ਤਾਜਾ ਖ਼ਬਰਾਂ


ਭਿਆਨਕ ਦੁਰਘਟਨਾ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਸੇਵਾਵਾਂ ਬਹਾਲ ਕਰਨ ਲਈ ਤਿਆਰ
. . .  39 minutes ago
ਨਵੀਂ ਦਿੱਲੀ, 7 ਜੂਨ - ਭਿਆਨਕ ਰੇਲ ਹਾਦਸੇ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਅੱਜ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ...
ਮੱਧ ਪ੍ਰਦੇਸ਼: ਬੋਰਵੈਲ ਚ ਡਿਗੀ ਢਾਈ ਸਾਲ ਦੀ ਬੱਚੀ
. . .  43 minutes ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਮੁੰਗਵਾਲੀ ਪਿੰਡ ਵਿਚ ਖੇਡਦੇ ਸਮੇਂ ਢਾਈ ਸਾਲ ਦੀ ਬੱਚੀ ਬੋਰਵੈਲ ਵਿਚ ਡਿਗ ਪਈ। ਬੱਚੀ ਨੂੰ ਬੋਰਵੈਲ ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਤੋਂ
. . .  52 minutes ago
ਲੰਡਨ, 7 ਜੂਨ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਫਾਈਨਲ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਆਗੂਆਂ ਨੇ ਸਾਂਸਦ ਬਿੱਟੂ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਬਲਾਚੌਰ, 21 ਜੂਨ (ਸ਼ਾਮ ਸੁੰਦਰ ਮੀਲੂ)-ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦਾ ਸਿਆਸੀ ਗੱਠਜੋੜ ਹੋਣ ਤੇ ਦਿੱਤੇ ਵਿਵਾਵਤ ਬਿਆਨ ਦੇਣ ਬਹੁਜਨ ਸਮਾਜ ...

ਪੂਰੀ ਖ਼ਬਰ »

ਬਿਜਲੀ ਅਧਿਕਾਰੀਆਂ ਵਲੋਂ ਕਿਸਾਨ ਸਭਾ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਭਰੋਸਾ

ਬੰਗਾ, 21 ਜੂਨ (ਕਰਮ ਲਧਾਣਾ)- ਕੁਲ ਹਿੰਦ ਕਿਸਾਨ ਸਭਾ ਦਾ ਇਕ ਵਫਦ ਬਿਜਲੀ ਬੋਰਡ ਦੇ ਐਕਸੀਅਨ ਬੰਗਾ ਨੂੰ ਮਿਲਿਆ ਤੇ ਉਨ੍ਹਾਂ ਨਾਲ ਬੰਗਾ ਇਲਾਕੇ ਵਿਚ ਬਿਜਲੀ ਸਬੰਧੀ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ | ਐਕਸੀਅਨ ਨੇ ਝੋਨੇ ਦੇ ਸੀਜਨ ਦੌਰਾਨ ਸਰਕਾਰ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਬਸਪਾ-ਅਕਾਲੀ ਗੱਠਜੋੜ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਦਾ ਫ਼ੈਸਲਾ

ਜਾਡਲਾ, 21 ਜੂਨ (ਬੱਲੀ)- ਅੱਜ ਇੱਥੋਂ ਦੀ ਬਸਪਾ ਇਕਾਈ ਦੀ ਰੇਸ਼ਮ ਲਾਲ ਮੀਰਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬਸਪਾ ਅਕਾਲੀ ਗੱਠਜੋੜ ਦੀ ਮਜ਼ਬੂਤੀ ਲਈ ਬੂਥ ਲੈਵਲ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ |ਬਸਪਾ ਆਗੂਆਂ ਨੇ ਆਪਣੇ ਵਰਕਰਾਂ ਅਤੇ ਹਮਦਰਦਾਂ ਨੂੰ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ-ਐਡਵੋਕੇਟ ਲੱਕੀ

ਬਲਾਚੌਰ, 21 ਜੂਨ (ਸ਼ਾਮ ਸੁੰਦਰ ਮੀਲੂ)- ਬਲਾਚੌਰ ਹਲਕਾ ਵਿਕਾਸ ਪਿੱਛੋਂ ਪਛੜ ਚੁੱਕਾ ਹੈ, ਜਿਸ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਅਤੇ ਹਲਕਾ ਵਿਧਾਇਕ ਦੀ ਅਣਦੇਖੀ ਹੈ | ਇਹ ਵਿਚਾਰ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਪਿੰਡ ਕੰਗਣਾ ਬੇਟ ਵਿਖੇ ਸ਼ੋ੍ਰਮਣੀ ਅਕਾਲੀ ਦਲ ਅਤੇ ...

ਪੂਰੀ ਖ਼ਬਰ »

ਜੜ੍ਹਾਂ ਤੋਂ ਹਿੱਲੇ ਦਰੱਖਤ ਕਾਰਨ ਵਾਪਰ ਸਕਦਾ ਕੋਈ ਭਿਆਨਕ ਹਾਦਸਾ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)- ਦੀ ਨਵਾਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਬ੍ਰਾਂਚ ਸੰਧਵਾਂ ਦੇ ਅੱਗੇ ਕਰੀਬ 4 ਦਿਨ ਪਹਿਲਾਂ ਰਾਤ ਦੇ ਸਮੇਂ ਕਿਸੇ ਅਣਪਛਾਤੇ ਭਾਰੀ ਵਾਹਨ ਦੀ ਜਬਰਦਸਤ ਟੱਕਰ ਵੱਜਣ ਕਾਰਨ ਜੜ੍ਹਾਂ ਤੋਂ ਹਿੱਲ ਚੁੱਕੇ ਦਰਖਤ ਕਾਰਨ ਕਦੇ ਵੀ ਕੋਈ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਧਾਮ ਝਾਂਡੀਆਂ ਕਲਾਂ ਵਿਖੇ ਮਨਾਈ ਜਾਵੇਗੀ ਕਬੀਰ ਜੈਅੰਤੀ

ਟੱਪਰੀਆਂ ਖੁਰਦ, 21 ਜੂਨ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਧਾਮ ਝਾਂਡੀਆਂ ਕਲਾਂ ਨੇੜੇ ਨੂਰਪੁਰ ਬੇਦੀ (ਰੂਪਨਗਰ) ਵਿਖੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੂਲ ਸਤਿਗੁਰੂ ਕਬੀਰ ਸਾਹਿਬ ਦੇ ਅਵਤਾਰ ਦਿਵਸ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 5 ਨਵੇਂ ਮਾਮਲੇ, ਇਕ ਮੌਤ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 5 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦਕਿ 45 ਸਾਲਾ ਔਰਤ ਜੋ ਕਿ ਕੋਰੋਨਾ ਕਾਰਨ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸੀ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ ਹੈ | ਸਿਵਲ ...

ਪੂਰੀ ਖ਼ਬਰ »

ਤਹਿਸੀਲ ਬੰਗਾ ਦੇ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਕੰਮ ਕੀਤਾ ਬੰਦ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਤਾਲਮੇਲ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲਾਂ ਹੀ ਕੀਤੇ ਐਲਾਨ ਮੁਤਾਬਿਕ ਅੱਜ ਤੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰ ਦਿੱਤਾ ਹੈ ਜਿਸ ਕਾਰਨ ਤਹਿਸੀਲ ਬੰਗਾ ਦੇ 110 ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੂੰਗੋ ਵਲੋਂ ਵਾਧੂ ਸਰਕਲਾਂ ਦਾ ਕੰਮ ਬੰਦ ਕਰਕੇ ਰੋਸ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)- ਅੱਜ ਵਾਧੂ ਸਰਕਲਾਂ ਦਾ ਕੰਮ-ਕਾਜ ਠੱਪ ਕਰਨ ਤੋਂ ਬਾਅਦ ਰੈਵੀਨਿਊ ਕਾਨੂੰਗੋ/ਪਟਵਾਰੀ ਤਾਲਮੇਲ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ ਕੁਲਵਿੰਦਰ ਸਿੰਘ ਗੁੱਲਪੁਰ, ਪਲਵਿੰਦਰ ਸਿੰਘ ਸੂਦ, ਉਂਕਾਰ ਸਿੰਘ ਜਨਰਲ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)- ਬਰਸਾਤਾਂ ਦੇ ਸੀਜ਼ਨ ਦੌਰਾਨ ਹੜ੍ਹਾਂ ਦੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਸਾਰੇ ਹੜ੍ਹ ਰੋਕੂ ਪ੍ਰਬੰਧ ਯਕੀਨੀ ਬਣਾਉਣ ਦੇ ...

ਪੂਰੀ ਖ਼ਬਰ »

ਮੁਲਾਜ਼ਮ ਸਾਥੀ ਦੀ ਮੌਤ 'ਤੇ ਜਥੇਬੰਦੀ ਵਲੋਂ ਮਾਲੀ ਮਦਦ

ਨਵਾਂਸ਼ਹਿਰ, 21 ਜੂਨ (ਅਜੀਤ ਬਿਊਰੋ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀ ਸ਼ਾਖਾ ਬਿਛੌੜੀ ਵਿਖੇ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮ ਸੰਤੋਖ ਸਿੰਘ ਹਿਆਤਪੁਰ ਰੁੜਕੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਮਦਦ ਦੇਣ ਲਈ ...

ਪੂਰੀ ਖ਼ਬਰ »

ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)- ਬੰਗਾ ਬਲਾਕ ਦੇ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਦੀ ਕੋਆਪ੍ਰੇਟਿਵ ਬੈਂਕ 'ਚ ਬੈਂਕ ਦੇ ਗੰਨਮੈਨ ਨੇ ਟੇਬਲ 'ਤੇ ਆਪਣੀ ...

ਪੂਰੀ ਖ਼ਬਰ »

ਵਿਧਾਇਕਾਂ ਦੇ ਕਾਕਿਆਂ ਨੂੰ ਅਫ਼ਸਰ ਲਾਉਣਾ ਲੋਕਤੰਤਰ ਦਾ ਘਾਣ-ਭਲਵਾਨ ਜਾਡਲਾ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)- ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਵਲੋਂ ਹਲਕਾ ਨਵਾਂਸ਼ਹਿਰ ਦੇ ਪਿੰਡ ਜੇਠੂਮਜਾਰਾ ਵਿਖੇ ਸਰਗਰਮ ਪਾਰਟੀ ਵਰਕਰ ਸੰਦੀਪ ਸਿੰਘ ਤੇ ਸਰਬਜੀਤ ਸਿੰਘ ...

ਪੂਰੀ ਖ਼ਬਰ »

ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਮੁਕੰਦਪੁਰ, 21 ਜੂਨ (ਦੇਸ ਰਾਜ ਬੰਗਾ)- ਪਿੰਡ ਸਰਹਾਲ ਮੁੰਡੀ ਵਿਖੇ ਬਾਬਾ ਫੁੰਮਣ ਸ਼ਾਹ ਚਿਸ਼ਤੀ ਦੇ ਸਮੂਹ ਪਰਿਵਾਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਅਤੇ ਬਾਬਾ ਫੁੰਮਣ ਸ਼ਾਹ ਚਿਸ਼ਤੀ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ ਕੋਵਿਡ 19 ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੇ ਅਹੁਦੇਦਾਰਾਂ ਦੀ ਚੋਣ

ਬੰਗਾ, 21 ਜੂਨ (ਕਰਮ ਲਧਾਣਾ)- ਲਾਇਨਜ ਕਲੱਬ ਬੰਗਾ ਸਿਟੀ ਸਮਾਈਲ ਦੀ ਜਨਰਲ ਬਾਡੀ ਦੀ ਮੀਟਿੰਗ ਲਾਇਨ ਅਮਰਦੀਪ ਸਿੰਘ ਪੂੰਨੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਫਾਰਮ ਹਾਊਸ ਵਿਖੇ ਹੋਈ | ਇਸ ਮੀਟਿੰਗ ਦੀ ਸ਼ੁਰੂਆਤ ਲਾਇਨ ਹਰਦੇਵ ਸਿੰਘ ਵਲੋਂ ਪ੍ਰਮਾਤਮਾ ਅੱਗੇ ਪ੍ਰਾਰਥਨਾ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਨੇ ਵਜਾਇਆ ਸੰਘਰਸ਼ ਦਾ ਬਿਗਲ

ਬੰਗਾ, 21 ਜੂਨ (ਕਰਮ ਲਧਾਣਾ) - ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵਲੋਂ ਲਗਾਤਾਰ ਮੀਟਿੰਗਾਂ ਵਿਚ ਲਾਰੇ ਲੱਪੇ ਵਾਲੀ ਨੀਤੀ ਤੋਂ ਤੰਗ ਆ ਕੇ ...

ਪੂਰੀ ਖ਼ਬਰ »

ਪਿੰਡ ਚੰਦਿਆਣੀ ਵਿਖੇ ਤਪ ਅਸਥਾਨ ਬਾਬਾ ਬਰੂੰੜੀ ਵਾਲੇ ਵਿਖੇ ਸਾਲਾਨਾ ਸਮਾਗਮ ਕਰਵਾਇਆ

ਪੋਜੇਵਾਲ ਸਰਾਂ, 21 ਜੂਨ (ਰਮਨ ਭਾਟੀਆ)- ਪਿੰਡ ਚੰਦਿਆਣੀ ਖ਼ੁਰਦ ਵਿਖੇ ਸਥਿਤ ਬਣਖੰਡੀ ਧਾਮ ਬਾਬਾ ਬਰੂੰੜੀ ਵਾਲੇ ਦੇ ਸਥਾਨ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਵੇਰੇ ਹਵਨ ਯੱਗ ਕਰਵਾਇਆ ਗਿਆ ਤੇ ਨਗਰ ਦੀ ਸੁੱਖ ...

ਪੂਰੀ ਖ਼ਬਰ »

ਗਊਸ਼ਾਲਾ ਕਮੇਟੀ ਦੇ ਉਪ ਪ੍ਰਧਾਨ ਸੁਭਾਸ਼ ਅਨੰਦ ਨੂੰ ਸੇਵਾ ਮੁਕਤੀ ਮੌਕੇ ਕੀਤਾ ਸਨਮਾਨਿਤ

ਰੱਤੇਵਾਲ, 21 ਜੂਨ (ਸੂਰਾਪੁਰੀ)- ਦੀ ਮਨੋਹਰ ਗਊਸ਼ਾਲਾ ਰਜਿ: ਕਮੇਟੀ ਰੱਤੇਵਾਲ ਅਧੀਨ ਚੱਲ ਰਹੀ ਗਊਸ਼ਾਲਾ ਦੇ ਉਪ ਪ੍ਰਧਾਨ ਸੁਭਾਸ਼ ਚੰਦਰ ਅਨੰਦ ਵਲੋਂ ਆਪਣੇ ਇਸ ਅਹੁਦੇ ਤੋਂ ਸਵੈ ਇੱਛਾ ਨਾਲ ਸੇਵਾ ਮੁਕਤੀ ਲਈ ਗਈ | ਉਹ ਪਿਛਲੇ ਲਗਭਗ 42 ਸਾਲਾਂ ਤੋਂ ਇਸ ਕਮੇਟੀ ਵਿਚ ਸੇਵਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਕੋਵਿਡ-19 ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਮਹੀਨਾਵਾਰ ਮੀਟਿੰਗ ਅਨੀਮੀਆ ਮੁਕਤ ਭਾਰਤ ਅਭਿਆਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ-ਡਾ: ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਨੇ ਜ਼ਿਲ੍ਹੇ ਵਿਚ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਆਨਲਾਈਨ ਤਰੀਕੇ ਨਾਲ ਮਨਾਇਆ 'ਕੌਮਾਂਤਰੀ ਯੋਗ ਦਿਵਸ'

ਪੋਜੇਵਾਲ ਸਰਾਂ, 21 ਜੂਨ (ਨਵਾਂਗਰਾਈਾ)-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਵਾਉਣ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਵੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ | ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਅਤੇ ...

ਪੂਰੀ ਖ਼ਬਰ »

ਸਾਹਿਤਕ ਅਤੇ ਖੇਡ ਖੇਤਰ ਨਾਲ ਜੁੜਿਆ ਪਿੰਡ ਲਾਲੋ ਮਜਾਰਾ

ਕੁਲਦੀਪ ਸਿੰਘ ਝਿੰਗੜ 98141-70561 ਔੜ/ਝਿੰਗੜਾਂ-ਪੰਜਾਬ ਦਾ ਦੁਆਬਾ ਖੇਤਰ ਸੱਭਿਆਚਾਰ ਖੇਡਾਂ ਅਤੇ ਹੋਰ ਖੇਤਰਾਂ ਵਿਚ ਮੋਹਰੀ ਰੋਲ ਅਦਾ ਕਰ ਕਰਦਾ ਰਿਹਾ ਹੈ | ਇਸ ਖੇਤਰ ਨੂੰ ਸੂਬੇ ਦੀ ਐਨ.ਆਰ.ਆਈ. ਬੈਲਟ ਮੰਨਿਆ ਜਾਂਦਾ ਹੈ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ...

ਪੂਰੀ ਖ਼ਬਰ »

ਮੰਦਰ ਨੂੰ ਮੋਰਚਰੀ ਫਰੀਜ਼ਰ ਭੇਟ

ਤਲਵਾੜਾ, 21 ਜੂਨ (ਅ.ਪ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਸੈਕਟਰ 3 ਤਲਵਾੜਾ ਨੂੰ ਮੋਰਚਰੀ ਫਰੀਜ਼ਰ ਅਤੇ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਤੇ ਮੇਜ਼ ਭੇਟ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਧਾਰਮਿਕ ...

ਪੂਰੀ ਖ਼ਬਰ »

ਤਹਿਸੀਲਦਾਰ ਦੇ ਭਰੋਸਾ ਦੇਣ ਦੇ ਬਾਵਜੂਦ ਵੀ ਹਰਗੋਬਿੰਦਨਗਰ 'ਚ ਕੰਮ ਨਹੀਂ ਹੋਇਆ ਸ਼ੁਰੂ-ਆਗੂ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਸਥਾਨਕ ਵਾਰਡ ਨੰ: 50 ਹਰਗੋਬਿੰਦਨਗਰ ਦੇ ਵਾਸੀਆਂ ਵਲੋਂ ਮੁਹੱਲੇ ਵਿਚ ਸੀਵਰੇਜ, ਸੜਕਾਂ ਅਤੇ ਵਾਟਰ ਸਪਲਾਈ ਦੇ ਅਧੂਰੇ ਕੰਮਾਂ ਸਬੰਧੀ ਸਾਂਝਾ ਫਰੰਟ ਦੇ ਸਹਿਯੋਗ ਨਾਲ ਐਕਸ਼ਨ ਕਮੇਟੀ ਦੇ ਲਾਰੈਂਸ ਚੌਧਰੀ, ਚੰਦਰ ਸ਼ੇਖਰ ਕੈਂਥ, ...

ਪੂਰੀ ਖ਼ਬਰ »

ਸੂਬੇ ਦੇ ਲੋਕਾਂ ਦੇ ਹਿਤਾਂ ਲਈ 'ਆਪ' ਵਿਰੋਧੀ ਧਿਰ ਵਜੋਂ ਮੌਜੂਦਾ ਸਰਕਾਰ ਨਾਲ ਪੰਜਾਬ ਦੀ ਬਿਹਤਰੀ ਲਈ ਲੜਾਈ ਲੜ ਰਹੀ-ਸ਼ਿਵਕਰਨ ਚੇਚੀ

ਬਲਾਚੌਰ, 21 ਜੂਨ (ਸ਼ਾਮ ਸੁੰਦਰ ਮੀਲੂ)- ਆਮ ਆਦਮੀ ਪਾਰਟੀ ਬਲਾਚੌਰ ਇਕਾਈ ਦੀ ਮੀਟਿੰਗ ਸੀਨੀਅਰ ਆਗੂ ਬਿੱਟਾ ਰਾਣਾ ਦੁਆਰਾ ਰਮਨ ਕਸਾਣਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਬਲਾਚੌਰ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ, ਸੰਤੋਸ਼ ਕਟਾਰੀਆ ...

ਪੂਰੀ ਖ਼ਬਰ »

26 ਨੂੰ ਰਾਜ ਭਵਨ ਵੱਲ ਰੋਸ ਮਾਰਚ 'ਚ ਹੋਣਗੇ ਭਾਰੀ ਗਿਣਤੀ 'ਚ ਕਿਸਾਨ ਸ਼ਾਮਲ-ਜਾਡਲਾ

ਨਵਾਂਸ਼ਹਿਰ, 21 ਜੂਨ (ਪੱਤਰ ਪ੍ਰੇਰਕ)-26 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਰਾਜ ਭਵਨ ਵੱਲ ਰੋਸ ਮਾਰਚ ਕਰਨ ਲਈ ਜ਼ਿਲ੍ਹੇ ਚੋਂ ਭਾਰੀ ਗਿਣਤੀ 'ਚ ਕਿਸਾਨ ਸ਼ਾਮਲ ਹੋਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੁਲ ਹਿੰਦ ਕਿਸਾਨ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਚੱਕ ਬਿੱਲਗਾ 'ਚ ਵੈਕਸੀਨ ਲਗਾਉਣ ਦਾ ਕੈਂਪ

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ) - ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਖਾਤਮੇ ਲਈ ਪਿੰਡ ਚੱਕ ਬਿੱਲਗਾ ਵਿਚ ਵੈਕਸੀਨ ਲਗਾਉਣ ਦਾ ਕੈਂਪ ਲਗਾਇਆ ਗਿਆ | ਪਿੰਡ ਦੇ ਸਰਪੰਚ ਬਲਵੰਤ ਸਿੰਘ ਬੈਂਸ ਨੇ ਦੱਸਿਆ ਕਿ 70 ਸਾਲ ਉਮਰ ਦੇ ਵਿਅਕਤੀਆਂ ਦੇ 100 ਫੀਸਦੀ ...

ਪੂਰੀ ਖ਼ਬਰ »

ਬਸਪਾ ਅਕਾਲੀ ਦਲ ਦਾ ਵਫ਼ਦ ਡੀ. ਐਸ. ਪੀ ਬੰਗਾ ਨੂੰ ਮਿਲਿਆ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ)- ਵਿਧਾਨ ਸਭਾ ਹਲਕਾ ਬੰਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਵਲੋਂ ਰਵਨੀਤ ਸਿੰਘ ਬਿੱਟੂ ਅਤੇ ਹਰਦੀਪ ਪੁਰੀ ਦੇ ਗ਼ਲਤ ਬਿਆਨ ਦੇਣ ਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ...

ਪੂਰੀ ਖ਼ਬਰ »

ਚੇਅਰਮੈਨ ਸੂਦ ਨੇ ਭਲਾਈ ਸਕੀਮਾਂ ਸਬੰਧੀ ਸਰਪੰਚਾਂ ਨੂੰ ਕੀਤਾ ਜਾਗਰੂਕ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ)- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵਲੋਂ ਬੰਗਾ ਹਲਕੇ ਦੇ ਪਿੰਡ ਖਮਾਚੋਂ ਵਿਖੇ ਸਰਕਾਰ ਵਲੋਂ ਕਾਰਪੋਰੇਸ਼ਨ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ...

ਪੂਰੀ ਖ਼ਬਰ »

ਸਮਾਜਿਕ ਸੰਘਰਸ਼ ਪਾਰਟੀ ਵਲੋਂ ਬੰਗਾ 'ਚ ਚੋਣਾਂ ਸਬੰਧੀ ਮੀਟਿੰਗ

ਬੰਗਾ, 21 ਜੂਨ (ਕਰਮ ਲਧਾਣਾ) - ਨੌਜਵਾਨਾਂ ਲਈ ਰੁਜ਼ਗਾਰ, ਨਸ਼ਿਆਂ ਨੂੰ ਨੱਥ ਪਾਉਣੀ, ਸਤਾ ਪਰਿਵਰਤਨ ਵਰਗੇ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਦਾ ਐਲਾਨ ਕਰਨ ਵਾਲੀ ਨਵੀਂ ਰਾਜਨੀਤਿਕ ਪਾਰਟੀ 'ਸਮਾਜਿਕ ਸੰਘਰਸ਼ ਪਾਰਟੀ' ਦੀ ਕਾਰਜਕਰਨੀ ਨੇ ਇਥੇ ਅੱਜ ...

ਪੂਰੀ ਖ਼ਬਰ »

ਸਮਾਜ ਸੇਵਕ ਕਰਨੈਲ ਚੰਦ ਚੁੰਬਰ ਦਾ ਪ੍ਰਬੰਧਕਾਂ ਵਲੋਂ ਸਨਮਾਨ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਚੁੰਬਰ ਭਾਈਚਾਰੇ ਵਲੋਂ ਚੁੰਬਰ ਜਠੇਰਿਆਂ ਦੇ ਅਸਥਾਨ 'ਤੇ ਬਾਬਾ ਕੈਲਾਸ਼ ਤੇ ਮਾਤਾ ਸੰਗੋ ਦੀ ਯਾਦ ਵਿਚ ਸੇਵਾਦਾਰ ਸੁਰਿੰਦਰ ਪਾਲ ਚੁੰਬਰ ਦੀ ਅਗਵਾਈ 'ਚ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ...

ਪੂਰੀ ਖ਼ਬਰ »

ਪਿੰਡ ਬਨ੍ਹਾਂ ਵਿਖੇ ਗਲੀ ਦੇ ਨਿਰਮਾਣ ਕਾਰਜ ਲਈ ਨੀਂਹ ਪੱਥਰ ਰੱਖਿਆ

ਰੈਲਮਾਜਰਾ/ਰੱਤੇਵਾਲ, 21 ਜੂਨ (ਸੁਭਾਸ਼ ਟੌਂਸਾ, ਸੂਰਾਪੁਰੀ)- ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਅਜੈ ਕੁਮਾਰ ਵਲੋਂ ਪਿੰਡ ਬਨ੍ਹਾਂ ਵਿਖੇ ਗਲੀ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ | ਇਸ ਤੋਂ ਪਹਿਲਾਂ ਪਿੰਡ ਵਾਸੀਆਂ ਵਲੋਂ ਅਜੈ ਮੰਗੂਪੁਰ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)- ਗੁਰਦੁਆਰਾ ਨਾਨਕਸਰ ਠਾਠ ਮਜਾਰੀ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ | ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਮੁੱਖ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 25 ਨੂੰ

ਔੜ/ਝਿੰਗੜਾਂ, 21 ਜੂਨ (ਕੁਲਦੀਪ ਸਿੰਘ ਝਿੰਗੜ)- ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਭਗਵਾਨੀ ਸਾਹਿਬ ਜੀ ਯਾਦਗਾਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ (ਸਿੰਘ ਸਭਾ) ਛਾਉਣੀ ਨਿਹੰਗ ਸਿੰਘਾਂ ਫਾਂਬੜਾ ਰੋਡ ਨੇੜੇ ਬੱਸ ਅੱਡਾ ਔੜ ਗੜੁੱਪੜ ਵਿਖੇ ਪੰਜਵੇਂ ਪਾਤਸ਼ਾਹ ...

ਪੂਰੀ ਖ਼ਬਰ »

ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਸਰਕਾਰ ਨੇ ਸਮੁੱਚੇ ਬੇਰੁਜ਼ਗਾਰ ਵਰਗ ਨਾਲ ਕੀਤੀ ਜੱਗੋਂ ਤ੍ਹੇਰਵੀਂ-ਬਿ੍: ਰਾਜ ਕੁਮਾਰ

ਭੱਦੀ, 21 ਜੂਨ (ਨਰੇਸ਼ ਧੌਲ)- ਬੀਤੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਕਈ ਤਰਾਂ ਦੇ ਸਬਜ਼ਬਾਗ ਵਿਖਾਏ ਗਏ ਸਨ ਉੱਥੇ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਜੋ ਹੁਣ ਤੱਕ ਵੀ ...

ਪੂਰੀ ਖ਼ਬਰ »

ਨੰਗਲ ਜੱਟਾਂ ਵਿਖੇ ਬੀਬੀਆਂ ਨੇ ਮਨਾਇਆ ਯੋਗਾ ਦਿਵਸ

ਉੜਾਪੜ/ਲਸਾੜਾ, 21 ਜੂਨ (ਲਖਵੀਰ ਸਿੰਘ ਖੁਰਦ) - ਪਿੰਡ ਨੰਗਲ ਜੱਟਾਂ ਵਿਖੇ ਗੁਰੂ ਨਾਨਕ ਯੂਥ ਸਪੋਰਟਸ ਤੇ ਵੈਲਫੇਅਰ ਕਲੱਬ ਵਲੋਂ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਕਲੱਬ ਦੇ ਨੌਜਵਾਨਾਂ ਅਤੇ ਬੀਬੀਆਂ ਨੇ ਵੱਖ-ਵੱਖ ਆਸਣ ਕਰਕੇ ਯੋਗ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ...

ਪੂਰੀ ਖ਼ਬਰ »

ਮੰਗ ਕੇ ਲਈ ਕਾਰ ਵਾਪਸ ਨਹੀਂ ਕੀਤੀ-1 ਨਾਮਜ਼ਦ

ਹੁਸ਼ਿਆਰਪੁਰ, 21 ਜੂਨ (ਬਲਜਿੰਦਰਪਾਲ ਸਿੰਘ)- ਕਾਰ ਵਾਪਸ ਨਾ ਕਰਨ ਦੇ ਕਥਿਤ ਦੋਸ਼ 'ਚ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਇੱਕ ਦੋਸ਼ੀ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਗੜ੍ਹਦੀਵਾਲਾ ਦੇ ਵਾਸੀ ਜਤਿੰਦਰ ਸਿੰਘ ਨੇ ਪੁਲਿਸ ਦੇ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਟੋਲ ਪਲਾਜ਼ਾ ਬਹਿਰਾਮ ਵਿਖੇ ਕਿਸਾਨਾਂ ਦੀ ਮੀਟਿੰਗ

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ) - ਬਹਿਰਾਮ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਜਿਥੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ ਉਥੇ ਅੱਜ ਨਿਰਮਲ ਸਿੰਘ ਸੰਧੂ ਸੰਧਵਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ...

ਪੂਰੀ ਖ਼ਬਰ »

ਮਸਤ ਬਾਬਾ ਗੇਂਦਾ ਭਗਤ ਦੀ ਯਾਦ 'ਚ ਕਰਵਾਇਆ ਧਾਰਮਿਕ ਸਮਾਗਮ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਬਾਬਾ ਸਾਈਾ ਲੋਕ ਅਤੇ ਮਸਤ ਬਾਬਾ ਗੇਂਦਾ ਭਗਤ ਦੀ ਯਾਦ 'ਚ ਸਲਾਨਾ ਧਾਰਮਿਕ ਸਮਾਗਮ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਹਾਕਮ ਦਾਸ ਦੀ ਦੇਖ-ਰੇਖ 'ਚ ਸਰਕਾਰੀ ਨਿਯਮਾਂ ਅਨੁਸਾਰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ...

ਪੂਰੀ ਖ਼ਬਰ »

ਬਲਵੀਰ ਚੌਧਰੀ ਸਿੰਘਪੁਰ ਯੂਥ ਕਾਂਗਰਸ ਸੜੋਆ ਬਲਾਕ ਦਾ ਪ੍ਰਧਾਨ ਨਿਯੁਕਤ

ਬਲਾਚੌਰ, 21 ਜੂਨ (ਸ਼ਾਮ ਸੁੰਦਰ ਮੀਲੂ)- ਪੰਜਾਬ ਵਿਧਾਨਸਭਾ ਦੀਆਂ ਅਗਲੇ ਸਾਲ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦੇ ਪੰਜਾਬ ਯੂਥ ਕਾਂਗਰਸ ਦਾ ਵਿਸਥਾਰ ਕਰਦਿਆਂ ਵਿਧਾਨਸਭਾ ਹਲਕਾ ਬਲਾਚੌਰ ਦੇ ਸੜੋਆ ਬਲਾਕ ਤੋਂ ਬਲਵੀਰ ਚੌਧਰੀ ਸਿੰਘਪੁਰ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਬਲਵੀਰ ਸਿੰਘਪੁਰ ਨੂੰ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹੀਰਾ ਖੇਪੜ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇਣ ਦਾ ਮਤਲਬ ਉਨ੍ਹਾਂ ਅੰਦਰ ਸਮਾਜ ਸੇਵਾ ਦਾ ਜੋਸ਼ ਭਰਨਾ ਹੈ | ਸੂਬਾਈ ਯੂਥ ਆਗੂਆਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੀ ਉੱਨਤੀ ਲਈ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦੇ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਨਵ-ਨਿਯੁਕਤ ਪ੍ਰਧਾਨ ਬਲਵੀਰ ਚੌਧਰੀ ਸਿੰਘਪੁਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਇਸ ਨੌਜਵਾਨ ਨੂੰ ਪਾਰਟੀ ਵਲੋਂ ਮਾਣ ਦੇਣਾ ਸਾਡੇ ਸਭ ਲਈ ਫ਼ਖਰ ਵਾਲੀ ਗੱਲ ਹੈ | ਨਵਨਿਯੁਕਤ ਪ੍ਰਧਾਨ ਬਲਵੀਰ ਚੌਧਰੀ ਸਿੰਘਪੁਰ ਨੇ ਪੰਜਾਬ ਕਾਂਗਰਸ ਹਾਈਕਮਾਨ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ,ਸੂਬਾ ਪ੍ਰਦਾਨ ਸੁਨੀਲ ਜਾਖੜ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ, ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹੀਰਾ ਖੇਪੜ, ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਠੇਕੇਦਾਰ ਗੌਰਵ ਕੁਮਾਰ ਵਿੱਕੀ ਸਮੇਤ ਬਲਾਚੌਰ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਅ ਕੇ ਹਮੇਸ਼ਾ ਪਾਰਟੀ ਦੀ ਉੱਨਤੀ ਤੇ ਵਿਕਾਸ ਲਈ ਕੰਮ ਕਰਨ ਨੂੰ ਤਰਜੀਹ ਦੇਵਾਂਗਾ | ਬਲਵੀਰ ਚੌਧਰੀ ਸਿੰਘਪੁਰ ਦੇ ਸੜੋਆ ਬਲਾਕ ਦਾ ਪ੍ਰਧਾਨ ਬਣਨ ਤੇ ਸਵ: ਮਨਦੀਪ ਸਪੋਰਟਸ ਕਲੱਬ ਸਿੰਘਪੁਰ ਦੇ ਸਮੂਹ ਨੌਜਵਾਨਾਂ ਸਮੇਤ ਵਿੱਕੀ ਸਰਪੰਚ ਪਲਾਟਾ, ਨਿੰਦੀ ਗੁੱਜਰ, ਸੁਨੀਲ ਪਲਾਟਾ, ਕੁਲਦੀਪ ਕਾਂਗੜ, ਕਾਲਾ ਲੰਬੜ, ਬਿੰਦਰ ਕਰਤਾਰਪੁਰ, ਸੁੱਖਾ ਝੰਡੂਪੁਰ, ਹੈਪੀ ਬੂਥਗੜ੍ਹ, ਕੁਲਦੀਪ ਕਰੀਮਪੁਰ, ਅਜੇ ਬਾਂਠ ਕਰੀਮਪੁਰ, ਪੋਲਾ ਪੋਜੇਵਾਲ, ਕੁਲਦੀਪ ਸੜੋਆ, ਸੇਠੀ ਜੀਤਪੁਰ, ਵਿੱਕੀ ਜੀਤਪੁਰ, ਰਵੀ ਮਾਹੀਪੁਰ ਲੱਕੀ ਕੁੱਕੜਸੂਹਾ, ਮਨੋਜ ਕੁੱਕੜਸੂਹਾ ਕਾਲਾ ਝੰਡੂਪੁਰ, ਨਿੰਦਰ ਝੰਡੂਪੁਰ ਸਮੇਤ ਹੋਰ ਹਲਕਾ ਬਲਾਚੌਰ ਦੇ ਨੌਜਵਾਨਾਂ ਨੇ ਬਲਵੀਰ ਸਿੰਘਪੁਰ ਦੀ ਨਿਯੁਕਤੀ ਤੇ ਲੱਡੂ ਵੰਡ ਖੁਸ਼ੀ ਪ੍ਰਗਟਾਈ |

ਖ਼ਬਰ ਸ਼ੇਅਰ ਕਰੋ

 

ਚੁਸ਼ਮਾਂ ਦਰਬਾਰ 'ਤੇ ਸਾਲਾਨਾ ਧਾਰਮਿਕ ਮੇਲਾ ਕਰਵਾਇਆ

ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)- ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਵਿਖੇ ਸਾਲਾਨਾ ਮੇਲਾ ਕਰਵਾਇਆ ਗਿਆ | ਪਹਿਲੇ ਦਿਨ ਪੀਰਾਂ ਦੇ ਦਰਬਾਰ ਤੇ ਚਿਰਾਗ਼ ਰੌਸ਼ਨ ਕੀਤੇ ਗਏ ਤੇ ਚਾਦਰਾਂ ਚੜ੍ਹਾਈਆਂ ਗਈਆਂ | ...

ਪੂਰੀ ਖ਼ਬਰ »

ਐਡ. ਲੱਕੀ ਦੇ ਘਰ ਅਕਾਲੀ ਆਗੂਆਂ ਤੇ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ

ਬਲਾਚੌਰ, 21 ਜੂਨ (ਸ਼ਾਮ ਸੁੰਦਰ ਮੀਲੂ)- ਸ਼੍ਰੋਮਣੀ ਅਕਾਲੀ ਦੇ ਨੌਜਵਾਨ ਆਗੂ ਐਡ. ਰਾਜਵਿੰਦਰ ਲੱਕੀ ਵਲੋਂ ਆਪਣੇ ਨਿਵਾਸ ਅਸਥਾਨ ਬਲਾਚੌਰ ਵਿਖੇ ਹਲਕਾ ਬਲਾਚੌਰ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਮੌਕੇ ਇਕੱਤਰ ਹੋਏ ਇਲਾਕੇ ਦੀਆਂ ਮੁਹਤਬਰ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਮੌਕੇ ਜ਼ਿਲ੍ਹੇ 'ਚੋਂ ਕੀਤੀ ਭਰਵੀਂ ਸ਼ਮੂਲੀਅਤ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀ ਜੱਥੇਬੰਦੀਆਂ ਆਧਾਰਿਤ ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵਲੋਂ ਅਗਾਊਾ ਕੀਤੇ ਐਲਾਨ ਅਨੁਸਾਰ, ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ ਕਰਨ ਦੇ ਵਿਰੋਧ ...

ਪੂਰੀ ਖ਼ਬਰ »

ਪੰਜਾਬ ਤੇ ਕੇਂਦਰ ਸਰਕਾਰ ਤੋਂ ਹਰ ਵਰਗ ਦੁਖੀ-ਚੇਤਨ ਚੌਧਰੀ

ਪੋਜੇਵਾਲ ਸਰਾਂ, 21 ਜੂਨ (ਨਵਾਂਗਰਾਈਾ)- ਕੇਂਦਰ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਪਿਛਲੇ ਸੱਤ ਮਹੀਨਿਆਂ ਤੋਂ ਖਿਲਵਾੜ ਕਰ ਰਹੀ ਹੈ | ਇਹ ਸ਼ਬਦ ਚੇਤਨ ਚੌਧਰੀ ਪ੍ਰਧਾਨ ਪੰਜਾਬ ਯੂਨੀਵਰਸਿਟੀ (ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ) ਨੇ ਅੱਜ ਪਿੰਡ ਚਾਂਦਪੁਰ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਲਈ ਸਹਾਇਕ ਉਪਕਰਨਾਂ ਦਾ ਮੁਫ਼ਤ ਪੰਜੀਕਰਨ

ਬੰਗਾ, 21 ਜੂਨ (ਕਰਮ ਲਧਾਣਾ)-ਕੌਮਨ ਸਰਵਿਸ ਸੈਂਟਰਾਂ ਵਿਚ ਦਿਵਿਆਂਗ ਵਿਅਕਤੀਆਂ, ਸੀਨੀਅਰ ਸਿਟੀਜ਼ਨ ਲਈ ਸਹਾਇਕ ਅੰਗਾਂ ਦਾ ਪੰਜੀਕਰਨ ਮੁਫ਼ਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੀ. ਐੱਮ ਰਵਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਬਲਵੀਰ ਸਿੰਘ ਬਰਿਆਹ ਨੂੰ ਸ਼ਰਧਾ ਦੇ ਫੁੱਲ ਭੇਟ

ਘੁੰਮਣਾਂ, 21 ਜੂਨ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ ਦੇ ਸਮਾਜ ਸੇਵਕ ਬਲਵੀਰ ਸਿੰਘ ਬਰਿਆਹ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ...

ਪੂਰੀ ਖ਼ਬਰ »

ਬੰਗਾ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ 6 ਕਰੋੜ ਦੀ ਰਕਮ ਖਰਚ ਕੀਤੀ ਜਾਵੇਗੀ- ਪੱਲੀ ਝਿੱਕੀ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ)- ਬੰਗਾ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਉਲੀਕਣ ਲਈ ਬੰਗਾ ਨਗਰ ਕੌਂਸਲ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਅਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਯੋਗਾ ਦਿਵਸ ਮਨਾਇਆ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਸ਼ਵ ਯੋਗ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ...

ਪੂਰੀ ਖ਼ਬਰ »

ਬਹਿਰਾਮ ਵਿਚ 'ਆਪ' ਵਰਕਰਾਂ ਨੇ ਮੀਟਿੰਗ ਕੀਤੀ

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)- ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਰਾਜ ਕੁਮਾਰ ਮਾਹਲ ਦੀ ਅਗਵਾਈ 'ਚ ਬਹਿਰਾਮ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਸ਼ਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX