ਤਾਜਾ ਖ਼ਬਰਾਂ


ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  45 minutes ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  1 day ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸੈਕਟਰ 7 ਦੇ ਨਿਰਮਾਣ ਅਧੀਨ ਕਲੱਬ 'ਚ ਲੱਗੀ ਅੱਗ

ਚੰਡੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 7 ਵਿਚ ਪੈਂਦੇ ਐੱਸ.ਸੀ.ਓ ਨੰ 15 ਵਿਚ ਬੁੱਧਵਾਰ ਸ਼ਾਮ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਕਾਰਨ ਨਿਰਮਾਣ ਅਧੀਨ ਕਲੱਬ ਵਿਚ ਪਿਆ ਸਾਮਾਨ ਸੜ ਕੇ ਸਵਾਹ ਹੋ ਗਿਆ | ਮਾਮਲੇ ਦੀ ਸੂਚਨਾ ਫਾਇਰਬਿ੍ਗੇਡ ਨੂੰ ਦਿੱਤੀ ਗਈ, ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਲੋਂ ਧਰਨਾ ਸਮਾਪਤ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਸਮਾਂ ਸੂਚੀ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਐਸ.ਓ.ਆਈ., ਐੱਸ.ਐਫ.ਐੱਸ., ਪੀ.ਐੱਸ.ਯੂ. (ਲਲਕਾਰ) ਵਲੋਂ ਉਪ ਕੁਲਪਤੀ ਦਫਤਰ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ ...

ਪੂਰੀ ਖ਼ਬਰ »

ਪੰਜਾਬ ਪੁਲਿਸ 'ਚ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਲਈ ਡੀ.ਜੀ.ਪੀ. ਨੂੰ ਪੱਤਰ ਜਾਰੀ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਇਕ ਪੱਤਰ ਰਾਹੀਂ ਡੀ.ਜੀ.ਪੀ. ਪੰਜਾਬ ਨੂੰ ਨਿਰਦੇਸ਼ ਦਿੱਤੇ ਗਏ ਕਿ ਪੰਜਾਬ ਪੁਲਿਸ ਵਿਚ ਪਦਉੱਨਤੀ ਅਤੇ ਨਵੀਂ ਭਰਤੀ ਸਮੇਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਲਾਗੂ ਰਾਖਵਾਂਕਰਨ ਨੀਤੀ ...

ਪੂਰੀ ਖ਼ਬਰ »

ਜ਼ਿਲਿ੍ਹਆਂ 'ਚ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ ਨਵ-ਨਿਯੁਕਤ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਮੁੱਖ ਸਕੱਤਰ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਸੂਬੇ ਦੇ ਸਾਰੇ 23 ਜ਼ਿਲਿ੍ਹਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਨਵੀਂ ਅਸਾਮੀ ਦੀ ਰਚਨਾ ਨਾਲ ਸ਼ਹਿਰੀ ਸਥਾਨਕ ਇਕਾਈਆਂ ਦੀ ਕਾਰਜਕੁਸ਼ਲਤਾ ਵਿੱਚ ਹੋਰ ਸੁਧਾਰ ਆਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ...

ਪੂਰੀ ਖ਼ਬਰ »

-ਜਾਸੂਸੀ ਕਾਂਡ ਦਾ ਮਾਮਲਾ- ਖੱਟਰ ਤੇ ਸ਼ੈਲਜਾ ਨੇ ਿਾੲਕ-ਦੂਜੇ 'ਤੇ ਕੱਢੀ ਮਨ ਦੀ ਭੜਾਸ

ਚੰਡੀਗੜ੍ਹ, 21 ਜੁਲਾਈ (ਐਨ.ਐਸ ਪਰਵਾਨਾ)-'ਜਾਸੂਸੀ ਮਾਮਲੇ' ਨੂੰ ਪਾਰਲੀਮੈਂਟ ਹਾਊਸ ਵਿਚ ਸੱਤਾਧਾਰੀ ਭਾਜਪਾ ਤੇ ਕਾਂਗਰਸੀ ਮੈਂਬਰ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਜੋ ਹੰਗਾਮਾ ਹੋ ਰਿਹਾ ਹੈ, ਉਸ ਦੀ ਗੂੰਜ ਅੱਜ ਚੰਡੀਗੜ੍ਹ 'ਚ ਵੀ ਸੁਣਾਈ ਦਿੱਤੀ | ਜਿੱਥੇ ਇਕ ਪਾਸੇ ...

ਪੂਰੀ ਖ਼ਬਰ »

ਛੱਤ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਚੰਡੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 27 ਵਿਚ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਇੰਦਰਜੀਤ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸੈਕਟਰ 27ਡੀ ਦੇ ਇਕ ਮਕਾਨ ਨੂੰ ਢਾਹੁਣ ਦੇ ਕੰਮ ਦੌਰਾਨ ਉਕਤ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਨੂੰ ਚਾਕੂ ਦਿਖਾ ਲੁੱਟਿਆ

ਚੰਡੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਇੰਡਸਟਰੀਅਲ ਏਰੀਆ ਫੇਜ਼ ਇਕ ਦੇ ਐੱਸ.ਡੀ.ਐਮ. ਦਫ਼ਤਰ ਨੇੜੇ ਇਕ ਵਿਅਕਤੀ ਨੂੰ ਚਾਕੂ ਦਿਖਾ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਐਕਟੀਵਾ ਸਵਾਰ ਤਿੰਨ ਅਣਪਛਾਤੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ...

ਪੂਰੀ ਖ਼ਬਰ »

ਅੰਦੋਲਨ ਤੋਂ ਵੱਖ ਨਹੀਂ ਹੋਵਾਂਗਾ-ਗੁਰਨਾਮ ਸਿੰਘ ਚਡੂਨੀ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਉਹ ਖੇਤੀ ਕਾਨੰੂਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਕੰਮ ਕਰਦੇ ਰਹਿਣਗੇ ਅਤੇ ਅੰਦੋਲਨ ਤੋਂ ਵੱਖ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਵਿਚਾਰਧਾਰਾ ਵਿਚ ਅੰਤਰ ਹੋ ...

ਪੂਰੀ ਖ਼ਬਰ »

ਮਦਦ ਦੇ ਚੱਕਰ 'ਚ ਇਕ ਲੱਖ 67 ਹਜ਼ਾਰ ਦੀ ਠੱਗੀ

ਚੰਡੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਕਿਸੇ ਦੀ ਮਦਦ ਕਰਨੀ ਮਹਿੰਗੀ ਪੈ ਗਈ ਅਤੇ ਉਸ ਦੇ ਬੈਂਕ ਖਾਤੇ 'ਚੋਂ 1 ਲੱਖ 67 ਹਜ਼ਾਰ ਰੁਪਏ ਨਿਕਲ ਗਏ | ਮਾਮਲੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ...

ਪੂਰੀ ਖ਼ਬਰ »

ਸੁਸਾਇਟੀ ਨੇ ਬੰਦ ਪਈ ਸਰਕਾਰੀ ਨਰਸਰੀ ਨੂੰ ਦੁਬਾਰਾ ਚਲਾਉਣ ਲਈ ਮੰਗ ਪੱਤਰ ਸੌਂਪਿਆ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਮੁਹਾਲੀ ਦੇ ਫੇਜ਼-1 'ਚ ਪੀ. ਡਬਲਿਊ. ਡੀ., ਬੀ ਐਂਡ ਆਰ ਦੀ ਬੰਦ ਪਈ ਸਰਕਾਰੀ ...

ਪੂਰੀ ਖ਼ਬਰ »

ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮਨਾਇਆ

ਲਾਲੜੂ, 21 ਜੁਲਾਈ (ਰਾਜਬੀਰ ਸਿੰਘ)-ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਦੱਪਰ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮਨਾਇਆ | ਕਿਸਾਨ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਸਲਿਮ ਭਾਈਚਾਰਾ ਇਕੱਠਾ ਹੋ ਕੇ ਦੱਪਰ ਟੋਲ ਪਲਾਜ਼ਾ 'ਤੇ ਪੁੱਜਾ ਅਤੇ ਲੱਡੂ ...

ਪੂਰੀ ਖ਼ਬਰ »

ਸੀ-ਪਾਈਟ ਲਾਲੜੂ ਵਿਖੇ ਮੁਫ਼ਤ ਦਿੱਤੀ ਜਾਵੇਗੀ ਪੰਜਾਬ ਪੁਲਿਸ ਤੇ ਫ਼ੌਜ ਦੀ ਭਰਤੀ ਦੀ ਟ੍ਰੇਨਿੰਗ

ਲਾਲੜੂ, 21 ਜੁਲਾਈ (ਰਾਜਬੀਰ ਸਿੰਘ)-ਸੀ-ਪਾਈਟ ਲਾਲੜੂ ਵਿਖੇ ਪੰਜਾਬ ਪੁਲਿਸ ਅਤੇ ਫ਼ੌਜ ਦੀ ਭਰਤੀ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ | ਇਸ ਸਬੰਧੀ ਕੈਂਪ ਇੰਚਾਰਜ ਵਿਪਨ ਡਡਵਾਲ ਨੇ ਦੱਸਿਆ ਕਿ ਕੈਂਪ 'ਚ ਹਥਿਆਰਬੰਦ ਸੇਵਾਵਾਂ ਦੀ ਟ੍ਰੇਨਿੰਗ ਦੇ ਨਾਲ-ਨਾਲ ਪੰਜਾਬ ਪੁਲਿਸ ...

ਪੂਰੀ ਖ਼ਬਰ »

ਬਿਜਲੀ ਦੀ ਸਮੱਸਿਆ ਹੱਲ ਹੋਣ ਦੇ ਚਲਦਿਆਂ ਗੁਰਜੀਤ ਸਿੰਘ ਗੱਗੀ ਦਾ ਸਨਮਾਨ

ਖਰੜ, 21 ਜੁਲਾਈ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਬਡਾਲਾ ਰੋਡ ਖਰੜ ਵਿਖੇ ਵਾ. ਨੰ. 18 ਤਹਿਤ ਪੈਂਦੇ ਚੌਧਰੀ ਹਰੀ ਸਿੰਘ ਨਗਰ ਦੇ ਵਸਨੀਕਾਂ ਵਲੋਂ ਨਗਰ ਅੰਦਰ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਟਰਾਂਸਫਾਰਮਰ ਲਗਵਾਉਣ ਦੇ ਚਲਦਿਆਂ ਕੌਂਸਲਰ ...

ਪੂਰੀ ਖ਼ਬਰ »

ਖਿਜ਼ਰਾਬਾਦ ਦੇ ਸਰਕਾਰੀ ਸਕੂਲ 'ਚ ਉਸਾਰੇ ਗਏ ਕਮਰਿਆਂ ਦਾ ਉਦਘਾਟਨ

ਮਾਜਰੀ, 21 ਜੁਲਾਈ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਰੋਡ ਟਰੈਵਲ ਇੰਡੀਆ ਸੰਸਥਾ ਵਲੋਂ ਉਸਾਰੇ ਗਏ 4 ਕਮਰਿਆਂ ਦਾ ਸਤੀਸ਼ ਮੈਨਨ ਵਲੋਂ ਰਸਮੀ ਉਦਘਾਟਨ ਕੀਤਾ ਗਿਆ | ਸਕੂਲ ਪਿ੍ੰ. ਇਕਬਾਲ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗਊ ਟੈਕਸ ਦੇ ਰੂਪ 'ਚ ਇਕੱਤਰ ਕੀਤੇ ਜਾਂਦੇ ਕਰੋੜਾਂ ਰੁਪਏ ਸਰਕਾਰੀ ਅਤੇ ਗ਼ੈਰ-ਸਰਕਾਰੀ ਗਊਸ਼ਾਲਾਵਾਂ ਨੂੰ ਅਦਾ ਕੀਤੇ ਜਾਣ : ਰਾਣਾ

ਖਰੜ, 21 ਜੁਲਾਈ (ਜੰਡਪੁਰੀ)-ਪੰਜਾਬ ਦੇ ਲੋਕਾਂ ਤੋਂ ਹਰ ਸਾਲ ਕਰੋੜਾਂ ਰੁਪਏ ਦਾ ਗਊ ਟੈਕਸ ਵਸੂਲਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਤੇ ਫ਼ਸਲਾਂ ਦੇ ਉਜਾੜੇ ਦੇ ਰੂਪ 'ਚ ਕਿਸਾਨਾਂ ਦਾ ਸਾਲਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਨੂੰ ਲੈ ਕੇ ਕੰਗ ਵਲੋਂ ਸ਼ਹਿਰ ਦੇ ਕਾਂਗਰਸੀਆਂ ਨਾਲ ਮੀਟਿੰਗ

ਖਰੜ, 21 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਉਣ ਲਈ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸਥਾਨਕ ਕਾਂਗਰਸੀ ਆਗੂਆਂ, ਕੌਂਸਲਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਕੰਗ ਨੇ ਕਿਹਾ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਤਕਰੀਬਨ 14 ਕਰੋੜ ਨਾਲ ਕਾਇਆ ਕਲਪ ਜਾਰੀ : ਸਿੱਧੂ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਕਿਸੇ ਵੀ ਖਿੱਤੇ ਦੇ ਵਿਕਾਸ ਲਈ ਚੰਗੀਆਂ ਸੜਕਾਂ ਦਾ ਹੋਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਹਲਕਾ ਮੁਹਾਲੀ ਦੀਆਂ ਸੜਕਾਂ ਖਾਸ ਕਰਕੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕਰਵਾਇਆ ਗਿਆ ਹੈ ਅਤੇ ...

ਪੂਰੀ ਖ਼ਬਰ »

ਜਥੇ. ਕਾਲੇਵਾਲ ਨੇ ਧਰਮੀ ਫ਼ੌਜੀ ਦੇ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਭੇਜਿਆ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ

ਕੁਰਾਲੀ, 21 ਜੁਲਾਈ (ਹਰਪ੍ਰੀਤ ਸਿੰਘ)-ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਖਰੜ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਥੇ. ਚਰਨਜੀਤ ਸਿੰਘ ਕਾਲੇਵਾਲ ਵਲੋਂ ਸ਼ਹਿਰ ਦੇ ਇਕ ਧਰਮੀ ਫ਼ੌਜੀ ਮਰਹੂਮ ਨਛੱਤਰ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਜਾਰੀ 50 ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਐੱਸ. ਏ. ਐੱਸ. ਨਗਰ ਨੂੰ ਕਲੱਬ ਦੀ ਇਮਾਰਤ ਲਈ ਜਗ੍ਹਾ ਅਲਾਟ

ਐੱਸ. ਏ. ਐੱਸ. ਨਗਰ, 21 ਜੁਲਾਈ (ਜਸਬੀਰ ਸਿੰਘ ਜੱਸੀ)-ਮੁਹਾਲੀ 'ਚ ਵਰਕਿੰਗ ਜਰਨਲਿਸਟਸ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਆਿਖ਼ਰ ਉਸ ਵੇਲੇ ਪੂਰੀ ਹੋ ਗਈ, ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਪ੍ਰੈੱਸ ਕਲੱਬ ਐੱਸ. ਏ. ਐੱਸ. ਨਗਰ ਲਈ ਜ਼ਮੀਨ ਅਲਾਟ ਕਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸੁੰਡਰਾਂ ਨੇ ਲਗਾਇਆ 'ਕਿਤਾਬਾਂ ਦਾ ਲੰਗਰ'

ਡੇਰਾਬੱਸੀ, 21 ਜੁਲਾਈ (ਗੁਰਮੀਤ ਸਿੰਘ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੇ ਮਨਸੂਬੇ ਨਾਲ ਰਾਜ ਭਰ 'ਚ ਲਾਇਬ੍ਰੇਰੀ ਲੰਗਰ ਲਗਾਏ ਜਾ ਰਹੇ ਹਨ | ਇਸ ਦੇ ਤਹਿਤ ਸਰਕਾਰੀ ਹਾਈ ਸਕੂਲ ਸੁੰਡਰਾਂ ਦੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਨੇ ਊਧਮ ਸਿੰਘ ਕਾਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮੁਹਾਲੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਡਾ. ਮੇਜਰ ਸਿੰਘ ਦੀ ਅਗਵਾਈ ਹੇਠ ਅੱਜ ਪਾਰਟੀ ਦੇ ਆਗੂਆਂ ਵਲੋਂ ਊਧਮ ਸਿੰਘ ਕਾਲੋਨੀ ਦੇ ਵਸਨੀਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ...

ਪੂਰੀ ਖ਼ਬਰ »

ਖਰੜ ਸ਼ਹਿਰ ਤੇ ਆਸਪਾਸ ਦੇ ਖੇਤਰਾਂ 'ਚ ਉਤਸ਼ਾਹ ਨਾਲ ਮਨਾਈ ਬਕਰੀਦ

ਖਰੜ, 21 ਜੁਲਾਈ (ਮਾਨ)-ਖਰੜ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰ ਦੀਆਂ ਮਸਜ਼ਿਦਾਂ ਵਿਚ ਈਦ-ਉਲ-ਜੂਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਬੜੇ ਉੁਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਇਕ-ਦੂਜੇ ਦੇ ਗਲੇ ਲੱਗ ਕੇ ਈਦ ਦੀ ...

ਪੂਰੀ ਖ਼ਬਰ »

ਸਕੂਲ ਸਟਾਫ਼ ਨੇ ਬੱਚਿਆਂ ਨਾਲ ਮਿਲ ਕੇ ਲਗਾਏ ਬੂਟੇ

ਡੇਰਾਬੱਸੀ, 22 ਜੁਲਾਈ (ਗੁਰਮੀਤ ਸਿੰਘ)-ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਸੈਦਪੁਰਾ ਦੇ ਸਟਾਫ਼ ਵਲੋਂ ਸਕੂਲ ਦੀ ਮੁੱਖ ਅਧਿਆਪਕਾ ਬਲਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਸਕੂਲ ਦੇ ਵਿਹੜੇ 'ਚ ਬੂਟੇ ਲਗਾਏ ਗਏ | ਇਸ ਮੌਕੇ ਮੁੱਖ ਅਧਿਆਪਕਾ ਬਲਵਿੰਦਰ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਦੇ 5 ਨਵੇਂ ਮਰੀਜ਼ ਆਏ ਸਾਹਮਣੇ, 3 ਹੋਏ ਠੀਕ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਮਹਾਂਮਾਰੀ ਦੇ 5 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 3 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੀਨੀਅਰ ਵੈੱਟਜ਼ ਐਸੋਸੀਏਸ਼ਨ ਵਲੋਂ ਡਾਕਟਰਾਂ ਦੇ 23 ਦੇ ਰੋਸ ਮਾਰਚ ਦੀ ਹਮਾਇਤ ਦਾ ਐਲਾਨ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਸੀਨੀਅਰ ਵੈੱਟਜ਼ ਐਸੋਸੀਏਸ਼ਨ ਵਲੋਂ ਮੁਹਾਲੀ ਵਿਖੇ ਆਪਣੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ, ਜਿਸ ਦੌਰਾਨ ਸਰਕਾਰੀ ਡਾਕਟਰਾਂ ਅਤੇ ਮੈਡੀਕਲ ਅਧਿਆਪਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਵਲੋਂ ਅਪਣਾਏ ਜਾ ਰਹੇ ਸਖ਼ਤ ਅਤੇ ...

ਪੂਰੀ ਖ਼ਬਰ »

ਡੇਂਗੂ ਤੇ ਚਿਕਨਗੁਨੀਆ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਲਾਲੜੂ, 21 ਜੁਲਾਈ (ਰਾਜਬੀਰ ਸਿੰਘ)-ਸੀ. ਐਚ. ਸੀ. ਲਾਲੜੂ ਦੇ ਐੱਸ. ਐਮ. ਓ. ਡਾ. ਨਵੀਨ ਕੌਸ਼ਿਕ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਬਾਰੇ ਜਾਗਰੂਕ ਕੀਤਾ ਗਿਆ | ਟੀਮ ਦੇ ਇੰਚਾਰਜ ਅਨਿਲ ਗੁਰੂ ਨੇ ਲਾਲੜੂ ਪਿੰਡ ਸਮੇਤ ਵੱਖ-ਵੱਖ ...

ਪੂਰੀ ਖ਼ਬਰ »

ਆਰ. ਟੀ. ਏ. ਦਫ਼ਤਰ ਆਇਆ ਮੁਹਾਲੀ ਪੁਲਿਸ ਦੇ ਰਾਡਾਰ 'ਤੇ

ਐੱਸ. ਏ. ਐੱਸ. ਨਗਰ, 21 ਜੁਲਾਈ (ਜਸਬੀਰ ਸਿੰਘ ਜੱਸੀ)-ਆਰ. ਟੀ. ਏ. ਦਫ਼ਤਰ ਮੁਹਾਲੀ ਵਿਖੇ ਕੰਮਾਂ ਲਈ ਲੋਕਾਂ ਤੋਂ ਪੈਸੇ ਲੈਣ ਵਾਲੇ ਯਸ਼ਪਾਲ ਸ਼ਰਮਾ, ਮਨੀਸ਼, ਹਰਜਿੰਦਰ ਸਿੰਘ ਅਤੇ ਤਰਨਜੀਤ ਨੂੰ 100 ਦੇ ਕਰੀਬ ਲਾਇਸੰਸ, ਆਰ. ਸੀਜ਼ ਅਤੇ ਇਨ੍ਹਾਂ ਨਾਲ ਸਬੰਧਿਤ ਫਾਈਲਾਂ, ਮੋਬਾਈਲ ...

ਪੂਰੀ ਖ਼ਬਰ »

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ : ਸਿੱਧੂ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਜਦੋਂ ਤੱਕ ਇਹ ਬੂਟੇ ਵੱਡੇ ਨਹੀਂ ਹੋ ਜਾਂਦੇ, ਉਨ੍ਹਾਂ ਦਾ ਬੱਚਿਆਂ ਦੀ ਤਰ੍ਹਾਂ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਅੰਦਰ ਉਤਸ਼ਾਹ ਨਾਲ ਮਨਾਇਆ ਈਦ ਉਲ ਜੂਹਾ ਦਾ ਤਿਉਹਾਰ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਅੰਦਰ ਈਦ-ਉਲ-ਜੂਹਾ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਲੜੀ ਤਹਿਤ ਮੁਹਾਲੀ ਦੇ ਫੇਜ਼-11 'ਚ ਜਾਮਾ ਮਸਜਿਦ, ਪਿੰਡ ਕੁੰਭੜਾ ਦੀ ਮਸਜਿਦ, ਪਿੰਡ ਮਟੌਰ ਦੀ ਈਦਗਾਹ, ਸੋਹਾਣਾ, ...

ਪੂਰੀ ਖ਼ਬਰ »

ਡਾਕਟਰਾਂ ਵਲੋਂ 23 ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾਣ ਵਾਲੇ ਮਾਰਚ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਵਲੋਂ ਐੱਨ. ਪੀ. ਏ. ਦੇ ਮਸਲੇ ਨੂੰ ਲੈ ਕੇ ਵਿੱਢੇ ਸੰਘਰਸ਼ ਦੇ ਚਲਦਿਆਂ ਪਿਛਲੇ ਦਿਨੀਂ ਤਾਲਮੇਲ ਕਮੇਟੀ ...

ਪੂਰੀ ਖ਼ਬਰ »

ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਮੰਗਣ ਦਾ ਮਾਮਲਾ ਦਰਜ

ਜ਼ੀਰਕਪੁਰ, 21 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਡੇਰਾਬੱਸੀ ਅਦਾਲਤ ਦੇ ਹੁਕਮਾਂ 'ਤੇ ਇਕ ਵਿਆਹੁਤਾ ਨਾਲ ਕੁੱਟਮਾਰ ਕਰਨ ਅਤੇ ਉਸ ਤੋਂ ਦਾਜ ਮੰਗਣ ਦੇ ਦੋਸ਼ ਹੇਠ ਉਸ ਦੇ ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੇ ਪੜਤਾਲੀਆ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ 16 ਸਾਲਾ ਲੜਕਾ ਲਾਪਤਾ

ਜ਼ੀਰਕਪੁਰ, 21 ਜੁਲਾਈ (ਅਵਤਾਰ ਸਿੰਘ)-ਬੀਤੀ 18 ਜੁਲਾਈ ਦੀ ਸ਼ਾਮ ਤੋਂ ਜ਼ੀਰਕਪੁਰ ਦੇ ਬਿਸ਼ਨਪੁਰਾ ਖੇਤਰ ਦਾ ਰਹਿਣ ਵਾਲਾ 16 ਸਾਲਾ ਲੜਕਾ ਸ਼ੱਕੀ ਹਾਲਤ 'ਚ ਲਾਪਤਾ ਹੋ ਗਿਆ ਹੈ, ਜਿਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ | ਇਸ ਸਬੰਧੀ ਲਾਪਤਾ ਲੜਕੇ ਦੇ ਪਿਤਾ ਮੰਜਿਤ ...

ਪੂਰੀ ਖ਼ਬਰ »

ਸਿੱਧਾ ਕਰਜ਼ਾ ਸਕੀਮ ਤਹਿਤ ਕਰਜ਼ਾ ਲੈਣ ਲਈ ਆਮਦਨ ਹੱਦ ਵਧਾ ਕੇ 3 ਲੱਖ ਕੀਤੀ- ਧਰਮਸੋਤ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ ਵਲੋਂ ਚਲਾਈ ਜਾ ਰਹੀ ਸਿੱਧਾ ਕਰਜ਼ਾ ਸਕੀਮ ਤਹਿਤ ਕਰਜ਼ਾ ਲੈਣ ਲਈ ਆਮਦਨ ਦੀ ਕਰਜ਼ਾ ਹੱਦ 1 ਲੱਖ ਤੋਂ ਵਧਾ ਕੇ 3 ਲੱਖ ਕੀਤੀ ਗਈ ਹੈ | ਇਸ ਨਾਲ ਵਧ ਤੋਂ ਵਧ ਨੌਜਵਾਨ ਸਵੈ-ਰੁਜ਼ਗਾਰ ...

ਪੂਰੀ ਖ਼ਬਰ »

ਓ.ਟੀ./ਐਨਸਥੀਸੀਆ ਟੈਕਨਾਲੋਜਿਸਟ ਦਿਵਸ ਮਨਾਇਆ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਿਖੇ ਓ.ਟੀ. ਟੈਕਨੀਕਲ ਸਟਾਫ਼ ਐਸੋਸੀਏਸ਼ਨ ਨੇ ਓ.ਟੀ./ਐਨਸਥੀਸੀਆ ਟੈਕਨੋਲੋਜਿਸਟ ਦਿਵਸ ਮਨਾਇਆ | ਇਸ ਮੌਕੇ ਡੀਨ ਅਕੈਡਮਿਕ ਅਤੇ ਐਨਸਥੀਸੀਆ ਵਿਭਾਗ ਦੇ ਮੁਖੀ ਡਾ. ਜੀ.ਡੀ. ਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਪੰਜਾਬ 'ਚ ਐਮ.ਐਸ.ਐਮ.ਈਜ਼. ਲਈ ਨਿਯਮਾਂ ਸਬੰਧੀ ਖ਼ਰਚਿਆਂ ਨੂੰ ਹੋਰ ਘਟਾਇਆ ਜਾਵੇਗਾ- ਮੁੱਖ ਸਕੱਤਰ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਸਰਹੱਦੀ ਸੂਬੇ 'ਚ ਕਾਰੋਬਾਰ ਸਥਾਪਤੀ ਨੂੰ ਹੋਰ ਸੁਖਾਲਾ ਬਣਾਉਣ ਅਤੇ ਵਪਾਰ ਤੇ ਉਦਯੋਗਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਸਬੰਧੀ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਕੈਪਟਨ ਸਰਕਾਰ ਨੇ ਦਰਮਿਆਨਾ, ਮੱਧਮ ਤੇ ਛੋਟੀਆਂ ਸਨਅਤਾਂ ...

ਪੂਰੀ ਖ਼ਬਰ »

ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦਾ ਵਫ਼ਦ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਮਿਲਿਆ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)-ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦਾ ਵਫ਼ਦ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੂੰ ਮਿਲਿਆ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿਚ ਮੰਗ ਪੱਤਰ ਸੌਂਪਿਆ | ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਆਊਟ ਸੋਰਸਡ ...

ਪੂਰੀ ਖ਼ਬਰ »

'ਅਨੀਮੀਆ ਮੁਕਤ ਪੰਜਾਬ' ਮੁਹਿੰਮ ਤਹਿਤ ਹੁਣ ਤੱਕ 2.6 ਲੱਖ ਔਰਤਾਂ ਤੇ ਲੜਕੀਆਂ ਨੂੰ ਕੀਤਾ ਗਿਆ ਜਾਗਰੂਕ- ਅਰੁਣਾ ਚੌਧਰੀ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਅਨੀਮੀਆ ਜਿਹੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਵਿਭਾਗ ਵਲੋਂ 'ਅਨੀਮੀਆ ਮੁਕਤ ਪੰਜਾਬ' ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬੇ ...

ਪੂਰੀ ਖ਼ਬਰ »

ਬੀਮਾ ਕੰਪਨੀ ਨੂੰ ਚੋਰੀ ਹੋਈ ਬੁਲਟ ਮੋਟਰਸਾਈਕਲ ਦਾ ਕਲੇਮ ਖ਼ਾਰਜ ਕਰਨਾ ਪਿਆ ਮਹਿੰਗਾ

ਚੰਡੀਗੜ੍ਹ, 21 ਜੁਲਾਈ (ਬਿ੍ਜੇਂਦਰ ਗੌੜ)-ਬੀਮਾਸ਼ੁਦਾ ਨਵੀਂ ਬੁਲਟ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਆਈ.ਸੀ.ਆਈ.ਸੀ.ਆਈ ਲੋਮਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਵਲੋਂ ਸ਼ਿਕਾਇਤਕਰਤਾ ਦਾ ਕਲੇਮ ਉਸ ਵਲੋਂ ਚਾਬੀ ਮੋਟਰਸਾਈਕਲ ਵਿਚ ਛੱਡ ਦੇਣ ਦੇ ਵਿਵਾਦਿਤ ਬਿਆਨ ...

ਪੂਰੀ ਖ਼ਬਰ »

ਕਿਤਾਬ 'ਉਪਰੇਸ਼ਨ ਬਲਿਊ ਸਟਾਰ 84' ਲੋਕ ਅਰਪਣ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਰਾਈਟਰਜ਼ ਕਲੱਬ ਅਤੇ ਪੈੱ੍ਰਸ ਕਲੱਬ ਚੰਡੀਗੜ੍ਹ ਦੁਆਰਾ ਅੱਜ ਨਿ੍ਪਇੰਦਰ ਸਿੰਘ ਰਤਨ ਦੀ ਕਿਤਾਬ 'ਉਪਰੇਸਨ ਬਲਿਊ ਸਟਾਰ 84' ਦਾ ਲੋਕ ਅਰਪਣ ਕੀਤਾ ਗਿਆ | ਉਹ ਜਲੰਧਰ ਦੇ ਡਵਿਜ਼ਨਲ ਕਮਿਸ਼ਨਰ ਰਹਿ ਚੁੱਕੇ ਹਨ | ਇਸ ਮੌਕੇ ਸਰਦਾਰ ਭਗਤ ਸਿੰਘ, ...

ਪੂਰੀ ਖ਼ਬਰ »

ਬਰਿੰਦਰ ਢਿੱਲੋਂ ਤੇ ਕੈਪਟਨ ਸੰਦੀਪ ਸੰਧੂ ਨੂੰ ਤੁਰੰਤ ਅਹੁਦਿਆਂ ਤੋਂ ਲਾਂਭੇ ਕਰੇ ਕਾਂਗਰਸ: ਬਡਹੇੜੀ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਤੇ ...

ਪੂਰੀ ਖ਼ਬਰ »

ਖ਼ਰਾਬ ਬਰਾਂਡਿਡ ਜੁੱਤੇ ਵਾਪਸ ਨਾ ਕਰਨ ਵਾਲੇ ਦੁਕਾਨਦਾਰ ਨੂੰ 5 ਹਜ਼ਾਰ ਹਰਜਾਨਾ ਭਰਨ ਦੇ ਆਦੇਸ਼

ਚੰਡੀਗੜ੍ਹ, 21 ਜੁਲਾਈ (ਬਿ੍ਜੇਂਦਰ ਗੌੜ)-ਖਪਤਕਾਰ ਫੋਰਮ ਨੇ ਸੈਕਟਰ-37 ਦੇ ਇਕ ਦੁਕਾਨਦਾਰ ਨੂੰ ਉੱਥੋਂ ਖ਼ਰੀਦੇ ਖ਼ਰਾਬ ਬਰਾਂਡਿਡ ਜੁੱਤੇ ਵਾਪਸ ਨਾ ਕਰਨ ਦੇ ਮਾਮਲੇ 'ਚ ਸੇਵਾਵਾਂ ਵਿਚ ਕਮੀ ਅਤੇ ਗ਼ਲਤ ਵਪਾਰਕ ਗਤੀਵਿਧੀਆਂ 'ਚ ਸ਼ਾਮਿਲ ਹੋਣ ਦਾ ਦੋਸ਼ੀ ਪਾਉਂਦੇ ਹੋਏ ਆਦੇਸ਼ ਜਾਰੀ ਕੀਤੇ | ਫੋਰਮ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਇੰਨੇ ਰੁਪਏ ਲਗਾ ਕੇ ਬਰਾਂਡਿਡ ਜੁੱਤੇ ਲੈਣ ਦਾ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ | ਫੋਰਮ ਨੇ ਆਦੇਸ਼ਾਂ 'ਚ ਦੁਕਾਨਦਾਰ ਨੂੰ ਖ਼ਰਾਬ ਜੁੱਤੀਆਂ ਦੀ ਕੀਮਤ ਚੁਕਾਉਣ ਅਤੇ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰਤਾੜਨਾ ਅਤੇ ਅਦਾਲਤੀ ਖ਼ਰਚ ਵਜੋਂ 5 ਹਜ਼ਾਰ ਰੁਪਏ ਦੇਣ ਦੇ ਆਦੇਸ਼ ਜਾਰੀ ਕੀਤੇ | ਸੈਕਟਰ-37ਡੀ ਦੇ ਰਾਜ ਕੁਮਾਰ ਨਾਂਅ ਦੇ ਵਿਅਕਤੀ ਨੇ ਇਸੇ ਸੈਕਟਰ ਦੀ ਸ਼ੁ ਪੈਲੇਸ ਨਾਂਅ ਦੀ ਦੁਕਾਨ ਨੂੰ ਇਸ ਦੇ ਮਾਲਕ ਦੇ ਰਾਹੀਂ ਪਾਰਟੀ ਬਣਾਉਂਦੇ ਖਪਤਕਾਰ ਫੋਰਮ ਵਿਚ ਸ਼ਿਕਾਇਤ ਦਾਇਰ ਕੀਤੀ ਸੀ | ਸ਼ਿਕਾਇਤਕਰਤਾ ਨੇ ਇਸ ਦੁਕਾਨ ਤੋਂ 13 ਅਕਤੂਬਰ, 2019 ਨੂੰ ਆਪਣੇ ਬੇਟੇ ਲਈ 6 ਹਜ਼ਾਰ ਰੁਪਏ ਦੇ ਤਿੰਨ ਜੋੜੇ ਜੁੱਤੇ ਖ਼ਰੀਦੇ ਸਨ | ਉਸੇ ਸਾਲ ਦੋ ਮਹੀਨੇ ਬਾਅਦ ਦਸੰਬਰ ਵਿਚ 2099 ਰੁਪਏ ਦੇ ਕੈਂਪਸ ਦਾ ਜੁੱਤਾ ਅੱਡੀ ਤੋਂ ਫੱਟ ਗਿਆ | ਦੁਕਾਨਦਾਰ ਨੇ ਕਿਹਾ ਕਿ ਗ਼ਲਤ ਢੰਗ ਨਾਲ ਵਰਤੋਂ ਕਰਨ ਨਾਲ ਜੁੱਤਾ ਟੁੱਟਿਆ ਹੈ | ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਇੰਜੀਨੀਅਰ ਹੈ ਅਤੇ ਦਫ਼ਤਰ ਵਿਚ ਬੈਠਦਾ ਹੈ | ਨੋਟਿਸ ਭੇਜਣ ਤੋਂ ਬਾਅਦ ਦੁਕਾਨਦਾਰ ਨੇ ਜੁੱਤੇ ਰਿਪਲੇਸਮੈਂਟ ਲਈ ਵਾਪਸ ਲੈ ਲਏ ਸਨ | ਹਾਲਾਂਕਿ ਬਾਅਦ ਵਿਚ ਕਿਹਾ ਗਿਆ ਕਿ ਕੰਪਨੀ ਨੇ ਜੁੱਤੇ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਸ਼ਿਕਾਇਤਕਰਤਾ ਮੁਤਾਬਕ ਜੁੱਤੇ ਵਿਚ ਪਹਿਲਾਂ ਤੋਂ ਕੋਈ ਖ਼ਰਾਬੀ ਸੀ | ਫੋਰਮ ਨੇ ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਦਿੱਤਾ |

ਖ਼ਬਰ ਸ਼ੇਅਰ ਕਰੋ

 

ਉਦਯੋਗਿਕ ਸੈਕਟਰ ਨੂੰ ਪ੍ਰਤੀ ਯੂਨਿਟ 5 ਰੁਪਏ ਕਹਿ ਕੇ 9 ਰੁਪਏ 'ਚ ਵੀ ਪੂਰੀ ਬਿਜਲੀ ਨਹੀਂ ਦੇ ਰਹੀ ਕਾਂਗਰਸ ਸਰਕਾਰ-ਅਮਨ ਅਰੋੜਾ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਿੱਤੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਉਦਯੋਗਾਂ ਅਤੇ ਵਪਾਰਿਕ ਅਦਾਰਿਆਂ ਨੂੰ ਵਿਸ਼ੇਸ਼ ਵਿੱਤੀ ਛੋਟਾਂ ਅਤੇ ਵਾਅਦੇ ਮੁਤਾਬਿਕ ਪ੍ਰਤੀ ਯੂਨਿਟ 5 ਰੁਪਏ ...

ਪੂਰੀ ਖ਼ਬਰ »

ਤੇਲ ਅਤੇ ਰਸੋਈ ਗੈਸ ਦੀ ਵਧੀਆਂ ਕੀਮਤਾਂ ਵਿਰੁੱਧ 'ਆਪ' ਵਲੋਂ ਐੱਸ. ਡੀ. ਐਮ. ਨੂੰ ਸੌ ਾਪਿਆ ਗਿਆ ਮੰਗ ਪੱਤਰ

ਡੇਰਾਬੱਸੀ, 21 ਜੁਲਾਈ (ਗੁਰਮੀਤ ਸਿੰਘ)-ਕੇਂਦਰ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਕਾਰਨ ਦਿਨੋਂ ਦਿਨ ਵੱਧ ਰਹੀਆਂ ਪੈਟਰੋਲ/ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੁੱਧ ਆਮ ਆਦਮੀ ਪਾਰਟੀ ਦੇ ਹਲਕਾ ਡੇਰਾਬੱਸੀ ਤੋਂ ਆਗੂ ਅਤੇ ਪੰਜਾਬ ਟਰਾਂਸਪੋਰਟ ਵਿੰਗ ਦੇ ...

ਪੂਰੀ ਖ਼ਬਰ »

ਸੰਸਕ੍ਰਿਤ ਲੇਖਕਾਂ ਨੂੰ ਮੁਫ਼ਤ ਬੱਸ ਸਫ਼ਰ ਯਾਤਰਾ

ਚੰਡੀਗੜ੍ਹ, 21 ਜੁਲਾਈ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਸੰਸਕਿ੍ਤ ਭਾਸ਼ਾ ਵਿਚ ਵੱਖ-ਵੱਖ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਵਾਨਾਂ ਨੂੰ ਵੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ, ਇਸ ਲਈ ਹਰਿਆਣਾ ਦੇ ...

ਪੂਰੀ ਖ਼ਬਰ »

4 ਕਰੋੜ ਦੀ ਲਾਗਤ ਨਾਲ ਤਿਆਰ ਮੁਬਾਰਿਕਪੁਰ ਰੇਲਵੇ ਅੰਡਰਪਾਥ ਨੇ ਧਾਰਿਆ ਛੱਪੜ ਦਾ ਰੂਪ

ਡੇਰਾਬੱਸੀ, 21 ਜੁਲਾਈ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਨੇੜੇ ਅੰਬਾਲਾ ਕਾਲਕਾ ਰੇਲ ਲਾਈਨ 'ਤੇ ਕਰੀਬ 4 ਕਰੋੜ ਰੁਪਏ ਖਰਚ ਕੇ ਤਿਆਰ ਕੀਤਾ ਅੰਡਰਪਾਥ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਕੇ ਰਹਿ ਗਿਆ ਹੈ | ਬਰਸਾਤੀ ਪਾਣੀ ਦੀ ...

ਪੂਰੀ ਖ਼ਬਰ »

ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਦੀ ਮੀਟਿੰਗ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਮਪਲਾਈਜ਼ ਦੀ ਮੀਟਿੰਗ ਫੇਜ਼ 5 ਮੁਹਾਲੀ ਵਿਖੇ ਹੋਈ, ਜਿਸ ਵਿਚ ਪੋਸਟਮੈਨ ਐਮ. ਟੀ. ਐੱਸ. ਦੀ ਬਾਡੀ ਦੀ ਚੋਣ ਕੀਤੀ ਗਈ | ਇਹ ਬਾਡੀ 2 ਸਾਲ ਲਈ ਬਣਾਈ ਗਈ ਹੈ ਅਤੇ ਇਸ ਮੀਟਿੰਗ ਵਿਚ ਚੰਡੀਗੜ੍ਹ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਕੀਤਾ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਦਾ ਐਲਾਨ

ਚੰਡੀਗੜ੍ਹ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 18 ਜੁਲਾਈ ਨੂੰ ਗੁਰੂਗ੍ਰਾਮ ਜ਼ਿਲ੍ਹੇ ਦੇ ਖਾਵਸਪੁਰ ਪਿੰਡ ਵਿਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੇ ਦਰਦਨਾਕ ਹਾਦਸੇ 'ਤੇ ਸੋਗ ਪ੍ਰਗਟਾਇਆ ਹੈ | ਮੁੱਖ ਮੰਤਰੀ ਨੇ ਮਿ੍ਤਕਾਂ ...

ਪੂਰੀ ਖ਼ਬਰ »

ਵਿੱਦਿਅਕ ਸੈਸ਼ਨ-2021-22 ਲਈ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸ ਦਾ ਕੋਰਸ 30 ਫ਼ੀਸਦੀ ਘੱਟ ਕਰਨ ਦਾ ਕੀਤਾ ਫ਼ੈਸਲਾ

ਚੰਡੀਗੜ੍ਹ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵਲੋਂ ਵਿੱਦਿਅਕ ਸੈਸ਼ਨ 2021-22 ਦੇ ਲਈ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸ ਦਾ ਕੋਰਸ 30 ਫੀਸਦੀ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ | ਨਵਾਂ ਕੋਰਸ ਬੋਰਡ ਦੀ ਅਧਿਕਾਰਿਕ ਵੈਬਸਾਈਟ ...

ਪੂਰੀ ਖ਼ਬਰ »

ਸ਼ੈਲਟਰ ਚੈਰੀਟੇਬਲ ਟਰੱਸਟ ਨੇ 5 ਹੋਰ ਸਕੂਲਾਂ ਨੂੰ ਗੈਸ ਚੁੱਲ੍ਹੇ ਵੰਡੇ

ਲਾਲੜੂ, 21 ਜੁਲਾਈ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਨੇ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਪ੍ਰਦੂਸ਼ਣ ਅਤੇ ਧੂੰਆਂ ਮੁਕਤ ਕਰਨ ਦੇ ਮਕਸਦ ਨਾਲ ਅੱਜ ਲਾਲੜੂ ਇਲਾਕੇ ਦੇ ਪੰਜ ਹੋਰਨਾਂ ਸਰਕਾਰੀ ਸਕੂਲਾਂ ਨੂੰ ਗੈਸ ਚੁੱਲ੍ਹੇ ਵੰਡੇ | ਟਰੱਸਟ ...

ਪੂਰੀ ਖ਼ਬਰ »

ਪਿੰਡਾਂ ਦੇ ਵਸਨੀਕਾਂ ਨੂੰ ਲਾਇਬ੍ਰੇਰੀ ਬਾਰੇ ਦਿੱਤੀ ਜਾਣਕਾਰੀ ਅਤੇ ਵੰਡੀਆਂ ਕਿਤਾਬਾਂ

ਖਰੜ, 21 ਜੁਲਾਈ (ਗੁਰਮੁੱਖ ਸਿੰਘ ਮਾਨ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਬਲਾਕ ਖਰੜ-2 ਤਹਿਤ ਪੈਂਦੇ 53 ਸਕੂਲਾਂ ਵਿਚ 'ਲਾਇਬ੍ਰੇਰੀ ਲੰਗਰ' ਲਗਾਏ ਗਏ | ਇਸ ਸਬੰਧੀ ਤਹਿਸੀਲ ...

ਪੂਰੀ ਖ਼ਬਰ »

ਪੰਜਾਬ ਕਲਾ ਪ੍ਰੀਸ਼ਦ ਨੇ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਗਾਇਨ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪ੍ਰੀਸ਼ਦ ਵਲੋਂ ਗੁਰੂ ਤੇਗ਼ ਬਹਾਦਰ ਯਾਦਗਾਰੀ ਗਾਇਨ ਪ੍ਰੋਗਰਾਮ ਗੂਗਲ ਮੀਟ ਉਤੇ ਕਰਵਾਇਆ ਗਿਆ | ਪੰਜਾਬ ਕਲਾ ...

ਪੂਰੀ ਖ਼ਬਰ »

ਐਮ.ਸੀ.ਐਮ. ਡੀ.ਏ.ਵੀ. ਕਾਲਜ ਵਲੋਂ ਵਰਕਸ਼ਾਪ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)-ਐਮ.ਸੀ.ਐਮ. ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਸੈਕਟਰ-36ਏ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵਲੋਂ ਨਾਨ ਟੀਚਿੰਗ ਸਟਾਫ਼ ਲਈ ਆਈ.ਸੀ.ਟੀ. ਅਤੇ ਵਪਾਰ ਸੰਚਾਰ ਵਰਕਸ਼ਾਪ ਲਗਵਾਈ ਗਈ | ਇਕ ਵਰਕਸ਼ਾਪ ਦਾ ਉਦੇਸ਼ ਨਾਨ ਟੀਚਿੰਗ ...

ਪੂਰੀ ਖ਼ਬਰ »

ਕੋਆਰਡੀਨੇਸ਼ਨ ਕਮੇਟੀ ਵਲੋਂ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ 'ਚ ਸ਼ਾਮਿਲ ਹੋਣ ਦਾ ਫ਼ੈਸਲਾ

ਚੰਡੀਗੜ੍ਹ, 21 ਜੁਲਾਈ (ਮਨਜੋਤ ਸਿੰਘ ਜੋਤ)-ਕੋਆਰਡੀਨੇਸ਼ਨ ਕਮੇਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਸਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਾਂਤੀ ਕੁੰਜ ਸੈਕਟਰ-16 ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ...

ਪੂਰੀ ਖ਼ਬਰ »

'ਆਪ' ਦੇ 7 ਦਲ ਬਦਲੂ ਵਿਧਾਇਕਾਂ ਦਾ ਮਾਮਲਾ ਫ਼ਿਰ ਲਟਕਿਆ

ਚੰਡੀਗੜ੍ਹ, 21 ਜੁਲਾਈ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਤ 7 ਦਲ ਬਦਲੂ ਵਿਧਾਇਕਾਂ ਦਾ ਮਾਮਲਾ ਫਿਰ ਲਟਕ ਗਿਆ | ਇਨ੍ਹਾਂ 'ਚੋਂ ਕੁਝ ਇਕ ਤਾਂ ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਸਾਹਮਣੇ ਪੇਸ਼ ਹੋਏ, ਪਰ ਗੱਲਾਬਾਤਾਂ ਵਿਚ ਹੀ ਮਾਮਲਾ ...

ਪੂਰੀ ਖ਼ਬਰ »

ਸਚਿਨ ਸ਼ਰਮਾ ਵਲੋਂ ਗਊ ਮਾਤਾ ਸਮਾਰਕ ਬਣਾਉਣ ਦੀ ਮੰਗ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗਊ ਮਾਤਾ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ | ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਵਿਚ ਸ੍ਰੀ ...

ਪੂਰੀ ਖ਼ਬਰ »

ਸਬ ਡਵੀਜ਼ਨਲ ਹਸਪਤਾਲਾਂ 'ਚ ਵੀ ਦਿਵਿਆਂਗਤਾ ਪ੍ਰਮਾਣ ਪੱਤਰ ਦੀ ਮਨਜ਼ੂਰੀ

ਚੰਡੀਗੜ੍ਹ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਨੇ ਸਿਵਲ ਹਸਪਤਾਲ ਤੋਂ ਇਲਾਵਾ ਸਬ-ਡਵੀਜਨ ਹਸਪਤਾਲਾਂ ਦੇ ਪੱਧਰ 'ਤੇ ਵੀ ਦਿਵਿਆਂਗਤਾ ਪ੍ਰਮਾਣ ਪੱਤਰ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ | ਸ੍ਰੀ ...

ਪੂਰੀ ਖ਼ਬਰ »

ਦਲਿਤ ਸਿੱਖ ਨੂੰ ਅਕਾਲੀ ਦਲ ਦੀ ਵਾਗਡੋਰ ਸੌੰ ਾਪਣ ਸੁਖਬੀਰ ਸਿੰਘ ਬਾਦਲ-ਬੰਨੀ ਸੰਧੂ

ਡੇਰਾਬੱਸੀ, 21 ਜੁਲਾਈ (ਗੁਰਮੀਤ ਸਿੰਘ)-ਪੰਜਾਬ ਐਗਰੋ ਇੰਡਸਟਰੀ ਦੇ ਵਾਈਸ ਚੇਅਰਮੈਨ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਅਕਾਲੀ ਦਲ ਨੂੰ ਮੰਗੇਰੀ ਲਾਲ ਦੇ ਸੁਪਨੇ ਦੇਖਣ ਦੀ ਬਜਾਏ ਅਕਾਲੀ ਦਲ ਪ੍ਰਧਾਨ ਦੇ ਰੂਪ ਵਿਚ ਦਲਿਤ ਸਿੱਖ ਨੇਤਾ ਨੂੰ ਪਾਰਟੀ ਦੀ ਵਾਗਡੋਰ ਸੌਂਪਣ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਲੋਂ ਸਕੂਲਾਂ ਤੋਂ ਇਲਾਵਾ ਜਨਤਕ ਥਾਵਾਂ 'ਤੇ ਲਗਾਇਆ ਲਾਇਬ੍ਰੇਰੀ ਲੰਗਰ

ਐੱਸ.ਏ.ਐੱਸ. ਨਗਰ, 21 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ 'ਲਾਇਬ੍ਰੇਰੀ ਲੰਗਰ' ਮੁਹਿੰਮ ਨੂੰ ਅੱਜ ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਚ ਭਾਰੀ ਹੁੰਗਾਰਾ ਦੇਖਣ ਨੂੰ ...

ਪੂਰੀ ਖ਼ਬਰ »

ਕੋਵਿਡ ਮਹਾਂਮਾਰੀ ਦੌਰਾਨ ਮਾਤਾ-ਪਿਤਾ ਨੂੰ ਗਵਾਉਣ ਵਾਲੇ ਬੱਚਿਆਂ ਲਈ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਸ਼ੁਰੂ

ਚੰਡੀਗੜ੍ਹ, 21 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਜ ਵਿਚ ਕੋਵਿਡ-19 ਮਹਾਂਮਾਰੀ ਦੇ ਕਾਰਨ ਆਪਣੇ ਮਾਤਾ-ਪਿਤਾ ਨੂੰ ਸਦਾ ਲਈ ਗਵਾਉਂਣ ਵਾਲੇ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦੇਣ ਦੇ ...

ਪੂਰੀ ਖ਼ਬਰ »

ਲਹਿੰਦੇ ਪੰਜਾਬ ਦੇ ਕਵੀਆਂ ਨਾਲ ਮਿਲ ਪੰਜਾਬ ਸਾਹਿਤ ਅਕਾਦਮੀ ਨੇ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਬੀਤੇ ਦਿਨੀਂ ਪੰਜਾਬ ਸਾਹਿਤ ਅਕਾਦਮੀ ਵਲੋਂ ਡਾਕਟਰ ਸਰਬਜੀਤ ਕੌਰ ਸੋਹਲ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਲਹਿੰਦੇ ਪੰਜਾਬ ਦੇ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ | ਕਵੀ ਦਰਬਾਰ ਦੇ ਮੁੱਖ ਮਹਿਮਾਨ ਡਾਕਟਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX