ਦੇਸ਼ ਵਿਚ 12ਵੀਂ ਦੇ ਇਮਤਿਹਾਨ ਰੱਦ ਕੀਤੇ ਜਾਣ ਤੋਂ ਬਾਅਦ ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ 30:30:40 ਦਾ ਫਾਰਮੂਲਾ ਤਿਆਰ ਕੀਤਾ ਸੀ। ਇਸ ਦਾ ਭਾਵ ਇਹ ਸੀ ਕਿ 12ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ ਉਨ੍ਹਾਂ ਵਲੋਂ ਪਹਿਲਾਂ ਪਾਸ ...
ਭਾਰਤੀ ਲੋਕਤੰਤਰ ਵਿਚ ਰਾਜਾਂ ਦੀ ਰਾਜਨੀਤੀ ਕੇਂਦਰ ਦੇ ਮੁਕਾਬਲੇ ਕਿਤੇ ਜ਼ਿਆਦਾ ਪੇਚੀਦਾ ਰਹਿੰਦੀ ਹੈ। ਹਰ ਰਾਜ ਦੂਜੇ ਤੋਂ ਵਿਲੱਖਣ ਸਭਿਆਚਾਰ, ਭਾਸ਼ਾ ਅਤੇ ਰਾਜਨੀਤਕ ਮਿਜਾਜ਼ ਦੀ ਤਰਜ਼ਮਾਨੀ ਕਰਦਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਜਿਸ ਖੇਤਰ ਨੂੰ ...
ਬਰਸੀ 'ਤੇ ਵਿਸ਼ੇਸ਼
ਗਿਆਨੀ ਹੀਰਾ ਸਿੰਘ 'ਦਰਦ' ਦਾ ਜਨਮ 12 ਫਰਵਰੀ, 1887 ਈ: ਨੂੰ ਪਿੰਡ ਘਘਰੋਟ, ਜ਼ਿਲ੍ਹਾ ਰਾਵਲਪਿੰਡੀ ਵਿਚ ਸ: ਹਰੀ ਸਿੰਘ ਦੇ ਘਰ ਹੋਇਆ। ਸ: ਹਰੀ ਸਿੰਘ ਕਿਸਾਨ ਸਨ, ਜ਼ਮੀਨ ਥੋੜ੍ਹੀ ਹੋਣ ਕਾਰਨ ਹੋਰ ਕਿਰਤ ਵੀ ਕਰਦੇ ਸਨ। 'ਦਰਦ' ਜੀ ਨੂੰ ਆਰਥਿਕ ਤੰਗੀ ਕਾਰਨ ਉਚੇਰੀ ਵਿੱਦਿਆ ਪ੍ਰਾਪਤੀ ਦੇ ਮੌਕੇ ਨਹੀਂ ਮਿਲੇ। ਪਿਤੀ ਜੀ ਤੋਂ ਗੁਰਮੁਖੀ ਅਤੇ ਗੁਰਬਾਣੀ ਦੀ ਸਿੱਖਿਆ ਲਈ। ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਮੁਢਲੀ ਵਿੱਦਿਆ ਪ੍ਰਾਪਤ ਕਰਕੇ ਦਸਵੀਂ ਅਤੇ ਗਿਆਨੀ ਪ੍ਰਾਈਵੇਟ ਪਾਸ ਕੀਤੀ। ਹਿੰਦੀ, ਉਰਦੂ ਤੇ ਅੰਗਰੇਜ਼ੀ ਦਾ ਖੁੱਲ੍ਹਾ ਮੁਤਾਲਿਆ ਕੀਤਾ।
ਆਰਥਿਕ ਤੰਗੀਆਂ ਨਾਲ ਜੂਝਦਿਆਂ ਬੀਤਿਆ ਜੀਵਨ, ਪ੍ਰਾਪਤੀਆਂ ਦਾ ਠੋਸ ਆਧਾਰ ਬਣਿਆ। ਕੁਝ ਛੋਟੀਆਂ ਨੌਕਰੀਆਂ ਕਰਨ ਉਪਰੰਤ 1907 ਈ: ਵਿਚ ਚੁੰਗੀ ਮਹਿਕਮੇ ਵਿਚ ਸਰਕਾਰੀ ਨੌਕਰੀ 'ਤੇ ਲੱਗ ਗਏ। 1907 ਈ: ਵਿਚ ਦੇਸ਼ ਭਗਤ ਸ: ਅਜੀਤ ਸਿੰਘ ਦਾ ਜੋਸ਼ੀਲਾ ਭਾਸ਼ਨ ਸੁਣ ਕੇ ਦਿਲ ਵਿਚ ਆਜ਼ਾਦੀ ਪ੍ਰਾਪਤੀ ਦੀ ਜੋਤ ਜਗ ਪਈ।
ਦਰਦ ਜੀ ਨੂੰ ਪਹਿਲਾ ਤਜਰਬਾ ਅਸਫਲ ਹੜਤਾਲ ਦਾ ਹੋਇਆ। 1907 ਈ: ਵਿਚ ਸਾਥੀਆਂ ਨਾਲ ਰਲ ਕੇ ਤਨਖ਼ਾਹ ਵਧਾਉਣ ਲਈ ਚੁੰਗੀ ਮਹਿਕਮੇ ਦੇ ਸੁਪ੍ਰਿੰਟੈਂਡੈਂਟ ਮਿ: ਟੇਲਰ ਨੂੰ ਮੈਮੋਰੰਡਮ ਦਿੱਤਾ ਅਤੇ ਹੜਤਾਲ ਕਰ ਦਿੱਤੀ। ਤਣਾਅ ਤੇ ਦਬਾਅ ਵਿਚ ਬਾਕੀ ਸਾਥੀ ਮੁਆਫ਼ੀ ਮੰਗ ਗਏ ਪਰ ਤਰੱਕੀ ਰੁਕ ਜਾਣ ਕਾਰਨ ਦਰਦ ਜੀ ਨੇ ਅਸਤੀਫ਼ਾ ਦੇ ਦਿੱਤਾ। ਦਰਦ ਜੀ ਨੇ 1908 ਈ: ਤੋਂ 1918 ਈ: ਤੱਕ ਸੰਤ ਅਤਰ ਸਿੰਘ ਮਸਤੂਆਣਾ, ਮਾ: ਸੁੰਦਰ ਸਿੰਘ ਲਾਇਲਪੁਰੀ, ਮਾ: ਤਾਰਾ ਸਿੰਘ ਆਦਿ ਨਾਲ ਰਲ ਕੇ ਪੰਜਾਬ ਵਿਚ ਵਿੱਦਿਅਕ ਕ੍ਰਾਂਤੀ ਲਿਆਉਣ ਲਈ ਵੱਖ-ਵੱਖ ਇਲਾਕਿਆਂ ਵਿਚ ਸਕੂਲ ਖੋਲ੍ਹੇ ਅਤੇ ਮਿਸ਼ਨਰੀ ਭਾਵਨਾ ਨਾਲ ਅਧਿਆਪਨ ਦਾ ਕੰਮ ਕੀਤਾ। 1912 ਈ: ਵਿਚ 'ਖ਼ਾਲਸਾ ਸੇਵਕ' ਦੇ ਉਪ ਸੰਪਾਦਕ ਬਣੇ। 1913-14 ਈ: ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਵਿਚ ਸਰਗਰਮ ਰਹੇ। 1914 ਈ: ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਲਈ ਅਖੰਡ ਪਾਠ ਕਰਵਾਉਣ ਦੇ ਜੁਰਮ ਵਿਚ ਗ੍ਰਿਫ਼ਤਾਰ ਹੋਏ। ਮਾ: ਸੁੰਦਰ ਸਿੰਘ ਤੇ ਸ: ਮੰਗਲ ਸਿੰਘ ਨਾਲ ਰਲ ਕੇ 21 ਮਈ, 1920 ਈ: ਨੂੰ ਲਾਹੌਰ ਤੋਂ 'ਰੋਜ਼ਾਨਾ ਅਕਾਲੀ' ਅਖ਼ਬਾਰ ਕੱਢਿਆ। ਦਰਦ ਜੀ ਇਸ ਦੇ ਪਹਿਲੇ ਸੰਪਾਦਕ ਸਨ। ਉਨ੍ਹਾਂ ਨੇ ਜੋਸ਼ੀਲੇ ਲੇਖਾਂ ਤੇ ਕਵਿਤਾਵਾਂ ਰਾਹੀਂ ਗੁਰਦੁਆਰਾ ਸੁਧਾਰ ਲਹਿਰ ਨੂੰ ਲੋਕ ਲਹਿਰ ਬਣਾਉਣ ਦਾ ਉੱਦਮ ਕੀਤਾ। ਸੰਪਾਦਕ ਦੇ ਤੌਰ 'ਤੇ ਅੰਗਰੇਜ਼ੀ ਸਰਕਾਰ ਵਿਰੁੱਧ ਪ੍ਰਚਾਰ ਦੇ ਦੋਸ਼ ਵਿਚ ਜੂਨ 1921 ਈ: ਨੂੰ ਗ੍ਰਿਫ਼ਤਾਰ ਹੋਏ ਤੇ ਛੇ ਮਹੀਨੇ ਕੈਦ ਕੱਟੀ। 1922 ਈ: ਵਿਚ ਢਾਈ ਸਾਲ ਕੈਦ ਤੇ ਦੋ ਹੋਰ ਸਜ਼ਾਵਾਂ ਹੋਈਆਂ। 1925 ਈ: ਵਿਚ ਛੇ ਮਹੀਨੇ ਦੀ ਕੈਦ ਹੋਈ ਅਤੇ ਸਰਕਾਰ ਨੇ ਮਕਾਨ ਤੇ ਜ਼ਮੀਨ ਵੀ ਨਿਲਾਮ ਕਰ ਦਿੱਤੀ।
1924 ਈ: ਵਿਚ 'ਫੁਲਵਾੜੀ' ਮਾਸਿਕ ਪੱਤਰ ਜਾਰੀ ਕੀਤਾ ਜੋ 1956 ਈ: ਤੱਕ ਪ੍ਰਕਾਸ਼ਿਤ ਹੁੰਦਾ ਰਿਹਾ। ਇਸ ਰਾਹੀਂ ਨਵੇਂ ਵਿਚਾਰਾਂ, ਸਾਹਿਤ ਰੂਪਾਂ, ਇਤਿਹਾਸਕਾਰਾਂ, ਆਲੋਚਕਾਂ ਤੇ ਖੋਜੀਆਂ ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ ਕੌਮੀ-ਦਰਦ, ਦੇਸ਼ ਭਗਤ, ਨਵਾਂ ਯੁੱਗ, ਲਾਲ ਸਵੇਰਾ ਆਦਿ ਦੇ ਸੰਪਾਦਕ ਵੀ ਰਹੇ।
ਦਰਦ ਜੀ ਨੇ ਸੈਂਟਰਲ ਸਿੱਖ ਲੀਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ। 1925 ਈ: ਵਿਚ ਅੰਮ੍ਰਿਤਸਰ ਕਾਂਗਰਸ ਦੇ ਪ੍ਰਧਾਨ, ਸੂਬਾ ਅਤੇ ਸਰਬਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਬਣੇ।
ਦਰਦ ਜੀ 1925 ਈ: ਵਿਚ ਕਾਨਪੁਰ ਵਿਚ ਹੋਈ ਪਹਿਲੀ ਪੁਲੀਟੀਕਲ ਸਫਰਰ ਕਾਨਫ਼ਰੰਸ ਵਿਚ ਭਾਈ ਸੰਤੋਖ ਸਿੰਘ 'ਕਿਰਤੀ' ਦੇ ਨਾਲ ਸ਼ਾਮਿਲ ਹੋਏ। ਇਥੇ ਹੀ ਦਰਦ ਜੀ ਨੇ ਭਾਈ ਸੰਤੋਖ ਸਿੰਘ, ਸ੍ਰੀ ਕਿਦਾਰ ਨਾਥ ਸਹਿਗਲ, ਹਸਰਤ ਮੁਹਾਨੀ ਦੇ ਨਾਲ ਹਿੰਦੁਸਤਾਨੀ ਕਮਿਊਨਿਸਟ ਪਾਰਟੀ ਦੇ ਗਠਨ ਲਈ ਬੁਲਾਈ ਗਈ ਮੀਟਿੰਗ ਵਿਚ ਬਤੌਰ ਡੈਲੀਗੇਟ ਸ਼ਿਰਕਤ ਕੀਤੀ।
1926 ਈ: ਵਿਚ ਬਣੀ ਪੰਜਾਬੀ ਸਭਾ ਦੇ ਸਕੱਤਰ ਨਿਯੁਕਤ ਕੀਤੇ ਗਏ। 1936-37 ਈ: ਵਿਚ ਕਾਂਗਰਸ ਸਿੱਖ ਪਾਰਟੀ ਪੰਜਾਬ ਦੇ ਸਕੱਤਰ ਬਣਾਏ ਗਏ। 1938 ਈ: ਨੂੰ ਮਾਰਕਸਵਾਦ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਹੋ ਗਏ। 1942 ਈ: ਵਿਚ 'ਹਿੰਦ ਛੋੜ ਜਾਓ' ਲਹਿਰ ਵਿਚ ਸਰਗਰਮ ਹਿੱਸਾ ਲੈਣ ਬਦਲੇ 1942 ਈ: ਤੋਂ 1945 ਈ: ਤੱਕ ਤਿੰਨ ਸਾਲ ਕੈਦ ਕੀਤੇ ਗਏ।
1945 ਈ: ਵਿਚ ਵਾਇਸਰਾਏ ਲਾਰਡ ਵੈਵਲ ਵਲੋਂ ਸ਼ਿਮਲਾ ਵਿਚ ਰੱਖੀ ਕਾਨਫ਼ਰੰਸ ਵਿਚ ਦਰਦ ਜੀ, ਮੁਹੰਮਦ ਅਲੀ ਜਿਨਾਹ, ਮਾ: ਤਾਰਾ ਸਿੰਘ, ਮੌਲਾਨਾ ਅਬੁਲ ਕਲਾਮ ਆਜ਼ਾਦ, ਡਾ. ਕਿਚਲੂ ਆਦਿ ਨਾਲ ਸ਼ਾਮਿਲ ਹੋਏ।
1947 ਈ: ਵਿਚ ਦੇਸ਼ ਵੰਡ ਉਪਰੰਤ ਲਾਹੌਰ ਛੱਡ ਕੇ ਜਲੰਧਰ ਆ ਗਏ। 1949 ਈ: ਵਿਚ 'ਕਿਰਤੀ ਕਿਸਾਨ ਲਹਿਰ' ਵਿਚ ਸਰਗਰਮ ਹਿੱਸਾ ਲੈਣ ਕਾਰਨ ਦਰਦ ਜੀ ਨੇ ਯੋਲ ਕੈਂਪ ਜੇਲ੍ਹ ਵਿਚ ਕੈਦ ਕੱਟੀ।
ਦਰਦ ਜੀ ਦੀ ਸਾਹਿਤਕ ਰਚਨਾ ਦੀ ਮਹਾਨਤਾ ਉਨ੍ਹਾਂ ਦੀ ਪਛਾਣ ਦੇਸ਼ ਭਗਤ, ਇਨਕਲਾਬੀ, ਸਮਾਜਵਾਦੀ ਤੇ ਲੋਕ-ਹਿਤੈਸ਼ੀ ਸਾਹਿਤਕਾਰ ਦੇ ਰੂਪ ਵਿਚ ਸਥਾਪਤ ਕਰਨ ਵਿਚ ਹੈ। ਦਰਦ ਸੁਨੇਹੇ (ਤਿੰਨ ਭਾਗ), ਚੋਣਵੇਂ ਦਰਦ ਸੁਨੇਹੇ, ਹੋਰ ਅਗੇਰੇ, ਪੰਜਾਬੀ ਸੱਧਰਾਂ, ਆਸ ਦੀ ਤੰਦ, ਕਿਸਾਨ ਦੀਆਂ ਆਹੀਂ, ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ, ਮੇਰੀਆਂ ਕੁਝ ਇਤਿਹਾਸਕ ਯਾਦਾਂ, ਭਾਰਤ ਦੇ ਬੰਦ ਛੋੜ, ਨਵੀਨ ਭਾਰਤ ਦੇ ਰਾਜਸੀ ਆਗੂ, ਗ਼ਦਰ ਲਹਿਰ ਦੀ ਲਹੂ ਰੰਗੀ ਕਹਾਣੀ, ਗਾਂਧੀ ਜੀ ਦੀਆਂ ਸਿਮਰਤੀਆਂ, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ਬਾਨੀ, ਪੰਥ ਧਰਮ ਤੇ ਰਾਜਨੀਤੀ, ਪੰਜਾਬੀ ਸੂਬੇ ਦੀ ਸਮੱਸਿਆ, ਸੋਸ਼ਲਿਜ਼ਮ ਕੀ ਹੈ?, ਫਾਸ਼ਿਜ਼ਮ ਕੀ ਹੈ? ਆਦਿ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਹਨ। ਹੁਣ ਤੱਕ ਉਨ੍ਹਾਂ ਦੇ ਸਾਹਿਤ ਉੱਤੇ ਤਿੰਨ ਪੀ.ਐਚ.ਡੀ. ਅਤੇ ਅੱਠ ਐਮ. ਫਿਲ ਦੇ ਥੀਸਿਸ ਪ੍ਰਵਾਨ ਚੜ੍ਹ ਚੁੱਕੇ ਹਨ।
22 ਜੂਨ, 1965 ਈ: ਨੂੰ ਇਹ ਮਹਾਨ ਸ਼ਖ਼ਸੀਅਤ ਸਦੀਵੀ ਵਿਛੋੜਾ ਦੇ ਗਈ।
-ਮੋ: 94170-33153.
(ਕੱਲ੍ਹ ਤੋਂ ਅੱਗੇ)
ਕਾਫੀ ਗੰਭੀਰ ਅਤੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਦੋਵੇਂ ਜਣੇ ਰਾਸ਼ਟਰਪਤੀ ਸ੍ਰੀ ਫਖਰੂਦੀਨ ਅਲੀ ਅਹਿਮਦ ਕੋਲ ਗਏ ਅਤੇ ਵਿਸਥਾਰ ਨਾਲ ਆਪਣਾ ਪੱਖ ਰੱਖਿਆ ਕਿ 1971 ਦੀ ਜੰਗ ਦੌਰਾਨ ਲਗਾਈ ਗਈ ਐਮਰਜੈਂਸੀ ਬਾਹਰੀ ਹਮਲੇ ਕਰਕੇ ਲਗਾਈ ਗਈ ਸੀ, ਇਸ ਲਈ ਉਹ ਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX