ਰਾਮਪੁਰਾ ਫੂਲ, 21 ਜੂਨ (ਗੁਰਮੇਲ ਸਿੰਘ ਵਿਰਦੀ)- ਸਥਾਨਕ ਸ਼ਹਿਰ ਅੰਦਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਰੇਹੜੀ ਫੜੀ ਲਗਾਉਣ ਵਾਲਿਆਂ ਦੇ ਹੱਕ 'ਚ ਨਿੱਤਰੇ ਸਬਜ਼ੀ ਮੰਡੀ ਦੇ ਕੁਝ ਆੜ੍ਹਤੀਏ ਤੇ ਮਹਿਰਾਜ ਬਸਤੀ ਦੇ ਲੋਕ ਆਹਮਣੇ ਸਾਹਮਣੇ ਹੋ ਗਏ | ਖੇਡ ਸਟੇਡੀਅਮ ਦੇ ...
ਬਠਿੰਡਾ, 21 ਜੂਨ (ਅੰਮਿ੍ਪਾਲ ਸਿੰਘ ਵਲਾਣ)- ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਬਠਿੰਡਾ ਵਿਚ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰੂਆਣਾ 'ਤੇ ਅੰਨੇ੍ਹਵਾਹ ਫਾਇਰਿੰਗ ਕਰਨ ਦੀ ਖ਼ਬਰ ਮਿਲੀ ਹੈ ਹਾਲਾਂਕਿ ਬੁਲਟ ਪਰੂਫ਼ ਗੱਡੀ ਹੋਣ ਕਾਰਨ ਕੁਲਵੀਰ ਨਰੂਆਣਾ ਦਾ ...
ਸੰਗਤ ਮੰਡੀ, 21 ਜੂਨ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਜੱਸੀ ਬਾਗ਼ਵਾਲੀ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਜੇਲ੍ਹ ਤੋਂ ਮਿਲੀ ਛੱੁਟੀ ਕੱਟਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ | ਥਾਣਾ ਸੰਗਤ ਦੇ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਵਲੋਂ ਪੰਜਾਬ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ 5ਵਾਂ ਰੈਂਕ ਹਾਸਲ ਕਰਕੇ ਇਸ਼ਾਨ ਸਿੰਗਲਾ ਨੇ ਬਠਿੰਡਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਇਸ਼ਾਨ ਸਿੰਗਲਾ ਦੇ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪ੍ਰਧਾਨ ਮੰਤਰੀ ਦੁਆਰਾ ਦੇਸ਼ ਭਰ ਵਿਚ ਮੁਫ਼ਤ ਕੋਵਿਡ-19 ਟੀਕੇ ਦੀ ਸ਼ੁਰੂਆਤ ਦੇ ਮੱਦੇਨਜ਼ਰ, ਡਾ: ਡੀ.ਕੇ. ਸਿੰਘ, ਡਾਇਰੈਕਟਰ ਅਤੇ ਸੀ. ਈ. ਓ., ਮੈਡੀਕਲ ਸੁਪਰਡੈਂਟ ਪ੍ਰੋ: ਸਤੀਸ਼ ਗੁਪਤਾ ਅਤੇ ਕਮਿਊਨਟੀ ਅਤੇ ਪਰਿਵਾਰਕ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਜੋ ਕਾਂਗਰਸ ਪਾਰਟੀ ਵਲੋਂ ਬਠਿੰਡਾ ਸਬਜ਼ੀ ਮੰਡੀ ਵਿਚ ਰੇਹੜੀ ਫੜੀ ਵਾਲਿਆਂ ਦੇ ਕਾਂਗਰਸ ਦੇ ਪਰਨੇ ਪਾ ਕੇ 150 ਪਰਿਵਾਰ ਵਲੋਂ ਕਾਂਗਰਸ ਵਿਚ ਸ਼ਾਮਿਲ ਕਰਨ ਦਾ ਡਰਾਮਾ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਇਕ ਰਵਿੰਦਰ ...
ਬਠਿੰਡਾ, 21 ਜੂਨ (ਅਵਤਾਰ ਸਿੰਘ)- ਸਿਹਤ ਵਿਭਾਗ ਦੇ ਕਲਾਸ ਦਰਜਾ ਚਾਰ ਮੁਲਾਜ਼ਮ ਯੂਨੀਅਨ ਸਿਹਤ ਵਿਭਾਗ ਜ਼ਿਲ੍ਹਾ ਬਠਿੰਡਾ ਦੀ ਚੋਣ ਸੂਬਾ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਬਠਿੰਡਾ ਹੋਈ ਜਿਸ ਵਿਚ ਉਚੇਚੇ ਤੌਰ 'ਤੇ ਹਰਜਿੰਦਰ ਪਾਲ ਸੂਰਮਾ ਯੂਨੀਅਨ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਰਾਜਦੀਪ ਰਾਜੂ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਰਵਿੰਦਰ ਮਾਥੁਰ ਅਤੇ ਸੀਨੀਅਰ ...
ਸੰਗਤ ਮੰਡੀ, 21 ਜੂਨ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਜੱਸੀ ਬਾਗ਼ਵਾਲੀ ਨੇੜੇ ਦੋ ਵੱਖ ਵੱਖ ਮਾਮਲਿਆਂ 'ਚ ਦੋ ਘੋੜਾ ਟਰਾਲਿਆਂ ਦੇ ਤਿੰਨ ਚਾਲਕਾਂ ਨੂੰ 45 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਥਾਣਾ ...
ਰਾਮਾਂ ਮੰਡੀ, 21 ਜੂਨ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਰੋਜ਼ਾਨਾ ਪੈਟਰੋਲ, ਡੀਜ਼ਲ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਭੜਕੇ ਰਾਮਾਂ ਟਰੱਕ ਅਪਰੇਟਰਾਂ ਨੇ ਅੱਜ ਸ਼ਾਮ ਤਲਵੰਡੀ ਸਾਬੋ ਸੜਕ 'ਤੇ ਧਰਨਾ ਲਗਾ ਦਿੱਤਾ | ਇਸ ਦੌਰਾਨ ਧਰਨਾਕਾਰੀਆਂ ...
ਕੋਟਫੱਤਾ, 21 ਜੂਨ (ਰਣਜੀਤ ਸਿੰਘ ਬੁੱਟਰ)- ਸਬ ਡਵੀਜ਼ਨ ਕੋਟਸ਼ਮੀਰ ਤੋਂ ਖੇਤੀ ਮੋਟਰਾਂ ਨੂੰ ਮਿਲਣ ਵਾਲੀ ਬਿਜਲੀ ਪੂਰੀ ਨਾ ਮਿਲਣ ਕਾਰਨ ਕਿਸਾਨ ਡਾਢੇ੍ਹ ਪ੍ਰੇਸ਼ਾਨ ਹਨ | ਕਿਸਾਨਾਂ ਦਾ ਦੋਸ਼ ਸੀ ਕਿ ਸਰਕਾਰ ਵਲੋਂ ਨਿਰਧਾਰਿਤ ਕੀਤੀ ਅੱਠ ਘੰਟੇ ਸਪਲਾਈ ਉਨ੍ਹਾਂ ਨੂੰ ਛੇ ...
ਬਠਿੰਡਾ, 21 ਜੂਨ (ਅਵਤਾਰ ਸਿੰਘ)- ਸਥਾਨਕ ਮਹਿਲਾ ਥਾਣੇ ਵਿਚ ਚੱਲ ਰਹੇ ਪਤੀ-ਪਤਨੀ ਦੇ ਝਗੜੇ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਲੜਕੀ ਪਰਿਵਾਰ ਦੇ ਹੱਕ ਵਿਚ ਕਿਸਾਨ ਜਥੇਬੰਦੀ ਨਿੱਤਰ ਆਈ ਹੈ | ਕਿਸਾਨ ਆਗੂਆਂ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣੇ ਅੱਗੇ ...
ਚਾਉਕੇ, 21 ਜੂਨ (ਮਨਜੀਤ ਸਿੰਘ ਘੜੈਲੀ)- ਨੇੜਲੇ ਪਿੰਡ ਜਿਉਂਦ ਵਿਖੇ ਬੀਤੇ ਕੱਲ੍ਹ ਹੋਏ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੌਰਾਨ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਅਤੇ ...
ਤਲਵੰਡੀ ਸਾਬੋ, 21 ਜੂਨ (ਰਣਜੀਤ ਸਿੰਘ ਰਾਜੂ)- ਸਫ਼ਾਈ ਸੇਵਕਾਂ ਦੀ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਅਤੇ ਪੱਕੇ ਕਰਨ ਨੂੰ ਲੈ ਕੇ ਤਲਵੰਡੀ ਸਾਬੋ ਨਗਰ ਪੰਚਾਇਤ ਨਾਲ ਸਬੰਧਤ ਸਫ਼ਾਈ ਕਾਮਿਆਂ ਦੀ ਨਗਰ ਪੰਚਾਇਤ ਦਫ਼ਤਰ ਅੱਗੇ ਚੱਲ ਰਹੀ ਹੜਤਾਲ ਅੱਜ ...
ਮਹਿਮਾ ਸਰਜਾ, 21 ਜੂਨ (ਬਲਦੇਵ ਸੰਧੂ)- ਯੂਥ ਅਕਾਲੀ ਦਲ ਦੇ ਸਰਗਰਮ ਆਗੂ ਸੁਖਰਾਜ ਸਿੰਘ ਰਾਜ਼ੀ (ਸੇਖੋਂ) ਵਾਸੀ ਮਹਿਮਾ ਸਰਕਾਰੀ ਨੂੰ ਪਾਰਟੀ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਨ | ...
ਭਾਈਰੂਪਾ, 21 ਜੂਨ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਦੇ ਪਿੰਡ ਧਿੰਗੜ੍ਹ ਤੋਂ ਸੱਤਾਧਾਰੀ ਧਿਰ ਕਾਂਗਰਸ ਨੂੰ ਉਸ ਵਕਤ ਸਿਆਸੀ ਝਟਕਾ ਲੱਗਾ, ਜਦੋਂ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਗਿਆਨ ਸਿੰਘ, ਰੇਸ਼ਮ ਸਿੰਘ ਤੇ ਮਾਣਕ ਸਿੰਘ ਨੇ ਕਾਂਗਰਸ ਪਾਰਟੀ 'ਚ ਸੁਣਵਾਈ ਨਾ ਹੋਣ ...
ਰਾਮਾਂ ਮੰਡੀ, 21 ਜੂਨ (ਤਰਸੇਮ ਸਿੰਗਲਾ)- ਰਾਮਾਂ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਸ਼ੇਰਗੜ੍ਹ ਦੀ ਹੱਦ ਵਿਚੋਂ ਹਰਿਆਣਾ ਸੂਬੇ ਦੇ ਇਕ ਤਸਕਰ ਦਿਲਜਾਨ ਖ਼ਾਨ ਪੁੱਤਰ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਸੂਬੇ ਦੇ 18 ਜ਼ਿਲਿ੍ਹਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ | ਸਰਬਸੰਮਤੀ ਨਾਲ ਪਹਿਲਾਂ ਤੋਂ ਚੱਲ ਰਹੀ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਮੱਠੀ ਪੈਣ ਉਪਰੰਤ ਅਗਾਮੀ ਤੇ ਸੰਭਾਵੀਂ ਤੀਸਰੀ ਲਹਿਰ ਤੋਂ ਬਚਾਓ ਤੇ ਅਗਾਂਓ ਪ੍ਰਬੰਧਾਂ ਸਬੰਧੀ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਦੇ ...
ਡੱਬਵਾਲੀ, 21 ਜੂਨ (ਇਕਬਾਲ ਸਿੰਘ ਸ਼ਾਂਤ)- ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਅਮਿਤ ਸਿਹਾਗ ਦੇ ਪਿਤਾ ਡਾ: ਕੇ.ਵੀ. ਸਿੰਘ ਨੇ ਟੀਮ ਦੀਪੇਂਦਰ ਵੱਲੋਂ ਵੰਡੇ ਖਾਲਸਾ ਏਡ ਦੇ ਸਟਿੱਕਰਾਂ ਵਾਲੇ ਆਕਸੀਜਨ ਕੰਸਨਟਰੇਟਰਾਂ 'ਤੇ ਸਿਆਸੀ ਦੂਸ਼ਣਬਾਜ਼ੀ ਖਿਲਾਫ਼ ਮੋਰਚਾ ਸੰਭਾਲ ...
ਗੋਨਿਆਣਾ, 21 ਜੂਨ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)- ਸਥਾਨਕ ਡਾ: ਅੰਬੇਦਕਰ ਚੌਕ ਵਿਖੇ ਅੱਜ ਰਾਮ ਕੁਮਾਰ ਸਿੰਘਵਾਂ ਸਾਬਕਾ ਪ੍ਰਧਾਨ ਹਲਕਾ ਭੁੱਚੋ ਅਤੇ ਸਾਬਕਾ ਹਲਕਾ ਇੰਚਾਰਜ ਦੀ ਅਗਵਾਈ ਵਿਚ ਵਿਵਾਦਤ ਬਿਆਨਾਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵਲੋਂ ਕਾਂਗਰਸੀ ਮੈਂਬਰ ...
ਬਠਿੰਡਾ, 21 ਜੂਨ (ਅਵਤਾਰ ਸਿੰਘ)- ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਅਤੇ ਹਾਜੀ ਰਤਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 315ਵਾਂ ਆਗਮਨ ਦਿਹਾੜਾ ਮਨਾਇਆ ਗਿਆ | ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਪਾਠ ਦੇ ਭੋਗ ਪਾਉਣ ਉਪਰੰਤ ਕਥਾਵਾਚਕ ਭਾਈ ਜਗਤਾਰ ਸਿੰਘ ...
ਚਾਉਕੇ, 21 ਜੂਨ (ਮਨਜੀਤ ਸਿੰਘ ਘੜੈਲੀ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਮਿਹਨਤੀ ਅਤੇ ਸਰਗਰਮ ਆਗੂ ਸੰਦੀਪ ਸਿੰਘ ਬਾਠ ਗਿੱਲ ਕਲਾਂ ਨੂੰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦਿਹਾਤੀ 1 ਦਾ ਪ੍ਰਧਾਨ ਬਣਾਏ ਜਾਣ 'ਤੇ ਹਲਕਾ ਮੌੜ ਦੇ ਅਕਾਲੀ ਵਰਕਰਾਂ 'ਚ ...
ਵਰਿੰਦਰ ਲੱਕੀ 99151-30484 ਪਿੰਡ ਦਾ ਇਤਿਹਾਸ: ਭਾਈ ਬਹਿਲੋ ਦੇ ਖ਼ਾਨਦਾਨ ਦੁਆਰਾ ਵਸਾਇਆ ਪਿੰਡ ਸੇਲਬਰਾਹ ਜ਼ਿਲ੍ਹਾ ਬਠਿੰਡਾ ਤੋਂ ਤਕਰੀਬਨ 35 ਕਿੱਲੋਮੀਟਰ ਦੀ ਦੂਰੀ 'ਤੇ ਹੈ | ਜਾਣਕਾਰੀ ਅਨੁਸਾਰ ਭਾਈ ਬਹਿਲੋ ਦੇ ਪੋਤਰੇ ਭਾਈ ਭਗਤਾ ਨੇ 1610 'ਚ ਭਗਤਾ ਨਗਰ ਵਸਾਇਆ ਤਾਂ ਬਹਿਲੋ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਮੌਜੂਦਾ ਸਮੇਂ ਭਾਵੇਂ ਪ੍ਰਕੋਪ ਦਿਨ-ਬ-ਦਿਨ ਘੱਟ ਰਿਹਾ ਹੈ ਪਰ ਫ਼ਿਰ ਵੀ ਸਾਨੂੰ ਇਸ ਤੋਂ ਸਾਵਧਾਨ ਰਹਿਣ ਦੀ ਵਧੇਰੇ ਜ਼ਰੂਰਤ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ...
ਭਾਈਰੂਪਾ - ਸੇਵਾ ਮੁਕਤ ਮੁੱਖ ਅਧਿਆਪਕਾ ਪ੍ਰੀਤਮ ਕੌਰ ਸਲਾਬਤਪੁਰਾ ਦਾ ਜਨਮ 1 ਅਗਸਤ 1936 ਨੂੰ ਫਰੀਦਕੋਟ 'ਚ ਪਿਤਾ ਗੁਰਦਿਆਲ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ | ਇਨ੍ਹਾਂ ਸਮੇਤ ਪਰਿਵਾਰ 'ਚ ਇਹ 2 ਭੈਣਾਂ ਤੇ 3 ਭਾਈ ਸਨ | ਮੁੱਢਲੀ ਸਿੱਖਿਆ ਹਾਸਲ ਕਰਨ ਉਪਰੰਤ ...
ਮਹਿਮਾ ਸਰਜਾ, 21 ਜੂਨ (ਬਲਦੇਵ ਸੰਧੂ)-ਬੀਤੇ ਦਿਨੀਂ ਫੋਕਲ ਪੁਆਇੰਟ ਮਹਿਮਾ ਸਰਜਾ ਵਿਖੇ ਲਾਇਬਰੇਰੀ ਦੀ ਨਵੀਂ ਬਿਲਡਿੰਗ ਬਣਾਉਣ ਸਬੰਧੀ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਵਲੋਂ ਜਗ੍ਹਾ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਸ਼ਹੀਦ ਭਗਤ ...
ਮਹਿਮਾ ਸਰਜਾ, 21 ਜੂਨ (ਬਲਦੇਵ ਸੰਧੂ)-ਯੂਥ ਅਕਾਲੀ ਦਲ ਦੇ ਸਰਗਰਮ ਆਗੂ ਸੁਖਰਾਜ ਸਿੰਘ ਰਾਜੀ (ਸੇਖੋਂ) ਵਾਸੀ ਮਹਿਮਾ ਸਰਕਾਰੀ ਨੂੰ ਪਾਰਟੀ ਹਾਈਕਮਾਨ ਵੱਲੋਂ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਨ | ...
ਭਗਤਾ ਭਾਈਕਾ, 21 ਜੂਨ (ਸੁਖਪਾਲ ਸਿੰਘ ਸੋਨੀ)-ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ 7ਵਾਂ ਕੌਮਾਂਤਰੀ ਯੋਗ ਦਿਵਸ ਬਠਿੰਡਾ ਜ਼ਿਲ੍ਹੇ ਭਰ 'ਚ ਮਨਾਇਆ ਗਿਆ ਜਿਸ ਤਹਿਤ ਵਿੱਦਿਅਕ ਅਦਾਰਿਆਂ, ਘਰਾਂ ਅਤੇ ਜਨਤਕ ਪਾਰਕਾਂ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਯੋਗਾ ਆਸਣ ਕਰਵਾਏ ਗਏ | ਹਾਲਾਂਕਿ ਕਈ ਕਾਲਜਾਂ ਨੇ ਆਨ ਲਾਈਨ ਮਾਧਿਅਮ ਰਾਹੀਂ ਯੋਗ ਦਿਵਸ ਮਨਾਇਆ | ਡੀ.ਏ.ਵੀ. ਕਾਲਜ ਬਠਿੰਡਾ ਦੇ ਐਨ.ਐਸ.ਐਸ., ਸਰੀਰਕ ਸਿੱਖਿਆ ਵਿਭਾਗ ਅਤੇ ਸਟੂਡੈਂਟ ਵੈੱਲਫ਼ੇਅਰ ਸੋਸਾਇਟੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਆਨਲਾਈਨ ਮਾਧਿਅਮ ਰਾਹੀਂ ਮਨਾਇਆ | ਹਰਸ਼ ਸ਼ਰਮਾ (ਯੋਗ ਗੁਰੂ) ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗ ਆਸਣ ਕਰਵਾਏ | ਐਨ.ਐਸ.ਐਸ. ਦੇ ਲਗਭਗ 60 ਵਿਦਿਆਰਥੀਆਂ ਤੇ 20 ਸਟਾਫ਼ ਮੈਂਬਰਾਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ: ਪਰਵੀਨ ਕੁਮਾਰ ਗਰਗ ਨੇ ਕਿਹਾ ਕਿ ਯੋਗ ਸਿਰਫ਼ ਕਸਰਤ ਹੀ ਨਹੀਂ ਹੈ ਬਲਕਿ ਇਹ ਸਾਡੀ ਸਵੈ-ਪਹਿਚਾਣ ਹੈ | ਉਨ੍ਹਾਂ ਐਨ.ਐਸ.ਐਸ., ਸਰੀਰਕ ਸਿੱਖਿਆ ਵਿਭਾਗ ਤੇ ਸਟੂਡੈਂਟ ਵੈੱਲਫ਼ੇਅਰ ਸੋਸਾਇਟੀ ਦੇ ਕਨਵੀਨਰ ਪ੍ਰੋ: ਸਤੀਸ਼ ਗਰੋਵਰ, ਪ੍ਰੋ. ਕੁਲਦੀਪ ਸਿੰਘ ਤੇ ਡਾ. ਸੁਰਿੰਦਰ ਸਿੰਗਲਾ ਦੀ ਉਪਰਾਲੇ ਦੀ ਸ਼ਲਾਘਾ ਕੀਤੀ | ਇਸੇ ਤਰ੍ਹਾਂ ਅੱਜ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ (ਬਠਿੰਡਾ) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਸ਼ੇਸ਼ ਯੋਗਾ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਯੋਗਾ ਸਿਖਲਾਈ ਅਧਿਆਪਕ ਰਮਨਦੀਪ ਕੌਰ ਨੇ ਸਮੂਹ ਸਟਾਫ਼ ਨੂੰ ਯੋਗਾ ਦੀ ਵਿਸ਼ੇਸ਼ ਸਿਖਲਾਈ ਦਿੱਤੀ | ਉਨ੍ਹਾਂ ਕਿਹਾ ਕਿ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਮੁੱਖ ਆਧਾਰ ਹੈ ਜਿਸ ਸਦਕਾ ਮਨੁੱਖ ਨਿਰੋਗੀ ਜੀਵਨ ਜੀਅ ਸਕਦਾ ਹੈ | ਸੰਸਥਾ ਦੇ ਚੇਅਰਮੈਨ ਐਸ.ਐਸ. ਚੱਠਾ ਨੇ ਵੀ ਯੋਗਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਯੋਗ ਸਾਧਨਾ ਅਜਿਹੀ ਤਪ ਸਰੀਰਕ ਸਾਧਨਾ ਹੈ ਜੋ ਕਿ ਸਰੀਰ ਨੂੰ ਚੁਸਤ ਫੁਰਤ ਤੇ ਬਿਮਾਰੀ ਮੁਕਤ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ | ਐਨ.ਐਸ.ਐਸ. ਦੀ ਪ੍ਰੋਗਰਾਮ ਅਫ਼ਸਰ ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋਗਰਾਮ ਅਫ਼ਸਰ ਰਮਨਦੀਪ ਕੌਰ ਪ੍ਰੋ. ਵਰਿੰਦਰਜੀਤ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਰਿਤਾ, ਪ੍ਰੋ: ਅਨੀਤਾ, ਪ੍ਰੋਗਰਾਮ ਅਫ਼ਸਰ ਮਨਦੀਪ ਕੌਰ, ਪ੍ਰੋ: ਪਰਮਿੰਦਰ ਕੌਰ, ਪ੍ਰੋ: ਕਮਲੇਸ਼ ਰਾਣੀ, ਪ੍ਰੋ: ਚਰਨਜੀਤ ਕੌਰ ਸੁਪਰਡੈਂਟ, ਅਜੇ ਕੁਮਾਰ, ਨਰਿੰਦਰ ਸਿੰਘ, ਅਮਨਦੀਪ ਸਿੰਘ, ਪ੍ਰੋ: ਅਮਨਦੀਪ ਕੌਰ, ਪ੍ਰੋ: ਵੀਰਪਾਲ ਕੌਰ, ਪ੍ਰੋ: ਯਸ਼ਿਕਾ, ਪ੍ਰੋ: ਰੀਤੂ ਬਾਲਾ, ਪ੍ਰੋ: ਸਤਿੰਦਰਪਾਲ ਕੌਰ, ਪ੍ਰੋ: ਨੁਪੂਰ, ਪ੍ਰੋ: ਰਘਵੀਰ ਸਿੰਘ, ਪ੍ਰੋ: ਬੀਰਬੱਲਾ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਨੇ ਯੋਗਾ ਦੇ ਵੱਖ-ਵੱਖ ਆਸਣ ਆਪ ਕੀਤੇ | ਇਸ ਮੌਕੇ ਐਮ.ਡੀ. ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਜਗਰਾਜ ਸਿੰਘ ਮਾਨ, ਪਬਲਿਕ ਰਿਲੇਸ਼ਨ ਅਫ਼ਸਰ ਹਰਪ੍ਰੀਤ ਸ਼ਰਮਾ, ਆਈ.ਟੀ.ਸੈੱਲ ਦੇ ਮੁਖੀ ਰਜਿੰਦਰ ਕੁਮਾਰ ਨੇ ਐਨ.ਐਸ. ਐਸ. ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਨਿਰੋਗ ਰਹਿਣ ਲਈ ਪ੍ਰੇਰਿਆ | ਏਮਜ਼ ਬਠਿੰਡਾ ਵਿਖੇ ਕਮਿਊਨਟੀ ਤੇ ਫੈਮਲੀ ਮੈਡੀਸਨ ਵਿਭਾਗ ਵਲੋਂ 7 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਥੇ ਸੰਸਥਾ ਦੇ ਡਾਇਰੈਕਟਰ ਡਾ. ਡੀ.ਕੇ. ਸਿੰਘ ਅਤੇ ਸੰਸਥਾ ਦੇ ਡੀਨ ਡਾ. ਸਤੀਸ਼ ਗੁਪਤਾ ਸਮੇਤ ਸਾਰੇ ਡਾਕਟਰ, ਨਰਸਿੰਗ ਸਟਾਫ਼ ਅਤੇ ਹੋਰ ਸਟਾਫ਼ ਮੈਂਬਰ ਨੇ ਯੋਗ ਅਭਿਆਸ ਕੀਤਾ | ਸਮਾਗਮ ਦੇ ਪ੍ਰਬੰਧਕ ਡਾ. ਭੋਲਾ ਨਾਥ ਤੇ ਯੋਗ ਨਿਰਦੇਸ਼ਕ ਸਾਂਤਨੁ ਨੇ ਦੱਸਿਆ ਕਿ ਯੋਗਾ ਦੇ ਅਨੁਸ਼ਾਸਨ ਵਿਚ ਅਭਿਆਸ ਤੋਂ ਪਹਿਲਾਂ ਯਾਮ, ਨਿਆਮਾ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਣਾ, ਧਿਆਨ, ਸਮਾਧੀ/ਸੰਯਮ ਸ਼ਾਮਲ ਹਨ | ਇਸੇ ਤਰ੍ਹਾਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਚ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦੀ ਅਗਵਾਈ 'ਚ ਕੌਮਾਂਤਰੀ ਯੋਗ ਦਿਵਸ ਸਬੰਧੀ ਆਨਲਾਈਨ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਮੀਨਾਕਸ਼ੀ ਪਰਮਾਰ (ਹਿਮਾਚਲ ਪ੍ਰਦੇਸ਼) ਨੇ ਆਨਲਾਇਨ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਕਿਰਿਆਵਾਂ, ਆਸਣ ਕਰਵਾਏ | ਆਨਲਾਈਨ ਵੈਬੀਨਾਰ 'ਚ 220 ਵਲੰਟੀਅਰਾਂ ਨੇ ਭਾਗ ਲਿਆ | ਇਸ ਮੌਕੇ ਪ੍ਰੋਗਰਾਮ ਅਫ਼ਸਰ ਪ੍ਰੋ. ਸੁਲਤਾਨ ਸਿੰਘ, ਪੋ੍ਰ. ਭਜਨ ਲਾਲ, ਪ੍ਰੋ. ਗੁਰਸ਼ਰਨ ਕੌਰ ਚੀਮਾ, ਪ੍ਰੋ. ਬਲਵੀਰ ਕੌਰ ਗਿੱਲ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਐਨ.ਐੱਸ.ਐੱਸ. ਵਿਭਾਗ ਵਲੋਂ ਯੂ.ਜੀ.ਸੀ. ਦੀਆਂ ਜਾਰੀ ਹਦਾਇਤਾਂ ਤਹਿਤ ਯੋਗ ਅਭਿਆਸ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਸਮੂਹ ਸਟਾਫ਼ ਮੈਂਬਰਾਂ ਤੇ 40 ਵਿਦਿਆਰਥੀਆਂ ਨੇ ਭਾਗ ਲਿਆ | ਇਹ ਯੋਗ ਅਭਿਆਸ ਯੋਗ ਗੁਰੂ ਰਾਧੇ ਸ਼ਾਮ ਬਾਂਸਲ, ਮੂਨਾ ਬਾਂਸਲ, ਦਵਿੰਦਰਜੀਤ ਦੀ ਸਮੁੱਚੀ ਟੀਮ ਵਲੋਂ ਵਰਚੂਅਲ ਮਾਧਿਅਮ ਰਾਹੀਂ ਵੱਖ-ਵੱਖ ਆਸਣਾਂ ਨੂੰ ਕਰਨ ਦੇ ਤਰੀਕੇ ਤੇ ਉਨ੍ਹਾਂ ਦੇ ਲਾਭ ਦੱਸੇ | ਵਿਭਾਗ ਦੇ ਮੁਖੀ ਡਾ: ਸੁਰਜੀਤ ਸਿੰਘ ਨੇ ਯੋਗ ਦੀ ਮਹੱਤਤਾ ਬਾਰੇ ਸਮੂਹ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਆਖ਼ਰ ਵਿਚ ਅਮਰਵੀਰ ਸਿੰਘ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਨੇ ਯੋਗ ਗੁਰੂ ਦਾ ਵਿਦਿਆਰਥੀਆਂ ਨੂੰ ਯੋਗ ਕਰਵਾਉਣ ਲਈ ਧੰਨਵਾਦ ਕੀਤਾ ਤੇ 'ਕਰੋ ਯੋਗ ਭਜਾਉ ਰੋਗ' ਦਾ ਨਾਅਰਾ ਵਿਦਿਆਰਥੀਆਂ ਨੂੰ ਬੁਲੰਦ ਕਰਨ 'ਤੇ ਜ਼ੋਰ ਦਿੱਤਾ | ਯੋਗਾ ਅਭਿਆਸ ਵਿਚ ਡਾ. ਰਮਿੰਦਰ ਸਿੰਘ, ਡਾ. ਕਮਲਜੀਤ ਸਿੰਘ, ਡਾ. ਰਕਸ਼ਿੰਦਰ ਕੌਰ, ਡਾ. ਆਸ਼ਾ ਦੇਵੀ, ਗਗਨਦੀਪ, ਮਨਦੀਪ ਕੌਰ, ਅਰਸ਼ਦੀਪ ਕੌਰ, ਬਲਵੀਰ ਸਿੰਘ, ਅਵਤਾਰ ਸਿੰਘ, ਅਮਰਵੀਰ ਸਿੰਘ, ਸੁਭਾਸ ਚੰਦਰ, ਸੁੱਚਾ ਸਿੰਘ, ਨਭਪ੍ਰੀਤ ਕੌਰ, ਵੀਰਇੰਦਰਪਾਲ ਸਿੰਘ, ਪ੍ਰੇਮ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਕੌਰ, ਰੇਖ਼ਾ ਰਾਣੀ, ਸੁਖਰਾਜਿੰਦਰ ਕੌਰ, ਅਮਨਦੀਪ ਕੌਰ, ਮਹਿੰਦਰਪਾਲ, ਸੁਰਿੰਦਰ ਸਿੰਘ ਆਦਿ ਸਟਾਫ਼ ਮੈਂਬਰ ਸ਼ਾਮਿਲ ਹੋਏ |
ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿਚ ਬੀ. ਐਫ. ਜੀ. ਆਈ. ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਐਨ.ਸੀ.ਸੀ. ਯੂਨਿਟ ਦੀ ਅਗਵਾਈ ਹੇਠ ਇਕ ਆਨਲਾਈਨ ਯੋਗਾ ਕੈਂਪ ਲਗਾਇਆ ਗਿਆ | ਕੈਂਪ ਵਿਚ ਯੋਗਾ ਬਾਰੇ ਜਾਣਕਾਰੀ ਦੇਣ ਲਈ ਜੀ. ਕੇ. ਯੋਗਾ ਸੈਂਟਰ, ਗਿੱਦੜਬਾਹਾ ਤੋਂ ਯੋਗਾ ਇੰਸਟਰੱਕਟਰ ਕੁਲਦੀਪ ਸਿੰਘ ਨੇ ਆਪਣੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਯੋਗਾ ਕੈਂਪ ਦੌਰਾਨ ਬੀ. ਐਫ. ਜੀ. ਆਈ. ਦੇ ਡਿਪਟੀ ਡਾਇਰੈਕਟਰਜ਼, ਕਾਲਜ ਦੇ ਪਿ੍ੰਸੀਪਲ, ਵਾਈਸ-ਪਿ੍ੰਸੀਪਲ, ਡੀਨ, ਵਿਭਾਗ ਮੁਖੀਆਂ, ਫੈਕਲਟੀ ਮੈਂਬਰਾਂ ਤੇ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਿਟਾਂ ਨੇ ਬੜੇ ਉਤਸ਼ਾਹ ਨਾਲ ਆਨਲਾਈਨ ਹਿੱਸਾ ਲਿਆ | ਯੋਗਾ ਕੈਂਪ ਵਿਚ ਯੋਗਾ ਟਰੇਨਰ ਕੁਲਦੀਪ ਸਿੰਘ ਨੇ ਸੂਰਜ ਨਮਸਕਾਰ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਆਸਣ ਕਰ ਕੇ ਦਿਖਾਏ ਅਤੇ ਇਨ੍ਹਾਂ ਆਸਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੰਸਥਾ ਦੇ ਡਾ. ਜਸਵਿੰਦਰ ਸਿੰਘ ਬਰਾੜ ਮੁਖੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਯੋਗਾ ਇੰਸਟਰਕਟਰ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ | ਬੀ. ਐਫ. ਜੀ. ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿਚ ਲਗਾਏ ਗਏ ਯੋਗਾ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ |
ਰਾਮਾਂ ਮੰਡੀ, (ਗੁਰਪ੍ਰੀਤ ਸਿੰਘ ਅਰੋੜਾ)- ਇਥੋਂ ਨੇੜਲੇ ਪਿੰਡ ਰਾਮਸਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਕੈਂਪ ਦੌਰਾਨ ਆਰ.ਪੀ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਦੇ ਪਿੰ੍ਰਸੀਪਲ ਵਿਨੋਦ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਸਕੂਲ਼ ਦੇ ਮੀਡੀਆ ਇੰਚਾਰਜ ਗੁਰਮੀਤ ਸਿੰਘ ਮਾਨ ਕਲਰਕ ਨੇ ਦੱਸਿਆ ਕਿ ਬੱਚਿਆਂ ਨੂੰ ਆਨਲਾਈਨ ਯੋਗਾ ਕੈਂਪ ਕਰਵਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਵਿਨੋਦ ਕੁਮਾਰ ਤੋਂ ਇਲਾਵਾ ਰਜੇਸ਼ ਕੁਮਾਰ, ਤਜਿੰਦਰ ਕੁਮਾਰ ਪੀ. ਟੀ., ਲਾਲ ਚੰਦ, ਸਿਮਰਨ, ਸ੍ਰੀਮਤੀ ਸੁਰੀਤਾ ਜਿੰਦਲ, ਨੀਰਜ, ਤੱਨੂ, ਹੰਸਰਾਜ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਭਗਤਾ ਭਾਈ, (ਸੁਖਪਾਲ ਸਿੰਘ ਸੋਨੀ)- ਆਯੁਰਵੈਦਿਕ ਮੈਡੀਕਲ ਅਫ਼ਸਰ ਡਾ: ਜਸਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਯੋਗ ਆਸਣਾਂ ਰਾਹੀਂ ਮਨੁੱਖੀ ਜੀਵਨ ਵਿਚ ਯੋਗ ਦੀ ਅਹਿਮੀਅਤ ਦੱਸਦਿਆਂ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਜਸਪ੍ਰੀਤ ਕੌਰ ਨੇ ਕਿਹਾ ਕਿ ਯੋਗ ਆਸਨ ਪੁਰਾਤਨ ਸਮੇਂ ਤੋਂ ਧਿਆਨ ਲਗਾਉਣ ਦੀ ਵਿਧੀ 'ਤੇ ਆਧਾਰਿਤ ਹੈ ਜਿਸ ਨਾਲ ਸਾਡਾ ਸਰੀਰ, ਦਿਮਾਗ਼ ਤੇ ਮੰਨ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਮਿਨੀਸਟਰੀ ਆਫ਼ ਆਯੂਸ਼ ਵਲੋਂ ਯੋਗ 'ਤੇ ਆਧਾਰਿਤ ਇਕ 'ਇੰਟਰਨੈਸ਼ਨਲ ਡੇਅ ਆਫ਼ ਯੋਗਾ- 2021' ਹੈਂਡ ਬੁੱਕ ਵੀ ਤਿਆਰ ਕੀਤੀ ਗਈ ਹੈ, ਜਿਸ ਦਾ ਲਿੰਕ ਮਿਨੀਸਟਰੀ ਆਫ਼ ਆਯੂਸ਼ ਦੇ ਯੋਗਾ ਪੋਰਟਲ 'ਤੇ ਉਪਲਬਧ ਹੈ | ਇਸ ਲਿੰਕ ਤੋਂ ਹੈਂਡ ਬੁੱਕ ਡਾਊਨਲੋਡ ਕਰ ਕੇ ਘਰ ਬੈਠੇ ਹੀ ਯੋਗਾ ਦੇ ਵੱਖ-ਵੱਖ ਆਸਣਾਂ ਦੀ ਵਿਧੀਆਂ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਅਪਣਾ ਸਕਦੇ ਹਾਂ |
ਤਲਵੰਡੀ ਸਾਬੋ, (ਰਵਜੋਤ ਸਿੰਘ ਰਾਹੀ, ਰਣਜੀਤ ਰਾਜੂ)- ਸੱਤਵੇਂ ਅੰਤਰ-ਰਾਸ਼ਟਰੀ ਯੋਗ ਦਿਹਾੜੇ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ ਰਾਸ਼ਟਰੀ ਸੇਵਾ ਯੋਜਨਾ ਸਕੀਮ ਤਹਿਤ ਆਯੂਸ਼ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਨੀਲਮ ਗਰੇਵਾਲ (ਉਪ ਕੁਲਪਤੀ) ਦੀ ਰਹਿਨੁਮਾਈ ਤੇ ਡਾ: ਪੁਸ਼ਪਿੰਦਰ ਸਿੰਘ ਔਲਖ (ਪਰੋ. ਵਾਈਸ ਚਾਂਸਲਰ ਕਮ ਡਾਇਰੈਕਟਰ ਸਪੋਰਟਸ) ਦੀ ਦੇਖ ਰੇਖ ਹੇਠ 'ਯੋਗ ਦਿਵਸ ਮਨਾਇਆ ਗਿਆ | ਡਾ. ਔਲਖ ਤੇ ਰੁਪਿੰਦਰ ਕੌਰ ਔਲਖ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਡਾ. ਨਵਪ੍ਰੀਤ ਕੌਰ (ਬੱਦੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼) ਨੇ ਸਮੂਹ ਅਧਿਕਾਰੀਆਂ, ਫੈਕਲਟੀ ਮੈਂਬਰਾਂ, ਸਟਾਫ, ਵਿਦਿਆਰਥੀਆਂ, ਕਰਮਚਾਰੀਆਂ ਨੂੰ ਯੋਗ ਕਰਵਾਇਆ ਤੇ ਯੋਗ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਡਾ. ਚਰਨ ਸਿੰਘ ਸੋਖੋਂ (ਡੀਨ) ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਨਰਿੰਦਰ ਸਿੰਘ (ਡਾਇਰੈਕਟਰ ਫ਼ਾਇਨਾਂਸ), ਡਾ: ਸਤਨਾਮ ਸਿੰਘ ਜੱਸਲ (ਡੀਨ), ਡਾ. ਅਮਿਤ ਟੁਟੇਜਾ (ਕੰਟਰੋਲਰ ਪ੍ਰੀਖਿਆਵਾਂ), ਡਾ: ਅਮਰਦੀਪ ਪਾਲ (ਡੀਨ), ਡਾ: ਸਨੀ ਅਰੋੜਾ (ਡਾਇਰੈਕਟਰ ਦਾਖ਼ਲੇ) ਡਾ: ਭਰਤ ਕੁਮਾਰ ( ਡਿਪਟੀ ਡੀਨ) ਤੇ ਡਾ: ਦਪਿੰਦਰ ਪਾਲ ਸਿੰਘ (ਚੀਫ਼ ਐਡਮਿਨ ਅਫ਼ਸਰ) ਅਤੇ ਹੋਰਨਾਂ ਵਲੋਂ ਸ਼ਿਰਕਤ ਕੀਤੀ ਗਈ |
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਤ ਕਬੀਰ ਕਾਨਵੈਂਟ ਸਕੂਲ ਵਿਚ ਕੋਵਿਡ-19 ਦੇ ਮੱਦੇਨਜ਼ਰ 'ਯੋਗ ਦੇ ਨਾਲ ਰਹੇ, ਘਰ ਰਹੇ' ਦੇ ਸੰਦੇਸ਼ ਅਨੁਸਾਰ ਆਨ ਲਾਈਨਾਂ ਕਲਾਸਾਂ ਵਿਚ ਅਧਿਆਪਕਾਵਾਂ ਨੇ ਬੱਚਿਆ ਨੂੰ ਯੋਗ ਆਸਨ ਕਰਵਾਏ | ਯੋਗ ਦੇ ਮਹੱਤਵ ਬਾਰੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਉਦੇਸ਼ ਨਾਲ ਆਨ ਲਾਈਨ ਕਲਾਸਾਂ ਵਿਚ ਯੋਗ ਅਭਿਆਸ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਪ੍ਰੋ. ਐਮ.ਐਲ.ਅਰੋੜਾ, ਐਚ.ਓ.ਡੀ. ਰਚਨਾ ਜਿੰਦਲ ਨੇ ਅਪਣੇ ਸੰਦੇਸ਼ ਵਿਚ ਕਿਹਾ ਕਿ ਯੋਗ ਸਾਨੂੰ ਹਰ ਪਲ ਸਰੀਰ ਤੇ ਮਨ ਨਾਲ ਯੁਵਾ ਬਣਾਏ ਰੱਖਣ ਦੀ ਸ਼ਕਤੀ ਰੱਖਦਾ ਹੈ, ਸ਼ਰਤ ਹੈ ਇਸ ਨੂੰ ਰੋਜ਼ਾਨਾ ਕਰਨ ਦੀ ਆਦਤ ਪਾਈ ਜਾਵੇ |
ਬਠਿੰਡਾ, 21 ਜੂਨ (ਅਵਤਾਰ ਸਿੰਘ)- ਪਿਤਾ ਦਿਵਸ ਮੌਕੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਸ਼ਰਮਾ (ਗੰਜੂ) ਨੇ ਆਪਣੇ ਪਿਤਾ ਤੇ ਸ਼੍ਰੋਮਣੀ ਪੱਤਰਕਾਰ ਸਵ: ਹੁਕਮ ਚੰਦ ਸ਼ਰਮਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਪਹੁੰਚੇ ਖ਼ੂਨਦਾਨੀਆਂ ਨੇ ਸਵੈ-ਇੱਛਾ ...
ਰਾਮਾਂ ਮੰਡੀ, 21 ਜੂਨ (ਤਰਸੇਮ ਸਿੰਗਲਾ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ 'ਮਿਸ਼ਨ ਫਤਿਹ' ਮੁਹਿੰਮ ਤਹਿਤ ਸਿਹਤ ਵਿਭਾਗ ਤਲਵੰਡੀ ਸਾਬੋ ਵਲੋਂ (ਪਹਿਲੀ ਡੋਜ਼) ਦਾ ਦੂਸਰਾ ਵੈਕਸੀਨੇਸ਼ਨ ਕੈਂਪ ਰਾਧਾ ਸੁਆਮੀ ਸਤਿਸੰਗ ਘਰ ਬੰਗੀ ਰੋਡ ...
ਮਹਿਮਾ ਸਰਜਾ, 21 ਜੂਨ (ਰਾਮਜੀਤ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਸ਼ਤਾਬਦੀ ਦੇ ਸਬੰਧ ਵਿਚ ਸੱਤ ਦਿਨਾਂ ਗੁਰਮਤਿ ਸਮਰ ਕੈਂਪ ਕੋਠੇ ਮੇਹਰ ਸਿੰਘ ਅਤੇ ...
ਤਲਵੰਡੀ ਸਾਬੋ, 21 ਜੂਨ (ਰਣਜੀਤ ਸਿੰਘ ਰਾਜੂ)- ਸੂਬੇ ਅੰਦਰ ਅਕਾਲੀ ਬਸਪਾ ਗੱਠਜੋੜ ਉਪਰੰਤ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ 'ਤੇ ਗਲਤ ਬਿਆਨਬਾਜ਼ੀ ਦੇ ਦੋਸ਼ ਲਾਉਂਦਿਆਂ ਅੱਜ ਬਹੁਜਨ ਸਮਾਜ ਪਾਰਟੀ ਨੇ ...
ਭੁੱਚੋ ਮੰਡੀ, 21 ਜੂਨ (ਬਿੱਕਰ ਸਿੰਘ ਸਿੱਧੂ)- ਮਜ਼੍ਹਬੀ ਸਿੱਖ ਭਾਈਚਾਰੇ ਦੇ ਨੌਜਵਾਨਾਂ ਵਲੋਂ ਆਪਣੇ ਭਾਈਚਾਰੇ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਪਿੰਡ ਸੇਮਾ ਵਿਖੇ ਅੰਗਰੇਜ਼ ਸੇਮਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ...
ਭਗਤਾ ਭਾਈਕਾ, 21 ਜੂਨ (ਸੁਖਪਾਲ ਸਿੰਘ ਸੋਨੀ)- ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਕਰੋੜਪਤੀ ਕਾਂਗਰਸੀ ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀ ਵੰਡ ਰਹੇ ਹਨ, ਜੋ ਸੂਬੇ ਦੇ ਬੇਰੁਜ਼ਗਾਰਾਂ ਨਾਲ ਸ਼ਰੇਆਮ ਧੱਕਾਸਾਹੀ ਹੈ | ਇੰਨ੍ਹਾਂ ...
ਭਗਤਾ ਭਾਈਕਾ, 21 ਜੂਨ (ਸੁਖਪਾਲ ਸਿੰਘ ਸੋਨੀ)-ਸਥਾਨਕ ਸਬ ਡਵੀਜ਼ਨ ਵਿਖੇ ਸਹਾਇਕ ਲਾਈਨਮੈਨ ਯੂਨੀਅਨ ਬਲਾਕ ਭਗਤਾ ਭਾਈਕਾ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਸਮੂਹ ਸਹਾਇਕ ਲਾਈਨਮੈਨਾਂ ਨੇ ਭਾਗ ਲਿਆ | ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਪਿਛਲੇ 10 ਸਾਲ ਤੋਂ ...
ਬਾਲਿਆਂਵਾਲੀ, 21 ਜੂਨ (ਕੁਲਦੀਪ ਮਤਵਾਲਾ)- ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਜਸਵੀਰ ਸਿੰਘ ਦੀ ਅੱਜ ਅਚਾਨਕ ਹੋਈ ਬਦਲੀ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪੈਣ 'ਤੇ ਭਾਕਿਯੂ ਸਿੱਧੂਪੁਰ ਵਲੋਂ ਸਖ਼ਤ ਨੋਟ ਲੈਂਦਿਆਂ ਬਦਲੀ ਰੱਦ ਕਰਵਾਉਣ ਲਈ ...
ਗੋਨਿਆਣਾ, 21 ਜੂਨ (ਬਰਾੜ ਆਰ. ਸਿੰਘ, ਲਛਮਣ ਦਾਸ ਗਰਗ)- ਪੁਲਿਸ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਅਤੇ ਇਸ ਵਿਰੁੱਧ ਲਾਮਬੰਦ ਹੋਣ ਲਈ ਨਗਰ ਕੌਂਸਲ ਪ੍ਰਧਾਨ ਮਨਮੋਹਨ ਧਿੰਗੜਾ ਦੀ ਅਗਵਾਈ ਹੇਠ ਸਿਹਤ ਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੌਰ 'ਤੇ ਇਕ ਜਾਗਰੂਕਤਾ ...
ਤਲਵੰਡੀ ਸਾਬੋ, 21 ਜੂਨ (ਰਣਜੀਤ ਸਿੰਘ ਰਾਜੂ)- ਕਰੀਬ ਦੋ ਮਹੀਨਿਆਂ ਦੇ ਅੰਤਰਾਲ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਰਮੰਦਿਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਅੱਜ ਫਿਰ ਹਲਕੇ ਦੇ ਪਿੰਡਾਂ ਵਿਚ ...
ਤਲਵੰਡੀ ਸਾਬੋ, 21 ਜੂਨ (ਰਣਜੀਤ ਸਿੰਘ ਰਾਜੂ)- ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲਾ ਦੀ ਸ਼ਾਖਾ ਤਲਵੰਡੀ ਸਾਬੋ ਵਿਖੇ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਬ੍ਰਹਮ ਕੁਮਾਰੀ ਆਸ਼ਾ ਭੈਣ ਨੇ ਹਾਜ਼ਰੀਨ ਨੂੰ ਯੋਗ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਹਰ ...
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਰਪੰਚ ਯੂਨੀਅਨ ਆਫ਼ ਪੰਜਾਬ ਦੀ ਮੀਟਿੰਗ ਬਠਿੰਡਾ ਜ਼ਿਲ੍ਹੇ ਦੇ ਸਰਪੰਚਾਂ ਨਾਲ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫ਼ਤਿਹਗੜ੍ਹ ਸਾਹਿਬ ਦੀ ਅਗਵਾਈ ਵਿਚ ਹੋਈ ਜਿਸ ਵਿਚ ਬਠਿੰਡਾ ...
ਭਗਤਾ ਭਾਈਕਾ, 21 ਜੂਨ (ਸੁਖਪਾਲ ਸਿੰਘ ਸੋਨੀ)- ਕਿਸੇ ਵੀ ਵਿਅਕਤੀ ਜਾਂ ਆਗੂ ਵਲੋਂ ਨਿਭਾਈ ਗਈ ਜ਼ਿੰਮੇਵਾਰੀ ਨਾਲ ਵਫ਼ਾਦਾਰੀ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ | ਪਾਰਟੀਆਂ ਵਿਚ ਉਤਰਾਓ ਚੜ੍ਹਾਓ ਤਾਂ ਹਮੇਸ਼ਾ ਆਉਂਦੇ ਹੀ ਰਹਿੰਦੇ ਹਨ ਪਰ ਅਸਲ ਵਫ਼ਾਦਾਰ ਕਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX