ਤਾਜਾ ਖ਼ਬਰਾਂ


ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  2 minutes ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  12 minutes ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  13 minutes ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 8 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਜਗਰਾਓਂ

ਹੁਣ ਵਿਧਾਇਕ ਇਯਾਲੀ ਪੇਂਡੂ ਸੱਥਾਂ ਦੇ 'ਸ਼ੀਸ਼ੇ' 'ਚੋਂ ਸਿਆਸੀ ਭਵਿੱਖ ਦੇਖਣ ਲੱਗਾ

ਜਗਰਾਉਂ, 15 ਜੂਨ (ਜੋਗਿੰਦਰ ਸਿੰਘ)- ਕ੍ਰਿਕਟ ਦੀ ਪਿੱਚ ਤੋਂ ਸਿਆਸੀ ਛੱਕਾ ਲਾਉਂਦਿਆਂ ਮੀਡੀਆ ਦੀ ਸੁਰਖੀ ਬਣਿਆ ਦਾਖਾ ਹਲਕੇ ਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅੱਜ-ਕੱਲ੍ਹ ਬਾਬਿਆਂ ਦੀ ਢਾਣੀ 'ਚ ਬੈਠ ਕੇ ਆਪਣੇ ਪਰ ਤੋਲਣ ਲੱਗਾ ਹੈ | ਦੇਖਿਆ ਜਾਵੇ ਤਾਂ ਪੇਂਡੂ ਸੱਥਾਂ, ਪੰਜਾਬੀ ਸੱਭਿਆਚਾਰ ਦਾ 'ਸ਼ੀਸ਼ਾ' ਅਖਵਾਉਂਦੀਆਂ ਨੇ ਤੇ ਇਸ ਵਾਰ ਵਿਧਾਇਕ ਇਯਾਲੀ ਨੇ ਆਪਣੀ ਮੁਹਿੰਮ ਦੌਰਾਨ ਹਲਕੇ 'ਚ ਵਿਚਰਦਿਆਂ ਕੁਝ ਸਮਾਂ ਪੇਂਡੂ ਸੱਥਾਂ 'ਚ ਬੈਠ ਕੇ ਬਾਬਿਆਂ ਦੀਆਂ ਖਰੀਆਂ-ਖਰੀਆਂ ਸੁਣਨ ਤੇ ਇਨ੍ਹਾਂ 'ਚੋਂ ਭਵਿੱਖ ਦੀ ਚੋਣ ਰਣਨੀਤੀ ਲੱਭਣ ਦਾ ਵੀ ਪ੍ਰੋਗਰਾਮ ਉਲੀਕਿਆ ਤੇ ਅਕਸਰ ਵਿਧਾਇਕ ਇਯਾਲੀ ਆਉਂਦਾ-ਜਾਂਦਾ ਕਿਸੇ ਨਾ ਕਿਸੇ ਪਿੰਡ ਦੀ ਸੱਥ 'ਚ ਬਾਬਿਆਂ ਨਾਲ ਬੋਹੜ ਜਾਂ ਪਿੱਪਲ ਹੇਠਾਂ ਭੁੰਜੇ ਹੀ ਥੜੇ 'ਤੇ ਬੈਠਾ ਤੇ ਸ਼ਹਿਰੀ ਖੇਤਰ 'ਚ ਕਿਸੇ ਚਾਹ ਦੀ ਰੇਹੜੀ ਕੋਲ ਦਰੱਖ਼ਤਾਂ ਦੀ ਛਾਂ 'ਚ ਬੈਠੇ ਬਾਬਿਆਂ ਨਾਲ ਚਾਹ ਦੀ ਚੁਸਕੀ ਲੈਂਦਾ ਵੀ ਨਜ਼ਰ ਆ ਰਿਹਾ ਹੈ | ਵਿਧਾਇਕ ਇਯਾਲੀ ਵਲੋਂ ਸੱਥਾਂ ਤੇ ਹੋਰ ਥਾਵਾਂ 'ਤੇ ਬਾਬਿਆਂ 'ਚ ਬੈਠ ਕੇ ਗੱਲਾਂ ਮਾਰਦਿਆਂ ਦੀਆਂ ਕਈ ਤਸਵੀਰਾਂ ਵੀ ਆਪਣੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ | ਦੱਸ ਦੇਈਏ ਕਿ ਹਮੇਸ਼ਾ ਸਿਆਸੀ ਮਹਾਂਰਥੀਆਂ 'ਚ ਲੜਾਈ ਦਾ ਕੇਂਦਰ ਰਹੇ ਦਾਖਾ ਹਲਕੇ 'ਚ ਭਾਵੇਂ ਇਸ ਵਾਰ ਕਾਂਗਰਸ ਪਾਰਟੀ ਦੇ ਆਗੂ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਮੈਦਾਨ 'ਚ ਹਨ ਤੇ ਉਹ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਵੀ ਇਸ ਹਲਕੇ 'ਚ ਲੋਕ ਲਾਮਬੰਦੀ 'ਚ ਲੱਗੇ ਰਹਿਣ ਕਰਕੇ ਆਉਂਦੇ ਸਮੇਂ 'ਚ ਇਸ ਹਲਕੇ 'ਚ ਆਹਮੋ-ਸਾਹਮਣੇ ਮੁਕਾਬਲੇ ਦੀ ਸੰਭਾਵਨਾ ਵੀ ਹੈ | ਵਿਧਾਇਕ ਇਯਾਲੀ ਵਲੋਂ ਪਿਛਲੇ ਸਮੇਂ ਦੌਰਾਨ ਹਲਕੇ ਦੇ ਪਿੰਡਾਂ 'ਚ ਆਧੁਨਿਕ ਖੇਡ ਗਰਾਊਾਡਾਂ ਬਣਾ ਕੇ ਆਪਣਾ ਪੂਰਾ ਧਿਆਨ ਜਿੱਥੇ ਨੌਜਵਾਨਾਂ 'ਤੇ ਲਾਇਆ ਹੋਇਆ ਹੈ, ਉੱਥੇ ਉਹ ਖੁਦ ਹੱਥ 'ਚ ਕਹੀ ਚੁੱਕ ਤੇ ਝਾੜੂ ਚੁੱਕ ਕੇ ਖੇਡ ਗਰਾਊਾਡਾਂ ਦੀ ਸਫ਼ਾਈ ਕਰਦੇ ਵੀ ਨਜ਼ਰ ਆ ਚੁੱਕੇ ਹਨ | ਇਸ ਤੋਂ ਵੀ ਅੱਗੇ ਕਈ ਮਹੀਨਿਆਂ ਤੋਂ ਚੱਲ ਰਹੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ 'ਚ ਭਾਵੇਂ ਬਹੁਤੇ ਅਕਾਲੀ ਨੇਤਾ ਕਿਸਾਨ ਜਥੇਬੰਦੀਆਂ ਦੇ ਦਿੱਤੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਤੋਂ ਕੰਨੀ ਕਤਰਾਉਂਦੇ ਰਹੇ ਹਨ, ਪਰ ਵਿਧਾਇਕ ਇਯਾਲੀ ਹਲਕੇ 'ਚ ਕਿਸਾਨਾਂ ਵਲੋਂ ਕੀਤੇ ਵੱਡੇ ਪ੍ਰਦਰਸ਼ਨਾਂ 'ਚ ਮੰਚ ਦੀ ਬਜਾਏ ਲੋਕਾਂ 'ਚ ਬੈਠ ਕੇ ਆਪਣੀ ਹਾਜ਼ਰੀ ਵੀ ਭਰਦਾ ਦੇਖਿਆ ਗਿਆ | ਵਿਧਾਇਕ ਇਯਾਲੀ ਦੇ ਇਸ ਤਰ੍ਹਾਂ ਲੋਕਾਂ 'ਚ ਵਿਚਰਨ ਦੇ ਢੰਗ 'ਤੇ ਕਈ ਇਹ ਟਿੱਪਣੀ ਵੀ ਕਰਦੇ ਨੇ ਕਿ ਹੁਣ ਸਿਆਸੀ ਨੇਤਾਵਾਂ ਨੂੰ ਲੋਕਾਂ ਨੇ ਭੁੰਜੇ ਬਿਠਾ ਲਿਆ ਤੇ ਕਈ ਇਹ ਵੀ ਆਖਦੇ ਹਨ ਕਿ ਕਿਸੇ ਵੀ ਨੇਤਾ ਜਾਂ ਆਗੂ ਨੂੰ ਲੋਕਾਂ 'ਚ ਘੁਲ ਮਿਲ ਕੇ ਰਹਿਣਾ ਚਾਹੀਦਾ, ਪਰ ਇਹ ਜਰੂਰ ਹੈ ਕਿ ਵਿਧਾਇਕ ਇਯਾਲੀ ਹਮੇਸ਼ਾਂ ਕੁਝ ਨਵਾਂ ਕਰਕੇ ਲੋਕਾਂ 'ਚ ਚਰਚਾ 'ਚ ਰਹਿੰਦੇ ਹਨ | ਸੱਥਾਂ 'ਚ ਬਾਬਿਆਂ ਨਾਲ ਅਕਸਰ ਬੈਠ ਨਜ਼ਰ ਆਉਂਦੇ ਵਿਧਾਇਕ ਇਯਾਲੀ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਇਹ ਆਖਿਆ ਕਿ ਕੋਰੋਨਾ ਹੋਣ ਕਰਕੇ ਵੱਡੇ ਇਕੱਠ ਕਰਨ 'ਤੇ ਰੋਕ ਹੋਣ ਹੈ, ਉਹ ਅਕਸਰ ਪਿੰਡਾਂ 'ਚ ਵਿਚਰਦਿਆਂ ਸੱਥਾਂ 'ਚ ਬਾਬਿਆਂ ਨਾਲ ਬੈਠ ਕੇ ਸਮਾਂ ਗੁਜ਼ਾਰਦਾ ਹੈ ਤੇ ਬਾਬਿਆਂ ਦੀਆਂ ਗੱਲਾਂ ਤੋਂ ਰਾਜਨੀਤਕ ਤੇ ਸਮਾਜਿਕ ਸੇਧ ਵੀ ਮਿਲਦੀ ਹੈ |

ਖ਼ਬਰ ਸ਼ੇਅਰ ਕਰੋ

 

ਜਗਰਾਉਂ 'ਚ ਸਫ਼ਾਈ ਸੇਵਕਾਂ ਨੇ ਅਰਥੀ ਫੂਕ ਮੁਜ਼ਾਹਰਾ ਕੀਤਾ

ਜਗਰਾਉਂ, 15 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੇ ਦਰਜਾ ਚਾਰ ਮੁਲਾਜ਼ਮ ਜੋ ਆਪਣੀਆਂ ਹੱਕੀ ਮੰਗਾਂ ਲਈ ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠੇ ਹੋਏ ਹਨ ਨੇ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ | ਇਕ ਦਰਜਨ ਤੋਂ ਵੱਧ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਕਸਬਾ ਸਿੱਧਵਾਂ ਬੇਟ ਵਿਖੇ ਗੱਠਜੋੜ ਦੀ ਖੁਸ਼ੀ 'ਚ ਵਰਕਰਾਂ ਨੇ ਲੱਡੂ ਵੰਡੇ

ਸਿੱਧਵਾਂ ਬੇਟ, 15 ਜੂਨ (ਜਸਵੰਤ ਸਿੰਘ ਸਲੇਮਪੁਰੀ)- ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਾਂਝੇ ਤੌਰ 'ਤੇ ਲੜਣ ਲਈ ਅਕਾਲੀ-ਬਸਪਾ ਵਲੋਂ ਕੀਤੇ ਗਏ ਗੱਠਜੋੜ ਦੀ ਖੁਸ਼ੀ ਵਿਚ ਦੋਹਾਂ ਪਾਰਟੀਆਂ ਦੇ ਵਰਰਕਾਂ ਵਲੋਂ ਸਥਾਨਕ ਕਸਬੇ ਅੰਦਰ ਲੱਡੂ ਵੰਡੇ ਅਤੇ ਇਕ ਦੂਜੇ ਨੂੰ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨਾਲ ਜੁੜੇ ਨੌਜਵਾਨਾਂ ਵਲੋਂ ਕਿਸਾਨ ਨੇਤਾ ਚੜੂਨੀ ਨਾਲ ਮੀਟਿੰਗ

ਜਗਰਾਉਂ, 15 ਜੂਨ (ਜੋਗਿੰਦਰ ਸਿੰਘ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੇ ਨੌਜਵਾਨਾਂ ਵਲੋਂ ਦਿੱਲੀ 'ਚ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨਾਲ ਮੀਟਿੰਗ ਕਰਕੇ ਭਵਿੱਖ ਦੇ ਨਵੇਂ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ

ਭੂੰਦੜੀ, 15 ਜੂਨ (ਕੁਲਦੀਪ ਸਿੰਘ ਮਾਨ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਪਾਣੀ ਦੀ ਬੱਚਤ ਨੂੰ ਲੈ ਕੇ 'ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ' ਦੇ ਨਾਂਅ 'ਤੇ ਕੰਪੇਅਨ ਚਲਾਈ ਗਈ ਹੈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ...

ਪੂਰੀ ਖ਼ਬਰ »

ਡਾ: ਅਮਰ ਸਿੰਘ ਕੇਂਦਰੀ ਸਿਹਤ ਸਕੱਤਰ ਨੂੰ ਮਿਲੇ

ਰਾਏਕੋਟ, 15 ਜੂਨ (ਸੁਸ਼ੀਲ)- ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਅੱਜ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਧੀਨ ...

ਪੂਰੀ ਖ਼ਬਰ »

ਲੋਪੋ ਅਗਵਾੜ ਤੋਂ ਨਾਨਕਸਰ ਸੜਕ 'ਤੇ ਖੜ੍ਹੇ ਸੈਂਕੜੇ ਦਰੱਖ਼ਤ ਵੱਢੇ

ਜਗਰਾਉਂ, 15 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਲੋਪੋ ਅਗਵਾੜ ਤੋਂ ਨਾਨਕਸਰ ਕਲੇਰਾਂ ਨੂੰ ਜਾਂਦੀ ਸੜਕ 'ਤੇ ਖੜੇ ਕਰੀਬ ਸੈਂਕੜੇ ਦਰੱਖ਼ਤ ਵੱਢ ਦਿੱਤੇ ਹਨ | ਇਹ ਦਰੱਖ਼ਤ ਵੱਢਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਕਰਨਾ ਦੱਸਿਆ ਹੈ | ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ...

ਪੂਰੀ ਖ਼ਬਰ »

ਮਾਈਨਿੰਗ ਵਿਭਾਗ ਨੇ ਦਰਿਆ ਸਤਲੁਜ 'ਚ ਨਾਜਾਇਜ਼ ਖੱਡਾਂ ਚਲਾ ਰਹੇ ਰੇਤ ਮਾਫ਼ੀਆ ਅੱਗੇ ਗੋਡੇ ਟੇਕੇ

ਸਿੱਧਵਾਂ ਬੇਟ, 15 ਜੂਨ (ਜਸਵੰਤ ਸਿੰਘ ਸਲੇਮਪੁਰੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੋ ਕੁਝ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚਲੀਆਂ ਖੱਡਾਂ ਵਿਚ ਕੱਕੇ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਗਏ ...

ਪੂਰੀ ਖ਼ਬਰ »

18 ਜੂਨ ਦੀ ਰੈਲੀ ਨੂੰ ਲੈ ਕੇ ਅਧਿਆਪਕਾਂ ਵਲੋਂ ਲਾਮਬੰਦੀ ਜਾਰੀ

ਰਾਏਕੋਟ, 15 ਜੂਨ (ਸੁਸ਼ੀਲ)-ਸਾਂਝੇ ਅਧਿਆਪਕ ਮੋਰਚੇ ਪੰਜਾਬ ਵਲੋਂ ਸਰਕਾਰ ਦੀਆਂ ਨਾਦਰਸ਼ਾਹੀ ਨੀਤੀਆਂ ਵਿਰੁੱਧ 18 ਜੂਨ ਨੂੰ ਸਿੱਖਿਆ ਸਕੱਤਰ ਵਿਰੁੱਧ ਮੋਹਾਲੀ ਵਿਚ ਕੀਤੀ ਜਾ ਰਹੀ ਲਾ-ਮਿਸਾਲ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਵੱਖ-ਵੱਖ ਬਲਾਕਾਂ ...

ਪੂਰੀ ਖ਼ਬਰ »

ਬੱਦੋਵਾਲ 'ਚ ਕੈਪਟਨ ਸੰਦੀਪ ਸੰਧੂ ਦੇ ਜਨਮ ਦਿਨ 'ਤੇ ਮਹਿਲਾ ਨਰੇਗਾ ਵਰਕਰਾਂ ਨੂੰ ਸੂਟ ਦਿੱਤੇ

ਮੁੱਲਾਂਪੁਰ-ਦਾਖਾ, 15 ਜੂਨ (ਨਿਰਮਲ ਸਿੰਘ ਧਾਲੀਵਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੇ ਅੱਜ ਜਨਮ ਦਿਨ ਮੌਕੇ ਹਲਕੇ ਦੇ ਯੂਥ ਕਾਂਗਰਸੀ ਵਰਕਰਾਂ ਵਲੋਂ ਥਾਂ-ਥਾਂ ਕੇਕ ਕੱਟੇ ਗਏ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ ਵਲੋਂ ਮਿੰਟੂ ਜੱਟਪੁਰਾ ਸਨਮਾਨਿਤ

ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਵਿਖੇ ਮਿੰਟੂ ਜੱਟਪੁਰਾ ਨੂੰ ਕੌਮੀ ਮੀਤ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ | ਇਸ ਮੌਕੇ ਬੰਟੀ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦਾ ਸੂਬੇ ਅੰਦਰ ਕੋਈ ਵਜੂਦ ਨਹੀਂ-ਦਾਖਾ

ਸਿੱਧਵਾਂ ਬੇਟ, 15 ਜੂਨ (ਜਸਵੰਤ ਸਿੰਘ ਸਲੇਮਪੁਰੀ)- ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੇਨ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਪੰਜਾਬ ਨੇ ਅਕਾਲੀ-ਬਸਪਾ ਗਠਜੋੜ ਨੂੰ ਆਪਣੀ ਹੋਂਦ ਬਚਾਉਣ ਵਾਲਾ ਗੱਠਜੋੜ ਕਰਾਰ ਦਿੰਦੇ ਆਖਿਆ ...

ਪੂਰੀ ਖ਼ਬਰ »

ਧਾਰਮਿਕ ਤੇ ਇਤਿਹਾਸਿਕ ਪੱਖੋਂ ਅਹਿਮ ਸਥਾਨ ਰੱਖਦਾ ਹੈ ਪਿੰਡ ਬੱਸੀਆਂ

ਸੁਸ਼ੀਲ ਕੁਮਾਰ 98723-27887 ਰਾਏਕੋਟ-ਇਤਿਹਾਸ-ਰਾਏਕੋਟ ਤੋਂ ਤਕਰੀਬਨ 6 ਕਿੱਲੋਮੀਟਰ ਦੇ ਫਾਸਲੇ 'ਤੇ ਪੱਛਮ ਵੱਲ ਰਾਏਕੋਟ-ਜਗਰਾਉਂ ਮਾਰਗ 'ਤੇ ਸਥਿਤ ਪਿੰਡ ਬੱਸੀਆਂ ਧਾਰਮਿਕ ਤੇ ਇਤਿਹਾਸਕ ਪੱਖੋਂ ਅਹਿਮ ਸਥਾਨ ਰੱਖਦਾ ਹੈ | ਇਹ ਪਿੰਡ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ...

ਪੂਰੀ ਖ਼ਬਰ »

ਗੁ: ਬਾਬਾ ਜੀਵਨ ਸਿੰਘ ਤਲਵੰਡੀ ਰਾਏ ਵਿਖੇ ਡਿਉਢੀ ਦੀ ਉਸਾਰੀ ਕਰਵਾਈ

ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਤਲਵੰਡੀ ਰਾਏ ਵਿਖੇ ਸਮਾਜ ਸੇਵੀ ਪਿੰਦਰਪਾਲ ਸਿੰਘ ਪੁੱਤਰ ਮਨਮੋਹਣ ਸਿੰਘ ਗਰੇਵਾਲ (ਸਰਗੋਧੇ ਵਾਲੇ) ਪਰਿਵਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸਵ: ਗੁਰਦੀਪ ਸਿੰਘ ਤੇ ਸਵ: ਜੋਗਿੰਦਰ ...

ਪੂਰੀ ਖ਼ਬਰ »

ਐੱਸ.ਐੱਮ.ਐੱਲ ਕਾਲਜ ਦਾ ਨਤੀਜਾ ਸ਼ਾਨਦਾਰ

ਰਾਏਕੋਟ, 15 ਜੂਨ (ਸੁਸ਼ੀਲ)-ਜੀ.ਐੱਚ.ਜੀ ਕਾਲਜ ਗਰੁੱਪ ਆਫ਼ ਕਾਲਜਜ਼ ਤਹਿਤ ਚੱਲ ਰਹੀ ਨਰਸਿੰਗ ਸੰਸਥਾ ਐੱਸ.ਐੱਮ.ਐੱਲ ਕਾਲਜ ਆਫ਼ ਨਰਸਿੰਗ (ਭਨੋਹੜ) ਦਾ ਜੀ.ਐੱਨ.ਐੱਮ (ਭਾਗ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ...

ਪੂਰੀ ਖ਼ਬਰ »

ਗੁ: ਕਰੀਰ ਸਾਹਿਬ ਲਿੱਤਰ ਵਿਖੇ ਧਾਰਮਿਕ ਸਮਾਗਮ

ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀਂ 6ਵੀਂ ਪਿੰਡ ਲਿੱਤਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਹੈੱਡ ਗ੍ਰੰਥੀ ...

ਪੂਰੀ ਖ਼ਬਰ »

ਮਹਾਂਮਾਰੀ ਦੇ ਖ਼ਾਤਮੇ ਲਈ ਪਾਠਾਂ ਦੇ ਭੋਗ ਪਾਏ

ਰਾਏਕੋਟ, 15 ਜੂਨ (ਸੁਸ਼ੀਲ)-ਕਰੀਬੀ ਪਿੰਡ ਭੈਣੀ ਦਰੇੜਾਂ ਵਿਖੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵਲੋਂ ਕੋਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਸਰਬੱਤ ਦੇ ਭਲੇ ਲਈ ਅਰੰਭ ਕੀਤੇ ਗਏ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪਾਏ ਗਏ | ...

ਪੂਰੀ ਖ਼ਬਰ »

'ਬਲਿਹਾਰੀ ਕੁਦਰਤ ਵਸਿਆ' ਮੁਹਿੰਮ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਨੇ 200 ਬੂਟੇ ਵੰਡ ਕੇ ਸ਼ਹੀਦੀ ਦਿਹਾੜਾ ਮਨਾਇਆ

ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਸਮਰਪਿਤ ਤੇ ਵਾਤਾਵਰਨ ਦੀ ...

ਪੂਰੀ ਖ਼ਬਰ »

ਹੰਬੜਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਹੰਬੜਾਂ, 15 ਜੂਨ (ਮੇਜਰ ਹੰਬੜਾਂ)- ਕਸਬਾ ਹੰਬੜਾਂ ਦੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ ਸੰਗਤਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ | ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨ ਤੋਂ ਅਰੰਭ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ...

ਪੂਰੀ ਖ਼ਬਰ »

ਇਯਾਲੀ-ਗਰੇਵਾਲ ਵਲੋਂ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨਾਲ ਦੁੱਖ ਸਾਂਝਾ ਕੀਤਾ

ਮੁੱਲਾਂਪੁਰ-ਦਾਖਾ, 15 ਜੂਨ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ, ਮਾਰਕੀਟ ਕਮੇਟੀ ਦਾਖਾ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਪਿ੍ੰ: ਸੁਰਿੰਦਰਪਾਲ ਸਿੰਘ ਗਿੱਲ, ਸੈਕਟਰੀ ਗੁਰਬਖਸ ਸਿੰਘ, ਸੁਖਵਿੰਦਰ ਸਿੰਘ ਗਿੱਲ ਦੀ ਮਾਂ ...

ਪੂਰੀ ਖ਼ਬਰ »

ਦਾਣਾ ਮੰਡੀ ਮੁੱਲਾਂਪੁਰ ਕੈਂਪ 'ਚ ਸਵਾ ਸੌ ਲੋਕਾਂ ਨੇ ਲਵਾਇਆ ਟੀਕਾ

ਮੁੱਲਾਂਪੁਰ-ਦਾਖਾ, 15 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ, ਉਥੇ ਜਨ ਜੀਵਨ ਆਮ ਵਾਂਗ ਹੋਣ ਨਾਲ ਸਿਹਤ ਵਿਭਾਗ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਦੁਆਰਾ ਕੋਰੋਨਾ (ਵੈਕਸੀਨ) ਟੀਕਾਕਰਨ ਵਿਚ ਲੱਗਾ ਹੋਇਆ | ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਗੱਠਜੋੜ ਯੂਥ 'ਚ ਭਰੇਗਾ ਨਵਾਂ ਜੋਸ਼-ਸੰਧੂ, ਧਾਲੀਵਾਲ

ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਰਾਏਕੋਟ ਤੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਦਿਹਾਤੀ ਯੂਥ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵਲੋਂ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੋਗ ਆਗੂਆਂ ਨੂੰ ਮਾਣ ...

ਪੂਰੀ ਖ਼ਬਰ »

ਬਸਪਾ ਆਗੂਆਂ ਵਲੋਂ ਲੋਕ ਸਭਾ ਮੈਂਬਰ ਬਿੱਟੂ ਦੇ ਬਿਆਨ ਦੀ ਆਲੋਚਨਾ

ਜਗਰਾਉਂ, 15 ਜੂਨ (ਜੋਗਿੰਦਰ ਸਿੰਘ)-ਬਸਪਾ ਦੀ ਵਿਸ਼ੇਸ਼ ਇਕੱਤਰਤਾ ਸੂਬਾ ਸਕੱਤਰ ਸ੍ਰੀ ਸੰਤਰਾਮ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਲੋਕ ਸਭਾ ਹਲਕਾ ਲੁਧਿਆਣਾ ਦੀ ਸਮੁੱਚੀ ਟੀਮ ਹਾਜ਼ਰ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੱਲ੍ਹੀਆਂ ਨੇ ਲੋਕ ਸਭਾ ਮੈਂਬਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX