ਤਾਜਾ ਖ਼ਬਰਾਂ


ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  24 minutes ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  37 minutes ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 2 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 2 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 minute ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 3 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ
. . .  about 3 hours ago
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਬੀਬੀਆਂ ਵਲੋਂ ਕੀਤੀ ਜਾ ਰਹੀ ...
ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਖੇ ਕੁਲਬੀਰ ਸਿੰਘ ਮੱਤਾ ਨੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ) - ਪੰਜਾਬ ਮੰਡੀ ਬੋਰਡ ਫ਼ਿਰੋਜਪੁਰ ਡਵੀਜ਼ਨ ਦੇ ਅਫ਼ਸਰ ਕੁਲਬੀਰ ਸਿੰਘ ਮੱਤਾ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ...
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
. . .  about 4 hours ago
ਚੰਡੀਗੜ੍ਹ, 28 ਸਤੰਬਰ (ਗੁਰਿੰਦਰ) - ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ...
ਮੁੱਖ ਮੰਤਰੀ ਚੰਨੀ ਦੀ ਕੋਠੀ ਵਲ ਵੱਧ ਰਹੇ ਅਧਿਆਪਕ, ਪੁਲੀਸ ਵਲੋਂ ਰੋਕਣ ਦੇ ਯਤਨ ਜਾਰੀ
. . .  about 4 hours ago
ਖਰੜਾ, 28 ਸਤੰਬਰ (ਜੰਡਪੁਰੀ) - ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਖਰੜ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਊਂਸੀਪਲ ਪਾਰਕ ਵਿਖੇ ਧਰਨਾ ਲਗਾਇਆ ਹੋਇਆ...
ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰੀ ਦੇਸੂਜੋਧਾ ਪੁਲਿਸ ਚੌਕੀ
. . .  about 4 hours ago
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪਿੰਡ ਦੇਸੂਜੋਧਾ ਵਿਚ ਵੱਡੇ ਪੱਧਰ 'ਤੇ ਚਿੱਟਾ ਨਸ਼ਾ ਤਸਕਰੀ ਅਤੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੇ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ...
ਕੈਪਟਨ ਦੇ ਮੀਡੀਆ ਸਲਾਹਕਾਰ ਦਾ ਕੈਪਟਨ ਦੀ ਦਿੱਲੀ ਫੇਰੀ 'ਤੇ ਵੱਡਾ ਬਿਆਨ
. . .  about 4 hours ago
ਚੰਡੀਗੜ੍ਹ, 28 ਸਤੰਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ 'ਤੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਇਕ ਨਿੱਜੀ ਦੌਰਾ ਹੈ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਹੋਵੇਗੀ ਕੱਲ੍ਹ ਸਰਕਾਰ ਦੀ ਬੈਠਕ
. . .  about 4 hours ago
ਚੰਡੀਗੜ੍ਹ, 28 ਸਤੰਬਰ - ਕਿਸਾਨੀ ਮੰਗਾਂ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਕੱਲ੍ਹ ਪੰਜਾਬ ਸਰਕਾਰ ਦੀ ਬੈਠਕ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਖੇਡ ਜਗਤ

ਗੈਂਗਸਟਰ ਕਿਉਂ ਬਣ ਰਹੇ ਹਨ ਪੰਜਾਬ ਦੇ ਖਿਡਾਰੀ?

ਸਮਾਜ ਨੂੰ ਉਸਾਰੂ ਸੇਧ ਲਈ ਕਿਸੇ ਨਾਇਕ ਦੀ ਜ਼ਰੂਰਤ ਹੁੰਦੀ ਹੈ ਤੇ ਨਾਇਕ ਦੀ ਘਾਟ ਨੌਜਵਾਨਾਂ ਦੀ ਦਿਸ਼ਾਹੀਣਤਾ ਦਾ ਵੱਡਾ ਕਾਰਨ ਹੈ। ਨਾਇਕ ਵਿਚ ਬਹਾਦਰੀ ਤੇ ਸੂਰਬੀਰਤਾ ਦੇ ਗੁਣ ਹੁੰਦੇ ਹਨ। ਇਨ੍ਹਾਂ ਨਾਲ ਰਲਦੇ-ਮਿਲਦੇ ਗੁਣ ਖਿਡਾਰੀਆਂ ਵਿਚ ਵੀ ਹੁੰਦੇ ਹਨ। ਇਕ ਸਮੇਂ ...

ਪੂਰੀ ਖ਼ਬਰ »

ਖੇਡ ਜਗਤ 'ਚ ਭਾਰਤੀ ਫੁੱਟਬਾਲ ਦਾ ਸਿਰਨਾਵਾਂ ਬਣਿਆ ਸੁਨੀਲ ਛੇਤਰੀ

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਤੇਜ਼-ਤਰਾਰ ਸਟਰਾਈਕਰ (ਹਮਲਾਵਰ) ਗੋਲ ਕਰਨ ਦੇ ਮਾਮਲੇ 'ਚ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ 'ਚ ਆਪਣਾ ਨਾਂਅ ਦਰਜ ਕਰਵਾਉਣ ਦਾ ਵੱਡਾ ਕਾਰਨਾਮਾ ਕੀਤਾ ਹੈ। ਛੇਤਰੀ ਦੀ ਇਸ ਪ੍ਰਾਪਤੀ ਸਦਕਾ ਭਾਰਤੀ ਫੁੱਟਬਾਲ ਦੀ ਕੌਮਾਂਤਰੀ ...

ਪੂਰੀ ਖ਼ਬਰ »

ਸਰਕਾਰਾਂ ਖੇਡਾਂ ਨੂੰ ਦੇਸ਼ 'ਤੇ ਬੋਝ ਨਾ ਸਮਝਣ

ਸਾਡੇ ਇਥੇ ਬਹੁਤ ਲੋਕ ਖੇਡਾਂ 'ਚ ਰੁਚਿਤ ਨਹੀਂ, ਆਵਾਮ ਦੀ ਖੇਡਾਂ 'ਚ ਦਿਲਚਸਪੀ ਨਹੀਂ ਸਗੋਂ ਰਾਜਨੀਤੀ ਦੀਆਂ ਖੇਡਾਂ 'ਚ ਹਰ ਆਮ ਖਾਸ ਆਦਮੀ ਉਲਝਿਆ ਹੋਇਆ ਹੈ। ਤੁਸੀਂ ਧੱਕੇ ਨਾਲ ਕਿਸੇ ਪ੍ਰਾਂਤ, ਕਿਸੇ ਦੇਸ਼ ਨੂੰ ਕੋਈ ਵੀ ਵਿਸ਼ੇਸ਼ਣ, ਕੋਈ ਵੀ ਸੰਗਿਆ ਦੇ ਸਕਦੇ ਹੋ ਪਰ ਹਕੀਕਤ ਉਹ ਨਹੀਂ ਹੁੰਦੀ। ਸਾਡੇ ਦੇਸ਼ 'ਚ ਖੇਡਾਂ ਆਮ ਆਦਮੀ ਦੀਆਂ ਜ਼ਰੂਰਤਾਂ 'ਚ ਨਹੀਂ ਆਉਂਦੀਆਂ, ਕਿਸੇ ਘਰ, ਕਿਸੇ ਗਲੀ, ਮੁਹੱਲੇ ਵਿਚ ਖੇਡਾਂ ਦੇ ਵਿਕਾਸ ਦੀ ਮੰਗ ਬਹੁਤੀ ਜ਼ਿਆਦਾ ਉਠਦੀ ਵੀ ਨਹੀਂ। ਖੇਡਾਂ ਦੇ ਵਿਕਾਸ ਦੇ ਨਾਂਅ 'ਤੇ ਕਿਸੇ ਰਾਜਨੀਤਕ ਲੀਡਰ ਦਾ ਘਿਰਾਓ ਕਦੇ ਨਹੀਂ ਹੋਇਆ, ਖੇਡਾਂ ਨੂੰ ਸਮਰਪਿਤ ਕੋਈ ਰੈਲੀ, ਜਲਸਾ, ਕੋਈ ਰੋਡ ਮਾਰਚ ਵੀ ਕਦੇ ਨਹੀਂ ਹੁੰਦਾ। ਸਰਕਾਰ ਅੱਗੇ ਸਾਡੀਆਂ ਮੰਗਾਂ ਆਮ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਲੈ ਕੇ ਹੁੰਦੀਆਂ ਹਨ। ਸਾਨੂੰ ਲਗਦੈ ਕਿ ਖੇਡਾਂ ਸਾਡੇ ਦੇਸ਼ 'ਚ ਆਮ ਆਦਮੀ ਦੀਆਂ ਜ਼ਰੂਰਤਾਂ 'ਚ ਸ਼ਾਮਿਲ ਨਹੀਂ, ਤੁਸੀਂ ਭਾਰਤ ਨੂੰ ਸੂਰਵੀਰਾਂ, ਯੋਧਿਆਂ ਦੀ ਧਰਤੀ ਕਹਿਣ ਲਈ ਸੁਤੰਤਰ ਪਰ ਅੱਜ ਦੇ ਇਹ ਸੂਰਬੀਰ ਤੇ ਯੋਧੇ, ਖੇਡ ਖੇਡਣ ਲਈ ਤਰਲੋਮੱਛੀ ਹੁੰਦੇ ਨਹੀਂ ਵੇਖੇ ਜਾਂਦੇ। ਤੁਸੀਂ ਪੰਜਾਬ ਨੂੰ ਅਣਖੀ ਯੋਧਿਆਂ, ਅਣਖੀਲੇ ਪੰਜਾਬੀਆਂ ਦੀ ਧਰਤੀ ਕਹਿਣ ਲਈ ਆਜ਼ਾਦ ਹੋ ਪਰ ਇਹ ਅਣਖੀ ਪੀੜ੍ਹੀਆਂ ਦੇ ਵਾਰਸ ਹੁਣ ਖੇਡ 'ਚ ਆਪਣੀ ਦਿਲਚਸਪੀ ਨਹੀਂ ਰੱਖਦੇ। ਆਰਾਮ ਪ੍ਰਸਤ ਖੇਡ ਕ੍ਰਿਕਟ ਜੇ ਸਾਰਾ ਭਾਰਤ ਖੇਡ ਰਿਹਾ ਹੈ ਤਾਂ ਤੁਸੀਂ ਕ੍ਰਿਕਟ ਦੇ ਆਧਾਰ 'ਤੇ ਭਾਰਤ ਨੂੰ ਖੇਡ ਪ੍ਰੇਮੀਆਂ ਦਾ ਦੇਸ਼ ਨਹੀਂ ਕਹਿ ਸਕਦੇ।
ਇਹੀ ਕਾਰਨ ਹੈ ਕਿ ਸਾਡੀ ਸਰਕਾਰ ਵੀ ਖੇਡਾਂ 'ਚ ਬਹੁਤੀ ਰੁਚੀ ਨਹੀਂ ਰੱਖਦੀ। ਜ਼ਿਆਦਾ ਤੋਂ ਜ਼ਿਆਦਾ ਖੇਡ ਮੈਦਾਨਾਂ ਦਾ ਪ੍ਰਬੰਧ ਕਰਨਾ ਸਰਕਾਰ ਦਾ ਕੋਈ ਸਰੋਕਾਰ ਨਹੀਂ, ਸਰਕਾਰ ਆਪਣੇ ਬਜਟ ਦਾ ਵੱਡਾ ਹਿੱਸਾ ਖੇਡਾਂ ਦੇ ਵਿਕਾਸ ਲਈ ਰੱਖਣ ਤੋਂ ਹਮੇਸ਼ਾ ਕੰਨੀ ਕਤਰਾਉਂਦੀ ਹੈ। ਉਸ ਨੂੰ ਪਤਾ ਹੈ ਕਿ ਲੋਕ ਖੇਡ ਸਹੂਲਤਾਂ ਲਈ ਰੌਲਾ ਘੱਟ ਪਾ ਰਹੇ ਹਨ। ਆਮ ਸਹੂਲਤਾਂ ਦੀ ਘਾਟ ਦਾ ਸ਼ੋਰ ਬਹੁਤਾ ਹੁੰਦਾ ਹੈ। ਇਥੇ ਸਰਕਾਰ ਰਾਜਨੀਤੀ ਦੀ ਖੇਡ ਖੇਡਦੀ ਹੈ ਪਰ ਦੂਸਰੇ ਪਾਸੇ ਖੇਡਾਂ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦੀਆਂ ਹਨ। ਖੇਡਾਂ ਦਾ ਦੇਸ਼ ਦੇ ਵਿਕਾਸ, ਉਤਪਾਦਨ ਅਤੇ ਸੁਰੱਖਿਆ ਨਾਲ ਬਹੁਤ ਡੂੰਘਾ ਸਬੰਧ ਹੈ। ਇਹ ਹਕੀਕਤ ਹੈ ਕਿ ਦੇਸ਼ ਦਾ ਪੈਸਾ ਉਤਪਾਦਨ ਇਕਾਈਆਂ 'ਤੇ ਲਾਉਣ ਦੀ ਬਜਾਏ ਖੇਡ ਮੈਦਾਨਾਂਜਾਂ ਅੰਤਰਰਾਸ਼ਟਰੀ ਖਿਡਾਰੀ ਤਿਆਰ ਕਰਨ 'ਤੇ ਲਾਉਣ ਨਾਲ ਕੋਈ ਕੀਮਤੀ ਚੀਜ਼ ਪ੍ਰਾਪਤ ਨਹੀਂ ਹੋਣੀ, ਨਾ ਹੀ ਉਲੰਪਿਕ ਤਮਗੇ ਜਿੱਤਣ ਨਾਲ, ਉਲੰਪੀਅਨ ਬਣਨ ਨਾਲ ਦੇਸ਼ ਦੀ ਗੁਰਬਤ ਦੂਰ ਹੋਣੀ ਹੈ, ਨਾ ਤਗਮਿਆਂ ਨਾਲ ਕਿਸੇ ਦਾ ਢਿੱਡ ਭਰਨਾ ਹੈ, ਤਗਮੇ ਸਿਰਫ਼ ਸਜਾਵਟ ਲਈ ਹੀ ਵਰਤੇ ਜਾ ਸਕਦੇ ਹਨ। ਭਾਰਤੀ ਸੋਚ ਅਜੇ ਇਸ ਫਲਸਫੇ ਤੋਂ ਦੂਰ ਹੈ ਕਿ ਤੰਦਰੁਸਤ ਸਰੀਰ 'ਚ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ। ਇਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਸੇ ਰਾਜਨੀਤਕ ਬੁਲਾਰੇ ਨੇ ਕਦੇ ਬੁਹਤਾ ਕੁਝ ਨਹੀਂ ਬੋਲਿਆ ਕਿਉਂਕਿ ਉਨ੍ਹਾਂ ਨੂੰ ਖੇਡਾਂ ਹਮੇਸ਼ਾ ਸਰਕਾਰ ਤੇ ਦੇਸ਼ 'ਤੇ ਬੋਝ ਹੀ ਲੱਗੀਆਂ ਹਨ। ਨਸ਼ੇ ਦੇ ਖਾਤਮੇ ਦਾ ਭਾਸ਼ਨ ਹਰ ਰਾਜਨੀਤਕ ਲੀਡਰ ਨੂੰ ਪੂਰੀ ਤਰ੍ਹਾਂ ਜ਼ਬਾਨੀ ਯਾਦ ਹੁੰਦਾ ਹੈ ਪਰ ਜੇ ਖੇਡਾਂ ਦੇ ਵਿਕਾਸ ਨਾਲ, ਖੇਡ ਮੈਦਾਨ ਦੀ ਹੋਂਦ ਨਾਲ ਨਸ਼ੇ ਦਾ ਖਾਤਮਾ ਕਰਨ ਦੀ ਗੱਲ ਸਿਆਸਤਦਾਨਾਂ ਨਾਲ ਤੋਰੀਏ ਤਾਂ ਉਹ ਇਸ ਭਾਸ਼ਨ ਤੋਂ ਕੰਨੀ ਕਤਰਾਉਂਦੇ ਹਨ। ਅਮਰੀਕਾ, ਰੂਸ, ਚੀਨ, ਆਸਟ੍ਰੇਲੀਆ ਦੀ ਖੇਡਾਂ 'ਚ ਸਰਦਾਰੀ ਹੈ। ਜ਼ਾਹਿਰ ਹੈ ਕਿ ਇਨ੍ਹਾਂ ਦੇਸ਼ਾਂ ਦੇ ਨੌਜਵਾਨ ਬਾਕੀ ਦੇਸ਼ਾਂ ਨਾਲੋਂ ਤਕੜੇ ਹਨ, ਪਰ ਭਾਰਤ ਦੇ ਨੌਜਵਾਨ ਹੁਣ ਕਾਗਜ਼ਾਂ ਵਿਚ ਤਕੜੇ ਹਨ। ਸੂਰਬੀਰਾਂ ਦੀ ਧਰਤੀ ਨੇ ਉਲੰਪਿਕ ਖੇਡਾਂ 'ਚ ਦਹਾਕਿਆਂ ਤੋਂ ਕੋਈ ਕਮਾਲ ਨਹੀਂ ਦਿਖਾਏ।
ਇਹ ਸਭ ਕੁਝ ਇਹ ਸਿੱਧ ਕਰਦਾ ਹੈ ਕਿ ਸਾਡੀ ਸਰਕਾਰ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਸਰਕਾਰ ਖੇਡਾਂ ਦੇ ਵਿਕਾਸ ਨੂੰ ਆਪਣੇ 'ਤੇ ਬੋਝ ਨਾ ਸਮਝੇ, ਖੇਡਾਂ 'ਤੇ ਲਾਇਆ ਪੈਸਾ, ਖਿਡਾਰੀਆਂ 'ਤੇ ਖਰਚ ਕੀਤਾ ਧਨ ਕਦੇ ਅੰਜਾਈਂ ਨਹੀਂ ਜਾਂਦਾ।
'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਕਵੀ ਇਕਬਾਲ ਦੀ ਕਲਪਨਾ ਤੇ ਭਾਵੁਕਤਾ ਹੀ ਨਾ ਬਣ ਕੇ ਰਹਿ ਜਾਵੇ। ਸਗੋਂ ਇਸ ਸਦੀ 'ਚ ਭਾਰਤ ਨੂੰ ਖੇਡਾਂ 'ਚ ਵੀ ਇਕ ਮਹਾਂਸ਼ਕਤੀ ਬਣਨ ਦੀ ਜ਼ਰੂਰਤ ਹੈ। ਅਸੀਂ ਕਈ ਵਾਰ ਸੋਚਦੇ ਹਾਂ ਕਿ ਜਿਹੜੀ ਸਰਕਾਰ ਖੇਡਾਂ ਦੇ ਵਿਕਾਸ ਲਈ ਕੁਝ ਨਹੀਂ ਕਰਦੀ, ਸਿਰਫ਼ ਰਾਜਨੀਤਕ ਲੀਡਰ ਖੇਡਾਂ ਨੂੰ ਭਾਸ਼ਨ ਤੱਕ ਹੀ ਸੀਮਤ ਰੱਖਦੇ ਹਨ, ਉਸ ਦੇਸ਼ 'ਚ ਜੇ ਕਿਤੇ ਭੁੱਲ-ਭੁਲੇਖੇ ਕੋਈ ਖਿਡਾਰੀ ਉਲੰਪਿਕ ਮੈਡਲ ਜਿੱਤ ਕੇ ਜੇ ਵਾਹ-ਵਾਹ ਕਰਵਾ ਦੇਵੇ ਤਾਂ ਇਕ ਮੈਡਲ ਬਦਲੇ ਵੱਡੀ-ਵੱਡੀ ਇਨਾਮੀ ਰਾਸ਼ੀ ਦੇਣ ਵਾਲੀ ਸਰਕਾਰ, ਵਾਸਤਵਿਕ 'ਚ ਜਿੱਤੇ ਮੈਡਲਾਂ ਦੇ ਬਦਲੇ ਇਨਾਮੀ ਰਾਸ਼ੀ ਨੂੰ ਵੀ ਦੇਸ਼ 'ਤੇ ਬੋਝ ਹੀ ਨਾ ਸਮਝ ਲਵੇ। ਜ਼ਰਾ ਧਿਆਨ ਨਾਲ ਸੋਚਿਓ ਜਨਾਬ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410.

ਖ਼ਬਰ ਸ਼ੇਅਰ ਕਰੋ

 

ਜ਼ਮੀਨ ਤੋਂ ਅਸਮਾਨ ਛੂਹਣ ਵਾਲੀ ਵੀਲ੍ਹਚੇਅਰ ਬਾਸਕਿਟਬਾਲ ਖਿਡਾਰਨ ਮੀਨਾਕਸ਼ੀ ਯਾਦਵ

ਮੀਨਾਕਸ਼ੀ ਯਾਦਵ ਇਕ ਅਜਿਹਾ ਨਾਂਅ ਹੈ ਜਿਸ ਨੂੰ ਜੇਕਰ ਹਿੰਮਤ ਅਤੇ ਦਲੇਰੀ ਦੀ ਸਿਖਰ ਆਖ ਦਿੱਤਾ ਜਾਵੇ ਤਾਂ ਗੱਲ ਬਿਲਕੁਲ ਸੱਚੀ ਹੈ ਇਸੇ ਲਈ ਤਾਂ ਅੱਜ ਉਹ ਆਪਣੇ-ਆਪ ਨੂੰ ਅਪਾਹਜ ਨਹੀਂ ਮੰਨਦੀ ਅਤੇ ਆਖਦੀ ਹੈ ਕਿ ਰੁਕੋ ਨਹੀਂ ਅੱਗੇ ਵਧੋ ਕਿਉਂਕਿ ਮੰਜ਼ਿਲ ਪਿੱਛੇ ਨਹੀਂ ...

ਪੂਰੀ ਖ਼ਬਰ »

ਡਿੰਗਕੋ ਸਿੰਘ ਦੇ ਡੰਕੇ ਨੂੰ ਯਾਦ ਕਰਦਿਆਂ

ਭਾਰਤ ਵਲੋਂ ਸੰਨ 1998 ਵਿਚ ਪੋਖਰਨ, ਰਾਜਸਥਾਨ ਵਿਖੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵਲੋਂ ਉਸ ਵੇਲੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ ਅਸਲ ਵਿਚ ਭਾਰਤ ਵਲੋਂ ਛੇਵਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX