ਤਾਜਾ ਖ਼ਬਰਾਂ


ਬਜਟ ਵਿਚ ਜਾਣੋ ਕੀ ਹੋਇਆ ਸਸਤ ਤੇ ਕੀ ਮਹਿੰਗਾ
. . .  5 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  4 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  8 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  24 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  41 minutes ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  42 minutes ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
. . .  42 minutes ago
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
. . .  45 minutes ago
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
. . .  45 minutes ago
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
ਟੀਚਰ ਟ੍ਰੇਨਿੰਗ ਲਈ ਵੀ ਵਿਸ਼ੇਸ਼ ਸੰਸਥਾਵਾਂ ਖੁੱਲ੍ਹਣਗੀਆਂ
. . .  46 minutes ago
ਐਸ.ਟੀ. ਮਿਸ਼ਨ ’ਤੇ 15 ਹਜ਼ਾਰ ਕਰੋੜ ਦਾ ਖ਼ਰਚਾ
. . .  47 minutes ago
157 ਨਰਸਿੰਗ ਕਾਲਜ ਖ਼ੋਲ੍ਹੇ ਜਾਣਗੇ
. . .  47 minutes ago
2024 ਦੀਆਂ ਆਮ ਚੋਣਾਂ ਤੋਂ ਪਹਿਲਾ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਆਖ਼ਰੀ ਬਜਟ ਪੇਸ਼
. . .  50 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ...
20 ਲੱਖ ਕਰੋੜ ਦਾ ਖ਼ੇਤੀ ਲੋਨ ਫ਼ੰਡ- ਵਿੱਤ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 2 ਲੱਖ ਕਰੋੜ ਰੁਪਏ
. . .  56 minutes ago
20 ਲੱਖ ਕਰੋੜ ਦਾ ਖ਼ੇਤੀ ਲੋਨ ਫ਼ੰਡ- ਵਿੱਤ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 2 ਲੱਖ ਕਰੋੜ ਰੁਪਏ
ਬਾਗਵਾਨੀ ਯੋਜਨਾ ਲਈ 2200 ਕਰੋੜ ਰੁਪਏ, ਸਵੱਛ ਪੌਦ ਪ੍ਰੋਗਰਾਮ ਕੀਤਾ ਜਾਵੇਗਾ ਸ਼ੁਰੂ, ਆਤਮਨਿਰਭਰ ਕਲੀਨ ਪ੍ਰੋਗਰਾਮ ਕਰਾਂਗੇ ਲਾਂਚ
. . .  59 minutes ago
ਬਾਗਵਾਨੀ ਯੋਜਨਾ ਲਈ 2200 ਕਰੋੜ ਰੁਪਏ, ਸਵੱਛ ਪੌਦ ਪ੍ਰੋਗਰਾਮ ਕੀਤਾ ਜਾਵੇਗਾ ਸ਼ੁਰੂ, ਆਤਮਨਿਰਭਰ ਕਲੀਨ ਪ੍ਰੋਗਰਾਮ ਕਰਾਂਗੇ ਲਾਂਚ
ਕਲਾਕਾਰਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ, ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ’ਤੇ ਜ਼ੋਰ
. . .  1 minute ago
ਕਲਾਕਾਰਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ, ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ’ਤੇ ਜ਼ੋਰ
ਗ੍ਰੀਨ ਗ੍ਰੋਥ ਬਜਟ ਦੀ ਪਹਿਲ- ਵਿੱਤ ਮੰਤਰੀ
. . .  about 1 hour ago
ਗ੍ਰੀਨ ਗ੍ਰੋਥ ਬਜਟ ਦੀ ਪਹਿਲ- ਵਿੱਤ ਮੰਤਰੀ
47.8 ਕਰੋੜ ਜਨਧਨ ਯੋਜਨਾ ਖ਼ਾਤੇ ਖੋਲ੍ਹੇ ਗਏ
. . .  about 1 hour ago
47.8 ਕਰੋੜ ਜਨਧਨ ਯੋਜਨਾ ਖ਼ਾਤੇ ਖੋਲ੍ਹੇ ਗਏ
ਮੁਫ਼ਤ ਅਨਾਜ ਯੋਜਨਾ ਅਗਲੇ ਇਕ ਸਾਲ ਤੱਕ ਹੋਰ, 11.4 ਕਰੋੜ ਕਿਸਾਨਾਂ ਨੂੰ 2.2 ਲੱਖ ਕਰੋੜ ਮਿਲੇ।
. . .  about 1 hour ago
ਮੁਫ਼ਤ ਅਨਾਜ ਯੋਜਨਾ ਅਗਲੇ ਇਕ ਸਾਲ ਤੱਕ ਹੋਰ, 11.4 ਕਰੋੜ ਕਿਸਾਨਾਂ ਨੂੰ 2.2 ਲੱਖ ਕਰੋੜ ਮਿਲੇ।
ਦੁਨੀਆ 'ਚ ਭਾਰਤ ਦਾ ਵਧਿਆ ਕੱਦ: ਵਿੱਤ ਮੰਤਰੀ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ...
ਨਿਰਮਲਾ ਸੀਤਾਰਮਨ ਨੇ ਬਜਟ ਪੜ੍ਹਨਾ ਕੀਤਾ ਸ਼ੁਰੂ
. . .  about 1 hour ago
ਸੰਸਦ 'ਚ ਲਿਆਂਦੀਆਂ ਗਈਆਂ ਬਜਟ ਦੀਆਂ ਕਾਪੀਆਂ
. . .  about 1 hour ago
ਨਵੀਂ ਦਿੱਲੀ, 1 ਫਰਵਰੀ-ਸਵੇਰੇ 11 ਵਜੇ ਬਜਟ ਪੇਸ਼ ਕਰਨ ਤੋਂ ਪਹਿਲਾਂ ਬਜਟ ਦੀਆਂ ਕਾਪੀਆਂ ਸੰਸਦ ਵਿਚ ਲਿਆਂਦੀਆਂ ਗਈਆਂ...
ਬਜਟ ਪੇਸ਼ ਕਰਨ ਲਈ ਸਦਨ 'ਚ ਪਹੁੰਚੇ ਨਿਰਮਲਾ ਸੀਤਾਰਮਨ
. . .  about 1 hour ago
ਨਵੀਂ ਦਿੱਲੀ, 1 ਫਰਵਰੀ-ਕੇਂਦਰੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ 'ਚ ਪਹੁੰਚ ਗਏ...
ਖੜਗੇ ਵਲੋਂ ਦੇਸ਼ ਦੇ ਤੱਟਾਂ ਨੂੰ ਸੁਰੱਖਿਅਤ ਕਰਨ ਲਈ ਭਾਰਤੀ ਤੱਟ ਰੱਖਿਅਕਾਂ ਦੀ "ਬੇਮਿਸਾਲ" ਵਚਨਬੱਧਤਾ ਦੀ ਸ਼ਲਾਘਾ
. . .  about 1 hour ago
ਨਵੀਂ ਦਿੱਲੀ, 1 ਫਰਵਰੀ -ਭਾਰਤੀ ਤੱਟ ਰੱਖਿਅਕ ਦੇ 47ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਆਪਣੀਆਂ ਵਧਾਈਆਂ ਦਿੰਦੇ ਹੋਏ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸੰਗਠਨ ਦੇ ਕਰਮਚਾਰੀਆਂ ਦੀ...
ਬਜਟ ਤੋਂ ਪਹਿਲਾਂ ਕੇਂਦਰੀ ਕੈਬਨਿਟ ਦੀ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 1 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਬੈਠਕ ਸੰਸਦ ਵਿਚ ਸ਼ੁਰੂ ਹੋਈ ।ਬਜਟ 2023 ਨੂੰ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ, ਇਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ ਵਿਚ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਜੇਠ ਸੰਮਤ 553

ਮੋਗਾ

ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਘੁਟਾਲੇ ਵਿਰੁੱਧ 'ਆਪ' ਨੇ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਦੇ ਐਸ.ਸੀ. ਐਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਕ ਸਕਾਲਰਸ਼ਿਪ ਵਿਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਪੰਜਾਬ ਨੇ ਹਰਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਅਗਵਾਈ ਵਿਚ ਮੇਨ ਚੌਕ ਮੋਗਾ ...

ਪੂਰੀ ਖ਼ਬਰ »

ਸੁਖਚੈਨ ਸਿੰਘ ਉੱਪਲ ਯੂਥ ਵਿੰਗ ਮੋਗਾ ਦਿਹਾਤੀ ਦੇ ਪ੍ਰਧਾਨ ਨਿਯੁਕਤ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਤੇ ਹਲਕਾ ਮੋਗਾ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹੁਣ ûੱਕ ਨਾਲ ਵੜੇ ਪਕਾ ਰਹੀ-ਮੱਖਣ ਬਰਾੜ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਾਂਗਰਸ ਸਰਕਾਰ ਹੁਣ ਥੁੱਕ ਨਾਲ ਵੜੇ ਪਕਾ ਰਹੀ ਹੈ | ਮੋਗਾ ਸ਼ਹਿਰ ਵਿਚ ਵੱਡੇ ਪ੍ਰੋਜੈਕਟ ਤਾਂ ਕਿੱਥੋਂ ਆਉਣੇ ਸੀ, ਪੰਜਾਬ ਸਰਕਾਰ ਨੇ ਮੋਗਾ ਸ਼ਹਿਰ ਅੰਦਰ ਗ਼ੁਸਲਖ਼ਾਨਾ ਬਣਾਉਣ ਜੋਗੇ ਪੈਸੇ ਤੱਕ ਨਹੀਂ ਦਿੱਤੇ | ਇਹ ...

ਪੂਰੀ ਖ਼ਬਰ »

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ-ਲਾਲ ਸਿੰਘ ਸੁਲਹਾਣੀ

ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੋਣ ਨਾਲ ਪੰਜਾਬ ਵਿਚ ਆੳਾਦੀਆਂ 2022 ਵਿਧਾਨ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ | ਇਹ ਵਿਚਾਰ ਲਾਲ ਸਿੰਘ ਸੁਲਹਾਣੀ ਜਨਰਲ ਸਕੱਤਰ ਬਸਪਾ ਪੰਜਾਬ ...

ਪੂਰੀ ਖ਼ਬਰ »

ਵਿਧਾਇਕਾਂ ਨਾਲ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਧਾਇਕ ਡਾ. ਹਰਜੋਤ ਕਮਲ ਨੂੰ 2022 ਦੀਆਂ ਚੋਣਾਂ ਲਈ ਲਈ ਦਿੱਤਾ ਥਾਪੜਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਲੈਅ ਨੂੰ ਹੋਰ ਤੇਜ਼ ਕਰਨ ਲਈ ਵਿਧਾਇਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ | ਇਸੇ ਪ੍ਰਕਿਰਿਆ ਤਹਿਤ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਮੈਕਰੋ ਗਲੋਬਲ ਲਗਾਤਾਰ ਲਗਵਾ ਰਹੀ ਕੈਨੇਡਾ ਦੇ ਸਟੱਡੀ ਵੀਜ਼ੇ-ਡੱਲਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਨੰਬਰ ਇਕ ਸੰਸਥਾ ਬਣ ਚੁੱਕੀ ਹੈ | ਸੰਸਥਾ ਆਈਲਟਸ ਦੀਆਂ ਸੇਵਾਵਾਂ ਸਰਵਉੱਚ ਪੱਧਰ 'ਤੇ ਪ੍ਰਦਾਨ ਕਰ ਰਹੀ ਹੈ | ਇਸੇ ਸਫਲਤਾ ਸਦਕਾ ਸੰਸਥਾ ਵਿਚ ਲਗਾਤਾਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਉਜਾੜੇ ਗਏ ਖੋਖਾ ਚਾਲਕਾਂ ਨੂੰ ਚਾਰ ਸਾਲ ਤੋਂ ਠੋਕਰਾਂ ਖਾਣ ਲਈ ਕੀਤਾ ਮਜਬੂਰ-ਵਿਨੇ ਸ਼ਰਮਾ

ਮੋਗਾ, 12 ਜੂਨ (ਗੁਰਤੇਜ ਸਿੰਘ)-ਅੱਜ ਤੋਂ ਚਾਰ ਸਾਲ ਪਹਿਲਾਂ ਹਾਈਕੋਰਟ ਦੇ ਆਦੇਸ਼ਾਂ 'ਤੇ ਮੋਗਾ ਦੇ ਖੋਖਾ ਦੁਕਾਨਦਾਰਾਂ ਦੇ ਖੋਖੇ ਬਲਡੋਜਰਾਂ ਨਾਲ ਤਹਿਸ ਨੈਸ਼ ਕਰ ਦਿੱਤੇ ਸਨ ਪਰ ਮਾਣਯੋਗ ਹਾਈਕੋਰਟ ਦਾ ਇਹ ਵੀ ਆਦੇਸ਼ ਸੀ ਕਿ ਇਨ੍ਹਾਂ ਖੋਖਾ ਸੰਚਾਲਕਾਂ ਨੂੰ ਢੁੱਕਵੀਂ ...

ਪੂਰੀ ਖ਼ਬਰ »

ਰਣਜੀਤ ਸਿੰਘ ਖਾਲਸਾ ਲੈਬ ਐਸੋਸੀਏਸ਼ਨ ਦੇ ਤੀਜੀ ਵਾਰ ਪ੍ਰਧਾਨ ਬਣੇ

ਕੋਟ ਈਸੇ ਖਾਂ, 12 ਜੂਨ (ਗੁਰਮੀਤ ਸਿੰਘ ਖਾਲਸਾ, ਯਸ਼ਪਾਲ ਗੁਲਾਟੀ)-ਜੈ ਮਿਲਾਪ ਲੈਬ ਐਸੋਸੀਏਸ਼ਨ ਬਲਾਕ ਕੋਟ ਇਸੇ ਖਾਂ ਦੀ ਅਹਿਮ ਬੈਠਕ ਸਥਾਨਕ ਨੈਸ਼ਨਲ ਲੈਬ ਕੋਟ ਈਸੇ ਵਿਖੇ ਹੋਈ | ਜਿਸ ਵਿਚ ਸ਼ਹਿਰ ਅਤੇ ਨੇੜਲੀਆਂ ਲੈਬਾਰਟਰੀਆਂ ਵਾਲਿਆਂ ਨੇ ਹਿੱਸਾ ਲਿਆ | ਬੈਠਕ ਦੌਰਾਨ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ ਦੇਸੀ ਕੱਟੇ ਸਮੇਤ ਇਕ ਕਾਬੂ

ਮੋਗਾ, 12 ਜੂਨ (ਗੁਰਤੇਜ ਸਿੰਘ)-ਸੀ.ਆਈ.ਏ. ਸਟਾਫ਼ ਮੋਗਾ ਵਲੋਂ ਇਕ ਨੌਜਵਾਨ ਨੂੰ ਦੇਸੀ ਕੱਟਾ 32 ਬੋਰ (ਦੇਸੀ ਪਿਸਤੌਲ) ਤੇ ਦੋ ਜਿੰਦਾ ਕਾਰਤੂਸ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਕਾਰਵਾਈ ਕਰ ਰਹੇ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ ਨੂੰ ਕੋਰੋਨਾ ਤੋਂ ਮਿਲੀ ਰਾਹਤ, ਮਹਿਜ਼ ਆਏ 12 ਨਵੇਂ ਮਾਮਲੇ

ਮੋਗਾ, 12 ਜੂਨ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਨੂੰ ਕੋਰੋਨਾ ਤੋਂ ਰਾਹਤ ਮਹਿਸੂਸ ਹੋਈ ਹੈ ਤੇ ਅੱਜ ਮਹਿਜ਼ 12 ਮਾਮਲੇ ਹੀ ਸਾਹਮਣੇ ਆਏ ਹਨ ਤੇ ਪਿਛਲੇ ਕਈ ਦਿਨਾਂ ਤੋਂ ਮੌਤਾਂ ਹੋਣ ਦਾ ਸਿਲਸਿਲਾ ਵੀ ਬੰਦ ਹੈ | ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 8391 ਹੋਣ ਦੇ ਨਾਲ ...

ਪੂਰੀ ਖ਼ਬਰ »

ਚੇਅਰਮੈਨ ਵਿਨੋਦ ਬਾਂਸਲ ਨੇ ਉਜਾੜੇ ਦਾ ਸ਼ਿਕਾਰ ਹੋਏ ਖੋਖਾ ਮਾਲਕਾਂ ਨਾਲ ਕੀਤੀ ਮੁਲਾਕਾਤ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਮੋਗਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਆਰਜ਼ੀ ਖੋਖੇ ਲਗਾ ਕੇ ਆਪਣਾ ਕਾਰੋਬਾਰ ਕਰਨ ਵਾਲੇ ਖੋਖਾ ਮਾਲਕਾਂ ਨੂੰ ਹਾਈਕੋਰਟ ਦੇ ਹੁਕਮਾਂ 'ਤੇ ਨਿਗਮ ਅਧਿਕਾਰੀਆਂ ਵਲੋਂ ਨਜਾਇਜ਼ ਕਬਜ਼ੇ 'ਤੇ ਬੁਲਡੋਜ਼ਰ ਫੇਰਨ ਉਪਰੰਤ ਬੇ-ਖੋਖਾ ਹੋਏ ਕਈ ਖੋਖਾ ਮਾਲਕਾਂ ਨੂੰ ਹਾਲੇ ਤੱਕ ਦੁਬਾਰਾ ਖੋਖੇ ਨਸੀਬ ਨਹੀਂ ਹੋਏ | ਅਜਿਹੇ ਉਜਾੜੇ ਦਾ ਸ਼ਿਕਾਰ ਹੋਏ ਖੋਖਾ ਮਾਲਕਾਂ ਨਾਲ ਮੁਲਾਕਾਤ ਕਰਨ ਲਈ ਅੱਜ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਪੁਰਾਣੀ ਦਾਣਾ ਮੰਡੀ ਵਿਖੇ ਪਹੁੰਚੇ | ਇਸ ਮੌਕੇ ਉਜਾੜੇ ਦਾ ਸ਼ਿਕਾਰ ਹੋਏ ਖੋਖਾ ਮਾਲਕਾਂ ਨੇ ਚੇਅਰਮੈਨ ਵਿਨੋਦ ਬਾਂਸਲ ਨੂੰ ਖੋਖੇ ਲਈ ਥਾਂ ਅਲਾਟ ਕਰਨ ਦੇ ਨਾਮ 'ਤੇ ਉਨ੍ਹਾਂ ਦੀ ਹੋ ਰਹੀ ਲੁੱਟ ਖਸੁੱਟ ਬਾਰੇ ਜਾਣੂੰ ਕਰਵਾਇਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਡੀ ਵਿਚ ਨਿਗਮ ਵਲੋਂ ਸਿਧਾਂਤਕ ਤੌਰ 'ਤੇ ਪ੍ਰਵਾਨ ਕੀਤੀ ਜਗਾ 'ਤੇ ਖੋਖਾ ਅਲਾਟ ਕਰਨ ਲਈ ਪਿਛਲੇ 4 ਸਾਲ ਤੋਂ ਜੱਦੋ ਜਹਿਦ ਕਰਨੀ ਪੈ ਰਹੀ ਹੈ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ | ਖੋਖਾ ਮਾਲਕਾਂ ਨੇ ਕਿਹਾ ਕਿ ਇਕ ਪਾਸੇ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦੇ ਕੰਮ ਧੰਦੇ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਖੋਖੇ ਅਲਾਟ ਹੋਣ ਦੇ ਰਾਹ ਵਿਚ ਆ ਰਹੀਆਂ ਰੁਕਾਵਟਾਂ ਕਾਰਨ ਉਨ੍ਹਾਂ ਦੇ ਸਿਰ 'ਤੇ ਬੇਭਰੋਸਗੀ ਦੀ ਤਲਵਾਰ ਲਟਕ ਰਹੀ ਹੈ | ਖੋਖਾ ਮਾਲਕਾਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਇਸ ਬੇਬੱਸੀ ਦਾ ਕੁਝ ਦਲਾਲਾਂ ਵਲੋਂ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ ਅਤੇ ਕਈ ਖੋਖਾ ਮਾਲਕਾਂ ਤੋਂ ਖੋਖਾ ਅਲਾਟ ਕਰਵਾਉਣ ਦੇ ਨਾਮ 'ਤੇ ਰਕਮ ਵੀ ਵਸੂਲੀ ਜਾ ਰਹੀ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਹੈ | ਖੋਖਾ ਮਾਲਕਾਂ ਦੀਆਂ ਮੁਸ਼ਕਲਾਂ ਸੁਨਣ ਉਪਰੰਤ ਚੇਅਰਮੈਨ ਵਿਨੋਦ ਬਾਂਸਲ ਨੇ ਖੋਖਾ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਨੂੰਨੀ ਰੂਪ ਵਿਚ ਖੋਖਾ ਪ੍ਰਾਪਤੀ ਦੇ ਰਾਹ ਵਿਚ ਆ ਰਹੀਆਂ ਅੜਚਣਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੇ ਧਿਆਨ ਵਿਚ ਲਿਆਉਣਗੇ ਤਾਂ ਕਿ ਛੇਤੀ ਤੋਂ ਛੇਤੀ ਇਸ ਮੁਸ਼ਕਿਲ ਦਾ ਹੱਲ ਕੱਢਿਆ ਜਾ ਸਕੇ | ਉਨ੍ਹਾਂ ਕਿਹਾ ਕਿ ਖ਼ੁਸ਼ਕਿਸਮਤੀ ਹੈ ਕਿ ਇਸ ਵੇਲੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਨਗਰ ਨਿਗਮ 'ਤੇ ਵੀ ਕਾਂਗਰਸ ਦੇ ਨੁਮਾਇੰਦੇ ਬਿਰਾਜਮਾਨ ਹਨ, ਇਸ ਲਈ ਉਜਾੜੇ ਦਾ ਸ਼ਿਕਾਰ ਹੋਏ ਖੋਖਾ ਮਾਲਕਾਂ ਨੂੰ ਬਿਲਕੁੱਲ ਘਬਰਾਉਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਉਹ ਆਪਣੇ ਵਲੋਂ, ਖੋਖਾ ਮਾਲਕਾਂ ਨੂੰ ਖੋਖੇ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |

ਖ਼ਬਰ ਸ਼ੇਅਰ ਕਰੋ

 

ਰੋਟਰੀ ਕਲੱਬ ਮੋਗਾ ਸਟਾਰ ਦੀ ਚੋਣ

ਮੋਗਾ, 12 ਜੂਨ (ਅਸ਼ੋਕ ਬਾਂਸਲ)-ਰੋਟਰੀ ਕਲੱਬ ਮੋਗਾ ਸਟਾਰ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਕੁਲਦੀਪ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਲ 2021-22 ਦੇ ਲਈ ਕਲੱਬ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ ਜਿਸ ਵਿਚ ਮਨੋਜ ਜਿੰਦਲ ਨੂੰ ਪ੍ਰਧਾਨ, ਪੰਕਜ ਬਾਂਸਲ ਨੂੰ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 15 ਨੂੰ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 15 ਜੂਨ ਨੂੰ ਨਗਰ ਨਿਗਮ ਮੋਗਾ ਦੇ ਦਫ਼ਤਰ ਵਿਚ ਸਾਢੇ ਗਿਆਰਾਂ ਵਜੇ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਵੇਗੀ | ਪ੍ਰੈੱਸ ਲਈ ਬਿਆਨ ਜਾਰੀ ਕਰਦੇ ਹੋਏ ਸੁਰਿੰਦਰ ਰਾਮ ...

ਪੂਰੀ ਖ਼ਬਰ »

ਦੋ-ਫਾੜ ਹੋਈ ਕਾਂਗਰਸ ਨਹੀਂ ਬਚਾਅ ਸਕੇਗੀ ਆਪਣਾ ਅਕਸ-ਰਿੱਕੀ

ਧਰਮਕੋਟ, 12 ਜੂਨ (ਪਰਮਜੀਤ ਸਿੰਘ)-ਜਿੱਥੇ ਮੌਜੂਦਾ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚ ਚੱਲ ਰਿਹਾ ਕਾਟੋ-ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਉੱਥੇ ਸਥਾਨਕ ਹਲਕਾ ਧਰਮਕੋਟ ਵਿਚ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੇ ਸਪੁੱਤਰ ਵਲੋਂ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਤੇਜ਼ ਹਨੇਰੀ ਨੇ ਟਰਾਂਸਫ਼ਾਰਮਰ ਪੁੱਟਿਆ

ਸਮਾਧ ਭਾਈ, 12 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਸੜਕ ਕਿਨਾਰੇ ਦਰੱਖਤ ਅਤੇ ਖੇਤਾਂ 'ਚ ਲੱਗੇ ਬਿਜਲੀ ਦੇ ਖੰਭਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ | ਮਿਲੀ ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਾਲ ਮਜ਼ਦੂਰੀ ਖ਼ਿਲਾਫ਼ ਵਿਸ਼ਵ ਦਿਵਸ ਮਨਾਇਆ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਮੈਡਮ ਮਨਦੀਪ ਪੰਨੂ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਸੀ.ਜੇ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵਲੋਂ 31 ਜੁਲਾਈ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਵਿਚ ਧਾਰਾ 144 ਅਧੀਨ ਲੋਕ ਹਿਤ ਨੂੰ ਧਿਆਨ ਵਿਚ ਰੱਖ ਕੇ ਕੁਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜਿਹੜੇ ਕਿ 31 ਜੁਲਾਈ ਤੱਕ ਲਾਗੂ ਰਹਿਣਗੇ | ਇਨ੍ਹਾਂ ਪਾਬੰਦੀਆਂ ਬਾਰੇ ...

ਪੂਰੀ ਖ਼ਬਰ »

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦੋ ਵਾਰ ਚਰਨਸ਼ੋਹ ਪ੍ਰਾਪਤ 'ਮੱਦੋਕੇ'

-ਸ਼ਮਸ਼ੇਰ ਸਿੰਘ ਗ਼ਾਲਿਬ ਮੋਬਾ. 98148-91294 ਇਤਿਹਾਸਕ ਤੱਥ-ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਵਾਰ 1674 ਈਸਵੀ ਤੇ 1688 ਈਸਵੀ ਨੂੰ ਮੱਦੋਕੇ ਨਗਰ ਆਉਂਣ ਦੇ ਪ੍ਰਮਾਣ ਇਤਿਹਾਸ ਵਿਚ ਦਰਜ ਹਨ | ਇਸ ਤੋਂ ਬਾਅਦ ਹੀ ਇਹ ਨਗਰ ਬੱਝਿਆ ਹੈ | ਇਹ ਪਿੰਡ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਸਿੱਧੂ ਨੇ ਫ਼ਤਿਹਗੜ੍ਹ ਪੰਜਤੂਰ ਦੇ ਸਰਕਲ ਪ੍ਰਧਾਨਾਂ ਨਾਲ ਕੀਤੀਆਂ ਮੀਟਿੰਗਾਂ

ਫ਼ਤਿਹਗੜ੍ਹ ਪੰਜਤੂਰ, 12 ਜੂਨ (ਜਸਵਿੰਦਰ ਸਿੰਘ ਪੋਪਲੀ)-ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਪਾਰਟੀ ਜੁਆਇਨ ਕਰਨ ਉਪਰੰਤ ਹਲਕਾ ਧਰਮਕੋਟ 'ਚ ਆਪਣੀ ਸਰਗਰਮੀ ਪੂਰੀ ਤਰਾਂ ਤੇਜ ਕਰ ਦਿੱਤੀ ਹੈ | ਲੋਕ ਜਸਵਿੰਦਰ ਸਿੰਘ ਸਿੱਧੂ ਨਾਲ ਉਸ ਦਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿਖ਼ਲਾਈ ਕਿੱਟਾਂ ਵੰਡੀਆਂ ਗਈਆਂ

ਅਜੀਤਵਾਲ, 12 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਨੇੜਲੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿਖ਼ਲਾਈ ਕਿੱਟਾਂ ਵੰਡੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਯੋਗਾ ਤਣਾਅ ਪ੍ਰਬੰਧਨ 'ਤੇ ਆਨਲਾਈਨ ਵਰਕਸ਼ਾਪ ਲਗਾਈ

ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਫਿਜ਼ੀਕਲ ਐਜੂਕੇਸ਼ਨ ਅਤੇ ਹੈਲਥ ਐਂਡ ਯੋਗਾ ਕਲੱਬ ਦੇ ਆਪਸੀ ਸਹਿਯੋਗ ਨਾਲ ਆਨਲਾਈਨ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ...

ਪੂਰੀ ਖ਼ਬਰ »

ਪੰਜਾਬ ਪੰਜਾਬੀਅਤ ਦੇ ਭਲੇ ਦੇ ਲਈ ਲੋਕ 'ਆਪ' ਦਾ ਸਾਥ ਦੇਣ- ਬੁੱਘੀਪੁਰਾ

ਕੋਟ ਈਸੇ ਖਾਂ, 12 ਜੂਨ (ਨਿਰਮਲ ਸਿੰਘ ਕਾਲੜਾ)-ਪੰਜਾਬ ਦੇ ਭਲੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਸਵੀਕਾਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਦੇ ਰਾਜ ਭਾਗ ਨੂੰ ਹੁਣ ਤੱਕ ਲੋਕਾਂ ਨੇ ...

ਪੂਰੀ ਖ਼ਬਰ »

ਦਲਜੀਤ ਗੋਲਡੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਦਿੱਤੀ ਗਈ ਅਹਿਮ ਜ਼ਿੰਮੇਵਾਰੀ-ਜਥੇਦਾਰ ਤੋਤਾ ਸਿੰਘ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੋਗਾ ਦੇ ...

ਪੂਰੀ ਖ਼ਬਰ »

ਨਵੀਂ ਸਿੱਖਿਆ ਨੀਤੀ ਆਮ ਲੋਕਾਂ ਕੋਲੋਂ ਸਿੱਖਿਆ ਦਾ ਬੁਨਿਆਦੀ ਹੱਕ ਖੋਹਣ ਦੀ ਚਾਲ-ਚਰਨ ਸਿੰਘ ਸਰਾਭਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਕੇਂਦਰੀ ਹੁਕਮਰਾਨ ਮੋਦੀ ਸਰਕਾਰ ਵਲੋਂ ਸਾਲ 2020 ਦੌਰਾਨ ਲਿਆਂਦੀ ਨਵੀਂ ਸਿੱਖਿਆ ਨੀਤੀ ਆਮ ਲੋਕਾਂ ਕੋਲੋਂ ਸਿੱਖਿਆ ਦਾ ਬੁਨਿਆਦੀ ਹੱਕ ਖੋਹਣ ਦਾ ਰਾਹ ਪੱਧਰਾ ਕਰ ਰਹੀ ਹੈ | ਇਹ ਨੀਤੀ ਸਥਾਪਿਤ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਤੇ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਕਲੱਬ ਵੈਕਸੀਨੇਸ਼ਨ ਕਰਨ ਵਿਚ ਨਿਭਾ ਰਹੀ ਅਹਿਮ ਭੂਮਿਕਾ

ਮੋਗਾ, 12 ਜੂਨ (ਅਸ਼ੋਕ ਬਾਂਸਲ)-ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਸਰਕਾਰ ਵਲੋਂ ਵੈਕਸੀਨ ਲਗਾਈ ਜਾ ਰਹੀ ਹੈ | ਸਰਕਾਰ ਦੇ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਦੇ ਉਪਦੇਸ਼ ਨਾਲ ਸੋਸ਼ਲ ਵੈੱਲਫੇਅਰ ਕਲੱਬ ਨੇ ਸਿਹਤ ਵਿਭਾਗ ਨਾਲ ਮਿਲ ਕੇ ਵੈਕਸੀਨੇਸ਼ਨ ਕੈਂਪ ਜਾਰੀ ਜਾਰੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

ਅਜੀਤਵਾਲ, 12 ਜੂਨ (ਹਰਦੇਵ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੀ ਮੀਟਿੰਗ ਗੁਰਦੁਆਰਾ ਜੋਗੀ ਪੀਰ ਕਿਲੀ ਚਾਹਲਾਂ ਵਿਖੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਨੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢ ਕੇ ਦਿੱਤਾ ਧਰਨਾ

ਧਰਮਕੋਟ, 12 ਜੂਨ (ਪਰਮਜੀਤ ਸਿੰਘ)-ਮਿਉਂਸੀਪਲ ਕਮੇਟੀ ਪੰਜਾਬ ਦੇ ਸੱਦੇ 'ਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੀ ਜਾ ਰਹੀ ਅਣਮਿਥੇ ਸਮੇਂ ਦੀ ਹੜਤਾਲ ਅੱਜ 30ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਸਥਾਨਕ ਨਗਰ ਕੌਂਸਲ 'ਚ ਠੇਕੇ 'ਤੇ ਕੰਮ ...

ਪੂਰੀ ਖ਼ਬਰ »

ਤੇਲ ਦੀਆਂ ਵਧਦੀਆਂ ਕੀਮਤਾਂ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ-ਜਥੇਦਾਰ ਤੋਤਾ ਸਿੰਘ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਦੇਸ਼ ਵਿਚ ਹਰ ਰੋਜ਼ ਡੀਜ਼ਲ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪ੍ਰੈੱਸ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਆਪਣਾ ਚੋਣ ਵਾਅਦਾ ਤੁਰੰਤ ਪੂਰਾ ਕਰੇ-ਕਿਸ਼ਨਪੁਰਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸਥਾਨ ਮਿਲਣ ਨੂੰ ਆਪਣੇ ਰਾਜਸੀ ਹਿਤਾਂ ਲਈ ਵਰਤਣ ਦੀ ਬਜਾਏ ਮੁੱਖ ਮੰਤਰੀ ਨੂੰ ਚੋਣਾਂ ਵਿਚ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕੇ ਕਰਨ ਦੇ ਆਪਣੇ ਚੋਣ ਵਾਅਦੇ ਨੂੰ ...

ਪੂਰੀ ਖ਼ਬਰ »

ਚੇਅਰਮੈਨ ਇੰਦਰਜੀਤ ਸਿੰਘ ਨੇ ਮੰਡੀਰਾਂ ਵਾਲਾ ਪੁਲ ਦੀ ਨੀਂਹ ਰੱਖੀ

ਨੱਥੂਵਾਲਾ ਗਰਬੀ, 12 ਜੂਨ (ਸਾਧੂ ਰਾਮ ਲੰਗੇਆਣਾ)-ਪਿੰਡ ਮੰਡੀਰਾਂ ਵਾਲਾ ਪੁਰਾਣਾ ਦੇ ਪੁਲ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ ਅਤੇ ਲੋਕਾਂ ਦੀ ਮੰਗ 'ਤੇ ਅੱਜ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ | ਨੀਂਹ ਪੱਥਰ ਰੱਖਣ ਸਮੇਂ ਪਲੈਨਿੰਗ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX