ਤਾਜਾ ਖ਼ਬਰਾਂ


ਜੇਲ੍ਹ ਬਰੇਕ ਦੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ
. . .  1 day ago
ਰਿਕਟਰ ਸਕੇਲ 'ਤੇ 3.8 ਦੀ ਤੀਬਰਤਾ ਵਾਲਾ ਭੂਚਾਲ ਅੱਜ ਸ਼ਾਮ 6:51 ਵਜੇ ਮਨੀਪੁਰ ਦੇ ਮੋਇਰਾਂਗ ਵਿਚ ਆਇਆ
. . .  1 day ago
ਪਵਿੱਤਰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਚੰਦ ਆਇਆ ਨਜ਼ਰ ,ਰੋਜ਼ਾ ਸਵੇਰੇ ਰੱਖਿਆ ਜਾਵੇਗਾ- ਮੁਫ਼ਤੀ-ਏ-ਆਜ਼ਮ , ਪੰਜਾਬ
. . .  1 day ago
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀਆਂ ਵੱਖ-ਵੱਖ ਮਸਜਿਦਾਂ ਵਿਚ ਅੱਜ ਮਗ਼ਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਉਲ ਮੁਬਾਰਕ ਦੇ ਚੰਦ ਨੂੰ ...
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
. . .  1 day ago
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਆਵੇਗੀ ਸਿਨੇਮਾਘਰਾਂ ’ਚ
. . .  1 day ago
ਚੰਡੀਗੜ੍ਹ, 23 ਮਾਰਚ- ਘੈਂਟ ਬੁਆਏਜ਼ ਐਂਟਰਟੇਨਮੈਂਟ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਬਣਾਈ ਗਈ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਪੰਜਾਬ....
ਪੁਲਿਸ ਕਿਸੇ ਨੂੰ ਵੀ ਬੇਵਜ੍ਹਾ ਪਰੇਸ਼ਾਨ ਨਹੀਂ ਕਰੇਗੀ- ਆਈ.ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਸ਼ਾਹਬਾਦ ਵਿਚ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਮਿਲੀ ਹੈ। ਪੁਲਿਸ ਅਨੁਸਾਰ ਉਹ 19 ਮਾਰਚ ਨੂੰ ਇੱਥੇ ਪਹੁੰਚਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕੀਤਾ.....
30 ਮੁਲਜ਼ਮਾਂ ਦੀ ਹੋਵੇਗੀ ਗਿ੍ਫ਼ਤਾਰੀ, ਬਾਕੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ- ਆਈ. ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਅੰਮ੍ਰਿਤਪਾਲ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ਼...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
. . .  1 day ago
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
ਕਰਜ਼ੇ ਤੋਂ ਤੰਗ ਪਤੀ-ਪਤਨੀ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ 2 ਨਾਬਾਲਗ ਬੱਚੇ ਛੱਡੇ ਗਏ ਹਨ। ਮ੍ਰਿਤਕ ਦੀ ਪਛਾਣ ਕਾਲਾ...
ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਲਈ ਭਾਈ ਮੰਡ ਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਆਗੂਆਂ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ਉਨ੍ਹਾਂ ’ਤੇ ਐਨ. ਐਸ. ਏ. ਵਰਗੀਆਂ ਧਾਰਾਵਾਂ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ...
ਸ਼ਹਿਰ ਦੇ ਬਾਹਰਵਾਰ ਦਰਜਨ ਦੇ ਕਰੀਬ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  1 day ago
ਮਾਹਿਲਪੁਰ, 23 ਮਾਰਚ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਮਾਹਿਲਪੁਰ –ਚੰਡੀਗੜ੍ਹ ਰੋਡ ’ਤੇ ਇਕ ਪੈਟਰੋਲ ਪੰਪ ਅਤੇ ਪੁੱਲ ਦੇ ਦੋਵੇਂ ਪਾਸੇ ਦਰਜਨ ਵੱਧ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਕਰਮਚਾਰੀਆਂ......
ਹਰਿਆਣਾ ਦੇ ਸ਼ਾਹਾਬਾਦ ’ਚ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੀ ਔਰਤ ਕਾਬੂ: ਪੁਲਿਸ
. . .  1 day ago
ਸ਼ਾਹਬਾਦ ਮਾਰਕੰਡਾ, 23 ਮਾਰਚ (ਵਿਜੇ ਕੁਮਾਰ)- ਪੁਲਿਸ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੁਲਿਸ ਵਲੋਂ ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਅੰਮ੍ਰਿਤਪਾਲ ਸਿੰਘ 19, 20 ਅਤੇ 21 ਮਾਰਚ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੇ ਕੁਰੂਕਸ਼ੇਤਰ....
ਅੰਮ੍ਰਿਤਪਾਲ ਦਾ ਗੰਨਮੈਨ ਤਜਿੰਦਰ ਸਿੰਘ ਗਿੱਲ ਗਿ੍ਫ਼ਤਾਰ- ਡੀ.ਐਸ.ਪੀ.
. . .  1 day ago
ਖੰਨਾ, 23 ਮਾਰਚ- ਇੱਥੋਂ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੀ ਪਛਾਣ ਤਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਕੋਲ ਗੰਨਮੈਨ ਵਜੋਂ ਕੰਮ ਕਰਦਾ ਸੀ। ਸੋਸ਼ਲ ਮੀਡੀਆ ’ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ.....
ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਮਾਰਚ- ਅਡਾਨੀ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ...
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  1 day ago
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅੰਮ੍ਰਿਤਪਾਲ ਦੇ ਸਾਥੀ ਦੋ ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਦਾਲਤ ਵਲੋਂ ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਸਾਮ: ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀ 24 ਘੰਟੇ ਨਿਗਰਾਨੀ ਹੇਠ- ਜੇਲ੍ਹ ਅਧਿਕਾਰੀ
. . .  1 day ago
ਡਿਬਰੂਗੜ੍ਹ (ਅਸਾਮ), 23 ਮਾਰਚ- ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਸੱਤ ਸਾਥੀਆਂ ਨੂੰ ਸੀ.ਸੀ.ਟੀ.ਵੀ. ਦੀ 24 ਘੰਟੇ ਨਿਗਰਾਨੀ ਹੇਠ ਵੱਖ-ਵੱਖ ਕੋਠੜੀਆਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ....
ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  1 day ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  1 day ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਭਾਜਪਾ ਨੇ ਖ਼ੂਨਦਾਨ ਕੈਂਪ ਲਗਾ ਮਨਾਇਆ ਸ਼ਹੀਦੀ ਦਿਹਾੜਾ
. . .  1 day ago
ਅੰਮ੍ਰਿਤਸਰ, 23 ਮਾਰਚ (ਹਰਮਿੰਦਰ ਸਿੰਘ)- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਭਾਜਪਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਰਾਜ ਕੁਮਾਰ ਵੇਰਕਾ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਜਨਾਲਾ ਵਿਚ ਦਰਜ ਮੁਕੱਦਮਿਆਂ ਸੰਬੰਧੀ ਅਦਾਲਤ ’ਚ ਪੇਸ਼ੀ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅੱਜ ਅਜਨਾਲਾ ਵਿਚ ਦਰਜ ਮੁੱਕਦਮਾ ਨੰਬਰ 29 ਤੇ 39 ਸੰਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁੜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ.....
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਭਰੀ ਪੰਜ-ਪੰਜ ਲੱਖ ਰੁਪਏ ਦੀ ਜ਼ਮਾਨਤ
. . .  1 day ago
ਫਰੀਦਕੋਟ, 23 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਤਤਕਾਲੀ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚੇ। ਅਦਾਲਤ ਵਲੋ ਤਿੰਨਾਂ ਦੇ....
ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ....
ਮੇਰਾ ਭਰਾ ਕਦੇ ਡਰਿਆ ਨਹੀਂ- ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 23 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਕੀਤੀ ਮੋਦੀ ਸਰਨੇਮ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੇਸ ਸਿਆਸਤ ਤੋਂ ਪ੍ਰਭਾਵਿਤ- ਸੁਖਬੀਰ ਸਿੰਘ ਬਾਦਲ
. . .  1 day ago
ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 12:30 ਵਜੇ ਫ਼ਰੀਦਕੋਟ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੇਸ਼ ਹੋਏ। ਪੇਸ਼ੀ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553

ਮੋਗਾ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਆਈ. ਐੱਸ. ਐੱਫ. ਕਾਲਜ ਵਿਖੇ ਕਰਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਚੋਣਵੇਂ ਅਧਿਕਾਰੀਆਂ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 27 ਨੂੰ

ਮੋਗਾ, 21 ਜੂਨ (ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਵਲੋਂ 27 ਜੂਨ ਦਿਨ ਐਤਵਾਰ ਨੂੰ ਮਿੱਤਲ ਹਸਪਤਾਲ ਨੇੜੇ ਟੈਲੀਫੋਂਨ ਐਕਸਚੇਂਜ ਦੁਸਹਿਰਾ ਗਰਾੳਾੂਡ ਦੇ ਬਲੱਡ ਬੈਂਕ ਵਿਚ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਰਾਜੇਸ਼ ...

ਪੂਰੀ ਖ਼ਬਰ »

ਆਨਲਾਈਨ ਕੋਵਿਡ ਕੇਅਰ ਪ੍ਰੋਗਰਾਮ ਦਾ ਪ੍ਰਸਾਰਨ ਅੱਜ ਤੋਂ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੋਰੋਨਾ ਮਹਾਂਮਾਰੀ ਨਾਲ ਲੜਨ ਵਿਚ ਸਾਹ ਪ੍ਰਕਿਰਿਆ, ਮੈਡੀਟੇਸ਼ਨ ਅਤੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਆਨਲਾਈਨ ਕੋਵਿਡ ਕੇਅਰ ਪ੍ਰੋਗਰਾਮ ਦਾ ਆਯੋਜਨ 22, 23 ਤੇ 24 ਜੂਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਮੋਗਾ, 21 ਜੂਨ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਦੋ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ 15,270 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸੀ. ਆਈ. ਏ. ਸਟਾਫ਼ ਮੋਗਾ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਲਾਹਣ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਨਿਹਾਲ ਸਿੰਘ ਵਾਲਾ, 21 ਜੂਨ (ਪਲਵਿੰਦਰ ਸਿੰਘ ਟਿਵਾਣਾ)-ਪੁਲਿਸ ਚੌਕੀ ਬਿਲਾਸਪੁਰ ਦੀ ਟੀਮ ਵਲੋਂ 440 ਨਸ਼ੀਲੀਆਂ ਗੋਲੀਆਂ ਤੇ 50 ਲੀਟਰ ਲਾਹਣ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ¢ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਗੁਰਵਿੰਦਰ ...

ਪੂਰੀ ਖ਼ਬਰ »

ਕੁੱਲ ਹਿੰਦ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ

ਬੱਧਨੀ ਕਲਾਂ, 21 ਜੂਨ (ਸੰਜੀਵ ਕੋਛੜ)-ਕੁੱਲ ਹਿੰਦ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਦੇ ਸਬੰਧ 'ਚ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ 'ਚ ਲਖਵੀਰ ਸਿੰਘ ਸਿੱਧੂ ਚੇਅਰਮੈਨ ਮਾਰਕੀਟ ਕਮੇਟੀ ਅਤੇ ਰਵੀ ਸ਼ਰਮਾ ਚੇਅਰਮੈਨ ਬੀ.ਐਮ.ਸੀ. ਕਮੇਟੀ ਦੀ ਦੇਖ ਰੇਖ ਹੇਠ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਇੱਥੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ | ਇਸ ਸਮੇਂ ਹਲਕਾ ਇੰਚਾਰਜ ਬੀਬੀ ਭਾਗੀਕੇ ਨੇ ਸਮੂਹ ਕਾਂਗਰਸ ਹਾਈ ਕਮਾਂਡ, ਆਗੂਆਂ ਤੇ ਵਰਕਰਾਂ ਨੂੰ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪੇ੍ਰਰਨਾ ਸਦਕਾ ਹੀ ਕਾਂਗਰਸ ਪਾਰਟੀ ਸੂਬੇ ਦਾ ਸਰਬਪੱਖੀ ਵਿਕਾਸ ਕਰਵਾ ਰਹੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਇਕ-ਇਕ ਕਰਕੇ ਪੂਰਾ ਕਰਦੇ ਹੋਏ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾ ਰਹੇ ਹਨ | ਚੇਅਰਮੈਨ ਲਖਵੀਰ ਸਿੰਘ ਸਿੱਧੂ ਨੇ ਪਹੁੰਚੇ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਦਿਨ ਰਾਤ ਇਕ ਕਰਨ ਦਾ ਸੱਦਾ ਦਿੱਤਾ | ਇਸ ਸਮੇਂ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਕਾਂਗਰਸੀ ਆਗੂ ਵਿਸ਼ਾਲ ਮਿੱਤਲ ਤੇ ਕੌਂਸਲਰ ਜੀਵਨ ਗਰਗ ਨੇ ਚੁੱਕੀ | ਇਸ ਸਮੇਂ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਸਾਂਝੀ ਕਰਦਿਆਂ ਲੱਡੂ ਵੀ ਵੰਡੇ | ਇਸ ਮੌਕੇ ਜੀਵਨ ਗਰਗ, ਅੰਗਰੇਜ਼ ਸਿੰਘ, ਪ੍ਰਯਿੰਕਾ ਮਿੱਤਲ, ਰਿਤੂ ਸ਼ਰਮਾ, ਕੁਲਦੀਪ ਸਿੰਘ ਮਿਆਣਾ, ਗੁਰਨਾਮ ਸਿੰਘ ਗਾਮਾ (ਸਾਰੇ ਕੌਂਸਲਰਾਂ) ਤੋਂ ਇਲਾਵਾ ਵਿਸ਼ਾਲ ਮਿੱਤਲ ਸੀਨੀਅਰ ਆਗੂ, ਗੁਲਜ਼ਾਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸਤੀਸ਼ ਮਿੱਤਲ, ਅਜਮੇਰ ਸਿੰਘ ਭਾਗੀਕੇ, ਚਮਕੌਰ ਸਿੰਘ ਕੁੱਸਾ, ਜਗਸੀਰ ਸਿੰਘ ਮੀਨੀਆਂ, ਰਵੀ ਲੋਪੋ, ਜਗਰੂਪ ਸਿੰਘ ਦੌਧਰ, ਸੁਖਮੰਦਰ ਸਿੰਘ ਮੀਨੀਆਂ, ਬੇਅੰਤ ਸਿੰਘ, ਭਗਵਾਨ ਸਿੰਘ, ਗੁਰਮੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਨੀਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਫ਼ਰੀਦਕੋਟ, 21 ਜੂਨ (ਸਰਬਜੀਤ ਸਿੰਘ)-ਥਾਣਾ ਸਿਟੀ, ਫ਼ਰੀਦਕੋਟ ਪੁਲਿਸ ਵਲੋਂ 200 ਪਾਬੰਦੀਸ਼ੂਦਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਵਾਧੂ ਸਰਕਲਾਂ ਦਾ ਕੰਮ ਬੰਦ

ਨੱਥੂਵਾਲਾ ਗਰਬੀ, 21 ਜੂਨ (ਸਾਧੂ ਰਾਮ ਲੰਗੇਆਣਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਪੰਜਾਬ ਦੇ ਕਨਵੀਨਰ ਰੁਪਿੰਦਰ ਸਿੰਘ ਗਰੇਵਾਲ ਤੇ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਸੰਘਰਸ਼ ਅਨੁਸਾਰ ...

ਪੂਰੀ ਖ਼ਬਰ »

ਬਰਾੜਜ਼ ਹੁੰਡਈ ਮੋਗਾ ਵਿਖੇ 'ਹੁੰਡਈ ਅਲਕਾਜ਼ਾਰ' ਦੀ ਸ਼ਾਨਦਾਰ ਲਾਂਚਿੰਗ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਹੁੰਡਈ ਮੋਟਰ ਇੰਡੀਆ ਨੇ ਆਪਣੇ ਗ੍ਰਾਹਕਾਂ ਲਈ ਪ੍ਰੀਮੀਅਮ ਟਰੈਵਲ ਤਜਰਬੇ ਨੂੰ ਨਵੇਂ ਸਿਰੇ ਤੋਂ ਪ੍ਰਭਾਵਿਤ ਕੀਤਾ ਹੈ | ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਲਾਜਵਾਬ ਤੋਹਫ਼ਾ ਦੇਣ ਦੇ ਮਕਸਦ ਨਾਲ ਹੁੰਡਈ ਅਲਕਾਜ਼ਾਰ ਨੂੰ ਮਾਰਕੀਟ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਮੀਟਿੰਗ ਹੋਈ

ਨੱਥੂਵਾਲਾ ਗਰਬੀ, 21 ਜੂਨ (ਸਾਧੂ ਰਾਮ ਲੰਗੇਆਣਾ)-ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਬਾਘਾ ਪੁਰਾਣਾ ਦੀ ਵਿਸਥਾਰਤ ਮੀਟਿੰਗ ਪਿੰਡ ਰੋਡੇ ਵਿਖੇ ਕੀਤੀ ਗਈ, ਜਿਸ ਦਾ ਮਕਸਦ 26 ਜੂਨ ਨੂੰ ਚੰਡੀਗੜ੍ਹ ਵਿਖੇ ਗਵਰਨਰ ਦਾ ਘਿਰਾਓ ਸਬੰਧੀ ਤਿਆਰੀਆਂ ਕਰਨਾ, ਦਿੱਲੀ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ ਕੋਰੋਨਾ ਪੀੜਤ ਦੋ ਦੀ ਮੌਤ ਅੱਜ ਆਏ ਦੋ ਨਵੇਂ ਮਾਮਲੇ

ਮੋਗਾ, 21 ਜੂਨ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਜੋ ਕੋਰੋਨਾ ਸਬੰਧੀ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਮੁਤਾਬਿਕ ਮੋਗਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੇ ਅੱਜ ਦੋ ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 8507 ਹੋ ਗਈ ਹੈ, ਜਦ ਕਿ 111 ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪਿੰਡਾਂ 'ਚ ਮੀਟਿੰਗਾਂ

ਅਜੀਤਵਾਲ, 21 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪਿੰਡ ਤਖਾਣਵੱਧ ਵਿਖੇ ਵਿੱਦਿਅਕ ਅਦਾਰੇ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ

ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਪਿੰਡ ਵਰ੍ਹੇ ਦੇ ਪੁਰਾਣੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਲਾਡੀ ਢੋਸ ਨਾਲ ਬੈਠਕ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ...

ਪੂਰੀ ਖ਼ਬਰ »

ਹਲਕਾ ਧਰਮਕੋਟ ਤੋਂ ਇਸ ਵਾਰ ਮੈਂ ਹਰ ਹੀਲੇ ਚੋਣ ਲੜਾਂਗਾ- ਸੰਜੀਵ ਕੋਛੜ

ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਅੰਨਾ ਹਜ਼ਾਰੇ ਅੰਦੋਲਨ ਦੌਰਾਨ ਆਮ ਆਦਮੀ ਪਾਰਟੀ ਦੇ ਗਠਨ ਸਮੇਂ ਤੋਂ ਲੈ ਕੇ ਅਸੀਂ ਪਾਰਟੀ ਨੀਤੀਆਂ ਘਰ-ਘਰ ਪਹੁੰਚਾਉਣ ਅਤੇ ਪਾਰਟੀ ਵਲੋਂ ਮਿਲੀ ਹਰ ਛੋਟੀ ਵੱਡੀ ਜ਼ਿੰਮੇਵਾਰੀ ਨੂੰ ਬਿਨਾਂ ਕਿਸੇ ਲਾਲਚ ...

ਪੂਰੀ ਖ਼ਬਰ »

'ਆਪ' ਵਰਕਰਾਂ ਦੀ ਮੀਟਿੰਗ ਹੋਈ

ਧਰਮਕੋਟ, 21 ਜੂਨ (ਪਰਮਜੀਤ ਸਿੰਘ)-ਬਲਾਕ ਧਰਮਕੋਟ ਦੇ ਪਿੰਡ ਬਾਕਰਵਾਲਾ ਵਿਚ ਆਮ ਆਦਮੀ ਪਾਰਟੀ ਵਲੰਟੀਅਰਾਂ ਨਾਲ ਮੀਟਿੰਗ ਹੋਈ, ਜਿਸ ਵਿਚ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਵਾਸੀਆਂ ਨੇ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਪਾਰਟੀ ਨਾਲ ਹਿੱਕ ਠੋਕ ਕੇ ਚੱਲਣ ਦਾ ...

ਪੂਰੀ ਖ਼ਬਰ »

ਭਾਈ ਰਾਹੁਲ ਸਿੰਘ ਸਿੱਧੂ ਸੜਕ ਹਾਦਸੇ 'ਚ ਜ਼ਖ਼ਮੀਂ

ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਕਾਂਗਰਸ ਪਾਰਟੀ ਦੇ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਬੀਤੀ ਰਾਤ ਚੰਡੀਗੜ੍ਹ ਵਿਖੇ ਸੈਕਟਰ 8 ਦੀਆਂ ਲਾਲ ਬੱਤੀਆਂ ਵਾਲੇ ਚੌਕ 'ਚ ਇਕ ਭਿਆਨਕ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋ ਗਏ ਹਨ | ਉਨ੍ਹਾਂ ਦਾ ਪੀ. ਜੀ. ...

ਪੂਰੀ ਖ਼ਬਰ »

ਪਿ੍ਤਪਾਲ ਸਿੰਘ ਸ਼੍ਰੋਮਣੀ ਅਕਾਲੀ ਬੀ. ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਮੋਗਾ, 21 ਜੂਨ (ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਦੀ ਹਦਾਇਤ ਮੁਤਾਬਿਕ ਜ਼ਿੰਮੇਵਾਰ ਵਿਅਕਤੀਆਂ ਨੂੰ ਪਾਰਟੀ ਵਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਵਲੋਂ ...

ਪੂਰੀ ਖ਼ਬਰ »

ਅਕਾਲੀ ਦਲ ਬੀ.ਸੀ. ਵਿੰਗ ਦਾ ਸੀਨੀਅਰ ਆਗੂ ਗੁਰਦੀਪ ਮਠਾੜੂ ਕਾਂਗਰਸ 'ਚ ਸ਼ਾਮਿਲ

ਧਰਮਕੋਟ, 21 ਜੂਨ (ਪਰਮਜੀਤ ਸਿੰਘ)-ਅੱਜ ਹਲਕੇ ਤੋਂ ਬੀ.ਸੀ. ਵਿੰਗ ਦੇ ਪੰਜਾਬ ਪੱਧਰੀ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਮਠਾੜੂ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਹਲਕੇ ਵਿਚ ਸਿਆਸੀ ਹਲਚਲਾਂ ਤੇਜ਼ ਹੋ ਗਈਆਂ ਹਨ | ਹਲਕਾ ਵਿਧਾਇਕ ਸੁਖਜੀਤ ...

ਪੂਰੀ ਖ਼ਬਰ »

ਆਰ.ਬੀ.ਐੱਸ.ਕੇ. ਟੀਮ ਨੇ ਬੱਚੇ ਦਾ ਮੁਫ਼ਤ ਅਪਰੇਸ਼ਨ ਕਰਵਾਇਆ

ਅਜੀਤਵਾਲ, 21 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਸਿਵਲ ਹਸਪਤਾਲ ਢੁੱਡੀਕੇ ਦੀ ਆਰ. ਬੀ. ਐੱਸ. ਕੇ. ਟੀਮ ਵਲੋਂ ਰਾਸ਼ਟਰੀਆ ਬਾਲ ਸਿਹਤ ਪ੍ਰੋਗਰਾਮ ਤਹਿਤ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਦਿਲ ਦਾ ਮੁਫ਼ਤ ਅਪਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋ ਸਫ਼ਲਤਾ ਪੂਰਵਕ ਕਰਵਾਇਆ ...

ਪੂਰੀ ਖ਼ਬਰ »

ਮਣੀ ਛਾਬੜਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਸ਼ਹਿਰ ਕੋਟ ਈਸੇ ਖਾਂ 'ਚ ਕਾਂਗਰਸ ਪਾਰਟੀ ਨੂੰ ਉਦੋਂ ਤਕੜਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਆਗੂ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਪ੍ਰੇਰਨਾ ਸਦਕਾ ਯੂਥ ਕਾਂਗਰਸ ਦੇ ਸ਼ਹਿਰੀ ...

ਪੂਰੀ ਖ਼ਬਰ »

ਭਾਜਪਾ ਦੇ ਐੱਸ. ਸੀ. ਸੈੱਲ ਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ 'ਚ ਸ਼ਾਮਿਲ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਐੱਸ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਰਜੁਨ ਕੁਮਾਰ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਕਾਂਗਰਸ ਵਿਚ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਪਿੰਡਾਂ 'ਚ ਝੰਡਾ ਮਾਰਚ

ਸਮਾਧ ਭਾਈ, 21 ਜੂਨ (ਗੁਰਮੀਤ ਸਿੰਘ ਮਾਣੂੰਕੇ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ (ਭੰਗਲ) ਦੇ ਸੱਦੇ 'ਤੇ ਸਬ ਡਵੀਜ਼ਨ ਸਮਾਧ ਭਾਈ ਵਲੋਂ ਝੰਡਾ ਮਾਰਚ ਕਰਨੈਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਇਸ ਝੰਡਾ ਮਾਰਚ ਦੌਰਾਨ ਪਿੰਡ ਸਮਾਧ ਭਾਈ ਦੇ ਵੱਖ-ਵੱਖ ਥਾਵਾਂ ਤੇ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਪਹਿਲਾਂ ਵਾਂਗ ਹੀ ਇਤਿਹਾਸ ਰਚੇਗਾ- ਖੋਸਾ

ਮੋਗਾ, 21 ਜੂਨ (ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦਾ ਰਿਸ਼ਤਾ ਪੁਰਾਣਾ ਹੈ ਤੇ ਇਸ ਗੱਠਜੋੜ ਨੇ ਸਾਲ 1996 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਸੀ ਅਤੇ ਇਹ ਗੱਠਜੋੜ ਹੁਣ ਇਕ ਵਾਰ ਫਿਰ ਇਤਿਹਾਸ ਰਚੇਗਾ | ਇਹ ਪ੍ਰਗਟਾਵਾ ਸੀਨੀਅਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਬਲਾਕ ਮੋਗਾ-2 ਦੀ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਝੰਡੇਆਣਾ ਗਰਬੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ 26 ਜੂਨ ਨੂੰ ਚੰਡੀਗੜ੍ਹ ਜਾਣ ਵਾਸਤੇ ਤਿਆਰੀਆਂ ...

ਪੂਰੀ ਖ਼ਬਰ »

ਐਮਰਜੈਂਸੀ ਸਹੂਲਤ ਲਈ ਐਂਬੂਲੈਂਸ ਦੀ ਵਿਧਾਇਕ ਲੋਹਗੜ੍ਹ ਵਲੋਂ ਸ਼ੁਰੂਆਤ

ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਲੋਂ ਰਾਮ ਸਿੰਘ ਐੱਸ.ਡੀ.ਐੱਮ. ਕਮ ਰਸੀਵਰ ਫ਼ੱਕਰ ਬਾਬਾ ਦਾਮੂ ਸ਼ਾਹ ਅਤੇ ਨਾਇਬ ਤਹਿਸੀਲਦਾਰ ਧਰਮਕੋਟ ਮਨਿੰਦਰ ਸਿੰਘ ਦੇ ਉਪਰਾਲੇ ਸਦਕਾ ਪਿੰਡ ਲੁਹਾਰਾ ਦੇ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਦੀ ਖ਼ੁਸ਼ੀ 'ਚ ਪਿੰਡ ਕੋਕਰੀ ਬੁੱਟਰਾਂ ਵਿਖੇ ਲੱਡੂ ਵੰਡੇ

ਕਿਸ਼ਨਪੁਰਾ ਕਲਾਂ, 21 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਅਕਾਲੀ ਦਲ ਤੇ ਬਸਪਾ ਦੇ ਹੋਏ ਗੱਠਜੋੜ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਵਰਕਰਾਂ ਵਲੋਂ ਪਿੰਡ ਕੋਕਰੀ ਬੁੱਟਰਾਂ ਵਿਖੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਗਏ | ਇਸ ਮੌਕੇ ਬਸਪਾ ਤੇ ...

ਪੂਰੀ ਖ਼ਬਰ »

ਭਾਜਪਾ ਆਗੂ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ

ਨੱਥੂਵਾਲਾ ਗਰਬੀ, 21 ਜੂਨ (ਸਾਧੂ ਰਾਮ ਲੰਗੇਆਣਾ)-ਭਾਜਪਾ ਦੇ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਗੁਰਜੰਟ ਸਿੰਘ ਬਾਘਾ ਪੁਰਾਣਾ ਨੇ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜਥੇਦਾਰ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਮਸਤਾਨ ਸਿੰਘ ਵਿਖੇ ਗਤਕਾ ਦਿਵਸ ਮਨਾਇਆ

ਨੱਥੂਵਾਲਾ ਗਰਬੀ, 21 ਜੂਨ (ਸਾਧੂ ਰਾਮ ਲੰਗੇਆਣਾ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਥਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ, ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਾਡੇਸ਼ਨ, ਅਦਾਰਾ ਪਹਿਰੇਦਾਰ ਵਲੋਂ ਅਤੇ ਗੁਰਦੁਆਰਾ ਬਾਬਾ ਮਸਤਾਨ ਸਿੰਘ ਜੀ ਵਾਲਾ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਪਿਤਾ ਦਿਵਸ ਮਨਾਇਆ

ਫ਼ਤਿਹਗੜ੍ਹ ਪੰਜਤੂਰ, 21 ਜੂਨ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਵਲੋਂ ਲਾਕਡਾਊਨ ਦੌਰਾਨ ਆਪੋ ਆਪਣੇ ਘਰ ਬੈਠਿਆਂ ਹੀ ਪਿਤਾ ਦਿਵਸ ਮਨਾਇਆ | ਹੇਮਕੁੰਟ ਵਿੱਦਿਅਕ ਸੰਸਥਾਵਾਂ ਦੇ ...

ਪੂਰੀ ਖ਼ਬਰ »

ਮੋਗਾ ਦੇ ਪੰਜ ਵਕੀਲ 'ਆਪ' ਵਿਚ ਸ਼ਾਮਿਲ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇੱਥੇ ਆਮ ਆਦਮੀ ਪਾਰਟੀ 'ਆਪ' ਲੀਗਲ ਸੈੱਲ ਸੂਬਾਈ ਉਪ ਪ੍ਰਧਾਨ ਨਸੀਬ ਬਾਵਾ ਤੇ ਜ਼ਿਲ੍ਹਾ ਪ੍ਰਧਾਨ ਬਰਿੰਦਰਪਾਲ ਸਿੰਘ ਰੱਤੀਆਂ ਅਤੇ ਜ਼ਿਲ੍ਹਾ ਉਪ ਪ੍ਰਧਾਨ ਗੁਰਪ੍ਰੀਤ ਜੱਸਲ ਨੇ ਸਥਾਨਕ ਪੰਜ ਵਕੀਲਾਂ ਸੰਜੇ ਕੁਮਾਰ, ...

ਪੂਰੀ ਖ਼ਬਰ »

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਇਕੋਤਰੀ ਸਮਾਗਮ ਸ਼ੁਰੂ

ਬੱਧਨੀ ਕਲਾਂ, 21 ਜੂਨ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਠਾਠ ਦੇ ਮੁਖੀ ਬਾਬਾ ਜ਼ੋਰਾ ਸਿੰਘ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਤੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ ਲੜੀਆਂ ਤੇ ...

ਪੂਰੀ ਖ਼ਬਰ »

ਲਾਡੀ ਢੋਸ ਨੇ ਸਫ਼ਾਈ ਸੇਵਕਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ

ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵਿਰੁੱਧ ਹੜਤਾਲ 'ਤੇ ਬੈਠੇ ਸਫ਼ਾਈ ਸੇਵਕਾਂ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਾਥੀਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX