ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 21 ਜੂਨ -ਪੰਜਾਬ ਦੇ ਸਿਆਸੀ ਪਾਰੇ ਦਾ ਸੇਕ ਇਕ ਵਾਰ ਫਿਰ ਦਿੱਲੀ ਪਹੁੰਚ ਗਿਆ ਹੈ, ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੜਿੱਕੇ ਨੂੰ ਸੁਲਝਾਉਣ ਲਈ ਲੜੀਵਾਰ ਮੁਲਾਕਾਤਾਂ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਹਾਸਲ ...
ਅੰਮ੍ਰਿਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦੇ ਹੋਏ ਸਪੱਸ਼ਟ ਕਰਦਿਆਂ ਐਲਾਨ ਕੀਤਾ ...
ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਨੂੰ 'ਯੋਗ ਤੋਂ ਸਹਿਯੋਗ ਤੱਕ' ਦਾ ਮੰਤਰ ਦਿੰਦਿਆਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਕਿਰਨ ...
ਨਵੀਂ ਦਿੱਲੀ, 21 ਜੂਨ (ਏਜੰਸੀ)-ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਕਿ ਦੇਸ਼ ਕੋਲ ਦਸੰਬਰ ਤੱਕ ਕੋਰੋਨਾ ਵੈਕਸੀਨ ਦੀਆਂ 257 ਕਰੋੜ ਖ਼ੁਰਾਕਾਂ ਹੋਣਗੀਆਂ ਅਤੇ ਟੀਕਾਕਰਨ ਦਾ ਕੰਮ ਹੋਰ ਵੀ ਤੇਜ਼ੀ ਨਾਲ ਚੱਲੇਗਾ। ਉਨ੍ਹਾਂ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਟੀਕਾਕਰਨ ਕੇਂਦਰ ...
ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਉਨ੍ਹਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਇਨਾਮੀ ਕਮਾਂਡਰ ਮੁਦਾਸਿਰ ਪੰਡਤ, ਇਕ ਪਾਕਿਸਤਾਨੀ ਤੇ ਸਥਾਨਕ ਅੱਤਵਾਦੀ ਨੂੰ ਹਲਾਕ ਕਰ ਦਿਤਾ। ਇਹ ਗਰੁੱਪ ਸੋਪੋਰ ਵਿਖੇ ਕਈ ਹੱਤਿਆਵਾਂ ਲਈ ਜ਼ਿੰਮੇਵਾਰ ਸੀ। ਸ੍ਰੀਨਗਰ ਦੇ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਪੱਕੀ ਸੂਚਨਾ 'ਤੇ ਐਤਵਾਰ ਦੇਰ ਰਾਤ 11.45 ਵਜੇ ਸੋਪੋਰ ਦੇ ਗੁੰਡ ਭਰਾਥ ਕਲਾਂ ਇਲਾਕੇ ਦੇ ਤਾਂਤਰੇਪੋਰਾ ਮੁਹੱਲੇ 'ਚ ਸਾਂਝੀ ਕਾਰਵਾਈ ਦੌਰਾਨ 22 ਆਰ.ਆਰ., ਐਸ.ਓ.ਜੀ. (ਪੁਲਿਸ ) ਅਤੇ 179 ਬਟਾਲੀਅਨ ਸੀ. ਆਰ. ਪੀ. ਐਫ. ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਦਾ ਸਿਲਸਿਲਾ ਸ਼ੁਰੂ ਕੀਤਾ, ਜਦ ਸੁਰੱਖਿਆ ਬਲ ਉਸ ਮਕਾਨ ਦੇ ਨੇੜੇ ਪਹੁੰਚੇ, ਜਿੱਥੇ ਅੱਤਵਾਦੀ ਲੁਕੇ ਸਨ ਤੇ ਉਨ੍ਹਾਂ ਨੇ ਫਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਸਵੇਰ ਹੋਣ ਤੱਕ ਦੋਪਾਸੜ ਗੋਲੀਬਾਰੀ ਦੌਰਾਨ ਤਿੰਨੋਂ ਅੱਤਵਾਦੀ ਮਾਰੇ ਗਏ। ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਦਾਸਿਰ ਪੰਡਤ ਉਰਫ ਉਮਰ ਉਰਫ ਮਾਸ ਭਾਈ ਵਾਸੀ ਡਾਂਗਰਪੋਰਾ ਸੋਪੋਰ ਵਜੋਂ ਕੀਤੀ ਹੈ, ਇਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਮਾਰੇ ਗਏ ਪਾਕਿਸਤਾਨੀ ਅੱਤਵਾਦੀ ਦੀ ਪਛਾਣ ਅਬਦੁੱਲਾ ਉਰਫ ਅਸਰਾਰ ਵਜੋਂ ਹੋਈ ਹੈ, ਜਿਹੜਾ ਪੰਡਤ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ। ਇਹ 2018 ਤੋਂ ਉੱਤਰੀ ਕਸ਼ਮੀਰ 'ਚ ਸਰਗਰਮ ਸੀ। ਸਥਾਨਕ ਅੱਤਵਾਦੀ ਦੀ ਪਛਾਣ ਖੁਰਸ਼ੀਦ ਮੀਰ ਵਾਸੀ ਭਰਾਥ ਕਲਾਂ ਸੋਪੋਰ ਵਜੋਂ ਹੋੋਈ ਹੈ ਇਹ 2020 ਤੋਂ ਸਰਗਰਮ ਸੀ ਤੇ 6 ਮਾਮਲਿਆਂ 'ਚ ਲੋੜਵੰਦ ਸੀ। ਇਹ 7 ਸੁਰੱਖਿਆ ਕਰਮੀਆਂ, 5 ਨਾਗਰਿਕਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਅਤੇ ਦੋ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਸੀ। ਤਿੰਨੋਂ ਅੱਤਵਾਦੀਆਂ ਦਾ ਗਰੁੱਪ ਸੋਪੋਰ 'ਚ 2 ਵੱਡੇ ਹਮਲਿਆਂ 'ਚ ਵੀ ਸ਼ਾਮਿਲ ਸੀ। ਪਹਿਲਾ ਹਮਲਾ 29 ਮਾਰਚ ਨੂੰ ਕੀਤਾ ਗਿਆ ਸੀ, ਜਿਸ 'ਚ ਦੋ ਕੌਂਸਲਰ ਅਤੇ ਇਕ ਪੁਲਿਸ ਕਰਮੀ ਮਾਰੇ ਗਏ ਸਨ, ਜਦਕਿ ਦੂਜਾ ਹਮਲਾ 12 ਜੂਨ ਨੂੰ ਕੀਤਾ ਗਿਆ ਸੀ, ਜਿਸ 'ਚ 2 ਪੁਲਿਸ ਕਰਮੀ ਅਤੇ 2 ਨਾਗਰਿਕ ਮਾਰੇ ਗਏ ਸਨ। ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ 2 ਏ.ਕੇ. 47, ਇਕ ਏ.ਕੇ. 56 ਰਾਇਫਲਾਂ, 1 ਪਿਸਤੌਲ, 9 ਏ.ਕੇ. ਮੈਗਜ਼ੀਨ, 77 ਏ.ਕੇ. ਰੌਂਦ, 1 ਗ੍ਰਨੇਡ ਦੇ ਇਲਾਵਾ ਭਾਰੀ ਅਸਲ੍ਹਾ ਬਰਾਮਦ ਕੀਤਾ ਗਿਆ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਾਲ ਸਿਰਫ 2 ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ ਤੇ ਉਹ ਦੋਵੇਂ ਸੋਪੋਰ 'ਚ ਹੀ ਮਾਰੇ ਗਏ। ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਵਾਦੀ 'ਚ ਵਿਦੇਸ਼ੀ ਅੱਤਵਾਦੀ ਮੌਜੂਦ ਨਹੀਂ। ਇਹ ਚੰਗੀ ਗਿਣਤੀ 'ਚ ਮੌਜੂਦ ਹਨ ਪਰ ਇਹ ਆਪਣੇ-ਆਪ ਨੂੰ ਘੱਟ ਜ਼ਾਹਰ ਕਰਦੇ ਹਨ। ਸ੍ਰੀਨਗਰ ਵਿਖੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਨੇੜਲੇ ਜ਼ਿਲ੍ਹਿਆਂ 'ਚ ਇਨ੍ਹਾਂ ਦੇ ਘੁੰਮਣ ਦੀ ਪੁਲਿਸ ਨੂੰ ਸੂਚਨਾ ਮਿਲਦੀ ਰਹਿੰਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਫ਼ੌਜ ਦੇ ਮੇਜਰ ਜਨਰਲ ਐਚ.ਐਸ. ਸਾਹੀ ਅਤੇ ਆਈ.ਜੀ. ਪੁਲਿਸ ਵਿਜੇ ਕੁਮਾਰ ਵੀ ਮੌਜੂਦ ਸਨ।
9 ਸੈਨਿਕਾਂ ਸਮੇਤ 20 ਲੋਕਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਮੁਦਾਸਿਰ ਪੰਡਤ
ਡੀ.ਜੀ.ਪੀ. ਅਨੁਸਾਰ ਮੁਦਾਸਿਰ ਪੰਡਤ 9 ਸੁਰੱਖਿਆ ਕਰਮੀਆਂ, 4 ਨਾਗਰਿਕਾਂ, 2 ਸਾਬਕਾ ਅੱਤਵਾਦੀਆਂ, 3 ਸਰਪੰਚਾਂ ਅਤੇ 2 ਹੋਰਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਅਤੇ ਉਸ ਖ਼ਿਲਾਫ਼ 18 ਐਫ.ਆਈ.ਆਰ. ਦਰਜ ਸਨ।
ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਸੀ.ਬੀ.ਐੱਸ.ਈ. ਵਲੋਂ 31 ਜੁਲਾਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ਤੋਂ ਜੋ ਵੀ ਵਿਦਿਆਰਥੀ ਅਸੰਤੁਸ਼ਟ ਹੋਣਗੇ, ਉਨ੍ਹਾਂ ਲਈ ਅਗਸਤ ਮੱਧ ਤੋਂ ਸਤੰਬਰ ਦੇ ਦਰਮਿਆਨ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ ਲਈ ...
ਨਵੀਂ ਦਿੱਲੀ, 21 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਲਗਾਉਣ ਸਬੰਧੀ ਸੋਧੇ ਦਿਸ਼ਾ-ਨਿਰਦੇਸ਼ਾਂ ਦੇ ਪਹਿਲੇ ਦਿਨ ਸੋਮਵਾਰ ਸ਼ਾਮ ਤੱਕ ਦੇਸ਼ ਭਰ 'ਚ 85.15 ਲੱਖ ਤੋਂ ਵੱਧ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 28.33 ਕਰੋੜ ਤੋਂ ਵੱਧ ਲੋਕਾਂ ਨੂੰ ...
ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਗਾਤਾਰ ਦੂਜੇ ਵਰ੍ਹੇ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ। ਪਵਿੱਤਰ ਗੁਫਾ ਤੋਂ ਸਵੇਰ-ਸ਼ਾਮ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸਾਲ ਵੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਸ਼੍ਰਾਇਨ ਬੋਰਡ ਦੀ ...
ਨਵੀਂ ਦਿੱਲੀ, 21 ਜੂਨ (ਏਜੰਸੀ)-ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਭਾਰਤ 'ਚ 88 ਦਿਨਾਂ ਬਾਅਦ ਇਕ ਦਿਨ 'ਚ ਕੋਰੋਨਾ ਦੇ ਸਭ ਤੋਂ ਘੱਟ 53,256 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ 'ਚ ਕੁੱਲ ਮਾਮਲੇ ਵਧ ਕੇ 2,99,35,221 ਹੋ ਗਏ ਅਤੇ ਐਕਟਿਵ ਮਾਮਲਿਆਂ ਦੀ ...
ਚੰਡੀਗੜ੍ਹ, 21 ਜੂਨ (ਬ੍ਰਿਜੇਂਦਰ ਗੌੜ)-2 ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਸਰਕਾਰੀ ਅਫ਼ਸਰ ਬਣਾਉਣ ਦੇ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਹਾਈਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕਰਦਿਆਂ ...
ਚੰਡੀਗੜ੍ਹ÷ , 21 ਜੂਨ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 24 ਹੋਰ ਮੌਤਾਂ ਹੋ ਗਈਆਂ, ਉੱਥੇ 1271 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 340 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਹੋਈਆਂ 24 ...
ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਸ਼ਮੀਰ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਪਾਕਿ ਨੂੰ ਪ੍ਰਮਾਣੂ ਬੰਬ ਦੀ ਲੋੜ ਨਹੀਂ ਰਹੇਗੀ। ਪਾਕਿ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਹਥਿਆਰਾਂ ਬਾਰੇ ...
ਅੰਬਾਲਾ, 21 ਜੂਨ (ਏਜੰਸੀ)- ਕੇਂਦਰ ਸਰਕਾਰ ਦੇ ਪਿਛਲੇ ਸਾਲ ਲਿਆਂਦੇ ਗਏ 3 ਵਿਵਾਦਤ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਸੋਮਵਾਰ ਨੂੰ ਰਾਜਮਾਰਗ ਨੂੰ ਬੰਦ ਕਰਨ ਦੇ ਚੱਲਦੇ ਹਰਿਆਣਾ ਦੇ ਇਕ ਮੰਤਰੀ ਨੂੰ ਸ਼ਹਿਰ 'ਚ ਰੱਖੀ ਬੈਠਕ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ...
ਨਵੀਂ ਦਿੱਲੀ, 21 ਜੂਨ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਪੰਜਾਬੀ ਬਾਗ ਦੇ ਇਕ ਪਾਰਕ 'ਚ ਬਣਾਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਮਾਡਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਤੁੜਵਾ ਦਿੱਤਾ। ...
ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੋਰੋਨਾ ਕਾਰਨ ਹੋਈ ਮੌਤ 'ਤੇ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਪਟੀਸ਼ਨ 'ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਅਸ਼ੋਕ ਭੂਸ਼ਣ ਅਤੇ ਐੱਮ.ਆਰ. ਸ਼ਾਹ ਦੇ ਛੁੱਟੀਆਂ ਵਾਲੇ ਬੈਂਚ ਨੇ ਤਕਰੀਬਨ 2 ਘੰਟੇ ਦਲੀਲਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX