ਤਾਜਾ ਖ਼ਬਰਾਂ


ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਕੱਲ੍ਹ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 31 ਮਾਰਚ- ਰੋਡ ਰੇਜ਼ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਯਾਨੀ ਕਿ 1 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣਗੇ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਸੰਬੰਧੀ....
ਤਾਨਾਸ਼ਾਹ ਬਣੀ ਕੇਂਦਰ ਸਰਕਾਰ- ਰਾਜਾ ਵੜਿੰਗ
. . .  1 day ago
ਅੰਮ੍ਰਿਤਸਰ, 31 ਮਾਰਚ (ਵਰਪਾਲ, ਸ਼ਰਮਾ)- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੁਆਲ ਪੁੱਛਣ ਵਾਲਿਆਂ ਨੂੰ ਜੁਆਬ ਦੇਣ ਦੀ....
ਅੰਮ੍ਰਿਤਪਾਲ ਦਾ ਗ੍ਰਿਫ਼ਤਾਰ ਨਾ ਹੋਣਾ ਸੂਬਾ ਤੇ ਕੇਂਦਰ ਸਰਕਾਰ ਦੀ ਨਾਕਾਮੀ- ਰਾਣਾ ਗੁਰਜੀਤ ਸਿੰਘ
. . .  1 day ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਹੋਣ ਨੂੰ ਇਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਹ ਅੱਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਚ ਕਾਂਗਰਸੀ....
ਸ਼੍ਰੋਮਣੀ ਕਮੇਟੀ ਵਲੋਂ ਏ.ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ
. . .  1 day ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਵਿਰੁੱਧ ਰੋਸ ਮਾਰਚ ਉਪਰੰਤ ਇਕ ਮੰਗ ਪੱਤਰ ਡੀ. ਸੀ. ਦੀ ਗ਼ੈਰ-ਹਾਜ਼ਰੀ ਵਿਚ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ....
ਨਵੀਂ ਦਿੱਲੀ: ਦਮ ਘੁੱਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਾਰਚ- ਇੱਥੋਂ ਦੇ ਸ਼ਾਸਤਰੀ ਪਾਰਕ ਵਿਚ ਮੱਛਰ ਭਜਾਉਣ ਵਾਲੀ ਦਵਾਈ ਕਾਰਨ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਡੀ.ਸੀ.ਪੀ. ਸੰਧਿਆ ਸਵਾਮੀ ਨੇ ਦੱਸਿਆਕਿ ਗਰਾਊਂਡ ਫ਼ਲੋਰ ’ਤੇ ਮੱਛਰ ਭਜਾਉਣ ਵਾਲਾ ਤੇਲ ਬਲ ਰਿਹਾ ਸੀ, ਜਿਸ ਕਾਰਨ ਅੱਗ ਲੱਗ....
ਹਰਿਆਣਾ: ਰੈਸਟੋਰੈਂਟ ਵਿਚ ਲੱਗੀ ਅੱਗ
. . .  1 day ago
ਚੰਡੀਗੜ੍ਹ, 31 ਮਾਰਚ- ਪੰਚਕੂਲਾ ਦੇ ਅਮਰਾਵਤੀ ਮਾਲ ਵਿਚ ਇਕ ਘੁੰਮਦੇ ਰੈਸਟੋਰੈਂਟ ਵਿਚ ਅੱਗ ਲੱਗ ਗਈ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਕੋਰੋਨਾ ਦੇ 58 ਨਵੇਂ ਮਾਮਲੇ, 3 ਦੀ ਮੌਤ

ਚੰਡੀਗੜ੍ਹ, 12 ਜੂਨ (ਬਿ੍ਜੇਂਦਰ)-ਜੇਕਰ ਚੰਡੀਗੜ੍ਹ ਪ੍ਰਸ਼ਾਸਨ ਦੇ ਦਾਅਵਿਆਂ ਤੇ ਇਸ ਦੇ ਅੰਕੜਿਆਂ 'ਤੇ ਗ਼ੌਰ ਕੀਤਾ ਜਾਵੇ ਤਾਂ ਸ਼ਹਿਰ ਤੋਂ ਕੋਰੋਨਾ ਵਾਇਰਸ ਨਾਲ ਸਬੰਧਤ ਮਾਮਲੇ ਤੇਜ਼ੀ ਨਾਲ ਘਟਣ ਲੱਗ ਗਏ ਹਨ | ਹੁਣ ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸ ਸਿਰਫ਼ 540 ਰਹਿ ਗਏ ...

ਪੂਰੀ ਖ਼ਬਰ »

ਬਸਪਾ ਤੇ ਸ਼ੋ੍ਰਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਹੋਣ ਦੀ ਖੁਸ਼ੀ 'ਚ ਬਸਪਾ ਨੇ ਕੀਤਾ ਇਕੱਠ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਹੋਣ ਦੀ ਖੁਸ਼ੀ 'ਚ ਬਸਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਆਗੂਆਂ ਤੇ ਵਰਕਰਾਂ ਵਲੋਂ ਸੈਕਟਰ-70 ਵਿਖੇ ਵੱਡਾ ਇਕੱਠ ਕਰ ਕੇ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਕੋਰੋਨਾ ਕੇਅਰ ਸੈਂਟਰ ਨੂੰ ਮੈਡੀਕਲ ਉਪਕਰਨ ਭੇਟ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕੋਰੋਨਾ ਦੇ ਸ਼ਿਕਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਰੂਰੀ ਲੋੜੀਂਦਾ ਸਾਮਾਨ ਅਤੇ ਮੈਡੀਕਲ ਉਪਕਰਨ ਉਪਲੱਬਧ ਕਰਵਾਉਣ ਦੀ ਮੁਹਿੰਮ ਦੇ ਤਹਿਤ ਸਰਬੱਤ ਦਾ ਭਲਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਸ਼ਰਾਬ ਸਮੇਤ 3 ਕਾਬੂ

ਚੰਡੀਗੜ੍ਹ, 12 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਅੰਦਰ ਨਾਜਾਇਜ਼ ਸ਼ਰਾਬ ਸਮੇਤ ਤਿੰਨ ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਮੋਰਿੰਡਾ ਦੇ ਕੁਲਦੀਪ ਸਿੰਘ ਨੂੰ 15 ਪੇਟੀਆਂ ਸ਼ਰਾਬ ਸਮੇਤ ਸੈਕਟਰ 39/40 ...

ਪੂਰੀ ਖ਼ਬਰ »

ਬਜਾਜ ਅਲਾਇੰਜ਼ ਲਾਈਫ਼ ਇੰਸ਼ੋਰੈਂਸ ਕੰਪਨੀ ਨੂੰ ਫੋਰਮ ਨੇ ਗ਼ਲਤ ਵਪਾਰਕ ਗਤੀਵਿਧੀਆਂ ਦਾ ਦੋਸ਼ੀ ਪਾਇਆ

ਚੰਡੀਗੜ੍ਹ, 12 ਜੂਨ (ਬਿ੍ਜੇਂਦਰ ਗੌੜ)-ਚੰਡੀਗੜ੍ਹ ਖਪਤਕਾਰ ਫੋਰਮ ਨੇ ਇਕ ਮਾਮਲੇ 'ਚ ਬਜਾਜ ਅਲਾਇੰਜ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟਿਡ ਨੂੰ ਸੇਵਾ ਵਿਚ ਕਮੀ ਤੇ ਗਲਤ ਵਪਾਰਿਕ ਗਤੀਵਿਧੀਆਂ ਨੂੰ ਲੈ ਕੇ 15 ਹਜ਼ਾਰ ਰੁਪਏ ਹਰਜਾਨਾ ਤੇ 10 ਹਜਾਰ ਰੁਪਏ ਅਦਾਲਤੀ ਖਰਚ ਭਰਨ ਨੂੰ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲਾ ਮੁਲਜ਼ਮ ਗਿ੍ਫ਼ਤਾਰ

ਪੰਚਕੂਲਾ, 12 ਜੂਨ (ਕਪਿਲ)-ਪਿੰਜੌਰ ਥਾਣੇ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨੂੰ ...

ਪੂਰੀ ਖ਼ਬਰ »

ਜੀ. ਐਸ. ਟੀ. ਕੌ ਾਸਲ ਦਾ ਮੰਤਰੀ ਸਮੂਹ ਸ਼ਹਿਨਸ਼ਾਹਾਂ ਦੀ ਤਰ੍ਹਾਂ ਵਿਵਹਾਰ ਕਰਨਾ ਬੰਦ ਕਰੇ-ਮਨਪ੍ਰੀਤ

ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)-ਕੋਵਿਡ-19 ਸੰਕਟ ਨੂੰ ਸਦੀ 'ਚ ਇਕ ਵਾਰ ਆਉਣ ਵਾਲੀ ਆਫ਼ਤ ਦੱਸਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੀ. ਐਸ. ਟੀ. ਕੌਂਸਲ ਦੇ ਮੰਤਰੀ ਸਮੂਹ ਨੂੰ ਪੁਰਾਣੇ ਸਮਿਆਂ ਦੇ ਸ਼ਹਿਨਸ਼ਾਹ ਦੀ ਤਰ੍ਹਾਂ ਵਿਵਹਾਰ ਕਰਨਾ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਦੇ 17 ਨਵੇਂ ਮਾਮਲੇ

ਪੰਚਕੂਲਾ, 12 ਜੂਨ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 17 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 10 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ, ਜਦ ਕਿ 7 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਖੇਤਰਾਂ ਨਾਲ ਸਬੰਧਿਤ ਹਨ | ਇਸ ਸਬੰਧੀ ਪੰਚਕੂਲਾ ਦੀ ਸਿਵਲ ਸਰਜਨ ਡਾ: ...

ਪੂਰੀ ਖ਼ਬਰ »

ਖਰੜ ਦੇ ਰਾਮਬਾਗ਼ ਸ਼ਮਸ਼ਾਨਘਾਟ ਵਿਖੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਅੰਤਿਮ ਸੰਸਕਾਰ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)-ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਕਥਿਤ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਮਿ੍ਤਕ ਦੇਹ ਦਾ ਅੱਜ ਸ਼ਾਮ ਸਮੇਂ ਖਰੜ ਸਥਿਤ ਰਾਮਬਾਗ਼ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਗਾਇਕਾ ਸੁਨੰਦਾ ਸ਼ਰਮਾ ਨੇ ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਨਾਲ ਮਿਲ ਕੇ ਲਗਾਏ ਬੂਟੇ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਸਰਪ੍ਰਸਤੀ ਵਾਲੇ ਡਿਸਟਿ੍ਕਟ 321 ਐਫ ਦੇ ਕਲੱਬ ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਵਲੋਂ ਗਵਰਨਰ ਪੀ. ਆਰ. ਜੈਰਥ, ਵੀ. ਡੀ. ਜੀ-1 ਨਾਕੇਸ਼ ਗਰਗ ਤੇ ਵੀ. ਡੀ. ਜੀ-2 ਲਲਿਤ ਬਹਿਲ ਦੇ ਦਿਸ਼ਾ-ਨਿਰਦੇਸ਼ਾਂ ਦੀ ...

ਪੂਰੀ ਖ਼ਬਰ »

ਝਪਟਮਾਰੀ ਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਕਾਬੂ, 8 ਮਾਮਲੇ ਸੁਲਝੇ

ਚੰਡੀਗੜ੍ਹ, 12 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਸ਼ਹਿਰ 'ਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਨਾਲ ਝਪਟਮਾਰੀ ਦੇ 6 ਤੇ ਵਾਹਨ ਚੋਰੀ ਦੇ ...

ਪੂਰੀ ਖ਼ਬਰ »

ਭਾਜਪਾ ਆਗੂ ਕਿਸਾਨ ਮੰਗਾਂ ਲਈ ਕੇਂਦਰ ਨੂੰ ਮਜਬੂਰ ਕਰਨ-'ਆਪ'

ਚੰਡੀਗੜ੍ਹ, 12 ਜੂਨ (ਐਨ. ਐਸ. ਪਰਵਾਨਾ)-ਕਾਲੇ ਕਾਨੂੰਨ ਖ਼ਤਮ ਕਰਾਉਣ ਜਾਂ ਇਨ੍ਹਾਂ 'ਚ ਸੁਧਾਉਣ ਲਈ ਕੇਂਦਰੀ ਸਰਕਾਰ ਨੂੰ ਮਜਬੂਰ ਕਰਨ ਬਾਰੇ ਪੰਜਾਬ ਦੇ ਕਈ ਭਾਜਪਾ ਆਗੂਆਂ ਵਲੋਂ ਬਾਗ਼ੀ ਸੁਰਾਂ ਵਿਚ ਉਠਾਈ ਜਾ ਰਹੀ ਆਵਾਜ਼ ਦਾ ਪੰਜਾਬ ਦੀ ਪ੍ਰਮੁੱਖ ਵਿਰੋਧੀ ਆਮ ਆਦਮੀ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਚੋਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 12 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 56 ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਕਿਸੇ ਅਣਪਛਾਤੇ ...

ਪੂਰੀ ਖ਼ਬਰ »

ਖਿਜ਼ਰਾਬਾਦ ਦੀ ਬਰਸਾਤੀ ਨਦੀ 'ਤੇ ਪੁਲ ਨਾ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ

ਮਾਜਰੀ, 12 ਜੂਨ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਤੋਂ ਮੀਆਂਪੁਰ ਚੰਗਰ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਨਿਰਮਾਣ ਦਾ ਕੰਮ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮੁਕੰਮਲ ਹੋ ਗਿਆ ਸੀ, ਪਰ ਖਿਜ਼ਰਾਬਾਦ ਦੀ ਬਰਸਾਤੀ ਨਦੀ ਦੇ ਵਹਾਅ ਵਾਲੀ ਜ਼ਮੀਨ 'ਚ ਪੁਲ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਤਾਂ ਖਰੜ-ਲੁਧਿਆਣਾ ਹਾਈਵੇ ਨੂੰ ਕਰਾਂਗੇ ਜਾਮ-ਪਿੰਡ ਵਾਸੀ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)-ਖਰੜ-ਲੁਧਿਆਣਾ ਹਾਈਵੇ 'ਤੇ ਸਥਿਤ ਪਿੰਡ ਰੁੜਕੀ ਪੁਖਤਾ ਦੀ ਪੰਚਾਇਤ ਤੇ ਪਿੰਡ ਨਿਵਾਸੀਆਂ ਨੇ ਨੈਸ਼ਨਲ ਹਾਈਵੇ ਅਥਾਰਟੀ ਤੇ ਸਥਾਨਕ ਪ੍ਰਸ਼ਾਸਨ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਮੰਗਲਵਾਰ ਤੱਕ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ...

ਪੂਰੀ ਖ਼ਬਰ »

ਪਹਿਲਾਂ ਕਰਮਚਾਰੀਆਂ ਦੀ ਹੜਤਾਲ ਦੇ ਸਤਾਏ ਲੋਕ, ਹੁਣ ਸਰਵਰ ਡਾਊਨ ਨੇ ਉਲਝਾਏ

ਖਰੜ, 12 ਜੂਨ (ਤਰਸੇਮ ਸਿੰਘ ਜੰਡਪੁਰੀ)-ਪਿਛਲੇ ਦੋ ਹਫ਼ਤਿਆਂ ਤੋਂ ਤਹਿਸੀਲ ਤੇ ਐੱਸ. ਡੀ. ਐੱਮ. ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਦੇ ਸਤਾਏ ਹੋਏ ਲੋਕ ਹੋਣ ਸਰਵਰ ਡਾਊਨ ਹੋਣ ਕਰਕੇ ਖੱਜਲ ਖੁਆਰ ਹੋ ਰਹੇ ਹਨ | ਇਸ ਸਬੰਧੀ ਤਹਿਸੀਲ ਵਿਖੇ ਲੋਕਾਂ ਨੇ ...

ਪੂਰੀ ਖ਼ਬਰ »

ਰਾਕੇਸ਼ ਟਿਕੈਤ ਦੀ ਮਮਤਾ ਬੈਨਰਜੀ ਨਾਲ ਮਿਲਣੀ ਦਾ ਵਿਰੋਧ ਕਰਨਾ ਗ਼ਲਤ-ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਡੈਲੀਗੇਟ ਤੇ ਚੰਡੀਗੜ੍ਹ ਰਾਜ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ 'ਨਿਧੜਕ ਜਰਨੈਲ' ਰਾਕੇਸ਼ ਟਿਕੈਤ ਨੇ ਕਿਸਾਨਾਂ ਦੀ ਬਿਹਤਰੀ ਲਈ ਪੱਛਮੀ ਬੰਗਾਲ ...

ਪੂਰੀ ਖ਼ਬਰ »

ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਜ਼ਮਾਨਤਾਂ 'ਤੇ ਰਿਹਾਅ ਕਿਉਂ ਕੀਤਾ ਜਾ ਰਿਹੈ-ਅੰਸ਼ੁਲ ਛੱਤਰਪਤੀ

ਚੰਡੀਗੜ੍ਹ, 12 ਜੂਨ (ਐਨ.ਐਸ. ਪਰਵਾਨਾ)-ਸਿਰਸਾ ਦੇ ਮਰਹੂਮ ਜਰਨਲਿਸਟ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਦੋਸ਼ ਲਾਇਆ ਹੈ ਕਿ 'ਡੇਰਾ ਸੱਚਾ ਸੌਦਾ' ਸਿਰਸਾ ਦੇ ਆਪ ਬਣੇ ਮੁਖੀ ਗੁਰਮੀਤ ਰਾਮ ਰਹੀਮ, ਜਿਸ ਨੂੰ ਇਕ ਤਰ੍ਹਾਂ ਨਾਲ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਮਾਜਰੀ, 12 ਜੂਨ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਓਾ ਦੇ ਆਦਰਸ਼ ਨਗਰ ਦੇ ਇਕ ਵਸਨੀਕ ਦੀ ਕੁੱਟਮਾਰ ਕਰਨ 'ਤੇ ਉਸ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਨਵਾਂਗਰਾਓਾ ਦੀ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੰਗਾਂ ਨੂੰ ਲੈ ਕੇ ਰਾਸਾ ਦਾ ਵਫ਼ਦ ਬੋਰਡ ਚੇਅਰਮੈਨ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 12 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਰੈਕੋਗਨਾਈਜ਼ਡ ਤੇ ਐਫੀਲੀਏਟਿਡ ਸਕੂਲ ਆਰਗੇਨਾਈਜੇਸ਼ਨ ਪੰਜਾਬ (ਰਾਸਾ) ਦੇ ਅਹੁਦੇਦਾਰਾਂ ਦੇ ਵਫ਼ਦ ਵਲੋਂ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਾਂ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ...

ਪੂਰੀ ਖ਼ਬਰ »

ਢਕੌਲੀ ਪੁਲਿਸ ਵਲੋਂ ਭਗੌੜਾ ਗਿ੍ਫ਼ਤਾਰ

ਜ਼ੀਰਕਪੁਰ, 12 ਜੂਨ (ਹੈਪੀ ਪੰਡਵਾਲਾ)-ਹਾਲੇ 2 ਦਿਨ ਪਹਿਲਾਂ ਹੀ ਢਕੌਲੀ ਪੁਲਿਸ ਨੇ 7 ਸਾਲਾਂ ਤੋਂ ਭਗੌੜੇ ਚੱਲੇ ਆ ਰਹੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਸੀ ਤੇ ਅੱਜ ਫ਼ਿਰ ਇਕ ਭਗੌੜੇ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮਾਮਲੇ ਬਾਬਤ ਜਾਣਕਾਰੀ ਦਿੰਦਿਆਂ ਥਾਣਾ ...

ਪੂਰੀ ਖ਼ਬਰ »

ਜਿਹੜਾ ਪਾਣੀ ਪੀਂਦੇ ਨੇ ਘੱਗਰ ਪੱਟੀ ਦੇ ਲੋਕ ਉਹੀ ਪਾਣੀ ਲੈ ਰਿਹਾ ਹੈ ਮਨੁੱਖੀ ਜਾਨਾਂ

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ, 12 ਜੂਨ-ਘੱਗਰ ਪੱਟੀ ਦੇ ਲੋਕ ਲੰਬੇ ਸਮੇਂ ਤੋਂ ਹੜ੍ਹਾਂ ਨਾਲ ਮਾਲੀ ਨੁਕਸਾਨ ਤੇ ਫਿਰ ਉਦਯੋਗਿਕ ਵਿਕਾਸ ਤੋਂ ਬਾਅਦ ਜ਼ਹਿਰੀਲੇ ਪ੍ਰਦੂਸ਼ਿਤ ਪਾਣੀ ਨਾਲ ਲੱਗਦੀਆਂ ਨਾਮੁਰਾਦ ਬਿਮਾਰੀਆਂ ਨਾਲ ਜਾਨਾਂ ਗੁਆ ਕੇ ਜ਼ਿੰਦਗੀ ਜਿਊਣ ਦੀ ਕੀਮਤ ...

ਪੂਰੀ ਖ਼ਬਰ »

ਮਾਲਕਾਨਾ ਯੋਜਨਾ ਦਾ ਕੰਮ 90 ਦਿਨਾਂ 'ਚ ਮੁਕੰਮਲ ਕਰਨ ਦਾ ਨਿਸ਼ਾਨਾ-ਕੌਸ਼ਲ

ਚੰਡੀਗੜ੍ਹ, 12 ਜੂਨ (ਐਨ. ਐਸ. ਪਰਵਾਨਾ)-ਹਰਿਆਣਾ ਦੇ ਵਿੱਤ ਕਮਿਸ਼ਨਰ ਅਤੇ ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਹੈ ਕਿ ਪੂਰੇ ਹਰਿਆਣਾ ਸੂਬੇ 'ਚ ਮਾਲਕਾਨਾ ਯੋਜਨਾ ਦਾ ਕੰਮ ਅਗਾਊਾ 90 ਦਿਨਾਂ 'ਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ...

ਪੂਰੀ ਖ਼ਬਰ »

ਜਿਹੜਾ ਪਾਣੀ ਪੀਂਦੇ ਨੇ ਘੱਗਰ ਪੱਟੀ ਦੇ ਲੋਕ ਉਹੀ ਪਾਣੀ ਲੈ ਰਿਹਾ ਹੈ ਮਨੁੱਖੀ ਜਾਨਾਂ

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ, 12 ਜੂਨ-ਘੱਗਰ ਪੱਟੀ ਦੇ ਲੋਕ ਲੰਬੇ ਸਮੇਂ ਤੋਂ ਹੜ੍ਹਾਂ ਨਾਲ ਮਾਲੀ ਨੁਕਸਾਨ ਤੇ ਫਿਰ ਉਦਯੋਗਿਕ ਵਿਕਾਸ ਤੋਂ ਬਾਅਦ ਜ਼ਹਿਰੀਲੇ ਪ੍ਰਦੂਸ਼ਿਤ ਪਾਣੀ ਨਾਲ ਲੱਗਦੀਆਂ ਨਾਮੁਰਾਦ ਬਿਮਾਰੀਆਂ ਨਾਲ ਜਾਨਾਂ ਗੁਆ ਕੇ ਜ਼ਿੰਦਗੀ ਜਿਊਣ ਦੀ ਕੀਮਤ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਵਲੋਂ ਗੱਠਜੋੜ ਨੂੰ ਲੈ ਕੇ ਖ਼ੁਸ਼ੀ ਦਾ ਪ੍ਰਗਟਾਵਾ

ਕੁਰਾਲੀ, 12 ਜੂਨ (ਬਿੱਲਾ ਅਕਾਲਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਹੋਏ ਸਿਆਸੀ ਗੱਠਜੋੜ ਨੂੰ ਲੈ ਕੇ ਇਲਾਕੇ ਦੇ ਦੋਵੇਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਇਕ ਦੂਜੇ ਨੂੰ ਮੁਬਾਰਕਾਬਾਦ ਦਿੰਦਿਆਂ ਵਿਧਾਨ ਸਭਾ ਚੋਣਾਂ 2022 ਇਕੱਠਿਆਂ ...

ਪੂਰੀ ਖ਼ਬਰ »

ਅਕਾਲੀ ਆਗੂ ਹਰਮੋਹਨ ਸਿੰਘ ਮੋਹਣੀ ਨੇ ਸਾਥੀਆਂ ਸਮੇਤ ਫੜਿਆ ਕਾਂਗਰਸ ਦਾ ਹੱਥ

ਡੇਰਾਬੱਸੀ, 12 ਜੂਨ (ਗੁਰਮੀਤ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ 'ਚ ਹਲਕਾ ਡੇਰਾਬੱਸੀ 'ਚੋਂ ਅਕਾਲੀ ਦਲ ਦਾ ਪੂਰਨ ਤੌਰ 'ਤੇ ਸਫ਼ਾਇਆ ਹੋ ਜਾਵੇਗਾ ਕਿਉਂਕਿ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਵਾਰੋ ਵਾਰੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਖੜ੍ਹੀ ਕਾਰ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਜ਼ੀਰਕਪੁਰ, 12 ਜੂਨ (ਹੈਪੀ ਪੰਡਵਾਲਾ)-ਨੇੜਲੇ ਪਿੰਡ ਸ਼ਤਾਬਗੜ੍ਹ ਤੋਂ ਪੁਲਿਸ ਨੂੰ ਕਾਰ 'ਚੋਂ ਭੇਦਭਰੀ ਹਾਲਤ 'ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਰਾਘਵ ਨਾਰੰਗ (31) ਮੂਲ ਵਾਸੀ ਲੁਧਿਆਣਾ ਤੇ ਹਾਲ ਵਾਸੀ ਪਿੰਡ ਰਾਏਪੁਰ ਖ਼ੁਰਦ (ਚੰਡੀਗੜ੍ਹ) ਵਜੋਂ ਹੋਈ ਹੈ | ...

ਪੂਰੀ ਖ਼ਬਰ »

'ਆਪ' ਨੇ ਫੂਕਿਆ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਪੋਸਟ ਮੈਟਿ੍ਕ ਸਕਾਲਰਸ਼ਿਪ ਦੀ ਰਾਸ਼ੀ 'ਚ ਹੋਏ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵਲੋਂ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੰਨੂੰ ਤੇ ਪਾਰਟੀ ਦੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 53 ਨਵੇਂ ਮਾਮਲੇ, 3 ਦੀ ਮੌਤ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਮਹਾਂਮਾਰੀ ਦੇ 53 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਕੋਰੋਨਾ ਤੋਂ ਪੀੜਤ 3 ਹੋਰਨਾਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਤੇ 146 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਨੇ ਹਲਕੇ ਦੇ 3 ਪਿੰਡਾਂ ਦੇ ਸਕੂਲਾਂ ਦੇ ਵਿਕਾਸ ਦੇ ਨੀਂਹ ਪੱਥਰ ਰੱਖੇ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ 3 ਪਿੰਡਾਂ ਦੇ ਸਕੂਲਾਂ ਦੀ ਕਾਇਆ ਕਲਪ ਕੀਤੇ ਜਾਣ ਸਬੰਧੀ ਨੀਂਹ ਪੱਥਰ ਰੱਖੇ | ਇਨ੍ਹਾਂ ਪ੍ਰੋਜੈਕਟਾਂ ਤਹਿਤ 28 ਲੱਖ ਰੁਪਏ ਨਾਲ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਦਵਾਈਆਂ ਦੀ ਦੁਕਾਨ 'ਚੋਂ ਡੇਢ ਲੱਖ ਦੀ ਨਕਦੀ ਚੋਰੀ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-71 ਸਥਿਤ ਵਿਨੀਤ ਮੈਡੀਕਲ ਐਂਡ ਡਿਪਾਰਟਮੈਂਟਲ ਸਟੋਰ 'ਚੋਂ ਅਣਪਛਾਤੇ ਚੋਰ ਵਲੋਂ ਡੇਢ ਲੱਖ ਰੁ. ਦੀ ਨਕਦੀ ਚੋਰੀ ਕਰ ਲਈ ਗਈ | ਚੋਰੀ ਦੀ ਇਹ ਵਾਰਦਾਤ ਅੱਜ ਸਵੇਰੇ ਕਰੀਬ 4-4.30 ਦੇ ਵਿਚਕਾਰ ਵਾਪਰੀ | ਇਸ ਸਬੰਧੀ ਦੁਕਾਨ ਦੇ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਬਿਨਾਂ ਆਪ੍ਰੇਸ਼ਨ ਤੋਂ ਗੋਡੇ ਹੋਏ ਠੀਕ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਨੇੜੇ ਡਾ. ਸਰਦਾਨਾ ਬੱਚਿਆਂ ਦਾ ਹਸਪਤਾਲ) ਜਿਥੇ ਰੀੜ੍ਹ ਦੀ ਹੱਡੀ ਦੇ ਦਰਦ, ਸੈਟੀਕਾ ਪੈਨ, ਬਵਾਸੀਰ, ਦਮ ਤੇ ਨਸ਼ੇ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਉਥੇ ਹੀ ਹਸਪਤਾਲ ਵਲੋਂ ਗੋਡਿਆਂ ਤੋਂ ਪੀੜਤ ਮਰੀਜ਼ਾਂ ਦਾ ਬਿਨਾਂ ਆਪ੍ਰੇਸ਼ਨ ਤੋਂ ਸਫਲ ਇਲਾਜ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜਾ ਰਿਹਾ ਹੈ | ਬੀਤੇ ਦਿਨੀਂ ਇਸ ਹਸਪਤਾਲ ਦੀ ਮਾਹਿਰ ਡਾਕਟਰੀ ਟੀਮ ਵਲੋਂ ਹਸਪਤਾਲ ਦੇ ਐਮ. ਡੀ. ਰਾਹੁਲ ਸ਼ਰਮਾ ਦੀ ਅਗਵਾਈ ਹੇਠ 71 ਸਾਲਾ ਬਜ਼ੁਰਗ ਸੀਤਾ ਰਾਮ ਦੇ ਬਿਨਾਂ ਆਪ੍ਰੇਸ਼ਨ ਤੋਂ ਗੋਡੇ ਠੀਕ ਕਰਕੇ ਉਸ ਨੂੰ ਤੁਰਨ-ਫਿਰਨ ਦੇ ਯੋਗ ਬਣਾਇਆ ਗਿਆ ਹੈ | ਇਸ ਸਬੰਧੀ ਸੀਤਾ ਰਾਮ ਵਾਸੀ ਅੰਬਾਲਾ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਦੋਨੋਂ ਗੋਡਿਆਂ 'ਤੇ ਵਜ਼ਨ ਨਹੀਂ ਸੀ ਆ ਰਿਹਾ | ਉਸ ਦੇ ਪੁੱਤਰ ਵਲੋਂ ਉਸ ਨੂੰ ਇਲਾਜ ਲਈ ਕਈ ਨਾਮੀ ਹਸਪਤਾਲਾਂ 'ਚ ਲਿਜਾਇਆ ਗਿਆ, ਪਰ ਉਥੋਂ ਦੇ ਡਾਕਟਰਾਂ ਵਲੋਂ ਉਸ ਨੂੰ ਗੋਡੇ ਬਦਲਵਾਉਣ ਦੀ ਸਲਾਹ ਦਿੱਤੀ ਗਈ, ਪਰ ਉਹ ਆਪ੍ਰੇਸ਼ਨ ਨਹੀਂ ਸੀ ਕਰਵਾਉਣਾ ਚਾਹੁੰਦਾ | ਇਸੇ ਦੌਰਾਨ ਇਕ ਦਿਨ ਉਸ ਦਾ ਰਿਸ਼ਤੇਦਾਰ ਉਸ ਨੂੰ ਜਾਂਚ ਲਈ ਆਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਲੈ ਗਿਆ, ਜਿਥੇ ਡਾ: ਰਾਹੁਲ ਸ਼ਰਮਾ ਵਲੋਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਨ ਉਪਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ | ਉਸ ਨੇ ਦੱਸਿਆ ਕਿ ਹੁਣ ਉਸ ਦੇ ਦੋਨੋਂ ਗੋਡੇ ਬਿਲਕੁਲ ਠੀਕ ਹਨ ਤੇ ਪੂਰਾ ਵਜ਼ਨ ਆਉਣ ਲੱਗ ਪਿਆ ਹੈ | ਉਸ ਨੇ ਤੁਰਨ-ਫਿਰਨ ਦੇ ਯੋਗ ਬਣਾਉਣ ਬਦਲੇ ਡਾ: ਰਾਹੁਲ ਸ਼ਰਮਾ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਦਾ ਉਚੇਚੇ ਤੌਰ 'ਤੇ ਧੰਨਵਾਦ ਵੀ ਕੀਤਾ |

ਖ਼ਬਰ ਸ਼ੇਅਰ ਕਰੋ

 

ਕੈਪਟਨ ਦੀ ਅਗਵਾਈ ਹੇਠ ਸੂਬੇ ਅੰਦਰ ਮਜ਼ਬੂਤ ਹੋ ਰਿਹੈ ਸਿਹਤ ਤੇ ਸਿੱਖਿਆ ਦਾ ਬੁਨਿਆਦੀ ਢਾਂਚਾ-ਬੇਦੀ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਪੰਜਾਬ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਨੰਬਰ ਇਕ 'ਤੇ ਚੱਲ ਰਿਹਾ ਹੈ, ਲਿਹਾਜ਼ਾ ਦਿੱਲੀ ਸਰਕਾਰ ਨੂੰ ਪੰਜਾਬ ਤੋਂ ਸੇਧ ਲੈਣ ਦੀ ਲੋੜ ਹੈ | ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ...

ਪੂਰੀ ਖ਼ਬਰ »

ਕੌ ਾਸਲਰ ਰੀਨਾ ਦੀ ਦੇਖ-ਰੇਖ ਹੇਠ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਕੋਵਿਡ ਟੀਕਾਕਰਨ ਕੈਂਪ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਤੇ ਵਾ. ਨੰ. 5 ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਦੀ ਦੇਖ-ਰੇਖ ਹੇਠ ਸਥਾਨਕ ਫੇਜ਼-4 ਵਿਚਲੇ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਕੋਵਿਡ-19 ਮਹਾਂਮਾਰੀ ਤੋਂ ਬਚਾਓ ਹਿੱਤ ਕੋਵਿਡ ...

ਪੂਰੀ ਖ਼ਬਰ »

ਖਾਨਪੁਰ ਦੇ ਨੌਜਵਾਨਾਂ ਵਲੋਂ ਭਾਗੋਮਾਜਰਾ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਖਾਨਪੁਰ ਦੇ ਨੌਜਵਾਨਾਂ ਵਲੋਂ ਭਾਗੋਮਾਜਰਾ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪਿੰਡ ਖਾਨਪੁਰ ਦੇ ਵਸਨੀਕ ਪਰਮਪ੍ਰੀਤ ਸਿੰਘ, ...

ਪੂਰੀ ਖ਼ਬਰ »

ਕਾਂਗਰਸੀ ਆਗੂ ਠੇਕੇਦਾਰ ਮੋਹਣ ਸਿੰਘ ਬਠਲਾਣਾ ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਨਿਯੁਕਤ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਹਲਕਾ ਮੁਹਾਲੀ ਦੇ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਮੋਹਣ ਸਿੰਘ ਬਠਲਾਣਾ ਨੂੰ ਪੰਜਾਬ ਸਰਕਾਰ ਵਲੋਂ ਲੇਬਰਫੈੱਡ ਪੰਜਾਬ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ ਲੜੀਵਾਰ ਭੁੱਖ ਹੜਤਾਲ ਛੇਵੇਂ ਦਿਨ 'ਚ ਦਾਖ਼ਲ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਪਿਛਲੇ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX