ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵਲੋਂ ਦਲਿਤ ਭਾਈਚਾਰੇ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦੇ ਵਿਰੋਧ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਵਿਰੋਧ ਦਰਜ ਕਰਵਾਉਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਬਿੱਟੂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ | ਪਾਰਟੀ ਦੇ ਜ਼ਿਲ੍ਹਾ ਆਬਜ਼ਰਵਰ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਪੁਲਿਸ ਮੁਖੀ ਨੂੰ ਸੌਂਪੇ ਮੈਮੋਰੰਡਮ ਵਿਚ ਅਕਾਲੀ-ਬਸਪਾ ਆਗੂਆਂ ਨੇ ਮੰਗ ਕੀਤੀ ਕਿ ਮੈਂਬਰ ਪਾਰਲੀਮੈਂਟ ਦੇ ਸੰਵਿਧਾਨਕ ਅਹੁਦੇ 'ਤੇ ਹੁੰਦਿਆਂ ਵੀ ਰਵਨੀਤ ਸਿੰਘ ਬਿੱਟੂ ਦਾ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ ਹੈ, ਜਿਸ ਲਈ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਸਮਝੌਤੇ ਤਹਿਤ ਬਸਪਾ ਹਿੱਸੇ ਆਈਆਂ 20 ਸੀਟਾਂ 'ਚੋਂ ਚਮਕੌਰ ਸਾਹਿਬ ਸੀਟ ਬਸਪਾ ਲਈ ਛੱਡੇ ਜਾਣ 'ਤੇ ਰਵਨੀਤ ਸਿੰਘ ਬਿੱਟੂ ਨੇ ਦਲਿਤਾਂ 'ਤੇ ਤੰਜ ਕਸਦਿਆਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ | ਸ: ਸੇਖੋਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਰਬ ਸਾਂਝੀਵਾਲਤਾ ਦਾ ਮੁਦਈ ਰਿਹਾ ਹੈ ਅਤੇ ਹਮੇਸ਼ਾ ਜਾਤ-ਪਾਤ ਤੋਂ ਉੱਪਰ ਉੱਠ ਕੇ ਹਰੇਕ ਭਾਈਚਾਰੇ ਦੀ ਭਲਾਈ ਲਈ ਕਾਰਜਸ਼ੀਲ ਰਹੀ ਹੈ | ਸੇਖੋਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਵਾਸੀਆਂ ਲਈ ਆਕਸੀਜਨ, ਵੈਂਟੀਲੇਟਰ, ਦਵਾਈਆਂ ਆਦਿ ਦਾ ਪ੍ਰਬੰਧ ਕਰਨ ਅਤੇ ਕੋਰੋਨਾ ਪੀੜਤਾਂ ਦੀ ਦੇਖਭਾਲ ਤੋਂ ਅਵੇਸਲੇ ਹੋਏ ਕਾਂਗਰਸੀ ਆਪਸ ਵਿਚ ਹੀ ਉਲਝੇ ਪਏ ਹਨ ਅਤੇ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰਨ ਦੀ ਬਜਾਏ ਆਪੋ-ਆਪਣੀਆਂ ਕੁਰਸੀਆਂ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰੋਹਿਤ ਕੁਮਾਰ ਮਾਂਟੂ ਵੋਹਰਾ, ਮਾਸਟਰ ਗੁਰਨਾਮ ਸਿੰਘ ਸੂਬਾ ਡੈਲੀਗੇਟ, ਨਵਨੀਤ ਕੁਮਾਰ ਗੋਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਪ੍ਰੀਤਮ ਸਿੰਘ ਮਲਸੀਆਂ, ਦਰਸ਼ਨ ਸਿੰਘ ਮੋਠਾਂਵਾਲਾ, ਸਤਪਾਲ ਸਿੰਘ ਤਲਵੰਡੀ, ਗੁਰਮੀਤ ਸਿੰਘ ਥੇਹ ਗੁੱਜਰ ਤੇ ਬਲਵਿੰਦਰ ਸਿੰਘ ਭੰਬਾ ਲੰਡਾ ਸਾਰੇ ਮੈਂਬਰ ਸ਼ੋ੍ਰਮਣੀ ਕਮੇਟੀ, ਸੁਰਿੰਦਰ ਪਾਲ ਸਿੰਘ ਪੋਪਾ ਸਾਬਕਾ ਚੇਅਰਮੈਨ, ਸੁਖਵੰਤ ਸਿੰਘ ਮਿੱਠੂ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਲੋਹੁਕਾ ਸਾਬਕਾ ਚੇਅਰਮੈਨ, ਪਿਆਰਾ ਸਿੰਘ ਸਭਰਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਉਪਕਾਰ ਸਿੰਘ, ਭੁਪਿੰਦਰ ਸਿੰਘ ਫਰੀਦੇਵਾਲਾ, ਜੋਗਾ ਸਿੰਘ ਮੁਰਕਾਵਾਲਾ, ਗੁਰਨੈਬ ਸਿੰਘ ਗਿੱਲ ਸਾਬਕਾ ਚੇਅਰਮੈਨ, ਸੋਭਾ ਸਿੰਘ ਨੰਬਰਦਾਰ ਰਸੂਲਪੁਰ, ਸੁਖਚੈਨ ਸਿੰਘ ਕੋਹਾਲਾ, ਜਸਵਿੰਦਰ ਸਿੰਘ ਬੂਟੇਵਾਲਾ, ਜਸਪ੍ਰੀਤ ਸਿੰਘ ਇੰਚਾਰਜ ਆਈ.ਟੀ ਵਿੰਗ ਮਾਲਵਾ ਜ਼ੋਨ, ਕੁਲਵਿੰਦਰ ਸਿੰਘ ਢੋਲੇਵਾਲਾ ਜ਼ਿਲ੍ਹਾ ਇੰਚਾਰਜ ਆਈ.ਟੀ ਵਿੰਗ, ਹਰਜਿੰਦਰ ਸਿੰਘ ਗੁਰੂ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਗੁਰਪ੍ਰੀਤ ਸਿੰਘ ਲੱਖੋ ਕੇ, ਬਲਵਿੰਦਰ ਸਿੰਘ ਜਾਖੜ, ਡਾ: ਗਿੱਲ ਹਾਮਦ ਵਾਲਾ ਉਤਾੜ, ਜਗਮੋਹਨ ਸਿੰਘ ਖ਼ੁਰਮਾ, ਰਵਿੰਦਰ ਸਿੰਘ ਬਿੱਟਾ, ਜਸਬੀਰ ਸਿੰਘ ਵੱਟੂ ਭੱਟੀ, ਅਮਰਿੰਦਰ ਸਿੰਘ ਸੋਢੀ, ਜੁਗਰਾਜ ਸਿੰਘ ਸੰਧੂ, ਜਤਿੰਦਰ ਸਿੰਘ ਸ਼ਿਵਾ, ਬਲਵਿੰਦਰ ਸਿੰਘ ਸੰਧੂ ਹਾਮਦ ਵਾਲਾ ਉਤਾੜ, ਅਜੇ ਸੋਈ ਮੱਲਾਂਵਾਲਾ, ਗੁਰਜੰਟ ਸਿੰਘ ਬੂਟੇਵਾਲਾ, ਚਮਕੌਰ ਸਿੰਘ ਟਿੱਬੀ, ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਪ੍ਰਧਾਨ ਫੈਡਰੇਸ਼ਨ ਗਰੇਵਾਲ, ਦਵਿੰਦਰ ਸਿੰਘ ਕਲਸੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀ.ਸੀ ਵਿੰਗ, ਜਸਪਾਲ ਸਿੰਘ ਤਲਵੰਡੀ, ਗੁਰਜੰਟ ਸਿੰਘ ਨੰਬਰਦਾਰ ਮਖੂ, ਖੜਕ ਸਿੰਘ ਸਾਬਕਾ ਸਰਪੰਚ, ਫੂਲਾ ਸਿੰਘ ਸਾਬਕਾ ਸਰਪੰਚ, ਬਲਵੀਰ ਲਹਿਰਾ ਸਰਕਲ ਪ੍ਰਧਾਨ, ਜਿਊਣ ਸਿੰਘ ਲੱਲੇ, ਬਹੁਜਨ ਸਮਾਜ ਪਾਰਟੀ ਵਲੋਂ ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਸਪਾ, ਪੂਰਨ ਭੱਟੀ, ਰੇਸ਼ਮ ਸਿੰਘ ਭੱਟੀ ਜ਼ਿਲ੍ਹਾ ਇੰਚਾਰਜ, ਦਰਸ਼ਨ ਮੰਡ ਜ਼ਿਲ੍ਹਾ ਉਪ ਪ੍ਰਧਾਨ ਆਦਿ ਵੱਡੀ ਗਿਣਤੀ ਵਿਚ ਅਕਾਲੀ-ਬਸਪਾ ਆਗੂ ਤੇ ਵਰਕਰ ਮੌਜੂਦ ਸਨ |
ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)- ਐੱਸ.ਬੀ.ਐੱਸ. ਟੈਕਨੀਕਲ ਸਟੇਟ ਯੂਨੀਵਰਸਿਟੀ ਦੇ ਮਹੀਨਿਆਂ ਬੱਧੀ ਸਮੇਂ ਤੋਂ ਤਨਖ਼ਾਹੋਂ ਵਾਂਝੇ ਪੋ੍ਰਫੈਸਰ ਆਦਿ ਮੁਲਾਜ਼ਮਾਂ ਨੂੰ ਉਦੋਂ ਵੱਡੀ ਰਾਹਤ ਮਿਲੀ, ਜਦੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਪੰਜਾਬ ਦੇ ...
ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ 15 ਮਰੀਜ਼ ਹੋਰ ਮਿਲੇ ਹਨ ਅਤੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ...
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਸ਼ਿਕਾਇਤਕਰਤਾ ਹੈਰੀਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਗੋਬਿੰਦ ਨਗਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਿਆਨਾਂ 'ਤੇ ਜ਼ਮੀਨੀ ਮਾਮਲੇ ...
ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)- ਦੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਿਕ ਗੁਰੂਹਰਸਹਾਏ ਤਹਿਸੀਲ ਪ੍ਰਧਾਨ ਭਗਵਾਨ ਸਿੰਘ ਦੀ ਅਗਵਾਈ ਵਿਚ ਪਟਵਾਰੀ ਸਾਥੀਆਂ ਵਲੋਂ ਸ੍ਰੀ ਵਿਕਰਮ ਕੁਮਾਰ ਗੁੰਬਰ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਨੂੰ ਵਾਧੂ ...
ਗੁਰੂਹਰਸਹਾਏ, 21 ਜੂਨ (ਹਰਚਰਨ ਸਿੰਘ ਸੰਧੂ)- ਮੁਸ਼ਕਿਲਾਂ 'ਚ ਘਿਰਦੇ ਆ ਰਹੇ ਪੰਜਾਬ ਦੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਵਲੋਂ ਇਕ ਹੰਗਾਮੀ ਮੀਟਿੰਗ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਕਰਦਿਆਂ ਮਤਾ ਪਾਸ ਕੀਤਾ ਕਿ ਉਹ ਘੱਟ ਕਿਰਾਏ-ਭਾੜੇ 'ਤੇ ਗੱਡੀਆਂ ਨਹੀਂ ...
ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)- ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ 22 ਜੂਨ ਨੰੂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਮੁਲਾਜ਼ਮ ਮੰਗਾਂ ਨੂੰ ਮਨਵਾਉਣ ਵਾਸਤੇ ਅਤੇ ਤਿੱਖੇ ਸੰਘਰਸ਼ਾਂ ਦੀ ਰੂਪ-ਰੇਖਾ ਸਰਕਾਰ ਵਿਰੱੁਧ ਉਲੀਕਣ ਬਾਰੇ ...
ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)- ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਦੇ ਖ਼ਿਲਾਫ਼ ਅਤੇ ਜਾਇਜ਼ ਮੰਗਾਂ ਨਾ ਮੰਨਣ ਕਾਰਨ ਡੀ.ਸੀ.ਦਫ਼ਤਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਤੇ ਭੁੱਖ ਹੜਤਾਲ ਕੀਤੀ ਗਈ | ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਰਾਣਾ ਅਤੇ ...
ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਕਾਲਜ ਪਿ੍ੰਸੀਪਲ ਡਾ: ਰਾਜਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਾਲਜ ਦੇ ਯੂਥ ਵੈੱਲਫੇਅਰ ਕਲੱਬ ਵਲੋਂ ਯੋਗ ਪਥ ਸੰਸਥਾਨ ਜਲੰਧਰ ਅਤੇ ਬੀ.ਐੱਸ.ਟੀ. (ਪਤੰਜਲੀ), ...
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)- 7 ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮੰਡਲ ਫ਼ਿਰੋਜ਼ਪੁਰ ਦੇ ਰੇਲਵੇ ਅਫ਼ਿਸਰਜ਼ ਕਲੱਬ ਵਿਖੇ ਵਿਸ਼ੇਸ਼ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੰਡਲ ਫ਼ਿਰੋਜ਼ਪੁਰ ਦੇ ਕਰੀਬ 80 ਰੇਲਵੇ ਅਧਿਕਾਰੀਆਂ ਅਤੇ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲੇ੍ਹ ਦੇ ਅਹੁਦੇਦਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਵਿਚ ਕਿੱਕਰ ਸਿੰਘ ਕੁਤਬੇ ਵਾਲਾ ਨੂੰ ਮੀਤ ਪ੍ਰਧਾਨ, ਗੁਰਭੇਜ ਸਿੰਘ ਸੂਬਾ ਜਦੀਦ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਸਾਬਕਾ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)- ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੇ ਦਿੱਤੇ ਆਦੇਸ਼ਾਂ 'ਤੇ ਪਰਿਵਾਰ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ | ਮੀਡੀਆ ...
ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)- ਗੁਰੂਹਰਸਹਾਏ ਪੁਲਿਸ ਨੇ ਦੋ ਮੋਟਰਸਾਈਕਲ ਸਮੇਤ ਇਕ ਚੋਰ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਆਤਮਾ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ...
ਕੁੱਲਗੜ੍ਹੀ, 21 ਜੂਨ (ਸੁਖਜਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਅਧੀਨ ਗ੍ਰਾਮ ਪੰਚਾਇਤ ਬਸਤੀ ਝਾਲ ਵਾਲੀ ਤੋਂ ਮੌਜੂਦਾ ਸਰਪੰਚ ਕਿੱਕਰ ਸਿੰਘ ਵਲੋਂ ਆਪਣੇ ਆਉਂਦੇ ਤੋਂ ਅਸਤੀਫ਼ਾ ਦੇਣ ਕਾਰਨ ਪੰਚ ਹਰਬੰਸ ਕੌਰ ਨੂੰ ਅਧਿਕਾਰਤ ਪੰਚ ਬਣਾਇਆ ਗਿਆ ਹੈ | ਇਸ ਪੰਚਾਇਤ ...
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)- ਕਰੀਬ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਦੀ ਲਪੇਟ ਵਿਚ ਆਈ ਜਨਤਾ ਦਾ ਆਰਥਿਕ ਢਾਂਚਾ ਬੁਰੀ ਤਰਾਹ ਖਿੱਲਰ ਚੱੁਕਿਆ ਹੈ, ਜਿਸ ਦਾ ਸਿੱਧਾ ਅਸਰ ਲੋਕਾਂ ਦੇ ਕਾਰੋਬਾਰ 'ਤੇ ਬਹੁਤ ਪਿਆ ਹੈ | ਦੂਸਰੇ ਪਾਸੇ ਲਗਾਤਾਰ ਵੱਧ ...
ਮਮਦੋਟ, 21 ਜੂਨ (ਸੁਖਦੇਵ ਸਿੰਘ ਸੰਗਮ)- ਸਿਹਤ ਵਿਭਾਗ ਵਲੋਂ ਨੇੜਲੇ ਪਿੰਡ ਹਾਮਦ ਵਿਖੇ ਕੈਂਪ ਲਗਾ ਕੇ ਲੋਕਾਂ ਦੀ ਕੋਰੋਨਾ ਵੈਕਸੀਨੇਸ਼ਨ ਕੀਤੀ ਗਈ | ਇਸ ਦੌਰਾਨ ਸਬ ਸੈਂਟਰ ਲੱਖੋਂ ਕਿ ਬਹਿਰਾਮ ਤੋਂ ਏ ਐਨ ਐਮ ਮੈਡਮ ਰਾਜਵਿੰਦਰ ਕੌਰ, ਰਾਜਿੰਦਰ ਕੌਰ ਆਸ਼ਾ ਵਰਕਰ ਅਤੇ ਸਰਿਤਾ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਦੁਨੀਆ ਭਰ ਵਿਚ ਮਨਾਏ ਗਏ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਵਿਚ ਵੀ ਯੋਗ ਦਿਵਸ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ | ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਨਲਾਈਨ ਕਰਵਾਈ ਇਸ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)- ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗੱਡੀਆਂ ਲਿਆਉਣ ਵਾਲੇ ਰਸਤੇ ਨੂੰ ਰੋਕ ਕੇ ਜੁਰਮਾਨਾ ਵਸੂਲ ਕਰਨ ਦੇ ਨੋਟਿਸ ਜਾਰੀ ਕਰਨ ਵਾਲੀ ਦਿੱਲੀ ਸਰਕਾਰ ਨੂੰ ਇਹ ਫ਼ੈਸਲਾ ਮਹਿੰਗਾ ਪਵੇਗਾ | ਦਿੱਲੀ ਸਰਕਾਰ ਦੇ ਇਸ ਨਾਦਰਸ਼ਾਹ ਫ਼ਰਮਾਨ ...
ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)- ਡੀ.ਏ.ਵੀ. ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਛਾਉਣੀ ਵਲੋਂ ਸੱਤਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਪੰਜ ਰੋਜ਼ਾ ਵਰਚੂਅਲ ਵੈਬੀਨਾਰ ਵਿਚ ਦੇਸ਼ ਭਰ ਦੇ ਪ੍ਰਮੱੁਖ ਮਾਹਿਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ...
ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)- ਲਾਇਨਜ਼ ਕਲੱਬ ਫ਼ਿਰੋਜ਼ਪੁਰ ਗਰੇਟਰ ਵਲੋਂ ਬਾਗੀ ਪਾਰਕ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ, ਜਿਸ ਵਿਚ ਤਿੰਨ ਸਾਲਾਂ ਦੀ ਸਿਮਰਨ ਤੋਂ ਲੈ ਕੇ 75 ਸਾਲਾਂ ਦੇ ਜੁਗਲ ਕਿਸ਼ੋਰ ਅਤੇ ਸੌ ...
ਜ਼ੀਰਾ, 21 ਜੂਨ (ਜੋਗਿੰਦਰ ਸਿੰਘ ਕੰਡਿਆਲ)- ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਸਾਂਸਦ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਦਿੱਤੇ ਗਏ ਵਿਵਾਦਿਤ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)- ਹਾਲ ਹੀ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਮਮਦੋਟ ਅਤੇ ਗੁਰੂਹਰਸਹਾਏ ਦੇ ਪਿੰਡਾਂ ਵਿਚ ਵਾਪਰੀਆਂ ਦਿਲ ਕੰਬਾਊ ਅਤੇ ਨਾ ਬਰਦਾਸ਼ਤ ਯੋਗ ਘਟਨਾਵਾਂ ਲਈ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੱਧੇ ਤੌਰ 'ਤੇ ਜ਼ਿੰਮੇਵਾਰ ...
ਜ਼ੀਰਾ, 21 ਜੂਨ (ਜੋਗਿੰਦਰ ਸਿੰਘ ਕੰਡਿਆਲ)-ਮਾਂ ਚਿੰਤਪੁਰਨੀ ਮੰਦਿਰ ਮੱਲੋ ਕੇ ਰੋਡ ਜ਼ੀਰਾ ਦੇ ਸੇਵਾਦਾਰ ਰਿੰਕੂ ਦੇਵਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਤ ਮਾਰਗ ਦਰਸ਼ਨ ਮੰਡਲ ਪੰਜਾਬ ਦੇ ਮੈਂਬਰਾਂ ਵਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਪਰ ਹਿੰਦੂ ...
ਤਲਵੰਡੀ ਭਾਈ, 21 ਜੂਨ (ਕੁਲਜਿੰਦਰ ਸਿੰਘ ਗਿੱਲ)- ਨਗਰ ਕੌਂਸਲ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਮਿਊਾਸੀਪਲ ਕਰਮਚਾਰੀ ਯੂਨੀਅਨ ਵਲੋਂ ਸ਼ੁਰੂ ਕੀਤੇ ਸੰਘਰਸ਼ ਤਹਿਤ ਚੱਲ ਰਹੀ ਹੜਤਾਲ ਖ਼ਤਮ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਦੇ ਸਫ਼ਾਈ ਕਾਮਿਆਂ ...
ਖੂਈਆਂ ਸਰਵਰ, 21 ਜੂਨ (ਵਿਵੇਕ ਹੂੜੀਆ)-ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਦੀ ਅਗਵਾਈ ਹੇਠ ਪਿੰਡ ਭੰਗਰਖੇੜਾ ਦੇ ਵਸਨੀਕ ਹਰਬੰਸ ਲਾਲ ਕੰਬੋਜ, ਦੇਸ਼ ਰਾਜ, ਸ੍ਰੀ ਚੰਦ, ਬਲਵਿੰਦਰ, ਪ੍ਰਵੀਨ ਕੁਮਾਰ, ਹਰੀਸ਼ ਕੁਮਾਰ ਆਦਿ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ-ਭਾਜਪਾ ਛੱਡ ...
ਜ਼ੀਰਾ, 21 ਜੂਨ (ਜੋਗਿੰਦਰ ਸਿੰਘ ਕੰਡਿਆਲ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਲਾਕੇ ਦਾ ਬਹੁ ਪੱਖੀ ਵਿਕਾਸ ਕਰਵਾ ਕੇ ਮੁਹਾਂਦਰਾ ਬਦਲ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ...
ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਬਚਾਉਣ ਲਈ ਭਾਰਤ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਈ ਗਈ ਕੋਰੋਨਾ ਵੈਕਸੀਨ ਟੀਕਾਕਰਨ ਦਾ ਲਾਭ ਜ਼ਿਲ੍ਹੇ ਅੰਦਰ 2080 ਵਿਕਤੀਆਂ ਵਲੋਂ ਉਠਾਇਆ ਗਿਆ | ਇਸੇ ਸਬੰਧੀ ਵਧੇਰੇ ਜਾਣਕਾਰੀ ...
ਫ਼ਿਰੋਜ਼ਪੁਰ, 21 ਜੂਨ (ਰਾਕੇਸ਼ ਚਾਵਲਾ)- ਪੰਜਾਬ ਪੁਲਿਸ ਫ਼ਿਰੋਜ਼ਪੁਰ ਦੇ ਵਿੰਗ ਨਾਰਕੋਟਿਕ ਸੈੱਲ ਵਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲੇ ਅਨਸਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ...
ਜ਼ੀਰਾ, 21 ਜੂਨ (ਜੋਗਿੰਦਰ ਸਿੰਘ ਕੰਡਿਆਲ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਲਾਕੇ ਦਾ ਬਹੁ ਪੱਖੀ ਵਿਕਾਸ ਕਰਵਾ ਕੇ ਮੁਹਾਂਦਰਾ ਬਦਲ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ...
ਤਲਵੰਡੀ ਭਾਈ, 21 ਜੂਨ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਦੇ ਮੁਲਾਜ਼ਮਾਂ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ, ਪ੍ਰੰਤੂ ਪੰਜਾਬ ਸਰਕਾਰ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਵੀ ਸੂਬੇ ਦੇ ਮੁਲਾਜ਼ਮਾਂ ਨਾਲ ...
ਮਮਦੋਟ, 21 ਜੂਨ (ਸੁਖਦੇਵ ਸਿੰਘ ਸੰਗਮ)- ਵਿਸ਼ਵ ਪੱਧਰ 'ਤੇ ਸਮਾਜਿਕ ਕਾਰਜ ਕਰ ਰਹੀ ਸਰਬੱਤ ਦਾ ਭਲਾ ਟਰੱਸਟ ਸੰਸਥਾ ਦੇ ਸੰਸਥਾਪਕ ਐੱਸ.ਪੀ. ਸਿੰਘ ਓਬਰਾਏ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਤੇ ਅਮਰਜੀਤ ਕੌਰ ਛਾਬੜਾ ਪ੍ਰਧਾਨ ਮਹਿਲਾ ਵਿੰਗ ਦੀ ਪ੍ਰੇਰਨਾ ਸਦਕਾ ...
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)- ਕੋਰੋਨਾ ਵੈਕਸੀਨ ਅਤੇ ਗ਼ਰੀਬ ਬੱਚਿਆਂ ਦੇ ਵਜ਼ੀਫ਼ਿਆਂ 'ਚ ਘੁਟਾਲੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਸ 'ਤੇ ਮੰਤਰੀਆਂ ਸੰਤਰੀਆਂ ਨੇ ਪੰਜਾਬ ਦੇ ਗ਼ਰੀਬ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ ਅਤੇ ...
ਆਰਿਫ਼ ਕੇ, 21 ਜੂਨ (ਬਲਬੀਰ ਸਿੰਘ ਜੋਸਨ)- ਥਾਣਾ ਆਰਿਫ਼ ਕੇ ਪੁਲਿਸ ਵਲੋਂ ਪਿੰਡ ਕਾਮਲਵਾਲਾ ਉਰਫ਼ ਮੁੱਠਿਆਂ ਵਾਲਾ ਵਿਚ ਛਾਪੇਮਾਰੀ ਦੌਰਾਨ 45 ਲੀਟਰ ਲਾਹਣ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਆਰਿਫ਼ ਕੇ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ...
ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)-ਰਾਵਣ ਸੈਨਾ ਭਾਰਤ ਮਿਸ਼ਨ ਅੰਬੇਡਕਰ ਦੇ ਪੰਜਾਬ ਚੇਅਰਮੈਨ ਅਨਿਲ ਵਾਲਮੀਕਿਨ ਅਤੇ ਪੰਜਾਬ ਉਪ ਚੇਅਰਮੈਨ ਵਰਿੰਦਰ ਬਬਰੀਕ ਦੀ ਅਗਵਾਈ 'ਚ ਪੰਜਾਬ ਦੀਆਂ ਸਾਰੀਆਂ ਟੀਮਾਂ ਨਾਲ ਇਕ ਅਹਿਮ ਬੈਠਕ ਕੀਤੀ ਗਈ, ਜਿਸ ਵਿਚ ਰਾਵਣ ਸੈਨਾ ...
ਜਲਾਲਾਬਾਦ, 21 ਜੂਨ (ਜਤਿੰਦਰ ਪਾਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ ਠੇਕੇ 'ਤੇ ਸੇਵਾਵਾਂ ਦੇ ਰਹੇ ਵਰਕਰ ਫ਼ੰਡਾਂ ਦੀ ਘਾਟ ਕਾਰਨ ਤਨਖ਼ਾਹਾਂ ਤੋਂ ਵਾਂਝੇ ਹਨ | ਬਿਨਾਂ ਤਨਖ਼ਾਹਾਂ ਤੋਂ ਵਰਕਰਾਂ ਨੂੰ ਆਪਣੇ ਘਰਾਂ ਦਾ ਰੁਜ਼ਗਾਰ ਚਲਾਉਣ ਲਈ ਭਾਰੀ ਮੁਸ਼ਕਿਲਾਂ ...
ਮੁੱਦਕੀ, 21 ਜੂਨ (ਭੁਪਿੰਦਰ ਸਿੰਘ)-ਆਲ ਇੰਡੀਆ ਅਰੋੜਾ-ਖੱਤਰੀ ਪੰਜਾਬੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ (ਵਰਚੂਅਲ) ਪੰਜਾਬ ਪ੍ਰਧਾਨ ਕੁਲਵੰਤ ਰਾਏ ਕਟਾਰੀਆ ਅਤੇ ਅੰਮਿ੍ਤ ਲਾਲ ਛਾਬੜਾ (ਸਰਪ੍ਰਸਤ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ | ...
ਖੋਸਾ ਦਲ ਸਿੰਘ, 21 ਜੂਨ (ਮਨਪ੍ਰੀਤ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਸੀਨੀਅਰ ...
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਮੋੜਾ ਸਿੰਘ ਅਣਜਾਣ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX