ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 21 ਜੂਨ- ਮਾਨਸਾ ਹਲਕੇ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਸਰਦੂਲਗੜ੍ਹ ਹਲਕੇ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੀ ਕਸ਼ਮਕਸ਼ ਕਾਰਨ ਮਾਰਕਿਟ ਕਮੇਟੀ ਮਾਨਸਾ ਅਹੁਦੇਦਾਰੀਆਂ ਖੁਣੋਂ ਕੰਨੀਂ ਦੇ ਕਿਆਰੇ ਵਾਂਗ ...
ਮਾਨਸਾ, 21 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਪੰਦ੍ਹਰਵਾੜਾ ਰੋਸ ਦਿਵਸ ਮੌਕੇ ਸਥਾਨਕ ਠੀਕਰੀਵਾਲਾ ਚੌਕ ਵਿਖੇ ਸੀ.ਪੀ.ਆਈ. ਵਲੋਂ ਵੱਧ ਰਹੀ ਮਹਿੰਗਾਈ ਪੈਟਰੋਲ, ਡੀਜ਼ਲ, ਗੈਸ ਕੀਮਤਾਂ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ...
ਬੁਢਲਾਡਾ, 21 ਜੂਨ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਸਥਿਤ ਓਰੀਐਂਟਲ ਬੈਂਕ ਦੀ ਸ਼ਾਖਾ ਵਿਚ ਲੱਖਾਂ ਰੁਪਏ ਦੀ ਨਕਦੀ ਜਮ੍ਹਾਂ ਕਰਵਾਉਣ ਲਈ ਕਤਾਰ ਵਿਚ ਖੜੇ੍ਹ ਆਪਣੀ ਵਾਰੀ ਦੀ ਉਡੀਕ ਕਰ ਰਹੇ ਸ਼ਹਿਰ ਦੇ ਇੱਕ ਵਪਾਰੀ ਤੋਂ ਇੱਕ ਨੌਜਵਾਨ ...
ਮਾਨਸਾ, 21 ਜੂਨ (ਸਟਾਫ਼ ਰਿਪੋਰਟਰ)- ਪੀ.ਸੀ.ਐੱਮ.ਐੱਸ. ਡਾਕਟਰਾਂ ਲਈ ਸਿਫ਼ਾਰਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਡਾ: ਨਿਸ਼ਾਨ ਸਿੰਘ ਕੌਲਧਰ ਸਾਬਕਾ ਸੂਬਾ ਵਰਕਿੰਗ ਪ੍ਰਧਾਨ ਪੀ.ਸੀ.ਐਮ.ਐਸ. ਐਸੋਸੀਏਸ਼ਨ ਨੇ ਸੂਬਾ ਸਰਕਾਰ ਤੋਂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ...
ਮਾਨਸਾ, 21 ਜੂਨ (ਧਾਲੀਵਾਲ)- ਅੱਜ ਸਵੇਰੇ ਸਥਾਨਕ ਤਿੰਨਕੋਨੀ ਨਜ਼ਦੀਕ ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਅੰਕੁਸ਼ (20) ਪੁੱਤਰ ਮੇਘ ਰਾਜ ਵਾਸੀ ਭੀਖੀ ਸਥਾਨਕ ਸ਼ਹਿਰ 'ਚ ਡਰਾਈਵਿੰਗ ਦੀ ਸਿਖਲਾਈ ਲੈਣ ਆਉਂਦਾ ਸੀ | ਅੱਜ ...
ਸਰਦੂਲਗੜ੍ਹ, 21 ਜੂਨ (ਜੀ.ਐਮ.ਅਰੋੜਾ)- ਬਹੁਜਨ ਸਮਾਜ ਪਾਰਟੀ ਵਲੋਂ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਵਲੋਂ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਬਸਪਾ ਨੂੰ ਦੇਣ ਉੱਪਰ ਕੀਤੀ ਟਿੱਪਣੀ ਨੂੰ ਲੈ ...
ਮਾਨਸਾ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੀਆਂ ਗੋਲੀਆਂ, ਲਾਹਣ ਤੇ ਸ਼ਰਾਬ ਬਰਾਮਦ ਕਰ ਕੇ 9 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ...
ਮਾਨਸਾ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਹੈਲੀਕਾਪਟਰ ਨੂੰ ਉੱਡਦਾ ਵੇਖਣ ਵਾਲਿਆਂ ਦੀ ਗਿਣਤੀ ਤਾਂ ਬੇਸ਼ੁਮਾਰ ਹੋ ਸਕਦੀ ਹੈ ਪਰ ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕਾਂ ਦੀ ਬਹੁਤਾਤ ਹੈ, ਜਿਨ੍ਹਾਂ ਨੇ ਧਰਤੀ 'ਤੇ ਖੜ੍ਹਾ ਹੈਲੀਕਾਪਟਰ ਨੇੜਿਉਂ ਨਹੀਂ ਵੇਖਿਆ | ਇਨ੍ਹਾਂ ...
ਮਾਨਸਾ, 21 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਲਗਾਏ ਧਰਨੇ 265ਵੇਂ ਦਿਨ 'ਚ ...
ਮਾਨਸਾ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਅੱਜ ਜ਼ਿਲੇ੍ਹ 'ਚ ਸਬ ਡਵੀਜ਼ਨ ਪੱਧਰ 'ਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ...
ਮਾਨਸਾ, 21 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਜ਼ਿਲ੍ਹਾ ਮਾਨਸਾ ਨੇ ਪੰਜਾਬ ਸਰਕਾਰ ਵਲੋਂ ਐੱਸ.ਸੀ./ਬੀ.ਸੀ. ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਭਖਦੇ ਮਸਲਿਆਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪ੍ਰੋਸੋਨਲ ...
ਭੀਖੀ, 21 ਜੂਨ (ਬਲਦੇਵ ਸਿੰਘ ਸਿੱਧੂ)- ਪਿਛਲੇ ਕਈ ਦਿਨਾਂ ਤੋਂ ਖੇਤੀ ਮੋਟਰਾਂ ਨੂੰ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਸੱਤ ਘੰਟੇ ਦਿੱਤੀ ਜਾ ਰਹੀ ਹੈ ਜਦੋਂ ਕਿ ਭੀਖੀ, ਢੈਪਈ, ਮੱਤੀ, ਜੱਸੜਵਾਲਾ, ਕੋਟੜਾ, ਮੂਲਾ ਸਿੰਘ ਵਾਲਾ, ਫਰਵਾਹੀ ਆਦਿ ਫੀਡਰ ਹਰ ਰੋਜ਼ ਵਾਰ ਵਾਰ ਫਾਲਟ ਹੋ ...
ਬੁਢਲਾਡਾ, 21 ਜੂਨ (ਰਾਹੀ)- ਸਥਾਨਕ ਗੁਰੂ ਨਾਨਕ ਕਾਲਜ ਦੇ ਇਤਿਹਾਸ ਵਿਭਾਗ ਵਲੋਂ 'ਇਤਿਹਾਸ ਪਛਾਣ ਪ੍ਰਦਾਨ ਕਰਦਾ ਹੈ' ਵਿਸ਼ੇ 'ਤੇ ਕਰਵਾਈ ਗਈ ਦੋ ਰੋਜ਼ਾ ਆਨਲਾਈਨ ਵਰਕਸ਼ਾਪ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਇਤਿਹਾਸ ਬੀਤੇ ਹੋਏ ਕੱਲ੍ਹ ਦਾ ਸ਼ੀਸ਼ਾ ...
ਬੋਹਾ, 21 ਜੂਨ (ਰਮੇਸ਼ ਤਾਂਗੜੀ)- ਬੋਹਾ ਰਜਬਾਹੇ 'ਚ 20-25 ਦਿਨਾਂ ਤੋਂ ਬੰਦੀ ਤੋਂ ਬਾਅਦ 10 ਕੁ ਦਿਨ ਪਹਿਲਾਂ ਨਹਿਰੀ ਪਾਣੀ ਛੱਡਿਆ ਗਿਆ ਸੀ | ਜਦੋਂ ਤੋਂ ਇਹ ਪਾਣੀ ਛੱਡਿਆ ਗਿਆ ਹੈ ਉਦੋਂ ਤੋਂ ਹੀ ਇਹ ਨਹਿਰ ਅੱਧੀ ਚੱਲ ਰਹੀ ਹੈ, ਜਿਸ ਕਾਰਨ ਟੇਲ ਦੇ ਪਿੰਡਾਂ ਵਿਚ ਹਾਲੇ ਕਈ ਮੋਘਿਆਂ ...
ਮਾਨਸਾ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਦਾਅਵੇ ਨਾਲ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵਿੰਗ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ | ਇੱਥੇ ਸਾਬਕਾ ਕੇਂਦਰੀ ...
ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 21 ਜੂਨ- 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਜ਼ਿਲ੍ਹੇ 'ਚ ਮਨਾਇਆ ਗਿਆ | ਪਿੰਡਾਂ, ਸ਼ਹਿਰਾਂ 'ਚ ਕੀਤੇ ਗਏ ਸਮਾਗਮਾਂ 'ਚ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਲੋਕਾਂ ਨੇ ਭਾਗ ਲਿਆ | ਵੱਖ ਵੱਖ ਥਾਵਾਂ 'ਤੇ ਆਸਣ ਕਰਵਾਉਣ ਮੌਕੇ ਯੋਗ ਗੁਰੂਆਂ ਨੇ ਕਿਹਾ ਕਿ ਯੋਗ ਪੁਰਾਣੀ ਵਿਧੀ ਹੈ | ਉਨ੍ਹਾਂ ਕਿਹਾ ਕਿ ਇਸ ਵਿਧੀ ਰਾਹੀਂ ਮਨੁੱਖ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤੀ ਹੁੰਦਾ ਹੈ, ਇਸ ਲਈ ਹਰ ਵਿਅਕਤੀ ਨੂੰ ਯੋਗ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਸਥਾਨਕ ਖ਼ਾਲਸਾ ਹਾਈ ਮੈਦਾਨ 'ਚ ਕਰਵਾਏ ਸਮਾਗਮ 'ਚ ਵੱਡੀ ਗਿਣਤੀ 'ਚ ਸ਼ਹਿਰੀਆਂ ਨੇ ਭਾਗ ਲਿਆ | ਯੋਗ ਗੁਰੂ ਬਾਬੂ ਦੀਪ ਚੰਦ ਨੇ ਯੋਗਾ ਦੀ ਮਹੱਤਤਾ ਦੱਸਣ ਦੇ ਨਾਲ ਹੀ ਆਸਣ ਆਦਿ ਕਰਵਾਏ |
ਪੁਲਿਸ ਲਾਈਨ ਵਿਖੇ ਯੋਗ ਦਿਵਸ ਮਨਾਇਆ
ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਦੀ ਅਗਵਾਈ 'ਚ ਯੋਗ ਦਿਵਸ ਮਨਾਇਆ ਗਿਆ | ਵੱਡੀ ਗਿਣਤੀ 'ਚ ਪੁਲਿਸ ਕਰਮੀਆਂ ਨੇ ਯੋਗ ਆਸਨ ਕੀਤੇ | ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ | ਉਨ੍ਹਾਂ ਕਿਹਾ ਕਿ ਕੋਰੋੋਨਾ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਕੀਤੀਆਂ ਜਾ ਰਹੀਆ ਰੋਜ਼ਾਨਾ ਦੀਆ ਡਿਊਟੀਆਂ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਚੁਸਤ-ਫੁਰਤ ਅਤੇ ਸਿਹਤਯਾਬ ਰੱਖਣਾ ਅਤੀ ਜ਼ਰੂਰੀ ਹੈ | ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ), ਯੋਗਾ ਟੀਚਰ ਹਰਮਨਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ |
ਯੂਥ ਕਲੱਬਾਂ ਵਲੋਂ ਘਰਾਂ 'ਚ ਰਹਿ ਕੇ ਕੀਤੇ ਯੋਗ
ਨਹਿਰੂ ਯੁਵਾ ਕੇਂਦਰ ਦੀ ਅਗਵਾਈ 'ਚ 175 ਯੂਥ ਕਲੱਬਾਂ ਦੇ ਨੌਜਵਾਨਾਂ ਤੇ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਰਹਿ ਕੇ ਯੋਗ ਆਸਨ ਕੀਤੇ | ਯੋਗ ਗੁਰੂ ਬਾਬੂ ਦੀਪ ਚੰਦ ਦਾ ਯੋਗ ਪ੍ਰਤੀ ਸੇਵਾਵਾਂ ਲਈ ਮਾਨਸਾ ਵਿਖੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਵਲੋਂ ਪਿਛਲੇ ਇੱਕ ਹਫ਼ਤੇ ਤੋਂ ਇਸ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਕਰਵਾਏ ਗਏ | ਜ਼ਿਲ੍ਹਾ ਪੱਧਰ ਦੇ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲੇ ਵਿੱਚ 135 ਅਤੇ ਰਾਜ ਪੱਧਰ ਦੇ ਹੋਏ ਪ੍ਰਸ਼ਨੋਤਰੀ ਮੁਕਾਬਲੇ ਵਿੱਚ 700 ਦੇ ਕਰੀਬ ਨੌਜਵਾਨਾਂ ਨੇ ਭਾਗ ਲੇ ਕੇ ਸਰਟੀਫਿਕੇਟ ਪ੍ਰਾਪਤ ਕੀਤਾ | ਪ੍ਰੋਗਰਾਮ ਸੁਪਰਵਾਈਜ਼ਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਬੇਸ਼ੱਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਕਿਸਮ ਦਾ ਵੱਡਾ ਇਕੱਠ ਨਹੀ ਕੀਤਾ ਗਿਆ ਪਰ ਫਿਰ ਵੀ ਯੂਥ ਕਲੱਬਾਂ ਦੇ 4500 ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ |
ਯੋਗ ਦਿਵਸ ਮਨਾਇਆ
ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਆਨਲਾਈਨ ਮਨਾਇਆ ਗਿਆ | ਸਰੀਰਕ ਸਿੱਖਿਆ ਅਧਿਆਪਕ ਸਤਨਾਮ ਸਿੰਘ ਦੇ ਨਿਰਦੇਸ਼ਨ ਤੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕੀਤੇ | ਇਸ ਤੋਂ ਪਹਿਲਾਂ ਪਿ੍ੰਸੀਪਲ ਸਤਵਿੰਦਰ ਕੌਰ ਨੇ ਯੋਗ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੋ ਸਕਦਾ ਹੈ, ਜਿਸ ਕਰ ਕੇ ਸਰੀਰਕ ਅਰੋਗਤਾ ਲਈ ਸਾਰਿਆਂ ਨੂੰ ਯੋਗ ਵਿਧੀ ਦਾ ਲਾਭ ਲੈਣ ਚਾਹੀਦਾ ਹੈ |
ਯੋਗਾ ਦਿਵਸ ਮਨਾਇਆ
ਦੀ ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਯੋਗਾ ਦਿਵਸ ਮਨਾਇਆ ਗਿਆ | ਪਿ੍ੰਸੀਪਲ ਤੇਜਸਵਿਤਾ ਨੇ ਦੱਸਿਆ ਕਿ ਮਨ ਦੀ ਤੰਦਰੁਸਤੀ ਦੇ ਨਾਲ ਸਰੀਰ ਦੀ ਤੰਦਰੁਸਤੀ ਵੀ ਜ਼ਰੂਰੀ ਹੈ | ਸਰੀਰ ਦੀ ਤੰਦਰੁਸਤੀ ਲਈ ਯੋਗ ਅਹਿਮ ਭੂਮਿਕਾ ਨਿਭਾਉਂਦਾ ਹੈ |
ਅਤਲਾ ਕਲਾਂ ਸਕੂਲ 'ਚ ਯੋਗ ਦਿਵਸ ਮਨਾਇਆ
ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਵਿਖੇ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਵਿਦਿਆਰਥੀਆਂ ਵਲੋਂ ਰੋਜ਼ਾਨਾ ਯੋਗ ਆਸਣ ਕੀਤੇ ਜਾਂਦੇ ਸਨ | ਪਿ੍ੰਸੀਪਲ ਸਤੀਸ਼ ਕੁਮਾਰ ਅਤੇ ਲੈਕਚਰਾਰ ਦਰਸ਼ਨ ਕੁਮਾਰ ਜੋਗਾ ਕਿਹਾ ਕਿ ਯੋਗ ਕਰਨ ਨਾਲ ਜਿੱਥੇ ਸਰੀਰਕ ਤੰਦਰੁਸਤੀ ਵਧਦੀ ਹੈ, ਉੱਥੇ ਨਾਲ ਹੀ ਮਾਨਸਿਕ ਤੌਰ 'ਤੇ ਵੀ ਵਿਅਕਤੀ ਦਾ ਵਿਕਾਸ ਵੀ ਹੁੰਦਾ ਹੈ |
ਰੌਇਲ ਕਾਲਜ 'ਚ ਮਨਾਇਆ ਯੋਗਾ ਦਿਵਸ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ ਅਨੁਸਾਰ- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਹਰਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਉਤਸ਼ਾਹਿਤ ਕਰਦੇ ਹੋਏ ਵੱਖ-ਵੱਖ ਆਸਣਾਂ ਬਾਰੇ ਜਾਣੂ ਕਰਵਾਇਆ ਗਿਆ | ਪਿ੍ੰਸੀਪਲ ਪ੍ਰੋ: ਸੁਰਜਨ ਸਿੰਘ, ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ |
ਆਰ.ਐਸ.ਐਸ. ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਨਾਇਆ ਯੋਗ ਦਿਵਸ
ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਅਤੇ ਸੇਵਾ ਭਾਰਤੀ ਯੂਨਿਟ ਬੁਢਲਾਡਾ ਸਥਾਨਕ ਹਿੱਤ ਅਭਿਲਾਸ਼ੀ ਵਿਦਿਆ ਮੰਦਿਰ ਵਿਖੇ ਯੋਗ ਦਿਵਸ ਮਨਾਇਆ ਗਿਆ | ਕਿਸਾਨ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਜਿਸ ਦੀ ਦੇਖ-ਰੇਖ ਐਸ.ਪੀ. (ਡੀ.) ਰਾਕੇਸ਼ ਕੁਮਾਰ, ਡੀ.ਐਸ.ਪੀ. ਪ੍ਰਭਜੋਤ ਸਿੰਘ, ਐਸ.ਐਚ.ਓ. ਸ਼ਹਿਰੀ ਕਰ ਰਹੇ ਸਨ | ਸੰਸਥਾ ਦੇ ਆਗੂ ਸਤੀਸ਼ ਖਿੱਪਲ, ਰਾਕੇਸ਼ ਜੈਨ, ਕੁਲਜੀਤ ਪਾਠਕ, ਹੇਮ ਰਾਜ, ਐਡਵੋਕੇਟ ਜਤਿੰਦਰ ਗੋਇਲ ਨੇ ਕਿਹਾ ਕਿ ਪੁਰਾਤਨ ਹਿੰਦੂ ਗ੍ਰੰਥਾਂ 'ਚ ਸਰੀਰਕ ਤੰਦਰੁਸਤੀ ਲਈ ਯੋਗਾ ਦੀ ਅਹਿਮ ਮਹੱਤਤਾ ਹੈ | ਇਸ ਮੌਕੇ ਰਾਜ ਕੁਮਾਰ, ਜੀਵਨ ਕੁਮਾਰ, ਸੁਖਦਰਸ਼ਨ ਸਿੰਘ, ਲਕਸ਼ਮੀ ਨਾਰਾਇਣ ਆਦਿ ਮੌਜੂਦ ਸਨ |
ਅਕਾਲੀ ਦਲ (ਅ) ਨੇ ਮਨਾਇਆ ਗਤਕਾ ਦਿਵਸ
ਦੇਸ਼ ਭਰ 'ਚ ਮਨਾਏ ਗਏ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਬਰਾਬਰੀ 'ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਅੱਜ ਦਾ ਦਿਨ ਗਤਕਾ ਦਿਵਸ ਦੇ ਰੂਪ 'ਚ ਮਨਾਇਆ ਗਿਆ | ਦਲ ਦੇ ਸੂਬਾਈ ਜਨਰਲ ਸਕੱਤਰ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ ਦੀ ਅਗਵਾਈ ਹੇਠ ਪਾਰਟੀ ਆਗੂਆਂ ਜਥੇਦਾਰ ਜਵਾਹਰਕੇ ਤੋਂ ਇਲਾਵਾ ਬਲਵਿੰਦਰ ਸਿੰਘ ਮੰਡੇਰ, ਜਥੇਦਾਰ ਬਲਵੀਰ ਸਿੰਘ ਬੱਛੋਆਣਾ, ਗਿਆਨ ਸਿੰਘ ਗਿੱਲ ਤੇ ਜੋਗਿੰਦਰ ਸਿੰਘ ਬੋਹਾ ਨੇ ਸੰਬੋਧਨ ਕਰਦਿਆ ਕਿਹਾ ਕਿ ਗਤਕਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ | ਬਾਬਾ ਦੀਪ ਸਿੰਘ ਅਖਾੜਾ ਬੁਢਲਾਡਾ ਦੇ ਜਥੇ ਦੇ ਨੌਜਵਾਨ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਇਸ ਮੌਕੇ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲੇ, ਰਜਿੰਦਰ ਸਿੰਘ ਜਵਾਹਰਕੇ, ਮਹਿੰਦਰ ਸਿੰਘ, ਭੋਲਾ ਸਿੰਘ ਹਸਨਪੁਰ, ਸੁਰਜੀਤ ਸਿੰਘ ਟੀਟਾ ਆਦਿ ਹਾਜ਼ਰ ਸਨ |
ਚਾਉਕੇ, 21 ਜੂਨ (ਮਨਜੀਤ ਸਿੰਘ ਘੜੈਲੀ)- ਨੇੜਲੇ ਪਿੰਡ ਜਿਉਂਦ ਵਿਖੇ ਬੀਤੇ ਕੱਲ੍ਹ ਹੋਏ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੌਰਾਨ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਅਤੇ ...
ਤਲਵੰਡੀ ਸਾਬੋ, 21 ਜੂਨ (ਰਣਜੀਤ ਸਿੰਘ ਰਾਜੂ)- ਸਫ਼ਾਈ ਸੇਵਕਾਂ ਦੀ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਅਤੇ ਪੱਕੇ ਕਰਨ ਨੂੰ ਲੈ ਕੇ ਤਲਵੰਡੀ ਸਾਬੋ ਨਗਰ ਪੰਚਾਇਤ ਨਾਲ ਸਬੰਧਤ ਸਫ਼ਾਈ ਕਾਮਿਆਂ ਦੀ ਨਗਰ ਪੰਚਾਇਤ ਦਫ਼ਤਰ ਅੱਗੇ ਚੱਲ ਰਹੀ ਹੜਤਾਲ ਅੱਜ ...
ਮਾਨਸਾ, 21 ਜੂਨ (ਸ.ਰਿ.)- ਪਾਰਕ ਸੁਧਾਰ ਕਮੇਟੀ ਮਾਨਸਾ ਦੀ ਬੈਠਕ ਐਡਵੋਕੇਟ ਜਗਜੀਵਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਹੋਈ | ਪ੍ਰਧਾਨ ਪਵਨ ਕੁਮਾਰ ਪੱਪੀ, ਉਪ ਪ੍ਰਧਾਨ ਸੁਭਾਸ਼ ਕੁਮਾਰ ਟਿੱਕਾ, ਸਕੱਤਰ ਮੋਹਨ ਲਾਲ ਮੂਸਾ, ਸਹਾਇਕ ...
ਮਾਨਸਾ, 21 ਜੂਨ (ਸ. ਰਿ.)- ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ 9 ਜੂਨ ਨੂੰ ਪਿੰਡ ਜਟਾਣਾ ਖ਼ੁਰਦ, ਜਵਾਹਰਕੇ ਅਤੇ 10 ਜੂਨ ਨੂੰ ਪਿੰਡ ਰੰਘੜਿਆਲ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ...
ਬੋਹਾ, 21 ਜੂਨ (ਰਮੇਸ਼ ਤਾਂਗੜੀ)- ਸਫ਼ਾਈ ਸੇਵਕਾਂ ਦੀ ਲੰਬੀ ਚੱਲੀ ਹੜਤਾਲ ਸਦਕਾ ਕਸਬਾ ਬੋਹਾ 'ਚ ਹਰ ਪਾਸੇ ਗੰਦਗੀ ਫੈਲ ਗਈ ਹੈ | ਬੋਹਾ ਦੀਆਂ ਗਲੀਆਂ ਨਾਲੀਆਂ ਵਿਚ ਲੋਕਾਂ ਦੇ ਘਰਾਂ ਦਾ ਪਾਣੀ ਅਤੇ ਮੀਂਹ ਦਾ ਪਾਣੀ ਭਰਨ ਨਾਲ ਇਨ੍ਹਾਂ ਵਿਚ ਪਲਾਸਟਿਕ ਦੇ ਲਿਫ਼ਾਫ਼ੇ, ...
ਝੁਨੀਰ, 21 ਜੂਨ (ਰਮਨਦੀਪ ਸਿੰਘ ਸੰਧੂ)-ਪਿੰਡ ਰਾਏਪੁਰ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਦਰਜਨਾਂ ਪਰਿਵਾਰ 'ਆਪ' ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼੍ਰੋਮਣੀ ...
ਮਾਨਸਾ, 21 ਜੂਨ (ਸ.ਰਿ)- ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਨਾ ਮੰਨਣ ਦੇ ਰੋਸ ਪ੍ਰਦਰਸ਼ਨ ਜਾਰੀ ਹੈ | ਜਥੇਬੰਦੀ ਵਲੋਂ ਸੰਕੇਤਕ ਤੌਰ 'ਤੇ 2 ਘੰਟੇ ਭੁੱਖ ਹੜਤਾਲ ਰੱਖੀ ਜਾ ਰਹੀ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜੋ ਨੇ ਦੱਸਿਆ ਕਿ ਸੰਘਰਸ਼ ਦਾ ...
ਮਾਨਸਾ, 21 ਜੂਨ (ਸ.ਰਿ.)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ 3 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਉੱਥੇ 18 ਨਵੇਂ ਕੇਸ ਸਾਹਮਣੇ ਆਏ ਹਨ | 27 ਪੀੜਤ ਸਿਹਤਯਾਬ ਵੀ ਹੋਏ ਹਨ | ਇਸ ਵੇਲੇ ਜ਼ਿਲ੍ਹੇ 'ਚ 205 ਐਕਟਿਵ ਕੇਸ ਹਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX