ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  1 day ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  1 day ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  1 day ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  1 day ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਫਾਜ਼ਿਲਕਾ / ਅਬੋਹਰ

ਜਲਾਲਾਬਾਦ ਬਰਾਂਚ ਤੇ ਲਾਧੂਕਾ ਡਿਸਟ੍ਰੀਬਿਊਟਰ 'ਚ ਗੰਦੇ ਪਾਣੀ ਆਉਣ ਦੇ ਵਿਰੋਧ 'ਚ ਕਿਸਾਨਾਂ ਨੇ ਦਿੱਤਾ ਰੋਸ ਧਰਨਾ

ਜਲਾਲਾਬਾਦ, 15 ਜੂਨ (ਕਰਨ ਚੁਚਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਜਲਾਲਾਬਾਦ ਬਰਾਂਚ, ਲਾਧੂਕਾ ਡਿਸਟ੍ਰੀਬਿਊਟਰ 'ਚ ਗੰਦਾ ਪਾਣੀ ਆਉਣ ਤੇ ਹੋਰ ਮੰਗਾਂ ਨੂੰ ਲੈ ਕੇ ਫ਼ਿਰੋਜਪੁਰ ਰੋਡ ਤੇ ਮਾਹਮੂ ਜੋਈਆ ਟੋਲ ਪਲਾਜ਼ਾ 'ਤੇ ਰੋਡ ਜਾਮ ...

ਪੂਰੀ ਖ਼ਬਰ »

ਆਜ਼ਮ ਵਾਲਾ ਜ਼ਮੀਨੀ ਵਿਵਾਦ 'ਚ ਭਾਜਪਾ ਆਗੂ ਜਿਆਣੀ ਵਲੋਂ ਕਿਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਤੋਂ ਕੀਤੀ ਨਾਂਹ

ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਜ਼ਮੀਨੀ ਵਿਵਾਦ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸੁਰਖ਼ੀਆਂ ਵਿਚ ਹਨ | ਫ਼ਾਜ਼ਿਲਕਾ ਦੇ ਪਿੰਡ ਆਜ਼ਮ ਵਾਲਾ ਅੰਦਰ ਜ਼ਮੀਨ ਨੂੰ ਲੈ ਕੇ ਜਿਆਣੀ ਅਤੇ ...

ਪੂਰੀ ਖ਼ਬਰ »

ਭਾਜਪਾ ਦੇ ਐੱਸ.ਸੀ.ਮੋਰਚਾ ਨੇ ਡੀ.ਸੀ. ਦਫ਼ਤਰ ਸੌ ਾਪਿਆ ਮੰਗ-ਪੱਤਰ

-ਮਾਮਲਾ ਐੱਸ.ਸੀ. ਵਿਦਿਆਰਥੀਆਂ ਦਾ ਵਜ਼ੀਫ਼ਾ, ਡਿਗਰੀਆਂ ਨਾ ਦੇਣ ਦਾ- ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਐੱਸ.ਸੀ. ਮੋਰਚਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਪੰਮੀ ਸਿੰਘ ਪਰਮਜੀਤ ਦੀ ਅਗਵਾਈ ਵਿਚ ਅੱਜ ਅਨੁਸੂਚਿਤ ਜਾਤੀ ਦੇ ਲੱਖਾਂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ 'ਚ ਚੱਲਦੇ ਕੰਮਾਂ ਦਾ ਕੀਤਾ ਨਿਰੀਖ਼ਣ

ਅਬੋਹਰ, 15 ਜੂਨ (ਸੁਖਜੀਤ ਸਿੰਘ ਬਰਾੜ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬਲ ਨੇ ਅੱਜ ਸਥਾਨਕ ਸਰਕਾਰੀ ਮਿਡਲ ਸਕੂਲ ਅਜੀਮਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਸੂਰਜ ਨਗਰੀ ਸਮੇਤ ਹੋਰ ਸਕੂਲਾਂ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ | ਇਸ ਦੌਰਾਨ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਸਿਹਤ ਨਾਲ ਖਿਲਵਾੜ ਕਰ ਰਹੇ ਲੋਕਾਂ ਦੇ ਕੱਟੇ ਚਲਾਨ

ਮੰਡੀ ਰੋੜਾਂਵਾਲੀ, 15 ਜੂਨ (ਮਨਜੀਤ ਸਿੰਘ ਬਰਾੜ)-ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਬਰਸੀ ਮੌਕੇ ਪੀ. ਐੱਚ. ਸੀ ਜੰਡਵਾਲਾ ਭੀਮੇਸ਼ਾਹ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਕੋਪਟਾ ਐਕਟ ਤਹਿਤ ਸਫਾਈ ਨਾ ਰੱਖਣ ਵਾਲੇ ਅਤੇ ਮਿਲਾਵਟ ਖੋਰ ਮਠਿਆਈਆਂ ਵੇਚਣ ਵਾਲੇ ਲੋਕਾਂ ਦੇ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਮਾਮਲਾ ਦਰਜ

ਖੂਈਆਂ ਸਰਵਰ, 15 ਜੂਨ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ ਵਿਚ 6 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ੰਕਰ ਲਾਲ ਪੁੱਤਰ ਭਜਨ ਵਾਸੀ ...

ਪੂਰੀ ਖ਼ਬਰ »

ਨਹਿਰ 'ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਬੱਲੂਆਣਾ, 15 ਜੂਨ (ਜਸਮੇਲ ਸਿੰਘ ਢਿੱਲੋਂ)-ਪਿੰਡ ਖਾਟਵਾ-ਸ਼ੇਰੇਵਾਲਾ ਦੇ ਵਿਚਕਾਰ ਲੰਘਦੀ ਨਹਿਰ 'ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਜਿਸ ਨੂੰ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਪਹਿਚਾਣ ਲਈ ਹਸਪਤਾਲ ...

ਪੂਰੀ ਖ਼ਬਰ »

ਪੋਸਤ ਸਣੇ ਕੈਂਟਰ ਡਰਾਈਵਰ ਗਿ੍ਫ਼ਤਾਰ

ਅਬੋਹਰ, 15 ਜੂਨ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਦੋ ਦੀ ਪੁਲਿਸ ਵਲੋਂ ਪੋਸਤ ਸਣੇ ਕੈਂਟਰ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਥਾਣੇ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਤੇ ਪੁਲਿਸ ਪਾਰਟੀ ਵਲੋਂ ਬੀਤੀ ਸ਼ਾਮ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀ ਯੂਨੀਅਨ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਫ਼ਾਜ਼ਿਲਕਾ, 15 ਜੂਨ(ਦਵਿੰਦਰ ਪਾਲ ਸਿੰਘ)- ਆਪਣੀ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਅੱਜ ਲਾਲ ਬੱਤੀ ਚੌਂਕ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਪਹਿਲਾਂ ਯੂਨੀਅਨ ਨੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਆਏ 17 ਨਵੇਂ ਕੋਰੋਨਾ ਕੇਸ, 1 ਮੌਤ

ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 18607 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲਿਆਂ ਦੀ ਦਰ ...

ਪੂਰੀ ਖ਼ਬਰ »

ਮੀਂਹ ਕਾਰਨ ਸੜਕਾਂ 'ਤੇ ਹੋਏ ਚਿੱਕੜ ਨਾਲ ਵਾਹਨ ਚਾਲਕ, ਦੁਕਾਨਦਾਰ ਅਤੇ ਲੋਕ ਹੋਏ ਪ੍ਰੇਸ਼ਾਨ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਬੀਤੇ ਦਿਨੀਂ ਹੋਈ ਤੇਜ਼ ਬਰਸਾਤ ਤੋਂ ਬਾਅਦ ਸ਼ਹਿਰ ਦੀਆਂ ਕੁੱਝ ਸੜਕਾਂ ਅਤੇ ਬਾਜ਼ਾਰ 'ਚ ਚਿੱਕੜ ਹੋ ਜਾਣ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੇਂ ਸਭ ਤੋਂ ਬੁਰੀ ...

ਪੂਰੀ ਖ਼ਬਰ »

ਗਜ਼ਟਿਡ ਐਂਡ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਨੇ ਦਿੱਤਾ ਰੋਸ ਪੱਤਰ

ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਗਜ਼ਟਿਡ ਐਂਡ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕਾਈ ਵਲੋਂ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਦਲਿਤ ਸਮਾਜ ਦੇ ਹਿਤਾਂ ਦਾ ਘਾਣ ਕਰਨ ...

ਪੂਰੀ ਖ਼ਬਰ »

ਕਈ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ 'ਆਪ' 'ਚ ਹੋਏ ਸ਼ਾਮਿਲ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਹਲਕਾ ਬੱਲੂਆਣਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਬੁਰਜ ਮੁਹਾਰ ਵਿਖੇ ਅਮਨਦੀਪ ਸਿੰਘ ਮੁਸਾਫਰਿ ਦੀ ਅਗਵਾਈ ਹੇਠ 100 ਤੋਂ ਵੱਧ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ...

ਪੂਰੀ ਖ਼ਬਰ »

ਮਲੇਰੀਆ ਬੁਖ਼ਾਰ ਬਾਰੇ ਜਾਗਰੂਕਤਾ ਕੈਂਪ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਤਹਿਤ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਜ਼ਿਲ੍ਹਾ ਸਿਵਲ ਸਰਜਨ ਦੇ ਹੁਕਮਾਂ 'ਤੇ ਐਸ. ਐਮ.ਓ. ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ 'ਤੇ ਲਗਾਏ ...

ਪੂਰੀ ਖ਼ਬਰ »

ਭਰਤ ਨਾਗਪਾਲ ਨੂੰ ਸਿੱਖ ਸੰਗਤ ਨੇ ਕੀਤਾ ਸਨਮਾਨਿਤ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਸਿੱਖਿਆ ਕੇਂਦਰਾਂ ਦੇ ਮੁਖੀ ਅਤੇ ਦਿੱਲੀ ਐਕਵਾਪ੍ਰੈਸ਼ਰ ਦੇ ਸੰਚਾਲਕ ਭਰਤ ਨਾਗਪਾਲ ਨੂੰ ਕੌਮੀ ਸਿੱਖ ਸੰਗਤ ਬਠਿੰਡਾ ਵਲੋਂ ਕੋਰੋਨਾ ਯੋਧਾ ਦਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਕੋਰੋਨਾ ਕਾਲ ਵਿਚ ਭਰਤ ਨਾਗਪਾਲ ...

ਪੂਰੀ ਖ਼ਬਰ »

ਕੋਰੋਨਾ 'ਤੇ ਜਿੱਤ ਪ੍ਰਾਪਤ ਕਰਨ ਲਈ ਸੈਂਪਲਿੰਗ ਤੇ ਵੈਕਸੀਨੇਸ਼ਨ ਕੈਂਪ ਜਾਰੀ-ਐੱਸ.ਡੀ.ਐੱਮ.

ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ.ਡੀ.ਐਮ. ਕੇਸ਼ਵ ਗੋਇਲ ਦੀ ਅਗਵਾਈ ਹੇਠ ਕੋਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੀ ਸਬ-ਡਵੀਜ਼ਨ ਫ਼ਾਜ਼ਿਲਕਾ ਵਿਚ ਵੱਖ-ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਨਹਿਰੀ ਵਿਭਾਗ ਤੋਂ ਤਰੋਬੜੀ ਮਾਈਨਰ 'ਚ ਟਾਈਲਾਂ ਤੱਕ ਪੂਰਾ ਪਾਣੀ ਪਹੁੰਚਾਉਣ ਦੀ ਕੀਤੀ ਮੰਗ

ਮੰਡੀ ਲਾਧੂਕਾ, 15 ਜੂਨ (ਮਨਪ੍ਰੀਤ ਸਿੰਘ ਸੈਣੀ)-ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਤਰੋਬੜੀ ਮਾਈਨਰ ਦਾ ਟਾਈਲਾਂ ਤੱਕ ਪੂਰਾ ਪਾਣੀ ਨਾ ਪਹੁੰਚਣ ਦੇ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਅਤੇ ਜ਼ੀਰੋ ਬੀਜੇ ਹੋਏ ਝੋਨੇ ਨੂੰ ਪਾਣੀ ਦੇਣ ...

ਪੂਰੀ ਖ਼ਬਰ »

ਫ਼ਾਜ਼ਿਲਕਾ ਤੋਂ ਦਿੱਲੀ ਇੰਟਰਸਿਟੀ ਸਮੇਤ ਬੰਦ ਪਈਆਂ ਰੇਲਾਂ ਚਲਾਉਣ ਦੀ ਮੰਗ

ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਨਾਰਦਨ ਰੇਲਵੇ ਪਸੰਜਰ ਸੰਮਤੀ ਫ਼ਾਜ਼ਿਲਕਾ ਨੇ ਮੰਡਲ ਰੇਲ ਪ੍ਰਬੰਧਕ ਫ਼ਿਰੋਜ਼ਪੁਰ ਛਾਉਣੀ ਨੂੰ ਪੱਤਰ ਲਿਖ ਕੇ ਫ਼ਾਜ਼ਿਲਕਾ ਤੋਂ ਦਿੱਲੀ ਇੰਟਰਸਿਟੀ ਸਮੇਤ ਬਾਕੀ ਬੰਦ ਪਈਆਂ ਡੀ.ਐਮ.ਯੂ. ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ...

ਪੂਰੀ ਖ਼ਬਰ »

ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ 'ਆਪ' ਵਲੋਂ ਭੱੁਖ ਹੜਤਾਲ

ਫ਼ਾਜ਼ਿਲਕਾ, 14 ਜੂਨ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਵਲੋਂ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਤੇ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਭੁੱਖ ਹੜਤਾਲ ...

ਪੂਰੀ ਖ਼ਬਰ »

ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਬਰਸੀ ਸ਼ਰਧਾ ਨਾਲ ਮਨਾਈ

ਫ਼ਾਜ਼ਿਲਕਾ, 15 ਜੂਨ(ਦਵਿੰਦਰ ਪਾਲ ਸਿੰਘ)-ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਬਰਸੀ ਪਿੰਡ ਜੰਡ ਵਾਲਾ ਭੀਮੇਸ਼ਾਹ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਲੜੀਵਾਰ ਪਾਠਾਂ ਦੇ ਭੋਗ ਪਾਏ ਗਏ | ਇਸ ਉਪਰੰਤ ਪੰਜਾਬ ਸਰਕਾਰ ਦੀਆਂ ...

ਪੂਰੀ ਖ਼ਬਰ »

ਦਿਲੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਬੀਬੀਆਂ ਦਾ ਵੱਡਾ ਜਥਾ ਰਵਾਨਾ

ਜਲਾਲਾਬਾਦ, 15 ਜੂਨ (ਨਿੱਜੀ ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਜਲਾਲਾਬਾਦ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਤੋਂ ਦਿਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਬੀਬੀਆਂ ਦਾ ਵੱਡਾ ਜਥਾ ਰਵਾਨਾ ਹੋਇਆ | ਇਸ ...

ਪੂਰੀ ਖ਼ਬਰ »

ਜੈਸਰਤ ਸੰਧੂ ਦਾ ਜਥੇਦਾਰ ਕਿੱਕਰ ਸਿੰਘ ਨੇ ਕਰਵਾਇਆ ਮੂੰਹ ਮਿੱਠਾ

ਜਲਾਲਾਬਾਦ, 15 ਜੂਨ (ਪੱਤਰ ਪ੍ਰੇਰਕ)-ਹਲਕੇ ਦੇ ਪਿੰਡ ਖੁੜੰਜ ਨਾਲ ਸਬੰਧਿਤ ਨੌਜਵਾਨ ਆਗੂ ਜੈਸਰਤ ਸੰਧੂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ | ਇਸੇ ਤਰ੍ਹਾਂ ਜਥੇਦਾਰ ਕਿੱਕਰ ...

ਪੂਰੀ ਖ਼ਬਰ »

ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਲਈ ਆਜ਼ਾਦ ਕਿਸਾਨ ਮੋਰਚਾ ਕੱਲ੍ਹ ਨੂੰ ਲਗਾਏਗਾ ਧਰਨਾ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਸੋਧ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੇ ਦੌਰਾਨ ਮੌਤ ਦਾ ਸ਼ਿਕਾਰ ਹੋ ਚੁੱਕੇ ਕਿਸਾਨਾਂ ਅਤੇ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ...

ਪੂਰੀ ਖ਼ਬਰ »

500 ਲੀਟਰ ਲਾਹਣ ਬਰਾਮਦ

ਜਲਾਲਾਬਾਦ, 15 ਜੂਨ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਪਿੰਡ ਮਹਾਲਮ ਵਿਖੇ 500 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ...

ਪੂਰੀ ਖ਼ਬਰ »

ਲੇਡੀਜ਼ ਕਲੱਬ ਦੇ ਮੈਂਬਰਾਂ ਨੇ ਕੀਤੀ ਸੰਦੀਪ ਜਾਖੜ ਨਾਲ ਮੁਲਾਕਾਤ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-ਲੇਡੀਜ਼ ਕਲੱਬ ਅਬੋਹਰ ਦੀ ਪ੍ਰਧਾਨ ਸ੍ਰੀਮਤੀ ਅੰਜੂ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਨੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨਾਲ ਮੁਲਾਕਾਤ ਕੀਤੀ | ਇਸ ਮੌਕੇ ਕਲੱਬ ਦੀ ਪ੍ਰਧਾਨ ਅੰਜੂ ਅਰੋੜਾ ਨੇ ਕਿਹਾ ਕਿ ਸੂਬਾ ...

ਪੂਰੀ ਖ਼ਬਰ »

ਕੱਸੀਆਂ ਸਫ਼ਾਈ ਦਾ ਕੰਮ ਮਹਿਕਮੇ ਵਲੋਂ ਢਿੱਲਾ ਹੋਣ ਕਾਰਨ ਕਿਸਾਨ ਖ਼ੁਦ ਕਰਨ ਲਈ ਮਜਬੂਰ

ਜਲਾਲਾਬਾਦ, 15 ਜੂਨ (ਕਰਨ ਚੁਚਰਾ)-ਪੰਜਾਬ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ | ਜਿੱਥੇ ਇਕ ਪਾਸੇ ਨਹਿਰ ਮਹਿਕਮੇ ਵਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਦੇਣ ਲਈ ਹਰ ਤਰਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ, ...

ਪੂਰੀ ਖ਼ਬਰ »

ਵਜ਼ੀਫ਼ਾ ਘੋਟਾਲਾ ਖ਼ਿਲਾਫ਼ ਆਪ ਦੇ ਐੱਸ.ਸੀ. ਵਿੰਗ ਨੇ ਕੀਤੀ ਭੁੱਖ ਹੜਤਾਲ

ਫ਼ਾਜ਼ਿਲਕਾ, 15 ਜੂਨ(ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਸ਼ਾਹਰੀ ਦੀ ਅਗਵਾਈ ਹੇਠ ਵਜ਼ੀਫ਼ਾ ਘੋਟਾਲੇ ਦੇ ਸਬੰਧ ਵਿਚ ਡੀ.ਸੀ. ਦਫ਼ਤਰ ਮੂਹਰੇ ਭੁੱਖ ਹੜਤਾਲ ਕੀਤੀ ਗਈ | ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਸੰਦੀਪ ਜਾਖੜ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ

ਖੂਈਆਂ ਸਰਵਰ, 15 ਜੂਨ (ਵਿਵੇਕ ਹੂੜੀਆ)-ਖੂਈਆਂ ਸਰਵਰ ਦੇ ਪਿੰਡ ਦੀਵਾਨ ਖੇੜਾ ਵਿਖੇ ਕਰੀਬ ਛੇ ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਚੌਧਰੀ ਸੰਦੀਪ ਜਾਖੜ ਨੇ ਦੱਸਿਆ ਕਿ ਪਿੰਡ ਵਿਚ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਦੀ ਜੈਅੰਤੀ ਮਨਾਈ

ਖੂਈਆਂ ਸਰਵਰ, 15 ਜੂਨ (ਵਿਵੇਕ ਹੂੜੀਆ)-ਪਿੰਡ ਕੱਲਰ ਖੇੜਾ ਵਿਖੇ ਸ੍ਰੀ ਮਾਰੂ ਰਾਜਪੂਤ ਮਹਾਂ ਸਭਾ ਵਲੋਂ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਮਨਾਈ ਗਈ | ਇਸ ਮੌਕੇ ਸਾਰੇ ਹਾਜ਼ਰੀਨਾਂ ਨੇ ਮਹਾਰਾਣਾ ਪ੍ਰਤਾਪ ਦੀ ਤਸਵੀਰ 'ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸਾਗਰ ...

ਪੂਰੀ ਖ਼ਬਰ »

ਝੁੱਗੀਆਂ ਨੰਦ ਸਿੰਘ ਵਿਖੇ ਕਈ ਪਿੰਡ ਵਾਸੀ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ

ਜਲਾਲਾਬਾਦ, 15 ਜੂਨ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਤੋਂ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਦੀ ਪੇ੍ਰਰਨਾ ਸਦਕਾ ਲਗਾਤਾਰ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਹੁਣ ਜਲਾਲਾਬਾਦ ਨੇੜੇ ਪੈਂਦੇ ਪਿੰਡ ਝੁੱਗੀਆਂ ...

ਪੂਰੀ ਖ਼ਬਰ »

ਬਲਾਕ ਖੂਈਖੇੜਾ 'ਚ 710 ਵਿਅਕਤੀਆਂ ਨੇ ਲਗਵਾਈ ਵੈਕਸੀਨ

ਫ਼ਾਜ਼ਿਲਕਾ, 15 ਜੂਨ(ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ ਅਤੇ ਐੱਸ.ਐਮ.ਓ. ਡਾ. ਰੋਹਿਤ ਗੋਇਲ ਦੀ ਅਗਵਾਈ ਵਿਚ ਕੋਰੋਨਾ ਮਹਾਂਮਾਰੀ |ਤੇ ਕਾਬੂ ਪਾਉਣ ਲਈ ਖੂਈਖੇੜਾ ਬਲਾਕ ਦੇ ਪਿੰਡਾਂ ...

ਪੂਰੀ ਖ਼ਬਰ »

ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਬਰਸੀ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਕੈਂਪ ਲਗਾਇਆ

ਮੰਡੀ ਰੋੜਾਂਵਾਲੀ, 15 ਜੂਨ (ਮਨਜੀਤ ਸਿੰਘ ਬਰਾੜ)-ਮਹਾਨ ਤਪੱਸਵੀ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ 52 ਬਰਸੀ 'ਤੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੀ. ਐੱਚ. ਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਬੀਤਾ ਦੀ ਅਗਵਾਈ ਹੇਠ ਕੋਵਿਡ-19 ਵੈਕਸੀਨ ਅਤੇ ਜਨਰਲ ਮੈਡੀਸਨ ਸਬੰਧੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕੋਵਿਡ ਨੋਡਲ ਅਫ਼ਸਰ ਡਾ. ਪਵਨਪ੍ਰੀਤ ਸਿੰਘ ਅਤੇ ਮੈਡੀਕਲ ਅਫ਼ਸਰ ਡਾ. ਅਮਾਨਤ ਬਜਾਜ ਵਲੋਂ ਸਹਿਯੋਗ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਡਾ. ਪਵਨਪ੍ਰੀਤ ਸਿੰਘ ਅਤੇ ਅਮਾਨਤ ਬਜਾਜ ਨੇ ਦੱਸਿਆ ਕਿ ਇਸ ਕੈਂਪ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਗੋਡਿਆਂ ਦਾ ਦਰਦ, ਜੱਚਾ ਬੱਚਾ ਜਾਂਚ, ਅੱਖਾਂ ਆਦਿ ਦਾ ਚੈੱਕਅਪ ਕੀਤਾ ਗਿਆ | ਇਸ ਤੋਂ ਇਲਾਵਾ ਕੈਂਪ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਨੈਪਕਿਨ ਅਤੇ ਸੈਨੇਟਾਈਜਰ ਵੀ ਵੰਡੇ ਗਏ | ਇਸ ਕੈਂਪ ਵਿਚ ਡਾ. ਗੁਰਲੀਨ ਕੌਰ, ਡਾ. ਅਦਬ, ਡਾ. ਰਾਜਿੰਦਰ ਪਾਲ ਸਿੰਘ, ਡਾ. ਸੁਰਜੀਤ ਸਿੰਘ, ਸੁਮਨਿੰਦਰ ਕੌਰ, ਗੁਰਮੀਤ ਕੌਰ, ਨੀਲਮ ਰਾਣੀ, ਸੁਖਵਿੰਦਰ ਸਿੰਘ, ਕਿਰਨ ਬਾਲਾ, ਕੁਲਦੀਪ ਕੌਰ, ਪ੍ਰੇਮ ਕੁਮਾਰ, ਰਿਪਨ ਕੁਮਾਰ, ਰਮਨ ਕੰਬੋਜ, ਸੁਧੀਰ ਕੁਮਾਰ, ਬਾਬੂ ਸਿੰਘ, ਜਗਤਾਰ ਸਿੰਘ ਆਦਿ ਵਲੋਂ ਸੇਵਾਵਾਂ ਦਿੱਤੀਆਂ ਗਈਆਂ |

ਖ਼ਬਰ ਸ਼ੇਅਰ ਕਰੋ

 

ਪਤੀ-ਪਤਨੀ ਪਿ੍ੰਸੀਪਲਾਂ ਨੇ ਇਲਾਕੇ ਦਾ ਨਾਂਅ ਚਮਕਾਇਆ

ਅਬੋਹਰ, 15 ਜੂਨ (ਸੁਖਜੀਤ ਸਿੰਘ ਬਰਾੜ)-ਸਿੱਖਿਆ ਦੇ ਮਾਮਲੇ 'ਚ ਪੰਜਾਬ ਦੇਸ਼ ਵਿਚੋਂ ਪਹਿਲੇ ਸਥਾਨ 'ਤੇ ਆਇਆ ਹੈ | ਇਸ ਪ੍ਰਾਪਤੀ ਵਿਚ ਅਬੋਹਰ ਵਾਸੀ ਪਿ੍ੰਸੀਪਲ ਰਾਜੇਸ਼ ਧੂੜੀਆ ਅਤੇ ਉਨ੍ਹਾਂ ਦੀ ਪਤਨੀ ਪਿ੍ੰਸੀਪਲ ਅਨੁਪਮਾ ਧੂੜੀਆ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ | ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਹੋਣ 'ਤੇ ਹਲਕਾ ਅਬੋਹਰ ਤੇ ਬੱਲੂਆਣਾ ਦੇ ਆਗੂਆਂ ਖ਼ੁਸ਼ੀ ਜਤਾਈ

ਅਬੋਹਰ, 15 ਜੂਨ (ਕੁਲਦੀਪ ਸਿੰਘ ਸੰਧੂ)-2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਹੋਏ ਚੋਣ ਗੱਠਜੋੜ ਨੂੰ ਲੈ ਕੇ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਅਕਾਲੀ ਆਗੂਆਂ ਵਿਚ ਭਾਰੀ ਖ਼ੁਸ਼ੀ ਪਾਈ ਜਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX