ਤਾਜਾ ਖ਼ਬਰਾਂ


ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਗੁਰਧਾਮ ਯਾਤਰਾ ਲਈ ਹੋਏ ਰਵਾਨਾ
. . .  3 minutes ago
ਅੰਮ੍ਰਿਤਸਰ,20 ਸਤੰਬਰ(ਜਸਵੰਤ ਜੱਸ) ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ...
ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾਏ ਗਏ
. . .  8 minutes ago
ਚੰਡੀਗੜ੍ਹ, 20 ਸਤੰਬਰ - ਨਵੇਂ ਮੁੱਖ ਮੰਤਰੀ ਬਣਦੀਆਂ ਹੀ ਸੀ.ਐਮ.ਓ. ਵਿਚ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ | ਹੁਸਨ ਲਾਲ ਨੂੰ ਨਵੇਂ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਅਤੇ ਰਾਹੁਲ ਤਿਵਾੜੀ ਨੂੰ ਸਪੈਸ਼ਲ....
ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ
. . .  16 minutes ago
ਚੰਡੀਗੜ੍ਹ, 20 ਸਤੰਬਰ - ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ। ਪਿੰਡਾਂ 'ਚ ਹੁਣ ਨਹੀਂ ਆਵੇਗਾ....
ਮੇਰੀ ਅਪੀਲ 'ਤੇ ਸਾਰੇ ਕਰਮਚਾਰੀ ਹੜਤਾਲਾਂ ਬੰਦ ਕਰ ਕੇ ਆਪਣੇ ਕੰਮ 'ਤੇ ਆ ਜਾਣ - ਚੰਨੀ
. . .  22 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਮੇਰਾ ਬਿਸਤਰਾ ਮੇਰੀ ਗੱਡੀ ਵਿਚ ਹੀ ਲੱਗਾ ਹੋਇਆ ਹੈ ਅਤੇ ਮੈਂ ਦੋ ਦਿਨ ਪੱਕਾ ਦਫ਼ਤਰ ਵਿਚ ਰਹਾਂਗਾ ...
ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੀਤਾ ਧੰਨਵਾਦ
. . .  28 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਾਬਕਾ ਪ੍ਰਧਾਨਾਂ ਅਤੇ ਹਾਈਕਮਾਨ ਦਾ...
ਹਰੇਕ ਵਿਅਕਤੀ ਨੂੰ ਥਾਣੇ ਅੰਦਰ ਇਨਸਾਫ਼ ਮਿਲੇਗਾ ਤੇ ਦੋਸ਼ੀ ਅੰਦਰ ਜਾਣਗੇ - ਚਰਨਜੀਤ ਸਿੰਘ ਚੰਨੀ
. . .  28 minutes ago
ਚੰਡੀਗੜ੍ਹ, 20 ਸਤੰਬਰ - ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ। ਹਾਈ ਕਮਾਨ ਵਲੋਂ ਦਿੱਤੇ 18 ਨੁਕਾਤੀ ਇਕ-ਇਕ ਕਰਕੇ ਪੂਰੇ ਹੋਣਗੇ। ਗ਼ਰੀਬਾਂ ਨੂੰ ਪਾਣੀ ਦਾ ਬਿੱਲ ਨਹੀਂ ਆਵੇਗਾ....
ਚੰਨੀ ਨੇ ਕੀਤੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ
. . .  35 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਪੰਜਾਬ ਦੀ ਖੇਤੀਬਾੜੀ 'ਤੇ ਆਂਚ ਆਊ ਤਾਂ ਪੰਜਾਬ ਦੇ ਕਿਸਾਨ ਨੂੰ ਮੈਂ ਆਪਣਾ ਗਲ ਵੱਢ ਕੇ ਦੇ ਦਵਾਂਗਾ....
ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ, ਨਾ ਕਿ ਅਮੀਰਾਂ ਦਾ - ਚਰਨਜੀਤ ਸਿੰਘ ਚੰਨੀ
. . .  38 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ | ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹਾਂ | ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਹੀ ਮੈਨੂੰ ਮਿਲਣ ਨਾ ਕਿ ਰੇਤੇ ...
ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ - ਚਰਨਜੀਤ ਸਿੰਘ ਚੰਨੀ
. . .  40 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ | ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈੱਸ ਕਾਨਫ਼ਰੰਸ ...
'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ
. . .  44 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਗਈ ਪ੍ਰੈੱਸ ...
ਹਾਈਕਮਾਨ ਦਾ ਚੰਨੀ ਵਲੋਂ ਕੀਤਾ ਗਿਆ ਧੰਨਵਾਦ
. . .  46 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਕੀਤੀ ਜਾ ਰਹੀ ਹੈ | ਇਸ ਮੌਕੇ ਚੰਨੀ ਵਲੋਂ ਹਾਈ...
ਕੈਪਟਨ ਅਮਰਿੰਦਰ ਸਿੰਘ ਨੂੰ 4 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ
. . .  49 minutes ago
ਅੰਮ੍ਰਿਤਸਰ 20 ਸਤੰਬਰ(ਜਸਵੰਤ ਸਿੰਘ ਜੱਸ) ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਾਉਣ ਦੇ ਮਾਮਲੇ ਵਿਚ ਸਾਬਕਾ....
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ਭਰਿਆ ਫ਼ੈਸਲਾ - ਅਸ਼ਵਨੀ ਸ਼ਰਮਾ
. . .  about 1 hour ago
ਪਠਾਨਕੋਟ, 20 ਸਤੰਬਰ (ਚੌਹਾਨ ) - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
. . .  56 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼...
ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਵਾਰਤਾ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਵਾਰਤਾ ਕੀਤੀ...
ਚਰਨਜੀਤ ਸਿੰਘ ਚੰਨੀ ਨੂੰ ਮਿਲੇ ਪੰਜਾਬ ਦੇ ਡੀ.ਜੀ.ਪੀ.
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁਲਾਕਾਤ ...
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  about 1 hour ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  54 minutes ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  about 1 hour ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  51 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  about 2 hours ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  about 2 hours ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਅੰਮ੍ਰਿਤਸਰ / ਦਿਹਾਤੀ

ਮਾਣ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਰਈਆ ਵਿਖੇ ਰੈਲੀ

ਰਈਆ, 15 ਜੂਨ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਆਸ਼ਾ, ਮਿਡ-ਡੇ-ਮੀਲ ਤੇ ਜੰਗਲਾਤ ਵਰਕਰਾਂ ਸਮੇਤ ਹੋਰ ਕੱਚੇ ਤੇ ਕੰਟਰੈਕਟ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ ਅੱਜ ਰਈਆ ਵਿਖੇ ''ਮਾਨ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ...

ਪੂਰੀ ਖ਼ਬਰ »

ਧਾਰਮਿਕ ਖੇਤਰ 'ਚ ਅਹਿਮ ਸਥਾਨ ਰੱਖਦੈ ਪਿੰਡ ਵਰਪਾਲ ਬਾਬਾ ਫੌਜਾ ਸਿੰਘ ਵਾਲਾ


ਜੱਸਾ ਅਨਜਾਣ
84278-86534
ਚੱਬਾ-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦਾ ਪਿੰਡ ਵਰਪਾਲ ਜਿਸਦੀ ਅਬਾਦੀ ਜ਼ਿਆਦਾ ਹੋਣ ਕਰਕੇ ਇਸ ਪਿੰਡ 'ਚੋੋਂ ਨਵਾਂ ਪਿੰਡ ਬਣਿਆ ਵਰਪਾਲ ਬਾਬਾ ਫੌਜਾ ਸਿੰਘ ਵਾਲਾ | ਬਾਬਾ ਫੌਜਾ ਸਿੰਘ ਇੱਕ ਸੰਤ-ਮਹਾਂਪੁਰਸ਼ ਰੱਬੀ ਰੂਹ ਹੋਏ ਹਨ | ਪਿੰਡ ਵਾਸੀਆਂ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਿੰਡ ਦਾ ਨਾਮ ਵਰਪਾਲ ਬਾਬਾ ਫੌਜਾ ਸਿੰਘ ਵਾਲਾ ਰੱਖ ਦਿੱਤਾ | ਇਹ ਪਿੰਡ ਧਾਰਮਿਕ ਸਮਾਜ-ਸੇਵੀ, ਸਿਆਸੀ ਤੇ ਖੇਤੀਬਾੜੀ ਪੱਖੋਂ ਅਹਿਮ ਸਥਾਨ ਰੱਖਦਾ ਹੈ | ਇਸ ਪਿੰਡ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਸੂਰਬੀਰ ਜਰਨੈਲ ਸ਼ਹੀਦ ਹੋਏ ਹਨ | ਜਿਨ੍ਹਾਂ ਦੇ ਸ਼ਹੀਦੀ ਅਸਥਾਨ ਵੀ ਇੱਥੇ ਸੁਸ਼ੋਭਿਤ ਹਨ | ਜਿਨ੍ਹਾਂ 'ਚ ਸ਼ਹੀਦ ਬਾਬਾ ਅਰੂੜ ਸਿੰਘ, ਸ਼ਹੀਦ ਬਾਬਾ ਦਿਆਲ ਸਿੰਘ, ਸ਼ਹੀਦ ਬਾਬਾ ਜਵੰਦ ਸਿੰਘ, ਸ਼ਹੀਦ ਬਾਬਾ ਕਰਤਾਰ ਸਿੰਘ, ਸ਼ਹੀਦ ਬਾਬਾ ਹੀਰਾ ਸਿੰਘ, ਸ਼ਹੀਦ ਬਾਬਾ ਅਜੀਤ ਸਿੰਘ ਆਦਿ ਦੇ ਸ਼ਹੀਦੀ ਅਸਥਾਨ ਹਨ | ਇਹ ਸ਼ਹੀਦੀ ਅਸਥਾਨਾਂ ਤੋਂ ਇਲਾਵਾ ਇਸ ਪਿੰਡ 'ਚ ਹੋਰ ਵੀ ਗੁਰਦੁਆਰੇ ਸਾਹਿਬ ਸੁਸ਼ੋਭਿਤ ਹਨ | ਜਿਨ੍ਹਾਂ ਵਿਚ ਗੁਰਦੁਆਰਾ ਸੰਤ ਬਾਬਾ ਫੌਜਾ ਸਿੰਘ, ਗੁਰਦੁਆਰਾ ਬਾਲੇ ਕੀ ਪੱਤੀ, ਗੁਰਦੁਆਰਾ ਮਸਤੂ ਕੀ ਪੱਤੀ, ਗੁਰਦੁਆਰਾ ਨਿੱਕੀ ਪੱਤੀ, ਗੁਰਦੁਆਰਾ ਕਿਲੇ੍ਹ ਵਾਲੀ ਪੱਤੀ ਤੇ ਪਰਜਾਪਤ ਜਾਤੀ ਨਾਲ ਸਬੰਧ ਰੱਖਦੇ ਸਿੱਖਾਂ ਦੇ ਗੁਰਦੁਆਰੇ ਹਨ | ਇੱਕ ਪ੍ਰਾਇਮਰੀ ਸਕੂਲ ਹੈ | ਇਸ ਪਿੰਡ ਦੀ ਅਹਿਮ ਸ਼ਖ਼ਸੀਅਤ ਜੋ ਜੈਤੋ ਦੇ ਮੋਰਚੇ 'ਚ 1924 ਨੂੰ ਹਿੱਸਾ ਲੈਣ ਵਾਲੇ ਜਥੇਦਾਰ ਉੂਧਮ ਸਿੰਘ ਜਿਨ੍ਹਾਂ ਨੇ ਉਸ ਵੇਲੇ 7 ਸਾਲ ਦੀ ਕੈਦ ਕੱਟੀ ਤੇ ਉਨ੍ਹਾਂ ਦੀ ਯਾਦ 'ਚ ਪਿੰਡ ਵਾਸੀਆਂ ਵਲੋਂ ਬਣਾਈ ਗਈ ਯਾਦਗਾਰ ਵੀ ਸ਼ੁਸ਼ੋਭਿਤ ਹੈ | ਇਸ ਪਿੰਡ ਦੀ ਨੌਜਵਾਨ ਪੀੜ੍ਹੀ ਤੇ ਸਿਆਣੇ ਬਜ਼ੁਰਗ ਧਾਰਮਿਕ ਸਮਾਗਮਾਂ 'ਚ ਵਧ-ਚੜ੍ਹ ਕੇ ਯੋਗਦਾਨ ਪਾਉਂਦੇ ਤੇ ਹੱਥੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ |
ਮੋਹਤਬਰ ਸ਼ਖ਼ਸੀਅਤਾਂ ਤੇ ਹੋਰ- ਅਵਤਾਰ ਸਿੰਘ ਲਾਲੀ ਸਾਬਕਾ ਡਾਇ.ਮੰਡੀ ਬੋਰਡ, ਕਾਂਗਰਸੀ ਆਗੂ ਗੁਰਸਾਹਿਬ ਸਿੰਘ, ਗੁਰਬਾਜ਼ ਸਿੰਘ, ਸਰਬਿੰਦਰ ਸਿੰਘ ਨੰਬਰਦਾਰ, ਰਣਜੋਧ ਸਿੰਘ, ਮਨਜੀਤ ਸਿੰਘ, ਪ੍ਰਧਾਨ ਜਰਨੈਲ ਸਿੰਘ, ਅਮਨਦੀਪ ਸਿੰਘ ਲਾਲੀ, ਜਗਬੀਰ ਸਿੰਘ ਟਰਾਂਸਪੋਰਟ, ਸੁਖਜਿੰਦਰ ਸਿੰਘ ਗਿੱਲ, ਅੰਗਰੇਜ਼ ਸਿੰਘ ਗੇਜੂ, ਮੰਗਲ ਸਿੰਘ ਜਸਪਾਲ ਸਿੰਘ ਪੀ.ਏ., ਬਿਕਰਮ ਸਿੰਘ ਵੈਟਰਨਰੀ ਅਫ਼ਸਰ, ਅਮਰੀਕ ਸਿੰਘ ਜੇ.ਈ., ਸਤਨਾਮ ਸਿੰਘ ਪਟਵਾਰੀ, ਪੰਥ ਪ੍ਰਸਿੱਧ ਕਵੀਸ਼ਰ ਭਾਈ ਮਲਕੀਤ ਸਿੰਘ ਵਰਪਾਲ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂ ਪਰਮਜੀਤ ਸਿੰਘ, ਗੁਰਪ੍ਰਲਾਦ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ ਆਦਿ ਹਨ |
ਮੌਜੂਦਾ ਪੰਚਾਇਤ : ਪਿੰਡ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਜਿਸਦੀ ਮੁਖੀ ਸਰਪੰਚ ਬੀਬੀ ਰਜਵੰਤ ਕੌਰ, ਜਿਸਨੇ ਬੜ੍ਹੀ ਸੂਝ-ਬੂਝ ਨਾਲ ਆਪਣੇ ਮੈਂਬਰ ਜਿਨ੍ਹਾਂ 'ਚ ਜਗਦੀਸ਼ ਸਿੰਘ, ਬਲਵੰਤ ਸਿੰਘ, ਗੁਰਵੇਲ ਸਿੰਘ, ਕੁਲਦੀਪ ਸਿੰਘ, ਮਨਜੀਤ ਕੌਰ, ਜਸਬੀਰ ਕੌਰ, ਰਾਜਵਿੰਦਰ ਕੌਰ ਤੇ ਬੀਬੀ ਸੱਤੀ ਨੂੰ ਨਾਲ ਲੈ ਕੇ ਪਿੰਡ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ | ਹਲਕਾ ਵਿਧਾਇਕ ਤਰਸੇਮ ਸਿੰਘ ਡੀ.ਸੀ. ਵਲੋਂ ਜਾਰੀ ਹੋਈਆਂ ਗ੍ਰਾਂਟਾਂ ਨਾਲ ਲੰਬੇ ਸਮੇਂ ਤੋਂ ਬਹਿਕਾਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕਾ ਕਰਵਾਇਆ | ਪਿੰਡ ਦੇ ਛੋਟੇ ਤੇ ਵੱਡੇ ਬਜ਼ਾਰਾਂ 'ਚ ਇੰਟਰਲੋਕ ਟਾਈਲ, ਨਿਕਾਸੀ ਨਾਲੇ ਦਾ ਕੰਮ, ਸ਼ਮਸ਼ਾਨਘਾਟ ਦੀ ਚਾਰ ਦੀਵਾਰੀ, ਪਿੰਡ 'ਚ ਬਜ਼ੁਰਗਾਂ ਦੇ ਬੈਠਣ ਲਈ ਇੱਕ ਥੜ੍ਹਾ ਤੇ ਪਿੰਡ ਵਿੱਚ ਫਿਰਨੀ ਵੀ ਇੰਟਰਲੋਕ ਟਾਈਲ ਨਾਲ ਬਣਵਾਈ ਜਾ ਰਹੀ |
ਪਿੰਡ ਦੀਆਂ ਪ੍ਰਮੁੱਖ ਮੰਗਾਂ : ਸਰਪੰਚ ਬੀਬੀ ਰਜਵੰਤ ਕੌਰ ਦੇ ਪਤੀ ਗੁਰਸਾਹਿਬ ਸਿੰਘ ਨੇ ਕਿਹਾ ਪਿੰਡ 'ਚ ਇੱਕ ਆਂਗਣਵਾੜੀ ਸੈਂਟਰ, ਪੰਚਾਇਤ ਘਰ ਅਤੇ ਧਰਮਸ਼ਾਲਾ ਦੀ ਅਹਿਮ ਲੋੜ ਹੈ |

ਖ਼ਬਰ ਸ਼ੇਅਰ ਕਰੋ

 

ਰੰਜਿਸ਼ ਤਹਿਤ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਮੱਤੇਵਾਲ, 15 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਬੀਤੇ ਦਿਨੀਂ ਪਿੰਡ ਪੁਰਾਣਾ ਤਨੇਲ 'ਚ ਇਕ 12 ਸਾਲ ਦੀ ਬੱਚੀ ਨਾਲ ਗੁਆਂਢੀ ਵਲੋਂ ਜਬਰ ਜਨਾਹ ਦੀ ਵਾਰਦਾਤ ਤੋਂ ਬਾਅਦ ਥਾਣਾ ਮੱਤੇਵਾਲ ਦੀ ਪੁਲਿਸ ਵਲੋਂ ਪੀੜਤ ਲੜਕੀ ਦੇ ਚਾਚੇ ਦੇ ਬਿਆਨਾਂ 'ਤੇ ਉਪਰੋਕਤ ਦੋਸ਼ੀ ਖਿਲਾਫ ਮਾਮਲਾ ...

ਪੂਰੀ ਖ਼ਬਰ »

ਗੁੰਡਾਗਰਦੀ ਖ਼ਿਲਾਫ਼ ਡਵੀਜ਼ਨ ਬਾਬਾ ਬਕਾਲਾ ਵਿਖੇ ਪਾਵਰਕਾਮ ਮੁਲਾਜ਼ਮਾਂ ਵਲੋਂ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੰਗਰੇਜ਼ ਸਿੰਘ ਹਸਨਪੁਰ ਵਲੋਂ ਬਿਜਲੀ ਘਰ 66 ਕੇ. ਵੀ. ਸਬ ਸਟੇਸ਼ਨ ਲਿੱਧੜ ਵਿਖੇ 10-12 ਸਾਥੀਆਂ ਨਾਲ ਆ ਕੇ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਹਰਜਿੰਦਰ ਸਿੰਘ ਚਾਹਲ ...

ਪੂਰੀ ਖ਼ਬਰ »

-ਰਾਏਪੁਰ ਖ਼ੁਰਦ ਨੌਜਵਾਨ ਕੁੱਟਮਾਰ ਮਾਮਲਾ-

ਅਜਨਾਲਾ ਪੁਲਿਸ ਵਲੋਂ ਕੁੱਟਮਾਰ ਕਰਨ ਵਾਲਾ ਨੌਜਵਾਨ ਕਾਬੂ

ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਨਾਅਰੇਬਾਜ਼ੀ

ਜੈਂਤੀਪੁਰ, 15 ਜੂਨ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲੀ ਢੋਲੇਸ਼ਾਹ ਵਿਖੇ ਸਰਪੰਚ ਨਰਿੰਦਰ ਕੌਰ ਤੇ ਉਸਦੇ ਪਤੀ ਕਸ਼ਮੀਰ ਸਿੰਘ ਟੋਨਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵਲੋਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਦਾ ਤਹਿਸੀਲ ਦਫ਼ਤਰ ਵਿਰੁੱਧ ਧਰਨਾ ਤੇ ਮੁਜ਼ਾਹਰਾ ਜੇਤੂ ਰੈਲੀ 'ਚ ਤਬਦੀਲ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਇਥੇ ਸੰਘਰਸ਼ੀਲ ਇਨਕਲਾਬੀ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ , ਦਿਹਾਤੀ ਮਜਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ ਵਲੋਂ ਸਥਾਨਕ ਤਹਿਸੀਲਦਾਰ ਦਫ਼ਤਰ ਸਾਹਮਣੇ ਦਿੱਤੇ ਜਾਣ ਵਾਲਾ ਰੋਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕੱਤਰਤਾ

ਗੱਗੋਮਾਹਲ, 15 ਜੂਨ (ਬਲਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਵਰਕਰਾਂ ਦੀ ਭਰਵੀਂ ਇਕੱਤਰਤਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮੁਖਤਾਰ ਸਿੰਘ ਸੂਫੀਆਂ ਦੇ ਗ੍ਰਹਿ ਵਿਖੇ ਹੋਈ ਜਿਸ 'ਚ ਬੋਲਦਿਆਂ ਸੂਫੀ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ...

ਪੂਰੀ ਖ਼ਬਰ »

ਕਾਂਗਰਸ ਨੇ ਦਲਿਤਾਂ ਨੂੰ ਹਮੇਸ਼ਾ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ- ਸਮਰਾ, ਨਈਅਰ

ਮਜੀਠਾ, 15 ਜੂਨ (ਮਨਿੰਦਰ ਸਿੰਘ ਸੋਖੀ)-ਭਾਰਤ ਵਿਚ ਕਾਂਗਰਸ ਨੇ ਹਮੇਸ਼ਾਂ ਹੀ ਦਲਿਤ ਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ, ਇਨ੍ਹਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਤੇ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ...

ਪੂਰੀ ਖ਼ਬਰ »

ਦਰਜਨਾਂ ਕਾਰਕੁੰਨ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਿਲ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਸਰਹੱਦੀ ਪਿੰਡ ਬਲੜਵਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ 'ਆਪ ਲਿਆਓ-ਪੰਜਾਬ ਬਚਾਓ' ਮੁਹਿੰਮ ਦਾ ਆਗਾਜ਼ ਕਰਨ ਲਈ ਹੋਈ ਮੀਟਿੰਗ 'ਚ ਸਥਾਨਕ ...

ਪੂਰੀ ਖ਼ਬਰ »

ਉੱਗਰ ਔਲਖ ਵਿਖੇ ਨੌਜਵਾਨਾਂ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਪਿੰਡ ਉੱਗਰ ਔਲਖ ਵਿਖੇ ਯੂਥ ਆਗੂ ਲਵਲੀ ਸ਼ਾਹ ਦੇ ਉੱਦਮ ਨਾਲ ਪਿੰਡ ਦੇ ਨੌਜਵਾਨਾਂ ਵਲੋਂ ਬਾਬਾ ਜੀਵਨ ਸਿੰਘ ਯਾਦ ਨੂੰ ਸਮਰਪਿਤ ਪਹਿਲਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਨਿੱਜਰਪੁਰਾ ਟੋਲ ਪਲਾਜ਼ਾ 'ਤੇ ਮਨਾਇਆ

ਜੰਡਿਆਲਾ ਗੁਰੂ, 15 ਜੂਨ (ਰਣਜੀਤ ਸਿੰਘ ਜੋਸਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ...

ਪੂਰੀ ਖ਼ਬਰ »

ਤੇੜਾ ਦੇ ਸਨਮਾਨ 'ਚ ਸਾਬਕਾ ਵਿਧਾਇਕ ਬੋਨੀ ਦੀ ਅਗਵਾਈ 'ਚ ਸਮਾਗਮ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਹਲਕਾ ਇੰਚਾਰਜ, ਸਾਬਕਾ ਅਕਾਲੀ ਵਿਧਾਇਕ ਤੇ ਅਕਾਲੀ ਦਲ (ਬ) ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਆਜ਼ਾਦੀ ਪਿੱਛੋਂ ਸੂਬੇ ਦੀਆਂ ਕਾਂਗਰਸ ਸਰਕਾਰਾਂ ਨਾਲੋਂ ਸਭ ਤੋਂ ਕਥਿਤ ਤੌਰ 'ਤੇ ਨਖਿਧ ਸਾਬਤ ਹੋਈ ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨਾਲ ਨਵੀਂ ਆਸ ਜਾਗੀ- ਮਸੀਹ ਆਗੂ

ਲੋਪੋਕੇ, 15 ਜੂਨ (ਗੁਰਵਿੰਦਰ ਸਿੰਘ ਕਲਸੀ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਗੱਠਜੋੜ ਨਾਲ ਜਿਥੇ ਦਲਿਤ ਈਸਾਈ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਦਰਮਿਆਨੇ ਕਿਸਾਨਾਂ ਅੰਦਰ ਵੀ ਇਸ ਗੱਠਜੋੜ ਦਾ ...

ਪੂਰੀ ਖ਼ਬਰ »

ਬੋਨੀ ਅਜਨਾਲਾ ਦਾ ਰਮਦਾਸ ਪੁੱਜਣ 'ਤੇ ਸਵਾਗਤ

ਰਮਦਾਸ, 15 ਜੂਨ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਦਾ ਸੈਣੀ ਪੈਲੇਸ ਰਮਦਾਸ ਵਿਖੇ ਪੁੱਜਣ 'ਤੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਭਰਵਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ 'ਸ਼ਹੀਦੀ ਕਵੀ ਦਰਬਾਰ'

ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਦਾਨ ਕੀਤੀ ਕੋਵਿਡ-19 ਜਾਗਰੂਕਤਾ ਵੈਨ ਨੂੰ ਡਿੰਪਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਰਈਆ, 15 ਜੂਨ (ਸ਼ਰਨਬੀਰ ਸਿੰਘ ਕੰਗ)-ਕੋਵਿਡ-19 ਨਾਮ ਦੀ ਮਹਾਂਮਾਰੀ ਦੇ ਬੁਰੇ ਪ੍ਰਭਾਵਾਂ ਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੇ ਇਰਾਦੇ ਵਜੋਂ ਰਣਜੀਤ ਸਿੰਘ ਦੇ ਪਰਿਵਾਰ ਵਲੋਂ ਦਾਨ ਕੀਤੀ ਗਈ ਜਾਗਰੂਕਤਾ ਵੈਨ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਮਲੇਰੀਆ ਜਾਗਰੂਕ ਕੈਂਪ ਲਗਾਇਆ

ਓਠੀਆਂ, 15 ਜੂਨ (ਗੁਰਵਿੰਦਰ ਸਿੰਘ ਛੀਨਾ) - ਸਿਹਤ ਵਿਭਾਗ ਦੀ ਮਿੰਨੀ ਪੀ.ਐਚ.ਸੀ. ਓਠੀਆਂ ਵਲੋਂ ਅੱਜ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਦੀਆਂ ਹਦਾਇਤਾਂ 'ਤੇ ਐਪੀਡੀਮੌਲੋਜਿਸਟ ਡਾਕਟਰ ਮਦਨ ਮੋਹਣ ਦੀ ਅਗਵਾਈ ਹੇਠ ਮੈਡੀਕਲ ਅਫਸਰ ਲੋਪੋਕੇ ਡਾਕਟਰ ਅਲੋਕ ਨਰਾਇਣ ਸ਼ਰਮਾ ਦੇ ...

ਪੂਰੀ ਖ਼ਬਰ »

ਹਰਪ੍ਰਤਾਪ ਵਲੋਂ 22 ਲੱਖ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਵਿਕਾਸ ਕਾਰਜਾਂ ਦਾ ਉਦਘਾਟਨ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਨੇੜਲੇ ਪਿੰਡ ਨਾਨਕਪੁਰਾ ਥੇਹ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਫਿਰਨੀ (ਪੱਕੇ ਰਸਤੇ) ਦੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਰਿਬਨ ਕੱਟ ਕੇ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਸ: ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX