ਤਾਜਾ ਖ਼ਬਰਾਂ


ਚੰਨੀ ਤੇ ਰੰਧਾਵਾ ਮਨਪ੍ਰੀਤ ਬਾਦਲ ਦੇ ਘਰ ਪੁੱਜੇ
. . .  17 minutes ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚੇ...
ਸਹੁੰ ਚੁੱਕਣ ਤੋਂ ਪਹਿਲਾਂ ਗੁਰਕੀਰਤ ਸਿੰਘ ਕੋਟਲੀ ਹੋਏ ਭਾਵੁਕ
. . .  21 minutes ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ...
ਮੈਂ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਿਹਾ - ਨਾਗਰਾ
. . .  25 minutes ago
ਚੰਡੀਗੜ੍ਹ, 26 ਸਤੰਬਰ - ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਉਨ੍ਹਾਂ ਨੇ ਪਹਿਲਾ ਹੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਹੇ। ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ ਹੈ...
ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਹੈ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 26 ਸਤੰਬਰ - ਮੰਤਰੀ ਅਹੁਦੇ ਤੋਂ ਹਟਾਏ ਗਏ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਹੁਣ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਮੈਂ ਆਪਣੀ ਮਾਂ ਵਰਗੀ ਹਾਈਕਮਾਂਡ ਨੂੰ ਪੁੱਛਣਾ ਚਾਹੁੰਦਾ ਮੇਰਾ ਕੀ ਕਸੂਰ - ਬਲਬੀਰ ਸਿੰਘ ਸਿੱਧੂ
. . .  about 1 hour ago
ਚੰਡੀਗੜ੍ਹ, 26 ਸਤੰਬਰ - ਪ੍ਰੈਸ ਕਾਨਫ਼ਰੰਸ ਕਰਦੇ ਹੋਏ ਭਾਵੁਕ ਹੋਏ ਮੰਤਰੀ ਅਹੁਦੇ ਤੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਿਹਨਤ ਕੀਤੀ ਤੇ ਉਹ ਹਾਈਕਮਾਂਡ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਸੀ...
ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
. . .  about 1 hour ago
ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬਤਰਾ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਪਹੁੰਚੇ ਅਤੇ ਉਹ ਜੈਨ ਸਮਾਜ ਵਲੋਂ ਕਰਵਾਏ ਜਾ ਰਹੇ ਇਕ ਧਾਰਮਿਕ ਸਮਾਗਮ ਦੇ ਵਿਚ ਸ਼ਾਮਲ ਹੋਏ। ਜਿਸ ਤੋਂ ਬਾਅਦ ਉਹ ਪਾਰਟੀ ਦੇ ਵਰਕਰਾਂ ਨਾਲ...
ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 26 ਸਤੰਬਰ - ਕੈਬਨਿਟ ਮੰਤਰੀ ਵਜੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਰਾਣਾ ਗੁਰਜੀਤ ਸਿੰਘ ਦੇ ਮੁੱਦੇ 'ਤੇ ਖਹਿਰਾ ਨੇ ਕਿਹਾ ਪਾਰਟੀ ਬਹੁਤ ਵੱਡੀ ਕਰ ਰਹੀ ਗ਼ਲਤੀ
. . .  about 1 hour ago
ਚੰਡੀਗੜ੍ਹ, 26 ਸਤੰਬਰ - ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਪ੍ਰਸਤਾਵ 'ਤੇ ਪੰਜਾਬ ਕਾਂਗਰਸ ਪਾਰਟੀ ਵਿਚ ਇਕ ਵਾਰ ਫਿਰ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਬਹੁਤ ਵੱਡੀ ਗ਼ਲਤੀ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ...
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲਿਆਈ ਮਹਿਲਾ ਕ੍ਰਿਕਟ ਟੀਮ ਦਾ ਰੋਕਿਆ ਜੇਤੂ ਰੱਥ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਸਰੇ ਅਤੇ ਆਖ਼ਰੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਦੀ ਮਹਿਲਾ ਟੀਮ ਨੂੰ 2 ਵਿਕਟਾਂ ਨਾਲ ਮਾਤ ਦਿੱਤੀ। ਭਾਰਤੀ ਮਹਿਲਾਵਾਂ ਨੇ ਮਿਲੇ ਹੋਏ ਟੀਚੇ 265 ਨੂੰ 49.3 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ ਸਰ ਕਰ ਲਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ...
ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਿਆਂ ਦੀ ਲੁੱਟ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ) - ਸੁਲਤਾਨਵਿੰਡ ਰੋਡ ਨੇੜੇ ਇਕ ਮਨੀ ਐਕਸਚੇਂਜ ਦੀ ਦੁਕਾਨ 'ਤੇ ਪਿਸਤੌਲ ਦਿਖਾ ਕੇ ਲੱਖਾਂ ਰੁਪਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ...
ਨਵੇਂ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਨਾਂਅ ਦਾ ਵਿਰੋਧ , ਦੁਆਬਾ ਖੇਤਰ ਦੇ ਵਿਧਾਇਕਾਂ ਨੇ ਇਸ ਦਾ ਕੀਤਾ ਵਿਰੋਧ
. . .  1 minute ago
ਚੰਡੀਗੜ੍ਹ, 26 ਸਤੰਬਰ - ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7....
ਬਠਿੰਡਾ ਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।
. . .  about 3 hours ago
ਬਠਿੰਡਾ,26 ਸਤੰਬਰ - ਬਠਿੰਡਾਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ....
‘ਮਨ ਕੀ ਬਾਤ’ ਦੇ ਮੁੱਖ ਅੰਸ਼
. . .  about 3 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਰੂਬਰੂ ਹੋਏ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਅਸੀਂ ਅੱਜ ਵਿਸ਼ਵ ਨਦੀ ਦਿਵਸ ਮਨਾ ਰਹੇ ਹਾਂ, ਮੈਂ ਦੇਸ਼ ਭਰ ਦੇ ਲੋਕਾਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ 'ਨਦੀ ਉਤਸਵ' ਮਨਾਉਣ ਦੀ ਅਪੀਲ ਕਰਦਾ ਬਿਹਾਰ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਤਾਮਿਲਨਾਡੂ 'ਚ ਕਾਂਜੀਰੰਗਲ ਪੰਚਾਇਤ ਦੇ ਕੂੜੇ ਪ੍ਰਬੰਧਨ 'ਤੇ ਇਸ ਦਿਸ਼ਾ 'ਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਸੀਂ ਸਾਰਿਆਂ ਦੇ ਸਮੂਹਿਕ ਯਤਨਾਂ ਤੇ ਸਹਿਯੋਗ ਨਾਲ ਆਪਣੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ....
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਤੋਂ ਆਉਣ 'ਤੇ ਵਧਾਈ ਦਿੱਤੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਵੱਲੀ ਅਤੇ ਚੌਥੀ ਗੱਲਬਾਤ ਤੋਂ ਬਾਅਦ ਅਮਰੀਕਾ.....
ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਬੈਠ ਕੇ ਖਾਧਾ ਖਾਣਾ
. . .  about 3 hours ago
ਬਠਿੰਡਾ 26 ਸਤੰਬਰ - ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ....
ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ....
ਪ੍ਰਧਾਨ ਮੰਤਰੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ....
ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ ਸ਼ੋਅ' ਕੀਤਾ
. . .  about 1 hour ago
ਜੰਮੂ -ਕਸ਼ਮੀਰ , 26 ਸਤੰਬਰ - ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ....
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
. . .  about 4 hours ago
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਲੱਥੀ,3 ਵਿਅਕਤੀਆਂ ਦੀ ਮੌਤ,ਸੈਂਕੜੇ ਲੋਕ ਜ਼ਖ਼ਮੀ
. . .  about 4 hours ago
ਸਿਆਟਲ, 26 ਸਤੰਬਰ (ਹਰਮਨਪ੍ਰੀਤ ਸਿੰਘ) - ਅੱਜ ਸ਼ਾਮ ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਉੱਤਰ ਜਾਣ ਕਾਰਨ ਕਾਫ਼ੀ ਲੋਕ ਜ਼ਖ਼ਮੀ ਹੋ ਗਏ। ਐਮ ਟਰੈਕ ਦੇ ਬੁਲਾਰੇ ਜੇਸਨ ਅਬਰਾਮਸ ਨੇ ....
ਟਰੰਪ ਪ੍ਰਸ਼ਾਸਨ ਨੇ ਐੱਚ 1 ਬੀ ਵੀਜ਼ੇ ਜਾਰੀ ਕਰਨ ਤੋਂ ਰੋਕਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ
. . .  about 4 hours ago
ਸੈਕਰਾਮੈਂਟੋ 26 ਸਤੰਬਰ (ਹੁਸਨ ਲੜੋਆ ਬੰ ਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਐੱਚ1ਬੀ ਵੀਜ਼ਾ ਪ੍ਰੋਗਰਾਮ ਉੱਪਰ ਪਾਬੰਦੀਆਂ ਲਾਉਣ ਲਈ ਕੀਤੀਆਂ ਗਈਆਂ ਅਨੇਕਾਂ ਕੋਸ਼ਿਸ਼ਾਂ ਦੇ....
ਅਮਿਤ ਸ਼ਾਹ 'ਖੱਬੇ-ਪੱਖੀ ਅੱਤਵਾਦ' ਬਾਰੇ ਸਮੀਖਿਆ ਮੀਟਿੰਗ ਲਈ ਵਿਗਿਆਨ ਭਵਨ ਪਹੁੰਚੇ
. . .  about 5 hours ago
ਨਵੀਂ ਦਿੱਲੀ,26 ਸਤੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ 'ਖੱਬੇ-ਪੱਖੀ ਅੱਤਵਾਦ' ਬਾਰੇ ਸਮੀਖਿਆ ਮੀਟਿੰਗ ਲਈ ਵਿਗਿਆਨ ....
ਅਹੁਦਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ,ਪਰ ਮੇਰੇ ਨਾਲ ਅਜਿਹਾ ਨਹੀਂ ਹੋਵੇਗਾ - ਵਿਧਾਇਕ ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 26 ਸਤੰਬਰ - ਕੈਬਨਿਟ ਵਿਸਥਾਰ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਮੰਤਰੀਆਂ ਦੀ ਸੂਚੀ ਭੇਜੀ ਜਾਵੇਗੀ। ਇਹ ਮੰਤਰੀਸ਼ਿਪ ਇਕ ਜ਼ਿੰਮੇਵਾਰੀ ਹੈ ਨਾ ਸਿਰਫ਼ ਅਹੁਦਾ। ਅਹੁਦਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ....
ਸਿੰਘੁ ਬਾਰਡਰ 'ਤੇ ਜਾ ਰਹੇ ਕਿਸਾਨ ਦੀ ਕਰਨੈਲ ਨਜ਼ਦੀਕ ਸੜਕ ਹਾਦਸੇ 'ਚ ਹੋਈ ਮੌਤ
. . .  about 5 hours ago
ਪੱਟੀ,26 ਸਤੰਬਰ(ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਸਿੰਘ ਕਾਲੇਕੇ) 25 ਸਤੰਬਰ ਨੂੰ ਪੱਟੀ ਹਲਕੇ ਤੋਂ ਸਿੰਘੁ ਬਾਰਡਰ ਲਈ ਟਰੈਕਟਰ ਟਰਾਲੀਆਂ 'ਤੇ ਕਿਸਾਨ ਸੰਘਰਸ਼ ਕਮੇਟੀ ਦੇ ਜਥੇਦਾਰ ਢਾਂਚੇ ਦੇ ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਅੰਮ੍ਰਿਤਸਰ / ਦਿਹਾਤੀ

ਮਾਣ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਰਈਆ ਵਿਖੇ ਰੈਲੀ

ਰਈਆ, 15 ਜੂਨ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਆਸ਼ਾ, ਮਿਡ-ਡੇ-ਮੀਲ ਤੇ ਜੰਗਲਾਤ ਵਰਕਰਾਂ ਸਮੇਤ ਹੋਰ ਕੱਚੇ ਤੇ ਕੰਟਰੈਕਟ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ ਅੱਜ ਰਈਆ ਵਿਖੇ ''ਮਾਨ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ...

ਪੂਰੀ ਖ਼ਬਰ »

ਧਾਰਮਿਕ ਖੇਤਰ 'ਚ ਅਹਿਮ ਸਥਾਨ ਰੱਖਦੈ ਪਿੰਡ ਵਰਪਾਲ ਬਾਬਾ ਫੌਜਾ ਸਿੰਘ ਵਾਲਾ

ਜੱਸਾ ਅਨਜਾਣ 84278-86534 ਚੱਬਾ-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦਾ ਪਿੰਡ ਵਰਪਾਲ ਜਿਸਦੀ ਅਬਾਦੀ ਜ਼ਿਆਦਾ ਹੋਣ ਕਰਕੇ ਇਸ ਪਿੰਡ 'ਚੋੋਂ ਨਵਾਂ ਪਿੰਡ ਬਣਿਆ ਵਰਪਾਲ ਬਾਬਾ ਫੌਜਾ ਸਿੰਘ ਵਾਲਾ | ਬਾਬਾ ਫੌਜਾ ਸਿੰਘ ਇੱਕ ਸੰਤ-ਮਹਾਂਪੁਰਸ਼ ਰੱਬੀ ਰੂਹ ਹੋਏ ਹਨ | ਪਿੰਡ ਵਾਸੀਆਂ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਮੱਤੇਵਾਲ, 15 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਬੀਤੇ ਦਿਨੀਂ ਪਿੰਡ ਪੁਰਾਣਾ ਤਨੇਲ 'ਚ ਇਕ 12 ਸਾਲ ਦੀ ਬੱਚੀ ਨਾਲ ਗੁਆਂਢੀ ਵਲੋਂ ਜਬਰ ਜਨਾਹ ਦੀ ਵਾਰਦਾਤ ਤੋਂ ਬਾਅਦ ਥਾਣਾ ਮੱਤੇਵਾਲ ਦੀ ਪੁਲਿਸ ਵਲੋਂ ਪੀੜਤ ਲੜਕੀ ਦੇ ਚਾਚੇ ਦੇ ਬਿਆਨਾਂ 'ਤੇ ਉਪਰੋਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਸੀ ਜਿਸ ਪਿਛੋਂ ਦੋਸ਼ੀ ਦੇ ਪਰਿਵਾਰ ਵਲੋਂ ਪੀੜਤ ਪਰਿਵਾਰ ਉਪਰ ਪਰਚਾ ਦਰਜ ਨਾ ਕਰਵਾਉਣ ਸਬੰਧੀ ਦਬਾਅ ਬਣਾਇਆ ਜਾ ਰਿਹਾ ਸੀ, ਪੀੜਤ ਪਰਿਵਾਰ ਵਲੋਂ ਇਹ ਦੋਸ਼ ਲਗਾਉਂਦਿਆਂ ਦੱਸਿਆ ਕਿ ਜਿਸ ਦਿਨ ਤੋਂ ਪਰਚਾ ਦਰਜ ਹੋਇਆ, ਉਸ ਦਿਨ ਤੋਂ ਦੋਸ਼ੀ ਦਾ ਪਿਤਾ ਤੇ ਉਸ ਦਾ ਸਾਰਾ ਪਰਿਵਾਰ ਰੋਜ਼ਾਨਾ ਸਾਡੇ ਨਾਲ ਗਾਲੀ ਗਲੋਚ ਕਰਦਾ ਆ ਰਿਹਾ ਸੀ ਤੇ ਰੋਜ਼ਾਨਾ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀ ਸਨ | ਪੀੜਤ ਲੜਕੀ ਦੇ ਚਾਚਾ ਗੁਰਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਬੀਤੇ ਰੋਜ਼ ਉਹ ਜਦੋਂ ਮਹਿਤੇ ਦੀ ਤਰਫ ਆਪਣੇ ਮੋਟਰ ਸਾਈਕਲ 'ਤੇ ਜਾ ਰਿਹਾ ਸੀ ਤਾਂ ਜਬਰ ਜਨਾਹ ਦੇ ਦੋਸ਼ੀ ਲੜਕੇ ਦੇ ਪਿਤਾ ਨਿੰਦਰ ਸਿੰਘ, ਭਰਾ ਪ੍ਰਗਟ ਸਿੰਘ ਪੁੱਤਰ ਨਿੰਦਰ ਸਿੰਘ, ਮਾਤਾ ਕੁਲਵਿੰਦਰ ਕੌਰ ਪਤਨੀ ਨਿੰਦਰ ਸਿੰਘ, ਮੱਖਣ ਸਿੰਘ, ਕੁਲਜੀਤ ਸਿੰਘ ਸਮੇਤ 2-3 ਅਣਪਛਾਤੇ ਵਿਅਕਤੀਆਂ ਵਲੋਂ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਉਸ ਦਾ ਪਿੱਛਾ ਕਰਦੇ ਹੋਏ ਅੰਮਿ੍ਤਸਰ ਮਹਿਤਾ ਰੋਡ ਉਪਰ ਪਿੰਡ ਨਵਾਂ ਤਨੇਲ ਨਜ਼ਦੀਕ ਉਸ ੳੱੁਪਰ ਤੇਜ਼ ਹਥਿਆਰਾਂ, ਦਾਤਰ ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਸ ਦੇ ਸਿਰ ਵਿਚ ਅਤੇ ਬਾਂਹ 'ਤੇ ਸੱਟਾਂ ਲੱਗੀਆਂ | ਇਸ ਦੌਰਾਨ ਰਾਹਗੀਰਾਂ ਵਲੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ | ਜ਼ਖ਼ਮੀ ਹਾਲਤ ਵਿਚ ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਵਲੋਂ ਸਾਡੇ ਨਾਲ ਪਰਚਾ ਦਰਜ ਹੋਣ ਦੀ ਰੰਜਿਸ਼ ਤਹਿਤ ਸਰਾਸਰ ਗੁੰਡਾਗਰਦੀ ਕੀਤੀ ਜਾ ਰਹੀ ਹੈ | ਉਸ ਨੇ ਪੁਲਿਸ ਪ੍ਰਸ਼ਾਸਨ ਪਾਸ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਦੋਂ ਥਾਣਾ ਮੱਤੇਵਾਲ ਦੇ ਐੱਸ.ਐੱਚ.ਓ. ਲਵਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਮੈਡੀਕਲ ਰਿਪੋਰਟ ਆਉਣ 'ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਖ਼ਬਰ ਸ਼ੇਅਰ ਕਰੋ

 

ਗੁੰਡਾਗਰਦੀ ਖ਼ਿਲਾਫ਼ ਡਵੀਜ਼ਨ ਬਾਬਾ ਬਕਾਲਾ ਵਿਖੇ ਪਾਵਰਕਾਮ ਮੁਲਾਜ਼ਮਾਂ ਵਲੋਂ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੰਗਰੇਜ਼ ਸਿੰਘ ਹਸਨਪੁਰ ਵਲੋਂ ਬਿਜਲੀ ਘਰ 66 ਕੇ. ਵੀ. ਸਬ ਸਟੇਸ਼ਨ ਲਿੱਧੜ ਵਿਖੇ 10-12 ਸਾਥੀਆਂ ਨਾਲ ਆ ਕੇ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਹਰਜਿੰਦਰ ਸਿੰਘ ਚਾਹਲ ...

ਪੂਰੀ ਖ਼ਬਰ »

-ਰਾਏਪੁਰ ਖ਼ੁਰਦ ਨੌਜਵਾਨ ਕੁੱਟਮਾਰ ਮਾਮਲਾ-

ਅਜਨਾਲਾ ਪੁਲਿਸ ਵਲੋਂ ਕੁੱਟਮਾਰ ਕਰਨ ਵਾਲਾ ਨੌਜਵਾਨ ਕਾਬੂ

ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਨਾਅਰੇਬਾਜ਼ੀ

ਜੈਂਤੀਪੁਰ, 15 ਜੂਨ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲੀ ਢੋਲੇਸ਼ਾਹ ਵਿਖੇ ਸਰਪੰਚ ਨਰਿੰਦਰ ਕੌਰ ਤੇ ਉਸਦੇ ਪਤੀ ਕਸ਼ਮੀਰ ਸਿੰਘ ਟੋਨਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵਲੋਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਦਾ ਤਹਿਸੀਲ ਦਫ਼ਤਰ ਵਿਰੁੱਧ ਧਰਨਾ ਤੇ ਮੁਜ਼ਾਹਰਾ ਜੇਤੂ ਰੈਲੀ 'ਚ ਤਬਦੀਲ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਇਥੇ ਸੰਘਰਸ਼ੀਲ ਇਨਕਲਾਬੀ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ , ਦਿਹਾਤੀ ਮਜਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ ਵਲੋਂ ਸਥਾਨਕ ਤਹਿਸੀਲਦਾਰ ਦਫ਼ਤਰ ਸਾਹਮਣੇ ਦਿੱਤੇ ਜਾਣ ਵਾਲਾ ਰੋਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕੱਤਰਤਾ

ਗੱਗੋਮਾਹਲ, 15 ਜੂਨ (ਬਲਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਵਰਕਰਾਂ ਦੀ ਭਰਵੀਂ ਇਕੱਤਰਤਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮੁਖਤਾਰ ਸਿੰਘ ਸੂਫੀਆਂ ਦੇ ਗ੍ਰਹਿ ਵਿਖੇ ਹੋਈ ਜਿਸ 'ਚ ਬੋਲਦਿਆਂ ਸੂਫੀ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ...

ਪੂਰੀ ਖ਼ਬਰ »

ਕਾਂਗਰਸ ਨੇ ਦਲਿਤਾਂ ਨੂੰ ਹਮੇਸ਼ਾ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ- ਸਮਰਾ, ਨਈਅਰ

ਮਜੀਠਾ, 15 ਜੂਨ (ਮਨਿੰਦਰ ਸਿੰਘ ਸੋਖੀ)-ਭਾਰਤ ਵਿਚ ਕਾਂਗਰਸ ਨੇ ਹਮੇਸ਼ਾਂ ਹੀ ਦਲਿਤ ਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ, ਇਨ੍ਹਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਤੇ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ...

ਪੂਰੀ ਖ਼ਬਰ »

ਦਰਜਨਾਂ ਕਾਰਕੁੰਨ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਿਲ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਸਰਹੱਦੀ ਪਿੰਡ ਬਲੜਵਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ 'ਆਪ ਲਿਆਓ-ਪੰਜਾਬ ਬਚਾਓ' ਮੁਹਿੰਮ ਦਾ ਆਗਾਜ਼ ਕਰਨ ਲਈ ਹੋਈ ਮੀਟਿੰਗ 'ਚ ਸਥਾਨਕ ...

ਪੂਰੀ ਖ਼ਬਰ »

ਉੱਗਰ ਔਲਖ ਵਿਖੇ ਨੌਜਵਾਨਾਂ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਪਿੰਡ ਉੱਗਰ ਔਲਖ ਵਿਖੇ ਯੂਥ ਆਗੂ ਲਵਲੀ ਸ਼ਾਹ ਦੇ ਉੱਦਮ ਨਾਲ ਪਿੰਡ ਦੇ ਨੌਜਵਾਨਾਂ ਵਲੋਂ ਬਾਬਾ ਜੀਵਨ ਸਿੰਘ ਯਾਦ ਨੂੰ ਸਮਰਪਿਤ ਪਹਿਲਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਨਿੱਜਰਪੁਰਾ ਟੋਲ ਪਲਾਜ਼ਾ 'ਤੇ ਮਨਾਇਆ

ਜੰਡਿਆਲਾ ਗੁਰੂ, 15 ਜੂਨ (ਰਣਜੀਤ ਸਿੰਘ ਜੋਸਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ...

ਪੂਰੀ ਖ਼ਬਰ »

ਤੇੜਾ ਦੇ ਸਨਮਾਨ 'ਚ ਸਾਬਕਾ ਵਿਧਾਇਕ ਬੋਨੀ ਦੀ ਅਗਵਾਈ 'ਚ ਸਮਾਗਮ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ)-ਅੱਜ ਹਲਕਾ ਇੰਚਾਰਜ, ਸਾਬਕਾ ਅਕਾਲੀ ਵਿਧਾਇਕ ਤੇ ਅਕਾਲੀ ਦਲ (ਬ) ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਆਜ਼ਾਦੀ ਪਿੱਛੋਂ ਸੂਬੇ ਦੀਆਂ ਕਾਂਗਰਸ ਸਰਕਾਰਾਂ ਨਾਲੋਂ ਸਭ ਤੋਂ ਕਥਿਤ ਤੌਰ 'ਤੇ ਨਖਿਧ ਸਾਬਤ ਹੋਈ ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨਾਲ ਨਵੀਂ ਆਸ ਜਾਗੀ- ਮਸੀਹ ਆਗੂ

ਲੋਪੋਕੇ, 15 ਜੂਨ (ਗੁਰਵਿੰਦਰ ਸਿੰਘ ਕਲਸੀ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਗੱਠਜੋੜ ਨਾਲ ਜਿਥੇ ਦਲਿਤ ਈਸਾਈ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਦਰਮਿਆਨੇ ਕਿਸਾਨਾਂ ਅੰਦਰ ਵੀ ਇਸ ਗੱਠਜੋੜ ਦਾ ...

ਪੂਰੀ ਖ਼ਬਰ »

ਬੋਨੀ ਅਜਨਾਲਾ ਦਾ ਰਮਦਾਸ ਪੁੱਜਣ 'ਤੇ ਸਵਾਗਤ

ਰਮਦਾਸ, 15 ਜੂਨ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਦਾ ਸੈਣੀ ਪੈਲੇਸ ਰਮਦਾਸ ਵਿਖੇ ਪੁੱਜਣ 'ਤੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਭਰਵਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ 'ਸ਼ਹੀਦੀ ਕਵੀ ਦਰਬਾਰ'

ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਦਾਨ ਕੀਤੀ ਕੋਵਿਡ-19 ਜਾਗਰੂਕਤਾ ਵੈਨ ਨੂੰ ਡਿੰਪਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਰਈਆ, 15 ਜੂਨ (ਸ਼ਰਨਬੀਰ ਸਿੰਘ ਕੰਗ)-ਕੋਵਿਡ-19 ਨਾਮ ਦੀ ਮਹਾਂਮਾਰੀ ਦੇ ਬੁਰੇ ਪ੍ਰਭਾਵਾਂ ਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੇ ਇਰਾਦੇ ਵਜੋਂ ਰਣਜੀਤ ਸਿੰਘ ਦੇ ਪਰਿਵਾਰ ਵਲੋਂ ਦਾਨ ਕੀਤੀ ਗਈ ਜਾਗਰੂਕਤਾ ਵੈਨ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਮਲੇਰੀਆ ਜਾਗਰੂਕ ਕੈਂਪ ਲਗਾਇਆ

ਓਠੀਆਂ, 15 ਜੂਨ (ਗੁਰਵਿੰਦਰ ਸਿੰਘ ਛੀਨਾ) - ਸਿਹਤ ਵਿਭਾਗ ਦੀ ਮਿੰਨੀ ਪੀ.ਐਚ.ਸੀ. ਓਠੀਆਂ ਵਲੋਂ ਅੱਜ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਦੀਆਂ ਹਦਾਇਤਾਂ 'ਤੇ ਐਪੀਡੀਮੌਲੋਜਿਸਟ ਡਾਕਟਰ ਮਦਨ ਮੋਹਣ ਦੀ ਅਗਵਾਈ ਹੇਠ ਮੈਡੀਕਲ ਅਫਸਰ ਲੋਪੋਕੇ ਡਾਕਟਰ ਅਲੋਕ ਨਰਾਇਣ ਸ਼ਰਮਾ ਦੇ ...

ਪੂਰੀ ਖ਼ਬਰ »

ਹਰਪ੍ਰਤਾਪ ਵਲੋਂ 22 ਲੱਖ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਵਿਕਾਸ ਕਾਰਜਾਂ ਦਾ ਉਦਘਾਟਨ

ਅਜਨਾਲਾ, 15 ਜੂਨ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਨੇੜਲੇ ਪਿੰਡ ਨਾਨਕਪੁਰਾ ਥੇਹ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਅਧੀਨ ਫਿਰਨੀ (ਪੱਕੇ ਰਸਤੇ) ਦੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਰਿਬਨ ਕੱਟ ਕੇ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਸ: ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX