ਤਾਜਾ ਖ਼ਬਰਾਂ


ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 minute ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  48 minutes ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  56 minutes ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 1 hour ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 1 hour ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 1 hour ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 2 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 2 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ
. . .  about 3 hours ago
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਬੀਬੀਆਂ ਵਲੋਂ ਕੀਤੀ ਜਾ ਰਹੀ ...
ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਖੇ ਕੁਲਬੀਰ ਸਿੰਘ ਮੱਤਾ ਨੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ) - ਪੰਜਾਬ ਮੰਡੀ ਬੋਰਡ ਫ਼ਿਰੋਜਪੁਰ ਡਵੀਜ਼ਨ ਦੇ ਅਫ਼ਸਰ ਕੁਲਬੀਰ ਸਿੰਘ ਮੱਤਾ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ...
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
. . .  about 3 hours ago
ਚੰਡੀਗੜ੍ਹ, 28 ਸਤੰਬਰ (ਗੁਰਿੰਦਰ) - ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ...
ਮੁੱਖ ਮੰਤਰੀ ਚੰਨੀ ਦੀ ਕੋਠੀ ਵਲ ਵੱਧ ਰਹੇ ਅਧਿਆਪਕ, ਪੁਲੀਸ ਵਲੋਂ ਰੋਕਣ ਦੇ ਯਤਨ ਜਾਰੀ
. . .  about 3 hours ago
ਖਰੜਾ, 28 ਸਤੰਬਰ (ਜੰਡਪੁਰੀ) - ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਖਰੜ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਊਂਸੀਪਲ ਪਾਰਕ ਵਿਖੇ ਧਰਨਾ ਲਗਾਇਆ ਹੋਇਆ...
ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰੀ ਦੇਸੂਜੋਧਾ ਪੁਲਿਸ ਚੌਕੀ
. . .  about 3 hours ago
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪਿੰਡ ਦੇਸੂਜੋਧਾ ਵਿਚ ਵੱਡੇ ਪੱਧਰ 'ਤੇ ਚਿੱਟਾ ਨਸ਼ਾ ਤਸਕਰੀ ਅਤੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੇ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ...
ਕੈਪਟਨ ਦੇ ਮੀਡੀਆ ਸਲਾਹਕਾਰ ਦਾ ਕੈਪਟਨ ਦੀ ਦਿੱਲੀ ਫੇਰੀ 'ਤੇ ਵੱਡਾ ਬਿਆਨ
. . .  about 3 hours ago
ਚੰਡੀਗੜ੍ਹ, 28 ਸਤੰਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ 'ਤੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਇਕ ਨਿੱਜੀ ਦੌਰਾ ਹੈ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਹੋਵੇਗੀ ਕੱਲ੍ਹ ਸਰਕਾਰ ਦੀ ਬੈਠਕ
. . .  1 minute ago
ਚੰਡੀਗੜ੍ਹ, 28 ਸਤੰਬਰ - ਕਿਸਾਨੀ ਮੰਗਾਂ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਕੱਲ੍ਹ ਪੰਜਾਬ ਸਰਕਾਰ ਦੀ ਬੈਠਕ ...
ਚੋਹਲਾ ਸਾਹਿਬ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ
. . .  about 4 hours ago
ਚੋਹਲਾ ਸਾਹਿਬ, 27 ਸਤੰਬਰ (ਬਲਵਿੰਦਰ ਸਿੰਘ ਚੋਹਲਾ) - ਇਤਿਹਾਸਿਕ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਗੁਰੂ ਅਰਜਨ ਦੇਵ ਜੀ ਸਟੇਡੀਅਮ ਦੇ ਬਾਹਰ 30-40 ਨੌਜਵਾਨਾਂ ਦੇ ਦੋ ਗਰੁੱਪ ਵਿਚ ਆਹਮੋ-ਸਾਹਮਣੇ ਗੋਲੀਆਂ ਚੱਲਣ ਦਾ ਸਮਾਚਾਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਖੇਡ ਜਗਤ

ਗੈਂਗਸਟਰ ਕਿਉਂ ਬਣ ਰਹੇ ਹਨ ਪੰਜਾਬ ਦੇ ਖਿਡਾਰੀ?

ਸਮਾਜ ਨੂੰ ਉਸਾਰੂ ਸੇਧ ਲਈ ਕਿਸੇ ਨਾਇਕ ਦੀ ਜ਼ਰੂਰਤ ਹੁੰਦੀ ਹੈ ਤੇ ਨਾਇਕ ਦੀ ਘਾਟ ਨੌਜਵਾਨਾਂ ਦੀ ਦਿਸ਼ਾਹੀਣਤਾ ਦਾ ਵੱਡਾ ਕਾਰਨ ਹੈ। ਨਾਇਕ ਵਿਚ ਬਹਾਦਰੀ ਤੇ ਸੂਰਬੀਰਤਾ ਦੇ ਗੁਣ ਹੁੰਦੇ ਹਨ। ਇਨ੍ਹਾਂ ਨਾਲ ਰਲਦੇ-ਮਿਲਦੇ ਗੁਣ ਖਿਡਾਰੀਆਂ ਵਿਚ ਵੀ ਹੁੰਦੇ ਹਨ। ਇਕ ਸਮੇਂ ਪਿੰਡਾਂ ਦੇ ਰਖਵਾਲੇ ਖਿਡਾਰੀ ਵੀ ਰਹੇ ਹਨ ਤੇ ਇਨ੍ਹਾਂ ਕਰਕੇ ਪਿੰਡ ਨੂੰ ਸੁਰੱਖਿਅਤ ਮੰਨਿਆ ਜਾਂਦਾ ਸੀ। ਜਿਨ੍ਹਾਂ ਖਿਡਾਰੀਆਂ 'ਤੇ ਸਮਾਜ ਨੂੰ ਮਾਣ ਹੁੰਦਾ ਸੀ ਅੱਜ ਉਨ੍ਹਾਂ ਵਿਚੋਂ ਅਨੇਕਾਂ ਖਿਡਾਰੀ ਆਪਣੀ ਪ੍ਰਤਿਭਾ ਦਾ ਸਹੀ ਪ੍ਰਯੋਗ ਨਹੀਂ ਕਰ ਰਹੇ ਹਨ। ਕਿਤੇ ਨਸ਼ਿਆਂ ਦੀ ਮਾਰ ਪੈ ਰਹੀ ਹੈ ਤੇ ਕਿਤੇ ਰਾਹੋਂ ਕੁਰਾਹੇ ਪੈ ਕੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਗੈਂਗਸਟਰ ਬਣ ਕੇ ਪੁੱਠੇ ਪੈਰੀਂ ਤੁਰ ਪਏ ਹਨ। ਪੰਜਾਬ ਵਿਚ ਨਾਮੀ ਗਂੈਗਸਟਰ 11 ਤੋਂ ਵੱਧ ਹਨ ਤੇ ਜੇ ਇਨ੍ਹਾਂ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹ ਕਦੇ ਖਿਡਾਰੀ ਰਹੇ ਹਨ। ਖੇਡਾਂ ਨੂੰ ਆਪਣਾ ਕਰੀਅਰ ਬਣਾਉਣ ਨੂੰ ਹੀ ਉਨ੍ਹਾਂ ਨੇ ਆਪਣਾ ਮਿਸ਼ਨ ਬਣਾਇਆ ਸੀ, ਪਰ ਉਹ ਕਿਹੜੇ ਹਾਲਾਤ ਸਨ ਜੋ ਇਹ ਰਸਤੇ ਤੋਂ ਭਟਕ ਕੇ ਨਾਮੀ ਗੈਂਗਸਟਰ ਬਣ ਗਏ। ਜਿਵੇਂ ਵਿੱਕੀ ਗੌਂਡਰ ਜੋ ਕਿ ਸਪੋਰਟਸ ਕਾਲਜ ਜਲੰਧਰ ਦਾ ਵਿਦਿਆਰਥੀ ਰਿਹਾ ਤੇ ਨੈਸ਼ਨਲ ਪੱਧਰ ਦਾ ਹੈਮਰ ਥ੍ਰੋਅ ਦਾ ਖਿਡਾਰੀ ਰਿਹਾ। ਸ਼ੇਰਾ ਖੁੱਬਣ ਉਰਫ ਗੁਰਸ਼ਹੀਦ ਸਿੰਘ ਜੋ ਕਿ ਨੈਸ਼ਨਲ ਪੱਧਰ ਦਾ ਹੈਮਰ ਥ੍ਰੋਅ ਦਾ ਖਿਡਾਰੀ ਰਿਹਾ। ਜੈਪਾਲ ਭੁੱਲਰ ਜੋ ਕਿ ਨੈਸ਼ਨਲ ਪੱਧਰ ਦਾ ਹੈਮਰ ਥ੍ਰੋਅ ਦਾ ਖਿਡਾਰੀ ਰਿਹਾ ਅਤੇ ਸਪੋਰਟਸ ਕਾਲਜ ਦਾ ਸਾਬਕਾ ਵਿਦਿਆਰਥੀ ਤੇ ਖਿਡਾਰੀ ਰਿਹਾ ਹੈ। ਪ੍ਰੇਮਾ ਲਾਹੌਰੀਆ ਜੋ ਕਿ 400 ਮੀਟਰ ਦੌੜ ਦਾ ਨਾਮੀ ਅਥਲੀਟ ਰਿਹਾ ਹੈ। ਰੁਪਿੰਦਰ ਗਾਂਧੀ ਜੋ ਕਿ ਨੈਸ਼ਨਲ ਪੱਧਰ ਦਾ ਫੁੱਟਬਾਲ ਖਿਡਾਰੀ ਰਿਹਾ ਹੈ ਤੇ ਜਸਪ੍ਰੀਤ ਸਿੰਘ ਜੱਸੀ ਵੀ ਕਬੱਡੀ ਦਾ ਚੰਗਾ ਖਿਡਾਰੀ ਰਿਹਾ ਹੈ। ਪਰ ਅੱਜ ਜਿਸ ਤਰੀਕੇ ਨਾਲ ਪੰਜਾਬ ਤੇ ਦੇਸ਼ ਵਿਚ ਗੈਂਗਵਾਰ ਵਧ ਰਿਹਾ ਹੈ ਇਹ ਇਕ ਚਿੰਤਾ ਦਾ ਵਿਸ਼ਾ ਹੈ। ਖੇਡਾਂ ਸਾਨੂੰ ਸਪੋਰਟਸਮੈਨਸ਼ਿਪ ਸਿਖਾਉਂਦੀਆਂ ਹਨ, ਜਿੱਤ ਤੇ ਹਾਰ ਇਕ ਸਿੱਕੇ ਦੇ ਦੋ ਪਹਿਲੂ ਹਨ, ਚੰਗੇ ਖਿਡਾਰੀ ਜੋ ਦੇਸ਼ ਦੇ ਲਈ ਬਹੁਤ ਕੁਝ ਖੇਡਾਂ ਦੇ ਖੇਤਰ ਵਿਚ ਕਰ ਸਕਦੇ ਹਨ ਪਰ ਅੱਜ ਗੈਂਗਸਟਰ ਬਣਨਾ ਆਪਣੀ ਸ਼ਾਨ ਸਮਝ ਰਹੇ ਹਨ। ਸਮਾਜ ਨੂੰ ਇਸ ਦਿਸ਼ਾਹੀਣਤਾ ਦਾ ਕਾਰਨ ਲੱਭਣ ਦੀ ਲੋੜ ਹੈ। ਇਸ ਸਬੰਧੀ ਇਕ ਪਿੰਡ, ਸ਼ਹਿਰ ਜਾਂ ਰਾਜ 'ਤੇ ਨਹੀਂ ਸਗੋਂ ਪੂਰੇ ਦੇਸ਼ 'ਤੇ ਸਵਾਲ ਉਠਦਾ ਹੈ। ਕਿਤੇ ਨਾ ਕਿਤੇ ਸਮਾਜ ਦਾ ਗਲਤ ਢਾਂਚਾ, ਸੌੜੀ ਸਿਆਸਤ, ਗਲੈਮਰ ਦੀ ਤੜਕ-ਭੜਕ, ਸਮੇਂ ਦੀਆਂ ਸਰਕਾਰਾਂ ਦਾ ਬਣਦੀ ਜ਼ਿੰਮੇਵਾਰੀ ਤੋਂ ਭੱਜਣਾ, ਨੌਜਵਾਨਾਂ ਤੇ ਖਿਡਾਰੀਆਂ ਨੂੰ ਸਮੇਂ ਸਿਰ ਰੁਜ਼ਗਾਰ ਅਤੇ ਚੰਗੀ ਸੇਧ ਨਾ ਦੇਣਾ, ਲੋੜ ਸਮੇਂ ਚੰਗੇ ਖਿਡਾਰੀ ਦੀ ਮਦਦ ਨਾ ਕਰਨਾ ਆਦਿ ਇਸ ਦੇ ਮੁੱਖ ਕਾਰਨ ਹਨ। ਬਾਕੀ ਰਹੀ ਸਹੀ ਕਸਰ ਗਾਇਕਾਂ ਨੇ ਪੂਰੀ ਕਰ ਦਿੱਤੀ ਹੈ। ਹਰ ਗਾਣੇ ਵਿਚ ਕੁੜੀ ਦੇ ਨਾਲ ਅਸਲ੍ਹੇ ਵਾਲੇ ਗਾਣੇ ਗਾ ਕੇ ਉਹ ਨੌਜਵਾਨ ਪੀੜ੍ਹੀ ਨੂੰ ਗ਼ਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ। ਅੱਜ ਦਾ ਨੌਜਵਾਨ ਅਸਲ੍ਹੇ ਤੇ ਕੁੜੀ ਵਿਚ ਹੀ ਆਪਣਾ ਭਵਿੱਖ ਤਲਾਸ਼ ਰਿਹਾ ਹੈ।
ਜਦੋਂ ਕਿਸਾਨ ਸੰਘਰਸ਼ ਨਵੀਂ ਦਿੱਲੀ ਸ਼ੁਰੂ ਹੋਇਆ ਸੀ ਤੇ ਕਿੰਨੇ ਗਾਣੇ ਅਜਿਹੇ ਜੁਝਾਰੂ ਸੋਚ ਦੇ ਬਣੇ ਸਨ ਅਤੇ ਇਸ ਨੇ ਨੌਜਵਾਨਾਂ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਸੀ। ਦੇਸ਼ ਭਗਤੀ ਤੇ ਸੂਰਬੀਰਤਾ ਦੇ ਗੀਤਾਂ ਨਾਲ ਨੌਜਵਾਨਾਂ ਦੀ ਸੋਚ ਸਮਾਜ ਪ੍ਰਤੀ ਬਦਲਦੀ ਹੈ ਅਤੇ ਹਮੇਸ਼ਾ ਅਸਲ੍ਹੇ ਤੇ ਬੰਦੂਕ ਸੱਭਿਆਚਾਰ ਦੇ ਗਾਣੇ ਨੌਜਵਾਨਾਂ ਨੂੰ ਗ਼ਲਤ ਦਿਸ਼ਾ ਵੱਲ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਇਹ ਗਾਇਕ ਆਪਣੀ ਰੋਜ਼ੀ ਰੋਟੀ ਤਾਂ ਚਲਾ ਰਹੇ ਹਨ ਪਰ ਦੇਸ਼ ਦੀ ਜਵਾਨੀ ਨੂੰ ਗ਼ਲਤ ਦਿਸ਼ਾ ਪ੍ਰਦਾਨ ਕਰਕੇ। ਉਨ੍ਹਾਂ ਨੂੰ ਕੁਰਾਹੇ ਪਾ ਰਹੇ ਹਨ, ਇਸ 'ਤੇ ਵੀ ਲਗਾਮ ਕੱਸਣ ਦੀ ਲੋੜ ਹੈ। ਅਸੀਂ ਤਾਲਾਬੰਦੀ 'ਤੇ ਨਜ਼ਰ ਮਾਰ ਲਈਏ ਤਾਂ ਪਤਾ ਲਗਦਾ ਹੈ ਇਸ ਔਖੇ ਸਮੇਂ ਵਿਚ ਚੰਗੇ ਖਿਡਾਰੀ ਦਿਹਾੜੀ ਕਰਨ ਲਈ ਮਜਬੂਰ ਹੋਏ ਹਨ, ਕਿਸੇ ਨੇ ਸਬਜ਼ੀ ਵੇਚੀ, ਬੋਰੀਆਂ ਢੋਈਆਂ, ਝੋਨਾ ਲਾਇਆ ਤੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਅਤੇ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਆਪਣੇ ਵੋਟ ਬੈਂਕ ਲਈ ਸਹਾਇਤਾ ਤੇ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਪਰ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਸਮੇਂ ਦੀ ਮੰਗ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਿੰਡ ਪੱਧਰ 'ਤੇ ਉਪਰਾਲੇ ਕੀਤੇ ਜਾਣ। ਪੰਜਾਬ ਸਰਕਾਰ ਵਲੋਂ ਭਾਵੇੇਂ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੀ ਸਕੂਲੀ ਸਿੱਖਿਆ ਦੇਸ਼ 'ਚੋਂ ਪਹਿਲੇ ਸਥਾਨ 'ਤੇ ਆ ਗਈ ਹੈ ਪਰ ਪੰਜਾਬ ਦਾ ਪੁਸਤਕ ਸੱਭਿਆਚਾਰ ਅਤਿ ਨਿਵਾਣ ਵੱਲ ਵਧ ਰਿਹਾ ਹੈ। ਖੇਡਾਂ ਤੇ ਕਿਤਾਬਾਂ ਨਾਲ ਨੌਜਵਾਨਾਂ ਨੂੰ ਜੋੜ ਕੇ ਨੌਜਵਾਨੀ ਨੂੰ ਸਾਰਥਕ ਨਤੀਜਿਆਂ ਵੱਲ ਚੰਗੀ ਸੇਧ ਦਿੱਤੀ ਜਾ ਸਕਦੀ ਹੈ। ਦੇਸ਼ ਦੀ ਸਿਆਸੀ ਉਥਲ-ਪੁਥਲ ਜਿਸ ਲਈ ਨੌਜਵਾਨ ਖਾਧ-ਖੁਰਾਕ ਦਾ ਕੰਮ ਕਰਦੇ ਹਨ। ਸਿਆਸੀ ਪਾਰਟੀਆਂ ਵੀ ਭੜਕਾ ਕੇ ਜਾਂ ਵਰਗਲਾ ਕੇ ਉਨ੍ਹਾਂ ਨੂੰ ਆਪਣੇ ਮੰਤਵ ਲਈ ਵਰਤਦੀਆਂ ਹਨ। ਅੱਜ ਖਿਡਾਰੀਆਂ ਨੂੰ ਗੈਂਗਸਟਰਵਾਦ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਨੌਜਵਾਨਾਂ ਨੂੰ ਚੰਗੀ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਦੇ ਕੇ ਹੀ ਗੈਂਗਸਟਰਵਾਦ ਜਾਂ ਹੋਰ ਗ਼ਲਤ ਕੰਮਾਂ ਤੋਂ ਰੋਕਿਆ ਜਾ ਸਕਦਾ ਹੈ।
ਇਕ ਸਮੇਂ ਖਿਡਾਰੀਆਂ ਦਾ ਮੱਕਾ ਪੀ.ਏ.ਪੀ. ਕੈਂਪਸ ਜਲੰਧਰ ਉਸ ਸਮੇਂ ਕੇਵਲ ਪੰਜਾਬੀ ਖਿਡਾਰੀਆਂ ਨੂੰ ਹੀ ਆਪਣੇ ਕਲਾਵੇ ਵਿਚ ਨਹੀਂ ਲੈਂਦਾ ਸੀ ਬਲਕਿ ਹਿਮਾਚਲ, ਹਰਿਆਣਾ ਤੇ ਰਾਜਸਥਾਨ ਦੇ ਖਿਡਾਰੀਆਂ ਦੀ ਰੋਜ਼ੀ-ਰੋਟੀ 'ਤੇ ਸ਼ਰਨ ਸਥਲੀ ਵੀ ਸੀ। ਦੁਖਾਂਤ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਫ਼ੌਜ, ਨੀਮ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਦੀ ਭਰਤੀ ਦੇ ਬੂਹੇ ਬੰਦ ਹੋਣ ਕਰਕੇ ਸਿਆਸਤਦਾਨਾਂ ਦੀ ਪੁਸ਼ਤ ਪਨਾਹੀ ਹੇਠ ਚਲ ਰਹੇ ਲੈਂਡ ਮਾਫੀਆ, ਰੇਤ ਮਾਫੀਆ ਲਈ ਇਹ ਨੌਜਵਾਨ ਹਰਿਆਵਲ ਦਸਤੇ ਸਾਬਤ ਹੋ ਰਹੇ ਹਨ। ਨਿਰਾਸ਼ਤਾ 'ਚੋਂ ਨੌਜਵਾਨਾਂ ਨੂੰ ਕੱਢਣ ਦੇ ਲਈ ਰੁਜ਼ਗਾਰ, ਸਮਾਜਿਕ ਸਰੋਕਾਰ ਤੇ ਸਾਫ਼-ਸੁਥਰੀ ਲੋਕਤੰਤਰਿਕ ਪ੍ਰਣਾਲੀ ਦੀ ਜ਼ਰੂਰਤ ਹੈ। ਜਿਸ ਲਈ ਨੌਜਵਾਨਾਂ ਦੇ ਮਹਾਨ ਨਾਇਕ ਸ਼ਹੀਦੇ -ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਪੰਜਾਬ ਦੀਆਂ ਸ਼ਾਨਾਮਤੀ ਪਰੰਪਰਾਵਾਂ ਨੂੰ ਗਲ ਦੇ ਨਾਲ ਲਾਉਣ ਦੀ ਜ਼ਰੂਰਤ ਹੈ। ਸ਼ਾਲਾ! ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਸਿਆਸੀ ਇੱਛਾ ਸ਼ਕਤੀ ਦੀ ਬਰਸਾਤ ਜਲਦੀ ਆਵੇ ਤਾਂ ਹੀ ਰੋਜ਼ ਬੁੱਢੇ ਮਾਪਿਆਂ ਦੇ ਮੋਢਿਆਂ 'ਤੇ ਸ਼ਮਸ਼ਾਨਘਾਟਾਂ ਨੂੰ ਜਾ ਰਹੀਆਂ ਅਣਿਆਈ ਮੌਤ ਮਰੇ ਨੌਜਵਾਨਾਂ ਦੀਆਂ ਅਰਥੀਆਂ ਤੋਂ ਨਿਜਾਤ ਮਿਲ ਸਕੇਗੀ।

-ਮੋਬਾਈਲ : 98729-78781

ਖ਼ਬਰ ਸ਼ੇਅਰ ਕਰੋ

 

ਖੇਡ ਜਗਤ 'ਚ ਭਾਰਤੀ ਫੁੱਟਬਾਲ ਦਾ ਸਿਰਨਾਵਾਂ ਬਣਿਆ ਸੁਨੀਲ ਛੇਤਰੀ

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਤੇਜ਼-ਤਰਾਰ ਸਟਰਾਈਕਰ (ਹਮਲਾਵਰ) ਗੋਲ ਕਰਨ ਦੇ ਮਾਮਲੇ 'ਚ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ 'ਚ ਆਪਣਾ ਨਾਂਅ ਦਰਜ ਕਰਵਾਉਣ ਦਾ ਵੱਡਾ ਕਾਰਨਾਮਾ ਕੀਤਾ ਹੈ। ਛੇਤਰੀ ਦੀ ਇਸ ਪ੍ਰਾਪਤੀ ਸਦਕਾ ਭਾਰਤੀ ਫੁੱਟਬਾਲ ਦੀ ਕੌਮਾਂਤਰੀ ...

ਪੂਰੀ ਖ਼ਬਰ »

ਸਰਕਾਰਾਂ ਖੇਡਾਂ ਨੂੰ ਦੇਸ਼ 'ਤੇ ਬੋਝ ਨਾ ਸਮਝਣ

ਸਾਡੇ ਇਥੇ ਬਹੁਤ ਲੋਕ ਖੇਡਾਂ 'ਚ ਰੁਚਿਤ ਨਹੀਂ, ਆਵਾਮ ਦੀ ਖੇਡਾਂ 'ਚ ਦਿਲਚਸਪੀ ਨਹੀਂ ਸਗੋਂ ਰਾਜਨੀਤੀ ਦੀਆਂ ਖੇਡਾਂ 'ਚ ਹਰ ਆਮ ਖਾਸ ਆਦਮੀ ਉਲਝਿਆ ਹੋਇਆ ਹੈ। ਤੁਸੀਂ ਧੱਕੇ ਨਾਲ ਕਿਸੇ ਪ੍ਰਾਂਤ, ਕਿਸੇ ਦੇਸ਼ ਨੂੰ ਕੋਈ ਵੀ ਵਿਸ਼ੇਸ਼ਣ, ਕੋਈ ਵੀ ਸੰਗਿਆ ਦੇ ਸਕਦੇ ਹੋ ਪਰ ਹਕੀਕਤ ਉਹ ...

ਪੂਰੀ ਖ਼ਬਰ »

ਜ਼ਮੀਨ ਤੋਂ ਅਸਮਾਨ ਛੂਹਣ ਵਾਲੀ ਵੀਲ੍ਹਚੇਅਰ ਬਾਸਕਿਟਬਾਲ ਖਿਡਾਰਨ ਮੀਨਾਕਸ਼ੀ ਯਾਦਵ

ਮੀਨਾਕਸ਼ੀ ਯਾਦਵ ਇਕ ਅਜਿਹਾ ਨਾਂਅ ਹੈ ਜਿਸ ਨੂੰ ਜੇਕਰ ਹਿੰਮਤ ਅਤੇ ਦਲੇਰੀ ਦੀ ਸਿਖਰ ਆਖ ਦਿੱਤਾ ਜਾਵੇ ਤਾਂ ਗੱਲ ਬਿਲਕੁਲ ਸੱਚੀ ਹੈ ਇਸੇ ਲਈ ਤਾਂ ਅੱਜ ਉਹ ਆਪਣੇ-ਆਪ ਨੂੰ ਅਪਾਹਜ ਨਹੀਂ ਮੰਨਦੀ ਅਤੇ ਆਖਦੀ ਹੈ ਕਿ ਰੁਕੋ ਨਹੀਂ ਅੱਗੇ ਵਧੋ ਕਿਉਂਕਿ ਮੰਜ਼ਿਲ ਪਿੱਛੇ ਨਹੀਂ ...

ਪੂਰੀ ਖ਼ਬਰ »

ਡਿੰਗਕੋ ਸਿੰਘ ਦੇ ਡੰਕੇ ਨੂੰ ਯਾਦ ਕਰਦਿਆਂ

ਭਾਰਤ ਵਲੋਂ ਸੰਨ 1998 ਵਿਚ ਪੋਖਰਨ, ਰਾਜਸਥਾਨ ਵਿਖੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵਲੋਂ ਉਸ ਵੇਲੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ ਅਸਲ ਵਿਚ ਭਾਰਤ ਵਲੋਂ ਛੇਵਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX