ਤਾਜਾ ਖ਼ਬਰਾਂ


ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹੋਇਆ ਕਾਰ ਬੰਬ ਧਮਾਕਾ
. . .  32 minutes ago
ਅਮਰੀਕਾ ਵਿਚ ਪੈਂਟਾਗਨ ਤੋਂ ਤਾਲਾਬੰਦੀ ਹਟਾਈ , ਨਜ਼ਦੀਕੀ ਮੈਟਰੋ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਲਿਆ ਫੈਸਲਾ
. . .  48 minutes ago
ਨਵੀਂ ਦਿੱਲੀ, 3 ਅਗਸਤ - ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਕੋਲ ਗੋਲੀਬਾਰੀ ਦੇ ਬਾਅਦ ਪੈਂਟਾਗਨ ਵਿਚ ਤਾਲਾਬੰਦੀ ਹਟਾ ਦਿੱਤੀ ਗਈ ਹੈ। ਰੱਖਿਆ ਮੁੱਖ ਦਫਤਰ ਦੇ ਅੰਦਰ ਅਤੇ ਆਲੇ ਦੁਆਲੇ ਤਾਲਾਬੰਦੀ ...
ਰਣਜੀਤ ਸਾਗਰ ਡੈਮ 'ਚ ਅਜੇ ਵੀ ਬਚਾਅ ਕਾਰਜ ਜਾਰੀ
. . .  58 minutes ago
12ਵੀਂ ਨਾਨ ਮੈਡੀਕਲ ’ਚੋਂ ਸੌ ਫੀਸਦੀ ਅੰਕ ਲੈਣ ਵਾਲੀ ਛੋਟੇ ਕਿਸਾਨ ਦੀ ਬੇਟੀ ਦਾ ਸਨਮਾਨ
. . .  about 2 hours ago
ਬੁਢਲਾਡਾ , 3 ਅਗਸਤ (ਸਵਰਨ ਸਿੰਘ ਰਾਹੀ/ ਸੁਨੀਲ ਮਨਚੰਦਾ)- ਬੀਤੇ ਦਿਨ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆ ਦੇ ਸਾਇੰਸ ਗਰੁੱਪ ’ਚੋਂ ...
ਬੇਰ ਕਲਾਂ 'ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ, 30 ਪਸ਼ੂ ਮਰੇ, ਸੈਂਕੜੇ ਗੰਭੀਰ
. . .  about 2 hours ago
ਮਲੌਦ (ਲੁਧਿਆਣਾ), 3 ਅਗਸਤ ( ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਦਾ ਵੱਡਾ ਹਮਲਾ ਹੋਇਆ, ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ...
ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਕੀਤਾ ਸਨਮਾਨਿਤ
. . .  about 3 hours ago
ਨਵੀਂ ਦਿੱਲੀ, 3 ਅਗਸਤ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ...
ਪਾਤੜਾਂ ਵਿਚ ਖਾਲੀ ਪਲਾਟ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬ ਕੇ ਬੱਚੇ ਦੀ ਮੌਤ
. . .  about 3 hours ago
ਪਾਤੜਾਂ , 3 ਅਗਸਤ (ਜਗਦੀਸ਼ ਸਿੰਘ ਕੰਬੋਜ)- ਸ਼ਹਿਰ ਦੀ ਜ਼ੋਰਾ ਬਸਤੀ ਵਿਚ ਖਾਲੀ ਪਏ ਪਲਾਟ ਵਿਚ ਖੇਡਣ ਆਏ ਵੀਵਾਨ ਕੁਮਾਰ (6) ਪੁੱਤਰ ਮਿੰਕਲ ਕੁਮਾਰ ਦੀ ਬਰਾਸਤੀ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਜਾਣ ਨਾਲ ...
ਮਾਮਲਾ ਆਰ.ਟੀ.ਆਈ ਦੇ ਕੇਸ ਵਿਚ ਠੋਸ ਜੁਆਬ ਨਾ ਦੇਣ ਦਾ , 10 ਹਜ਼ਾਰ ਦਾ ਜੁਰਮਾਨਾ
. . .  about 3 hours ago
ਫਤਿਹਗੜ੍ਹ ਚੂੜੀਆਂ, 3 ਅਗਸਤ (ਐੱਮ. ਐੱਸ. ਫੁੱਲ )- ਰਾਜ ਸੂਚਨਾ ਕਮਿਸ਼ਨਰ ਚੰਡੀਗੜ੍ਹ ਵਲੋਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਨੂੰ ਆਰ.ਟੀ.ਆਈ. ਦੇ ਇਕ ਕੇਸ ਵਿਚ ...
ਹਾਰ ਨਾਲ ਨਿਰਾਸ਼ਾ, ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ : ਹਾਕੀ ਖਿਡਾਰੀ ਹਾਰਦਿਕ ਦੇ ਪਿਤਾ
. . .  about 3 hours ago
ਬਟਾਲਾ, 3 ਅਗਸਤ (ਸਚਲੀਨ ਸਿੰਘ ਭਾਟੀਆ)-ਉਲੰਪਿਕ 'ਚ ਭਾਰਤੀ ਹਾਕੀ ਟੀਮ ਨੂੰ ਚਾਹੇ ਸੈਮੀਫਾਈਨਲ 'ਚ ਬੈਲਜੀਅਮ ਦੇ ਹੱਥੋਂ ਹਾਰ ਮਿਲੀ ਹੈ, ਪਰ ਸਾਡੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪੂਰਾ ਪਰਿਵਾਰ ਇਸ ਹਾਰ 'ਤੇ ਨਿਰਾਸ਼ ਜ਼ਰੂਰ ...
ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  about 5 hours ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  about 5 hours ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  about 5 hours ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 5 hours ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  about 5 hours ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 5 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 6 hours ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 6 hours ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 6 hours ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 7 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 7 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  about 7 hours ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 8 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 8 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  1 minute ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਹਾੜ ਸੰਮਤ 553
ਵਿਚਾਰ ਪ੍ਰਵਾਹ: ਘੁਮੰਡੀ ਵਿਅਕਤੀ ਭਾਵੇਂ ਦੂਸਰਿਆਂ ਉੱਪਰ ਹਾਵੀ ਹੋਣ ਦਾ ਲੱਖ ਯਤਨ ਕਰੇ, ਅੰਤ ਉਸ ਦਾ ਸਿਰ ਨੀਵਾਂ ਹੋ ਹੀ ਜਾਂਦਾ ਹੈ । -ਗੁਰੂ ਨਾਨਕ ਦੇਵ

ਸੰਪਾਦਕੀ

ਕਟਹਿਰੇ ਵਿਚ ਖੜ੍ਹਾ ਚੀਨ

ਇੰਗਲੈਂਡ ਵਿਚ ਹੋਏ ਜੀ-7 ਸੰਮੇਲਨ ਵਿਚ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਅਤੇ ਹੋਰ ਮਹੱਤਵਪੂਰਨ ਮਸਲਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਚੀਨ ਨੂੰ ਵੀ ਨਿਸ਼ਾਨੇ 'ਤੇ ਲਿਆ ਗਿਆ। ਪਿਛਲੇ ਕੁਝ ਦਹਾਕਿਆਂ ਤੋਂ ਚੀਨ ਇਕ ਵੱਡੀ ਸ਼ਕਤੀ ਬਣ ਕੇ ਉੱਭਰਿਆ ਹੈ। ਪਰ ਲਗਦਾ ਹੈ ਕਿ ਇਸ ਵਧਦੀ ...

ਪੂਰੀ ਖ਼ਬਰ »

ਪੱਛਮੀ ਬੰਗਾਲ ਵਿਚ ਭਾਜਪਾ ਅਸੁਰੱਖਿਅਤ ਕਿਉਂ?

ਪੱਛਮੀ ਬੰਗਾਲ ਵਿਚ ਕੁਝ ਤਾਂ ਅਜਿਹਾ ਹੈ ਜੋ ਬਾਕੀ ਦੇਸ਼ ਨਾਲੋਂ ਵੱਖਰਾ ਹੈ। ਉਥੇ ਦੀ ਰਾਜਨੀਤੀ ਕੁਝ ਜ਼ਿਆਦਾ ਹੀ ਹਿੰਸਕ ਹੈ, ਏਨੀ ਗੱਲ ਤਾਂ ਸਭ ਨੂੰ ਪਤਾ ਹੈ। ਪਰ ਸਿਰਫ ਵਧੇਰੇ ਹਿੰਸਾ ਬੰਗਾਲ ਦੀ ਵਿਸ਼ੇਸ਼ਤਾ ਨੂੰ ਨਹੀਂ ਦਰਸਾਉਂਦੀ। ਜੇ ਪੂਰੀ ਦੀ ਪੂਰੀ ਰਾਜਨੀਤਕ ...

ਪੂਰੀ ਖ਼ਬਰ »

ਨਾਇਬ ਸੂਬੇਦਾਰ ਮਨਦੀਪ ਸਿੰਘ ਤੇਨਾਇਬ ਸੂਬੇਦਾਰ ਸਤਨਾਮ ਸਿੰਘਨੂੰ ਯਾਦ ਕਰਦਿਆਂ

ਕਿਸਾਨ ਇਕੱਲਾ ਦੇਸ਼ ਦੇ ਅੰਨ ਦੇ ਭੰਡਾਰ ਹੀ ਨਹੀਂ ਭਰਦਾ, ਸਗੋਂ ਦੇਸ਼ ਦੀ ਰਾਖੀ ਵਾਸਤੇਆਪਣੇ ਜਵਾਨ ਪੁੱਤ ਵੀ ਫ਼ੌਜ ਵਿਚ ਭਰਤੀ ਕਰਵਾਉਂਦਾ ਹੈ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸੀਲ ਸੈਨਾ ਮੈਡਲ ਤੇਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘਸੈਨਾ ਮੈਡਲਨੂੰ ਯਾਦ ਕਰਦਿਆਂ ਮੇਰਾ ਦਿਲ ਅੰਦਰੋਂ-ਅੰਦਰੀ ਭਰ ਆਇਆ। ਪਿਛਲੇ ਸਾਲ 15-16 ਜੂਨ 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੇ ਫ਼ੌਜੀਆਂ ਨੂੰ ਭਾਰਤੀ ਇਲਾਕੇ ਵਿਚੋਂ ਪਿੱਛੇ ਹਟਣ ਲਈ ਕਹਿਣ ਗਏ ਜਵਾਨਾਂ 'ਤੇ ਚੀਨੀ ਫ਼ੌਜ ਵਲੋਂ ਹਮਲਾ ਕੀਤਾ ਗਿਆ ਸੀ। ਇਕ ਚੋਰੀ ਦੂਜਾ ਸੀਨਾਜ਼ੋਰੀ ਸਾਡੀ ਹੀ ਜ਼ਮੀਨ ਉਤੇ ਆ ਕੇ ਫਿਰ ਸਾਨੂੰ ਹੀ ਧਮਕੀਆਂ ਕਿ ਪਿੱਛੇ ਹਟ ਜਾਓ ਇਹ ਕਿਵੇਂ ਹੋ ਸਕਦਾ ਸੀ।
ਜਿਨ੍ਹਾਂ ਯੋਧਿਆਂ ਨੇ ਸ਼ੇਰਨੀਆਂ ਮਾਵਾਂ ਦਾ ਦੁੱਧ ਪੀਤਾ ਹੋਵੇ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਗ਼ੈਰਾਂ ਦੀਆਂ ਗਿੱਦੜ ਭੱਬਕੀਆਂ। ਦੁੱਖ ਇਸ ਗੱਲ ਦਾਹੋਇਆ ਕਿ ਸਾਡੇ ਸੂਰਬੀਰਾਂ ਨੂੰ ਕਿਹਾ ਗਿਆ ਸੀ ਕਿ ਉਥੇ ਸਿਰਫ ਗੱਲਬਾਤ ਰਾਹੀਂ ਹੀ ਮਸਲਾ ਹੱਲ ਕਰਨਾ ਹੈ, ਕਿਸੇ ਅਸਲ੍ਹੇ ਦੀ ਜ਼ਰੂਰਤ ਨਹੀਂ। ਜਿਸ ਕਰਕੇ ਸਾਡੇ ਸੈਨਿਕ ਨਿਹੱਥੇ ਹੀ ਚਲੇ ਗਏ ਪਰ ਚੀਨੀ ਪਹਿਲਾਂ ਹੀ ਪੂਰੇ ਸਾਜ਼ੋ-ਸਾਮਾਨ ਨਾਲ ਲੈਸ ਹੋ ਕੇ ਆਏ ਸਨ। ਬੱਸ ਉਨ੍ਹਾਂ ਨੇ ਐਵੇਂ ਲੜਾਈ ਦਾ ਬਹਾਨਾ ਬਣਾ ਕੇ ਤੇ ਨਿਹੱਥਿਆਂ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਫਿਰ ਵੀ ਸਾਡੇ ਵੀਰ ਜਵਾਨਾਂ ਨੇ ਬੜੇ ਹੋਸ਼ ਤੋਂ ਕੰਮ ਲਿਆ। ਪਰ ਜਦੋਂ ਪਾਣੀ ਸਿਰ ਤੋਂ ਲੰਘਦਾ ਦਿਸਿਆ ਫਿਰ ਇਨ੍ਹਾਂ ਨੇ ਖਾਲਸੇ ਵਾਲੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਚੀਨੀ ਸੈਨਾ ਨੂੰ ਤਾਰੇ ਵਿਖਾ ਦਿੱਤੇ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਖੀਰ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸਾਡੇ ਦੇਸ਼ ਦੇ ਜਾਂਬਾਜ਼ ਇਕ ਕਰਨਲ ਤੇ 22 ਯੋਧੇ ਸ਼ਹਾਦਤ ਦਾ ਜਾਮ ਪੀ ਗਏ, ਜਿਨ੍ਹਾਂ ਵਿਚੋਂ ਇਕ ਨਾਇਬ ਸੂਬੇਦਾਰ ਮਨਦੀਪ ਸਿੰਘ ਸੀ, ਜਿਨ੍ਹਾਂ ਦਾ ਪਿੰਡ ਸੀਲ, ਜੋ ਜ਼ਿਲ੍ਹਾ ਪਟਿਆਲਾ ਵਿਚ ਪੈਂਦਾ ਹੈ, ਜੋ ਕਿ ਪਟਿਆਲੇ ਤੋਂ 12 ਕਿਲੋਮੀਟਰ ਤੇ ਬਹਾਦਰਗੜ੍ਹ ਦੇ ਨੇੜੇ ਹੈ। ਸੀਲ ਪਿੰਡ ਵਿਚ ਮਨਦੀਪ ਸਿੰਘ ਨੇ20 ਮਾਰਚ, 1980 ਨੂੰ ਮਾਤਾ ਸ਼ਕੁੰਤਲਾ ਤੇ ਪਿਤਾ ਸਰਦਾਰ ਲਛਮਣ ਸਿੰਘ ਦੇ ਘਰ ਜਨਮ ਲਿਆ ਸੀ। ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ, ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿੰਡ ਦੇ ਸਕੂਲ ਵਿਚ ਦਸਵੀਂ ਤੱਕ ਦੀ ਪੜ੍ਹਾਈ ਕਰਕੇ 24 ਦਸੰਬਰ, 1997 ਨੂੰਪਟਿਆਲਾ ਦੇ ਭਰਤੀ ਦਫ਼ਤਰ ਵਿਚ ਜਾ ਕੇ ਦੇਸ਼ ਦੀ ਸੇਵਾ ਭਾਵਨਾ ਲੈ ਕੇ ਭਰਤੀ ਹੋ ਗਿਆ। ਉਸ ਦਿਨ ਤੋਂ ਲੈ ਕੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਦਿਨ-ਬ-ਦਿਨ ਤਰੱਕੀ ਦੀਆਂ ਪੌੜ੍ਹੀਆਂ ਚੜ੍ਹਦਾ ਗਿਆ। ਟ੍ਰੇਨਿੰਗ ਆਰਟੀਲੇਰੀ ਸੈਂਟਰ ਨਾਸਿਕ ਰੋਡ ਮਹਾਰਾਸ਼ਟਰ ਤੋਂ ਕੀਤੀ। ਟ੍ਰੇਨਿੰਗ ਦੌਰਾਨ ਬੈਸਟ ਕੇਡਿਡ ਦਾ ਐਵਾਰਡ ਹਾਸਲ ਕੀਤਾ। ਉਪਰੰਤ ਪਹਿਲੀ ਪੋਸਟਿੰਗ ਥਰੀ ਮੀਡੀਅਮ ਰੈਜੀਮੈਂਟ ਵਿਚ ਹੋਈ ਜੋ ਉਸ ਵਕਤ ਵੀ ਕਸ਼ਮੀਰ ਘਾਟੀ ਵਿਚ ਕਾਰਗਿਲ ਦੀ ਲੜਾਈ ਲੜ ਰਹੀ ਸੀ। ਉਸ ਵਕਤ ਵੀ ਮਨਦੀਪ ਸਿੰਘ ਨੂੰ ਲੜਾਈ ਵਿਚ ਹਿੱਸਾ ਲੈਣ ਦਾ ਬੜਾ ਸ਼ੌਕ ਸੀ। ਤੋਪ ਚਲਾਉਣ ਦਾ ਚੰਗਾ ਮਾਹਿਰ ਹੋਣ ਕਰਕੇ ਇਸ ਨੂੰ ਹਮੇਸ਼ਾ ਤੋਪ ਦੇ ਨਾਲ ਰੱਖਿਆ ਜਾਂਦਾ ਸੀ। ਮਨਦੀਪ ਸਿੰਘ ਸਰੀਰਕ ਤੌਰ 'ਤੇ ਬਹੁਤ ਤੰਦਰੁਸਤ ਸੀ ਜਿਸ ਕਰਕੇ ਇਸ ਨੇ ਪੁਣੇ ਵਿਚ ਪੀ.ਟੀ.ਆਈ. ਦਾ ਕੋਰਸ ਕੀਤਾ। ਚੰਗਾ ਰਿਜ਼ਲਟ ਹੋਣਕਰਕੇ ਇਸ ਨੂੰ ਹੈਦਰਾਬਾਦ ਵਿਚ ਰੰਗਰੂਟਾਂ ਦੀ ਟ੍ਰੇਨਿੰਗ 'ਤੇ ਇੰਸਟ੍ਰੈਕਟਰ ਲਗਾਇਆ ਗਿਆ। ਤਿੰਨ ਸਾਲ ਤੋਂ ਬਾਅਦ ਫਿਰ ਥਰੀ ਮੀਡੀਅਮ ਵਿਚ ਜਦੋਂ ਵਾਪਸ ਆਇਆ ਤੇ ਇਸ ਦੀ ਅਗਲੇਰੀਪੜ੍ਹਾਈ ਵਾਸਤੇ ਤਿਆਰੀ ਕਰਾਉਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ। ਮੈਂ ਦਿਨ-ਰਾਤ ਇਸ ਨੂੰ ਤਿਆਰੀ ਕਰਵਾਉਂਦਾ ਰਿਹਾ ਤੇ ਇਹ ਪਹਿਲੀ ਵਾਰ ਹੀ ਸਹਾਇਕ ਇੰਸਟਰਕਟਰ ਆਫ ਗਨਰੀ ਵਾਸਤੇ ਸਿਲੈਕਟ ਹੋ ਗਿਆ। ਇਸ ਨੇ ਸਕੂਲ ਆਫ ਅਰਟੀ ਦੇਵਲਾਲੀ (ਮਹਾਰਾਸ਼ਟਰ) ਵਿਚ ਡੇਢ ਸਾਲ ਟਰੇਨਿੰਗ ਕਰਨ ਉਪਰੰਤ ਫਿਰ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਚ ਇੰਸਟਰਕਟਰ ਦੀ ਸੇਵਾ ਨਿਭਾਈ। ਹੁਣ ਇਹ ਲੇਹ ਦੇ ਨਿਬੁ ਸਟੇਸ਼ਨ 'ਤੇ ਤਾਇਨਾਤ ਸੀ। ਥੋੜ੍ਹੇ ਦਿਨ ਹੀ ਪਹਿਲਾਂ ਜਦੋਂ ਚੀਨ ਨਾਲ ਹਾਲਾਤ ਵਿਗੜ ਗਏ ਤੇ ਇਹ ਆਪਣੇ ਟਰੁੱਪ ਨੂੰ ਲੈ ਕੇ ਗਲਵਾਨ ਘਾਟੀ ਵਿਚ ਡਿਊਟੀ 'ਤੇ ਪਹੁੰਚ ਗਿਆ। ਜਿੱਥੇ ਇਸ ਨੇ ਆਪਣੇ ਸਾਥੀਆਂ ਸਮੇਤ ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ਜਾਮ ਪੀਤਾ। ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ 65 ਸਾਲ ਦੀ ਮਾਤਾ, ਤਿੰਨ ਭੈਣਾਂ ਜੋ ਸਾਰੀਆਂ ਵਿਆਹੀਆਂ ਹੋਈਆਂ ਹਨ। ਪਤਨੀ ਗੁਰਦੀਪ ਕੌਰ,ਬੇਟੀ ਮਹਿਕਪ੍ਰੀਤ ਕੌਰ (15) ਬੇਟਾ ਜੋਬਨਪ੍ਰੀਤ ਸਿੰਘ (12) ਦਾ ਛੱਡ ਗਏ ਹਨ।
ਨਾਇਬ ਸੂਬੇਦਾਰ ਸਤਨਾਮ ਸਿੰਘ
ਨਾਇਬ ਸੂਬੇਦਾਰ ਸਤਨਾਮ ਸਿੰਘਸੈਨਾ ਮੈਡਲਨੇ ਆਪਣੀ ਬਹਾਦਰੀ ਦਾ ਜੌਹਰ ਵਿਖਾਉਦੇ ਹੋਏ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ। ਪਰ ਆਪ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਦੇਸ਼ ਦੇ ਲੇਖੇ ਲਾ ਗਏ। ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਕਿਸਾਨ ਸਰਦਾਰ ਜਗੀਰ ਦੇ ਘਰ ਮਾਤਾ ਕਸ਼ਮੀਰ ਕੌਰ ਦੀ ਕੁੱਖੋਂ 1978 ਨੂੰ ਪੈਦਾ ਹੋਏ। ਆਪਣੇ ਹੀ ਪਿੰਡ ਭੋਜਰਾਜ ਜ਼ਿਲ੍ਹਾ ਗੁਰਦਸਪੁਰ ਵਿਚ ਮੁਢਲੀ ਪੜ੍ਹਾਈ ਕੀਤੀ। ਬਚਪਨ ਵਿਚ ਹੀ ਦੇਸ਼ ਦੀ ਸੇਵਾ ਕਰਨ ਦਾਚਾਅ ਸੀ। ਦਸਵੀਂ ਤੋਂ ਬਾਅਦ ਗੁਰਦਾਸਪੁਰ ਦੇ ਤਿੱਬੜੀ ਛਾਉਣੀ ਵਿਚ ਜਾ ਕੇ ਭਰਤੀ ਹੋ ਗਿਆ। ਟ੍ਰੇਨਿੰਗ ਮਹਾਰਾਸ਼ਟਰ ਦੇ ਨਾਸਿਕ ਰੋਡ ਵਿਚ ਆਰਟੀਲੇਰੀ ਸੈਂਟਰ ਵਿਚ ਕੀਤੀ। ਟ੍ਰੇਨਿਗ ਕਰਨ ਉਪਰੰਤ ਵਾਪਸ ਤਿੱਬੜੀ ਦੀ ਛਾਉਣੀ ਵਿਚ ਹੀ ਥਰੀ ਮੀਡੀਅਮ ਵਿਚ ਤਇਨਾਤ ਹੋ ਗਿਆ। ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਜੋ ਵੀ ਡਿਊਟੀ ਮਿਲਦੀ ਹੱਸ-ਹੱਸ ਕੇ ਕਰਦਾ ਰਿਹਾ। 12 ਅਗਸਤ, 1995 ਨੂੰ ਭਰਤੀ ਹੋਇਆ ਤੇ 1999ਨੂੰ ਕਾਰਗਿਲ ਦੀ ਜੰਗ ਦੌਰਾਨਅਸਲ੍ਹਾ ਬਾਰਡਰ 'ਤੇ ਲੈ ਕੇ ਜਾਂਦਾ ਰਿਹਾ। ਸਾਰਿਆਂ ਸਾਥੀਆਂ ਨੂੰ ਕਹਿਣਾ ਕਿ ਕੀ ਸਾਨੂੰ ਲੜਾਈ ਲੜਨ ਦਾ ਮੌਕਾ ਨਹੀਂ ਦਿਓਗੇ। ਮੈਂ ਵੀ ਤਾਂ ਦੇਸ਼ ਦੀ ਰਾਖੀ ਕਰਨ ਵਾਸਤੇ ਭਰਤੀ ਹੋਇਆ ਹਾਂ ਤੁਸੀਂ ਇਕੱਲੇ ਹੀ ਤੋਪਾਂ ਚਲਾਈ ਜਾਂਦੇ ਹੋ। ਅਸੀਂ ਹੱਸ ਕਿ ਇਹ ਹੀ ਕਹਿਣਾ ਕੇ ਅਸੀਂ ਵੀ ਤਾਂ ਤੁਹਾਡੇ ਆਸਰੇ ਹੀ ਉੱਡਦੇ ਹਾਂ ਜੇ ਤੁਸੀਂਸਾਨੂੰਗੋਲੇ ਹੀ ਨਾਲਿਆਕੇ ਦੇਵੋਗੇ ਤੇ ਫਿਰ ਅਸੀਂ ਦੁਸ਼ਮਣ ਦਾ ਸਿਰ ਕਿਵੇਂ ਭੰਨ ਸਕਦੇ ਹਾਂ।ਕਾਰਗਿਲ ਦਾ ਯੁੱਧ ਜਿੱਤਣ ਤੋਂ ਬਾਅਦ ਸਾਰਿਆਂ ਨੇ ਸ਼ੁਕਰ ਮਨਾਇਆ ਕਿ ਬਹੁਤੇ ਜਣੇ ਸਹੀ ਸਲਾਮਤ ਅਸੀਂ ਬਚ ਗਏ। ਪਰ ਪਤਾ ਨਹੀਂ ਸੀ ਇਹੋ ਜਿਹੇ ਮਹਾਨ ਸਪੂਤ ਦੀ ਜ਼ਰੂਰਤ ਹਾਲੇ ਵੀ ਭਾਰਤ ਮਾਤਾ ਨੂੰ ਸੀ ਜਿਹੜਾ ਹੁਣ ਸਾਡੇ ਵਿਚੋਂ ਸਰੀਰਕਤੌਰ'ਤੇ ਚਲਾ ਗਿਆ ਹੈ। ਪਰ ਸ਼ਹੀਦੀ ਪ੍ਰਾਪਤ ਕਰਕੇ ਸਦਾ ਲਈ ਅਮਰ ਹੋ ਗਿਆ ਹੈ। ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ, ਪਤਨੀ ਜਸਵਿਦਰ ਕੌਰ, ਬੇਟੀ ਸੰਦੀਪ ਕੌਰ, 19 ਬੇਟਾ ਪ੍ਰਭਜੋਤ ਸਿੰਘ 17 ਤੇ ਭਰਾ ਸੁਖਚੈਨ ਸਿੰਘ ਜੋ ਸਿੱਖ ਬਟਾਲੀਅਨ ਵਿਚ ਬਤੌਰ ਸੂਬੇਦਾਰ ਦੀ ਸੇਵਾ ਨਿਭਾਅ ਰਿਹਾ ਹੈ, ਨੂੰ ਛੱਡ ਗਿਆ ਹੈ। ਮਾਤਾ ਕਸ਼ਮੀਰ ਕੌਰ ਇਹੋ ਹੀ ਕਹਿੰਦੀ ਹੈ ਕਿ ਮੇਰੀ ਕੁੱਖ ਸੁਲੱਖਣੀ ਹੋ ਗਈ ਹੈ। ਅੱਜ ਪੂਰਾ ਦੇਸ਼ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹੈ। ਜੇਕਰ ਯੋਧੇ ਬਾਰਡਰਾਂ 'ਤੇ ਜਾਗ ਰਹੇ ਤਾਂ ਹੀ ਅਸੀਂ ਅਮਨਚੈਨ ਦੀ ਨੀਂਦ ਸੌਂ ਰਹੇ ਹਾਂ। ਭਾਰਤ ਵਲੋਂ ਬਹਾਦਰ ਸੂਰਮਿਆਂ ਨੂੰ ਸ਼ਹੀਦ ਹੋਣ ਉਪਰੰਤ ਸੈਨਾ ਮੈਡਲਾਂ ਨਾਲ ਨਿਵਾਜਿਆ ਗਿਆ ਹੈ। ਦੇਸ਼ ਨੂੰ ਆਪਣੇ ਮਹਾਨ ਸਪੂਤਾਂ 'ਤੇ ਪੂਰਾ ਫ਼ਕਰ ਹੈ। ਅਖੀਰ ਵਿਚ ਮੈਂ ਇਹ ਹੀ ਕਹਾਂਗਾ ਕਿ ਫ਼ੌਜ ਦੇ ਜਵਾਨ ਸਾਡੇ ਦੇਸ਼ ਦੀ ਸ਼ਾਨ ਨੇ।

-ਪਿੰਡ ਤੇ ਡਾਕ ਮਮਦੋਟ (ਫ਼ਿਰੋਜ਼ਪੁਰ)
ਮੋ: 75891-55501

ਖ਼ਬਰ ਸ਼ੇਅਰ ਕਰੋ

 

ਕੋਰੋਨਾ ਪ੍ਰਬੰਧਨ ਵਿਚ ਅਸਫਲ ਰਹੀ ਸਰਕਾਰ

ਮੋਦੀ ਸਰਕਾਰ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਇਨ੍ਹਾਂ ਦੋ ਸਾਲਾਂ ਵਿਚ ਨਵੇਂ ਜੋਸ਼ ਨਾਲ ਉਸ ਵਲੋਂ ਭਾਰਤ ਨੂੰ ਇਕ ਕਠੋਰ ਢੰਗ ਨਾਲ ਸੰਘ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਅਨੁਸਾਰ ਢਾਲਣ ਲਈ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ। 1925 ਵਿਚ ਸੰਘ ਦੀ ਸਥਾਪਨਾ 'ਤੇ ਇਸ ਦਾ ਉਦੇਸ਼ ਹਿੰਦੂ ...

ਪੂਰੀ ਖ਼ਬਰ »

ਕੋਰੋਨਾ ਦਾ ਸਾਹਮਣਾ ਕਰਨ ਲਈ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਲੋੜ

(ਕੱਲ੍ਹ ਤੋਂ ਅੱਗੇ) ਕੋਈ ਸ਼ੱਕ ਨਹੀਂ ਕਿ ਸਾਡੇ ਦੇਸ਼ ਦੇ ਬਹੁਤ ਸਾਰੇ ਡਾਕਟਰਾਂ, ਪੈਰਾਮੈਡੀਕਲ ਸਟਾਫ ਆਦਿ ਨੇ ਆਪਣੀਆਂ ਜਾਨਾਂ 'ਤੇ ਖੇਡ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਸਰਕਾਰਾਂ ਦੀ ਗ਼ੈਰ-ਮਿਆਰੀ ਵਿਉਂਤਬੰਦੀ, ਅਫਸਰਸ਼ਾਹਾਨਾ ਪਹੁੰਚ ਤੇ ਲੋੜੀਦੇ ਬਚਾਅ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX