ਤਾਜਾ ਖ਼ਬਰਾਂ


ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 minute ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  9 minutes ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  7 minutes ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  34 minutes ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  43 minutes ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  58 minutes ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 1 hour ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 1 hour ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ
. . .  about 1 hour ago
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਬੀਬੀਆਂ ਵਲੋਂ ਕੀਤੀ ਜਾ ਰਹੀ ...
ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਖੇ ਕੁਲਬੀਰ ਸਿੰਘ ਮੱਤਾ ਨੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ) - ਪੰਜਾਬ ਮੰਡੀ ਬੋਰਡ ਫ਼ਿਰੋਜਪੁਰ ਡਵੀਜ਼ਨ ਦੇ ਅਫ਼ਸਰ ਕੁਲਬੀਰ ਸਿੰਘ ਮੱਤਾ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ...
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
. . .  about 1 hour ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
. . .  about 2 hours ago
ਚੰਡੀਗੜ੍ਹ, 28 ਸਤੰਬਰ (ਗੁਰਿੰਦਰ) - ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ...
ਮੁੱਖ ਮੰਤਰੀ ਚੰਨੀ ਦੀ ਕੋਠੀ ਵਲ ਵੱਧ ਰਹੇ ਅਧਿਆਪਕ, ਪੁਲੀਸ ਵਲੋਂ ਰੋਕਣ ਦੇ ਯਤਨ ਜਾਰੀ
. . .  about 2 hours ago
ਖਰੜਾ, 28 ਸਤੰਬਰ (ਜੰਡਪੁਰੀ) - ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਖਰੜ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਊਂਸੀਪਲ ਪਾਰਕ ਵਿਖੇ ਧਰਨਾ ਲਗਾਇਆ ਹੋਇਆ...
ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰੀ ਦੇਸੂਜੋਧਾ ਪੁਲਿਸ ਚੌਕੀ
. . .  about 2 hours ago
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪਿੰਡ ਦੇਸੂਜੋਧਾ ਵਿਚ ਵੱਡੇ ਪੱਧਰ 'ਤੇ ਚਿੱਟਾ ਨਸ਼ਾ ਤਸਕਰੀ ਅਤੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੇ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ...
ਕੈਪਟਨ ਦੇ ਮੀਡੀਆ ਸਲਾਹਕਾਰ ਦਾ ਕੈਪਟਨ ਦੀ ਦਿੱਲੀ ਫੇਰੀ 'ਤੇ ਵੱਡਾ ਬਿਆਨ
. . .  about 2 hours ago
ਚੰਡੀਗੜ੍ਹ, 28 ਸਤੰਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ 'ਤੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਇਕ ਨਿੱਜੀ ਦੌਰਾ ਹੈ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਹੋਵੇਗੀ ਕੱਲ੍ਹ ਸਰਕਾਰ ਦੀ ਬੈਠਕ
. . .  about 2 hours ago
ਚੰਡੀਗੜ੍ਹ, 28 ਸਤੰਬਰ - ਕਿਸਾਨੀ ਮੰਗਾਂ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਕੱਲ੍ਹ ਪੰਜਾਬ ਸਰਕਾਰ ਦੀ ਬੈਠਕ ...
ਚੋਹਲਾ ਸਾਹਿਬ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ
. . .  about 2 hours ago
ਚੋਹਲਾ ਸਾਹਿਬ, 27 ਸਤੰਬਰ (ਬਲਵਿੰਦਰ ਸਿੰਘ ਚੋਹਲਾ) - ਇਤਿਹਾਸਿਕ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਗੁਰੂ ਅਰਜਨ ਦੇਵ ਜੀ ਸਟੇਡੀਅਮ ਦੇ ਬਾਹਰ 30-40 ਨੌਜਵਾਨਾਂ ਦੇ ਦੋ ਗਰੁੱਪ ਵਿਚ ਆਹਮੋ-ਸਾਹਮਣੇ ਗੋਲੀਆਂ ਚੱਲਣ ਦਾ ਸਮਾਚਾਰ...
ਸੁਖਬਿੰਦਰ ਸਿੰਘ ਸਰਕਾਰੀਆ ਨੇ ਸੰਭਾਲਿਆ ਕਾਰਜ ਭਾਰ
. . .  about 2 hours ago
ਚੰਡੀਗੜ੍ਹ, 28 ਸਤੰਬਰ - ਸੁਖਬਿੰਦਰ ਸਿੰਘ ਸਰਕਾਰੀਆ ਨੇ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ -1 ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਵਜੋਂ ਕਾਰਜ ਭਾਰ ਸੰਭਾਲਿਆ। ਉਨ੍ਹਾਂ ਨੂੰ ਜਲ ਸਰੋਤ ਅਤੇ ਮਕਾਨ ਅਤੇ ...
ਉੜੀ ਸੈਕਟਰ ਵਿਚ ਇਕ ਅਪਰੇਸ਼ਨ ਦੌਰਾਨ ਫ਼ੌਜ ਨੂੰ ਮਿਲੀ ਵੱਡੀ ਕਾਮਯਾਬੀ,ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  about 3 hours ago
ਉੜੀ, 28 ਸਤੰਬਰ - ਜੰਮੂ -ਕਸ਼ਮੀਰ ਦੇ ਉੜੀ ਸੈਕਟਰ ਵਿਚ ਇਕ ਅਪਰੇਸ਼ਨ ਦੌਰਾਨ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਜਦਕਿ ਇਕ ਹੋਰ ਅੱਤਵਾਦੀ ਨੂੰ ਜਿੰਦਾ ਫੜਿਆ ਗਿਆ ਹੈ ਜੋ ...
ਰਾਘਵ ਚੱਡਾ ਨੇ ਮਾਲਵੇ ਦੇ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਹੋਣ 'ਤੇ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  about 3 hours ago
ਜਲੰਧਰ, 28 ਸਤੰਬਰ (ਸ਼ਿਵ) - ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਮਾਲਵੇ ਦੇ ਕਿਸਾਨਾਂ ਦੀਆਂ ਫ਼ਸਲਾਂ ਖਰਾਬ ਹੋਣ 'ਤੇ ਸਰਕਾਰ ਤੋਂ ਮੁਆਵਜ਼ਾ ਦੇਣ ...
ਅਰਵਿੰਦ ਕੇਜਰੀਵਾਲ ਕੱਲ੍ਹ ਤੋਂ ਦੋ ਦਿਨ ਦੇ ਪੰਜਾਬ ਦੌਰੇ 'ਤੇ, ਕੱਲ੍ਹ ਪਹੁੰਚ ਰਹੇ ਹਨ ਲੁਧਿਆਣਾ
. . .  about 3 hours ago
ਜਲੰਧਰ, 28 ਸਤੰਬਰ - ਅਰਵਿੰਦ ਕੇਜਰੀਵਾਲ ਕੱਲ੍ਹ ਤੋਂ ਦੋ ਦਿਨ ਦੇ ਪੰਜਾਬ ਦੌਰੇ 'ਤੇ ਹੋਣਗੇ | ਕੇਜਰੀਵਾਲ ਲੁਧਿਆਣਾ ਵਿਖੇ ਆ ਰਹੇ ਹਨ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਐਸ.ਐਸ.ਪੀ. ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਤੁਰੰਤ ਰੱਦ ਕਰਨ, ਨਹੀਂ ਤਾਂ ਥਾਣਿਆਂ ਦਾ ਹੋਵੇਗਾ ਘਿਰਾਓ-ਬੱਬੇਹਾਲੀ

ਕਲਾਨੌਰ, 21 ਜੁਲਾਈ (ਪੁਰੇਵਾਲ/ਕਾਹਲੋਂ) - ਸ਼ੋ੍ਰਮਣੀ ਅਕਾਲੀ ਦਲ 'ਤੇ ਹੋ ਰਹੀਆਂ ਵਧੀਕੀਆਂ, ਝੂਠੇ ਪਰਚਿਆਂ ਦੇ ਖਿਲਾਫ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡਾਂ ਦੇ ਅਕਾਲੀ ਬਸਪਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਦੌਰਾਨ ਇਥੇ ਕੀਤੇ ਗਏ ਇਕੱਠ 'ਚ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੋਵਿਡ 19 ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਜਾਰੀ

ਗੁਰਦਾਸਪੁਰ, 21 ਜੁਲਾਈ (ਆਰਿਫ਼) - ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਵਲੋਂ ਕੋਵਿਡ 19 ਨੰੂ ਮੁੱਖ ਰੱਖਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ 50 ਫ਼ੀਸਦੀ ਨਾਲ ਇੰਨਡੋਰ 150 ਅਤੇ ਆਊਟਡੋਰ 300 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ | ਕਲਾਕਾਰ/ਸੰਗੀਤਕਾਰ ...

ਪੂਰੀ ਖ਼ਬਰ »

ਤਿੱਬੜ ਪੁਲਿਸ ਨੇ 28,500 ਮਿਲੀਲੀਟਰ ਨਾਜਾਇਜ਼ ਸ਼ਰਾਬ ਫੜੀ

ਤਿੱਬੜ, 21 ਜੁਲਾਈ (ਭੁਪਿੰਦਰ ਸਿੰਘ ਬੋਪਾਰਾਏ)- ਥਾਣਾ ਤਿੱਬੜ ਦੀ ਪੁਲਿਸ ਨੇ ਵੱਡੀ ਮਾਤਰਾ 'ਚ ਦੇਸੀ ਨਾਜਾਇਜ਼ ਸ਼ਰਾਬ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਪ੍ਰਗਟ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਏ ਗਸ਼ਤ ਖਾਸ ਮੁਖਬਰ ਦੀ ਇਤਲਾਹ ...

ਪੂਰੀ ਖ਼ਬਰ »

ਗੁਰਦੁਆਰਾ ਤਪ ਅਸਥਾਨ ਮਲਕਪੁਰ ਸਾਹਿਬ ਵਿਖੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ

ਬਟਾਲਾ, 21 ਜੁਲਾਈ (ਕਾਹਲੋਂ) - ਸੰਤ ਬਾਪੂ ਸੰਪੂਰਨ ਸਿੰਘ ਜੀ ਦੀ ਯਾਦ 'ਚ ਹਰੇਕ ਸਾਲ ਜੁਲਾਈ ਮਹੀਨੇ ਵਿਚ ਕਰਵਾਏ ਜਾਣ ਵਾਲੇ ਸਮਾਗਮ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ੁਰੂ ਹੋਏ | ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮÏਕੇ ...

ਪੂਰੀ ਖ਼ਬਰ »

ਕਿਸਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ

ਭੈਣੀ ਮੀਆਂ ਖਾਂ, 21 ਜੁਲਾਈ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਨਾਨੋਵਾਲ ਖ਼ੁਰਦ ਦੇ ਇਕ ਕਿਸਾਨ ਵਲੋਂ ਸਵੇਰ ਸਮੇਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਇਸ ਸਬੰਧੀ ਮਿ੍ਤਕ ਦੀ ਪਤਨੀ ਰੁਪਿੰਦਰ ਕÏਰ ਅਤੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਨਾਬਾਲਗ ਦੀ ਮੌਤ-ਇਕ ਜ਼ਖ਼ਮੀ

ਘੁਮਾਣ, 21 ਜੁਲਾਈ (ਬੰਮਰਾਹ) - ਬੀਤੀ ਰਾਤ ਘੁਮਾਣ ਵਿਖੇ ਇਕ ਸੜਕ ਹਾਦਸੇ ਦੌਰਾਨ ਇਕ ਨਾਬਾਲਗ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਅਤੇ ਮੰਥਨ ਪੁੱਤਰ ਰਜਿੰਦਰ ਕੁਮਾਰ ਵਾਸੀ ਘੁਮਾਣ ਸ਼ਾਮ 8 ਵਜੇ ਦੇ ਕਰੀਬ ਘੁਮਾਣ ਚੌਕ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਪ੍ਰਸ਼ਾਸਨ ਦੇ ਨੱਕ ਹੇਠ ਹੋ ਰਹੀ ਗੁੰਡਾਗਰਦੀ, ਕਤਲੇਆਮ ਤੇ ਲੁੱਟ-ਖਸੁੱਟ-ਕਾਹਲੋਂ

ਡੇਰਾ ਬਾਬਾ ਨਾਨਕ, 21 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਡੇਰਾ ਬਾਬਾ ਨਾਨਕ ਅੰਦਰ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ ਅਤੇ ਹਰ ਇਕ ਵਿਅਕਤੀ ਉਪਰ ਮੰਡਰਾਅ ਰਹੀ ਦਹਿਸ਼ਤ ਕਾਂਗਰਸ ਦੇ ਰਾਜ ਨੂੰ ਅਸਫਲ ਹੋਣਾ ਦਰਸਾ ਰਹੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ...

ਪੂਰੀ ਖ਼ਬਰ »

ਅੰਮੂ ਚੀਮਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਵਲੋਂ ਸਰਪੰਚ ਗੁਰਜੰਟ ਸਿੰਘ ਦਾ ਸਨਮਾਨ

ਬਟਾਲਾ, 21 ਜੁਲਾਈ (ਕਾਹਲੋਂ) - ਸ੍ਰੀ ਹਰਿਗੋਬਿੰਦਪੁਰ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਰਪੰਚ ਗੁਰਜੰਟ ਸਿੰਘ ਗੋਪਾਲਪੁਰ (ਵਿੱਠਵਾਂ) ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦੌਰਾਨ ਨਿਯੁਕਤੀ ਹੋਣ 'ਤੇ ਪ੍ਰਮਾਤਮਾ ਦਾ ...

ਪੂਰੀ ਖ਼ਬਰ »

29 ਤੱਕ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮ ਮੋਤੀ ਮਹਿਲ ਵੱਲ ਵਿਸ਼ਾਲ ਮਾਰਚ ਕਰਨਗੇ-ਬੱਲਪੁਰੀਆਂ

ਬਟਾਲਾ, 21 ਜੁਲਾਈ (ਕਾਹਲੋਂ) - ਬਿਜਲੀ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ) ਦੇ ਪ੍ਰਧਾਨ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਸਮੇਂ-ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਹੀ ਪਿੰਡਾਂ 'ਚ ਵਿਕਾਸ ਕਾਰਜ ਕਰਵਾਏ-ਆਗੂ

ਨੌਸ਼ਹਿਰਾ ਮੱਝਾ ਸਿੰਘ, 21 ਜੁਲਾਈ (ਤਰਸੇਮ ਸਿੰਘ ਤਰਾਨਾ) - ਕਾਂਗਰਸ ਪਾਰਟੀ ਵਲੋਂ ਕੀਤੇ ਚੋਣ ਵਾਅਦੇ ਮੁਤਾਬਿਕ ਬਜ਼ੁਰਗਾਂ, ਅੰਗਹੀਣਾਂ, ਵਿਧਵਾਵਾਂ ਸਮੇਤ ਲੋੜਵੰਦ ਆਸ਼ਰਿਤਾਂ ਦੀਆਂ ਪੈਨਸ਼ਨ ਰਕਮ 'ਚ ਵਾਧਾ ਕਰਨ ਸਮੇਤ ਸੂਬੇ ਦੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ...

ਪੂਰੀ ਖ਼ਬਰ »

ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸੀਆਂ 'ਚ ਭਰਿਆ ਜੋਸ਼-ਕੌਂਸਲਰ ਲਾਲੀ, ਮੱਘਾ, ਦਿਓ

ਫਤਹਿਗੜ੍ਹ ਚੂੜੀਆਂ, 21 ਜੁਲਾਈ (ਧਰਮਿੰਦਰ ਸਿੰਘ ਬਾਠ) - ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 12 ਦੇ ਕੌਂਸਲਰ ਕੁਲਵਿੰਦਰ ਸਿੰਘ ਲਾਲੀ, ਵਾਰਡ ਨੰਬਰ 8 ਦੇ ਕੌਂਸਲਰ ਦਵਿੰਦਰਪਾਲ ਸਿੰਘ ਮੱਘਾ ਅਤੇ ਵਾਰਡ ਨੰਬਰ 5 ਦੇ ਕੌਂਸਲਰ ਰਣਯੋਦ ਸਿੰਘ ਦਿਓ ਨੇ ਨਵਜੋਤ ਸਿੰਘ ਸਿੱਧੂ ਨੂੰ ...

ਪੂਰੀ ਖ਼ਬਰ »

ਬ੍ਰਾਹਮਣ ਭਲਾਈ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ਼ੇਖਰ ਸ਼ੁਕਲਾ ਪਹਿਲੀ ਫੇਰੀ 'ਤੇ ਪਹੁੰਚੇ ਗੁਰਦਾਸਪੁਰ

ਗੁਰਦਾਸਪੁਰ, 21 ਜੁਲਾਈ (ਆਰਿਫ਼)-ਪੰਜਾਬ ਸਰਕਾਰ ਵਲੋਂ ਗਠਿਤ ਕੀਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਸ਼ੇਖਰ ਸ਼ੁਕਲਾ ਪਹਿਲੀ ਫੇਰੀ 'ਤੇ ਗੁਰਦਾਸਪੁਰ ਵਿਖੇ ਪਹੁੰਚੇ, ਜਿਨ੍ਹਾਂ ਦਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਰਮਨ ਬਹਿਲ ਵਲੋਂ ...

ਪੂਰੀ ਖ਼ਬਰ »

ਵਾਅਦੇ ਪੂਰੇ ਨਾ ਕੀਤੇ ਤਾਂ ਮੁੱਖ ਮੰਤਰੀ ਦੇ ਸਿਸਵਾ ਫ਼ਾਰਮ ਦਾ ਘਿਰਾਓ ਕਰੇਗਾ ਮਸੀਹੀ ਭਾਈਚਾਰਾ-ਲਾਰੈਂਸ ਚੌਧਰੀ

ਕੋਟਕਪੂਰਾ, 20 ਜੁਲਾਈ (ਮੋਹਰ ਸਿੰਘ ਗਿੱਲ, ਮੇਘਰਾਜ)-ਮਾਲਵੇ ਦੀ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਵਲੋਂ ਕੋਟਕਪੂਰਾ ਦੀ ਦਾਣਾ ਮੰਡੀ 'ਚ ਮਸੀਹੀ ਅਧਿਕਾਰ ਰੈਲੀ ਕੀਤੀ ਗਈ | ਰੈਲੀ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਦੀਨਾਨਗਰ, 21 ਜੁਲਾਈ (ਸੰਧੂ/ਸ਼ਰਮਾ) - ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਦੀਨਾਨਗਰ ਵਿਖੇ ਹੋਈ ਜਿਸ 'ਚ ਆਗਾਮੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਦਲਬੀਰ ਸਿੰਘ ਬਿੱਲਾ ਨੇ ਕਿਹਾ ਕਿ ਹਲਕਾ ਦੀਨਾਨਗਰ ਦੇ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨ ਪਾਹੜਾ ਨੇ ਸੜਕ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਕੀਤਾ ਨਿਰੀਖਣ

ਗੁਰਦਾਸਪੁਰ, 21 ਜੁਲਾਈ (ਆਰਿਫ਼) - ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਸੁਖਦਾ ਇੰਨਕਲੇਵ ਕਾਲੋਨੀ ਹਰਦੋਛੰਨੀ ਵਿਖੇ ਚੱਲ ਰਹੇ ਸੜਕ ਦੇ ਨਿਰਮਾਣ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਟਾਂਡਾ ਦੀ ਖ਼ਸਤਾ ਹਾਲਤ ਫਿਰਨੀ ਕਾਰਨ ਪਿੰਡ ਦੇ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 21 ਜੁਲਾਈ (ਅਸ਼ੋਕ ਸ਼ਰਮਾ) - ਪਿੰਡ ਟਾਂਡਾ ਦੇ ਆਲੇ ਦੁਆਲੇ ਦੀ ਫਿਰਨੀ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਜਿਸ ਨਾਲ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਇਸ ਪਾਸੇ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ | ਜਿਸ ਕਰਕੇ ਪਿੰਡ ਦੇ ਲੋਕ ਸਰਕਾਰ ਤੋਂ ਕਾਫ਼ੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਦੋਰਾਂਗਲਾ, 21 ਜੁਲਾਈ (ਚੱਕਰਾਜਾ) - ਥਾਣਾ ਦੋਰਾਂਗਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ.ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ...

ਪੂਰੀ ਖ਼ਬਰ »

ਸਰਵਨ ਸਿੰਘ ਸੇਵਕ ਵਲੋਂ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਜਾਰੀ

ਪੁਰਾਣਾ ਸ਼ਾਲਾ, 21 ਜੁਲਾਈ (ਅਸ਼ੋਕ ਸ਼ਰਮਾ) - ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ 2022 ਦੀਆਂ ਚੋਣਾਂ 'ਚ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਪਹੁੰਚੇ ਸੀਨੀਅਰ ਅਕਾਲੀ ...

ਪੂਰੀ ਖ਼ਬਰ »

ਸਾਬਕਾ ਪੰਚਾਇਤ ਅਫ਼ਸਰ ਬਾਜਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਗੁਰਦਾਸਪੁਰ, 21 ਜੁਲਾਈ (ਆਰਿਫ਼)-ਲਾਡਾ ਪ੍ਰਾਪਰਟੀ ਡੀਲਰ ਜਤਿੰਦਰਪਾਲ ਸਿੰਘ ਦੇ ਪਿਤਾ ਅਤੇ ਸਾਬਕਾ ਪੰਚਾਇਤ ਅਫ਼ਸਰ ਬਾਜਾ ਸਿੰਘ ਸੈਣੀ ਪੁੱਤਰ ਸੇਵਾ ਸਿੰਘ ਵਾਸੀ ਗਿਆਨੀ ਰਣਧੀਰ ਸਿੰਘ ਕਾਲੋਨੀ ਗੁਰਦਾਸਪੁਰ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਸੰਖੇਪ ਜਿਹੀ ਬਿਮਾਰੀ ...

ਪੂਰੀ ਖ਼ਬਰ »

ਸਿੱਧੂ ਨੰੂ ਸੂਬਾ ਪ੍ਰਧਾਨ ਬਣਾਉਣ 'ਤੇ ਹਾਈ ਕਮਾਂਡ ਦਾ ਧੰਨਵਾਦ-ਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ

ਗੁਰਦਾਸਪੁਰ, 21 ਜੁਲਾਈ (ਭਾਗਦੀਪ ਸਿੰਘ ਗੋਰਾਇਆ) - ਬੀਤੇ ਦਿਨੀਂ ਕਾਂਗਰਸ ਹਾਈ ਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੰੂ ਕਾਂਗਰਸ ਕਮੇਟੀ ਦਾ ਸੂਬਾ ਪ੍ਰਧਾਨ ਬਣਾਉਣ 'ਤੇ ਜਿਥੇ ਪਾਰਟੀ ਨੰੂ ਹੋਰ ਮਜ਼ਬੂਤੀ ਮਿਲੀ ਹੈ, ਉਥੇ ਹੀ ਕਾਂਗਰਸੀ ਆਗੂਆਂ ਅੰਦਰ ਖ਼ੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਕਿਸਾਨ ਮੋਰਚੇ 'ਤੇ 211ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 21 ਜੁਲਾਈ (ਭਾਗਦੀਪ ਸਿੰਘ ਗੋਰਾਇਆ) - ਰੇਲਵੇ ਸਟੇਸ਼ਨ ਵਿਖੇ ਲੱਗੇ ਪੱਕੇ ਕਿਸਾਨ ਮੋਰਚੇ ਦੇ 293ਵੇਂ ਦਿਨ ਅੱਜ 211ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ ਜਿਸ ਵਿਚ ਕਿਸਾਨ ਯੂਨੀਅਨ ਵਲੋਂ ਜਗੀਰ ਸਿੰਘ ਬੋਪਾਰਾਏ, ਸਹਿਦੇਵ ਸਿੰਘ ਕਲੇਰ, ਬਲਦੇਵ ਸਿੰਘ ਭਾਮੜੀ, ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਅਧਿਆਪਕਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ

ਗੁਰਦਾਸਪੁਰ, 21 ਜੁਲਾਈ (ਪੰਕਜ ਸ਼ਰਮਾ) - ਅੱਜ ਪੰਜਾਬ ਰਾਜ ਅਧਿਆਪਕ ਗੱਠਜੋੜ ਗੁਰਦਾਸਪੁਰ ਦੇ ਅਧਿਆਪਕ ਵੱਡੀ ਗਿਣਤੀ 'ਚ ਬਲਦੇਵ ਸਿੰਘ ਬੁੱਟਰ ਮਾਸਟਰ ਕੇਡਰ ਯੂਨੀਅਨ, ਉਂਕਾਰ ਸਿੰਘ ਈ.ਟੀ.ਟੀ. ਅਧਿਆਪਕ ਯੂਨੀਅਨ, ਅਸ਼ਵਨੀ ਫੱਜੂਪੁਰ ਐਲੀਮੈਂਟਰੀ ਟੀਚਰ ਯੂਨੀਅਨ ਦੀ ਅਗਵਾਈ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੇ ਉਪਰਾਲਿਆਂ ਸਦਕਾ ਪਿੰਡਾਂ ਦਾ ਅਥਾਹ ਵਿਕਾਸ ਹੋਇਆ-ਚੇਅਰਮੈਨ ਗਿੱਲ

ਧਾਰੀਵਾਲ, 21 ਜੁਲਾਈ (ਸਵਰਨ ਸਿੰਘ) - ਇਥੋਂ ਨਜ਼ਦੀਕੀ ਪਿੰਡ ਬੜੋਏ ਵਿਖੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਯਤਨਾਂ ਸਦਕਾ ਥਾਪਰ ਮਾਡਲ ਸਕੀਮ ਤਹਿਤ ਲਗਪਗ 15 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾ ਰਹੇ ਛੱਪੜ ਦੇ ਚੱਲ ਰਹੇ ਕੰਮ ਦਾ ਚੇਅਰਮੈਨ ਕੰਵਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਅੱਖੋਂ ਪਰੋਖੇ ਹੋਏ ਪੀੜਤ ਕਾਂਗਰਸੀਆਂ ਦੀ ਮੇਘੀਆਂ 'ਚ ਹੋਵੇਗੀ ਲਲਕਾਰ ਰੈਲੀ-ਚੰਦਰਭਾਨ

ਪੁਰਾਣਾ ਸ਼ਾਲਾ, 21 ਜੁਲਾਈ (ਗੁਰਵਿੰਦਰ ਸਿੰਘ ਗੋਰਾਇਆ) - ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿਚ ਚਰਚਿਤ ਰਹਿਣ ਵਾਲੇ ਨੇੜਲੇ ਪਿੰਡ ਚੰਦਰਭਾਨ ਨਾਲ ਸਬੰਧਿਤ ਅਤੇ ਹਾਲ ਵਾਸੀ ਆਸਟ੍ਰੇਲੀਆ ਗੁਰਮੁਖ ਸਿੰਘ ਚੰਦਰਭਾਨ ਨੇ ਪ੍ਰੈੱਸ ਨਾਲ ਗੱਲਬਾਤ ...

ਪੂਰੀ ਖ਼ਬਰ »

ਕੱਚੇ ਮਕਾਨਾਂ 'ਚ ਰਹਿਣ ਵਾਲੇ ਲੋਕਾਂ ਨੰੂ ਸਰਕਾਰ ਅਜੇ ਤੱਕ ਕੋਈ ਗਰਾਂਟ ਨਹੀਂ ਕਰਵਾ ਸਕੀ ਮੁਹੱਈਆ

ਪੁਰਾਣਾ ਸ਼ਾਲਾ, 21 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਹਮੇਸ਼ਾ ਐਲਾਨ ਕਰਦੀ ਹੈ ਕਿ ਗ਼ਰੀਬ ਲੋਕਾਂ ਦੇ ਕੱਚੇ ਮਕਾਨਾਂ ਨੰੂ ਪੱਕੇ ਕਰਨ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਹੈ | ਪਰ ਬੇਟ ਇਲਾਕੇ ਅੰਦਰ ਅਜੇ ਵੀ ਸੈਂਕੜੇ ਅਜਿਹੇ ਲੋਕ ਹਨ ਜੋ ਕੱਚੇ ਮਕਾਨਾਂ ਵਿਚ ਆਪਣਾ ...

ਪੂਰੀ ਖ਼ਬਰ »

ਤੀਸਰੀ ਲਹਿਰ ਤੋਂ ਬਚਾਅ ਲਈ ਨੌਜਵਾਨਾਂ ਲਈ ਵੀ ਕੋਰੋਨਾ ਟੀਕਾਕਰਨ ਕਰਾਉਣਾ ਬੇਹੱਦ ਜ਼ਰੂਰੀ-ਡਾ. ਅਠਵਾਲ

ਕਲਾਨੌਰ, 21 ਜੁਲਾਈ (ਪੁਰੇਵਾਲ) - ਸਿਹਤ ਵਿਭਾਗ ਵਲੋਂ ਅੱਜ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਟੀਕਾਕਰਨ ਕਰਾਉਣ ਲਈ ਲਗਾਏ ਵਿਸ਼ੇਸ਼ ਕੈਂਪ 'ਚ ਕਲਾਨੌਰ ਦੇ ਨੌਜਵਾਨਾਂ ਸਮੇਤ ਲੋਕਾਂ ਵਲੋਂ ਵੱਡਾ ਉਤਸ਼ਾਹ ਵਿਖਾਇਆ ਗਿਆ | ਸ਼ਹੀਦ ਸੁਖਵਿੰਦਰ ਸਿੰਘ ਸੈਣੀ ...

ਪੂਰੀ ਖ਼ਬਰ »

ਸੁਖਜਿੰਦਰ ਰੰਧਾਵਾ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪਿੰਡਾਂ ਦੀ ਬਦਲੀ ਨੁਹਾਰ-ਸਰਪੰਚ ਚੱਕ ਭੰਗਵਾਂ

ਨਿੱਕੇ ਘੁੰਮਣ, 21 ਜੁਲਾਈ (ਸਤਬੀਰ ਸਿੰਘ ਘੁੰਮਣ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੂਰ-ਅੰਦੇਸ਼ੀ ਸੋਚ ਸਦਕਾ ਹਲਕਾ ਡੇਰਾ ਬਾਬਾ ਨਾਨਕ ਦਾ ਪਹਿਲੀ ਵਾਰ ਜੰਗੀ ਪੱਧਰ 'ਤੇ ਵਿਕਾਸ ਹੋਣਾ ਕਾਂਗਰਸੀ ਪਾਰਟੀ ਲਈ ਬੜੇ ਮਾਣ ਵਾਲੀ ਗੱਲ ਹੈ | ਉਪਰੋਕਤ ਵਿਚਾਰ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਸਰਕਾਰ ਨਾਲ ਲੜਨ ਦੀ ਬਜਾਏ ਸੋਸ਼ਲ ਮੀਡੀਆ 'ਤੇ ਲੜ ਰਹੇ ਕੁਝ ਯੂਨੀਅਨਾਂ ਦੇ ਆਗੂ

ਗੁਰਦਾਸਪੁਰ, 21 ਜੁਲਾਈ (ਆਰਿਫ਼) - ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਪੇਅ ਕਮਿਸ਼ਨ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਇਸ ਕਮਿਸ਼ਨ ਦੇ ਖਿਲਾਫ ਰੋਸ ਪ੍ਰਦਰਸ਼ਨ ਤੇ ਹੜਤਾਲਾਂ ਕਰ ਰਹੀਆਂ ਹਨ | ਪਰ ਉੱਥੇ ਗੁਰਦਾਸਪੁਰ ਦੀਆਂ ਕੁਝ ਅਜਿਹੀਆਂ ...

ਪੂਰੀ ਖ਼ਬਰ »

ਸਿੱਧੂ ਦੀ ਨਿਯੁਕਤੀ ਨੇ ਕਾਂਗਰਸ ਪਾਰਟੀ 'ਚ ਨਵੀਂ ਰੂਹ ਪਾਈ-ਟੋਨੀ/ਢਿੱਲੋਂ

ਵਡਾਲਾ ਬਾਂਗਰ, 21 ਜੁਲਾਈ (ਭੁੰਬਲੀ) - ਸਹਿਕਾਰਤਾ ਮੰਤਰੀ ਪੰਜਾਬ ਦੇ ਪੀ.ਏ. ਕਮਲਜੀਤ ਸਿੰਘ ਟੋਨੀ ਤੇ ਕਾਂਗਰਸ ਪਾਰਟੀ ਦੇ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਹੁਰਾਂ ਨੇ ਅੱਜ ਇਸ ਇਲਾਕੇ ਦੇ ਪਿੰਡ ਮਸਤਕੋਟ, ਅਰਲੀਭੰਨ, ਖੁਸ਼ੀਪੁਰ, ਰਸੂਲਪੁਰ, ਦਲੇਰਪੁਰ, ਸ਼ਾਹਪੁਰ, ...

ਪੂਰੀ ਖ਼ਬਰ »

ਹਰਸਿਮਰਨਜੀਤ ਸਿੰਘ ਇਕਾਈ ਪ੍ਰਧਾਨ ਤੇ ਸੰਦੀਪ ਸਿੰਘ ਮੀਤ ਪ੍ਰਧਾਨ ਨਿਯੁਕਤ-ਪ੍ਰਧਾਨ ਬਾਜਵਾ

ਬਟਾਲਾ, 21 ਜੁਲਾਈ (ਹਰਦੇਵ ਸਿੰਘ ਸੰਧੂ) - ਕਿਸਾਨ ਮਜ਼ਦੂਰ ਯੁੂਨੀਅਨ ਮਾਝਾ ਦੀ ਇਕ ਅਹਿਮ ਇਕੱਤਰਤਾ ਪਿੰਡ ਮਿਰਜਾਜਾਨ ਵਿਖੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਦੀ ਅਗਵਾਈ 'ਚ ਹੋਈ | ਇਸ ਇਕੱਤਰਤਾ 'ਚ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਸੁਖਜੀਤ ਸਿੰਘ ਨੇ ...

ਪੂਰੀ ਖ਼ਬਰ »

ਸਾਰੀਆਂ ਰਾਜਨੀਤਕ ਪਾਰਟੀਆਂ ਨੇ ਮਸੀਹ ਭਾਈਚਾਰੇ ਨੂੰ ਅੱਜ ਤੱਕ ਅੱਖੋਂ ਪਰੋਖੇ ਕੀਤਾ-ਸਾਬ ਮਸੀਹ

ਧਾਰੀਵਾਲ, 21 ਜੁਲਾਈ (ਜੇਮਸ ਨਾਹਰ) - ਰਾਜਨੀਤਿਕ ਪਾਰਟੀਆਂ ਨੇ ਮਸੀਹ ਭਾਈਚਾਰੇ ਕੋਲੋਂ ਅੱਜ ਤੱਕ ਵੋਟਾਂ ਹੀ ਵੱਟੀਆਂ ਹਨ ਅਤੇ ਮਸੀਹ ਭਾਈਚਾਰੇ ਨੂੰ ਅੱਗੇ ਲਿਆਉਣ ਲਈ ਕੋਈ ਉਪਰਾਲਾ ਨਹੀਂ ਕੀਤਾ, ਮਹਿਜ਼ ਅੱਖੋਂ-ਪਰੋਖੇ ਕੀਤਾ ਹੈ | ਆਲ ਇੰਡੀਆ ਕ੍ਰਿਸ਼ਚਨ ਦਲਿਤ ਫਰੰਟ ਦੇ ...

ਪੂਰੀ ਖ਼ਬਰ »

ਛੀਨਾ ਰੇਲਵਾਲਾ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵਲੋਂ ਭਰਵੀਂ ਮੀਟਿੰਗ

ਨਿੱਕੇ ਘੁੰਮਣ, 21 ਜੁਲਾਈ (ਸਤਬੀਰ ਸਿੰਘ ਘੁੰਮਣ) - ਪਿੰਡ ਛੀਨਾ ਰੇਲ ਵਾਲਾ 'ਚ ਕਿਸਾਨੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਸੀਨੀਅਰ ਕਾਂਗਰਸੀ ਮਨਜੀਤ ਸਿੰਘ ਛੀਨਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਮਨਜੀਤ ਸਿੰਘ ਛੀਨਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਧਾਰੀਵਾਲ ਕਲਾਂ 'ਚ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ

ਡੇਹਰੀਵਾਲ ਦਰੋਗਾ, 21 ਜਲਾਈ (ਹਰਦੀਪ ਸਿੰਘ ਸੰਧੂ) - ਪਿੰਡ ਧਾਰੀਵਾਲ ਕਲਾਂ 'ਚ ਬਾਬਾ ਭੀਖੇ ਸ਼ਾਹ ਵਲੀ ਦੀ ਯਾਦ ਵਿਚ ਸੱਭਿਆਚਾਰਕ ਤੇ ਖੇਡ ਮੇਲਾ ਕਰਵਾਇਆ ਗਿਆ, ਜਿਸ 'ਚ ਪੰਜਾਬੀ ਕਲਾਕਾਰਾਂ ਨੇ ਗੀਤਾਂ ਰਾਹੀਂ ਰੰਗ ਬੰਨਿ੍ਹਆ | ਇਸ ਮੌਕੇ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ...

ਪੂਰੀ ਖ਼ਬਰ »

ਵਿਕਾਸ ਕਾਰਜਾਂ 'ਚ ਹੋ ਰਹੀ ਦੇਰੀ ਨੂੰ ਲੈ ਕੇ ਲੋਕਾਂ ਤੇ ਦੁਕਾਨਦਾਰਾਂ ਵਲੋਂ ਧਰਨਾ

ਘੁਮਾਣ, 21 ਜੁਲਾਈ (ਬੰਮਰਾਹ, ਬਾਵਾ) - ਕਸਬਾ ਘੁਮਾਣ ਵਿਖੇ ਚੱਲ ਰਹੇ ਵਿਕਾਸ ਕਾਰਜਾਂ 'ਚ ਹੋ ਰਹੀ ਦੇਰੀ ਨੂੰ ਲੈ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਸ਼ਹੀਦ ਭਗਤ ਸਿੰਘ ਕਲੱਬ ਘੁਮਾਣ, ਵਾਲਮੀਕਿ ਮਜ੍ਹਬੀ ਸਿੱਖ ਮੋਰਚਾ ਵਲੋਂ ਸਥਾਨਕ ...

ਪੂਰੀ ਖ਼ਬਰ »

ਵਾਰਡ ਨੰ: 5 'ਚ ਕੌਸਲਰ ਬਾਜਵਾ ਨੇ ਲੋੜਵੰਦਾਂ ਨੂੰ ਕਣਕ ਵੰਡੀ

ਬਟਾਲਾ, 21 ਜੁਲਾਈ (ਕਾਹਲੋਂ)- ਨਗਰ ਨਿਗਮ ਬਟਾਲਾ ਦੇ ਵਾਰਡ ਨੰ: 5 ਆਬਾਦੀ ਸਾਗਰਪੁਰਾ ਵਿਖੇ ਕੌਸਲਰ ਕੁਲਵਿੰਦਰ ਕੌਰ ਬਾਜਵਾ ਤੇ ਕਾਂਗਰਸੀ ਆਗੂ ਸਰਬ ਬਾਜਵਾ ਵਲੋਂ ਲੋੜਵੰਦਾਂ ਨੂੰ ਕਣਕ ਵੰਡੀ ਗਈ | ਡੀਪੂ ਹੋਲਡਰ ਰਮੇਸ਼ ਮਹਾਜਨ ਨੇ ਦੱਸਿਆ ਕਿ ਸਰਕਾਰ ਵਲੋਂ ਆਈ ਕਣਕ 10 ਕਿਲੋ ...

ਪੂਰੀ ਖ਼ਬਰ »

ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ

ਪੁਰਾਣਾ ਸ਼ਾਲਾ, 21 ਜੁਲਾਈ (ਅਸ਼ੋਕ ਸ਼ਰਮਾ)-ਇਤਿਹਾਸਿਕ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੂੰ ਜਾਣ ਵਾਲੀ ਸੰਪਰਕ ਸੜਕ ਕੰਢੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਬਹਾਦਰ ਦੇ ਲੋਕਾਂ ਅਤੇ ਸੰਗਤਾਂ ਨੂੰ ਅਨੇਕਾਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਇਸ ਬਾਰੇ ਪਿੰਡ ਦੇ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ 'ਤੇ ਨੌਜਵਾਨਾਂ 'ਚ ਖੁਸ਼ੀ-ਚੇਅਰਮੈਨ ਕਾਸ਼ਤੀਵਾਲ

ਅਲੀਵਾਲ, 21 ਜੁਲਾਈ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਨÏਜਵਾਨਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ, ਜਦੋਂ ਕਾਂਗਰਸ ਹਾਈਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਐਲਾਨਿਆ ਗਿਆ | ਪੰਜਾਬ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ਼ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸੱਚੇ-ਸੁੱਚੇ ਤੇ ਇਮਾਨਦਾਰ ਆਦਮੀ ਦੇ ਹੱਥਾਂ ਵਿਚ ਪੰਜਾਬ ਦੀ ਵਾਗਡੋਰ ਸੌਂਪੀ ਗਈ | ਪੰਜਾਬ ਦਾ ਭਵਿੱਖ ਬਹੁਤ ਹੀ ਉੱਜਵਾਲ ਹੋਣ ਦੀ ਸੰਭਾਵਾਨਾ ਜਿਤਾਈ ਜਾ ਰਹੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਉਂਕਾਰ ਸਿੰਘ ਕਾਸ਼ਤੀਵਾਲ ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਚੋਣ ਲੜੇਗੀ ਅਤੇ ਮੁੜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੱਤਾ 'ਚ ਆਵੇਗੀ | ਚੇਅਰਮੈਨ ਉਂਕਾਰ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਉੱਚੀ ਸੂਝ-ਬੂਝ ਦਾ ਸਬੂਤ ਦਿੱਤਾ ਹੈ, ਜਿਸ ਨਾਲ਼ ਪੂਰਾ ਪੰਜਾਬ ਖੁਸ਼ ਹੈ |

ਖ਼ਬਰ ਸ਼ੇਅਰ ਕਰੋ

 

ਕਾਂਗਰਸ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਖੁਸ਼ ਲੋਕ ਪਾਰਟੀ ਨਾਲ ਜੁੜੇ-ਸਰਪੰਚ ਬੀਬੀ ਸੁਧਾ ਕੌਰ

ਨੌਸ਼ਹਿਰਾ ਮੱਝਾ ਸਿੰਘ, 21 ਜੂਲਾਈ (ਤਰਸੇਮ ਸਿੰਘ ਤਰਾਨਾ)-ਕਾਂਗਰਸ ਪਾਰਟੀ ਵਲੋਂ ਪੰਜਾਬੀਆਂ ਨਾਲ ਕੀਤੇ ਚੋਣ ਵਾਅਦੇ ਮੁਤਾਬਿਕ ਜਿੱਥੇ ਪੰਜਾਬ ਦੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ, ਉਥੇ ਪਿੰਡਾਂ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਅਤੇ ਲੋਕਾਂ ...

ਪੂਰੀ ਖ਼ਬਰ »

ਗੋਲਡਨ ਯੂਥ ਕਲੱਬ ਫੇਰੋਚੇਚੀ ਵਲੋਂ ਟਰੈਕਟਰ ਟੋਚਨ ਮੁਕਾਬਲੇ ਕਰਵਾਏ, ਲਵੀ ਪੰਜਢੇਰਾ ਯੂ.ਐੱਸ.ਏ. ਰਹੀ ਜੇਤੂ

ਭੈਣੀ ਮੀਆਂ ਖਾਂ, 21 ਜੁਲਾਈ (ਜਸਬੀਰ ਸਿੰਘ ਬਾਜਵਾ)-ਗੋਲਡਨ ਯੂਥ ਕਲੱਬ ਫੇਰੋਚੇਚੀ ਵਲੋਂ ਪੰਜਾਬ ਪੱਧਰੀ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪੰਜਾਬ ਭਰ ਤੋਂ 25 ਦੇ ਕਰੀਬ ਟਰੈਕਟਰ ਸ਼ੌਕੀਨਾਂ ਨੇ ਭਾਗ ਲਿਆ | ਇਸ ਸਬੰਧੀ ਜਸਬੀਰ ਸਿੰਘ ਫੇਰੋਚੇਚੀ ਅਤੇ ...

ਪੂਰੀ ਖ਼ਬਰ »

ਇਲਾਕੇ ਅੰਦਰ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ, ਲੋਕ ਪੁਲਿਸ ਪ੍ਰਸ਼ਾਸਨ ਤੋਂ ਖਫ਼ਾ

ਪੁਰਾਣਾ ਸ਼ਾਲਾ, 20 ਜੁਲਾਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੇ ਅਨੇਕਾਂ ਪਿੰਡਾਂ ਵਿਚ ਦਿਨ ਦਿਹਾੜੇ ਚੋਰੀਆਂ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਪਰ ਪੁਲਿਸ ਵਲੋਂ ਚੋਰਾਂ ਨੰੂ ਫੜਨ ਵਿਚ ਵਰਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕ ਪੁਲਿਸ ਪ੍ਰਸ਼ਾਸਨ ਤੋਂ ਵੀ ...

ਪੂਰੀ ਖ਼ਬਰ »

ਰਾਜਨ ਮਸੀਹ ਆਲ ਇੰਡੀਆ ਕ੍ਰਿਸਚਨ ਦਲਿਤ ਫ਼ਰੰਟ ਦੇ ਬਲਾਕ ਪ੍ਰਧਾਨ ਨਿਯੁਕਤ

ਗੁਰਦਾਸਪੁਰ, 21 ਜੁਲਾਈ (ਆਰਿਫ਼)-ਪਿੰਡ ਗੋਹਤ ਪੋਖਰ ਵਿਖੇ ਆਲ ਇੰਡੀਆ ਕ੍ਰਿਸਚਨ ਦਲਿਤ ਫ਼ਰੰਟ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਸਾਬਕਾ ਚੇਅਰਮੈਨ ਤੇ ਕ੍ਰਿਸਚਨ ਫ਼ਰੰਟ ਦੇ ਪ੍ਰਧਾਨ ਮੁਨੱਵਰ ਮਸੀਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਫ਼ਰੰਟ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੀ ਅਗਵਾਈ 'ਚ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ 'ਤੇ-ਪਰਮਿੰਦਰ ਸਿੰਘ ਬਸਰਾ

ਕਾਦੀਆਂ, 21 ਜੁਲਾਈ (ਯਾਦਵਿੰਦਰ ਸਿੰਘ)-ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਵਿਚ ਹਨੇਰੀ ਲਿਆਂਦੀ ਜਾ ਰਹੀ ਅਤੇ ਇਸ ਦੇ ਨਾਲ ਹੀ ਪਿੰਡ ਤੁਗਲਵਾਲ ਵਿਚ ਵਿਧਾਇਕ ਬਾਜਵਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ...

ਪੂਰੀ ਖ਼ਬਰ »

ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ-ਕਾਂਗਰਸੀ ਆਗੂ

ਘੁਮਾਣ, 21 ਜੁਲਾਈ (ਬੰਮਰਾਹ)-ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਮਨਦੀਪ ਸਿੰਘ ਮਹਿਮਦ, ਜਗੀਰ ਸਿੰਘ ...

ਪੂਰੀ ਖ਼ਬਰ »

ਕਿਸਾਨ ਆਗੂਆਂ ਦਾ ਵਫ਼ਦ ਐੱਸ. ਸੀ. ਗੁਰਦਾਸਪੁਰ ਨੂੰ ਮਿਲਿਆ

ਕਾਦੀਆਂ, 21 ਜੁਲਾਈ (ਯਾਦਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂਆਂ ਦਾ ਵਫਦ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ, ਜ਼ੋਨ ਪ੍ਰਧਾਨ ਹਰਦੀਪ ਸਿੰਘ ਫÏਜੀ, ਜ਼ੋਨ ਪ੍ਰਧਾਨ ਗੁਰਮੁੱਖ ਸਿੰਘ ਖਾਨ ਮਲੱਕ ਦੀ ਅਗਵਾਈ ਵਿਚ ਐਸ.ਸੀ. ...

ਪੂਰੀ ਖ਼ਬਰ »

ਪੀਰ ਬਾਬਾ ਝੰਡੂ ਸ਼ਾਹ ਦੀ ਯਾਦ 'ਚ ਸ਼ਾਹਬਾਦ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ

ਵਡਾਲਾ ਗ੍ਰੰਥੀਆਂ, 21 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਪਿੰਡ ਸ਼ਾਹਬਾਦ ਵਿਖੇ ਪੀਰ ਬਾਬਾ ਝੰਡੂ ਸ਼ਾਹ ਦੀ ਯਾਦ ਵਿਚ 36ਵਾਂ ਸਾਲਾਨਾ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਵਿਚ ਵਿਸ਼ੇਸ਼ ਤÏਰ 'ਤੇ ਪਹੁੰਚੇ ਪੰਜਾਬ ਦੇ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੇ ਪਿੰਡ ਲਾਲੇਨੰਗਲ ਦੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ

ਫਤਹਿਗੜ੍ਹ ਚੂੜੀਆਂ, 21 ਜੁਲਾਈ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਵਲੋਂ ਪਿੰਡ ਲਾਲੇਨੰਗਲ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਬਾਬਾ ਅਮਰਜੀਤ ਸਿੰਘ, ਭਰਪੂਰ ਸਿੰਘ, ਹਰਜਿੰਦਰ ਸਿੰਘ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX