ਤਾਜਾ ਖ਼ਬਰਾਂ


ਸਿੱਧੂ ਅਤੇ ਚੰਨੀ ਦੋਵੇਂ ਹੋਣਗੇ 2022 ਦੀਆਂ ਚੋਣਾਂ ਵਿਚ ਚਿਹਰਾ - ਰਣਦੀਪ ਸਿੰਘ ਸੁਰਜੇਵਾਲਾ
. . .  0 minutes ago
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਕਾਂਗਰਸ ਦਾ ਚਿਹਰਾ...
ਰੂਸ : ਯੂਨੀਵਰਸਿਟੀ ਦੇ ਕੈਂਪਸ ਵਿਚ ਹੋਈ ਗੋਲੀਬਾਰੀ , ਅੱਠ ਲੋਕਾਂ ਦੀ ਮੌਤ
. . .  34 minutes ago
ਮਾਸਕੋ, 20 ਸਤੰਬਰ - ਰੂਸ ਦੇ ਸ਼ਹਿਰ ਪੇਰਮ ਦੀ ਇਕ ਯੂਨੀਵਰਸਿਟੀ ਦੇ ਕੈਂਪਸ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਇਸ ਘਟਨਾ ਵਿਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ਨਿਕਲੇ
. . .  46 minutes ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ....
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਨੇ ਗਠਿਤ ਕੀਤੀ 5 ਮੈਂਬਰੀ ਕਮੇਟੀ
. . .  47 minutes ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਕਰਨੈਲ ਸਿੰਘ) - ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ 'ਤੇ ਵਿਸਥਾਰ ਨਾਲ ਵਿਚਾਰ ਕਰਨ ਉਪਰੰਤ ਮਾਹਿਰਾਂ ਦੀ 5 ਮੈਂਬਰੀ ਕਮੇਟੀ ਦਾ ਗਠਿਤ ਕੀਤਾ...
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਗੁਰਧਾਮ ਯਾਤਰਾ ਲਈ ਹੋਏ ਰਵਾਨਾ
. . .  59 minutes ago
ਅੰਮ੍ਰਿਤਸਰ,20 ਸਤੰਬਰ(ਜਸਵੰਤ ਜੱਸ) ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ...
ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾਏ ਗਏ
. . .  about 1 hour ago
ਚੰਡੀਗੜ੍ਹ, 20 ਸਤੰਬਰ - ਨਵੇਂ ਮੁੱਖ ਮੰਤਰੀ ਬਣਦੀਆਂ ਹੀ ਸੀ.ਐਮ.ਓ. ਵਿਚ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ | ਹੁਸਨ ਲਾਲ ਨੂੰ ਨਵੇਂ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਅਤੇ ਰਾਹੁਲ ਤਿਵਾੜੀ ਨੂੰ ਸਪੈਸ਼ਲ....
ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ। ਪਿੰਡਾਂ 'ਚ ਹੁਣ ਨਹੀਂ ਆਵੇਗਾ....
ਮੇਰੀ ਅਪੀਲ 'ਤੇ ਸਾਰੇ ਕਰਮਚਾਰੀ ਹੜਤਾਲਾਂ ਬੰਦ ਕਰ ਕੇ ਆਪਣੇ ਕੰਮ 'ਤੇ ਆ ਜਾਣ - ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਮੇਰਾ ਬਿਸਤਰਾ ਮੇਰੀ ਗੱਡੀ ਵਿਚ ਹੀ ਲੱਗਾ ਹੋਇਆ ਹੈ ਅਤੇ ਮੈਂ ਦੋ ਦਿਨ ਪੱਕਾ ਦਫ਼ਤਰ ਵਿਚ ਰਹਾਂਗਾ ...
ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੀਤਾ ਧੰਨਵਾਦ
. . .  48 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਾਬਕਾ ਪ੍ਰਧਾਨਾਂ ਅਤੇ ਹਾਈਕਮਾਨ ਦਾ...
ਹਰੇਕ ਵਿਅਕਤੀ ਨੂੰ ਥਾਣੇ ਅੰਦਰ ਇਨਸਾਫ਼ ਮਿਲੇਗਾ ਤੇ ਦੋਸ਼ੀ ਅੰਦਰ ਜਾਣਗੇ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ। ਹਾਈ ਕਮਾਨ ਵਲੋਂ ਦਿੱਤੇ 18 ਨੁਕਾਤੀ ਇਕ-ਇਕ ਕਰਕੇ ਪੂਰੇ ਹੋਣਗੇ। ਗ਼ਰੀਬਾਂ ਨੂੰ ਪਾਣੀ ਦਾ ਬਿੱਲ ਨਹੀਂ ਆਵੇਗਾ....
ਚੰਨੀ ਨੇ ਕੀਤੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਪੰਜਾਬ ਦੀ ਖੇਤੀਬਾੜੀ 'ਤੇ ਆਂਚ ਆਊ ਤਾਂ ਪੰਜਾਬ ਦੇ ਕਿਸਾਨ ਨੂੰ ਮੈਂ ਆਪਣਾ ਗਲ ਵੱਢ ਕੇ ਦੇ ਦਵਾਂਗਾ....
ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ, ਨਾ ਕਿ ਅਮੀਰਾਂ ਦਾ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ | ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹਾਂ | ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਹੀ ਮੈਨੂੰ ਮਿਲਣ ਨਾ ਕਿ ਰੇਤੇ ...
ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ | ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈੱਸ ਕਾਨਫ਼ਰੰਸ ...
'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਗਈ ਪ੍ਰੈੱਸ ...
ਹਾਈਕਮਾਨ ਦਾ ਚੰਨੀ ਵਲੋਂ ਕੀਤਾ ਗਿਆ ਧੰਨਵਾਦ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਕੀਤੀ ਜਾ ਰਹੀ ਹੈ | ਇਸ ਮੌਕੇ ਚੰਨੀ ਵਲੋਂ ਹਾਈ...
ਕੈਪਟਨ ਅਮਰਿੰਦਰ ਸਿੰਘ ਨੂੰ 4 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ
. . .  about 1 hour ago
ਅੰਮ੍ਰਿਤਸਰ 20 ਸਤੰਬਰ(ਜਸਵੰਤ ਸਿੰਘ ਜੱਸ) ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਾਉਣ ਦੇ ਮਾਮਲੇ ਵਿਚ ਸਾਬਕਾ....
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ਭਰਿਆ ਫ਼ੈਸਲਾ - ਅਸ਼ਵਨੀ ਸ਼ਰਮਾ
. . .  about 1 hour ago
ਪਠਾਨਕੋਟ, 20 ਸਤੰਬਰ (ਚੌਹਾਨ ) - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼...
ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਵਾਰਤਾ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਵਾਰਤਾ ਕੀਤੀ...
ਚਰਨਜੀਤ ਸਿੰਘ ਚੰਨੀ ਨੂੰ ਮਿਲੇ ਪੰਜਾਬ ਦੇ ਡੀ.ਜੀ.ਪੀ.
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁਲਾਕਾਤ ...
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  about 2 hours ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਵਿਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਮਾਨਸਾ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਧਰਨੇ 267ਵੇਂ ਦਿਨ 'ਚ ਸ਼ਾਮਿਲ

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਤਿੰਨ ਖੇਤੀ ਕਾਨੂੰਨ ਰੱਦ ਅਤੇ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਦੇ ਧਰਨੇ 267ਵੇਂ ਦਿਨ 'ਚ ਸ਼ਾਮਿਲ ਹੋ ਗਏ ਹਨ | ਸਥਾਨਕ ਰੇਲਵੇ ਪਾਰਕ 'ਚ ਸੰਬੋਧਨ ਕਰਦਿਆਂ ਸੁਖਚਰਨ ...

ਪੂਰੀ ਖ਼ਬਰ »

ਕਮਿਊਨਿਸਟਾਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਮਹਿੰਗਾਈ ਖ਼ਿਲਾਫ਼ ਕੀਤਾ ਅਰਥੀ ਫੂਕ ਮੁਜ਼ਾਹਰਾ

ਬੁਢਲਾਡਾ, 23 ਜੂਨ (ਸਵਰਨ ਸਿੰਘ ਰਾਹੀ)- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਲੋਂ ਵਧਦੀ ਮਹਿੰਗਾਈ, ਤੇਲ ਦੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ 'ਚ ਮਨਾਏ ਜਾ ਰਹੇ ਰੋਸ ਪੰਦ੍ਹਰਵਾੜੇ ਤਹਿਤ ਇੱਥੇ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ...

ਪੂਰੀ ਖ਼ਬਰ »

ਜਥੇਦਾਰ ਮਨਜੀਤ ਸਿੰਘ ਬੱਪੀਆਣਾ ਸ਼੍ਰੋਮਣੀ ਅਕਾਲੀ ਦਲ (ਸ) ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਟਕਸਾਲੀ ਅਕਾਲੀ ਆਗੂ ਕਰ ਕੇ ਜਾਣੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਨੇ ਵਿਧਾਇਕ ਦਾ ਪੁਤਲਾ ਸਾੜਿਆ

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਦੇ 43ਵੇਂ ਦਿਨ ਸਥਾਨਕ ਬੱਸ ਸਟੈਂਡ ਤੋਂ ਜ਼ਿਲ੍ਹਾ ਕਚਹਿਰੀਆਂ ਤੱਕ ਰੋਸ ਮਾਰਚ ਕੱਢਿਆ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ | ...

ਪੂਰੀ ਖ਼ਬਰ »

4 ਜੁਲਾਈ ਦੀ ਪਟਿਆਲਾ ਰੈਲੀ ਸਬੰਧੀ ਮੀਟਿੰਗ

ਬੁਢਲਾਡਾ, 23 ਜੂਨ (ਨਿ. ਪ. ਪ.)- 4 ਜੁਲਾਈ ਦੀ ਪਟਿਆਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਕੰਪਿਊਟਰ ਅਧਿਆਪਕ ਯੂਨੀਅਨ ਬਲਾਕ ਬੁਢਲਾਡਾ ਦੀ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਦੇ ਆਈ.ਆਰ., ਏ.ਸੀ.ਪੀ., ਸੀ.ਪੀ.ਐਫ. ਤੇ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਲਾਗੂ ਕਰਨ ਦੀ ਮੰਗ

ਮਾਨਸਾ, 23 ਜੂਨ (ਸ.ਰਿ.)- ਮੁੱਖ ਮੰਤਰੀ ਪੰਜਾਬ ਵਲੋਂ ਮਾਰਚ ਮਹੀਨੇ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਕੀਤੀਆਂ ਅੰਤਰ ਜ਼ਿਲ੍ਹਾ ਬਦਲੀਆਂ 3 ਮਹੀਨੇ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਹੋਈਆਂ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ, ...

ਪੂਰੀ ਖ਼ਬਰ »

ਸਰਕਾਰੀ ਡਾਕਟਰਾਂ ਨੇ ਐਨ.ਪੀ.ਏ. ਦੀ ਕਟੌਤੀ ਦੇ ਵਿਰੋਧ 'ਚ ਰੋਸ ਪ੍ਰਗਟਾਇਆ

ਮਾਨਸਾ, 23 ਜੂਨ (ਸਟਾਫ਼ ਰਿਪੋਰਟਰ)- ਜ਼ਿਲੇ੍ਹ ਦੇ ਮੈਡੀਕਲ, ਆਯੁਰਵੈਦਿਕ, ਡੈਂਟਲ ਅਤੇ ਵੈਟਰਨਰੀ ਡਾਕਟਰਾਂ ਵਲੋਂ 6ਵੇਂ ਤਨਖ਼ਾਹ ਕਮਿਸ਼ਨ 'ਚ ਐਨ.ਪੀ.ਏ. ਦੀ ਕਟੌਤੀ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ | ਡਾ: ਰਣਜੀਤ ਸਿੰਘ ਰਾਏ ਤੇ ਡਾ: ਬਲਦੇਵ ਰਾਜ ਮਾਨਸਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਨਾਲ 3 ਮੌਤਾਂ

ਮਾਨਸਾ, 23 ਜੂਨ (ਸ. ਰਿ.)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਜਿੱਥੇ ਅੱਜ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 11 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ | 20 ਕੋਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ | ਇਸ ਵਕਤ ਜ਼ਿਲੇ੍ਹ 'ਚ 173 ਸਰਗਰਮ ਕੇਸ ਹਨ | ...

ਪੂਰੀ ਖ਼ਬਰ »

ਐੱਸ.ਐੱਸ.ਡੀ. ਕਾਲਜ ਭੋਖੜਾ ਵਿਖੇ ਵੈਕਸੀਨ ਕੈਂਪ 26 ਨੂੰ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)- ਐੱਸ. ਐੱਸ. ਡੀ. ਸਭਾ ਬਠਿੰਡਾ ਦੇ ਯਤਨਾਂ ਸਦਕਾ ਐੱਸ. ਐੱਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਬਠਿੰਡਾ ਵਿਖੇ 26 ਜੂਨ ਨੂੰ ਸਿਵਲ ਹਸਪਤਾਲ ਗੋਨਿਆਣਾ ਦੇ ਐੱਸ. ਐੱਮ. ਓ. ਅਨਿਲ ਗੋਇਲ ਦੀ ਟੀਮ ਵਲੋਂ ਮੁਫ਼ਤ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਹ ਵੈਕਸੀਨੇਸ਼ਨ 18 ਸਾਲ ਤੋਂ ਉਪਰ ਦੀ ਉਮਰ ਦਾ ਹਰ ਵਿਅਕਤੀ ਆਪਣਾ ਆਧਾਰ ਕਾਰਡ ਦਿਖਾਕੇ ਕਾਲਜ ਕੈਂਪਸ ਵਿਖੇ ਆ ਕੇ ਲਗਵਾ ਸਕਦਾ ਹੈ | ਕੋਰੋਨਾ ਦੇ ਇਸ ਸੰਕਟਮਈ ਸਮੇਂ ਵਿਚ ਹਸਪਤਾਲਾਂ ਵਿਚ ਲਾਈਨਾਂ ਵਿਚ ਲੱਗਕੇ ਟੀਕਾ ਲਗਵਾਉਣ ਨਾਲੋਂ ਬਿਹਤਰ ਹੈ ਕਿ ਲਾਗਲੇ ਪਿੰਡਾਂ ਅਤੇ ਗੋਨਿਆਣਾ ਦੇ ਵਸਨੀਕ ਕਾਲਜ ਵਿਚ ਆ ਕੇ ਟੀਕਾ ਲਗਵਾ ਸਕਦੇ ਹਨ |

ਖ਼ਬਰ ਸ਼ੇਅਰ ਕਰੋ

 

ਕਿਰਾਏਦਾਰਾਂ ਦਾ ਵੇਰਵਾ ਦਰਜ ਕਰਵਾਉਣ ਦੇ ਹੁਕਮ

ਮਾਨਸਾ, 23 ਜੂਨ (ਸ.ਰਿ.)- ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਖਪ੍ਰੀਤ ਸਿੰਘ ਸਿੱਧੂ ਨੇ ਧਾਰਾ 144 ਅਧੀਨ ਅਧਿਕਾਰਾਂ ਤਹਿਤ ਮਕਾਨ ਮਾਲਕਾਂ ਨੂੰ ਹੁਕਮ ਕੀਤੇ ਹਨ ਕਿ ਜੋ ਵੀ ਮਕਾਨ ਕਿਰਾਏ 'ਤੇ ਦਿੱਤੇ ਹੋਣ ਜਾਂ ਭਵਿੱਖ ਵਿਚ ਦਿੱਤੇ ਜਾਣੇ ਹਨ | ਉਨ੍ਹਾਂ ਵਿਚ ਰਹਿਣ ਵਾਲੇ ...

ਪੂਰੀ ਖ਼ਬਰ »

700 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀ ਦਬੋਚੇ

ਸੰਗਤ ਮੰਡੀ, 23 ਜੂਨ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਵਲੋਂ ਮੰਡੀ ਡੱਬਵਾਲੀ ਨੇੜੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਦੋ ਵਿਅਕਤੀਆਂ ਨੂੰ 700 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ...

ਪੂਰੀ ਖ਼ਬਰ »

ਛੇਵੇਂ ਪੇ ਕਮਿਸ਼ਨ ਦੇ ਖਿਲਾਫ਼ ਸਰਕਾਰੀ ਡਾਕਟਰਾਂ ਵਲੋਂ ਦੂਜੇ ਦਿਨ ਵੀ ਧਰਨਾ ਪ੍ਰਦਰਸ਼ਨ

ਬਠਿੰਡਾ, 23 ਜੂਨ (ਅਵਤਾਰ ਸਿੰਘ)- ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖਿਲਾਫ਼ ਕਈ ਵਿਭਾਗਾਂ ਦੇ ਮੁਲਾਜ਼ਮ ਜਥੇਬੰਦੀਆਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਉੱਥੇ ਹੀ ਡਾਕਟਰਾਂ ਨੇ ਦੂਜੇ ਦਿਨ ਪੇ ਸਕੇਲ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸੀ. ...

ਪੂਰੀ ਖ਼ਬਰ »

ਕੁਝ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਮਿਲੀ

ਬੁਢਲਾਡਾ 23 ਜੂਨ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)- ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸਥਾਨਕ ਸ਼ਹਿਰ ਦੇ ਨੌਜਵਾਨ ਦੀ ਲਾਸ਼ ਅੱਜ ਟੋਹਾਣਾ-ਫਤਿਆਬਾਦ ਨਹਿਰ 'ਚੋਂ ਮਿਲਣ ਦੀ ਖ਼ਬਰ ਹੈ | ਥਾਣਾ ਸ਼ਹਿਰੀ ਬੁਢਲਾਡਾ ਮੁਖੀ ਤਰਨਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਸੰਜੀਵ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ 50 ਹਜ਼ਾਰ ਦੀ ਚੋਰੀ

ਗੋਨਿਆਣਾ, 23 ਜੂਨ (ਲਛਮਣ ਦਾਸ ਗਰਗ)-ਬੀਤੀ ਰਾਤ ਨਜ਼ਦੀਕੀ ਪਿੰਡ ਨੇਹੀਂਆਂ ਵਾਲਾ ਵਿਖੇ ਇਕ ਚੋਰ ਗਰੋਹ ਨੇ ਕਰਿਆਨੇ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਕੇ 50 ਹਜ਼ਾਰ ਦੇ ਕਰੀਬ ਸਾਮਾਨ ਦੀ ਚੋਰੀ ਕਰ ਲਈ | ਪਿੰਡ ਨੇਹੀਂਆਂ ਵਾਲਾ ਵਿਖੇ ਕਰਿਆਨੇ ਦੀ ਦੁਕਾਨ (ਹੈਪੀ ...

ਪੂਰੀ ਖ਼ਬਰ »

ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਲਈ ਮੰਗ ਪੱਤਰ ਦਿੱਤੇ

ਬੁਢਲਾਡਾ, 23 ਜੂਨ (ਰਾਹੀ)- ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ (ਉਗਰਾਹਾਂ) ਦੇ ਆਗੂਆਂ ਨੇ ਸਥਾਨਕ ਪਾਵਰਕਾਮ ਐਕਸੀਅਨ ਨੂੰ ਵੱਖੋ-ਵੱਖਰੇ ਮੰਗ ਪੱਤਰ ਦੇ ਕੇ ਝੋਨੇ ਦੀ ਲਵਾਈ ਲਈ ਪੂਰੀ ਬਿਜਲੀ ਸਪਲਾਈ ਦੇਣ ...

ਪੂਰੀ ਖ਼ਬਰ »

ਝੋਨੇ ਦੀ ਬਿਜਾਈ ਲਈ ਨਹੀਂ ਮਿਲ ਰਹੀ 8 ਘੰਟੇ ਬਿਜਲੀ

ਬਰੇਟਾ, 23 ਜੂਨ (ਪਾਲ ਸਿੰਘ ਮੰਡੇਰ)- ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਲਈ ਨਿਰਵਿਘਨ 8 ਘੰਟੇ ਟਿਊਬਵੈੱਲ ਲਈ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੇ ਚੱਲਦਿਆਂ 10 ਜੂਨ ਤੋਂ ਕਿਸਾਨਾਂ ਨੇ ਜੰਗੀ ਪੱਧਰ 'ਤੇ ਝੋਨੇ ਦੀ ਲਵਾਈ (ਬਿਜਾਈ) ਸ਼ੁਰੂ ਕਰ ਦਿੱਤੀ ਪਰ ਹੁਣ ...

ਪੂਰੀ ਖ਼ਬਰ »

ਨਗਰ ਕੌਂਸਲ ਦੇ ਦੁਕਾਨਦਾਰਾਂ ਖ਼ਿਲਾਫ਼ ਮਤੇ ਦਾ ਅਕਾਲੀ ਦਲ ਕਰੇਗਾ ਸਖ਼ਤ ਵਿਰੋਧ-ਰਾਜੇਸ਼ ਸਿੰਗਲਾ

ਬਰੇਟਾ, 23 ਜੂਨ (ਪਾਲ ਸਿੰਘ ਮੰਡੇਰ)- ਕੋਰੋਨਾ ਮਹਾਂਮਾਰੀ ਕਾਰਨ ਪਹਿਲਾਂ ਤੋਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ 'ਤੇ ਨਗਰ ਕੌਂਸਲ ਵਲੋਂ ਹੁਣ ਨਵੇਂ ਫ਼ਰਮਾਨ ਜਾਰੀ ਕਰ ਕੇ ਗਰੀਬ ਛੋਟੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ...

ਪੂਰੀ ਖ਼ਬਰ »

ਡੀ.ਟੀ.ਐੱਫ. ਵਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ

ਮਾਨਸਾ, 23 ਜੂਨ (ਸ. ਰਿ.)- ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਮਾਨਸਾ ਵਲੋਂ ਸਿੱਖਿਆ ਵਿਭਾਗ ਵਿਚ ਪਿਛਲੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਵੱਖ ਵੱਖ ਕੈਟਾਗਰੀਆਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ | ਡੀ.ਟੀ.ਐੱਫ. ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ, 9 ਗਿ੍ਫ਼ਤਾਰ

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ ਵੱਖ ਨਸ਼ੀਲੇ ਪਦਾਰਥ ਬਰਾਮਦ ਕਰ ਕੇ 9 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਮੁਕੱਦਮੇ ਦਰਜ ਕੀਤੇ ਹਨ | ਡਾ: ਨਰਿੰਦਰ ਭਾਰਗਵ ਐੱਸ.ਐੱਸ.ਪੀ. ਮਾਨਸਾ ਨੇ ਦੱਸਿਆ ...

ਪੂਰੀ ਖ਼ਬਰ »

ਵਿਦਿਆਰਥੀ ਨੇ ਆਨਲਾਈਨ ਸਲੋਗਨ ਮੁਕਾਬਲਾ ਜਿੱਤਿਆ

ਬੁਢਲਾਡਾ, 23 ਜੂਨ (ਨਿ. ਪ. ਪ.)- ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਉਤਸ਼ਾਹਿਤ ਕਰਨ ਸਬੰਧੀ ਚੋਣ ਕਮਿਸ਼ਨ ਵਲੋਂ ਕਰਵਾਏ ਗਏ ਆਨਲਾਈਨ ਸਲੋਗਨ ਤੇ ਮਾਟੋ ਮੁਕਾਬਲਿਆਂ 'ਚ ਸਥਾਨਕ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਵੈਭਵ ...

ਪੂਰੀ ਖ਼ਬਰ »

ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰਾਂਗੇ- ਸਮਰਾ

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਜਾਣ-ਬੁੱਝ ਕੇ ਨੰਬਰਦਾਰਾਂ ਦੀਆਂ ਮੰਨੀਆਂ ਮੰਗਾਂ ਨੂੰ ਲਟਕਾ ਰਹੀ ਹੈ | ਇੱਥੇ ਯੂਨੀਅਨ ਦੀ ਮਾਲਵਾ ਜ਼ੋਨ ਦੀ ...

ਪੂਰੀ ਖ਼ਬਰ »

ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ- ਐੱਸ.ਪੀ.

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ | ਨਸ਼ੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੀ ਨਹੀਂ ਬਲਕਿ ਸਮਾਜ 'ਚ ਵੀ ਉਥਲ-ਪੁਥਲ ਕਰ ਦਿੰਦੇ ਹਨ | ਇਹ ਪ੍ਰਗਟਾਵਾ ਰਾਕੇਸ਼ ਕੁਮਾਰ ਐੱਸ.ਪੀ. (ਪੀ.ਬੀ.ਆਈ.) ਨੇ ...

ਪੂਰੀ ਖ਼ਬਰ »

ਪਾਬੰਦੀਆਂ ਦੇ ਹੁਕਮ ਲਾਗੂ

ਮਾਨਸਾ, 23 ਜੂਨ (ਸ. ਰਿ.)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਖਪ੍ਰੀਤ ਸਿੰਘ ਸਿੱਧੂ ਨੇ ਧਾਰਾ 144 ਤਹਿਤ ਜਨਤਕ ਥਾਵਾਂ 'ਤੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਨਾਅਰੇ ਲਗਾਉਣ, ਭੜਕਾਊ ਭਾਸ਼ਣ ਦੇਣ ਜਾਂ ਉਤੇਜਿਤ ਸ਼ਬਦਾਂ ਦਾ ਇਸਤੇਮਾਲ ਕਰਨ 'ਤੇ ਪਾਬੰਦੀ ਲਗਾਈ ...

ਪੂਰੀ ਖ਼ਬਰ »

ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ- ਡੀ.ਐੱਸ.ਪੀ. ਗਿੱਲ

ਮਾਨਸਾ, 23 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਭਾਵੇਂ ਕੋਵਿਡ-19 ਦੇ ਚੱਲਦਿਆਂ ਮੌਤ ਦਰ ਤੇ ਨਵੇਂ ਕੇਸਾਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਹੈ ਪਰ ਸੰਭਾਵੀ ਤੀਜੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ | ਇਹ ਪ੍ਰਗਟਾਵਾ ਹਰਜਿੰਦਰ ਸਿੰਘ ਗਿੱਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX