ਤਾਜਾ ਖ਼ਬਰਾਂ


ਫਗਵਾੜਾ ਦੀ ਕੱਪੜਾ ਮਿੱਲ ਵਿਚ ਕੇਂਦਰ ਦੀ ਇਕ ਏਜੰਸੀ ਨੇ ਮਾਰਿਆ ਛਾਪਾ
. . .  2 minutes ago
ਫਗਵਾੜਾ, 18 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੀ ਕੱਪੜਾ ਮਿੱਲ 'ਤੇ ਕੇਂਦਰ ਦੀ ਇਕ ਏਜੰਸੀ ਵਲੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰ ਦੀ ਇਕ ਏਜੰਸੀ ਦੀਆਂ ਟੀਮਾਂ ਅੱਜ ...
ਚੰਡੀਗੜ੍ਹ ਪਹੁੰਚੇ ਹਾਈਕਮਾਨ ਦੇ ਅਬਜ਼ਰਵਰ, ਸਿੱਧੂ ਪਹੁੰਚੇ ਲੈਣ
. . .  7 minutes ago
ਚੰਡੀਗੜ੍ਹ, 18 ਸਤੰਬਰ - ਚੰਡੀਗੜ੍ਹ ਹਾਈਕਮਾਨ ਦੇ ਅਬਜ਼ਰਵਰ ਅਜੈ ਮਾਕਨ ਪਹੁੰਚੇ ਚੁੱਕੇ ਹਨ ਜਿਨ੍ਹਾਂ ਨੂੰ ਲੈਣ ਲਈ ਨਵਜੋਤ ਸਿੰਘ ਸਿੱਧੂ ਏਅਰਪੋਰਟ ਪਹੁੰਚੇ ...
ਵਿਧਾਇਕ ਦਲ ਦੀ ਮੀਟਿੰਗ 'ਚ ਮੰਤਰੀ ਅਤੇ ਵਿਧਾਇਕ ਪਹੁੰਚਣੇ ਹੋਏ ਸ਼ੁਰੂ, ਸਿਸਵਾਂ ਫਾਰਮ ਹਾਊਸ 'ਤੇ ਵੀ ਹਲਚਲ ਹੋਈ ਤੇਜ਼
. . .  11 minutes ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਦੇ ਚੱਲ ਰਹੇ ਵੱਡੇ ਕਲੇਸ਼ ਦੌਰਾਨ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਸਪਸ਼ਟ ਸੰਦੇਸ਼ ਭੇਜ ...
ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ, ਕੈਪਟਨ ਨੇ ਕੀਤੀ ਹਾਈਕਮਾਨ ਸਮੇਤ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਗੱਲ
. . .  24 minutes ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ 'ਚ ਵੱਡਾ ਕਲੇਸ਼ ਛਿੜਿਆ ਹੋਇਆ ਹੈ | ਚਰਚਾ ਇਸ ਗੱਲ ਦੀ ਵੀ ਹੈ ਕਿ ਹਾਈਕਮਾਨ ਵਲੋਂ ਇਸ ਕਲੇਸ਼ ਨੂੰ ਨਿਬੇੜਨ ਲਈ ਮਾਮਲਾ ਇਕ ਬੰਨੇ ਕਰਨ ਬਾਰੇ ਸੋਚ ਲਿਆ ਗਿਆ ਹੈ | ਇਸ ਗੱਲ ਦੀ ਚਰਚਾ ਸਿਖ਼ਰਾਂ 'ਤੇ ਹੈ ਕਿ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ...
ਸੀ.ਐਲ.ਪੀ. ਦੀ ਮੀਟਿੰਗ ਲਈ ਕਈ ਮੰਤਰੀ ਪਹੁੰਚੇ ਪਾਰਟੀ ਦਫ਼ਤਰ
. . .  20 minutes ago
ਚੰਡੀਗੜ੍ਹ,18 ਸਤੰਬਰ - ਪਾਰਟੀ ਦੀ ਸੀ.ਐਲ.ਪੀ. ਮੀਟਿੰਗ ਅੱਜ ਬੁਲਾਈ ਗਈ ਹੈ ਜਿਸ ਲਈ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ...
ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ ਮਾਰਚ ਕੱਢਿਆ ਗਿਆ
. . .  39 minutes ago
ਅੰਮ੍ਰਿਤਸਰ, 18 ਸਤੰਬਰ (ਗਗਨਦੀਪ ਸ਼ਰਮਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਅੰਮ੍ਰਿਤਸਰ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਰੋਸ...
ਮਹਿਕਮੇ ਜੰਗਲਾਤ ਨਾਲ ਸਬੰਧਿਤ ਸੂਬੇ ਪੰਜਾਬ ਦੇ ਕਾਮਿਆਂ ਵਲੋਂ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ
. . .  45 minutes ago
ਨਾਭਾ,18 ਸਤੰਬਰ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਤੋਂ ਵਿਧਾਇਕ ਅਤੇ ਮੌਜੂਦਾ ਸਰਕਾਰ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ 3 ਜੁਲਾਈ ਤੋਂ ਨਾਭਾ ਵਿਚ ਪੱਕਾ ਧਰਨਾ ਲਗਾਈ ਬੈਠੇ...
ਸ੍ਰੀ ਹੇਮਕੁੰਟ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ
. . .  54 minutes ago
ਦਸੂਹਾ,18 ਸਤੰਬਰ (ਭੁੱਲਰ) - ਉੱਤਰਾਖੰਡ ਵਿਖੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਰੰਭ ਕਰਨ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...
ਸੁਨੀਲ ਜਾਖੜ ਦਾ ਵੱਡਾ ਬਿਆਨ ਆਇਆ ਸਾਹਮਣੇ, ਸੀ.ਐਲ.ਪੀ. ਦੀ ਮੀਟਿੰਗ ਨੂੰ ਲੈ ਹਾਈਕਮਾਨ ਦਾ ਕੀਤਾ ਧੰਨਵਾਦ
. . .  1 minute ago
ਚੰਡੀਗੜ੍ਹ, 18 ਸਤੰਬਰ - ਸੁਨੀਲ ਜਾਖੜ ਵਲੋਂ ਟਵੀਟ ਕਰ ਕੇ ਸੀ.ਐਲ.ਪੀ. ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਉਸ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਇਸ ਸਮੱਸਿਆ ਦੇ ਲਈ ...
ਮੱਧ ਪ੍ਰਦੇਸ਼ : ਨੌਜਵਾਨ ਨੂੰ ਸਾੜਿਆ ਜਿਉਂਦਾ, ਪੁਲਿਸ ਨੇ ਦੋਸ਼ੀ ਲਏ ਹਿਰਾਸਤ ਵਿਚ
. . .  about 1 hour ago
ਸਾਗਰ,18 ਸਤੰਬਰ - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਉਸ ਲੜਕੀ ਦੇ ਰਿਸ਼ਤੇਦਾਰ ਨੇ ਜਿਉਂਦਾ ਸਾੜ ਦਿੱਤਾ ਸੀ ਜਿਸ ਨਾਲ ਉਹ ਪਿਆਰ ਕਰਦਾ ਸੀ ...
ਕਾਬੁਲ - ਆਈ.ਈ.ਡੀ. ਧਮਾਕਾ, ਦੋ ਲੋਕ ਜ਼ਖ਼ਮੀ
. . .  about 2 hours ago
ਕਾਬੁਲ, 18 ਸਤੰਬਰ - ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਅੱਜ ਸਵੇਰੇ ਇਕ...
ਸੀ.ਐਲ.ਪੀ. ਦੀ ਮੀਟਿੰਗ 'ਤੇ ਅਬਜ਼ਰਵਰ ਅਜੈ ਮਾਕਨ ਦਾ ਵੱਡਾ ਬਿਆਨ
. . .  about 2 hours ago
ਨਵੀਂ ਦਿੱਲੀ,18 ਸਤੰਬਰ - ਸੀ.ਐਲ.ਪੀ. ਦੀ ਮੀਟਿੰਗ ਲਈ ਹਰੀਸ਼ ਰਾਵਤ ਤੋਂ ਇਲਾਵਾ ਹਾਈਕਮਾਨ ਵਲੋਂ ਦੋ ਵਿਸ਼ੇਸ਼ ਅਬਜ਼ਰਵਰ ਵੀ ਭੇਜੇ ਜਾ ਰਹੇ ਹਨ | ਉੱਥੇ ਹੀ ਅਬਜ਼ਰਵਰ ਅਜੈ ਮਾਕਨ ਦਾ ਕਹਿਣਾ ਹੈ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ ਸਿੱਧੂ
. . .  about 2 hours ago
ਚੰਡੀਗੜ੍ਹ,18 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ...
ਛੇ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਠਾਣੇ,18 ਸਤੰਬਰ - ਮਹਾਰਾਸ਼ਟਰ ਪੁਲਿਸ ਨੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਕਸਬੇ ਤੋਂ ਇਕ ਵਿਅਕਤੀ ਨੂੰ ਆਪਣੀ ਛੇ ਸਾਲ ਦੀ ਭਤੀਜੀ ਨਾਲ ਕਈ ਮੌਕਿਆਂ 'ਤੇ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ...
ਸੀ.ਐਲ.ਪੀ. ਮੀਟਿੰਗ 'ਤੇ ਬੋਲੇ ਪਰਗਟ ਸਿੰਘ, ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ
. . .  about 3 hours ago
ਚੰਡੀਗੜ੍ਹ, 18 ਸਤੰਬਰ - ਕਾਂਗਰਸ ਭਵਨ ਵਿਚ ਅੱਜ ਸ਼ਾਮ ਨੂੰ ਸੀ.ਐਲ.ਪੀ. ਮੀਟਿੰਗ ਹੋਣ ਜਾ ਰਹੀ ਹੈ | ਸੀ.ਐਲ.ਪੀ. ਮੀਟਿੰਗ 'ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਪਾਰਟੀ...
ਏਅਰ ਫਰਾਂਸ ਦੇ ਜਹਾਜ਼ ਨੇ ਅੱਗ ਲੱਗਣ ਕਾਰਨ ਕੀਤੀ ਬੀਜਿੰਗ ਵਿਚ ਐਮਰਜੈਂਸੀ ਲੈਂਡਿੰਗ
. . .  about 3 hours ago
ਬੀਜਿੰਗ, 18 ਸਤੰਬਰ - ਏਅਰ ਫਰਾਂਸ ਦੀ ਏ.ਐਫ. 393 ਬੀਜਿੰਗ-ਪੈਰਿਸ ਉਡਾਣ ਨੇ ਸ਼ਨੀਵਾਰ ਬੀਜਿੰਗ ਰਾਜਧਾਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕੇ ਉਡਾਣ ਭਰੀ ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ
. . .  1 minute ago
ਨਵੀਂ ਦਿੱਲੀ, 18 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ...
ਪਿੰਡ ਕਲਸੀਆਂ ਖ਼ੁਰਦ 'ਚ ਦੋ ਧਿਰਾਂ 'ਚ ਚੱਲੀ ਗੋਲੀ, ਦੋ ਜ਼ਖ਼ਮੀ
. . .  about 4 hours ago
ਖਾਲੜਾ,18 ਸਤੰਬਰ( ਜੱਜਪਾਲ ਸਿੰਘ ਜੱਜ) ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖ਼ੁਰਦ ਵਿਖੇ ਮਾਮੂਲੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੋਲੀ ਚੱਲਣ ਦੀ ਖ਼ਬਰ ਹੈ। ਜਿਸ ਵਿਚ ਪਿੰਡ ਕਲਸੀਆਂ ਹਵੇਲੀਆਂ ਖ਼ੁਰਦ ....
ਸਿੱਖਿਆ ਸਕੱਤਰ ਪੰਜਾਬ ਵਲੋਂ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ
. . .  about 4 hours ago
ਅਜਨਾਲਾ, ਗੱਗੋਮਾਹਲ 18 ਸਤੰਬਰ (ਗੁਰਪ੍ਰੀਤ ਸਿੰਘ,ਬਲਵਿੰਦਰ ਸੰਧੂ, ਕੜਿਆਲ) - ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ਅਤੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਈ ਸਿੱਖਿਆ ਦੇ ਮਿਆਰ....
ਪੱਛਮੀ ਬੰਗਾਲ: ਪੱਛਮੀ ਮੇਦਿਨੀਪੁਰ 'ਚ ਮੀਂਹ ਕਾਰਨ ਕਈ ਇਲਾਕੇ ਪਾਣੀ 'ਚ ਡੁੱਬੇ
. . .  about 4 hours ago
ਪੱਛਮੀ ਬੰਗਾਲ, 18 ਸਤੰਬਰ - ਪੱਛਮੀ ਮੇਦਿਨੀਪੁਰ ਵਿਚ ਮੀਂਹ ਕਾਰਨ ਕਈ ਇਲਾਕੇ ਪਾਣੀ ਵਿਚ....
ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ
. . .  about 4 hours ago
ਨਵੀਂ ਦਿੱਲੀ, 18 ਸਤੰਬਰ - ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ ਹੋਏ ਕਹਿੰਦੇ ਹਨ ਕਿ ਕਦੇ ਵੀ ...
ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ
. . .  about 4 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ। ਜਿਨ੍ਹਾਂ ਨੂੰ ਪਾਰਟੀ ਦੀ ਅੰਤ੍ਰਿਮ ਮੁਖੀ ਸੋਨੀਆ ਗਾਂਧੀ....
ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ਵਾਪਸੀ ਕਰ ਸਕਦੇ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ....
ਚਾਰ ਧਾਮ ਯਾਤਰਾ: ਦਰਸ਼ਨ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਲਾਜ਼ਮੀ
. . .  about 5 hours ago
ਉੱਤਰਾਖੰਡ, 18 ਸਤੰਬਰ - ਸਰਕਾਰ ਨੇ ਸ਼ੁੱਕਰਵਾਰ ਨੂੰ ਐੱਸ.ਓ.ਪੀ. ਜਾਰੀ ਕੀਤਾ। ਚਾਰ ਧਾਮਾਂ ਵਿਚ ਦਰਸ਼ਨ ਲਈ ਰਜਿਸਟ੍ਰੇਸ਼ਨ ਅਤੇ ਈ-ਪਾਸ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਜਾਂ ਤਾਂ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਜਾਂ ਨਕਾਰਾਤਮਿਕ ਕੋਵਿਡ ਰਿਪੋਰਟ....
ਉੱਘੇ ਪੱਤਰਕਾਰ,ਸਾਹਿੱਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਦਿਹਾਂਤ,ਅੱਜ ਸਵੇਰੇ 10 ਵਜੇ ਹੋਵੇਗਾ ਸੰਸਕਾਰ
. . .  about 5 hours ago
ਮਹਿਲ ਕਲਾਂ,18 ਸਤੰਬਰ(ਅਵਤਾਰ ਸਿੰਘ ਅਣਖੀ) ਉੱਘੇ ਪੱਤਰਕਾਰ,ਸਾਹਿੱਤਕਾਰ,ਸਮਾਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਵਿਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਖੰਨਾ / ਸਮਰਾਲਾ

ਖ਼ੁਦਕੁਸ਼ੀ ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਲਾਇਆ ਧਰਨਾ

ਮਾਛੀਵਾੜਾ ਸਾਹਿਬ, 23 ਜੂਨ (ਸੁਖਵੰਤ ਸਿੰਘ ਗਿੱਲ, ਮਨੋਜ ਕੁਮਾਰ)- ਸਰਹਿੰਦ ਨਹਿਰ ਕਿਨਾਰੇ ਪੈਂਦੇ ਪਿੰਡ ਗੜ੍ਹੀ ਤਰਖਾਣਾਂ ਦੇ ਨੌਜਵਾਨ ਰਾਜਪਾਲ ਸਿੰਘ (23) ਵਲੋਂ ਪੁਲਿਸ 'ਚ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ, ਭਰਜਾਈ ਕਾਂਸਟੇਬਲ ਰਜਿੰਦਰ ਕੌਰ ਤੇ ਹੋਰ 2 ਰਿਸ਼ਤੇਦਾਰਾਂ ...

ਪੂਰੀ ਖ਼ਬਰ »

ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, 4 ਜ਼ਖ਼ਮੀ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਅੱਜ ਤੜਕੇ ਸਵੇਰੇ ਇਕ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਹੈ¢ ਇਕ ਬੱਸ ਯੂ.ਪੀ. ਬਿਹਾਰ ਤੋਂ ਸਵਾਰੀਆਂ ਲੈ ਕੇ ਪੰਜਾਬ ਆਈ ਸੀ¢ ਉਹ ਲੁਧਿਆਣੇ ਵੱਲ ਜਾ ਰਹੀ ਸੀ ਕਿ ...

ਪੂਰੀ ਖ਼ਬਰ »

ਪੁਲਿਸ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਦੇ ਮਾਮਲੇ 'ਚ ਨਵਾਂ ਮੋੜ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਸਿਟੀ ਥਾਣਾ 2 ਦੇ ਪੁਲਿਸ ਅਧਿਕਾਰੀਆਂ ਤੇ ਇਕ ਦਲਿਤ ਔਰਤ ਵਲੋਂ ਲਗਾਏ ਦੋਸ਼ਾਂ ਦੇ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ¢ ਜਦੋਂ ਅੱਜ ਪੁਲਿਸ ਤੇ ਕੁੱਟਮਾਰ ਕਰਨ ਅਤੇ ਜੁੱਤੀਆਂ ਮਾਰਨ ਦੇ ਦੋਸ਼ ਲਾਉਣ ਵਾਲੀ ਕਿਰਨਜੀਤ ਕੌਰ ...

ਪੂਰੀ ਖ਼ਬਰ »

ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਕਿਸਾਨਾਂ ਵਲੋਂ ਐਸ.ਡੀ.ਓ. ਨੂੰ ਮੰਗ ਪੱਤਰ

ਰਾੜਾ ਸਾਹਿਬ, 23 ਜੂਨ (ਸਰਬਜੀਤ ਸਿੰਘ ਬੋਪਾਰਾਏ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਲੋਂ ਅੱਜ ਬਿਜਲੀ ਸਪਲਾਈ ਦੇ ਲੱਗੇ ਕੱਟ ਦੇ ਵਿਰੋਧ ਦੇ ਵਿਚ ਉਪ ਮੰਡਲ ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਦੋ ਕਾਬੂ

ਖੰਨਾ, 23 ਜੂਨ (ਮਨਜੀਤ ਧੀਮਾਨ)- ਖੰਨਾ ਪੁਲਿਸ ਵਲੋਂ 850 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਥਾਣਾ ਸਦਰ ਦੇ ਐਸ.ਐੱਚ.ਓ. ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਦੋਂ ਵੱਡਾ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਵਿਅਕਤੀ ਕਾਬੂ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਸ਼ੀਲੇ ਪਾਊਡਰ ਸਮੇਤ ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ¢ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਗਜੀਤ ਸਿੰਘ ਚੌਕੀ ਇੰਚਾਰਜ ਬਰਧਾਲਾਂ ਨੇ ਕਿਹਾ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ...

ਪੂਰੀ ਖ਼ਬਰ »

ਪਿਓ ਨੂੰ ਵਾਪਸ ਲੈਣ ਲਈ ਸਹੁਰਿਆਂ ਸਮੇਤ ਟੈਂਕੀ 'ਤੇ ਚੜਿ੍ਹਆ ਪੁੱਤਰ

ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਥਾਣਾ ਮਲੌਦ ਦੇ ਪਿੰਡ ਗੋਸਲਾਂ ਵਿਚ ਇਕ ਔਰਤ ਅਤੇ ਦੋ ਵਿਅਕਤੀ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਨਾਲ ਲੈ ਕੇ ਟੈਂਕੀ ਉੱਪਰ ਚੜ੍ਹ ਗਏ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕਠੇ ਹੋ ਗਏ ਮੌਕੇ 'ਤੇ ਪਤਾ ...

ਪੂਰੀ ਖ਼ਬਰ »

ਏ.ਐਸ. ਕਾਲਜਾਂ ਤੇ ਸਕੂਲਾਂ ਦੀਆਂ ਗਵਰਨਿੰਗ ਬਾਡੀਜ਼ ਦੀਆਂ ਮੀਟਿੰਗਾਂ 'ਚ ਬਜਟ 'ਤੇ ਮੋਹਰ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਏ.ਐਸ. ਕਾਲਜਾਂ ਅਤੇ ਸਕੂਲਾਂ ਨੂੰ ਚਲਾਉਣ ਵਾਲੀ ਖੰਨਾ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਦੀ ਗਵਰਨਿੰਗ ਕਮੇਟੀ ਦੀਆਂ ਵਿਸ਼ੇਸ਼ ਮੀਟਿੰਗਾਂ ਸਥਾਨਕ ਏ.ਐਸ. ਸੀਨੀਅਰ ਸੈਕ. ਸਕੂਲ ਵਿਚ ਹੋਈਆਂ | ਇਨ੍ਹਾਂ ਮੀਟਿੰਗਾਂ ...

ਪੂਰੀ ਖ਼ਬਰ »

ਲਲੌੜੀ ਕਲਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਜ਼ਦੀਕੀ ਪਿੰਡ ਲਲੌੜੀ ਕਲਾਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ.ਐਮ.ਓ. ਡਾ. ਰਵੀ ਦੱਤ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜਰਖੜ ਹਾਕੀ ਅਕੈਡਮੀ ਨੇ ਉਲੰਪਿਕ ਦਿਵਸ ਮਨਾਇਆ

ਡੇਹਲੋਂ, 23 ਜੂਨ (ਅੰਮਿ੍ਤਪਾਲ ਸਿੰਘ ਕੈਲੇ)- ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਪ੍ਰਬੰਧਕਾਂ ਤੇ ਖਿਡਾਰੀਆਂ ਵਲੋਂ ਓਲੰਪਿਕ ਦਿਵਸ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ | ਇਸ ਸਮੇਂ ਅਕੈਡਮੀ ਵਲੋਂ ਇੱਕ ਯੂਮ ਵੈਬੀਨਾਰ ...

ਪੂਰੀ ਖ਼ਬਰ »

ਡੇਰਾ ਹਰੀਸਰ ਨੇੜੇ ਡਰੇਨ ਪੁਲ ਨੂੰ ਚੌੜਾ ਕਰਨ ਦੀ ਸ਼ੁਰੂਆਤ

ਡੇਹਲੋਂ, 23 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕਿਲ੍ਹਾ ਰਾਏਪੁਰ ਤੋਂ ਜੱਸੋਵਾਲ ਸੜਕ ਤੇ ਡੇਰਾ ਹਰੀਸਰ ਨੇੜੇ ਡਰੇਨ ਦੇ ਪੁਲ ਨੂੰ 22 ਫੁੱਟ ਚੌੜਾ ਕਰਨ ਦੀ ਸ਼ੁਰੂਆਤ ਮੰਡੀ ਬੋਰਡ ਵਲੋਂ ਮਾਰਕੀਟ ਕਮੇਟੀ ਚੇਅਰਮੈਨ ਰਣਜੀਤ ਸਿੰਘ ਮਾਂਗਟ ਵਲੋਂ ਕਰਵਾਈ ਗਈ | ਇਸ ਸਮੇਂ ਚੇਅਰਮੈਨ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਕੋਰੋਨਾ ਟੈਸਟ ਲਏ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੇ ਨਿਰਦੇਸ਼ਾਂ ਅਨੁਸਾਰ ਅੱਜ ਥਾਣਾ ਸਦਰ ਦੇ ਸਹਿਯੋਗ ਨਾਲ ਅਮਲੋਹ ਚੌਕ ਖੰਨਾ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਸੈਪਲਿੰਗ ਸਬੰਧੀ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਬਾਹਰੋਂ ਆ ਰਹੇ ...

ਪੂਰੀ ਖ਼ਬਰ »

ਗਊਸ਼ਾਲਾ 'ਚ ਲੱਗੀ ਅੱਗ

ਅਹਿਮਦਗੜ੍ਹ, 23 ਜੂਨ (ਪੁਰੀ, ਰਣਧੀਰ ਸਿੰਘ ਮਹੋਲੀ)-ਸਥਾਨਕ ਜਗੇੜਾ ਰੋਡ ਵਿਖੇ ਸਥਿਤ ਨਵੀਂ ਗਊਸ਼ਾਲਾ ਦੇ ਤੂੜੀ ਵਾਲੇ ਗੋਦਾਮ ਵਿਚ ਬੀਤੀ ਰਾਤ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਅਹਿਮਦਗੜ੍ਹ ਪੇਪਰ ਮਿੱਲ ਅਤੇ ਮਲੇਰਕੋਟਲਾ ਤੋਂ ਆਈ ਗੱਡੀਆਂ ਨੇ ...

ਪੂਰੀ ਖ਼ਬਰ »

ਐਸ.ਐਸ.ਪੀ. ਕੰਵਰਦੀਪ ਕੌਰ ਵਲੋਂ ਪਤਵੰਤੇ ਸ਼ਹਿਰੀਆਂ ਨਾਲ ਮੀਟਿੰਗ

ਅਹਿਮਦਗੜ੍ਹ, 23 ਜੂਨ (ਪੁਰੀ, ਮਹੋਲੀ, ਸੋਢੀ)- ਜ਼ਿਲ੍ਹਾ ਮਲੇਰਕੋਟਲਾ ਦੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਅੱਜ ਇੱਥੇ ਡੀ.ਐਸ.ਪੀ. ਅਹਿਮਦਗੜ੍ਹ ਦੇ ਨਵੇਂ ਦਫ਼ਤਰ ਦੇ ਉਦਘਾਟਨ ਬਾਅਦ ਸ਼ਹਿਰ ਦੇ ਪਤਵੰਤੇ ਲੋਕਾਂ ਅਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਸਰਕਾਰ ਪੇਂਡੂ ਚੌਕੀਦਾਰ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ-ਨੀਲੋਂ

ਖੰਨਾ, 23 ਜੂਨ (ਮਨਜੀਤ ਧੀਮਾਨ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਤਹਿਸੀਲ ਖੰਨਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਚਰਨ ਸਿੰਘ ਦੈਹਿੜੂ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵੀ ਵਿਸ਼ੇਸ਼ ਤੌਰ 'ਤੇ ਪੁੱਜੇ¢ ਇਸ ਮੌਕੇ ...

ਪੂਰੀ ਖ਼ਬਰ »

ਖੇਤਾਂ ਨੂੰ ਸੂਏ ਦਾ ਪਾਣੀ ਨਸੀਬ ਨਾ ਹੋਣ ਕਾਰਨ ਤਿੰਨ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ

ਮਲੌਦ, 23 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਝੋਨੇ ਦੇ ਸੀਜ਼ਨ ਦੌਰਾਨ ਤਿੰਨ ਪਿੰਡ ਸ਼ੀਹਾਂ ਦੌਦ, ਉੱਚੀ ਦੌਦ ਤੇ ਮਾਲੋ ਦੌਦ ਦੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ 10 ਜੂਨ ਤੋਂ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੇ ...

ਪੂਰੀ ਖ਼ਬਰ »

ਲਲੌੜੀ ਕਲਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ

ਖੰਨਾ, 23 ਜੂਨ (ਮਨਜੀਤ ਧੀਮਾਨ)- ਨਜ਼ਦੀਕੀ ਪਿੰਡ ਲਲੌੜੀ ਕਲਾਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ.ਐਮ.ਓ. ਡਾ. ਰਵੀ ਦੱਤ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬਿਜਲੀ ਸਪਲਾਈ ਨਾ ਮਿਲਣ ਕਾਰਨ ਬਿਜਲੀ ਗਰਿੱਡ ਘੇਰਿਆ, ਸੜਕਾਂ ਕੀਤੀਆਂ ਜਾਮ

ਸਮਰਾਲਾ, 23 ਜੂਨ (ਗੋਪਾਲ ਸੋਫਤ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਲਈ ਘੱਟੋ-ਘੱਟ 10 ਘੰਟੇ ਬਿਜਲੀ ਸਪਲਾਈ ਦੇਣ ਦੇ ਐਲਾਨ ਦੇ ਬਾਵਜੂਦ ਵੀ ਬਿਜਲੀ ਨਾ ਮਿਲਣ 'ਤੇ ਅੱਜ ਰੋਹ ਵਿਚ ਭੜਕੇ ਕਿਸਾਨਾਂ ਨੇ ਘੁਲਾਲ ਬਿਜਲੀ ਗਰਿੱਡ ਨੂੰ ਘੇਰ ਲਿਆ ਹੈ ਅਤੇ ਲੁਧਿਆਣਾ-ਚੰਡੀਗੜ ...

ਪੂਰੀ ਖ਼ਬਰ »

ਸਿੰਮੀ ਸਪੋਰਟਸ ਫਿਟਨੈੱਸ ਕਲੱਬ ਨੇ ਮਨਾਇਆ ਯੋਗ ਦਿਵਸ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਏਸ਼ੀਅਨ ਗੇਮਾਂ ਦੀ ਖਿਡਾਰੀ ਸਿੰਮੀ ਬੱਤਾ ਵਲੋਂ ਸੰਚਾਲਿਤ ਸਿੰਮੀ ਸਪੋਰਟਸ ਐਂਡ ਫਿਟਨੈੱਸ ਕਲੱਬ ਦੀਆਂ ਮਹਿਲਾਵਾਂ ਅਤੇ ਬੱਚਿਆਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ¢ ਇਸ ਮੌਕੇ ਕਲੱਬ ਦੇ ਕਰੀਬ 150 ਮੈਂਬਰਾਂ ਨੇ ਭਾਗ ...

ਪੂਰੀ ਖ਼ਬਰ »

ਏ.ਐਸ. ਕਾਲਜ ਆਫ਼ ਐਜੂਕੇਸ਼ਨ ਨੇ ਯੋਗ ਦਿਵਸ ਮਨਾਇਆ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਏ.ਐਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਵਲੋਂ ਆਨਲਾਈਨ ਵੈਬੀਨਾਰ ਰਾਹੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿਚ ਡਾ. ਨੀਰੂ ਮਲਿਕ (ਐਸੋਸੀਏਟ ਪ੍ਰੋਫੈਸਰ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ, ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਵਪਾਰ ਮੰਡਲ ਐਸੋਸੀਏਸ਼ਨ ਵਲੋਂ ਮੀਤ ਪ੍ਰਧਾਨ ਪਾਠਕ ਤੇ ਕੌ ਾਸਲਰ ਬਾਵਾ ਦਾ ਸਨਮਾਨ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)- ਅੱਜ ਸੁਭਾਸ਼ ਬਾਜ਼ਾਰ ਵਪਾਰ ਮੰਡਲ ਐਸੋਸੀਏਸ਼ਨ ਵਲੋਂ ਬਾਜ਼ਾਰ ਦਾ ਦੌਰਾ ਕਰਨ ਪੁੱਜੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਅਤੇ ਕੌਂਸਲਰ ਸੁਰਿੰਦਰ ਬਾਵਾ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਸਨਮਾਨ ਵਿਚੋਂ ਕੀਤਾ ਗਿਆ¢ ਇਸ ...

ਪੂਰੀ ਖ਼ਬਰ »

ਏ.ਐਸ. ਕਾਲਜ ਖੰਨਾ ਵਲੋਂ ਪਲੈਟੀਨਮ ਜੁਬਲੀ ਸਮਾਗਮਾਂ ਮੌਕੇ ਟੀਕਾਕਰਨ ਕੈਂਪ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਖੰਨਾ ਵਲੋਂ ਪਲੈਟੀਨਮ ਜੁਬਲੀ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ¢ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਦੀ ਸੁਯੋਗ ਅਗਵਾਈ ਹੇਠ ਉਲੀਕੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪਹੁੰਚੇ ਕਾਲਜ-ਸੈਕਟਰੀ ਤਜਿੰਦਰ ਸ਼ਰਮਾ ਨੇ ਵਿਦਿਆਰਥੀਆਂ ਦੀ ਸਿਹਤ-ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੇ ਸਾਰਥਿਕ ਕਦਮ ਉਠਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ¢ ਕਾਲਜ-ਪਿ੍ੰਸੀਪਲ ਡਾ. ਆਰ.ਐਸ. ਝਾਂਜੀ ਵਲੋਂ ਇਸ ਟੀਕਾਕਰਨ ਕੈਂਪ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਦੀ ਇਸ ਪਹਿਲ-ਕਦਮੀ ਦੀ ਸ਼ਲਾਘਾ ਕੀਤੀ¢ ਇਸ ਮੌਕੇ ਟੀਕਾਕਰਨ ਕੈਂਪ ਦੀ ਪ੍ਰਬੰਧਕੀ ਕਮੇਟੀ ਵਲੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਦੀ ਸਹੂਲਤ ਲਈ ਲੋੜੀਂਦੇ ਇੰਤਜ਼ਾਮਾਤ ਕੀਤੇ ਗਏ¢ ਇਸ ਕੈਂਪ ਵਿਚ ਕੁੱਲ 78 ਵਿਦਿਆਰਥੀਆਂ ਅਤੇ ਸਟਾਫ਼-ਮੈਂਬਰਾਂ ਨੂੰ ਵੈਕਸੀਨ ਲਗਾਈ ਗਈ¢ ਇਸ ਮੌਕੇ ਕਾਲਜ-ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ਕੈਂਪ ਵਿਚ ਸ਼ਾਮਿਲ ਸਿਹਤ-ਮੁਲਾਜ਼ਮਾਂ ਮੀਨੂ ਰਾਣੀ, ਮੀਨਾ ਕੁਮਾਰੀ ਅਤੇ ਕਮਲਜੀਤ ਕੌਰ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ |
ਹੋਟਲ ਐਂਡ ਮੈਰਿਜ ਪੈਲੇਸ ਐਸੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਲਗਾਇਆ ਟੀਕਾਕਰਨ ਕੈਂਪ
ਖੰਨਾ, (ਹਰਜਿੰਦਰ ਸਿੰਘ ਲਾਲ)- ਸਿਹਤ ਵਿਭਾਗ ਵਲੋਂ ਹੋਟਲ ਐਂਡ ਮੈਰਿਜ ਪੈਲੇਸ ਐਸੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਗਰੀਨ ਲੈਂਡ ਹੋਟਲ ਭੱਟੀਆਂ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਦਾ ਆਰੰਭ ਐਸੋਸੀਏਸ਼ਨ ਦੇ ਪ੍ਰਧਾਨ ਪਵਿੱਤਰ ਸਿੰਘ ਗਿੱਲ ਤੇ ਚੇਅਰਮੈਨ ਪਰਮਜੀਤ ਸਿੰਘ ਨੇ ਕੀਤਾ¢ ਪਵਿੱਤਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਕਦਮਾਂ ਨਾਲ ਕੋਰੋਨਾ ਮਹਾਂਮਾਰੀ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ | ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਦੇਸ਼ ਦੇ ਹਰ ਨਾਗਰਿਕ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਜਿਸ ਨਾਲ ਹੀ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਸਿਹਤ ਵਿਭਾਗ ਤੋਂ ਏ.ਐਨ.ਐਮ. ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ 59 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ | ਇਸ ਮੌਕੇ ਕੁਲਵਿੰਦਰ ਸਿੰਘ ਗਿੱਲ ਜਨਰਲ ਸਕੱਤਰ, ਹਰਦੇਵ ਸਿੰਘ ਮੀਤ ਪ੍ਰਧਾਨ, ਲਖਵੀਰ ਸਿੰਘ, ਜਸਦੇਵ ਸਿੰਘ, ਸੁਖਵੀਰ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਲਾਲੀ, ਗੌਤਮ ਗੁਪਤਾ, ਵਿਵੇਕ ਗੁਪਤਾ, ਇੰਦਰਪਾਲ ਸਿੰਘ, ਨਰੇਸ਼ ਵਿੱਜ, ਰਜਨੀਸ਼ ਕੁਮਾਰ, ਅਰਵਿੰਦਰ ਸਿੰਘ, ਨਿਸ਼ੀ, ਆਸ਼ਾ ਵਰਕਰ ਸਰੋਜ ਰਾਣੀ, ਅਨੀਤਾ ਰਾਣੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

15 ਸਾਲ ਬਾਅਦ ਮੁਰੰਮਤ ਹੋਈ ਸੜਕ ਰਾਤੋ-ਰਾਤ ਫਿਰ ਸੀਵਰੇਜ ਲਈ ਪੁੱਟੀ

ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਤਰਸਯੋਗ ਹਾਲਤ ਕਾਰਨ ਖੰਨਾ-ਸਮਰਾਲਾ ਰੋਡ ਤੋਂ ਲੋਕ ਪ੍ਰੇਸ਼ਾਨ ਹਨ¢ ਇਸ ਦੀ ਮੁਰੰਮਤ ਕਰਵਾਉਣ ਲਈ ਇਲਾਕੇ ਭਰ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਇਸ ਸੜਕ ਉੱਪਰ ਜਾਮ ਲਗਾ ਕੇ ਧਰਨੇ ...

ਪੂਰੀ ਖ਼ਬਰ »

ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ-ਬਲੱਗਣ, ਗਰੇਵਾਲ

ਸਮਰਾਲਾ, 23 ਜੂਨ (ਗੋਪਾਲ ਸੋਫਤ)-ਪੰਜਾਬ ਭਰ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਹੜਤਾਲ 'ਤੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੀ ਹਮਾਇਤ ਲਈ ਲਗਪਗ ਸਾਰੀਆਂ ਵਿਰੋਧੀ ਰਾਜਸੀ ਪਾਰਟੀਆਂ ਖੁੱਲ੍ਹ ਕੇ ਨਿੱਤਰ ਪਈਆਂ ਹਨ | ਸਫ਼ਾਈ ਕਾਮਿਆਂ ਨੇ ਅੱਜ ਨਗਰ ਕੌਂਸਲ ਅੱਗੇ ...

ਪੂਰੀ ਖ਼ਬਰ »

ਕਾਮਰੇਡ ਨਿਧਾਨ ਸਿੰਘ ਉਰਫ਼ ਬਚਨ ਸਿੰਘ ਦੀ ਬਰਸੀ ਮਨਾਈ

ਰਾੜਾ ਸਾਹਿਬ, 23 ਜੂਨ (ਸਰਬਜੀਤ ਸਿੰਘ ਬੋਪਾਰਾਏ)–ਪਿੰਡ ਘੁਡਾਣੀ ਕਲਾਂ ਦੇ ਕਾਮਰੇਡ ਨਿਧਾਨ ਸਿੰਘ ਉਰਫ਼ ਬਚਨ ਸਿੰਘ ਨੂੰ 23 ਜੂਨ 1991 ਨੂੰ ਪੰਜਾਬ 'ਚ ਕਾਲੇ ਦਿਨਾਂ ਦੇ ਦੌਰ ਦੌਰਾਨ ਸਮਾਜ ਵਿਰੋਧੀਆਂ ਵਲੋਂ ਰਾਤ ਭਰ ਤਸੀਹੇ ਦੇ ਕੇ ਪਿੰਡ ਘੁਡਾਣੀ ਕਲਾਂ 'ਚ ਹੀ ਬੋਹੜ ਨਾਲ ...

ਪੂਰੀ ਖ਼ਬਰ »

ਬਲਾਕ ਪੰਚਾਇਤ ਸੰਮਤੀ ਮਲੌਦ ਦੀ ਮੀਟਿੰਗ

ਮਲੌਦ, 23 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਪੰਚਾਇਤ ਸੰਮਤੀ ਮਲੌਦ ਅਧੀਨ ਪੈਂਦੇ 48 ਪਿੰਡਾਂ ਨੂੰ 81 ਲੱਖ 67 ਹਜ਼ਾਰ 246 ਰੁਪਏ 15 ਵੇਂ ਵਿੱਤ ਕਮਿਸ਼ਨ ਰਾਹੀਂ ਗ੍ਰਾਮ ਪੰਚਾਇਤਾਂ ਦੇ ਸਿੱਧੇ ਖਾਤਿਆਂ ਵਿਚ ਪਾ ਕੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ-ਕਾਰਜਾਂ ਦੇ ਕੰਮਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX