ਤਾਜਾ ਖ਼ਬਰਾਂ


ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ -ਹੁਣ ਜਾਤ ਦੇ ਆਧਾਰ 'ਤੇ ਰੱਖੇ ਨਾਮ ਹੋਣਗੇ ਤਬਦੀਲ
. . .  1 day ago
ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਆਗੂ ਵਿਨੋਦ ਸੋਈ ਬਣੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ
. . .  1 day ago
ਫਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਗਤਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਲਈ ਸੂਬੇ ਭਰ ਅੰਦਰ ਵਪਾਰ ...
ਖੈਬਰ ਪਖਤੂਨਖਵਾ 'ਚ ਕੁੜੀਆਂ ਦੇ ਸਕੂਲ ਵਿਚ ਧਮਾਕਾ
. . .  1 day ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲੇ 'ਚ ਅੱਜ ਇਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।ਅਧਿਕਾਰੀਆਂ ਨੇ ...
ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਲੁਧਿਆਣਾ , 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  1 day ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  1 day ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 day ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  1 day ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  1 day ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  1 day ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  1 day ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  1 day ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  1 day ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  1 day ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  1 day ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  1 day ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਵਿਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਬਠਿੰਡਾ

ਝੋਨੇ ਦੀ ਬਿਜਾਈ ਲਈ ਬਿਜਲੀ ਸਪਲਾਈ ਨਾ ਮਿਲਣ ਤੋਂ ਭੜਕੇ ਕਿਸਾਨ, ਬਿਜਲੀ ਦਫ਼ਤਰ ਦਾ ਕੀਤਾ ਘਿਰਾਓ

ਰਾਮਾਂ ਮੰਡੀ, 23 ਜੂਨ (ਅਮਰਜੀਤ ਸਿੰਘ ਲਹਿਰੀ, ਤਰਸੇਮ ਸਿੰਗਲਾ)-ਨੇੜਲੇ ਪਿੰਡ ਜੱਜਲ, ਬੰਗੀਆਂ, ਰਾਮਸਰਾ, ਰਾਮਾਂ ਆਦਿ ਪਿੰਡਾਂ ਦੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਕਰਨ ਲਈ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਵੈਬੀਨਾਰ

ਤਲਵੰਡੀ ਸਾਬੋ, 23 ਜੂਨ (ਰਣਜੀਤ ਸਿੰਘ ਰਾਜੂ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਭਵਿੱਖੀ ਯੋਜਨਾ ਵਿਸ਼ੇ ਤਹਿਤ ਇਕ ਵੈਬੀਨਾਰ ਕਰਵਾਇਆ ਗਿਆ ਜਿਸ ਤਹਿਤ ਕਾਲਜ ਦੇ ਸੀਨੀਅਰ ਪ੍ਰੋਫੈਸਰ ਤੇ ਡੀਨ ਯੂਥ ਵੈਲਫ਼ੇਅਰ ਡਾ: ...

ਪੂਰੀ ਖ਼ਬਰ »

ਰੌਲੇ-ਰੱਪੇ ਭਰਪੂਰ ਰਹੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਨਗਰ ਨਿਗਮ ਬਠਿੰਡਾ ਦੇ ਇਤਿਹਾਸ 'ਚ ਪਹਿਲੀ ਵਾਰ ਪੁਲਿਸ ਦੇ ਪਹਿਰੇ ਹੇਠ ਹੋਈ ਜਨਰਲ ਹਾਊਸ ਦੀ ਪਹਿਲੀ ਮੀਟਿੰਗ 'ਚ ਖੂਬ ਰੌਲਾ ਰੱਪਾ ਰਿਹਾ | ਇਹ ਰੌਲਾ ਰੱਪਾ ਮੀਟਿੰਗ 'ਚ ਵਿਚਾਰੇ ਜਾਣ ਲਈ ਲਿਆਂਦੇ 17 ਏਜੰਡਿਆਂ ਤੇ ...

ਪੂਰੀ ਖ਼ਬਰ »

ਕੋਰੋਨਾ ਦੀ ਆੜ ਹੇਠ ਨਾਟਕੀ ਢੰਗ ਨਾਲ ਘਰ 'ਚ ਦਾਖ਼ਲ ਹੋ ਕੇ ਕੀਤੀ ਲੱਖਾਂ ਦੀ ਲੁੱਟ

ਸੰਗਤ ਮੰਡੀ, 23 ਜੂਨ (ਅੰਮਿ੍ਤਪਾਲ ਸ਼ਰਮਾ)-ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਕੋਰੋਨਾ ਦੀ ਆੜ੍ਹ ਹੇਠ ਘਰ 'ਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣਿਆਂ ਦੀ ਲੱੁਟ ...

ਪੂਰੀ ਖ਼ਬਰ »

ਗੋਨਿਆਣਾ-ਅਬਲੂ ਕੋਟਲੀ ਸੜਕ ਦੇ ਥਾਂ-ਥਾਂ ਟੁੱਟੀ ਹੋਣ ਕਾਰਨ ਕਿਸਾਨ ਯੂਨੀਅਨ ਨੇ ਸੰਕੇਤਕ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

ਗੋਨਿਆਣਾ/ਮਹਿਮਾ ਸਰਜਾ, 23 ਜੂਨ (ਲਛਮਣ ਦਾਸ ਗਰਗ, ਰਾਮਜੀਤ ਸ਼ਰਮਾ) - ਕਹਿੰਦੇ ਹਨ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇਕ ਸੜਕ ਨੂੰ ਨਕਾਰਾ ਹੋਇਆਂ 14 ਸਾਲ ਹੋ ਗਏ ਹਨ, ਇਸ ਸਮੇਂ ਦੌਰਾਨ ਸੂਬੇ 'ਚ ਅਨੇਕਾਂ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਇਸ ਸੜਕ ਨੂੰ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ 50 ਹਜ਼ਾਰ ਦੀ ਚੋਰੀ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)-ਬੀਤੀ ਰਾਤ ਨਜ਼ਦੀਕੀ ਪਿੰਡ ਨੇਹੀਂਆਂ ਵਾਲਾ ਵਿਖੇ ਇਕ ਚੋਰ ਗਰੋਹ ਨੇ ਕਰਿਆਨੇ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਕੇ 50 ਹਜ਼ਾਰ ਦੇ ਕਰੀਬ ਸਾਮਾਨ ਦੀ ਚੋਰੀ ਕਰ ਲਈ | ਪਿੰਡ ਨੇਹੀਂਆਂ ਵਾਲਾ ਵਿਖੇ ਕਰਿਆਨੇ ਦੀ ਦੁਕਾਨ (ਹੈਪੀ ...

ਪੂਰੀ ਖ਼ਬਰ »

ਛੇਵੇਂ ਪੇ ਕਮਿਸ਼ਨ ਖਿਲਾਫ਼ ਸਰਕਾਰੀ ਡਾਕਟਰਾਂ ਵਲੋਂ ਦੂਜੇ ਦਿਨ ਵੀ ਧਰਨਾ ਪ੍ਰਦਰਸ਼ਨ

ਬਠਿੰਡਾ, 23 ਜੂਨ (ਅਵਤਾਰ ਸਿੰਘ)- ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖਿਲਾਫ਼ ਕਈ ਵਿਭਾਗਾਂ ਦੇ ਮੁਲਾਜ਼ਮ ਜਥੇਬੰਦੀਆਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਉੱਥੇ ਹੀ ਡਾਕਟਰਾਂ ਨੇ ਦੂਜੇ ਦਿਨ ਪੇ ਸਕੇਲ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸੀ. ...

ਪੂਰੀ ਖ਼ਬਰ »

ਸੂਏ 'ਚ ਨਾਬਾਲਿਗ ਲੜਕੀ ਦੀ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਜਾਰੀ

ਰਾਮਾਂ ਮੰਡੀ, 23 ਜੂਨ (ਤਰਸੇਮ ਸਿੰਗਲਾ)- ਅੱਜ ਸਵੇਰੇ ਨਾਲ ਲੱਗਦੇ ਪਿੰਡ ਫੁੱਲੋਖਾਰੀ ਦੇ ਸੂਏ ਵਿੱਚੋਂ ਇੱਕ 7/8 ਸਾਲ ਦੀ ਨਾਬਾਲਿਗ ਲੜਕੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ | ਸੂਏ ਵਿੱਚ ਲਾਸ਼ ਹੋਣ ਦੀ ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ...

ਪੂਰੀ ਖ਼ਬਰ »

ਐੱਸ.ਐੱਸ.ਡੀ. ਕਾਲਜ ਭੋਖੜਾ ਵਿਖੇ ਵੈਕਸੀਨ ਕੈਂਪ 26 ਨੂੰ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)- ਐੱਸ. ਐੱਸ. ਡੀ. ਸਭਾ ਬਠਿੰਡਾ ਦੇ ਯਤਨਾਂ ਸਦਕਾ ਐੱਸ. ਐੱਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਬਠਿੰਡਾ ਵਿਖੇ 26 ਜੂਨ ਨੂੰ ਸਿਵਲ ਹਸਪਤਾਲ ਗੋਨਿਆਣਾ ਦੇ ਐੱਸ. ਐੱਮ. ਓ. ਅਨਿਲ ਗੋਇਲ ਦੀ ਟੀਮ ਵਲੋਂ ਮੁਫ਼ਤ ਕਰੋਨਾ ...

ਪੂਰੀ ਖ਼ਬਰ »

ਪਿੰਡ ਕਲਾਲਵਾਲਾ ਦੇ ਸਾਬਕਾ ਸਰਪੰਚ ਦੀ ਕੋਰੋਨਾ ਦੀ ਜੰਗ ਹਾਰੇ

ਸੀਂਗੋ ਮੰਡੀ, 23 ਜੂਨ (ਲੱਕਵਿੰਦਰ ਸ਼ਰਮਾ)- ਪਿੰਡ ਕਲਾਲਵਾਲਾ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਪਿੰਡ ਕਲਾਲਵਾਲਾ ਦੇ ਸਾਬਕਾ ਸਰਪੰਚ ਥਾਨਾ ਸਿੰਘ ਭਾਕਰ ਦੀ ਕੋਰੋਨਾ ਨਾਲ ਮੌਤ ਹੋ ਗਈ | ਨੰਬਰਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ 15 ਮਈ ਨੂੰ ਕੋਰੋਨਾ ...

ਪੂਰੀ ਖ਼ਬਰ »

700 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀ ਦਬੋਚੇ

ਸੰਗਤ ਮੰਡੀ, 23 ਜੂਨ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਵਲੋਂ ਮੰਡੀ ਡੱਬਵਾਲੀ ਨੇੜੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਦੋ ਵਿਅਕਤੀਆਂ ਨੂੰ 700 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ...

ਪੂਰੀ ਖ਼ਬਰ »

ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫ਼ਤਹਿ ਸਿੰਘ ਦਾ ਜੱਦੀ ਪਿੰਡ ਬਦਿਆਲਾ

ਮਨਜੀਤ ਸਿੰਘ ਘੜੈਲੀ 98153-91625 ਚਾਉਕੇ : ਪਿੰਡ ਬਦਿਆਲਾ ਨੂੰ ਜ਼ਿਲ੍ਹਾ ਬਠਿੰਡਾ ਦੇ ਧਾਰਮਿਕ ਤੇ ਰਾਜਨੀਤਕ ਖੇਤਰ 'ਚ ਚਰਚਿੱਤ ਪਿੰਡਾਂ 'ਚੋਂ ਇਕ ਜਾਣਿਆ ਜਾਂਦਾ ਹੈ | ਪਿੰਡ ਦੇ ਬੱਝਣ ਬਾਰੇ ਭਾਵੇਂ ਕੋਈ ਪ੍ਰਮਾਣਿਕ ਜਾਂ ਪੁਖ਼ਤਾ ਸਬੂਤ ਨਹੀਂ ਹਨ ਪਰ ਪਿੰਡ ਦੇ ਪਤਵੰਤਿਆਂ ਦੇ ...

ਪੂਰੀ ਖ਼ਬਰ »

ਆਦਰਸ਼ ਨਗਰ 'ਚ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਆਦਰਸ਼ ਨਗਰ ਵਾਰਡ ਨੰ. 1 ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਜਿਸ ਦੀ ਸ਼ੁਰੂਆਤ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਤੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਤੇ ...

ਪੂਰੀ ਖ਼ਬਰ »

ਬਲਾਕ ਬਠਿੰਡਾ ਦੇ ਪਿੰਡਾਂ 'ਚ ਨਿੰਮ ਦੀ ਸਪ੍ਰੇਅ ਤਿਆਰ ਕਰਨ ਲਈ ਚਲਾਈ ਗਈ ਸਿਖਲਾਈ ਮੁਹਿੰਮ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਖੇਤੀਬਾੜੀ ਵਿਭਾਗ ਬਠਿੰਡਾ ਵਲੋਂ ਡਾ: ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ: ਬਹਾਦਰ ਸਿੰਘ ਸਿੱਧੂ ਦੀ ਅਤੇ ...

ਪੂਰੀ ਖ਼ਬਰ »

ਬੀ.ਡੀ.ਏ. ਸਟਾਫ਼ ਵਲੋਂ ਪੇ-ਕਮਿਸ਼ਨ ਰਿਪੋਰਟ ਖ਼ਿਲਾਫ਼ ਧਰਨਾ

ਬਠਿੰਡਾ, 23 ਜੂਨ (ਅਵਤਾਰ ਸਿੰਘ)-ਬੀ.ਡੀ.ਏ. ਦੇ ਸਮੂਹ ਸਟਾਫ਼ ਵਲੋਂ ਕੋਵਿਡ-19 ਦੀਆਂ ਹਦਾਇਤਾਂ ਮੁਤਾਬਕ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਅਤੇ 6ਵੇਂ ਪੇ-ਕਮਿਸ਼ਨ ਦੀਆਂ ਰਿਪੋਰਟ ਖ਼ਿਲਾਫ਼ ਕਲਮ ਤੋੜ ਹੜਤਾਲ ਕੀਤੀ ਗਈ | ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਬੀ.ਡੀ.ਏ. ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 10.70 ਲੱਖ ਰੁਪਏ ਦੀ ਠੱਗੀ, 2 ਔਰਤਾਂ ਸਮੇਤ 4 'ਤੇ ਪਰਚਾ ਦਰਜ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂਅ 'ਤੇ ਉਸ ਨਾਲ 10.70 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਂਟ ਦੀ ਪੁਲਿਸ ਨੇ ਠੱਗੀ ਦੇ ਸ਼ਿਕਾਰ ਨੌਜਵਾਨ ਦੀ ਸ਼ਿਕਾਇਤ ਮਗਰੋਂ ਦੋ ਔਰਤਾਂ ਸਮੇਤ 4 ਜਣਿਆਂ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਸੁਖਦੇਵ ਸਿੰਘ ਨੰਬਰਦਾਰ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੁਖਦੇਵ ਸਿੰਘ ਨੰਬਰਦਾਰ ਦਾ ਜਨਮ 4 ਜਨਵਰੀ 1952 ਨੂੰ ਪਿਤਾ ਜਰਨੈਲ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਕੁਟੀ ਕਿਸ਼ਨਪੁਰਾ ਵਿਖੇ ਹੋਇਆ | ਉਹ ਦੋ ਭੈਣਾਂ ਦੇ 7 ਭਰਾ ਸਨ ਜਿਨ੍ਹਾਂ ਵਿਚੋਂ ਆਪ ਚੌਥੇ ਸਥਾਨ 'ਤੇ ਸਨ | ਉਨ੍ਹਾਂ 1967-68 ਵਿਚ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚੋਂ ਦਸਵੀਂ ਅਤੇ ਸ੍ਰੀ ਗੁਰੂ ਨਾਨਕ ਦੇਵ ਕਾਲਜ ਕਲਿਆਂਵਾਲੀ (ਮੰਡੀ ਡੱਬਵਾਲੀ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬੀ.ਏ. ਪਾਸ ਕੀਤੀ | ਬਾਅਦ ਵਿਚ ਉਹ ਐਫ਼.ਸੀ.ਆਈ. ਹਰਿਆਣਾ ਵਿਖੇ ਇੰਸਪੈਕਟਰ ਭਰਤੀ ਹੋ ਗਏ ਅਤੇ ਉਨ੍ਹਾਂ ਮੰਡੀ ਉਲਕਾਣਾ ਵਿਖੇ ਡੇਢ ਸਾਲ ਨੌਕਰੀ ਕੀਤੀ ਪਰ ਤਾਇਆ ਸ. ਕੇਹਰ ਸਿੰਘ ਦੇ ਇਕੱਲੇਪਨ ਦੇ ਚਲਦਿਆਂ ਉਨ੍ਹਾਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ | ਪਿੱਛੋਂ ਸਾਲ 1982 ਵਿਚ ਆਪ ਆਪਣੇ ਪਿਛਲੇ ਪਿੰਡ ਕਲਿਆਣ ਸੱਦਾ ਵਿਖੇ ਆ ਕੇ 3 ਭਰਾਵਾਂ, ਮਾਂ ਅਤੇ ਛੋਟੀ ਭੈਣ ਸਮੇਤ ਰਹਿਣ ਲੱਗੇ ਜਿਥੇ ਪਿਤਾ ਪੁਰਖੀ ਧੰਦੇ ਖੇਤੀ ਨੂੰ ਕਰਨਾ ਸ਼ੁਰੂ ਕੀਤਾ | ਸਾਰੀ ਜ਼ਮੀਨ ਟਰੈਕਟਰਾਂ ਨਾਲ ਕਰਾਹਾ ਲਾ ਕੇ ਪੱਧਰੀ ਕੀਤੀ, ਖੇਤਾਂ ਲਈ ਪੱਕੇ ਖਾਲ ਬਣਵਾਏ ਤੇ ਇਕ ਬਿਜਲੀ ਖੰਬਿਆਂ ਦੀ ਲਾਈਨ ਮੋਟਰਾਂ ਲਗਵਾਉਣ ਲਈ ਕਢਵਾਈ | ਇਸ ਲਾਈਨ ਕਰਕੇ ਸਾਰੇ ਖੇਤਾਂ ਵਾਲਿਆਂ ਨੂੰ ਬਹੁਤ ਫ਼ਾਇਦਾ ਹੋਇਆ ਅਤੇ ਸਾਰੇ ਖੇਤ ਖ਼ੁਸ਼ਹਾਲ ਹੋ ਗਏ | ਆਪ ਨੇ ਆਪਣੇ ਭਰਾਵਾਂ, ਭਤੀਜੇ, ਭਤੀਜੀਆਂ ਦੇ ਵਿਆਹ ਵੀ ਸ਼ਾਨੋ-ਸ਼ੌਕਤ ਨਾਲ ਕੀਤੇ | ਆਪ ਦਾ ਇਕ ਭਰਾ ਪੰਜਾਬ ਪੁਲਿਸ ਵਿਚੋਂ ਡੀ.ਐਸ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕਾ ਹੈ | ਉਸ ਦੇ ਦੋਨੋਂ ਲੜਕੇ ਵੀ ਆਪ ਨੇ ਕੈਨੇਡਾ ਪੜ੍ਹਾਈ ਲਈ ਭੇਜ ਦਿੱਤੇ ਹਨ | ਉਹ ਪਿੰਡ ਦੇ ਨੰਬਰਦਾਰ ਸਨ ਤੇ ਸਮਾਜਿਕ ਭਲਾਈ ਦੇ ਕੰਮ ਵੀ ਕਰਦੇ ਸਨ | ਦੋ ਵਾਰ ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ ਨੂੰ ਸਰਪੰਚ ਬਣਾਉਣ ਲਈ ਬਹੁਤ ਜ਼ੋਰ ਪਾਇਆ ਪਰ ਉਹ ਸਰਪੰਚ ਬਣਨ ਤੋਂ ਇਨਕਾਰ ਕਰ ਦਿੰਦੇ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਚਾਨਕ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ, ਜਿਸ ਮਗਰੋਂ ਉਹ ਕੁਝ ਬੋਲ ਨਹੀਂ ਸਕੇ ਤੇ ਤੀਸਰੇ ਦਿਨ ਮਿਤੀ 15 ਜੂਨ 2021 ਦੀ ਸਵੇਰ ਸਭਨਾਂ ਨੂੰ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਜੂਨ 2021 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਪੱਤੀ ਸੱਦਾ, ਨੇੜੇ ਬੱਸ ਅੱਡਾ, ਕਲਿਆਣ ਸੁੱਖਾ (ਬਠਿੰਡਾ) ਵਿਖੇ ਪਵੇਗਾ |
-ਅੰਮਿ੍ਤਪਾਲ ਸਿੰਘ ਵਲ੍ਹਾਣ

ਖ਼ਬਰ ਸ਼ੇਅਰ ਕਰੋ

 

6ਵੇਂ ਤਨਖਾਹ ਕਮਿਸ਼ਨ ਦੇ ਵਿਰੋਧ 'ਚ ਮੁਲਾਜ਼ਮ ਵਰਗ ਵਲੋਂ ਕਲਮ ਛੋੜ ਹੜਤਾਲ

ਬਠਿੰਡਾ, 23 ਜੂਨ (ਅਵਤਾਰ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸਮੁੱਚੇ ਵਿਭਾਗਾਂ ਦੇ ਕਲੈਰੀਕਲ ਸਟਾਫ਼ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦੇ ਵਿਰੋਧ ਵਿਚ ਪਹਿਲੇ ਦਿਨ ਕਲਮਛੋੜ ਹੜਤਾਲ ਕੀਤੀ ਗਈ | ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵਲੋਂ ਅੱਜ ਆਪਣੇ ...

ਪੂਰੀ ਖ਼ਬਰ »

ਡਾ: ਸਿਆਲਕਾ ਤੇ ਸੰਤ ਦਾਦੂਵਾਲ ਵਿਚਾਲੇ ਹੋਈ ਮੀਟਿੰਗ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਟੇਟ ਐਸ ਸੀ ਕਮਿਸ਼ਨ ਦੇ ਮੈਂਬਰ ਡਾ: ਟੀ. ਐਸ. 'ਸਿਆਲਕਾ' ਨੇ ਸਿੱਖ ਇਤਿਹਾਸ 'ਚ ਰੰਘਰੇਟਿਆਂ ਦੀ ਮਹੱਤਤਾ ਅਤੇ ਮੱਜ਼੍ਹਬੀ ਸਿੱਖਾਂ ਨਾਲ ਸਬੰਧਤ ਮਿਸਲਾਂ ਨੂੰ ਮੁੜ ਉਜਾਗਰ ਕਰਨ ਦਾ ਬੀੜਾ ਚੁੱਕ ਲਿਆ ਹੈ | ਮਜ਼੍ਹਬੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਖੁੱਲ੍ਹੀ ਜਨ ਔਸ਼ਧੀ ਦੀ ਦੁਕਾਨ ਤੋਂ ਨਹੀਂ ਮਿਲਦੀ ਦਵਾਈ, ਲੋਕ ਪ੍ਰੇਸ਼ਾਨ

ਬਠਿੰਡਾ, 23 ਜੂਨ (ਅਵਤਾਰ ਸਿੰਘ)-ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਸਰਕਾਰੀ ਜਨ ਔਸ਼ਧੀ ਦਵਾਖ਼ਾਨਾ ਦੀ ਦੁਕਾਨ ਹੈ, ਜਿਥੋਂ ਡਾਕਟਰਾਂ ਦੁਆਰਾ ਲਿਖੀਆਂ ਦਵਾਈਆਂ ਨਹੀ ਮਿਲਦੀਆਂ, ਸਗੋਂ ਉਹੀ ਦਵਾਈਆਂ ਦੂਜੇ ਨਾਲ ਦੇ ਸਟੋਰ ਤੋਂ ਅਸਾਨੀ ਨਾਲ ਮਹਿੰਗੀਆਂ ਮਿਲ ...

ਪੂਰੀ ਖ਼ਬਰ »

ਸਰਕਾਰ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਕੇ ਬੇਰੁਜ਼ਗਾਰਾਂ ਨਾਲ ਕੀਤਾ ਧੋਖਾ -ਸਿੱਧੂ

ਤਲਵੰਡੀ ਸਾਬੋ, 23 ਜੂਨ (ਰਣਜੀਤ ਸਿੰਘ ਰਾਜੂ)-ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਨੂੰਨ ਛਿੱਕੇ 'ਤੇ ਟੰਗ ਕੇ ਇਕ ਨੂੰ ਸਬ ਇੰਸਪੈਕਟਰ ਅਤੇ ਦੂਜੇ ਨੂੰ ਨੈਬ ਤਹਿਸੀਲਦਾਰ ਵਰਗੇ ਵੱਡੇ ਅਹੱੁਦਿਆਂ 'ਤੇ ਨਿਯੁਕਤ ...

ਪੂਰੀ ਖ਼ਬਰ »

2400 ਨਸ਼ੀਲੀ ਗੋਲੀਆਂ ਮਿਲਣ ਦੇ ਦੋਸ਼ 'ਚ ਮੁਕੱਦਮਾ ਦਰਜ

ਭਗਤਾ ਭਾਈਕਾ, 23 ਜੂਨ (ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ.-1 ਬਠਿੰਡਾ ਦੀ ਟੀਮ ਵਲੋਂ 1200 ਨਸ਼ੀਲੀ ਗੋਲੀਆਂ ਬਰਾਮਦ ਹੋਣ ਦੇ ਦੋਸ਼ ਤਹਿਤ ਕਾਬੂ ਕੀਤੇ ਗਏ ਵਿਅਕਤੀ ਖ਼ਿਲਾਫ਼ ਸਥਾਨਕ ਪੁਲਿਸ ਸਟੇਸ਼ਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹੀ ਸਥਾਨਕ ਪੁਲਿਸ ਵਲੋਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ 26 ਦੇ ਪ੍ਰੋਗਰਾਮ ਸਬੰਧੀ ਇਕੱਤਰਤਾ

ਬਠਿੰਡਾ, 23 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਭੁੱਚੋਂ ਖੁਰਦ ਦੀ ਅਗਵਾਈ ਵਿਚ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਪੁੱਜੇ ਕਿਰਤੀ ਕਿਸਾਨ ...

ਪੂਰੀ ਖ਼ਬਰ »

ਕੁੱਝ ਘੰਟਿਆਂ ਦੀ ਨਵਜਨਮੀ ਬੱਚੀ ਨੂੰ ਗਲੀ 'ਚ ਸੁੱਟਿਆ

ਬਠਿੰਡਾ, 23 ਜੂਨ (ਅਵਤਾਰ ਸਿੰਘ)- ਬਠਿੰਡਾ ਦੇ ਧੋਬੀਆਣਾ ਬਸਤੀ ਵਿਚ ਸਿਖਰ ਦੁਪਹਿਰ ਤਪਦੀ ਗਰਮੀ ਵਿਚ ਇਕ ਲਾਵਾਰਿਸ ਨਵ ਜਨਮੀ ਬੱਚੀ ਨੂੰ ਕਲਯੁੱਗੀ ਮਾਂ ਨੇ ਜੰਮਦੀਆਂ ਹੀ ਗਲੀ 'ਚ ਸੁੱਟ ਦਿੱਤਾ | ਬੱਚੀ ਦੀਆਂ ਰੋਣ ਦੀਆਂ ਆਵਾਜ਼ਾਂ ਸੁਣਾਈ ਦੇਣ ਕਾਰਨ ਗਲੀ ਵਿਚੋਂ ਲੰਘ ਰਹੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX