ਤਾਜਾ ਖ਼ਬਰਾਂ


ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  5 minutes ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  9 minutes ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  5 minutes ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  18 minutes ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  25 minutes ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  38 minutes ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  33 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  about 1 hour ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  about 1 hour ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  about 1 hour ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  about 1 hour ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  about 1 hour ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  about 1 hour ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਵੇਰ ਤੋਂ ਹੀ ਮਾਛੀਵਾੜਾ ਤੇ ਆਸ-ਪਾਸ ਦਾ ਇਲਾਕਾ ਬੰਦ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮੋਗਾ ਬਲਾਕ 1 ਵਲੋਂ ਬੁੱਟਰ ਕਲਾਂ ਵਿਖੇ ਨੈਸ਼ਨਲ ਹਾਈਵੇਅ ਜਾਮ
. . .  about 1 hour ago
ਬੱਧਨੀ ਕਲਾਂ, 27 ਸਤੰਬਰ (ਸੰਜੀਵ ਕੋਛੜ) - ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤਹਿਤ ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ਪਿੰਡ ਬੁੱਟਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ 1 ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਮੋਦੀ ਸਰਕਾਰ ਦਾ ਸਿਆਪਾ
. . .  about 1 hour ago
ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ ਵਿਚ ਕਿਸਾਨਾਂ ਲਾਇਆ ਰੋਸ ਧਰਨਾ
. . .  about 1 hour ago
ਨਿਹਾਲ ਸਿੰਘ ਵਾਲਾ (ਮੋਗਾ), 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਲੈਕੇ ਨਿਹਾਲ ਸਿੰਘ ਵਾਲਾ ਸ਼ਾਂਤੀਪੂਰਵਕ ਬੰਦ ਰਿਹਾ | ਉਥੇ ਹੀ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ...
ਭਾਰਤ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ
. . .  about 1 hour ago
ਗੁਰੂਸਰ ਸੁਧਾਰ (ਲੁਧਿਆਣਾ), 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਗੁਰੂਸਰ ਸੁਧਾਰ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 28 ਨੂੰ ਪੁੱਜਣਗੇ ਖਟਕੜ ਕਲਾਂ
. . .  about 1 hour ago
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਟਕੜ ਕਲਾਂ ਵਿਖੇ ਵੱਖ - ਵੱਖ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ...
ਮੁੱਖ ਮੰਤਰੀ ਦੀ ਆਪਣੇ ਨਵੇਂ ਮੰਤਰੀ ਮੰਡਲ ਨਾਲ ਹੋਈ ਪਹਿਲੀ ਮੀਟਿੰਗ, ਕਿਸਾਨੀ ਦੇ ਮੁੱਦੇ ਹੀ ਵਿਚਾਰੇ ਗਏ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਬਾਕੀ ਦੇ ਸਾਰੇ ਏਜੰਡੇ ਅਗਲੀ...
ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਜਾਰੀ
. . .  about 1 hour ago
ਸੰਘੋਲ, (ਫਤਹਿਗੜ੍ਹ ਸਾਹਿਬ) 27 ਸਤੰਬਰ (ਗੁਰਨਾਮ ਸਿੰਘ ਚੀਨਾ) - ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਪੋਹਲੋ ਮਾਜਰਾ ਵਿਖੇ ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਲਗਾ ਕੇ ...
ਅੰਮ੍ਰਿਤਸਰ ਵਿਚ ਕਿਸਾਨਾਂ ਨੇ ਆਰ.ਐੱਸ. ਟਾਵਰ ਹਾਲ ਬਾਜ਼ਾਰ ਵਿਚ ਖੁੱਲ੍ਹੇ ਦਫ਼ਤਰ ਬੰਦ ਕਰਵਾਏ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਦਿੱਤੇ ਗਏ ਅੱਜ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਜਿੱਥੇ ਅੱਜ ਸਮੁੱਚਾ ਅੰਮ੍ਰਿਤਸਰ ਸ਼ਹਿਰ ਬੰਦ ਰਿਹਾ, ਉੱਥੇ ਹੀ ਸ਼ਹਿਰ ਦੇ ਪ੍ਰਮੁੱਖ...
ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ਨਾਲ ਗੱਲਬਾਤ ਕਰਨ - ਲਕਸ਼ਮੀ ਕਾਂਤਾ ਚਾਵਲਾ
. . .  about 2 hours ago
ਅੰਮ੍ਰਿਤਸਰ, 27 ਸਤੰਬਰ ( ਹਰਮਿੰਦਰ ਸਿੰਘ ) - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ...
ਸਰਪੰਚਾਂ ਤੇ ਮਿਊਂਸੀਪਲ ਕੌਂਸਲਰਾਂ ਦੀ ਸਹੂਲਤ ਲਈ ਜਾਰੀ ਹੋਣਗੇ ਐਂਟਰੀ ਕਾਰਡ
. . .  1 minute ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਹਿਚਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਜਿਸ ਦਾ ਸਵਰੂਪ (ਫਾਰਮੈਟ) ਸਰਕਾਰ ਵਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ...
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
. . .  about 2 hours ago
ਪਠਾਨਕੋਟ, 27 ਸਤੰਬਰ (ਸੰਧੂ ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜ਼ਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਵਿਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਖੰਨਾ / ਸਮਰਾਲਾ

ਖ਼ੁਦਕੁਸ਼ੀ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਲਾਇਆ ਧਰਨਾ

ਮਾਛੀਵਾੜਾ ਸਾਹਿਬ, 23 ਜੂਨ (ਸੁਖਵੰਤ ਸਿੰਘ ਗਿੱਲ, ਮਨੋਜ ਕੁਮਾਰ)- ਸਰਹਿੰਦ ਨਹਿਰ ਕਿਨਾਰੇ ਪੈਂਦੇ ਪਿੰਡ ਗੜ੍ਹੀ ਤਰਖਾਣਾਂ ਦੇ ਨੌਜਵਾਨ ਰਾਜਪਾਲ ਸਿੰਘ (23) ਵਲੋਂ ਪੁਲਿਸ 'ਚ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ, ਭਰਜਾਈ ਕਾਂਸਟੇਬਲ ਰਜਿੰਦਰ ਕੌਰ ਤੇ ਹੋਰ 2 ਰਿਸ਼ਤੇਦਾਰਾਂ ...

ਪੂਰੀ ਖ਼ਬਰ »

ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, 4 ਜ਼ਖ਼ਮੀ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਅੱਜ ਤੜਕੇ ਸਵੇਰੇ ਇਕ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਹੈ¢ ਇਕ ਬੱਸ ਯੂ.ਪੀ. ਬਿਹਾਰ ਤੋਂ ਸਵਾਰੀਆਂ ਲੈ ਕੇ ਪੰਜਾਬ ਆਈ ਸੀ¢ ਉਹ ਲੁਧਿਆਣੇ ਵੱਲ ਜਾ ਰਹੀ ਸੀ ਕਿ ...

ਪੂਰੀ ਖ਼ਬਰ »

ਪੁਲਿਸ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਦੇ ਮਾਮਲੇ 'ਚ ਨਵਾਂ ਮੋੜ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਸਿਟੀ ਥਾਣਾ 2 ਦੇ ਪੁਲਿਸ ਅਧਿਕਾਰੀਆਂ ਤੇ ਇਕ ਦਲਿਤ ਔਰਤ ਵਲੋਂ ਲਗਾਏ ਦੋਸ਼ਾਂ ਦੇ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ¢ ਜਦੋਂ ਅੱਜ ਪੁਲਿਸ ਤੇ ਕੁੱਟਮਾਰ ਕਰਨ ਅਤੇ ਜੁੱਤੀਆਂ ਮਾਰਨ ਦੇ ਦੋਸ਼ ਲਾਉਣ ਵਾਲੀ ਕਿਰਨਜੀਤ ਕੌਰ ...

ਪੂਰੀ ਖ਼ਬਰ »

ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਕਿਸਾਨਾਂ ਵਲੋਂ ਐਸ.ਡੀ.ਓ. ਨੂੰ ਮੰਗ ਪੱਤਰ

ਰਾੜਾ ਸਾਹਿਬ, 23 ਜੂਨ (ਸਰਬਜੀਤ ਸਿੰਘ ਬੋਪਾਰਾਏ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਲੋਂ ਅੱਜ ਬਿਜਲੀ ਸਪਲਾਈ ਦੇ ਲੱਗੇ ਕੱਟ ਦੇ ਵਿਰੋਧ ਦੇ ਵਿਚ ਉਪ ਮੰਡਲ ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਦੋ ਕਾਬੂ

ਖੰਨਾ, 23 ਜੂਨ (ਮਨਜੀਤ ਧੀਮਾਨ)- ਖੰਨਾ ਪੁਲਿਸ ਵਲੋਂ 850 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਥਾਣਾ ਸਦਰ ਦੇ ਐਸ.ਐੱਚ.ਓ. ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਦੋਂ ਵੱਡਾ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਵਿਅਕਤੀ ਕਾਬੂ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਸ਼ੀਲੇ ਪਾਊਡਰ ਸਮੇਤ ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ¢ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਗਜੀਤ ਸਿੰਘ ਚੌਕੀ ਇੰਚਾਰਜ ਬਰਧਾਲਾਂ ਨੇ ਕਿਹਾ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ...

ਪੂਰੀ ਖ਼ਬਰ »

ਪਿਓ ਨੂੰ ਵਾਪਸ ਲੈਣ ਲਈ ਸਹੁਰਿਆਂ ਸਮੇਤ ਟੈਂਕੀ 'ਤੇ ਚੜਿ੍ਹਆ ਪੁੱਤਰ

ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਥਾਣਾ ਮਲੌਦ ਦੇ ਪਿੰਡ ਗੋਸਲਾਂ ਵਿਚ ਇਕ ਔਰਤ ਅਤੇ ਦੋ ਵਿਅਕਤੀ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਟੈਂਕੀ ਉੱਪਰ ਚੜ੍ਹ ਗਏ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕਠੇ ਹੋ ਗਏ ਮੌਕੇ 'ਤੇ ਪਤਾ ...

ਪੂਰੀ ਖ਼ਬਰ »

ਏ.ਐਸ. ਕਾਲਜਾਂ ਤੇ ਸਕੂਲਾਂ ਦੀਆਂ ਗਵਰਨਿੰਗ ਬਾਡੀਜ਼ ਦੀਆਂ ਮੀਟਿੰਗਾਂ 'ਚ ਬਜਟ 'ਤੇ ਮੋਹਰ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਏ.ਐਸ. ਕਾਲਜਾਂ ਅਤੇ ਸਕੂਲਾਂ ਨੂੰ ਚਲਾਉਣ ਵਾਲੀ ਖੰਨਾ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਦੀ ਗਵਰਨਿੰਗ ਕਮੇਟੀ ਦੀਆਂ ਵਿਸ਼ੇਸ਼ ਮੀਟਿੰਗਾਂ ਸਥਾਨਕ ਏ.ਐਸ. ਸੀਨੀਅਰ ਸੈਕ. ਸਕੂਲ ਵਿਚ ਹੋਈਆਂ | ਇਨ੍ਹਾਂ ਮੀਟਿੰਗਾਂ ...

ਪੂਰੀ ਖ਼ਬਰ »

ਲਲੌੜੀ ਕਲਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਜ਼ਦੀਕੀ ਪਿੰਡ ਲਲੌੜੀ ਕਲਾਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ.ਐਮ.ਓ. ਡਾ. ਰਵੀ ਦੱਤ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜਰਖੜ ਹਾਕੀ ਅਕੈਡਮੀ ਨੇ ਉਲੰਪਿਕ ਦਿਵਸ ਮਨਾਇਆ

ਡੇਹਲੋਂ, 23 ਜੂਨ (ਅੰਮਿ੍ਤਪਾਲ ਸਿੰਘ ਕੈਲੇ)- ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਪ੍ਰਬੰਧਕਾਂ ਤੇ ਖਿਡਾਰੀਆਂ ਵਲੋਂ ਓਲੰਪਿਕ ਦਿਵਸ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ | ਇਸ ਸਮੇਂ ਅਕੈਡਮੀ ਵਲੋਂ ਇੱਕ ਯੂਮ ਵੈਬੀਨਾਰ ...

ਪੂਰੀ ਖ਼ਬਰ »

ਡੇਰਾ ਹਰੀਸਰ ਨੇੜੇ ਡਰੇਨ ਪੁਲ ਨੂੰ ਚੌੜਾ ਕਰਨ ਦੀ ਸ਼ੁਰੂਆਤ

ਡੇਹਲੋਂ, 23 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਤੋਂ ਜੱਸੋਵਾਲ ਸੜਕ ਤੇ ਡੇਰਾ ਹਰੀਸਰ ਨੇੜੇ ਡਰੇਨ ਦੇ ਪੁਲ ਨੂੰ 22 ਫੁੱਟ ਚੌੜਾ ਕਰਨ ਦੀ ਸ਼ੁਰੂਆਤ ਮੰਡੀ ਬੋਰਡ ਵਲੋਂ ਮਾਰਕੀਟ ਕਮੇਟੀ ਚੇਅਰਮੈਨ ਰਣਜੀਤ ਸਿੰਘ ਮਾਂਗਟ ਵਲੋਂ ਕਰਵਾਈ ਗਈ | ਇਸ ਸਮੇਂ ਚੇਅਰਮੈਨ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਕੋਰੋਨਾ ਟੈਸਟ ਲਏ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੇ ਨਿਰਦੇਸ਼ਾਂ ਅਨੁਸਾਰ ਅੱਜ ਥਾਣਾ ਸਦਰ ਦੇ ਸਹਿਯੋਗ ਨਾਲ ਅਮਲੋਹ ਚੌਕ ਖੰਨਾ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਸੈਪਲਿੰਗ ਸਬੰਧੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਬਾਹਰੋਂ ਆ ਰਹੇ ...

ਪੂਰੀ ਖ਼ਬਰ »

ਗਊਸ਼ਾਲਾ 'ਚ ਲੱਗੀ ਅੱਗ

ਅਹਿਮਦਗੜ੍ਹ, 23 ਜੂਨ (ਪੁਰੀ, ਰਣਧੀਰ ਸਿੰਘ ਮਹੋਲੀ)-ਸਥਾਨਕ ਜਗੇੜਾ ਰੋਡ ਵਿਖੇ ਸਥਿਤ ਨਵੀਂ ਗਊਸ਼ਾਲਾ ਦੇ ਤੂੜੀ ਵਾਲੇ ਗੋਦਾਮ ਵਿਚ ਬੀਤੀ ਰਾਤ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅਹਿਮਦਗੜ੍ਹ ਪੇਪਰ ਮਿੱਲ ਅਤੇ ਮਲੇਰਕੋਟਲਾ ਤੋਂ ਆਈ ਗੱਡੀਆਂ ਨੇ ...

ਪੂਰੀ ਖ਼ਬਰ »

ਐਸ.ਐਸ.ਪੀ. ਕੰਵਰਦੀਪ ਕੌਰ ਵਲੋਂ ਪਤਵੰਤੇ ਸ਼ਹਿਰੀਆਂ ਨਾਲ ਮੀਟਿੰਗ

ਅਹਿਮਦਗੜ੍ਹ, 23 ਜੂਨ (ਪੁਰੀ, ਮਹੋਲੀ, ਸੋਢੀ)- ਜ਼ਿਲ੍ਹਾ ਮਲੇਰਕੋਟਲਾ ਦੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਅੱਜ ਇੱਥੇ ਡੀ.ਐਸ.ਪੀ. ਅਹਿਮਦਗੜ੍ਹ ਦੇ ਨਵੇਂ ਦਫ਼ਤਰ ਦੇ ਉਦਘਾਟਨ ਬਾਅਦ ਸ਼ਹਿਰ ਦੇ ਪਤਵੰਤੇ ਲੋਕਾਂ ਅਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਨਵਾਂ ਜ਼ਿਲ੍ਹਾ ਬਣਨ ਬਾਅਦ ਇਸ ਇਲਾਕੇ ਵਿੱਚ ਹਰ ਤਰ੍ਹਾਂ ਦੇ ਜੁਰਮ ਅਤੇ ਹੋਰ ਮਾੜੇ ਧੰਦੇ ਕਰਨ ਵਾਲਿਆਂ ਤੇ ਨਕੇਲ ਪੈਣੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੇ ਹਰ ਪੁਲਿਸ ਥਾਣੇ ਅੰਦਰ ਲੋਕਾਂ ਨੂੰ ਹਰ ਤਰ੍ਹਾਂ ਨਾਲ ਇਨਸਾਫ਼ ਮਿਲੇਗਾ ਅਤੇ ਨਾਲ ਹੀ ਪੁਲਿਸ ਨਾਲ ਸਬੰਧਿਤ ਹਰ ਤਰ੍ਹਾਂ ਦੇ ਕਾਰਜ ਆਸਾਨੀ ਨਾਲ ਕਰਵਾਏ ਜਾਣਗੇ | ਇਸ ਮੌਕੇ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਹਿਮਦਗੜ੍ਹ ਸ਼ਹਿਰ ਲਈ ਵਿਸ਼ੇਸ਼ ਪੁਲਿਸ ਨਫ਼ਰੀ ਵਧਾਈ ਜਾਵੇਗੀ ਤੇ ਜਲਦ ਹੀ ਸਬ ਡਵੀਜ਼ਨ ਨਾਲ ਸਬੰਧਿਤ ਸਾਰੀਆਂ ਪੁਲਿਸ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਅਤੇ ਸਹੂਲਤਾਂ ਦੇਣ ਲਈ ਅਸੀਂ ਵੱਡੇ ਪੱਧਰ 'ਤੇ ਯਤਨ ਕਰ ਰਹੇ ਹਾਂ | ਇਸ ਮੌਕੇ 'ਤੇ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ. ਸੰਦੀਪ ਵਡੇਰਾ ਅਤੇ ਐਸ.ਐਚ.ਓ. ਵਿਨਰਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਵਿੱਕੀ ਟੰਡਨ ਨੇ ਸ਼ਹਿਰ ਵਾਸੀਆਂ ਵਲੋਂ ਐਸ.ਐਸ.ਪੀ. ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਪੁਲਿਸ ਥਾਣੇ ਅੰਦਰ ਉਕਤ ਅਧਿਕਾਰੀਆਂ ਨੇ ਪੌਦੇ ਵੀ ਲਗਾਏ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਦੀਪਕ ਸ਼ਰਮਾ, ਜਗਵੰਤ ਸਿੰਘ ਜੱਗੀ, ਰਾਕੇਸ਼ ਸ਼ਾਹੀ, ਰਿਸ਼ੀ ਜੋਸ਼ੀ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ ਤੇ ਪ੍ਰਧਾਨ ਤਰਸੇਮ ਗਰਗ ਆਦਿ ਹਾਜਰ ਸਨ | ਇਸ ਮੌਕੇ 'ਤੇ ਪੁਲਿਸ ਟੁਕੜੀ ਨੇ ਐਸ.ਐਸ.ਪੀ. ਨੂੰ ਸਲਾਮੀ ਵੀ ਦਿੱਤੀ |

ਖ਼ਬਰ ਸ਼ੇਅਰ ਕਰੋ

 

ਸਰਕਾਰ ਪੇਂਡੂ ਚੌਕੀਦਾਰ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ-ਨੀਲੋਂ

ਖੰਨਾ, 23 ਜੂਨ (ਮਨਜੀਤ ਧੀਮਾਨ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਤਹਿਸੀਲ ਖੰਨਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਚਰਨ ਸਿੰਘ ਦੈਹਿੜੂ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵੀ ਵਿਸ਼ੇਸ਼ ਤੌਰ 'ਤੇ ਪੁੱਜੇ¢ ਇਸ ਮੌਕੇ ...

ਪੂਰੀ ਖ਼ਬਰ »

ਖੇਤਾਂ ਨੂੰ ਸੂਏ ਦਾ ਪਾਣੀ ਨਸੀਬ ਨਾ ਹੋਣ ਕਾਰਨ ਤਿੰਨ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ

ਮਲੌਦ, 23 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਝੋਨੇ ਦੇ ਸੀਜ਼ਨ ਦੌਰਾਨ ਤਿੰਨ ਪਿੰਡ ਸ਼ੀਹਾਂ ਦੌਦ, ਉੱਚੀ ਦੌਦ ਤੇ ਮਾਲੋ ਦੌਦ ਦੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ 10 ਜੂਨ ਤੋਂ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੇ ...

ਪੂਰੀ ਖ਼ਬਰ »

ਲਲੌੜੀ ਕਲਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਜ਼ਦੀਕੀ ਪਿੰਡ ਲਲੌੜੀ ਕਲਾਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ.ਐਮ.ਓ. ਡਾ. ਰਵੀ ਦੱਤ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬਿਜਲੀ ਸਪਲਾਈ ਨਾ ਮਿਲਣ ਕਾਰਨ ਬਿਜਲੀ ਗਰਿੱਡ ਘੇਰਿਆ, ਸੜਕਾਂ ਕੀਤੀਆਂ ਜਾਮ

ਸਮਰਾਲਾ, 23 ਜੂਨ (ਗੋਪਾਲ ਸੋਫਤ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਲਈ ਘੱਟੋ-ਘੱਟ 10 ਘੰਟੇ ਬਿਜਲੀ ਸਪਲਾਈ ਦੇਣ ਦੇ ਐਲਾਨ ਦੇ ਬਾਵਜੂਦ ਵੀ ਬਿਜਲੀ ਨਾ ਮਿਲਣ 'ਤੇ ਅੱਜ ਰੋਹ ਵਿਚ ਭੜਕੇ ਕਿਸਾਨਾਂ ਨੇ ਘੁਲਾਲ ਬਿਜਲੀ ਗਰਿੱਡ ਨੂੰ ਘੇਰ ਲਿਆ ਹੈ ਅਤੇ ਲੁਧਿਆਣਾ-ਚੰਡੀਗੜ ...

ਪੂਰੀ ਖ਼ਬਰ »

ਸਿੰਮੀ ਸਪੋਰਟਸ ਫਿਟਨੈੱਸ ਕਲੱਬ ਨੇ ਮਨਾਇਆ ਯੋਗ ਦਿਵਸ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਏਸ਼ੀਅਨ ਗੇਮਾਂ ਦੀ ਖਿਡਾਰੀ ਸਿੰਮੀ ਬੱਤਾ ਵਲੋਂ ਸੰਚਾਲਿਤ ਸਿੰਮੀ ਸਪੋਰਟਸ ਐਂਡ ਫਿਟਨੈੱਸ ਕਲੱਬ ਦੀਆਂ ਮਹਿਲਾਵਾਂ ਅਤੇ ਬੱਚਿਆਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ¢ ਇਸ ਮੌਕੇ ਕਲੱਬ ਦੇ ਕਰੀਬ 150 ਮੈਂਬਰਾਂ ਨੇ ਭਾਗ ...

ਪੂਰੀ ਖ਼ਬਰ »

ਏ.ਐਸ. ਕਾਲਜ ਆਫ਼ ਐਜੂਕੇਸ਼ਨ ਨੇ ਯੋਗ ਦਿਵਸ ਮਨਾਇਆ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਏ.ਐਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਵਲੋਂ ਆਨਲਾਈਨ ਵੈਬੀਨਾਰ ਰਾਹੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿਚ ਡਾ. ਨੀਰੂ ਮਲਿਕ (ਐਸੋਸੀਏਟ ਪ੍ਰੋਫੈਸਰ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ, ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਵਪਾਰ ਮੰਡਲ ਐਸੋਸੀਏਸ਼ਨ ਵਲੋਂ ਮੀਤ ਪ੍ਰਧਾਨ ਪਾਠਕ ਤੇ ਕੌ ਾਸਲਰ ਬਾਵਾ ਦਾ ਸਨਮਾਨ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਅੱਜ ਸੁਭਾਸ਼ ਬਾਜ਼ਾਰ ਵਪਾਰ ਮੰਡਲ ਐਸੋਸੀਏਸ਼ਨ ਵਲੋਂ ਬਾਜ਼ਾਰ ਦਾ ਦੌਰਾ ਕਰਨ ਪੁੱਜੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਅਤੇ ਕੌਂਸਲਰ ਸੁਰਿੰਦਰ ਬਾਵਾ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਸਨਮਾਨ ਵਿਚੋਂ ਕੀਤਾ ਗਿਆ¢ ਇਸ ...

ਪੂਰੀ ਖ਼ਬਰ »

ਏ.ਐਸ. ਕਾਲਜ ਖੰਨਾ ਵਲੋਂ ਪਲੈਟੀਨਮ ਜੁਬਲੀ ਸਮਾਗਮਾਂ ਮੌਕੇ ਟੀਕਾਕਰਨ ਕੈਂਪ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਖੰਨਾ ਵਲੋਂ ਪਲੈਟੀਨਮ ਜੁਬਲੀ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ¢ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

15 ਸਾਲ ਬਾਅਦ ਮੁਰੰਮਤ ਹੋਈ ਸੜਕ ਰਾਤੋ-ਰਾਤ ਫਿਰ ਸੀਵਰੇਜ ਲਈ ਪੁੱਟੀ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਤਰਸਯੋਗ ਹਾਲਤ ਕਾਰਨ ਖੰਨਾ-ਸਮਰਾਲਾ ਰੋਡ ਤੋਂ ਲੋਕ ਪ੍ਰੇਸ਼ਾਨ ਹਨ¢ ਇਸ ਦੀ ਮੁਰੰਮਤ ਕਰਵਾਉਣ ਲਈ ਇਲਾਕੇ ਭਰ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਇਸ ਸੜਕ ਉੱਪਰ ਜਾਮ ਲਗਾ ਕੇ ਧਰਨੇ ...

ਪੂਰੀ ਖ਼ਬਰ »

ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ-ਬਲੱਗਣ, ਗਰੇਵਾਲ

ਸਮਰਾਲਾ, 23 ਜੂਨ (ਗੋਪਾਲ ਸੋਫਤ)-ਪੰਜਾਬ ਭਰ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਹੜਤਾਲ 'ਤੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੀ ਹਮਾਇਤ ਲਈ ਲਗਪਗ ਸਾਰੀਆਂ ਵਿਰੋਧੀ ਰਾਜਸੀ ਪਾਰਟੀਆਂ ਖੁੱਲ੍ਹ ਕੇ ਨਿੱਤਰ ਪਈਆਂ ਹਨ | ਸਫ਼ਾਈ ਕਾਮਿਆਂ ਨੇ ਅੱਜ ਨਗਰ ਕੌਂਸਲ ਅੱਗੇ ...

ਪੂਰੀ ਖ਼ਬਰ »

ਕਾਮਰੇਡ ਨਿਧਾਨ ਸਿੰਘ ਉਰਫ਼ ਬਚਨ ਸਿੰਘ ਦੀ ਬਰਸੀ ਮਨਾਈ

ਰਾੜਾ ਸਾਹਿਬ, 23 ਜੂਨ (ਸਰਬਜੀਤ ਸਿੰਘ ਬੋਪਾਰਾਏ)–ਪਿੰਡ ਘੁਡਾਣੀ ਕਲਾਂ ਦੇ ਕਾਮਰੇਡ ਨਿਧਾਨ ਸਿੰਘ ਉਰਫ਼ ਬਚਨ ਸਿੰਘ ਨੂੰ 23 ਜੂਨ 1991 ਨੂੰ ਪੰਜਾਬ 'ਚ ਕਾਲੇ ਦਿਨਾਂ ਦੇ ਦੌਰ ਦੌਰਾਨ ਸਮਾਜ ਵਿਰੋਧੀਆਂ ਵਲੋਂ ਰਾਤ ਭਰ ਤਸੀਹੇ ਦੇ ਕੇ ਪਿੰਡ ਘੁਡਾਣੀ ਕਲਾਂ 'ਚ ਹੀ ਬੋਹੜ ਨਾਲ ...

ਪੂਰੀ ਖ਼ਬਰ »

ਬਲਾਕ ਪੰਚਾਇਤ ਸੰਮਤੀ ਮਲੌਦ ਦੀ ਮੀਟਿੰਗ

ਮਲੌਦ, 23 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਪੰਚਾਇਤ ਸੰਮਤੀ ਮਲੌਦ ਅਧੀਨ ਪੈਂਦੇ 48 ਪਿੰਡਾਂ ਨੂੰ 81 ਲੱਖ 67 ਹਜ਼ਾਰ 246 ਰੁਪਏ 15 ਵੇਂ ਵਿੱਤ ਕਮਿਸ਼ਨ ਰਾਹੀਂ ਗ੍ਰਾਮ ਪੰਚਾਇਤਾਂ ਦੇ ਸਿੱਧੇ ਖਾਤਿਆਂ ਵਿਚ ਪਾ ਕੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ-ਕਾਰਜਾਂ ਦੇ ਕੰਮਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX