ਤਾਜਾ ਖ਼ਬਰਾਂ


ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  7 minutes ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  13 minutes ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  23 minutes ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  44 minutes ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  49 minutes ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  about 1 hour ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  about 1 hour ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  about 2 hours ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  about 2 hours ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  about 2 hours ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  about 3 hours ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  about 3 hours ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ- ਕਾਂਗਰਸ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 2 ਫਰਵਰੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਐਲ.ਆਈ.ਸੀ., ਐਸ.ਬੀ.ਆਈ. ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਜਨਤਾ ਦੇ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਸਦਨ ਵਿਚ ਚਰਚਾ ਕਰਾਂਗੇ ਕਿ ਜਿਨ੍ਹਾਂ....
ਚੋਰਾਂ ਨੇ ਪਾਇਪ ਫ਼ੈਕਟਰੀ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਚੌਗਾਵਾਂ, 2 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਅਟਾਰੀ ਚੌਗਾਵਾ ਰੋਡ ਬਹਿੜਵਾਲ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾਇਪ ਤੇ ਟਾਇਲ ਫ਼ੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫ਼ੈਕਟਰੀ ਦੇ...
ਇਕ ਤੋਂ ਵੱਧ ਥਾਂਵਾਂ ਤੋਂ ਚੋਣ ਲੜਨ ਵਾਲੇ ਨੇਤਾਵਾਂ ’ਤੇ ਪਾਬੰਦੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਰੱਦ
. . .  about 3 hours ago
ਨਵੀਂ ਦਿੱਲੀ, 2 ਫਰਵਰੀ- ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਸਿਆਸਤਦਾਨਾਂ ਦੇ ਕਿਸੇ ਇਕ ਅਹੁਦੇ ਲਈ ਇਕ ਤੋਂ ਵੱਧ ਸੀਟਾਂ ਤੋਂ ਚੋਣ ਲੜਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਕ ਉਮੀਦਵਾਰ ਨੂੰ ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜਨ ਦੀ ਇਜਾਜ਼ਤ ਦੇਣਾ ਵਿਧਾਨਕ...
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦਾ ਕੀਤਾ ਦੌਰਾ
. . .  about 3 hours ago
ਫ਼ਾਜ਼ਿਲਕਾ, 2 ਫ਼ਰਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ ਅਤੇ ਸਰਪੰਚਾ ਵਲੋਂ ਆਪਣੀਆਂ ਸਮੱਸਿਆ ਨੂੰ ਰਾਜਪਾਲ ਦੇ ਸਾਹਮਣੇ ਰੱਖਿਆ ਗਿਆ। ਆਪਣੇ ਸੰਬੋਧਨ ਅਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ...
ਹਰਿਆਣਾ ਸਿਵਲ ਸਕੱਤਰੇਤ ਦੀ 7ਵੀਂ ਮੰਜ਼ਿਲ ਤੋਂ ਡਿੱਗਿਆ ਵਿਅਕਤੀ
. . .  about 3 hours ago
ਚੰਡੀਗੜ੍ਹ, 2 ਫਰਵਰੀ- ਹਰਿਆਣਾ ਸਿਵਲ ਸਕੱਤਰੇਤ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਚੰਡੀਗੜ੍ਹ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ...
ਬਿਹਾਰ: ਰੇਲ ਇੰਜਣ ਤੋਂ ਵੱਖ ਹੋਏ ਪੰਜ ਡੱਬੇ
. . .  about 3 hours ago
ਪਟਨਾ, 2 ਫਰਵਰੀ- ਬਿਹਾਰ ਦੇ ਮੁਜ਼ੱਫਰਪੁਰ-ਨਰਕਟੀਆਗੰਜ ਰੇਲਵੇ ਸੈਕਸ਼ਨ ’ਤੇ ਬੇਤੀਆ ਮਝੌਲੀਆ ਸਟੇਸ਼ਨ ਨੇੜੇ ਸੱਤਿਆਗ੍ਰਹਿ ਐਕਸਪ੍ਰੈਸ ਰੇਲਗੱਡੀ ਦੇ ਪੰਜ ਡੱਬੇ ਇੰਜਣ ਤੋਂ ਵੱਖ ਹੋ ਗਏ। ਮੌਕੇ ’ਤੇ ਮੌਜੂਦ ਪੂਰਬੀ ਮੱਧ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਯਾਤਰੀਆਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ...
ਪਹਿਲੇ ਅੰਡਰ-19 ਮਹਿਲਾ ਵਿਸ਼ਵ ਕੱਪ ’ਚ ਟਰਾਫ਼ੀ ਜਿੱਤਣਾ ਸਾਡੇ ਲਈ ਬਹੁਤ ਵੱਡੀ ਗੱਲ- ਮਹਿਲਾ ਖ਼ਿਡਾਰਨਾਂ
. . .  about 4 hours ago
ਨਵੀਂ ਦਿੱਲੀ, 2 ਫਰਵਰੀ- ਅੰਡਰ-19 ਭਾਰਤੀ ਮਹਿਲਾ ਟੀਮ ਦੀਆਂ ਖਿਡਾਰਨਾਂ ਆਈ.ਜੀ.ਆਈ. ਏਅਰਪੋਰਟ ਪਹੁੰਚੀਆਂ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਖ਼ਿਡਾਰਨਾਂ ਨੇ ਕਿਹਾ ਕਿ ਮਹਾਨ ਸਚਿਨ ਤੇਂਦੁਲਕਰ ਨਾਲ ਗੱਲ ਕਰਕੇ ਬਹੁਤ ਵਧੀਆ ਮਹਿਸੂਸ ਹੋਇਆ। ਸਾਡੇ ਸੁਪਨੇ ਸਾਕਾਰ...
ਝਾਰਖ਼ੰਡ ਹਾਈ ਕੋਰਟ ਨੇ ਧਨਬਾਦ ਘਟਨਾ ’ਤੇ ਮੰਗੀ ਪੂਰੀ ਰਿਪੋਰਟ
. . .  about 4 hours ago
ਰਾਂਚੀ, 2 ਫਰਵਰੀ- ਝਾਰਖ਼ੰਡ ਹਾਈ ਕੋਰਟ ਨੇ ਧਨਬਾਦ ਅੱਗ ਦੀ ਘਟਨਾ ’ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹਾਈ ਕੋਰਟ ਨੇ ਪੂਰੇ ਰਾਜ ਵਿਚ ਸਮਾਂਬੱਧ ਤਰੀਕੇ ਨਾਲ ਫ਼ਾਇਰ ਸੇਫ਼ਟੀ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਕੱਲ੍ਹ ਧਨਬਾਦ...
ਮੇਘਾਲਿਆ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 60 ਉਮੀਦਵਾਰਾਂ ਦੀ ਸੂਚੀ
. . .  about 4 hours ago
ਨਵੀਂ ਦਿੱਲੀ, 2 ਫਰਵਰੀ- ਭਾਜਪਾ ਨੇ ਆ ਰਹੀਆਂ ਮੇਘਾਲਿਆ ਵਿਧਾਨ ਸਭਾ ਚੋਣਾਂ ਲਈ 60 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਅਡਾਨੀ ਗਰੁੱਪ ਨੂੰ ਦਿੱਤੇ ਕਰਜ਼ਿਆਂ ਦੀ ਜਾਣਕਾਰੀ ਦੇਣ ਬੈਂਕ- ਆਰ.ਬੀ.ਆਈ
. . .  1 minute ago
ਨਵੀਂ ਦਿੱਲੀ, 2 ਫਰਵਰੀ- ਭਾਰਤ ਦੇ ਕੇਂਦਰੀ ਬੈਂਕ (ਭਾਰਤੀ ਰਿਜ਼ਰਵ ਬੈਂਕ) ਨੇ ਸਥਾਨਕ ਬੈਂਕਾਂ ਨਿਰਦੇਸ਼ ਦਿੰਦਿਆਂ ਉਨ੍ਹਾਂ ਵਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ਿਆਂ ਸੰਬੰਧੀ ਜਾਣਕਾਰੀ ਦੇਣ ਲਈ...
ਸੰਸਦ ਵਿਚ ਪੈ ਗਿਆ ਰੌਲਾ, ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553

ਲੁਧਿਆਣਾ

ਖਤਰਨਾਕ ਲੁਟੇਰਾ ਗਰੋਹ ਦੇ 6 ਮੈਂਬਰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਦਰਜਨਾਂ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲੋੜੀਂਦੇ ਖ਼ਤਰਨਾਕ ਲੁਟੇਰਾ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਹੋਰ ਸਮਾਨ ਬਰਾਮਦ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਵਲੋਂ ਵਿਧਾਇਕ ਪਾਂਡੇ ਦੇ ਘਰ ਸਾਹਮਣੇ ਪ੍ਰਦਰਸ਼ਨ

ਲੁਧਿਆਣਾ/ਇਯਾਲੀ/ਥਰੀਕੇ, 21 ਜੂਨ (ਪੁਨੀਤ ਬਾਵਾ, ਮਨਜੀਤ ਸਿੰਘ ਦੁੱਗਰੀ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਕਾਂਗਰਸੀ ਐਮ.ਪੀ. ਤੇ ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਰੋਸ ਵਜੋਂ ਜਿੱਥੇ ਅੱਜ ਵਿਧਾਇਕ ਰਾਕੇਸ਼ ਪਾਂਡੇ ਦੇ ...

ਪੂਰੀ ਖ਼ਬਰ »

ਮਾਂ-ਪਿਓ ਹੀ ਨਿਕਲੇ 9 ਸਾਲਾ ਬੱਚੀ ਦੇ ਕਾਤਲ

ਮਾਤਾ ਦਾ ਦੂਸਰਾ ਵਿਆਹ ਬਣਿਆ ਮੌਤ ਦਾ ਕਾਰਨ ਹੰਬੜਾਂ, 21 ਜੂਨ (ਮੇਜਰ ਹੰਬੜਾਂ)- ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਹੰਬੜਾਂ ਵਿਖੇ ਮੁੱਲਾਂਪੁਰ ਰੋਡ 'ਤੇ ਬਣੀ ਕਾਕਾ ਰਾਮ ਮਿੱਲ 'ਚ ਬਣੇ ਕਮਰਿਆਂ 'ਚ ਇਕ 9 ਸਾਲਾ ਬੱਚੀ ਦਾ ਕਤਲ ਹੋਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

...ਜਦੋਂ ਪਾਂਡੇ ਨੇ ਯੂਥ ਅਕਾਲੀ ਆਗੂਆਂ ਨੂੰ ਲੱਡੂ ਖੁਆਏ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਵਲੋਂ ਅੱਜ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਵਿਰੋਧ ਪ੍ਰਗਟ ਕਰਦਿਆਂ ਵਿਧਾਇਕ ਪਾਂਡੇ ਦਾ ਮੂੰਹ ਮਿੱਠਾ ਕਰਵਾਇਆ | ਵਿਧਾਇਕ ਪਾਂਡੇ ਨੇ ਨੌਜਵਾਨਾਂ ਦੇ ਹੱਥੋਂ ਲੱਡੂ ਖਾਧੇ, ਵਿਧਾਇਕ ਪਾਂਡੇ ਨੇ ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਦਾ ਆਪਣੀ ਪੋਤੀ ਦੇ ਜਨਮ ਲੈਣ ਦੀ ਖੁਸ਼ੀ ਵਿਚ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ | ਵਿਧਾਇਕ ਪਾਂਡੇ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਆਉਣ ਤੋਂ ਪਹਿਲਾਂ ਹੀ ਪੋਤੀ ਦੇ ਜਨਮ ਲੈਣ ਦੀ ਖੁਸ਼ੀ 'ਚ ਮਠਿਆਈ ਦਾ ਡੱਬਾ ਲੈ ਕੇ ਬੈਠੇ ਸਨ |

ਖ਼ਬਰ ਸ਼ੇਅਰ ਕਰੋ

 

ਨਹਿਰੂ ਯੁਵਾ ਕੇਂਦਰ ਵਲੋਂ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)- 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ 2021 ਮੌਕੇ ਨਹਿਰੂ ਯੁਵਾ ਕੇਂਦਰ, ਲੁਧਿਆਣਾ ਵਲੋਂ 12 ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿਚ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਕਰੀਬ 4450 ਪਰਿਵਾਰਾਂ ਦੇ 28 ਹਜ਼ਾਰ ਲੋਕਾਂ ਵਲੋਂ ਭਾਗ ਲਿਆ | ਇਸ ਸਾਲ ਕੋਵਿਡ-19 ...

ਪੂਰੀ ਖ਼ਬਰ »

ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਗਲਾਡਾ ਨੇ 5 ਪਿੰਡਾਂ ਦੀ 900 ਏਕੜ ਜ਼ਮੀਨ ਦਾ ਲਿਆ ਕਬਜ਼ਾ

ਲੁਧਿਆਣਾ, 21 ਜੂਨ (ਅਮਰੀਕ ਸਿੰਘ ਬੱਤਰਾ)-ਇੰਡਸਟਰੀਅਲ ਪਾਰਕ ਬਣਾਉਣ ਲਈ ਮੱਤੇਵਾੜਾ ਨਜਦੀਕ ਪਿੰਡਾਂ ਦੀ ਗਲਾਡਾ ਵਲੋਂ ਇਕਵਾਇਰ ਕੀਤੀ ਕਰੀਬ 900 ਏਕੜ ਜ਼ਮੀਨ ਦਾ ਸੋਮਵਾਰ ਨੂੰ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਕਬਜ਼ਾ ਲੈਣ ਲਈ ਖੇਤਾਂ ਵਿਚ ਝੋਨਾ ਲਗਾਉਣ ਲਈ ਲਗਾਈ ...

ਪੂਰੀ ਖ਼ਬਰ »

ਦਾਜ ਲਈ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਦਾਜ ਖਾਤਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਉਸ ਦੀ ਸੱਸ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਨਿਊ ਸ਼ਿਮਲਾਪੁਰੀ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਭਗਤ ਕਬੀਰ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਵਿਖੇ ਸਪਤਾਹਿਕ ਗੁਰਮਤਿ ਸਮਾਗਮ ਭਗਤ ਕਬੀਰ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ | ਵੱਡੀ ਗਿਣਤੀ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਨਸਮਸਤਕ ...

ਪੂਰੀ ਖ਼ਬਰ »

ਨਿੱਜੀ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਉਪਰੰਤ 5 ਲੁਟੇਰੇ ਸਾਮਾਨ ਲੁੱਟ ਕੇ ਫ਼ਰਾਰ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਪੰਜ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਦੇਵ ਨਗਰ ਵਿਚ ਅੱਜ ਦਿਨ ਦਿਹਾੜੇ ਉਸਾਰੀ ਅਧੀਨ ਇਮਾਰਤ ਵਿਚ ਪੰਜ ਹਥਿਆਰਬੰਦ ਲੁਟੇਰੇ ਨਿੱਜੀ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਕਰਨ ਉਪਰੰਤ ਉੱਥੇ ਪਿਆ ...

ਪੂਰੀ ਖ਼ਬਰ »

ਖਤਰਨਾਕ ਲੁਟੇਰਾ ਗਰੋਹ ਦੇ 6 ਮੈਂਬਰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਦਰਜਨਾਂ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲੋੜੀਂਦੇ ਖ਼ਤਰਨਾਕ ਲੁਟੇਰਾ ਗਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਹੋਰ ਸਮਾਨ ਬਰਾਮਦ ...

ਪੂਰੀ ਖ਼ਬਰ »

ਔਰਤ ਤੋਂ ਸਾਢੇ ਚਾਰ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਲਾਡੋਵਾਲ, 21 ਜੂਨ (ਬਲਬੀਰ ਸਿੰਘ ਰਾਣਾ)- ਲਾਡੋਵਾਲ ਥਾਣਾ ਮੁਖੀ ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ਥਾਣੇਦਾਰ ਸੁਖਦੇਵ, ਹੌਲਦਾਰ ਸੁਖਪਾਲ ਰਾਮ, ਸਿਪਾਹੀ ਸਿਮਰਨਦੀਪ ਕੌਰ ਤੇ ਪੀ.ਐਚ.ਜੀ. ਕਸ਼ਮੀਰ ਸਿੰਘ ਆਦਿ ਪਿੰਡ ਮੰਨੇਵਾਲ ਦੀ ਫਿਰਨੀ ਦੇ ਮੋੜ 'ਤੇ ਪੁਲਿਸ ਨਾਕਾ ਲਾ ਕੇ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਦੇ ਵਫ਼ਦ ਵਲੋਂ ਰਵਨੀਤ ਬਿੱਟੂ ਤੇ ਕੇਂਦਰੀ ਮੰਤਰੀ ਪੁਰੀ ਖ਼ਿਲਾਫ਼ ਸ਼ਿਕਾਇਤ

ਲੁਧਿਆਣਾ, 21 ਜੂਨ (ਪੁਨੀਤ ਬਾਵਾ, ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਫ਼ਦ ਵਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਦਲਿਤਾਂ ਬਾਰੇ ਕੀਤੀ ਟਿੱਪਣੀ ਖ਼ਿਲਾਫ਼ ਅੱਜ ਥਾਣਾ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਮਾਮਲੇ 'ਚ ਗੁਆਂਢੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਕਰਨ ਦੇ ਮਾਮਲੇ ਵਿਚ ਉਸ ਦੇ ਗੁਆਂਢੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਿਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕ ਨਾਲ ਠੱਗੀ ਕਰਨ ਦੇ ਦੋਸ਼ ਤਹਿਤ ਮਾਂ-ਪੁੱਤ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਪੈਟਰੋਲ ਪੰਪ ਮਾਲਕ ਨਾਲ ਸਵਾ 15 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਮਾਂ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਿਕਾਸ ਗੁਪਤਾ ਪੁੱਤਰ ਐਸ.ਸੀ. ਗੁਪਤਾ ਵਾਸੀ ...

ਪੂਰੀ ਖ਼ਬਰ »

ਮੁਸ਼ਕਿਲਾਂ ਦੇ ਹੱਲ ਲਈ ਨਿਗਮ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇਗਾ-ਕਿਰਪਾਲ ਸਿੰਘ

ਲੁਧਿਆਣਾ, 21 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਵਾਰਡ 44 ਅਧੀਨ ਪੈਂਦੇ ਇਲਾਕੇ ਦੁੱਗਰੀ ਦੀ ਅਰਬਨ ਅਸਟੇਟ ਵੈਲਫੇਅਰ ਕੌਂਸਲ ਦੀ ਮੀਟਿੰਗ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਜਿਸ ਦੌਰਾਨ ਕੌਂਸਲ ਦੇ ਖਾਲੀ ਅਹੁਦਿਆਂ ਨੂੰ ਮੁਕੰਮਲ ਕਰਨ ...

ਪੂਰੀ ਖ਼ਬਰ »

ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਕੱਢੀ ਸਾਈਕਲ ਰੈਲੀ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਦੇਰ ਸ਼ਾਮ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਇਕ ਸਾਈਕਲ ਰੈਲੀ ਕੱਢੀ ਗਈ | ਜਾਣਕਾਰੀ ਅਨੁਸਾਰ ਰੈਲੀ ਵਿਚ ਏ.ਸੀ.ਪੀ. ਰਣਧੀਰ ਕੁਮਾਰ ਅਤੇ ਐਸ.ਐਚ.ਓ. ਅਮਨਦੀਪ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਕਵੀ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)- ਸ਼੍ਰੋਮਣੀ ਪੰਥਕ ਕਵੀ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਦਫ਼ਤਰ ਮਾਡਲ ਗ੍ਰਾਮ ਵਿਖੇ ਸਰਪ੍ਰਸਤ ਰਛਪਾਲ ਸਿੰਘ ਪਾਲ ਅਤੇ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬੱਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ...

ਪੂਰੀ ਖ਼ਬਰ »

ਭਾਰਤੀ ਵਪਾਰ ਮੰਡਲ ਨੇ ਕੈਬਨਿਟ ਮੰਤਰੀ ਨੂੰ ਸੌ ਾਪਿਆ ਮੈਮੋਰੰਡਮ

ਲੁਧਿਆਣਾ, 21 ਜੂਨ (ਅਮਰੀਕ ਸਿੰਘ ਬੱਤਰਾ)-ਭਾਰਤੀ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ ਰਾਧੇ ਸ਼ਿਆਮ ਆਹੂਜਾ ਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਭਾਰਤੀ ਦੀ ਅਗਵਾਈ ਹੇਠ ਇਕ ਵਫਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਿਆ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੀ ਯਾਦ 'ਚ ਕੀਰਤਨ ਸਮਾਗਮ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਦੀ ਲੜੀ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਸਟਾਫ ਅਤੇ ਪੰਚਾਇਤ ਨੇ ਕੀਤਾ ਸਨਮਾਨਿਤ

ਲਾਡੋਵਾਲ, 21 ਜੂਨ (ਬਲਬੀਰ ਸਿੰਘ ਰਾਣਾ)-ਇਥੋਂ ਥੋੜ੍ਹੀ ਦੂਰ ਪਿੰਡ ਆਲੋਵਾਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਦੀ ਪਿ੍ੰਸੀਪਲ ਮੈਡਮ ਜ਼ਰੀਨਾ ਅਤੇ ...

ਪੂਰੀ ਖ਼ਬਰ »

ਸ਼ਿਵਾਲਿਕ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦਾ ਚਹੁੰਪੱਖੀ ਵਿਕਾਸ ਕੀਤਾ-ਪਿੰਡ ਵਾਸੀ

ਹਲਕੇ ਦੇ ਲੋਕ ਸ਼ਿਵਾਲਿਕ ਤੋਂ ਅਜੇ ਵੀ ਰੱਖਦੇ ਨੇ ਬੇਅੰਤ ਉਮੀਦਾਂ ਫੁੱਲਾਂਵਾਲ 21 ਜੂਨ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਸਾਬਕਾ ਵਿਧਾਇਕ, ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੁੜ ਤੋਂ ਪਾਰਟੀ ਵਲੋਂ ਹਲਕਾ ਗਿੱਲ ਦੇ ਬਣਾਏ ਇੰਚਾਰਜ ਦਰਸ਼ਨ ਸਿੰਘ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀ ਥਾਂ ਮੁੱਖ ਮੰਤਰੀ ਉਨ੍ਹਾਂ ਦੀ ਗੱਲ ਸੁਣਨ-ਬੈਂਸ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬੇਰੁਜ਼ਗਾਰ ਅਧਿਆਪਕਾਂ ਅਤੇ ...

ਪੂਰੀ ਖ਼ਬਰ »

ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ 7 ਡਾਇਰੈਕਟਰਾਂ ਤੇ 5 ਐਗਜ਼ੀਕਿਊਟਿਵ ਮੈਂਬਰਾਂ ਦੀ ਚੋਣ ਲਈ 24 ਉਮੀਦਵਾਰ ਮੈਦਾਨ 'ਚ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਪੰਜਾਬ ਡਾਇਰਜ਼ ਐਸੋਸੀਏਸ਼ਨ (ਤਾਜਪੁਰ ਰੋਡ ਐਸ.ਪੀ.ਵੀ.) ਦੇ 7 ਡਾਇਰੈਕਟਰਾਂ ਅਤੇ 5 ਐਗਜ਼ੀਕਿਊਟਿਵ ਮੈਂਬਰਾਂ ਦੀ ਚੋਣ 26 ਜੂਨ 2021 ਨੂੰ ਹੋ ਰਹੀ ਹੈ, ਪੰਜਾਬ ਡਾਇਰਜ਼ ਐਸੋਸੀਏਸ਼ਨ ਦੀ ਚੋਣ ਲੜਨ ਲਈ 24 ਉਮੀਦਵਾਰ ਚੋਣ ਮੈਦਾਨ ਵਿਚ ਹਨ | ...

ਪੂਰੀ ਖ਼ਬਰ »

ਅਕਾਲੀ ਦਲ ਹੈਬੋਵਾਲ ਸਰਕਲ ਬੀ. ਸੀ. ਵਿੰਗ ਦੇ ਸ਼ਿੰਦਰ ਸਿੰਘ ਪ੍ਰਧਾਨ ਨਿਯੁਕਤ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਵਲੋਂ ਸ਼ਿੰਦਰ ਸਿੰਘ ਨੂੰ ਸਰਕਲ ਹੈਬੋਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪ੍ਰਧਾਨ ਬਣਨ ਤੋਂ ਬਾਅਦ ਸਰਕਲ ਹੈਬੋਵਾਲ ਵਲੋਂ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੇ ...

ਪੂਰੀ ਖ਼ਬਰ »

ਮੁਝੈਲ ਪਰਿਵਾਰ ਨੇ ਸ਼ਹੀਦ ਭਾਈ ਤਰਲੋਕ ਸਿੰਘ ਮਝੈਲ ਦੀ ਯਾਦ 'ਚ ਝੂਲੇ ਲਗਵਾਏ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਸ਼ਹੀਦ ਭਾਈ ਤਰਲੋਕ ਸਿੰਘ ਯਾਦਗਾਰੀ ਕਮੇਟੀ ਵਲੋਂ ਸ਼ਹੀਦ ਭਾਈ ਤਰਲੋਕ ਸਿੰਘ ਮਝੈਲ ਦੀ 22ਵੀਂ ਬਰਸੀ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਨਗਰ ਵਿਖੇ ਸ਼ਰਧਾਪੂਰਵਕ ਮਨਾਈ | ਸਮੂਹ ਮਝੈਲ ਪਰਿਵਾਰ ਵਲੋਂ ਭਾਈ ਤਰਲੋਕ ਸਿੰਘ ਮਝੈਲ ਦੀ ਯਾਦ ...

ਪੂਰੀ ਖ਼ਬਰ »

ਹਲਕਾ ਆਤਮ ਨਗਰ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ-ਈਸ਼ਵਰਜੋਤ ਚੀਮਾ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਹਲਕਾ ਆਤਮ ਨਗਰ ਵਿਖੇ ਕਾਂਗਰਸ ਪਾਰਟੀ ਦੇ ਇਕਨੋਮਿਕ ਐਂਡ ਪੋਲੀਟਿਕਲ ਪਲੈਨਿੰਗ ਸੈੱਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਦੇ ਮੁੱਖ ਦਫਤਰ ਵਿਖੇ ਸੁਮੇਸ਼ ਕੋਚਰ ਹਲਕਾ ਇੰਚਾਰਜ ਆਤਮ ਨਗਰ ਕਾਂਗਰਸ ਸੇਵਾ ਦਲ ਦੀ ਅਗਵਾਈ ਵਿਚ ਗਰੀਬ ...

ਪੂਰੀ ਖ਼ਬਰ »

ਪੈਟਰੋਲ ਪੰਪ ਨੂੰ ਕੀਤਾ ਹਜ਼ਾਰਾਂ ਰੁਪਏ ਜੁਰਮਾਨਾ

ਲੁਧਿਆਣਾ, 21 ਜੂਨ (ਜੁਗਿੰਦਰ ਸਿੰਘ ਅਰੋੜਾ)- ਖਪਤਾਕਾਰਾਂ ਨੂੰ ਪੈਟਰੋਲ ਪੰਪ 'ਤੇ ਬੇਹਤਰ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਤੇਲ ਕੰਪਨੀ ਵਲੋਂ ਪੈਟਰੋਲ ਪੰਪ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਕੀਤਾ ਗਿਆ ਹੈ | ਕੁੱਝ ਦਿਨ ਪਹਿਲਾਂ ਇਕ ਖਪਤਕਾਰ ਵਲੋਂ ਚੰਡੀਗੜ੍ਹ ਰੋਡ ...

ਪੂਰੀ ਖ਼ਬਰ »

ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਖੂਨਦਾਨ ਕੈਂਪ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ...

ਪੂਰੀ ਖ਼ਬਰ »

1 ਲੱਖ 63 ਹਜ਼ਾਰ ਬੱਚਿਆਂ ਨੂੰ ਪਿਲਾਈ ਜਾਵੇਗੀ ਪੋਲੀਓ ਰੋਕੂ ਦਵਾਈ

ਲੁਧਿਆਣਾ, 21 ਜੂਨ (ਸਲੇਮਪੁਰੀ)-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ 'ਚ 27 ਜੂਨ ਤੋਂ ਲੈ ਕੇ 1 ਜੁਲਾਈ ਤੱਕ 0 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ...

ਪੂਰੀ ਖ਼ਬਰ »

'ਆਪ' ਦੇ ਹੱਥਾਂ 'ਚ ਪੰਜਾਬ ਵਾਸੀ ਭਵਿੱਖ ਸੁਰੱਖਿਅਤ ਸਮਝਦੇ-ਐਡ. ਕੰਡਾ, ਸੰਧੂ

ਹੰਬੜਾਂ, 21 ਜੂਨ (ਹਰਵਿੰਦਰ ਸਿੰਘ ਮੱਕੜ)- ਅਕਾਲੀਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਸੂਬਾ ਤੇ ਕੇਂਦਰ ਸਰਕਾਰ ਨੇ ਪੂਰੀ ਲੁੱਟ ਕੀਤੀ ਹੈ | ਇਹ ਪ੍ਰਗਟਾਵਾ ਸੀਨੀਅਰ ਐਡਵੋਕੇਟ ਸਰਪੰਚ ਸੁਰਿੰਦਰਪਾਲ ਸਿੰਘ ਕੰਡਾ ਤੇ ਪੰਜਾਬ ਇਸਤਰੀ ਵਿੰਗ ਦੀ ਜੁਆਇੰਟ ਸੈਕਟਰੀ ਤੇ ਹਲਕਾ ...

ਪੂਰੀ ਖ਼ਬਰ »

ਡਾ. ਜੋਧ ਸਿੰਘ ਦੀ ਕੌਮ ਨੂੰ ਵੱਡੀ ਦੇਣ–ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)- ਉੱਘੇ ਸਿੱਖ ਸਕਾਲਰ ਡਾ. ਜੋਧ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਡਾ. ਜੋਧ ਸਿੰਘ ਦੀਆਂ ਕੌਮ ਪ੍ਰਤੀ ਸੇਵਾਵਾਂ ਮਹਾਨ ਹਨ | ਉਨ੍ਹਾਂ ਕਿਹਾ ਕਿ ਡਾ. ਜੋਧ ਸਿੰਘ ...

ਪੂਰੀ ਖ਼ਬਰ »

ਮੁੱਲਾਂਪੁਰ ਸੜਕ 'ਤੇ ਬਣਿਆ ਛੱਪੜ, ਸ਼ਹਿਰ ਦੀ ਹੋਣ ਲੱਗੀ ਬਦਨਾਮੀ

ਮੁੱਲਾਂਪੁਰ-ਦਾਖਾ, 21 ਜੂਨ (ਨਿਰਮਲ ਸਿੰਘ ਧਾਲੀਵਾਲ)- ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਸਫ਼ਾਈ ਸੇਵਕ ਹੜਤਾਲ 'ਤੇ ਹੋਣ ਕਰਕੇ ਇਕ ਪਾਸੇ ਥਾਂ-ਥਾਂ ਕੂੜੇ ਦੇ ਢੇਰ ਉੱਚੇ ਹੋਣ ਲੱਗ ਪਏ, ਦੂਜੇ ਪਾਸੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਬਿ੍ਜ ਨੇੜੇ ਹਾਈਵੇ ਦੀ ਸਰਵਿਸ ਲੇਨ ਸੜਕ ...

ਪੂਰੀ ਖ਼ਬਰ »

ਅਕਾਲੀ-ਬਸਪਾ ਆਗੂਆਂ ਵਲੋਂ ਬਿੱਟੂ ਤੇ ਪੁਰੀ ਖ਼ਿਲਾਫ਼ ਦੁੱਗਰੀ ਥਾਣੇ 'ਚ ਦਿੱਤੀ ਦਰਖ਼ਾਸਤ

ਲੁਧਿਆਣਾ, 21 ਜੂਨ (ਪੁਨੀਤ ਬਾਵਾ, ਪਰਮਿੰਦਰ ਸਿੰਘ ਆਹੂਜਾ)-ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਅਕਾਲੀ-ਬਸਪਾ ਦੇ ਆਗੂਆਂ ਦੇ ਵਫ਼ਦ ਨੇ ਹਲਕਾ ਆਤਮ ਨਗਰ ਦੇ ਦੁੱਗਰੀ ਥਾਣੇ ਦੇ ਮੁਖੀ ਨੂੰ ਕਾਂਗਰਸ ਦੇ ਸੰਸਦ ਰਵਨੀਤ ...

ਪੂਰੀ ਖ਼ਬਰ »

ਬਿੱਟੂ ਦੇ ਬਿਆਨ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ-ਐਡ. ਗਿੱਲ

ਹੰਬੜਾਂ, 21 ਜੂਨ (ਮੇਜਰ ਹੰਬੜਾਂ)- ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਇਕਬਾਲ ਸਿੰਘ ਗਿੱਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਅਕਾਲੀ-ਬਸਪਾ ਗੱਠਜੋੜ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਨਵੇਂ ਜ਼ਿਲ੍ਹਾ ਜਥੇਬੰਦਕ ਢਾਂਚੇ 'ਚ ਨੁਮਾਇੰਦਗੀ ਹਾਸਲ ਕਰਨ ਵਾਲਿਆਂ ਨੂੰ ਵੰਡੇ ਨਿਯੁਕਤੀ ਪੱਤਰ

ਇਯਾਲੀ/ਥਰੀਕੇ, 21 ਜੂਨ (ਮਨਜੀਤ ਸਿੰਘ ਦੁੱਗਰੀ)- ਸ਼੍ਰੋਮਣੀ ਯੂਥ ਅਕਾਲੀ ਦਲ ਦੇ ਨਵੇਂ ਬਣਾਏ ਗਏ ਜ਼ਿਲ੍ਹਾ ਜਥੇਬੰਦਕ ਢਾਂਚੇ ਵਿਚ ਨੁਮਾਇੰਦਗੀ ਹਾਸਲ ਕਰਨ ਵਾਲੇ ਵਿਧਾਨ ਸਭਾ ਹਲਕਾ ਗਿੱਲ ਨਾਲ ਸਬੰਧਿਤ ਨੌਜਵਾਨਾਂ ਨੂੰ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ...

ਪੂਰੀ ਖ਼ਬਰ »

ਐਮ. ਪੀ. ਬਿੱਟੂ ਵਲੋਂ ਦਲਿਤ ਭਾਈਚਾਰੇ ਸਬੰਧੀ ਟਿੱਪਣੀ ਕਰਨਾ ਨਿੰਦਣਯੋਗ-ਸ਼ਿਵਾਲਿਕ

ਡੇਹਲੋਂ, 21 ਜੂਨ (ਅੰਮਿ੍ਤਪਾਲ ਸਿੰਘ ਕੈਲੇ) -ਹਲਕਾ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਸ. ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਡੇਹਲੋਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਲਾਗੂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੀ ਦੂਸਰੀ ਲਹਿਰ 'ਤੇ ਕਾਬੂ ਪਾਇਆ-ਬੱਤਰਾ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਸਮਾਜ ਸੇਵਕ ਤੇ ਜ਼ਿਲ੍ਹ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਅਜੀਤਪਾਲ ਸਿੰਘ ਬੱਤਰਾ ਨੇ ਕਿਹਾ ਹੈ ਕਿ ਰਾਜ ਸਰਕਾਰ ਵਲੋਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਜੀਦਗੀ ਨਾਲ ਲਾਗੂ ਕੀਤੇ ਜਾਣ ਕਾਰਨ ...

ਪੂਰੀ ਖ਼ਬਰ »

ਡਾ. ਛੀਨਾ ਸਿਹਤ ਵਿਭਾਗ ਦੇ ਰਾਸ਼ਟਰੀ ਪ੍ਰੀਖਿਆ ਬੋਰਡ ਦੇ ਮੈਂਬਰ ਬਣੇ

ਲੁਧਿਆਣਾ, 21 ਜੂਨ (ਸਲੇਮਪੁਰੀ)-ਫੋਰਟਿਸ ਹਸਪਤਾਲ ਲੁਧਿਆਣਾ ਵਿਚ ਪੇਟ ਰੋਗਾਂ ਨਾਲ ਸਬੰਧਿਤ ਵਿਭਾਗ ਵਿਚ ਤਾਇਨਾਤ ਡਾ. ਰਾਜੂ ਸਿੰਘ ਛੀਨਾ ਨੂੰ ਕੇਂਦਰ ਸਰਕਾਰ ਵਲੋਂ ਕੇਂਦਰੀ ਸਿਹਤ ਵਿਭਾਗ ਦੇ ਨੈਸ਼ਨਲ ਪ੍ਰੀਖਿਆ ਬੋਰਡ ਨਵੀਂ ਦਿੱਲੀ ਦੀ ਗਵਰਨਿੰਗ ਬਾਡੀ ਦਾ ਮੈਂਬਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਮੁੜ ਸ਼ੁਰੂ

ਲੁਧਿਆਣਾ, 21 ਜੂਨ (ਸਲੇਮਪੁਰੀ)-ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਲੁਧਿਆਣਾ ਵਿਚ ਚੱਲਦੀਆਂ ਐਮਰਜੈਂਸੀ ਸੇਵਾਵਾਂ ਜੋ ਈ.ਐਸ.ਆਈ. ਮਾਡਲ ਹਸਪਤਾਲ ਲੁਧਿਆਣਾ ਵਿਚ ਤਬਦੀਲ ਕਰ ਦਿੱਤੀਆਂ ਸਨ, ਨੂੰ ਮੁੜ ਸਿਵਲ ਹਸਪਤਾਲ ...

ਪੂਰੀ ਖ਼ਬਰ »

ਸੌ ਫ਼ੀਸਦੀ ਟੀਕਾਕਰਨ ਲਈ ਸਿਹਤ ਵਿਭਾਗ ਦੀ ਟੀਮ ਦਾ ਡੀ. ਸੀ. ਵਲੋਂ ਸਨਮਾਨ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਆਪਣੇ ਦਫ਼ਤਰ ਵਿਚ ਪਾਇਲ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਭੀਖੀ ਵਿਚ 18 ਸਾਲ ਤੋਂ ਵੱਧ ਉਮਰ ਦੇ ਵਸਨੀਕਾਂ ਨੂੰ 100 ਪ੍ਰਤੀਸ਼ਤ ਟੀਕਾਕਰਨ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੀ ...

ਪੂਰੀ ਖ਼ਬਰ »

ਅੱਜ ਜ਼ਿਲ੍ਹੇ 'ਚ 16052 ਵਿਅਕਤੀਆਂ ਨੇ ਕਰਵਾਇਆ ਟੀਕਾਕਰਨ

ਲੁਧਿਆਣਾ, 21 ਜੂਨ (ਸਲੇਮਪੁਰੀ)- ਅੱਜ ਤੋਂ ਪੂਰੇ ਦੇਸ਼ ਵਿਚ ਕੋਰੋਨਾ ਨਾਲ ਨਜਿੱਠਣ ਲਈ ਸ਼ੁਰੂ ਕੀਤੇ ਮੁਫਤ ਕੋਵਿਡ ਟੀਕਾਕਰਨ ਦੌਰਾਨ ਦੇਸ਼ ਦੇ ਹੋਰਨਾਂ ਜ਼ਿਲਿ੍ਹਆਂ ਦੀ ਲੁਧਿਆਣਾ ਵਿਚ ਵੀ ਟੀਕਾਕਰਨ ਕੀਤਾ ਗਿਆ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਐਡ. ਗਿੱਲ ਅਕਾਲੀ ਦਲ ਦਾ ਬੁਲਾਰਾ ਨਿਯੁਕਤ

ਹੰਬੜਾਂ, 21 ਜੂਨ (ਮੇਜਰ ਹੰਬੜਾਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਮਜਬੂਤੀ ਲਈ ਜਥੇਬੰਦਕ ਢਾਂਚੇ ਵਿਚ ਬਦਲਾਅ ਤਹਿਤ ਪਿੰਡ ਫਾਗਲਾ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਇਕਬਾਲ ਸਿੰਘ ਗਿੱਲ ਜੋ ਪਾਰਟੀ ਵਿਚ ਪਹਿਲਾਂ ਵੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਸਕੂਲਾਂ ਅਤੇ ਹੋਰ ਥਾਵਾਂ 'ਤੇ ਮਨਾਇਆ ਯੋਗ ਦਿਵਸ

ਲੁਧਿਆਣਾ, 21 ਜੂਨ (ਅਮਰੀਕ ਸਿੰਘ ਬੱਤਰਾ)- ਲਖਵੀਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਲੋਂ ...

ਪੂਰੀ ਖ਼ਬਰ »

ਵੈਟਰਨਰੀ 'ਵਰਸਿਟੀ 'ਚ ਯੋਗਾ ਦਿਵਸ ਮਨਾਇਆ

ਲੁਧਿਆਣਾ, 21 ਜੂਨ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਰਾਸ਼ਟਰੀ ਸੇਵਾ ਯੋਜਨਾ ਦੇ 250 ਤੋਂ ਵਧੇਰੇ ਅਤੇ 1 ਪੰਜਾਬ ਰਿਮਾਊਾਟ ਵੈਟਰਨਰੀ ...

ਪੂਰੀ ਖ਼ਬਰ »

ਸਰਕਾਰ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਕਰੇ ਪੱਕਾ-ਵਿਧਾਇਕ ਬੈਂਸ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇੇ ਲੋਕ ਨਿਰਮਾਣ ਵਿਭਾਗ ਵਿਚ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਠੇਕਾ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਅਫ਼ੀਮ, ਗਾਂਜਾ ਤੇ ਨਾਜਾਇਜ਼ ਸ਼ਰਾਬ ਸਮੇਤ 7 ਗਿ੍ਫ਼ਤਾਰ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਥਾਂਵਾਂ 'ਤੇ ਛਾਪਾਮਾਰੀ ਕਰਕੇ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX