ਤਾਜਾ ਖ਼ਬਰਾਂ


ਚੰਡੀਗੜ੍ਹ ਪਹੁੰਚੇ ਹਾਈਕਮਾਨ ਦੇ ਅਬਜ਼ਰਵਰ, ਸਿੱਧੂ ਪਹੁੰਚੇ ਲੈਣ
. . .  1 minute ago
ਚੰਡੀਗੜ੍ਹ, 18 ਸਤੰਬਰ - ਚੰਡੀਗੜ੍ਹ ਹਾਈਕਮਾਨ ਦੇ ਅਬਜ਼ਰਵਰ ਅਜੈ ਮਾਕਨ ਪਹੁੰਚੇ ਚੁੱਕੇ ਹਨ ਜਿਨ੍ਹਾਂ ਨੂੰ ਲੈਣ ਲਈ ਨਵਜੋਤ ਸਿੰਘ ਸਿੱਧੂ ਏਅਰਪੋਰਟ ਪਹੁੰਚੇ ...
ਵਿਧਾਇਕ ਦਲ ਦੀ ਮੀਟਿੰਗ 'ਚ ਮੰਤਰੀ ਅਤੇ ਵਿਧਾਇਕ ਪਹੁੰਚਣੇ ਹੋਏ ਸ਼ੁਰੂ, ਸਿਸਵਾਂ ਫਾਰਮ ਹਾਊਸ 'ਤੇ ਵੀ ਹਲਚਲ ਹੋਈ ਤੇਜ਼
. . .  4 minutes ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਦੇ ਚੱਲ ਰਹੇ ਵੱਡੇ ਕਲੇਸ਼ ਦੌਰਾਨ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਸਪਸ਼ਟ ਸੰਦੇਸ਼ ਭੇਜ ...
ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ, ਕੈਪਟਨ ਨੇ ਕੀਤੀ ਹਾਈਕਮਾਨ ਸਮੇਤ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਗੱਲ
. . .  17 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ 'ਚ ਵੱਡਾ ਕਲੇਸ਼ ਛਿੜਿਆ ਹੋਇਆ ਹੈ | ਚਰਚਾ ਇਸ ਗੱਲ ਦੀ ਵੀ ਹੈ ਕਿ ਹਾਈਕਮਾਨ ਵਲੋਂ ਇਸ ਕਲੇਸ਼ ਨੂੰ ਨਿਬੇੜਨ ਲਈ ਮਾਮਲਾ ਇਕ ਬੰਨੇ ਕਰਨ ਬਾਰੇ ਸੋਚ ਲਿਆ ਗਿਆ ਹੈ | ਇਸ ਗੱਲ ਦੀ ਚਰਚਾ ਸਿਖ਼ਰਾਂ 'ਤੇ ਹੈ ਕਿ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ...
ਸੀ.ਐਲ.ਪੀ. ਦੀ ਮੀਟਿੰਗ ਲਈ ਕਈ ਮੰਤਰੀ ਪਹੁੰਚੇ ਪਾਰਟੀ ਦਫ਼ਤਰ
. . .  13 minutes ago
ਚੰਡੀਗੜ੍ਹ,18 ਸਤੰਬਰ - ਪਾਰਟੀ ਦੀ ਸੀ.ਐਲ.ਪੀ. ਮੀਟਿੰਗ ਅੱਜ ਬੁਲਾਈ ਗਈ ਹੈ ਜਿਸ ਲਈ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ...
ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ ਮਾਰਚ ਕੱਢਿਆ ਗਿਆ
. . .  32 minutes ago
ਅੰਮ੍ਰਿਤਸਰ, 18 ਸਤੰਬਰ (ਗਗਨਦੀਪ ਸ਼ਰਮਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਅੰਮ੍ਰਿਤਸਰ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ...
ਮਹਿਕਮੇ ਜੰਗਲਾਤ ਨਾਲ ਸਬੰਧਿਤ ਸੂਬੇ ਪੰਜਾਬ ਦੇ ਕਾਮਿਆਂ ਵਲੋਂ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ
. . .  38 minutes ago
ਨਾਭਾ,18 ਸਤੰਬਰ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਤੋਂ ਵਿਧਾਇਕ ਅਤੇ ਮੌਜੂਦਾ ਸਰਕਾਰ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ 3 ਜੁਲਾਈ ਤੋਂ ਨਾਭਾ ਵਿਚ ਪੱਕਾ ਧਰਨਾ ਲਗਾਈ ਬੈਠੇ...
ਸ੍ਰੀ ਹੇਮਕੁੰਟ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ
. . .  47 minutes ago
ਦਸੂਹਾ,18 ਸਤੰਬਰ (ਭੁੱਲਰ) - ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਰੰਭ ਕਰਨ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...
ਸੁਨੀਲ ਜਾਖੜ ਦਾ ਵੱਡਾ ਬਿਆਨ ਆਇਆ ਸਾਹਮਣੇ, ਸੀ.ਐਲ.ਪੀ. ਦੀ ਮੀਟਿੰਗ ਨੂੰ ਲੈ ਹਾਈਕਮਾਨ ਦਾ ਕੀਤਾ ਧੰਨਵਾਦ
. . .  54 minutes ago
ਚੰਡੀਗੜ੍ਹ, 18 ਸਤੰਬਰ - ਸੁਨੀਲ ਜਾਖੜ ਵਲੋਂ ਟਵੀਟ ਕਰ ਕੇ ਸੀ.ਐਲ.ਪੀ. ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਉਸ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਇਸ ਸਮੱਸਿਆ ਦੇ ਲਈ ...
ਮੱਧ ਪ੍ਰਦੇਸ਼ : ਨੌਜਵਾਨ ਨੂੰ ਸਾੜਿਆ ਜਿਉਂਦਾ, ਪੁਲਿਸ ਨੇ ਦੋਸ਼ੀ ਲਏ ਹਿਰਾਸਤ ਵਿਚ
. . .  about 1 hour ago
ਸਾਗਰ,18 ਸਤੰਬਰ - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਉਸ ਲੜਕੀ ਦੇ ਰਿਸ਼ਤੇਦਾਰ ਨੇ ਜਿਉਂਦਾ ਸਾੜ ਦਿੱਤਾ ਸੀ ਜਿਸ ਨਾਲ ਉਹ ਪਿਆਰ ਕਰਦਾ ਸੀ ...
ਕਾਬੁਲ - ਆਈ.ਈ.ਡੀ. ਧਮਾਕਾ, ਦੋ ਲੋਕ ਜ਼ਖ਼ਮੀ
. . .  about 1 hour ago
ਕਾਬੁਲ, 18 ਸਤੰਬਰ - ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਅੱਜ ਸਵੇਰੇ ਇਕ...
ਸੀ.ਐਲ.ਪੀ. ਦੀ ਮੀਟਿੰਗ 'ਤੇ ਅਬਜ਼ਰਵਰ ਅਜੈ ਮਾਕਨ ਦਾ ਵੱਡਾ ਬਿਆਨ
. . .  about 2 hours ago
ਨਵੀਂ ਦਿੱਲੀ,18 ਸਤੰਬਰ - ਸੀ.ਐਲ.ਪੀ. ਦੀ ਮੀਟਿੰਗ ਲਈ ਹਰੀਸ਼ ਰਾਵਤ ਤੋਂ ਇਲਾਵਾ ਹਾਈਕਮਾਨ ਵਲੋਂ ਦੋ ਵਿਸ਼ੇਸ਼ ਅਬਜ਼ਰਵਰ ਵੀ ਭੇਜੇ ਜਾ ਰਹੇ ਹਨ | ਉੱਥੇ ਹੀ ਅਬਜ਼ਰਵਰ ਅਜੈ ਮਾਕਨ ਦਾ ਕਹਿਣਾ ਹੈ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ ਸਿੱਧੂ
. . .  about 2 hours ago
ਚੰਡੀਗੜ੍ਹ,18 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ...
ਛੇ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਠਾਣੇ,18 ਸਤੰਬਰ - ਮਹਾਰਾਸ਼ਟਰ ਪੁਲਿਸ ਨੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਕਸਬੇ ਤੋਂ ਇਕ ਵਿਅਕਤੀ ਨੂੰ ਆਪਣੀ ਛੇ ਸਾਲ ਦੀ ਭਤੀਜੀ ਨਾਲ ਕਈ ਮੌਕਿਆਂ 'ਤੇ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ...
ਸੀ.ਐਲ.ਪੀ. ਮੀਟਿੰਗ 'ਤੇ ਬੋਲੇ ਪਰਗਟ ਸਿੰਘ, ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ
. . .  about 3 hours ago
ਚੰਡੀਗੜ੍ਹ, 18 ਸਤੰਬਰ - ਕਾਂਗਰਸ ਭਵਨ ਵਿਚ ਅੱਜ ਸ਼ਾਮ ਨੂੰ ਸੀ.ਐਲ.ਪੀ. ਮੀਟਿੰਗ ਹੋਣ ਜਾ ਰਹੀ ਹੈ | ਸੀ.ਐਲ.ਪੀ. ਮੀਟਿੰਗ 'ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਪਾਰਟੀ...
ਏਅਰ ਫਰਾਂਸ ਦੇ ਜਹਾਜ਼ ਨੇ ਅੱਗ ਲੱਗਣ ਕਾਰਨ ਕੀਤੀ ਬੀਜਿੰਗ ਵਿਚ ਐਮਰਜੈਂਸੀ ਲੈਂਡਿੰਗ
. . .  about 3 hours ago
ਬੀਜਿੰਗ, 18 ਸਤੰਬਰ - ਏਅਰ ਫਰਾਂਸ ਦੀ ਏ.ਐਫ. 393 ਬੀਜਿੰਗ-ਪੈਰਿਸ ਉਡਾਣ ਨੇ ਸ਼ਨੀਵਾਰ ਬੀਜਿੰਗ ਰਾਜਧਾਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕੇ ਉਡਾਣ ਭਰੀ ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ
. . .  about 3 hours ago
ਨਵੀਂ ਦਿੱਲੀ, 18 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ...
ਪਿੰਡ ਕਲਸੀਆਂ ਖ਼ੁਰਦ 'ਚ ਦੋ ਧਿਰਾਂ 'ਚ ਚੱਲੀ ਗੋਲੀ, ਦੋ ਜ਼ਖ਼ਮੀ
. . .  about 4 hours ago
ਖਾਲੜਾ,18 ਸਤੰਬਰ( ਜੱਜਪਾਲ ਸਿੰਘ ਜੱਜ) ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖ਼ੁਰਦ ਵਿਖੇ ਮਾਮੂਲੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੋਲੀ ਚੱਲਣ ਦੀ ਖ਼ਬਰ ਹੈ। ਜਿਸ ਵਿਚ ਪਿੰਡ ਕਲਸੀਆਂ ਹਵੇਲੀਆਂ ਖ਼ੁਰਦ ....
ਸਿੱਖਿਆ ਸਕੱਤਰ ਪੰਜਾਬ ਵਲੋਂ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ
. . .  about 4 hours ago
ਅਜਨਾਲਾ, ਗੱਗੋਮਾਹਲ 18 ਸਤੰਬਰ (ਗੁਰਪ੍ਰੀਤ ਸਿੰਘ,ਬਲਵਿੰਦਰ ਸੰਧੂ, ਕੜਿਆਲ) - ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ਅਤੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਈ ਸਿੱਖਿਆ ਦੇ ਮਿਆਰ....
ਪੱਛਮੀ ਬੰਗਾਲ: ਪੱਛਮੀ ਮੇਦਿਨੀਪੁਰ 'ਚ ਮੀਂਹ ਕਾਰਨ ਕਈ ਇਲਾਕੇ ਪਾਣੀ 'ਚ ਡੁੱਬੇ
. . .  about 4 hours ago
ਪੱਛਮੀ ਬੰਗਾਲ, 18 ਸਤੰਬਰ - ਪੱਛਮੀ ਮੇਦਿਨੀਪੁਰ ਵਿਚ ਮੀਂਹ ਕਾਰਨ ਕਈ ਇਲਾਕੇ ਪਾਣੀ ਵਿਚ....
ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ
. . .  about 4 hours ago
ਨਵੀਂ ਦਿੱਲੀ, 18 ਸਤੰਬਰ - ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ ਹੋਏ ਕਹਿੰਦੇ ਹਨ ਕਿ ਕਦੇ ਵੀ ...
ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ
. . .  about 4 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ। ਜਿਨ੍ਹਾਂ ਨੂੰ ਪਾਰਟੀ ਦੀ ਅੰਤ੍ਰਿਮ ਮੁਖੀ ਸੋਨੀਆ ਗਾਂਧੀ....
ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ਵਾਪਸੀ ਕਰ ਸਕਦੇ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ....
ਚਾਰ ਧਾਮ ਯਾਤਰਾ: ਦਰਸ਼ਨ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਲਾਜ਼ਮੀ
. . .  about 5 hours ago
ਉੱਤਰਾਖੰਡ, 18 ਸਤੰਬਰ - ਸਰਕਾਰ ਨੇ ਸ਼ੁੱਕਰਵਾਰ ਨੂੰ ਐੱਸ.ਓ.ਪੀ. ਜਾਰੀ ਕੀਤਾ। ਚਾਰ ਧਾਮਾਂ ਵਿਚ ਦਰਸ਼ਨ ਲਈ ਰਜਿਸਟ੍ਰੇਸ਼ਨ ਅਤੇ ਈ-ਪਾਸ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਜਾਂ ਤਾਂ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਜਾਂ ਨਕਾਰਾਤਮਿਕ ਕੋਵਿਡ ਰਿਪੋਰਟ....
ਉੱਘੇ ਪੱਤਰਕਾਰ,ਸਾਹਿੱਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਦਿਹਾਂਤ,ਅੱਜ ਸਵੇਰੇ 10 ਵਜੇ ਹੋਵੇਗਾ ਸੰਸਕਾਰ
. . .  about 5 hours ago
ਮਹਿਲ ਕਲਾਂ,18 ਸਤੰਬਰ(ਅਵਤਾਰ ਸਿੰਘ ਅਣਖੀ) ਉੱਘੇ ਪੱਤਰਕਾਰ,ਸਾਹਿੱਤਕਾਰ,ਸਮਾਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ...
ਪੰਜਾਬ 15 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ 'ਚ ਕਰੇਗਾ ਸ਼ਾਮਿਲ - ਮੁੱਖ ਮੰਤਰੀ
. . .  about 5 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ 15 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕਰੇਗਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਵਿਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਜਗਰਾਓਂ

12 ਸਾਲਾਂ ਤੋਂ ਮੰਜੇ 'ਤੇ ਪਈ ਇਨਸਾਫ਼ ਉਡੀਕਦੀ ਕੁਲਵੰਤ ਕੌਰ ਨੂੰ ਮਿਲਣ ਪੁੱਜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ

ਜਗਰਾਉਂ, 23 ਜੂਨ (ਜੋਗਿੰਦਰ ਸਿੰਘ)- ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਮੰਜੇ 'ਤੇ ਪਈ ਪਿੰਡ ਰਸੂਲਪੁਰ ਦੀ ਧੀ ਕੁਲਵੰਤ ਕੌਰ ਜੋ ਇਨਸਾਫ਼ ਦੀ ਉਡੀਕ ਹੋਰ ਲੰਬੀ ਹੁੰਦੀ ਦੇਖ ਹੁਣ ਮੌਤ ਮੰਗ ਰਹੀ ਹੈ, ਨੂੰ ਮਿਲਣ ਪੁੱਜੀ ਮਹਿਲਾ ਕਮਿਸ਼ਨ ਦੀ ਚੇਅਪਰਸਨ ਮਨੀਸ਼ਾ ਗੁਲਾਟੀ ਵੀ ਅੱਜ ਭਾਵੁਕ ਹੋ ਗਈ ਤੇ ਇਸ ਗੱਲ 'ਤੇ ਹੈਰਾਨ ਹੋਈ ਕਿ ਪੁਲਿਸ ਤਸ਼ੱਦਦ ਦੇ ਪੀੜਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਕਿਉਂ ਨਹੀਂ ਮਿਲਿਆ | ਪੀੜਤਾ ਦੇ ਭਰਾ ਮਾਸਟਰ ਇਕਬਾਲ ਸਿੰਘ ਰਸੂਲਪੁੁਰ ਨੇ ਦੱਸਿਆ ਕਿ ਪੁਲਿਸ ਵਲੋਂ 2005 'ਚ ਇਕ ਮਾਮਲੇ 'ਚ ਉਸ ਦੀ ਭਾਲ ਲਈ ਦਬਾਅ ਬਣਾਉਣ ਵਾਸਤੇ ਉਸ ਦੀ ਛੋਟੀ ਭੈਣ ਕੁਲਵੰਤ ਕੌਰ ਨੂੰ ਚੁੱਕ ਕੇ ਥਾਣਾ ਸਿਟੀ ਜਗਰਾਉਂ 'ਚ ਕਰੰਟ ਦੇ ਝਟਕੇ ਲਾਏ ਗਏ ਸਨ, ਜਿਸ ਤੋਂ ਬਾਅਦ ਉਸ ਦੇ ਦਿਮਾਗ ਦੀਆਂ ਬਾਰੀਕ ਨਾੜੀਆਂ ਹੌਲੀ-ਹੌਲੀ ਸੁੰਗੜ ਗਈਆਂ ਤੇ ਹੁਣ ਪਿਛਲੇ 12 ਸਾਲਾਂ ਤੋਂ ਉਸ ਦੀ ਭੈਣ ਕੁਲਵੰਤ ਕੌਰ ਮੰਜੇ 'ਤੇ ਹੈ ਤੇ ਉਨ੍ਹਾਂ ਦਾ ਪਰਿਵਾਰ ਇਨਸਾਫ਼ ਲਈ ਉਸ ਸਮੇਂ ਤੋਂ ਦਰ-ਦਰ ਭਟਕਦਾ ਆ ਰਿਹਾ | ਇਕਬਾਲ ਸਿੰਘ ਰਸੂਲਪੁਰ ਨੇ ਆਪਣੇ ਘਰ ਦੀਆਂ ਸਾਰੀਆਂ ਕੰਧਾਂ 'ਤੇ ਚੁਫੇਰੇ ਲੱਗੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਮਾਮਲੇ 'ਚ ਦੇਸ਼ ਦੇ ਰਾਸ਼ਟਰਪਤੀ ਤੱਕ ਲਿਖੀਆਂ ਚਿੱਠੀਆਂ ਤੇ ਆਰ.ਟੀ.ਆਈ. 'ਚ ਕੇਸ ਦੀਆਂ ਮੰਗੀਆਂ ਬਾਰੀਕੀਆਂ ਦੀਆਂ ਹਜ਼ਾਰਾਂ ਚਿੱਠੀਆਂ ਜੋ ਕਿ ਫਾਇਲਾਂ 'ਚ ਪਈਆਂ ਸਨ, ਚੇਅਰਪਰਸਨ ਨੂੰ ਦਿਖਾਉਂਦਿਆਂ ਹੁਣ ਤੱਕ ਪਰਿਵਾਰ ਵਲੋਂ ਲੜੀ ਲੜਾਈ ਦਾ ਖੁਲਾਸਾ ਕੀਤਾ | ਚੇਅਰਪਰਸਨ ਗੁਲਾਟੀ ਨੇ ਮਾਮਲੇ 'ਚ ਤੁਰੰਤ 'ਸਿਟ' ਬਣਾ ਕੇ ਜਾਂਚ ਤੋਂ ਬਾਅਦ ਉਸ ਸਮੇਂ ਦੇ ਇੰਸਪੈਕਟਰ ਗੁਰਿੰਦਰ ਸਿੰਘ ਬੱਲ, ਜੋ ਅੱਜ-ਕੱਲ੍ਹ ਡੀ.ਐੱਸ.ਪੀ. ਬਣ ਚੁੱਕਾ ਹੈ ਤੇ ਪਟਿਆਲਾ ਸ਼ਹਿਰ ਵਿਖੇ ਤਾਇਨਾਤ ਹੈ, ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ | ਇਸ ਮੌਕੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਵੀ ਹਾਜ਼ਰ ਸਨ | ਇਸ ਸਮੇਂ ਮਾ. ਇਕਬਾਲ ਸਿੰਘ ਨੇ ਆਪਣੇ 'ਤੇ ਹੋਏ ਪੁਲਿਸ ਤਸ਼ੱਦਦ ਬਾਰੇ ਵੀ ਚੇਅਰਪਰਸਨ ਗੁਲਾਟੀ ਨੂੰ ਦੱਸਿਆ |
ਕੌਮੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਨੇ ਵੀ ਲਿਆ ਨੋਟਿਸ
ਕੌਮੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਵੀ ਇਸ ਮਾਮਲੇ 'ਚ 2018 'ਚ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ. ਨੂੰ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੇ ਦਿੱਤੇ ਹੁਕਮਾਂ ਨੂੰ ਨਾ ਮੰਨਣ ਅਤੇ ਟਾਲ-ਮਟੋਲ ਕਰਨ 'ਤੇ ਬੀਤੇ ਦਿਨ ਨੋਟਿਸ ਲੈਂਦਿਆਂ ਕਮਿਸ਼ਨਰ ਪਟਿਆਲਾ, ਆਈ.ਜੀ. ਲੁਧਿਆਣਾ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਡੀ.ਜੀ.ਪੀ. ਨੂੰ ਤਲਬ ਕੀਤਾ ਹੈ | ਇਸ ਮਾਮਲੇ ਨੂੰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵੀ ਦੇਖ ਰਿਹਾ |

ਖ਼ਬਰ ਸ਼ੇਅਰ ਕਰੋ

 

ਪਾਵਰਾਕਮ 'ਚ ਫੈਲੇ ਭਿ੍ਸ਼ਟਾਚਾਰ ਤੇ 8 ਘੰਟੇ ਬਿਜਲੀ ਸਪਲਾਈ ਨਾ ਮਿਲਣ 'ਤੇ ਜਥੇਬੰਦੀਆਂ ਵਲੋਂ ਧਰਨਾ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਰਾਏਕੋਟ ਦੇ ਐਕਸੀਅਨ ਦੀਆਂ ਆਪਹੁਦਰੀਆਂ, ਫ਼ੈਲੇ ਭਿ੍ਸ਼ਟਾਚਾਰ ਕਾਰਨ ਕਿਸਾਨਾਂ ਦੀ ਹੋ ਰਹੀ ਲੁੱਟ ਅਤੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਨਾ ਹੋਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਲੱਖੇ 'ਚ ਬਜ਼ੁਰਗ ਔਰਤ ਦੇ ਕਤਲ ਤੋਂ ਬਾਅਦ ਪਤੀ ਦੀ ਲਾਸ਼ ਵੀ ਮਿਲੀ

ਹਠੂਰ, 23 ਜੂਨ (ਜਸਵਿੰਦਰ ਸਿੰਘ ਛਿੰਦਾ)- ਬੀਤੀ ਕੱਲ੍ਹ ਨਜ਼ਦੀਕੀ ਪਿੰਡ ਲੱਖਾ ਵਿਖੇ ਇਕ ਬਜ਼ੁਰਗ ਔਰਤ ਦਾ ਕਤਲ ਹੋ ਗਿਆ ਸੀ ਤੇ ਉਸ ਦਾ ਪਤੀ ਲਾਪਤਾ ਹੋਣ ਦਾ ਸ਼ੱਕ ਸੀ, ਪਰ ਅੱਜ ਪੁਲਿਸ ਥਾਣਾ ਹਠੂਰ ਵਲੋਂ ਤੇਜ਼ੀ ਨਾਲ ਤਫ਼ਤੀਸ਼ ਕਰਦਿਆਂ ਇਸ ਸ਼ੱਕ ਨੂੰ ਖ਼ਤਮ ਕਰ ਦਿੱਤਾ ਤੇ ...

ਪੂਰੀ ਖ਼ਬਰ »

ਮੋਟਰਾਂ ਲਈ ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਹੰਬੜਾਂ ਪਾਵਰਕਾਮ ਦਫ਼ਤਰ ਘੇਰਿਆ

ਹੰਬੜਾਂ, 23 ਜੂਨ (ਮੇਜਰ ਹੰਬੜਾਂ)- ਝੋਨੇ ਦੇ ਚੱਲ ਰਹੇ ਸੀਜ਼ਨ 'ਚ ਸੂਬਾ ਸਰਕਾਰ ਤੇ ਪਾਵਰਕਾਮ ਮਹਿਕਮਾ ਕਿਸਾਨਾਂ ਨੂੰ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ 'ਚ ਨਾਕਾਮ ਸਿੱਧ ਹੋ ਰਿਹਾ ਹੈ, ਜਿਸ ਕਾਰਨ ਕਸਬਾ ਹੰਬੜਾਂ, ਵਲੀਪੁਰ ਕਲਾਂ, ਚੱਕ ਕਲਾਂ, ਭੱਠਾਧੂਹਾ, ਭੱਟੀਆਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਕਾਬੂ

ਜੋਧਾਂ, 23 ਜੂਨ (ਗੁਰਵਿੰਦਰ ਸਿੰਘ ਹੈਪੀ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਅਨੁਸਾਰ ਨਸਾ ਤਸਕਰਾ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

ਰੋਜ਼ਾਨਾ ਲਗਾਤਾਰ 8 ਘੰਟੇ ਖੇਤੀ ਬਿਜਲੀ ਨਾ ਮਿਲਣ 'ਤੇ ਕਿਸਾਨਾਂ 'ਚ ਭਾਰੀ ਰੋਸ

ਸਿੱਧਵਾਂ ਬੇਟ, 23 ਜੂੂਨ (ਜਸਵੰਤ ਸਿੰਘ ਸਲੇਮਪੁਰੀ)-ਅੱਤ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਦੀ ਖਪਤ ਵਧ ਗਈ ਹੈ ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਕਿਸਾਨਾਂ ਨੂੰ ਰੋਜ਼ਾਨਾ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਮੇਤ 2 ਕਾਬੂ

ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ)-ਮਲੌਦ ਪੁਲਿਸ ਨੂੰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 2 ਵੱਖ ਵੱਖ ਮਾਮਲਿਆਂ ਵਿਚ 680 ਨਸ਼ੀਲੀਆਂ ਗੋਲੀਆਂ ਤੇ 9 ਟੀਕਿਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਮਿਲੀ ਹੈ | ਥਾਣਾ ਮੁਖੀ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਸਿੱਧਵਾਂ ਬੇਟ, 23 ਜੂਨ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਚਰਨਜੀਤ ਸਿੰਘ ਸੋਹਲ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਡੀ.ਐੱਸ.ਪੀ. ਜਗਰਾਉਂ ਜਤਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਥਾਣਾ ਸਿੱਧਵਾਂ ਬੇਟ ਦੀ ...

ਪੂਰੀ ਖ਼ਬਰ »

ਕਾਉਂਕੇ ਖੋਸਾ ਦੀ ਮਹਿਲਾ ਸਰਪੰਚ ਦੇ ਪੁੱਤਰ ਨੇ ਚਲਾਈ ਗੋਲੀ, ਔਰਤ ਜ਼ਖ਼ਮੀ

ਜਗਰਾਉਂ, 23 ਜੂਨ (ਜੋਗਿੰਦਰ ਸਿੰਘ)- ਜਗਰਾਉਂ ਨੇੜੇ ਪੈਂਦੇ ਪਿੰਡ ਕਾਉਂਕੇ ਖੋਸਾ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਦੇ ਪੁੱਤਰ ਵਲੋਂ ਬੀਤੀ ਰਾਤ ਗੋਲੀ ਚਲਾਉਣ ਨਾਲ ਇਕ ਔਰਤ ਦੇ ਜ਼ਖ਼ਮੀ ਹੋਣ ਦਾ ਮਾਮਲਾ ਹੈ | ਇਸ ਘਟਨਾ ਸਬੰਧੀ ਪੁਲਿਸ ਨੇ ਮਹਿਲਾ ਸਰਪੰਚ ਦੇ ਪੁੱਤਰ ...

ਪੂਰੀ ਖ਼ਬਰ »

ਕਿਹਾ, ਸੜਕ ਕਿਨਾਰੇ ਲਗਾਏ 100 ਬੂਟਿਆਂ ਨਾਲ ਪਿੰਡ ਸੁੰਦਰ ਦਿੱਖ ਬਣੇਗੀ ਸਰਪੰਚ ਚਾਵਲਾ ਵਲੋਂ ਵਲੀਪੁਰ ਕਲਾਂ 'ਚ ਬੂਟੇ ਲਗਾਉਣ ਦੀ ਸ਼ੁਰੂਆਤ

ਹੰਬੜਾਂ, 23 ਜੂਨ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਵਿਖੇ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਵੱਲੋਂ ਮਨਰੇਗਾ ਮਜ਼ਦੂਰਾਂ ਦੀ ਸਹਾਇਤਾਂ ਨਾਲ ਵਲੀਪੁਰ ਤੋਂ ਹੰਬੜਾਂ ਰੋਡ ਸੜਕ ਕਿਨਾਰੇ 100 ਰੁੱਖ ਲਗਾਉਣ ਦੀ ਸ਼ੁਰੂਆਤ ਆਪਣੇ ਹੱਥੀ ਬੂਟਾ ਲਗਾਉਂਦਿਆਂ ਕੀਤੀ | ਸਰਪੰਚ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਵਲੋਂ ਵੱਢੇ ਰੁੱਖ਼ਾਂ ਦੀ ਪੜਤਾਲ ਸ਼ੁਰੂ

ਜਗਰਾਉਂ, 23 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਲੋਪੋ ਅਗਵਾੜ ਤੋਂ ਨਾਨਕਸਰ ਨੂੰ ਜਾਂਦੀ ਸੜਕ 'ਤੇ ਖੜ੍ਹੇ ਰੱੁਖ਼ਾਂ ਨੂੰ ਅਗਿਆਤ ਵਿਅਕਤੀਆਂ ਵਲੋਂ ਵੱਢ ਦੇਣ ਦੀ ਪੜਤਾਲ ਸ਼ੁਰੂ ਹੋ ਗਈ ਹੈ | ਇਸ ਸਬੰਧੀ ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਵਲੋਂ ਬਣਾਈ ਕਮੇਟੀ ਨੇ ਮੌਕਾ ...

ਪੂਰੀ ਖ਼ਬਰ »

ਮੋਟਰਾਂ ਦੀ ਬਿਜਲੀ ਸਪਲਾਈ ਪੂਰੀ ਨਾ ਆਉਣ ਕਾਰਨ ਕਿਸਾਨਾਂ ਵਲੋਂ ਧਰਨਾ

ਚੌਂਕੀਮਾਨ, 23 ਜੂਨ (ਤੇਜਿੰਦਰ ਸਿੰਘ ਚੱਢਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 66 ਕੇ.ਵੀ. ਸਬ ਸਟੇਸ਼ਨ ਪੱਬੀਆਂ ਵਿਖੇ ਪਿੰਡ ਚੌਂਕੀਮਾਨ, ਪੱਬੀਆਂ ਤੇ ਸੋਹੀਆਂ ਦੇ ਕਿਸਾਨਾਂ ਨੇ ਧਰਨਾ ਲਾਇਆ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਿਰੋਧ ਜੰਮ ਕੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਕਲੇਰ ਵਲੋਂ ਰਾਜਦੀਪ ਸਿੰਘ ਤਿਹਾੜਾ ਦਾ ਸਨਮਾਨ

ਸਿੱਧਵਾਂ ਬੇਟ, 23 ਜੂਨ (ਜਸਵੰਤ ਸਿੰਘ ਸਲੇਮਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਐੱਸ.ਆਰ. ਕਲੇਰ ਨੇ ਬੇਟ ਇਲਾਕੇ ਦੇ ਯੂਥ ਕਾਂਗਰਸੀ ਆਗੂ ਰਾਜਦੀਪ ਸਿੰਘ ਤਿਹਾੜਾ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ...

ਪੂਰੀ ਖ਼ਬਰ »

ਟਿਊਬਵੈੱਲ ਪਾਵਰ ਕੱਟ ਤੋਂ ਪੀੜਤ ਕਿਸਾਨਾਂ ਨੇ ਅੱਡਾ ਦਾਖਾ ਬਿਜਲੀ ਗਰਿੱਡ ਘੇਰਿਆ

ਮੁੱਲਾਂਪੁਰ-ਦਾਖਾ, 23 ਜੂਨ (ਨਿਰਮਲ ਸਿੰਘ ਧਾਲੀਵਾਲ)- ਇਲਾਕੇ ਭਰ 'ਚ ਝੋਨੇ ਦੀ ਲਵਾਈ ਤੇ ਗਰਮੀ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ ਵਧ ਰਿਹਾ, ਜਦਕਿ ਬਿਜਲੀ ਨਿਗਮ ਘਰੇਲੂ ਅਤੇ ਟਿਊਬਵੈੱਲ ਖ਼ਪਤਕਾਰਾਂ ਲਈ ਵੱਡੇ-ਵੱਡੇ ਪਾਵਰ ਕੱਟ ਲਗਾ ਰਿਹਾ, ਜਿਸ ਨਾਲ ਝੋਨੇ ਦੀ ਲਵਾਈ ...

ਪੂਰੀ ਖ਼ਬਰ »

ਵਾਰਡ ਨੰਬਰ-13 ਵਿਖੇ ਬੂਟੇ ਲਗਾਏ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਵਾਰਡ ਨੰਬਰ-13 ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਜਪਜੀਤ ਕੌਰ ਤੇ ਗੁਰਸੀਸ ਕੌਰ ਬੱਚਿਆਂ ਨੇ ਬੂਟੇ ਲਗਾਏ ਅਤੇ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਸਫ਼ਾਈ ਸੇਵਕ ਮੰਗਾਂ ਮਨਵਾਉਣ ਲਈ ਗੁਰੀਲਾ ਐਕਸ਼ਨ ਕਰਨਗੇ-ਸਾਰਵਾਨ

ਜਗਰਾਉਂ, 23 ਜੂਨ (ਹਰਵਿੰਦਰ ਸਿੰਘ ਖ਼ਾਲਸਾ)- ਸਫ਼ਾਈ ਸੇਵਕ ਯੂਨੀਅਨ ਦੇ ਝੰਡੇ ਹੇਠ ਸਫ਼ਾਈ ਸੇਵਕਾਂ ਦੀ ਹੜਤਾਲ 42ਵੇਂ ਦਿਨ ਵਿਚ ਦਾਖ਼ਲ ਹੋ ਗਈ | ਯੂਨੀਅਨ ਵਲੋਂ ਹੁਣ ਕੁੰਭਕਰਨੀ ਨੀਂਦ ਵਿਚ ਸੁੱਤੀ ਪਈ ਸਰਕਾਰ ਨੂੰ ਗੁਰੀਲੇ ਐਕਸ਼ਨ ਕਰਕੇ ਜਗਾਉਣ ਦਾ ਫ਼ੈਸਲਾ ਲਿਆ ਹੈ ਜਿਸ ...

ਪੂਰੀ ਖ਼ਬਰ »

ਬਿਜਲੀ ਸਪਲਾਈ ਨਾ ਮਿਲਣ 'ਤੇ ਪਾਵਰਕਾਮ ਉਪ ਮੰਡਲ ਸੁਧਾਰ ਦਾ ਘਿਰਾਓ

ਗੁਰੂਸਰ ਸੁਧਾਰ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਭਾਕਿਯੂ ਏਕਤਾ (ਡਕੌਂਦਾ) ਤੇ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਹਲਵਾਰਾ ਦੇ ਸੈਂਕੜੇ ਦੇ ਕਰੀਬ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾਲ ਮਿਲਣ ਕਾਰਨ ਪਾਵਰਕਾਮ ਦੇ 66 ਕੇ.ਵੀ. ਉਪ ਮੰਡਲ ...

ਪੂਰੀ ਖ਼ਬਰ »

ਭੁੱਕੀ ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਤਸਕਰ ਕਾਬੂ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਦੇ ਨਿਰਦੇਸ਼ਾਂ ਅਤੇ ਡੀ.ਐੱਸ.ਪੀ ਰਾਏਕੋਟ ਸੁਖਨਾਜ਼ ਸਿੰਘ ਦੇ ਹੁਕਮਾਂ 'ਤੇ ਐਸ.ਐਚ.ਓ ਥਾਣਾ ਸਿਟੀ ਰਾਏਕੋਟ ਵਿਨੋਦ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ ...

ਪੂਰੀ ਖ਼ਬਰ »

ਸ੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਵਿਖੇ ਬਰਸੀ ਸਮਾਗਮ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ)- ਮੁਹੱਲਾ ਮੌਲਵੀਆਂ ਰਾਏਕੋਟ ਵਿਖੇ ਸਥਿਤ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਬੂਆ ਦਿੱਤੀ ਦਾ 19ਵਾਂ ਬਰਸੀ ਸਮਾਗਮ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਦੇਖਰੇਖ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਪੂਜਨ ਸਾਮਾਵੰਤੀ ਨਾਰੰਗ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਕਮੇਟੀ ਦੇ ਵਫ਼ਦ ਵਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ, ਮਨਜੀਤ ਧੀਮਾਨ)- ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਵਲੋਂ ਕੰਪਿਊਟਰ ਅਧਿਆਪਕ ਕਮੇਟੀ, ਪੰਜਾਬ ਦੇ ਬੈਨਰ ਹੇਠ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਨਿਵਾਸ ਵੱਲ ਕੀਤੇ ਮਾਰਚ ਤੋਂ ਬਾਅਦ ...

ਪੂਰੀ ਖ਼ਬਰ »

ਗੁਰੂ ਅਮਰਦਾਸ ਮਾਰਕੀਟ ਅੱਗੇ ਸਰੀਏ ਦਾ ਭਰਿਆ ਹੋਇਆ ਟਰੱਕ ਪਲਟਿਆ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਜੀ. ਟੀ. ਰੋਡ 'ਤੇ ਗੁਰੂ ਅਮਰਦਾਸ ਮਾਰਕੀਟ ਅੱਗੇ ਸਰੀਏ ਦਾ ਭਰਿਆ ਹੋਇਆ ਟਰੱਕ ਪਲਟ ਗਿਆ | ਜਾਣਕਾਰੀ ਅਨੁਸਾਰ ਟਰੱਕ ਗੋਬਿੰਦਗੜ੍ਹ ਸਾਈਡ ਤੋਂ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ ਤਾਂ ਗੁਰੂ ਅਮਰਦਾਸ ਮਾਰਕੀਟ ਅੱਗੇ ਸਰਵਿਸ ...

ਪੂਰੀ ਖ਼ਬਰ »

ਡੀ.ਸੀ. ਵਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ

ਸਿੱਧਵਾਂ ਬੇਟ, 23 ਜੂਨ (ਜਸਵੰਤ ਸਿੰਘ ਸਲੇਮਪੁਰੀ)- ਇੱਥੋਂ ਕਰੀਬ 3 ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਸੰਭਾਵੀਂ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦਰਿਆ ਦੇ ਕਈ ਧੁੱਸੀ ਬੰਨ੍ਹਾਂ ਦਾ ਜਾਇਜ਼ਾ ਲਿਆ ਤੇ ਦਰਿਆ ਵਿਚੋਂ ...

ਪੂਰੀ ਖ਼ਬਰ »

ਸਫ਼ਾਈ ਸੇਵਕ ਹੜਤਾਲ 'ਤੇ, ਮੰਡੀ ਮੁੱਲਾਂਪੁਰ, ਗਲੀ, ਮੁਹੱਲਾ ਕੂੜੇ ਦੇ ਢੇਰਾਂ 'ਚ ਘਿਰਿਆ

ਮੁੱਲਾਂਪੁਰ-ਦਾਖਾ, 23 ਜੂਨ (ਨਿਰਮਲ ਸਿੰਘ ਧਾਲੀਵਾਲ)- ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਸਫ਼ਾਈ ਸੇਵਕ ਹੱਕੀ ਮੰਗਾਂ ਲਈ ਪਿਛਲੇ ਸਵਾ ਮਹੀਨੇ ਤੋਂ ਹੜਤਾਲ 'ਤੇ ਹੋਣ ਕਰਕੇ ਸ਼ਹਿਰ ਦੀ ਹਰ ਸੜਕ ਦਾ ਕਿਨਾਰਾ ਕੂੜੇ ਗੰਦਗੀ ਨੇ ਘੇਰਿਆ ਹੋਇਆ ਹੈ, ਹੁਣ ਤਾਂ ਮੁੱਖ ਚੌਕ ਤੋਂ ...

ਪੂਰੀ ਖ਼ਬਰ »

ਟੋਲ ਪਲਾਜ਼ਾ ਘੁਲਾਲ ਵਿਖੇ ਨਵਾਂ ਪੁੱਜੇ ਪੰਜਾਬੀ ਗਾਇਕ ਜੱਸ ਬਾਜਵਾ

ਸਮਰਾਲਾ, 23 ਜੂਨ (ਕੁਲਵਿੰਦਰ ਸਿੰਘ)- ਟੋਲ ਪਲਾਜ਼ਾ ਘੁਲਾਲ 'ਤੇ ਦਿੱਲੀ ਕਿਸਾਨੀ ਮੋਰਚੇ 'ਚ ਨਵਾਂ ਜੋਸ਼ ਭਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ, ਜਿਸ 'ਚ ਪੰਜਾਬੀ ਗਾਇਕ ਜੱਸ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਨਸ਼ਾ ਵਿਰੋਧੀ ਸੈਮੀਨਾਰ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)- 26 ਜੂਨ ਨੂੰ ਮਨਾਏ ਜਾ ਰਹੇ 'ਵਿਸ਼ਵ ਨਸ਼ਾ ਵਿਰੋਧੀ' ਦਿਵਸ ਨੂੰ ਸਮਰਪਿਤ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਨਸ਼ਾ ਵਿਰੋਧੀ ਹਫ਼ਤੇ ਦੇ ਤਹਿਤ ਨਸ਼ਾ ਵਿਰੋਧੀ ਸੈਮੀਨਾਰ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਦੇ ...

ਪੂਰੀ ਖ਼ਬਰ »

ਮਾ: ਹਰਦੇਵ ਸਿੰਘ ਸੇਖੋਂ ਬੜੂੰਦੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਲੋਹਟਬੱਦੀ, 23 ਜੂਨ (ਕੁਲਵਿੰਦਰ ਸਿੰਘ ਡਾਂਗੋਂ)- ਪਿੰਡ ਬੜੂੰਦੀ ਵਿਖੇ ਸ਼ੋ੍ਰਮਣੀ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਦੇ ਪਿਤਾ ਤੇ ਕੁਲਵੀਰ ਸਿੰਘ ਸੇਖੋਂ ਦੇ ਦਾਦਾ ਮਾ: ਹਰਦੇਵ ਸਿੰਘ ਸੇਖੋਂ (82) ਨਮਿਤ ਅੱਜ ਅੰਤਿਮ ਅਰਦਾਸ ਅਤੇ ...

ਪੂਰੀ ਖ਼ਬਰ »

ਐੱਸ.ਡੀ.ਓ. ਛਿੰਦਰਪਾਲ ਸਿੰਘ ਕਿਸਾਨਾਂ ਵਲੋਂ ਸਨਮਾਨਿਤ

ਰਾਏਕੋਟ, 23 ਜੂਨ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਬੱਸੀਆਂ ਸਬ ਡਿਵੀਜਨ ਦੇ ਨਵਨਿਯੁਕਤ ਐੱਸ.ਡੀ.ਓ ਛਿੰਦਰਪਾਲ ਸਿੰਘ ਦਾ ਪਿੰਡ ਰੂਪਾਪੱਤੀ ਦੇ ਕਿਸਾਨਾਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ | ਇਸ ਮੌਕੇ ਹਰਜੀਤ ਸਿੰਘ ਰੂਪਾਪੱਤੀ ਅਤੇ ਕਮਲਜੀਤ ਸਿੰਘ ਰੂਪਾਪੱਤੀ ਨੇ ...

ਪੂਰੀ ਖ਼ਬਰ »

ਬਲਬੀਰ ਸਿੰਘ ਬਹਾਦਰਕੇ ਨਮਿਤ ਸ਼ਰਧਾਂਜਲੀ ਸਮਾਗਮ

ਸਿੱਧਵਾਂ ਬੇਟ, 23 ਜੂਨ (ਜਸਵੰਤ ਸਿੰਘ ਸਲੇਮਪੁਰੀ)-ਭਕਿਯੂ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਬਹਾਦਰਕੇ ਦੇ ਪ੍ਰਧਾਨ ਕਾਮ. ਬਲਬੀਰ ਸਿੰਘ ਦੀ ਯਾਦ ਵਿਚ ਪਿੰਡ ਬਹਾਦਰਕੇ (ਤਿਹਾੜਾ) ਵਿਖੇ ਪਾਠਾਂ ਦੇ ਭੋਗ ਪਾਏ ਗਏ | ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਪੁਲ 'ਤੇ ਦੋ ਟਰੱਕ ਆਹਮਣੇ-ਸਾਹਮਣੇ ਟਕਰਾਏ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਬੱਸ ਸਟੈਂਡ ਦੇ ਸਾਹਮਣੇ ਅੱਜ ਮੁਰੰਮਤ ਅਧੀਨ ਪੁਲ ਪੁਲ ਦੇ ਉੱਪਰ ਦੋ ਟਰੱਕ ਆਹਮਣੇ ਸਾਹਮਣੇ ਟਕਰਾ ਗਏ, ਪਰ ਖ਼ੁਸ਼ਕਿਸਮਤੀ ਨਾਲ ਟਰੱਕ ਪੁਲ ਤੋਂ ਹੇਠਾਂ ਨਹੀਂ ਡਿੱਗੇ | ਜਾਣਕਾਰੀ ਅਨੁਸਾਰ ਜੰਮੂ ਤੋਂ ਯੂ.ਪੀ. ਜਾ ਰਹੇ ਟਰੱਕ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ

ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ)-ਸਮਾਜ ਸੇਵੀ ਭਾਈ ਬਲਵਿੰਦਰ ਸਿੰਘ ਮਦਨੀਪੁਰ ਵਲੋਂ ਜਿੱਥੇ ਸਮੇਂ ਸਮੇਂ 'ਤੇ ਲੋੜਵੰਦ ਦੀ ਬਸਤਰਾਂ ਅਤੇ ਮਾਇਆ ਰਾਹੀ ਸਹਾਇਤਾ ਕੀਤੀ ਜਾਂਦੀ ਹੈ, ਉੱਥੇ ਹੁਣ ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਦਿਲਬਾਗ ਸਿੰਘ ਗਿੱਲ ਮਦਨੀਪੁਰ ਦੀ ਯਾਦ ...

ਪੂਰੀ ਖ਼ਬਰ »

ਹੈਰੋਇਨ ਸਮੇਤ ਵਿਅਕਤੀ ਕਾਬੂ

ਭੰੂਦੜੀ, 23 ਜੂਨ (ਕੁਲਦੀਪ ਸਿੰਘ ਮਾਨ)- ਥਾਣਾ ਸਿੱਧਵਾਂ ਬੇਟ ਅਧੀਨ ਪੁਲਿਸ ਚੌਕੀਂ ਭੰੂਦੜੀ 'ਚ ਇੰਚਾਰਜ ਏ.ਐਸ.ਆਈ ਸੁਖਮੰਦਰ ਸਿੰਘ ਆਪਣੀ ਪੁਲਿਸ ਪਾਰਟੀ ਨੇ ਪਿੰਡ ਕੁਲਗਹਿਣਾ ਭੂੰਦੜੀ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ¢ ਸਾਹਮਣੇ ਤੋਂ ਇਕ ਵਿਅਕਤੀ ਮੋਟਰਸਾਈਕਲ 'ਤੇ ਸਵਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX