦਾ ਹੈ। ਦੀਪਤੀ ਨੇ ਇਹ ਸਾਰੇ ਅਮਲ 'ਟੈੱਨ ਵੇਅਜ਼ ਟੂ ਬੂਸਟ ਯੂਅਰ ਇਮਿਊਨ ਸਿਸਟਮ' ਨਾਂਅ ਦੀ ਉਸ ਪੁਸਤਕ ਵਿਚੋਂ ਗ੍ਰਹਿਣ ਕੀਤੇ ਜਿਹੜੀ ਸੰਤੁਲਿਤ ਖੁਰਾਕ, ਦਿਨ ਭਰ ਦੀ ਸਰਗਰਮੀ, ਆਪਸੀ ਰਿਸ਼ਤਿਆਂ ਤੇ ਮਨ ਦੀ ਸ਼ਾਂਤੀ ਦਾ ਸੁਨੇਹਾ ਵੀ ਦਿੰਦੀ ਹੈ। ਇਨ੍ਹਾਂ ਅਮਲਾਂ ਨਾਲ ਦਿਲ ਦੇ ਰੋਗ ਤੇ ਕੈਂਸਰ ਨੂੰ ਹੀ ਰਾਹਤ ਨਹੀਂ ਮਿਲਦੀ। ਇਹ ਬੁਢਾਪੇ ਨੂੰ ਵੀ ਠੱਲ੍ਹ ਪਾਉਂਦੇ ਹਨ। ਡਾ. ਦੀਪਤੀ ਨੂੰ ਕਾਰਲ ਮਾਰਕਸ ਦੇ 1848 ਦੇ ਦਸਤਾਵੇਜ਼ੀ ਲੇਖ ਜੋ ਮਨੁੱਖੀ ਬੇਗਾਨਗੀ (ਐਲੀਨੇਸ਼ਨ) ਤੇ ਮਨੁੱਖੀ ਨਿਰਾਸ਼ਾ ਤੇ ਉਦਾਸੀ ਦੀਆਂ ਪਰਤਾਂ ਫਰੋਲਦੇ ਹਨ, ਨੇ ਵੀ ਪ੍ਰੇਰਨਾ ਦਿੱਤੀ ਹੈ। ਇਹ ਲੇਖ ਦੱਸਦੇ ਹਨ ਕਿ ਨਿਰੀ ਉਦਾਸੀ ਨੂੰ ਅਸੀਂ ਡਿਪਰੈਸ਼ਨ ਦਾ ਰੋਗ ਨਹੀਂ ਕਹਿ ਸਕਦੇ। ਇਹ ਤਾਂ ਕੇਵਲ ਇਕ ਲੱਛਣ ਹੈ ਜਿਸ ਦੇ ਆਧਾਰ ਉਤੇ ਰੋਗ ਲੱਭਦਾ ਹੈ। ਇਹ ਲੱਛਣ ਸ਼ੋਸ਼ਿਤ ਵਰਗ ਤੇ ਸ਼ੋਸ਼ਣ ਕਰਨ ਵਾਲਿਆਂ ਦਾ ਪਾੜਾ ਫਰੋਲਣ ਵਿਚ ਵੀ ਸਹਾਈ ਹੁੰਦਾ ਹੈ ਤੇ ਇਲਾਜ ਦੇ ਦਰਵਾਜ਼ੇ ਖੋਲ੍ਹਦਾ ਹੈ।
ਦੀਪਤੀ ਦੇ ਸ਼ਬਦਾਂ ਵਿਚ ਉਸ ਨੇ ਮਾਰਕਸ ਤੋਂ ਘਟਨਾਵਾਂ ਤੇ ਵਾਰਦਾਤਾਂ ਦੀ ਸਮਾਜਿਕ ਤੇ ਆਰਥਿਕ ਵਿਆਖਿਆ ਸਿੱਖੀ ਤੇ ਖੁਸ਼ ਰਹਿਣ ਦਾ ਰਹੱਸ ਜਾਣਿਆ। ਇਕ ਦੂਜੇ ਦਾ ਸਹਾਰਾ ਬਣਨ, ਹੱਥ ਫੜਨ ਤੇ ਗਲ ਲੱਗਣ ਦੀ ਮਹੱਤਤਾ ਜਾਣੀ। ਸਮਾਜ, ਸਰੀਰ ਤੇ ਮਨ ਦੇ ਸੁਮੇਲ ਨਾਲ ਆਉਣ ਵਾਲੇ ਅਨੰਦ ਨੂੰ ਪਹਿਚਾਣਿਆ ਅਤੇ ਤੱਥ ਉੱਤੇ ਆਧਾਰਿਤ 'ਇਕਮਿਕਤਾ ਦਾ ਅਨੰਦ' ਤੇ 'ਸਾਂਝ ਦਾ ਅਨੰਦ' ਨਾਂਅ ਦੇ ਦੋ ਕਿਤਾਬਚੇ ਲਿਖੇ ਜਿਹੜੇ ਖੂਬ ਪ੍ਰਵਾਨ ਹੋਏ।
2010 ਤੇ 2014 ਦੇ ਚਾਰ ਸਾਲਾਂ ਵਿਚ ਡਾ. ਦੀਪਤੀ ਦੋ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਇਆ ਜਿਸ ਵਿਚ ਉਸ ਦੇ ਧੜ ਦੀਆਂ ਪਸਲੀਆਂ ਹੀ ਨਹੀਂ ਨਪੀੜੀਆਂ ਗਈਆਂ ਇਕ ਲੱਤ ਵੀ ਕਟਵਾਉਣੀ ਪਈ। ਵ੍ਹੀਲ ਚੇਅਰ ਉੱਤੇ ਰਿਹਾ, ਮਸਨੂਈ ਲੱਤ ਨਾਲ ਤੁਰਨਾ ਸਿੱਖਿਆ ਤੇ ਤੁਰ ਰਿਹਾ ਹੈ। ਆਪਣੀ ਜੀਵਨ ਸਾਥਣ ਦਾ ਹੱਥ ਫੜ ਕੇ ਪੂਰੇ ਮਜ਼ੇ ਨਾਲ। ਉਹ ਇਸ ਜੀਵਨ ਵਿਧੀ ਨੂੰ 'ਪੀਸ ਵਿਦ ਸੈਲਫ' ਭਾਵ ਆਪਣੇ-ਆਪ ਵਿਚ ਸ਼ਾਂਤ-ਸਥਿਰ ਰਹਿਣ ਦਾ ਨਾਂਅ ਦਿੰਦਾ ਹੈ। ਮੈਂ ਆਪਣੇ ਘਰ ਇਸ ਜੋੜੀ ਦੇ ਪਰਵੇਸ਼ ਸਮੇਂ ਦੀ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਦੋਵਾਂ ਨੇ ਜੀਵਨ ਜਾਚ ਸਿੱਖੀ ਹੀ ਨਹੀਂ ਹੰਢਾਈ ਵੀ ਹੈ।
ਪੁਸਤਕ ਪੜ੍ਹਨ ਵਾਲੀ ਹੈ ਇਹ ਇਕ ਦਿਨ ਦੀ ਕਹਾਣੀ ਨਹੀਂ ਸਗੋਂ ਇਕ ਭਰੇ-ਭਕੁੱਨੇ ਜੀਵਨ ਉਤੇ ਝਾਤ ਪਾਉਂਦੀ ਹੈ। ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਿਲ ਹੈ। ਮਿਸਾਲਾਂ, ਤੋਤਕੜੇ ਤੇ ਵਾਰਦਾਤਾਂ ਜੋ ਪੜ੍ਹ ਕੇ ਹੀ ਮਾਣੀਆਂ ਜਾ ਸਕਦੀਆਂ ਹਨ। ਪੜ੍ਹੋ ਤੇ ਮਾਣੋ।
ਪੰਜਾਬ ਦੇ ਤੇਈਵੇਂ ਜ਼ਿਲ੍ਹੇ ਦਾ ਜਨਮ
ਫ਼ਿਰਕੂ ਸੋਚ ਨੂੰ ਪਰਨਾਏ ਭਾਰਤੀਆਂ ਨੂੰ ਜਿੰਨੀਆਂ ਮਰਜ਼ੀ ਮਿਰਚਾਂ ਲੜਨ, ਇਨ੍ਹਾਂ ਸਤਰਾਂ ਦੇ ਛਪਣ ਤੱਕ ਮਲੇਰਕੋਟਲਾ ਦੀ ਮਾਣ-ਮਰਯਾਦਾ ਕਾਫ਼ੀ ਹੱਦ ਤੱਕ ਬਹਾਲ ਹੋ ਚੁੱਕੀ ਹੋਵੇਗੀ। ਤੇਈਵੇਂ ਜ਼ਿਲੇ ਦੇ ਰੂਪ ਵਿਚ। ਇਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੱਝਦਾ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਵਲੋਂ ਮਾਰੇ ਹਾਅ ਦੇ ਨਾਅਰੇ ਉੱਤੇ ਫੁੱਲ ਚੜ੍ਹਾਏ ਹਨ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਮਲੇਰਕੋਟਲੇ ਨੂੰ ਨਵੇਂ ਜ਼ਿਲ੍ਹੇ ਦਾ ਦਰਜਾ ਦੇਣ ਸਮੇਂ ਪੰਜਾਬ ਸਰਕਾਰ ਵਲੋਂ ਇਸ ਸ਼ਹਿਰ ਵਿਚ ਮੈਡੀਕਲ ਕਾਲਜ ਸਥਾਪਤ ਕਰਨ ਦੇ ਐਲਾਨ ਉੱਤੇ ਅਮਲ ਕਰਦਿਆਂ ਇਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਮਲੇਰਕੋਟਲੇ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਦੀ ਕਮਾਂਡ ਪੰਜਾਬਣ ਬੀਬੀਆਂ ਨੂੰ ਸੌਂਪੀ ਜਾ ਰਹੀ ਹੈ।
ਅੰਤਿਕਾ
(ਬਿਸਮਲ ਫਰੀਦਕੋਟੀ)
ਨੀਵੀਂ ਨਜ਼ਰ ਦੇ ਜਾਮ 'ਚੋਂ ਛਲਕਣ ਜਵਾਨੀਆਂ
ਕੀਮਤ ਨਜ਼ਾਕਤਾਂ ਦੀ ਏ ਪੈਂਦੀ ਹਯਾ ਦੇ ਨਾਲ
'ਬਿਸਮਿਲ' ਨਵਾਂ ਵਿਵਾਦ ਫਿਰ ਛਿੜਿਆ ਏ ਉਸ ਘੜੀ
ਉਲਝੀ ਅਕਲ ਹੈ ਜਦ ਕਦੇ ਦਿਲ ਦੇ ਸੁਦਾ ਦੇ ਨਾਲ।

ਖ਼ਬਰ ਸ਼ੇਅਰ ਕਰੋ

 

ਡਾ. ਹਰਚੰਦ ਸਿੰਘ ਬੇਦੀ ਦਾ ਸਦੀਵੀ ਵਿਛੋੜਾ...

ਬੇਦੀ ਪਰਿਵਾਰ ਨਾਲ ਮੇਰੀ ਸਾਂਝ ਬੜੀ ਪੁਰਾਣੀ ਹੈ। ਸ: ਲਾਲ ਸਿੰਘ ਬੇਦੀ ਸਾਹਿਤਕਾਰ ਹੋਰਾਂ ਦਾ ਬਾਬਾ ਖੜਕ ਸਿੰਘ ਹੋਰਾਂ ਨਾਲ ਬੜਾ ਪ੍ਰੇਮ ਭਾਵ ਸੀ। ਉਹ ਅਕਸਰ ਹੀ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ। ਜਿਥੇ ਮੇਰੀ ਉਨ੍ਹਾਂ ਨਾਲ ਮੁਲਾਕਾਤ ਅਕਸਰ ਹੀ ਹੁੰਦੀ ਰਹਿੰਦੀ ...

ਪੂਰੀ ਖ਼ਬਰ »

ਕਿਸਾਨੀ ਲਹਿਰ ਸਨਮੁੱਖ ਸਮੇਂ ਦਾ ਹਾਣੀ ਬਣਨ ਦੀ ਚੁਣੌਤੀ

(ਲੜੀ ਜੋੜਨ ਲਈ 4 ਜੂਨ ਦਾ ਅੰਕ ਦੇਖੋ) ਲੱਖਾਂ ਕਰੋੜਾਂ ਏਕੜ ਸਰਕਾਰੀ, ਸਰਪਲੱਸ ਅਤੇ ਪ੍ਰਾਈਵੇਟ ਜ਼ਮੀਨਾਂ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾਣ ਲੱਗੀਆਂ। ਇਨ੍ਹਾਂ ਜ਼ਮੀਨਾਂ ਤੋਂ ਉਜਾੜੀ ਜਾਣ ਵਾਲੀ ਕਿਸਾਨੀ, ਖੇਤ ਮਜ਼ਦੂਰਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX