ਤਾਜਾ ਖ਼ਬਰਾਂ


ਸਿੱਧੂ ਅਤੇ ਚੰਨੀ ਦੋਵੇਂ ਹੋਣਗੇ 2022 ਦੀਆਂ ਚੋਣਾਂ ਵਿਚ ਚਿਹਰਾ - ਰਣਦੀਪ ਸਿੰਘ ਸੁਰਜੇਵਾਲਾ
. . .  1 minute ago
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਕਾਂਗਰਸ ਦਾ ਚਿਹਰਾ...
ਸਿਵਲ ਸਕੱਤਰੇਤ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਥੋੜ੍ਹੇ ਸਮੇਂ ਤੱਕ ਪੰਜਾਬ ਕੈਬਨਿਟ ਦੀ ਹੋ ਸਕਦੀ ਹੈ ਪਹਿਲੀ ਮੀਟਿੰਗ
. . .  0 minutes ago
ਚੰਡੀਗੜ੍ਹ, 20 ਸਤੰਬਰ - ਸਿਵਲ ਸਕੱਤਰੇਤ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਥੋੜ੍ਹੇ ਸਮੇਂ ਤੱਕ ਪੰਜਾਬ ਕੈਬਨਿਟ ਦੀ ਹੋ....
ਰੂਸ : ਯੂਨੀਵਰਸਿਟੀ ਦੇ ਕੈਂਪਸ ਵਿਚ ਹੋਈ ਗੋਲੀਬਾਰੀ , ਅੱਠ ਲੋਕਾਂ ਦੀ ਮੌਤ
. . .  35 minutes ago
ਮਾਸਕੋ, 20 ਸਤੰਬਰ - ਰੂਸ ਦੇ ਸ਼ਹਿਰ ਪੇਰਮ ਦੀ ਇਕ ਯੂਨੀਵਰਸਿਟੀ ਦੇ ਕੈਂਪਸ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਇਸ ਘਟਨਾ ਵਿਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ਨਿਕਲੇ
. . .  47 minutes ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ....
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਨੇ ਗਠਿਤ ਕੀਤੀ 5 ਮੈਂਬਰੀ ਕਮੇਟੀ
. . .  48 minutes ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਕਰਨੈਲ ਸਿੰਘ) - ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ 'ਤੇ ਵਿਸਥਾਰ ਨਾਲ ਵਿਚਾਰ ਕਰਨ ਉਪਰੰਤ ਮਾਹਿਰਾਂ ਦੀ 5 ਮੈਂਬਰੀ ਕਮੇਟੀ ਦਾ ਗਠਿਤ ਕੀਤਾ...
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਗੁਰਧਾਮ ਯਾਤਰਾ ਲਈ ਹੋਏ ਰਵਾਨਾ
. . .  about 1 hour ago
ਅੰਮ੍ਰਿਤਸਰ,20 ਸਤੰਬਰ(ਜਸਵੰਤ ਜੱਸ) ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ...
ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾਏ ਗਏ
. . .  about 1 hour ago
ਚੰਡੀਗੜ੍ਹ, 20 ਸਤੰਬਰ - ਨਵੇਂ ਮੁੱਖ ਮੰਤਰੀ ਬਣਦੀਆਂ ਹੀ ਸੀ.ਐਮ.ਓ. ਵਿਚ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ | ਹੁਸਨ ਲਾਲ ਨੂੰ ਨਵੇਂ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਅਤੇ ਰਾਹੁਲ ਤਿਵਾੜੀ ਨੂੰ ਸਪੈਸ਼ਲ....
ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ। ਪਿੰਡਾਂ 'ਚ ਹੁਣ ਨਹੀਂ ਆਵੇਗਾ....
ਮੇਰੀ ਅਪੀਲ 'ਤੇ ਸਾਰੇ ਕਰਮਚਾਰੀ ਹੜਤਾਲਾਂ ਬੰਦ ਕਰ ਕੇ ਆਪਣੇ ਕੰਮ 'ਤੇ ਆ ਜਾਣ - ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਮੇਰਾ ਬਿਸਤਰਾ ਮੇਰੀ ਗੱਡੀ ਵਿਚ ਹੀ ਲੱਗਾ ਹੋਇਆ ਹੈ ਅਤੇ ਮੈਂ ਦੋ ਦਿਨ ਪੱਕਾ ਦਫ਼ਤਰ ਵਿਚ ਰਹਾਂਗਾ ...
ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੀਤਾ ਧੰਨਵਾਦ
. . .  49 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਾਬਕਾ ਪ੍ਰਧਾਨਾਂ ਅਤੇ ਹਾਈਕਮਾਨ ਦਾ...
ਹਰੇਕ ਵਿਅਕਤੀ ਨੂੰ ਥਾਣੇ ਅੰਦਰ ਇਨਸਾਫ਼ ਮਿਲੇਗਾ ਤੇ ਦੋਸ਼ੀ ਅੰਦਰ ਜਾਣਗੇ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ। ਹਾਈ ਕਮਾਨ ਵਲੋਂ ਦਿੱਤੇ 18 ਨੁਕਾਤੀ ਇਕ-ਇਕ ਕਰਕੇ ਪੂਰੇ ਹੋਣਗੇ। ਗ਼ਰੀਬਾਂ ਨੂੰ ਪਾਣੀ ਦਾ ਬਿੱਲ ਨਹੀਂ ਆਵੇਗਾ....
ਚੰਨੀ ਨੇ ਕੀਤੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਪੰਜਾਬ ਦੀ ਖੇਤੀਬਾੜੀ 'ਤੇ ਆਂਚ ਆਊ ਤਾਂ ਪੰਜਾਬ ਦੇ ਕਿਸਾਨ ਨੂੰ ਮੈਂ ਆਪਣਾ ਗਲ ਵੱਢ ਕੇ ਦੇ ਦਵਾਂਗਾ....
ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ, ਨਾ ਕਿ ਅਮੀਰਾਂ ਦਾ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ | ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹਾਂ | ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਹੀ ਮੈਨੂੰ ਮਿਲਣ ਨਾ ਕਿ ਰੇਤੇ ...
ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ | ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈੱਸ ਕਾਨਫ਼ਰੰਸ ...
'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਗਈ ਪ੍ਰੈੱਸ ...
ਹਾਈਕਮਾਨ ਦਾ ਚੰਨੀ ਵਲੋਂ ਕੀਤਾ ਗਿਆ ਧੰਨਵਾਦ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਕੀਤੀ ਜਾ ਰਹੀ ਹੈ | ਇਸ ਮੌਕੇ ਚੰਨੀ ਵਲੋਂ ਹਾਈ...
ਕੈਪਟਨ ਅਮਰਿੰਦਰ ਸਿੰਘ ਨੂੰ 4 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ
. . .  about 1 hour ago
ਅੰਮ੍ਰਿਤਸਰ 20 ਸਤੰਬਰ(ਜਸਵੰਤ ਸਿੰਘ ਜੱਸ) ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਾਉਣ ਦੇ ਮਾਮਲੇ ਵਿਚ ਸਾਬਕਾ....
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ਭਰਿਆ ਫ਼ੈਸਲਾ - ਅਸ਼ਵਨੀ ਸ਼ਰਮਾ
. . .  about 1 hour ago
ਪਠਾਨਕੋਟ, 20 ਸਤੰਬਰ (ਚੌਹਾਨ ) - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼...
ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਵਾਰਤਾ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਵਾਰਤਾ ਕੀਤੀ...
ਚਰਨਜੀਤ ਸਿੰਘ ਚੰਨੀ ਨੂੰ ਮਿਲੇ ਪੰਜਾਬ ਦੇ ਡੀ.ਜੀ.ਪੀ.
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁਲਾਕਾਤ ...
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  about 2 hours ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਹਾੜ ਸੰਮਤ 553
ਵਿਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ ਕਾਫਮੈਨ

ਦਿੱਲੀ / ਹਰਿਆਣਾ

ਚਾਂਦਨੀ ਚੌਕ ਰੋਡ 'ਤੇ ਗੱਡੀਆਂ ਦੀ ਪਾਬੰਦੀ ਦੇ ਵਿਰੋਧ 'ਚ ਆਈਆਂ ਸਿੱਖ ਜੱਥੇਬੰਦੀਆਂ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਇਕ ਪ੍ਰਾਜੈਕਟ ਦੇ ਤਹਿਤ ਚਾਂਦਨੀ ਚੌਂਕ ਰੋਡ ਦਾ ਸੁੰਦਰੀਕਰਨ ਕਰਨ ਤੋਂ ਬਾਅਦ ਇਸ ਬੇਹੱਦ ਆਵਾਜਾਈ ਵਾਲੇ ਰੋਡ 'ਤੇ ਸਵੇਰ 9 ਵਜੇ ਤੋਂ ਰਾਤ 9 ਵਜੇ ਤੱਕ ਗੱਡੀਆਂ ਚੱਲਣ 'ਤੇ ਬਿਲਕੁਲ ਪਾਬੰਦੀ ਲਗਾ ਦਿੱਤੀ ਗਈ ਹੈ | ਲਾਲ ਕਿਲ੍ਹੇ ਤੋਂ ਲੈ ਕੇ ਫਤਹਿ ਪੁਰੀ ਮਸਜਿਦ ਤੱਕ ਇਸ ਰੋਡ 'ਤੇ ਗੱਡੀ ਲਿਆਉਣ ਵਾਲੇ ਨੂੰ 20000 ਰੁਪਏ ਜੁਰਮਾਨਾ ਦਿੱਲੀ ਟ੍ਰੈਫਿਕ ਪੁਲਿਸ ਵਲੋਂ ਲਾਇਆ ਜਾਏਗਾ | ਹਾਲਾਂਕਿ 14 ਜੂਨ 2021 ਨੂੰ ਜਾਰੀ ਗਜਟ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਐਮਰਜੈਂਸੀ ਗੱਡੀਆਂ ਜਿਵੇਂ ਫਾਇਰ ਬਿ੍ਗੇਡ, ਐਂਬੂਲੈਂਸ, ਗਰਭਵਤੀ ਮਹਿਲਾਵਾਂ ਜਾਂ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਪਾਬੰਦੀ ਤੋਂ ਛੋਟ ਰਹੇਗੀ | ਪਾਬੰਦੀ ਦੇ ਇਸ ਆਦੇਸ਼ ਨੂੰ ਲੈ ਕੇ ਭਾਰੀ ਵਿਵਾਦ ਹੋ ਗਿਆ ਹੈ, ਇਕ ਪਾਸੇ ਸਿੱਖਾਂ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਮਾਰਕਿਟ ਦੇ ਸੈਂਕੜੇ ਵਪਾਰੀ ਵੀ ਫੈਸਲੇ ਨੂੰ ਗਲਤ ਕਰਾਰ ਦੇ ਰਹੇ ਹਨ | ਦਰਅਸਲ ਇਸੇ ਰੋਡ 'ਚ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾਲ ਸਬੰਧਿਤ ਇਤਿਹਾਸਕ ਗੁ. ਸੀਸਗੰਜ ਸਾਹਿਬ ਸਥਿਤ ਹੈ, ਇਹੀ ਨਹੀਂ ਬਲਕਿ ਜਿਹੜੀ ਦੂਜੀ ਸੜਕ ਕੌੜੀਆ ਪੁਲ ਤੋਂ ਆ ਕੇ ਸਿੱਧੀ ਗੁ. ਸਾਹਿਬ ਦੀ ਪਾਰਕਿੰਗ ਤੱਕ ਆਂਦੀ ਹੈ ਉਸ ਨੂੰ ਵੀ ਬੰਦ ਕੀਤਾ ਗਿਆ ਹੈ |
ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰਾਂ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਿਹਾ ਇਸ ਮਸਲੇ 'ਤੇ ਦਿੱਲੀ ਦੇ ਉਪ ਰਾਜਪਾਲ, ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ ਪਰ ਧੱਕੇਸ਼ਾਹੀ ਕਿਸੇ ਹਾਲਤ 'ਚ ਬਰਦਾਸ਼ਤ ਨਹੀਂ ਕਰਾਂਗੇ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਸਰਕਾਰ ਨੂੰ ਇਸ ਗੰਭੀਰ ਮਸਲੇ ਵਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਜਾਣਗੇ ਤਾਂ ਸ਼ਰਧਾਲੂ ਗੁ. ਸਾਹਿਬ ਕਿਵੇਂ ਜਾ ਸਕਣਗੇ? ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਕੱਢਣ ਲਈ ਪਾਰਟੀ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ | ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਸੇ ਪ੍ਰਾਜੈਕਟ ਕਰਕੇ 4 ਸਾਲ ਪਹਿਲਾਂ ਗੁ. ਸਾਹਿਬ ਦਾ ਪਿਆਓ ਤੋੜਿਆ ਗਿਆ ਸੀ ਪਰ ਅਸੀਂ ਉਸ ਵੇਲੇ ਵੀ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਪਿਆਉ ਨੂੰ ਦੁਬਾਰਾ ਬਣਵਾਇਆ ਸੀ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਗੱਲ 'ਤੇ ਇਕਮੁੱਠ ਹਾਂ ਕਿ ਗੁ. ਸਾਹਿਬ ਜਾਣ ਵਾਲਾ ਰਸਤਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ | ਦਿੱਲੀ ਕਮੇਟੀ ਦੇ ਹੀ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਕੁੱਝ ਮੈਂਬਰਾਂ ਸਮੇਤ ਮੌਕੇ 'ਤੇ ਪੁੱਜ ਕੇ ਵਿਰੋਧ ਜਤਾਇਆ ਅਤੇ 20000 ਰੁਪਏ ਜੁਰਮਾਨੇ ਵਾਲੇ ਪੋਸਟਰ ਨੂੰ ਉਤਾਰ ਦਿੱਤਾ |

ਖ਼ਬਰ ਸ਼ੇਅਰ ਕਰੋ

 

1 ਕਿੱਲੋ 300 ਗ੍ਰਾਮ ਅਫ਼ੀਮ ਸਮੇਤ ਕਾਰ ਸਵਾਰ 2 ਨੌਜਵਾਨ ਕਾਬੂ

ਸ਼ਾਹਕੋਟ, 20 ਜੂਨ (ਸੁਖਦੀਪ ਸਿੰਘ, ਬਾਂਸਲ)-ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ 'ਚੋਂ 1 ਕਿੱਲੋ 300 ਗ੍ਰਾਮ ਅਫ਼ੀਮ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਵਿਖੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 50 ਵਿਅਕਤੀਆਂ ਨੇ ਕੀਤਾ ਖ਼ੂਨਦਾਨ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇੇ ਪਿੰਡ ਬੁੱਢਾਭਾਣਾ ਯੁਵਾ ਕਲੱਬ ਵਲੋਂ ਨਹਿਰੂ ਯੁਵਾ ਕੇਂਦਰ ਸਿਰਸਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ ਗਿਆ | ਜਿਸ ਵਿਚ ਆਲ ਯੁਵਾ ਕਲੱਬ ਐਸੋਸਿਏਸ਼ਨ ਸਿਰਸਾ ਅਤੇ ਨਿਫਾ ਸਿਰਸਾ, ਭਾਈ ਘਨੱਈਆ ਆਸ਼ਰਮ ਅਤੇ ਸਿਰਸਾ ...

ਪੂਰੀ ਖ਼ਬਰ »

ਗੁ. ਸੀਸਗੰਜ ਸਾਹਿਬ ਵਾਲੇ ਮਾਰਗ 'ਤੇ ਗੱਡੀਆਂ ਦੀ ਪਾਬੰਦੀ ਤੇ ਜੁਰਮਾਨੇ ਦਾ ਫ਼ੈਸਲਾ ਬਿਲਕੁਲ ਗ਼ਲਤ- ਮਲਸੀਆਂ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ, ਚਾਂਦਨੀ ਚੌਕ ਵਿਖੇ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਵਾਲੇ ਮਾਰਗ 'ਤੇ ਗੱਡੀਆਂ ਲੈ ਕੇ ਜਾਣ 'ਤੇ ਪੂਰਨ ਰੋਕ ਅਤੇ 20 ਹਜ਼ਾਰ ਜੁਰਮਾਨੇ ਦੇ ...

ਪੂਰੀ ਖ਼ਬਰ »

ਮਨੁੱਖਤਾ ਦੀ ਭਲਾਈ ਵਾਸਤੇ ਹਰ ਸੰਭਵ ਸੇਵਾਵਾਂ ਤੇ ਯਤਨ ਜਾਰੀ ਰਹਿਣਗੇ-ਫੈਡਰੇਸ਼ਨ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਪਹਿਰਾ ਦਿੰਦੇ ਹੋਏ ਯੂਨਾਈਟਿਡ ਸਿੰਘ ਸਭਾ ਫੈਡਰੇਸ਼ਨ (ਰਜਿ:) ਵਲੋਂ ਮਨੁੱਖਤਾ ਦੀ ਭਲਾਈ ਵਾਸਤੇ ਹਰ ਸੰਭਵ ਯਤਨ ਜਾਰੀ ਰੱਖੇ ਜਾਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਫੈਡਰੇਸ਼ਨ ...

ਪੂਰੀ ਖ਼ਬਰ »

ਫਰਾਂਸ ਸਰਕਾਰ ਵਲੋਂ ਭੇਜਿਆ ਆਕਸੀਜਨ ਪਲਾਂਟ ਦਿੱਲੀ ਕਮੇਟੀ ਕੋਲ ਪੁੱਜਾ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਦਿੱਲੀ ਗੁਰਦੁਆਰਾ ਕਮੇਟੀ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਫਰਾਂਸ ਸਰਕਾਰ ਵਲੋਂ 125 ਬੈਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜ਼ਨ ਪਲਾਂਟ ਕਮੇਟੀ ਕੋਲ ਪਹੁੰਚ ਗਿਆ ਹੈ | ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੌਰਾਨ ਮਾਂ-ਬੋਲੀ ਪੰਜਾਬੀ 'ਚ ਵੀ ਭਾਵ ਅਰਥ ਦਰਸਾਏ ਜਾਣ ਦੀ ਮੰਗ ਜ਼ੋਰ ਫੜਨ ਲੱਗੀ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਸ਼੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਮੌਕੇ ਸਕਰੀਨ ਉੱਤੇ ਸਬੰਧਿਤ ਸ਼ਬਦ ਦੇ ਨਾਲ ਨਾਲ ਅੰਗਰੇਜੀ ਭਾਸ਼ਾ 'ਚ ਭਾਵ ਅਰਥ ਵੀ ਦਰਸਾਏ ਜਾਂਦੇ ਹਨ | ਪਰ ਹੁਣ ਸਿੱਖ ਚਿੰਤਕਾਂ ਵਲੋਂ ਸ਼ਬਦ ਦੇ ਭਾਵ ਅਰਥ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ 'ਚ ਬਾਬਾ ਛੋਟਾ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਦੇਸੂ ਖ਼ੁਰਦ ਸਥਿਤ ਗੁਰਦੁਆਰਾ ਸਾਹਿਬ ਸ਼ਹੀਦਾਂ ਵਿਚ ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਸੰਪ੍ਰਦਾਏ ਬੁੰਗਾ ਮਸਤੂਆਨਾ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁੰਦਨ ਸਿੰਘ ...

ਪੂਰੀ ਖ਼ਬਰ »

ਮੁਰਦਾ 11 ਸਾਲ ਬਾਅਦ ਹੋਇਆ ਜਿਊਾਦਾ, ਹੁਣ ਰੁਪਏ ਤੇ ਨੌਕਰੀ ਵਾਪਸ ਕਰਨ ਨੂੰ ਤਿਆਰ

ਕੋਲਕਾਤਾ, 20 ਜੂਨ (ਰਣਜੀਤ ਸਿੰਘ ਲੁਧਿਆਣਵੀ)-ਗਿਆਰਾਂ ਸਾਲ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਨਕਸਲੀ ਹਮਲਿਆਂ ਚੋਂ ਇਕ ਗਿਆਨੇਸ਼ਵਰੀ ਐਕਸਪ੍ਰੈਸ ਧਮਾਕੇ 'ਚ ਮਾਰੇ ਗਏ ਅਮਿ੍ਤਾਭ ਚੌਧਰੀ ਜਿਉਂਦੇ ਮਿਲੇ ਹਨ | ਕੋਲਕਾਤਾ ਦੇ ਜੋੜਾਬਗਾਨ ਇਲਾਕੇ ਦੇ ਚੌਧਰੀ ਦੀ 2010 ਦੇ ਹਾਦਸੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 526 ਲੋੜਵੰਦਾਂ ਨੂੰ ਮਿਲੀ ਆਕਸੀਜਨ ਸਿਲੰਡਰ ਦੀ ਸੁਵਿਧਾ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਘਰਾਂ 'ਚ ਇਲਾਜ ਕਰਵਾ ਰਹੇ ਕੋਰੋਨਾ ਪੀੜਤਾਂ ਨੂੰ ਜ਼ਿਲ੍ਹਾ ਰੈਡਕਰਾਸ ਸੁਸਾਈਟੀ ਵਲੋਂ ਹੁਣ ਤੱਕ 526 ਵਿਅਕਤੀਆਂ ਨੂੰ ਆਕਸੀਜਨ ਸਿਲੰਡਰ ਮੁਹਇਆ ਕਰਵਾਏ ਗਏ ਹਨ | ਇਹ ਸੁਵਿਧਾ ਲੈਣ ਲਈ ਲੋੜਵੰਦਾਂ ਵਲੋਂ ਆਨਲਾਈਨ ਪੋਰਟਲ 'ਤੇ ਆਪਣਾ ...

ਪੂਰੀ ਖ਼ਬਰ »

ਕੋਰੋਨਾ ਨਾਲ ਮਹਿਲਾ ਸਮੇਤ ਦੋ ਦੀ ਮੌਤ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ 'ਚ ਅੱਜ ਕੋਰੋਨਾ ਨਾਲ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋਈ ਹੈ | ਜ਼ਿਲ੍ਹਾ ਵਿਚ 21 ਰੋਗੀ ਕੋਰੋਨਾ ਤੋਂ ਸਿਹਤਯਾਬ ਹੋਏ ਹਨ, ਜਦਕਿ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ | ਇਹ ਜਾਣਕਾਰੀ ਦਿੰਦੇ ਹੋਏ ਸਿਰਸਾ ...

ਪੂਰੀ ਖ਼ਬਰ »

ਛੇ ਸਾਲ ਦੀ ਬੱਚੀ ਤਿ੍ਸ਼ਾ ਦਾ ਨਾਂਅ ਇੰਡੀਅਨ ਰਿਕਾਰਡ 'ਚ ਦਰਜ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਡਾਕਟਰ ਵੀ.ਪੀ. ਗੋਇਲ ਦੀ 6 ਸਾਲਾ ਪੋਤੀ ਤਿ੍ਸ਼ਾ ਗੋਇਲ ਦਾ ਨਾਂ ਓਐਮਜੀ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋਇਆ ਹੈ, ਜਿਸ ਨਾਲ ਜ਼ਿਲ੍ਹਾ ਸਿਰਸਾ ਦਾ ਮਾਣ ਵਧਿਆ ਹੈ | ਇਸ ਸੰਬੰਧ 'ਚ ਡਾ. ਵੀ.ਪੀ. ਗੋਇਲ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਮਿਉਂਸਪੈਲਿਟੀ ਤੋਂ ਤਜਰਬਾ ਲੈ ਕੇ ਵਿਦਾਇਗੀ ਲੈ ਰਹੀ ਹਾਂ-ਅਮਨਦੀਪ

ਗੂਹਲਾ-ਚੀਕਾ, 20 ਜੂਨ (ਓ.ਪੀ. ਸੈਣੀ)-ਪੰਜ ਸਾਲ ਕਿਵੇਂ ਬੀਤ ਗਏ, ਮੈਨੂੰ ਇਹ ਵੀ ਪਤਾ ਨਹੀਂ, ਤਜਰਬਾ ਲਿਆ ਅਤੇ ਤਜਰਬਾ ਦਿਤਾ | ਮਿਉਂਸਪਲ ਚੇਅਰਮੈਨ ਅਮਨਦੀਪ ਕੌਰ ਸ਼ਰਮਾ ਨੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਪਾਲਿਕਾ ਮੁਲਾਜ਼ਮਾਂ ਵਲੋਂ ਰਖੇ ਵਿਦਾਇਗੀ ਸਮਾਰੋਹ 'ਚ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਕਾਰ 'ਚੋਂ 2 ਲੱਖ ਰੁਪਏ ਚੋਰੀ ਕਰਕੇ ਫਰਾਰ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)-ਸ਼ਹਿਰ ਦੇ ਪੰਜਮੁਖੀ ਚੌਕ ਵਿਚ ਮੋਟਰ ਸਾਈਕਲ ਸਵਾਰ ਵਿਅਕਤੀ ਇਕ ਵਪਾਰੀ ਦੀ ਕਾਰ ਵਿਚ ਰੱਖੇ ਕਰੀਬ ਦੋ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ਮਦਨ ਲਾਲ ਪੁੱਤਰ ਬੰਸੀ ਲਾਲ ਵਾਸੀ ਵਾਰਡ ਨੰਬਰ 12 ਏਲਨਾਬਾਦ ਕਰਿਆਨੇ ...

ਪੂਰੀ ਖ਼ਬਰ »

ਮੰਦਰ 'ਚੋਂ ਚਾਂਦੀ ਦੇ ਛਤਰ ਚੋਰੀ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)- ਢਾਣੀ ਸ਼ੇਰਾਵਾਲੀ ਨਿਵਾਸੀ ਰਮੇਸ਼ ਕੁਮਾਰ ਪੁੱਤਰ ਕਿ੍ਸ਼ਨ ਕੁਮਾਰ ਨੇ ਪੁਲਿਸ ਥਾਣਾ ਵਿਖੇ ਪਿੰਡ ਵਿਚ ਸਥਿਤ ਮੰਦਰ ਵਿਚੋਂ ਚਾਂਦੀ ਦੇ ਛਤਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤ ਕਰਤਾ ਨੇ ਲਿਖਿਆ ਹੈ ਕਿ ਪਿੰਡ ਵਿਚ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਸਮੇਤ ਕਾਬੂ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)- ਸੀਆਈਏ ਸਟਾਫ਼ ਡੱਬਵਾਲੀ ਪੁਲੀਸ ਨੇ ਅੱਜ ਏਲਨਾਬਾਦ ਦੇ ਪਿੰਡ ਮਿੱਠੀ ਸੁਰੇਰਾ ਰੇਲਵੇ ਫਾਟਕ ਕੋਲ ਮਿੱਤਰਸੈਨ ਉਰਫ਼ ਅੰਕਿਤ ਪੁੱਤਰ ਰਾਜਿੰਦਰ ਉਰਫ਼ ਰਾਜੂ ਵਾਸੀ ਨਥੌਰ ਨੂੰ ਨਾਜਾਇਜ ਪਿਸਤੌਲ ਸਹਿਤ ਕਾਬੂ ਕੀਤਾ ਹੈ | ਇਸ ਸਬੰਧ ਵਿਚ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ 400 ਵਿਅਕਤੀਆਂ ਨੂੰ ਲਾਇਆ ਕੋਵੀਸ਼ੀਲਡ ਦਾ ਟੀਕਾ

ਪਿਹੋਵਾ, 20 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਰੋਟਰੀ ਕਲੱਬ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਸੀਤਾਦੇਵੀ ਸਦਨ ਵਿਖੇ ਇਕ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਵਿਚ 400 ਵਿਅਕਤੀਆਂ ਨੂੰ ਕੋਵੀਸ਼ੀਲਡ ਦੀ ਪਹਿਲੀ ਖ਼ੁਰਾਕ ਦਿੱਤੀ ਗਈ | ਕੈਂਪ ਦੀ ਸ਼ੁਰੂਆਤ ...

ਪੂਰੀ ਖ਼ਬਰ »

ਨÏਜਵਾਨ ਭਾਰਤ ਸਭਾ ਜ਼ਿਲ੍ਹਾ ਸਿਰਸਾ-ਫਤਿਹਾਬਾਦ ਦਾ ਇਜਲਾਸ ਨੇਪਰੇ ਚੜਿ੍ਹਆ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)- ਨÏਜਵਾਨ ਭਾਰਤ ਸਭਾ ਵਲੋਂ ਕਰਵਾਇਆ ਗਿਆ ਦੋ ਜ਼ਿਲਿ੍ਹਆਂ ਸਿਰਸਾ ਅਤੇ ਫਤਿਹਾਬਾਦ ਦਾ ਇਜਲਾਸ ਬਾਬਾ ਭਕਨਾ ਹਾਲ ਸੰਤਨਗਰ ਵਿਖੇ ਸਫਲਤਾ ਪੂਰਨ ਨੇਪਰੇ ਚੜ੍ਹ ਗਿਆ | ਦੋਨਾਂ ਜ਼ਿਲਿ੍ਹਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ...

ਪੂਰੀ ਖ਼ਬਰ »

ਖ਼ਸਤਾ ਹਾਲਤ ਪੁਲ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)- ਸ਼ਹਿਰ ਦੇ ਡੱਬਵਾਲੀ ਅਤੇ ਤਲਵਾੜਾ ਰੋਡ ਤੋਂ ਲੰਘਣ ਵਾਲੀ ਨਹਿਰ 'ਤੇ ਬਣੇ ਦੋ ਪੁਲ ਪਿਛਲੇ ਕਾਫੀ ਸਮੇ ਤੋਂ ਖ਼ਸਤਾ ਹਾਲਤ ਵਿਚ ਹਨ ਪਰ ਸਿੰਚਾਈ ਵਿਭਾਗ ਵਲੋਂ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਜਿਸ ਕਾਰਨ ਕਿਸੇ ਸਮੇਂ ਵੀ ਵੱਡਾ ...

ਪੂਰੀ ਖ਼ਬਰ »

ਮਾਲਦਾ ਹੱਤਿਆ ਕਾਂਡ, ਹਥਿਆਰ ਸਮੇਤ ਦੋ ਗਿ੍ਫਤਾਰ

ਕੋਲਕਾਤਾ, 20 ਜੂਨ (ਰਣਜੀਤ ਸਿੰਘ ਲੁਧਿਆਣਵੀ)-ਮਾਲਦਾ ਜ਼ਿਲ੍ਹੇ ਕੇ ਕਾਲੀਆਚਕ ਇਲਾਕੇ 'ਚ ਮੁਹੰਮਦ ਆਸਿਫ ਵਲੋਂ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ਚ ਪੁਲਿਸ ਨੇ ਸਬੀਰ ਅਲੀ (19) ਅਤੇ ਮੌਸਮ ਸ਼ੇਖ (21) ਨੂੰ ਗਿਰਫਤਾਰ ਕੀਤਾ ਹੈ | ਇਸਦੇ ਨਾਲ ਹੀ 7 ਐਮਐਮ ਦੇ ...

ਪੂਰੀ ਖ਼ਬਰ »

ਸ਼ਾਹਾਬਾਦ ਦੇ ਆਦੇਸ਼ ਹੈਲਥ ਸੈਂਟਰ 'ਚ ਦਿਲ ਦੇ ਰੋਗੀਆਂ ਲਈ ਓ. ਪੀ. ਡੀ. ਸ਼ੁਰੂ

ਸ਼ਾਹਬਾਦ ਮਾਰਕੰਡਾ, 20 ਜੂਨ (ਅਵਤਾਰ ਸਿੰਘ)-ਸ਼ਾਹਾਬਾਦ ਦੇ ਮਾਜਰੀ ਮੁਹੱਲਾ ਸਥਿਤ ਆਦੇਸ਼ ਹੈਲਥ ਸੈਂਟਰ 'ਚ ਦਿਲ ਦੇ ਰੋਗਾਂ ਦੇ ਮਾਹਿਰ (ਕਾਰਡਓਲੋਜਿਸਟ) ਡਾ. ਗੁਣਤਾਸ ਸਿੰਘ ਗਿੱਲ ਹਫ਼ਤੇ ਦੇ ਹਰ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦਿਲ ਦੀਆਂ ...

ਪੂਰੀ ਖ਼ਬਰ »

ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਲਈ ਭੇਜੀ 125 ਕੁਇੰਟਲ ਕਣਕ

ਸ਼ਾਹਬਾਦ ਮਾਰਕੰਡਾ, 20 ਜੂਨ (ਅਵਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਤਸਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੁਆਰਾ ਅਪੀਲ ਕੀਤੇ ਜਾਣ ਤੋਂ ਬਾਅਦ ਧਰਮਨਗਰੀ ਕੁਰੂਕਸ਼ੇਤਰ ਤੋਂ ਲੰਗਰ ਦੀ ਸੇਵਾ 'ਚ ਕਣਕ ਦਾ ਇਕ ਕੈਂਟਰ ਸ੍ਰੀ ਦਰਬਾਰ ਸਾਹਿਬ ਸ੍ਰੀ ...

ਪੂਰੀ ਖ਼ਬਰ »

ਜੀ. ਐਨ. ਜੀ. ਕਾਲਜ ਵਿਖੇ 'ਅੰਤਰਰਾਸ਼ਟਰੀ ਯੋਗਾ ਦਿਵਸ' ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲਾ

ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਅੰਤਰਰਾਸ਼ਟਰੀ ਯੋਗ ਦਿਵਸ' ਨੂੰ ਸਮਰਪਿਤ ਰਾਸ਼ਟਰ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX