ਦੇਸ਼ ਵਿਚ 12ਵੀਂ ਦੇ ਇਮਤਿਹਾਨ ਰੱਦ ਕੀਤੇ ਜਾਣ ਤੋਂ ਬਾਅਦ ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ 30:30:40 ਦਾ ਫਾਰਮੂਲਾ ਤਿਆਰ ਕੀਤਾ ਸੀ। ਇਸ ਦਾ ਭਾਵ ਇਹ ਸੀ ਕਿ 12ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ ਉਨ੍ਹਾਂ ਵਲੋਂ ਪਹਿਲਾਂ ਪਾਸ ...
ਭਾਰਤੀ ਲੋਕਤੰਤਰ ਵਿਚ ਰਾਜਾਂ ਦੀ ਰਾਜਨੀਤੀ ਕੇਂਦਰ ਦੇ ਮੁਕਾਬਲੇ ਕਿਤੇ ਜ਼ਿਆਦਾ ਪੇਚੀਦਾ ਰਹਿੰਦੀ ਹੈ। ਹਰ ਰਾਜ ਦੂਜੇ ਤੋਂ ਵਿਲੱਖਣ ਸਭਿਆਚਾਰ, ਭਾਸ਼ਾ ਅਤੇ ਰਾਜਨੀਤਕ ਮਿਜਾਜ਼ ਦੀ ਤਰਜ਼ਮਾਨੀ ਕਰਦਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਜਿਸ ਖੇਤਰ ਨੂੰ ...
ਬਰਸੀ 'ਤੇ ਵਿਸ਼ੇਸ਼
ਗਿਆਨੀ ਹੀਰਾ ਸਿੰਘ 'ਦਰਦ' ਦਾ ਜਨਮ 12 ਫਰਵਰੀ, 1887 ਈ: ਨੂੰ ਪਿੰਡ ਘਘਰੋਟ, ਜ਼ਿਲ੍ਹਾ ਰਾਵਲਪਿੰਡੀ ਵਿਚ ਸ: ਹਰੀ ਸਿੰਘ ਦੇ ਘਰ ਹੋਇਆ। ਸ: ਹਰੀ ਸਿੰਘ ਕਿਸਾਨ ਸਨ, ਜ਼ਮੀਨ ਥੋੜ੍ਹੀ ਹੋਣ ਕਾਰਨ ਹੋਰ ਕਿਰਤ ਵੀ ਕਰਦੇ ਸਨ। 'ਦਰਦ' ਜੀ ਨੂੰ ਆਰਥਿਕ ਤੰਗੀ ਕਾਰਨ ਉਚੇਰੀ ...
(ਕੱਲ੍ਹ ਤੋਂ ਅੱਗੇ)
ਕਾਫੀ ਗੰਭੀਰ ਅਤੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਦੋਵੇਂ ਜਣੇ ਰਾਸ਼ਟਰਪਤੀ ਸ੍ਰੀ ਫਖਰੂਦੀਨ ਅਲੀ ਅਹਿਮਦ ਕੋਲ ਗਏ ਅਤੇ ਵਿਸਥਾਰ ਨਾਲ ਆਪਣਾ ਪੱਖ ਰੱਖਿਆ ਕਿ 1971 ਦੀ ਜੰਗ ਦੌਰਾਨ ਲਗਾਈ ਗਈ ਐਮਰਜੈਂਸੀ ਬਾਹਰੀ ਹਮਲੇ ਕਰਕੇ ਲਗਾਈ ਗਈ ਸੀ, ਇਸ ਲਈ ਉਹ ਦੇਸ਼ ਦੇ ਇਸ ਹਾਲਾਤ ਨਾਲ ਨਜਿੱਠਣ ਲਈ ਕਾਫੀ ਨਹੀਂ ਅਤੇ 'ਅੰਦਰੂਨੀ ਗੜਬੜ ਦੇ ਖਦਸ਼ੇ' ਦੇ ਆਧਾਰ 'ਤੇ ਐਮਰਜੈਂਸੀ ਲਗਾਈ ਜਾਵੇ। ਜਦ ਰਾਸ਼ਟਰਪਤੀ ਨੇ ਕੈਬਨਿਟ ਸਹਿਮਤੀ ਦੀ ਗੱਲ ਕਹੀ ਤਾਂ ਇੰਦਰਾ ਗਾਂਧੀ ਨੇ ਵਿਸ਼ਵਾਸ ਦੁਆਇਆ ਕਿ ਇਹ ਇਸ ਲਈ ਢਕਵਾਂ ਸਮਾਂ ਨਹੀਂ ਹੈ ਅਤੇ ਕੈਬਨਿਟ ਤੋਂ ਬਾਅਦ ਵਿਚ ਸਹਿਮਤੀ ਲੈ ਲਈ ਜਾਵੇਗੀ। ਇਸ ਗੱਲਬਾਤ ਤੋਂ ਬਾਅਦ ਇੰਦਰਾ ਗਾਂਧੀ ਅਤੇ ਰੇਅ ਵਾਪਸ ਇੰਦਰਾ ਨਿਵਾਸ ਆ ਗਏ ਅਤੇ 'ਐਮਰਜੈਂਸੀ ਦੇ ਐਲਾਨ' ਦਾ ਖਰੜਾ ਤਿਆਰ ਕਰਨ ਤੋਂ ਬਾਅਦ ਦੁਬਾਰਾ ਰਾਸ਼ਟਰਪਤੀ ਕੋਲ ਗਏ ਜਿਸ 'ਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਦੇ ਨਾਲ ਹੀ ਦੇਸ਼ ਐਮਰਜੈਂਸੀ ਦੇ ਹਨੇਰੇ ਯੁੱਗ ਵਿਚ ਚਲਾ ਗਿਆ।
25 ਜੂਨ ਦੀ ਰਾਤ ਨੂੰ ਦੇਸ਼ ਵਿਚ ਐਮਰਜੈਂਸੀ ਲੱਗਣ ਦੇ ਨਾਲ ਹੀ ਸਵੇਰ 3.00 ਵਜੇ ਤੱਕ ਮੁੱਖ ਵਿਰੋਧੀ ਨੇਤਾ ਜੇਲ੍ਹ ਵਿਚ ਸਨ ਜਿਨ੍ਹਾਂ ਦੀ ਸੂਚੀ ਸੰਜੇ ਗਾਂਧੀ, ਬੰਸੀ ਲਾਲ ਤੇ ਓਮ ਮਹਿਤਾ (ਉਸ ਸਮੇਂ ਕੇਂਦਰੀ ਗ੍ਰਹਿ ਮੰਤਰੀ) ਨੇ ਪਹਿਲਾਂ ਹੀ ਤਿਆਰ ਕਰ ਲਈ ਸੀ। ਇਸ ਦੇ ਨਾਲ ਹੀ ਪ੍ਰੈੱਸ ਸੈਂਸਰਸ਼ਿਪ ਲਾ ਦਿੱਤੀ ਗਈ ਅਤੇ ਨਵੀਂ ਦਿੱਲੀ ਦੇ ਸਾਰੇ ਅਖ਼ਬਾਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ ਜੋ ਕਿ ਸੰਜੇ ਗਾਂਧੀ, ਬੰਸੀ ਲਾਲ ਅਤੇ ਓਮ ਮਹਿਤਾ ਪਹਿਲਾਂ ਹੀ ਫ਼ੈਸਲਾ ਲੈ ਚੁੱਕੇ ਸਨ। ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੀ ਕੈਥਰੀਨ ਫਰੈਂਕ ਅਨੁਸਾਰ ਐਮਰਜੈਂਸੀ ਦਾ ਸੁਝਾਅ ਦੇਣ ਵਾਲੇ ਰੇਅ ਨੇ ਇਸ ਕਦਮ ਦੀ ਵਿਰੋਧਤਾ ਕੀਤੀ ਸੀ ਪਰ ਬੰਸੀ ਲਾਲ ਅਤੇ ਸੰਜੇ ਗਾਂਧੀ ਨੇ ਇਸ ਦੀ ਪ੍ਰਵਾਹ ਨਾ ਕੀਤੀ। 26 ਜੂਨ ਸਵੇਰੇ ਛੇ ਵਜੇ ਹੀ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾ ਕੇ ਇਸ 'ਤੇ ਸਹਿਮਤੀ ਲੈ ਲਈ ਗਈ। ਇਸ ਮੀਟਿੰਗ ਵਿਚ ਅੱਠ ਕੈਬਨਿਟ ਮੰਤਰੀ ਤੇ ਚਾਰ ਕੇਂਦਰੀ ਰਾਜ ਮੰਤਰੀ ਸ਼ਾਮਲ ਸਨ ਜਦਕਿ ਨੌਂ ਕੈਬਨਿਟ ਮੰਤਰੀ ਉਸ ਸਮੇਂ ਦਿੱਲੀ ਤੋਂ ਬਾਹਰ ਹੋਣ ਕਰਕੇ ਮੀਟਿੰਗ ਵਿਚ ਸ਼ਾਮਲ ਨਾ ਹੋ ਸਕੇ। ਬੰਗਲਾਦੇਸ਼ ਵਾਂਗ ਹੀ ਬਹੁਤ ਸਾਰੀਆਂ ਸੱਜੇ ਪੱਖੀ ਜਾਂ ਖੱਬੇ ਪੱਖੀ ਰਾਜਨੀਤਕ ਪਾਰਟੀਆਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਐਮਰਜੈਂਸੀ ਦੇ ਸ਼ੁਰੂਆਤੀ ਦਿਨਾਂ ਵਿਚ ਇੰਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਅਤੇ ਲੇਬਰ ਪਾਰਟੀ ਦੇ ਨੇਤਾ ਫੁੱਟ ਨੇ ਭਾਰਤ ਦਾ ਦੌਰਾ ਕੀਤਾ। ਫੁੱਟ ਨੇ ਤਾਂ ਵਾਪਸ ਇੰਗਲੈਂਡ ਜਾ ਕੇ ਖੁੱਲ੍ਹੇਆਮ ਜਨਤਕ ਮੀਟਿੰਗਾਂ ਵਿਚ ਐਮਰਜੈਂਸੀ ਦਾ ਸਮਰਥਨ ਕੀਤਾ ਅਤੇ ਇੰਗਲੈਂਡ ਦੀ ਕੈਬਨਿਟ ਨੂੰ ਇਸ ਸੰਬੰਧੀ ਪੱਤਰ ਵੀ ਲਿਖਿਆ। ਭਾਰਤ ਵਿਚ ਵੀ ਕਾਫੀ ਬੁੱਧੀਜੀਵੀ ਤਬਕੇ ਨੇ ਇਸ ਦੀ ਹਮਾਇਤ ਕੀਤੀ ਜਿਨ੍ਹਾਂ ਵਿਚ ਬੀ.ਕੇ. ਨਹਿਰੂ, ਖੁਸ਼ਵੰਤ ਸਿੰਘ ਦੇ ਨਾਂ ਵਰਨਣਯੋਗ ਹਨ। ਦੁਨੀਆ ਭਰ ਵਿਚ ਪ੍ਰਸਿੱਧੀ ਪ੍ਰਾਪਤ ਅਖਬਾਰ 'ਨਿਊਯਾਰਕ ਟਾਈਮਜ਼' ਨੇ ਲਿਖਿਆ ਕਿ 'ਭਾਰਤ ਵਿਚ ਸਰਵ ਸੱਤਾਵਾਦੀ ਸ਼ਾਸਨ ਮਨਜੂਰ ਕਰ ਲਿਆ ਗਿਆ ਹੈ (1uthor}tar}an ru&e }s w}de&਼ accepted }n 9nd}a.) ਪਰ ਇਸ ਦੇ ਨਾਲ ਹੀ ਇਸ ਦੇ ਵਿਰੋਧੀਆਂ ਦੀ ਸੂਚੀ ਵੀ ਕਾਫੀ ਲੰਮੀ ਹੈ ਜਿਨ੍ਹਾਂ ਵਿਚ ਜੇ.ਪੀ. ਨਾਰਾਇਣ, ਵਿਜੈ ਲਕਸ਼ਮੀ ਪੰਡਿਤ (ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ) ਅਤੇ ਇੰਦਰਾ ਗਾਂਧੀ ਦੀ ਪਰਮ ਮਿੱਤਰ ਡੋਰੋਥੀ ਨੌਰਮਨ (ਇਕ ਅਮਰੀਕਨ ਇਸਤਰੀ) ਪ੍ਰਮੁੱਖ ਸਨ।
14 ਅਗਸਤ, 1975 ਨੂੰ ਬੰਗਲਾਦੇਸ਼ ਵਿਚ ਇਕ ਹੌਲਨਾਕ ਘਟਨਾ ਵਾਪਰੀ। ਬੰਗਲਾਦੇਸ਼ ਫ਼ੌਜ ਦੇ ਮੇਜਰ ਹੁੱਡਾ ਨੇ ਸ਼ੇਖ ਮੁਜੀਬ ਉਰ ਰਹਿਮਾਨ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਤਿੰਨ ਬੇਟੇ, ਉਨ੍ਹਾਂ ਦੀਆਂ ਦੋ ਨੂੰਹਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਦੋ ਨੌਕਰਾਂ ਦਾ ਕਤਲ ਕਰ ਕੇ ਸੱਤਾ ਦਾ ਫ਼ੌਜੀ ਰਾਜ ਪਲਟਾ ਕਰ ਦਿੱਤਾ। ਸਿਰਫ ਮੁਜੀਬ ਦੀ ਬੇਟੀ ਸ਼ੇਖ ਹਸੀਨਾ ਤੋਂ ਬਿਨਾਂ, ਜੋ ਉਸ ਸਮੇਂ ਦੇਸ਼ ਤੋਂ ਬਾਹਰ ਸੀ, ਸਾਰੇ ਪਰਿਵਾਰ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਸੀ। ਇਸ ਘਟਨਾ ਨੇ ਇੰਦਰਾ ਗਾਂਧੀ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਇੰਦਰਾ ਗਾਂਧੀ ਦੇ ਪੁੱਤਰ ਮੋਹ ਕਰਕੇ ਸੰਜੇ ਗਾਂਧੀ ਦਾ ਰਾਜਨੀਤਕ ਦਖਲ ਵਧਦਾ ਹੀ ਜਾ ਰਿਹਾ ਸੀ। ਸੰਜੇ ਨੇ ਇੰਦਰਾ ਸਰਕਾਰ ਦੇ ਸਮਾਨਾਂਤਰ ਆਪਣੀਆਂ ਯੋਜਨਾਵਾਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੇਂਦਰੀ ਗ੍ਰਹਿ ਰਾਜ ਮੰਤਰੀ ਓਮ ਮਹਿਤਾ ਰਾਹੀਂ ਕੈਬਨਿਟ ਵਿਚ ਦਖਲ ਅੰਦਾਜ਼ੀ, ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਅਦਲਾ-ਬਦਲੀ, ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵਿਚ ਉਸ ਦੀ ਹੱਦੋਂ ਵੱਧ ਦਖਲ ਅੰਦਾਜ਼ੀ ਅਤੇ ਦਸੰਬਰ 1975 ਵਿਚ ਚੰਡੀਗੜ੍ਹ ਵਿਖੇ ਹੋਏ ਕਾਂਗਰਸ ਦੇ ਸਾਲਾਨਾ ਸਮਾਗਮ ਵਿਚ ਉਸ ਨੂੰ ਇੰਦਰਾ ਗਾਂਧੀ ਦਾ ਰਾਜਨੀਤਕ ਵਾਰਸ ਐਲਾਨਣ ਨਾਲ ਤਾਂ ਭਾਰਤੀ ਰਾਜਨੀਤੀ ਵਿਚ ਉਸ ਦਾ ਦਖਲ ਸਭ ਹੱਦਾਂ ਬੰਨੇ ਟੱਪ ਗਿਆ ਸੀ। ਦਿੱਲੀ ਡਿਵੈਲਪਮੈਂਟ ਏਜੰਸੀ ਦੇ ਨਾਂਅ 'ਤੇ ਦਿੱਲੀ ਵਿਚ ਦਹਿਸ਼ਤ ਦਾ ਨੰਗਾ ਨਾਚ ਅਤੇ ਜਬਰੀ ਨਸਬੰਦੀ ਵਰਗੇ ਖੌਫਨਾਕ ਕਾਰਿਆਂ ਨਾਲ ਸੰਜੇ ਦਹਿਸ਼ਤ ਦਾ ਦੂਜਾ ਨਾਂਅ ਬਣ ਗਿਆ। ਇੰਦਰਾ ਗਾਂਧੀ ਦੀ ਜੀਵਨੀ ਵਿਚ ਕੈਥਰੀਨ ਫਰੈਂਕ ਲਿਖਦੀ ਹੈ ਕਿ ਆਪਣੇ ਰਾਜਨੀਤਕ ਜੀਵਨ ਵਿਚ ਇੰਦਰਾ ਗਾਂਧੀ ਬਹੁਤ ਘੱਟ ਲੋਕਾਂ ਤੋਂ ਡਰੀ ਸੀ ਪਰ ਸੰਜੇ ਦੇ ਪੁੱਤਰ ਮੋਹ ਨੇ ਨਾ ਕੇਵਲ ਇੰਦਰਾ ਨੂੰ ਝੰਜੋੜਿਆ ਹੀ ਸਗੋਂ ਉਸ ਨੂੰ ਲਾਚਾਰ ਵੀ ਬਣਾ ਦਿੱਤਾ ਸੀ। ਇੰਦਰਾ ਦੇ ਨਜ਼ਦੀਕੀ 'ਕਸ਼ਮੀਰੀ ਮਾਫੀਆ' ਦੇ ਨਾਂਅ ਨਾਲ ਮਸ਼ਹੂਰ ਲੋਕਾਂ ਵਿਚੋਂ ਪੀ. ਐਨ. ਹਕਸਰ ਪਹਿਲਾਂ ਹੀ ਸੰਜੇ ਦੀ ਬੇਰੁਖੀ ਦਾ ਸੰਤਾਪ ਹੰਢਾ ਰਹੇ ਸਨ, ਡੀ. ਪੀ. ਧਰ ਦੀ ਮੌਤ ਹੋ ਗਈ ਸੀ ਤੇ ਟੀ.ਐਨ. ਕੌਲ ਹੁਣ ਇੰਦਰਾ ਤੋਂ ਦੂਰੀ ਬਣਾ ਰਹੇ ਸਨ। ਸੰਸਦ ਦੀ ਮਿਆਦ ਦੋ ਵਾਰ ਵਧਾਈ ਗਈ। ਪਹਿਲੀ ਵਾਰ ਫਰਵਰੀ, 1976 ਵਿਚ 6 ਮਹੀਨੇ ਲਈ ਤੇ ਦੂਜੀ ਵਾਰ ਨਵੰਬਰ, 1976 ਵਿਚ 12 ਮਹੀਨਿਆਂ ਲਈ। ਹੁਣ ਚੋਣਾਂ ਨਵੰਬਰ, 1977 ਵਿਚ ਹੋਣੀਆਂ ਸਨ ਪਰ ਇੰਦਰਾ ਗਾਂਧੀ ਨੇ 18 ਜਨਵਰੀ, 1977 ਨੂੰ ਇਕ ਸਨਸਨੀਖੇਜ਼ ਐਲਾਨ ਕਰਕੇ ਸੰਜੇ ਗਾਂਧੀ ਦੇ ਨਾਲ-ਨਾਲ ਕਈਆਂ ਨੂੰ ਹੈਰਾਨ ਕਰ ਦਿੱਤਾ ਕਿ ਅਗਲੇ ਦੋ ਮਹੀਨਿਆਂ ਵਿਚ ਆਮ ਚੋਣਾਂ ਕਰਵਾਈਆਂ ਜਾਣਗੀਆਂ। 16 ਤੋਂ 20 ਮਾਰਚ ਦਰਮਿਆਨ ਆਮ ਚੋਣਾਂ ਹੋਈਆਂ। ਇੰਦਰਾ ਦੀ ਨਮੋਸ਼ੀਜਨਕ ਹਾਰ ਹੋਈ। ਇੰਦਰਾ, ਸੰਜੇ ਸਮੇਤ ਕਾਂਗਰਸ ਦੇ ਕਈ ਦਿੱਗਜ਼ ਨੇਤਾ ਆਪਣੀ ਆਪਣੀ ਸੀਟ ਨਾ ਬਚਾ ਸਕੇ। ਜਨਤਾ ਪਾਰਟੀ ਨੇ ਸੰਸਦ ਦੀਆਂ 299 ਸੀਟਾਂ 'ਤੇ ਕਬਜ਼ੇ ਦੇ ਨਾਲ 24 ਮਾਰਚ ਨੂੰ ਮੋਰਾਰਜੀ ਡੇਸਾਈ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਜਨਤਾ ਪਾਰਟੀ ਦੀ ਸਰਕਾਰ ਨੇ ਇੰਦਰਾ ਸਰਕਾਰ ਦੇ ਕਈ ਫ਼ੈਸਲੇ ਪਲਟ ਦਿੱਤੇ ਅਤੇ ਐਮਰਜੈਂਸੀ ਦੀਆਂ ਵਧੀਕੀਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਸੀ. ਸ਼ਾਹ ਦੀ ਅਗਵਾਈ ਵਿਚ ਕਮਿਸ਼ਨ ਗਠਿਤ ਕੀਤਾ। ਇਸ ਤਰ੍ਹਾਂ 20 ਮਹੀਨਿਆਂ ਦੇ ਕਾਲੇ ਦੌਰ ਨੂੰ ਪਾਰ ਕਰਦੇ ਹੋਏ ਦੇਸ਼ ਵਾਸੀਆਂ ਨੇ ਇਕ ਨਵੀਂ ਆਸ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। (ਸਮਾਪਤ)
-ਪਿੰਡ ਉੱਭਾਵਾਲ, ਜ਼ਿਲਾ ਸੰਗਰੂਰ।
ਮੋ: 98148-29005
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX