ਤਾਜਾ ਖ਼ਬਰਾਂ


ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 8 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  1 day ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਬਠਿੰਡਾ

ਕਮਿਸ਼ਨਰ ਦਾ ਦਾਅਵਾ, ਬਰਸਾਤਾਂ ਮੌਕੇ ਬਠਿੰਡਾ ਵਾਸੀਆਂ ਨੂੰ ਪਹਿਲਾਂ ਵਾਂਗ ਨਹੀਂ ਆਉਣਗੀਆਂ ਮੁਸ਼ਕਲਾਂ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਨਗਰ ਨਿਗਮ, ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਐਤਕੀਂ ਬਰਸਾਤਾਂ ਮੌਕੇ ਬਠਿੰਡਾ ਵਾਸੀਆਂ ਨੂੰ ਪਹਿਲਾਂ ਵਾਂਗ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਨਗਰ ਨਿਗਮ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਸਬੰਧੀ ਪੁਖ਼ਤਾ ਪ੍ਰਬੰਧ ਕਰ ਲਏ ਹਨ | ਪਾਣੀ ਦੀ ਨਿਕਾਸੀ ਲਈ ਲੱਗੀਆਂ ਮੋਟਰਾਂ ਦੀ ਸਮਰਥਾ ਇਸ ਵਾਰ ਦੁੱਗਣੀ ਕਰ ਦਿੱਤੀ ਗਈ ਹੈ, ਜਿਸ ਕਾਰਨ ਜਿਹੜੇ ਇਲਾਕਿਆਂ ਵਿਚ ਮੀਂਹ ਦਾ ਪਾਣੀ ਨਿਕਲਣ ਨੂੰ 7-8 ਘੰਟੇ ਲੱਗ ਜਾਂਦੇ ਸਨ | ਹੁਣ ਉੱਥੇ ਪਾਣੀ ਦੀ ਨਿਕਾਸੀ ਹੋਣ ਨੂੰ ਇਕ ਘੰਟੇ ਤੋਂ ਵੀ ਵੱਧ ਸਮਾਂ ਨਹੀਂ ਲੱਗੇਗਾ | ਕਮਿਸ਼ਨਰ ਸ਼ੇਰਗਿੱਲ ਨੇ ਦੱਸਿਆ ਕਿ ਪਾਵਰ ਹਾਊਸ ਤੋਂ ਸਲੱਜ ਕਰੀਅਰ ਤੱਕ 1000 ਐਮਐਮ ਦੀ ਪਾਈਪ ਪਾਉਣ ਦਾ ਕੰਮ ਪੂਰਾ ਹੋ ਗਿਆ | ਪਹਿਲਾਂ ਉੱਥੇ 8 ਘੰਟੇ ਤੋਂ ਵੱਧ ਸਮਾਂ ਪਾਣੀ ਨਿਕਲਣ ਨੂੰ ਲੱਗ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ | ਇਸੇ ਤਰ੍ਹਾਂ ਆਲਮ ਬਸਤੀ ਡਿਸਪੋਜ਼ਲ ਪੰਪ, ਜਿਹੜਾ ਪਰਸਰਾਮ ਨਗਰ ਦੇ ਪਾਣੀ ਦਾ ਨਿਕਾਸ ਕਰਦਾ, ਦੀ ਸਮਰਥਾ 125 ਹਾਰਸ ਪਾਵਰ ਤੋਂ ਵਧਾਕੇ 220 ਹਾਰਸ ਪਾਵਰ ਕਰ ਰਹੇ ਹਾਂ, ਜਿਸ ਦਾ ਕੰਮ 15 ਜੁਲਾਈ ਤੱਕ ਖ਼ਤਮ ਹੋ ਜਾਵੇਗਾ | ਉੱਥੇ 6 ਘੰਟੇ 'ਚ ਪਾਣੀ ਦਾ ਨਿਕਾਸ ਹੁੰਦਾ ਸੀ ਪਰ ਹੁਣ ਸਾਡੀ ਕੋਸ਼ਿਸ਼ ਹੈ ਕਿ ਇਕ ਘੰਟੇ ਵਿਚ ਪਾਣੀ ਦਾ ਨਿਕਾਸ ਹੋ ਜਾਵੇ | ਉਨ੍ਹਾਂ ਦੱਸਿਆ ਕਿ ਆਲਮ ਬਸਤੀ ਡਿਸਪੋਜ਼ਲ 'ਤੇ 125 ਹਾਰਸ ਪਾਵਰ ਦੀਆਂ 3 ਮੋਟਰਾਂ ਲੱਗੀਆਂ, ਜਿਨ੍ਹਾਂ ਵਿਚ ਇਕ 75 ਹਾਰਸ ਪਾਵਰ, ਇਕ 20 ਅਤੇ ਇਕ 30 ਹਾਰਸ ਪਾਵਰ ਦੀ ਮੋਟਰ ਹੈ | ਇਨ੍ਹਾਂ ਵਿਚੋਂ ਚੱਲਦੀ ਇਹ ਹੈ | ਜਿਸ ਕਰਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਸੀ | ਪਰ ਹੁਣ ਉੱਥੇ ਮੋਟਰਾਂ ਦੀ ਸਮਰਥਾ 220 ਹਾਰਸ ਪਾਵਰ ਕਰ ਦੇਵਾਂਗੇ | ਇਸੇ ਤਰ੍ਹਾਂ ਸਿਰਕੀ ਬਾਜ਼ਾਰ ਵਿਚ ਕਾਫ਼ੀ ਪਾਣੀ ਖੜਦਾ ਹੈ, ਜਿਸ ਦਾ ਕਾਰਨ ਇਹ ਸੀ ਕਿ ਸਿਰਕੀ ਬਾਜ਼ਾਰ ਡਿਸਪੋਜ਼ਲ ਦੀ ਸਮਰਥਾ 80 ਹਾਰਸ ਪਾਵਰ ਸੀ, ਜੋ ਵਧਾ ਕੇ 120 ਹਾਰਸ ਪਾਵਰ ਕੀਤੀ ਜਾਵੇਗੀ ਅਤੇ ਇਸ ਦਾ ਕੰਮ 30 ਜੂਨ ਤੱਕ ਖ਼ਤਮ ਕਰ ਦਿੱਤਾ ਜਾਵੇਗਾ | ਸਿਰਕੀ ਬਾਜ਼ਾਰ ਵਿਚ ਇਕ ਮਕੈਨੀਕਲ ਬਰਮੇ ਦੇ ਨਾਲ ਇਕ ਹੋਰ ਬਰਮਾ ਫਿੱਟ ਕਰ ਦਿੱਤਾ | ਇਸੇ ਤਰ੍ਹਾਂ ਸੰਜੇ ਨਗਰ ਟੋਬੇ ਨੂੰ 7 ਏਕੜ ਵਿਚ ਕਰਕੇ 18 ਫੁੱਟ ਡੂੰਘਾ ਕਰਕੇ ਪਾਣੀ ਦੀ ਸਮਰੱਥਾ ਵਧਾ ਦਿੱਤੀ ਹੈ | ਇਸ ਨਾਲ ਪਾਣੀ ਓਵਰਫ਼ਲੋ ਨਹੀਂ ਹੋਵੇਗਾ | ਇਸ ਵਾਰ ਡੀਏਵੀ ਦਾ ਟੋਬਾ 18 ਤੋਂ 20 ਫੁੱਟ ਡੂੰਘਾ ਕਰ ਦਿੱਤਾ ਸੀ ਪਰ ਉਸ ਦੇ ਪਾਣੀ ਦਾ ਨਿਕਾਸ ਨਹੀਂ ਸੀ ਹੁੰਦਾ | ਇਸੇ ਕਰਕੇ ਉੱਥੇ ਵੀ 7 ਹਾਰਸ ਪਾਵਰ ਅਤੇ 10 ਹਾਰਸ ਪਾਵਰ ਦੀਆਂ ਮੋਟਰਾਂ ਲਗਾ ਦਿੱਤੀਆਂ ਹਨ | ਸਫ਼ਾਈ ਕਰਮਚਾਰੀਆਂ ਦੀ ਹੜਤਾਲ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੱਕੇ ਕਰਨਾ ਸਰਕਾਰ ਦਾ ਕੰਮ ਹੈ | ਪਰ ਸਾਡੀ ਇਹੋ ਅਪੀਲ ਹੈ ਕਿ ਉਹ ਕੰਮ 'ਤੇ ਵਾਪਸ ਆਉਣ |

ਖ਼ਬਰ ਸ਼ੇਅਰ ਕਰੋ

 

ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਨੁਮਾਇੰਦੀਆਂ ਨੇ ਸਿੱਖਿਆ ਸਕੱਤਰ ਨਾਲ ਕੀਤੀ ਜੂਮ ਬੈਠਕ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਨੁਮਾਇੰਦੀਆਂ ਦੀ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਵਿਚ ਅਧਿਆਪਕ ਮਸਲਿਆਂ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਜੂਮ ਮੀਟਿੰਗ ਹੋਈ | ਜਿਸ ਵਿਚ ਅਧਿਆਪਕ ਆਗੂਆਂ ਨੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਰਹੇ ਤੇ ਤਿੰਨ ਵਾਰ ਜਲਾਲਾਬਾਦ ਤੋਂ ਵਿਧਾਇਕ ਰਹੇ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਸ਼ਾਮਿਲ ਹੋ ਗਏ | ਇਸੇ ਤਰ੍ਹਾਂ ਬਠਿੰਡਾ ਦੇ ਸਮਾਜ ਸੇਵੀ ...

ਪੂਰੀ ਖ਼ਬਰ »

ਸੁਖਬੀਰ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਕਾਂਗੜ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਦੇ ਆਊਟਲੈੱਟ ਸਟੋਰ ਬਣਨ ਨਾਲ ਹਜ਼ਾਰਾਂ ਕਿਸਾਨਾਂ ਨੂੰ ਜਿੱਥੇ ਵੱਡੀ ਖੱਜਲ ਖੁਆਰੀ ਤੋਂ ਰਾਹਤ ਹੋਵੇਗੀ ਉੱਥੇ ਕਿਸਾਨਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ | ਇਹ ਸਟੋਰ ਇਲਾਕੇ ...

ਪੂਰੀ ਖ਼ਬਰ »

ਯੁੱਧ ਅਭਿਆਸ ਦੌਰਾਨ ਧਮਾਕੇ ਵਿਚ ਜ਼ਖ਼ਮੀ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਹੋਇਆ ਸ਼ਹੀਦ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ)-ਰਾਜਸਥਾਨ ਦੇ ਮਹਾਜਨ ਫ਼ੀਲਡ ਫ਼ਾਇਰਿੰਗ ਰੇਂਜ ਵਿਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿਚ ਗੰਭੀਰ ਜ਼ਖ਼ਮੀ ਹੋਇਆ ਨੇੜਲੇ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਬੀਤੀ ਦੇਰ ਰਾਤ ...

ਪੂਰੀ ਖ਼ਬਰ »

-ਮਾਮਲਾ ਕੈਂਸਰ ਪੀੜ੍ਹਤ ਔਰਤ ਦਾ-

ਸਿਹਤ ਮੰਤਰੀ ਦੀਆਂ ਹਦਾਇਤਾਂ 'ਤੇ ਵਿਭਾਗ ਦੀਆਂ ਟੀਮਾਂ ਨੇ ਕੀਤਾ ਪਿੰਡ ਮਹਿਮਾ ਸਰਜਾ ਦਾ ਦੌਰਾ

ਮਹਿਮਾ ਸਰਜਾ, 15 ਜੂਨ (ਰਾਮਜੀਤ ਸ਼ਰਮਾ)-ਪਿਛਲੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਚਰਚਿਤ ਹੋਈ ਪਿੰਡ ਮਹਿਮਾ ਸਰਜਾ ਦੀ ਕੈਂਸਰ ਪੀੜ੍ਹਤ ਔਰਤ ਦੀ ਜਾਂਚ ਲਈ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਹੁਕਮਾਂ 'ਤੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ...

ਪੂਰੀ ਖ਼ਬਰ »

-ਮਾਮਲਾ ਸਕਾਲਰਸ਼ਿਪ ਘੁਟਾਲੇ ਦਾ-

'ਆਪ' ਵਲੋਂ ਸਾਧੂ ਸਿੰਘ ਧਰਮਸੋਤ ਵਿਰੁੱਧ ਕਾਰਵਾਈ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਵਲੋਂ ਬਠਿੰਡਾ ਵਿਚ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਵਿਚ ਹੋਏ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਕਰਵਾਈ ਕਰਵਾਉਣ ਲਈ ਲੜੀਵਾਰ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ | ...

ਪੂਰੀ ਖ਼ਬਰ »

ਨਗਰ ਕੌਂਸਲ ਨੇ ਬੈਂਕਾਂ ਦੇ ਬਾਹਰ ਪਏ ਜਰਨੇਟਰ ਚੁੱਕੇ-10 ਦਿਨਾਂ ਦੀ ਮੋਹਲਤ ਦੇ ਕੇ ਛੱਡੇ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ, ਬਿੱਕਰ ਸਿੰਘ ਸਿੱਧੂ)-ਸਥਾਨਕ ਨਗਰ ਕੌਂਸਲ ਨੇ ਬੈਂਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬੈਂਕਾਂ ਦੇ ਬਾਹਰ ਪਏ ਜਰਨੇਟਰ ਚੁੱਕ ਲਏ | ਕੌਂਸਲ ਨੇ ਇਹ ਕਾਰਵਾਈ ਬੈਂਕਾਂ ਨੂੰ ਹਫ਼ਤੇ ਭਰ ਦਾ ਸਮਾਂ ਨੋਟਿਸ ਦੇਣ ਤੋਂ ਬਾਅਦ ਅਮਲ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਮੋਟਰ ਸਾਈਕਲ ਰੈਲੀ ਕੱਢੀ

ਭੁੱਚੋ ਮੰਡੀ, 15 ਜੂਨ (ਬਿੱਕਰ ਸਿੰਘ ਸਿੱਧੂ)-ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 34ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ 'ਤੇ ਮਤਰੇਈ ਮਾਂ ਵਾਲਾ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਵਲੋਂ ਘਰਾਂ ਦੇ ਕੂੜੇ ਤੋਂ ਤਿਆਰ ਕੀਤੀ ਆਰਗੈਨਿਕ ਖਾਦ ਵੰਡੀ

ਮਹਿਰਾਜ, 15 ਜੂਨ (ਸੁਖਪਾਲ ਮਹਿਰਾਜ)-ਸਵੱਛ ਭਾਰਤ ਮਿਸ਼ਨ ਦੇ ਪ੍ਰੋਗਰਾਮ ਕੋਆਰਡੀਨੇਟਰ ਸੁਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਗਰ ਪੰਚਾਇਤ ਮਹਿਰਾਜ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਆਕਸੀਜਨ ਅਤੇ ਕਈ ਕਿਸਮਾਂ ਦੇ ਪੌਦੇ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਝੋਨੇ ਦੀ ਬੀਜਾਈ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਖਾਤੇ ਨਾ ਖੁੱਲ੍ਹਣ ਕਾਰਨ ਕਿਸਾਨ ਪ੍ਰੇਸ਼ਾਨ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਝੋਨੇ ਦੀ ਬੀਜਾਈ ਦਾ ਕੰਮ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਖਾਤੇ ਨਾ ਖੁੱਲ੍ਹਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਕੰਪਿਊਟਰੀ ਯੁੱਗ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਪੂਰੇ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਲਈ ਅੰਮਿ੍ਤ ਬਣ ਕੇ ਵਰਿ੍ਹਆ ਮੀਂਹ

ਸੀਂਗੋ ਮੰਡੀ, 15 ਜੂਨ (ਸ਼ਰਮਾ)-ਹਾੜ ਦੀ ਸੰਗਰਾਂਦ ਵਾਲੇ ਦਿਨ ਇਲਾਕੇ ਵਿਚ ਪਈ ਵਰਖਾ ਨਾਲ ਕਿਸਾਨ ਬਾਗੋ-ਬਾਗ ਹਨ, ਨੇ ਦਾਤੇ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਨੀਵੀਂਆਂ ਸੜਕਾਂ ਤੇ ਪਾਣੀ ਭਰਨ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਬਠਿੰਡਾ ਤੋਂ ਸ਼ਾਮਿਲ ਹੋਇਆ ਯੂਥ ਵਰਕਰਾਂ ਦਾ ਕਾਫ਼ਲਾ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਬਠਿੰਡਾ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਅੱਜ ਯੂਥ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 47 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ-7 ਮਰੀਜ਼ਾਂ ਦੀ ਮੌਤਾਂ

ਬਠਿੰਡਾ, 15 ਜੂਨ (ਅਵਤਾਰ ਸਿੰਘ)-ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 7 ਵਿਅਕਤੀਆਂ ਦੀ ਮੌਤ ਹੋ ਗਈ , 47 ਨਵੇਂ ਮਾਮਲੇ ਆਏ ਅਤੇ 165 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ | ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲੇ ਅੰਦਰ ...

ਪੂਰੀ ਖ਼ਬਰ »

ਈ.ਟੀ.ਟੀ. 2364 ਅਧਿਆਪਕ ਯੂਨੀਅਨ ਘੇਰੇਗੀ ਮੋਤੀ ਮਹਿਲ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਈ.ਟੀ.ਟੀ 2364 ਅਧਿਆਪਕ ਯੂਨੀਅਨ ਦੀ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ | ਜਿਸ ਵਿਚ ਮੌਜੂਦ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਭਰਤੀ ਵਿਚ ਸਕਰੂਟਨੀ ਹੋਈ ਨੂੰ ਲਗਭਗ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ...

ਪੂਰੀ ਖ਼ਬਰ »

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਉਣ ਵਾਲੇ ਮਹਾਨ ਦੇਸ਼ ਭਗਤਾਂ ਦਾ ਵੱਡਾ ਪਿੰਡ ਸ਼ੇਖਪੁਰਾ

ਪਿ੍ੰਸ ਗਰਗ 84376-47527 ਸੀਂਗੋ ਮੰਡੀ-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਇਕ ਪਿੰਡ ਸ਼ੇਖ਼ਪੁਰਾ ਤਲਵੰਡੀ ਸਾਬੋ ਤੋਂ ਲੱਗਭੱਗ 7 ਕਿਲੋਮੀਟਰ ਦੀ ਦੂਰੀ 'ਤੇ ਪੂਰਬ ਵੱਲ ਮੌੜ ਰੋਡ 'ਤੇ ਸਥਿਤ ਹੈ, ਪਿੰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੋਂ ਬਹੁਤੀ ਗਿਣਤੀ 'ਚ ਅਜ਼ਾਦੀ ...

ਪੂਰੀ ਖ਼ਬਰ »

ਕੀਮਤਾਂ ਦੀ ਗਿਰਾਵਟ ਕਾਰਨ ਮੰੂਗੀ ਉਤਪਾਦਕਾਂ ਦੇ ਹੌਂਸਲੇ ਪਸਤ

ਨਥਾਣਾ, 15 ਜੂਨ (ਗੁਰਦਰਸ਼ਨ ਲੁੱਧੜ)-ਮਾਲਵੇ ਦੇ ਖੇਤਾਂ ਵਿਚ ਅੱਜ ਕੱਲ੍ਹ ਮੂੰਗੀ ਦੀ ਵਾਢੀ ਅਤੇ ਗਹਾਈ ਦਾ ਸੀਜਨ ਚੱਲ ਰਿਹਾ ਹੈ ਅਤੇ ਫ਼ਸਲੀ ਵਿਭਿੰਨਤਾ ਤਹਿਤ ਕਾਸ਼ਤ ਕਰਨ ਵਾਲੇ ਮੂੰਗੀ ਉਤਪਾਦਕ ਕਿਸਾਨਾਂ ਵਿਚ ਇਸ ਫ਼ਸਲ ਪ੍ਰਤੀ ਕੋਈ ਖਾਸ ਉਤਸ਼ਾਹ ਵੇਖਣ ਨੂੰ ਨਹੀਂ ਮਿਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਚਾਉਕੇ, 15 ਜੂਨ (ਘੜੈਲੀ)-ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਕਰਾੜਵਾਲਾ ਵਿਖੇ ਭਗਤ ਪੂਰਨ ਸਿੰਘ ਯੁਵਕ ਭਲਾਈ ਕਲੱਬ ਅਤੇ ਗੁਰਦੁਆਰਾ ਕਮੇਟੀ ਵਲੋਂ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰੂ ਕਾ ...

ਪੂਰੀ ਖ਼ਬਰ »

ਕਾਂਗੜ ਵਲੋਂ 84 ਲੋੜਵੰਦ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ 40 ਲੱਖ ਦੀ ਸਹਾਇਤਾ ਪ੍ਰਦਾਨ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਸ ਹੋਏ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 84 ਪਰਿਵਾਰਾਂ ਨੂੰ 40 ਲੱਖ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਚੈੱਕ ਵੰਡਣ ਦੀ ਰਸਮ ਸ: ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਸਿਵਲ ਸਰਜਨ ਬਠਿੰਡਾ ਡਾ: ਤੇਜਵੰਤ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਬ-ਸੈਂਟਰ ਤਲਵੰਡੀ ਸਾਬੋ-ਬੀ ਵਿਖੇ ਡਾ: ਦਰਸ਼ਨ ਕੌਰ ਐਸ. ਐਮ. ਓ. ਤਲਵੰਡੀ ਸਾਬੋ ਦੀ ਅਗਵਾਈ ਹੇਠ ਰਾਕੇਸ਼ ਕੁਮਾਰ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ਭੁੱਚੋ ਮੰਡੀ, 15 ਜੂਨ (ਬਿੱਕਰ ਸਿੰਘ ਸਿੱਧੂ) ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਵਰਚੁੁਅਲ ਮੀਟਿੰਗ ਸੂਬਾ ਪ੍ਰਧਾਨ ਗੁੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 24 ਮਈ ਤੋਂ ਸ਼ੁੁਰੂ ਹੋਏ ਸਮੂਹਿਕ ਛੁੱਟੀ ਦੇ ਹੜ੍ਹਤਾਲ 'ਤੇ ਚੱਲੇ 9 ਜੂਨ ...

ਪੂਰੀ ਖ਼ਬਰ »

ਗਠਜੋੜ ਹੋਣ ਦੀ ਖੁਸ਼ੀ ਵਿਚ ਅਕਾਲੀ-ਬਸਪਾ ਸਮਰਥਕਾਂ ਨੇ ਲੱਡੂ ਵੰਡੇ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਸਮਝੌਤਾ ਹੋਣ ਦੀ ਖੁਸ਼ੀ ਵਿਚ ਅੱਜ ਅਕਾਲੀ-ਬਸਪਾ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਗਠਜੋੜ ਦੀ ਸ਼ਾਨਦਾਰ ਜਿੱਤ ਲਈ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਮੈਰਿਟ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਸ. ਸ. ਸ. ਸਕੂਲ ਜਲਾਲ ਜ਼ਿਲ੍ਹਾ ਬਠਿੰਡਾ ਦੇ ਨੌਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਸਿੱਖਿਆ ਵਿਭਾਗ ਦੁਆਰਾ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐਨ. ਐਮ. ਐਮ. ਐਸ.) ...

ਪੂਰੀ ਖ਼ਬਰ »

ਸੀਵਰੇਜ ਕਾਮਿਆਂ ਦੇ ਵੀ ਹੜਤਾਲ 'ਤੇ ਜਾਣ ਨਾਲ ਗਲੀਆਂ 'ਚ ਸੀਵਰੇਜ ਹੋਇਆ ਓਵਰਫ਼ਲੋ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ)-ਸਫ਼ਾਈ ਕਰਮੀਆਂ ਦੀਆਂ ਹੱਕੀ ਮੰਗਾਂ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਸਥਾਨਕ ਨਗਰ ਪੰਚਾਇਤ ਦਫ਼ਤਰ ਅੱਗੇ ਚੱਲ ਰਹੇ ਸੰਘਰਸ਼ ਵਿਚ ਹੁਣ ਸੀਵਰੇਜ ਕਾਮਿਆਂ ਵਲੋਂ ਵੀ ਸ਼ਾਮਿਲ ਹੋ ਜਾਣ ਨਾਲ ਇਤਿਹਾਸਿਕ ਨਗਰ ਦੇ ਦੇ ਪਹਿਲਾਂ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਭਲਕੇ ਬੁੱਧਵਾਰ ਤੋਂ ਕਿਸਾਨ ਔਰਤਾਂ ਦੇ ਵੱਡੇ ਕਾਫ਼ਲੇ ਦਿੱਲੀ ਮੋਰਚਿਆਂ ਵਲ ਰਵਾਨਾ ਹੋਣੇ ਸ਼ੁਰੂ ਹੋਣਗੇ | ਕਿਸਾਨ ਜੱਥੇਬੰਦੀਆਂ ਨੇ ਅਹਿਦ ਕੀਤਾ ਹੈ ਕਿ ਪੰਜਾਬ ਵਿਚ ਝੋਨਾ ਲੁਆਈ ਦੇ ਮੌਜੂਦਾ ਸੀਜ਼ਨ ਦੌਰਾਨ ਦਿੱਲੀ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼

ਮੌੜ ਮੰਡੀ, 15 ਜੂਨ (ਗੁਰਜੀਤ ਸਿੰਘ ਕਮਾਲੂ) ਦ ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਰਜਿ ਦੀ ਇਕ ਅਹਿਮ ਮੀਟਿੰਗ ਇੱਥੇ ਪ੍ਰਧਾਨ ਰੇਸ਼ਮ ਸਿੰਘ ਕੁੱਤੀਵਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਟਰੱਕ ਆਪਰੇਟਰਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਟਰੱਕ ...

ਪੂਰੀ ਖ਼ਬਰ »

ਆਪ' ਮਹਿਲਾ ਵਿੰਗ ਦੀ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਦਾ ਸਨਮਾਨ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਵਲੋਂ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ, ਵਿਚ ਬਠਿੰਡਾ ਜ਼ਿਲ੍ਹੇ ਦੇ ਮਹਿਲਾ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਕੁਲਦੀਪ ਕੌਰ ਭਗਤਾ ਭਾਈ ਕਾ ਨੂੰ ਸੌਂਪੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX