ਤਾਜਾ ਖ਼ਬਰਾਂ


ਮੱਧ ਪ੍ਰਦੇਸ਼ : ਨੌਜਵਾਨ ਨੂੰ ਸਾੜਿਆ ਜਿਉਂਦਾ, ਪੁਲਿਸ ਨੇ ਦੋਸ਼ੀ ਲਏ ਹਿਰਾਸਤ ਵਿਚ
. . .  5 minutes ago
ਸਾਗਰ,18 ਸਤੰਬਰ - ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਉਸ ਲੜਕੀ ਦੇ ਰਿਸ਼ਤੇਦਾਰ ਨੇ ਜਿਉਂਦਾ ਸਾੜ ਦਿੱਤਾ ਸੀ ਜਿਸ ਨਾਲ ਉਹ ਪਿਆਰ ਕਰਦਾ ਸੀ ...
ਕਾਬੁਲ - ਆਈ.ਈ.ਡੀ. ਧਮਾਕਾ, ਦੋ ਲੋਕ ਜ਼ਖ਼ਮੀ
. . .  41 minutes ago
ਕਾਬੁਲ, 18 ਸਤੰਬਰ - ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਅੱਜ ਸਵੇਰੇ ਇਕ...
ਸੀ.ਐਲ.ਪੀ. ਦੀ ਮੀਟਿੰਗ 'ਤੇ ਅਬਜ਼ਰਵਰ ਅਜੈ ਮਾਕਨ ਦਾ ਵੱਡਾ ਬਿਆਨ
. . .  58 minutes ago
ਨਵੀਂ ਦਿੱਲੀ,18 ਸਤੰਬਰ - ਸੀ.ਐਲ.ਪੀ. ਦੀ ਮੀਟਿੰਗ ਲਈ ਹਰੀਸ਼ ਰਾਵਤ ਤੋਂ ਇਲਾਵਾ ਹਾਈਕਮਾਨ ਵਲੋਂ ਦੋ ਵਿਸ਼ੇਸ਼ ਅਬਜ਼ਰਵਰ ਵੀ ਭੇਜੇ ਜਾ ਰਹੇ ਹਨ | ਉੱਥੇ ਹੀ ਅਬਜ਼ਰਵਰ ਅਜੈ ਮਾਕਨ ਦਾ ਕਹਿਣਾ ਹੈ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ ਸਿੱਧੂ
. . .  about 1 hour ago
ਚੰਡੀਗੜ੍ਹ,18 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਪਹੁੰਚੇ...
ਛੇ ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ
. . .  about 1 hour ago
ਠਾਣੇ,18 ਸਤੰਬਰ - ਮਹਾਰਾਸ਼ਟਰ ਪੁਲਿਸ ਨੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਕਸਬੇ ਤੋਂ ਇਕ ਵਿਅਕਤੀ ਨੂੰ ਆਪਣੀ ਛੇ ਸਾਲ ਦੀ ਭਤੀਜੀ ਨਾਲ ਕਈ ਮੌਕਿਆਂ 'ਤੇ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ...
ਸੀ.ਐਲ.ਪੀ. ਮੀਟਿੰਗ 'ਤੇ ਬੋਲੇ ਪਰਗਟ ਸਿੰਘ, ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ
. . .  about 1 hour ago
ਚੰਡੀਗੜ੍ਹ, 18 ਸਤੰਬਰ - ਕਾਂਗਰਸ ਭਵਨ ਵਿਚ ਅੱਜ ਸ਼ਾਮ ਨੂੰ ਸੀ.ਐਲ.ਪੀ. ਮੀਟਿੰਗ ਹੋਣ ਜਾ ਰਹੀ ਹੈ | ਸੀ.ਐਲ.ਪੀ. ਮੀਟਿੰਗ 'ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਪਾਰਟੀ...
ਏਅਰ ਫਰਾਂਸ ਦੇ ਜਹਾਜ਼ ਨੇ ਅੱਗ ਲੱਗਣ ਕਾਰਨ ਕੀਤੀ ਬੀਜਿੰਗ ਵਿਚ ਐਮਰਜੈਂਸੀ ਲੈਂਡਿੰਗ
. . .  about 2 hours ago
ਬੀਜਿੰਗ, 18 ਸਤੰਬਰ - ਏਅਰ ਫਰਾਂਸ ਦੀ ਏ.ਐਫ. 393 ਬੀਜਿੰਗ-ਪੈਰਿਸ ਉਡਾਣ ਨੇ ਸ਼ਨੀਵਾਰ ਬੀਜਿੰਗ ਰਾਜਧਾਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤੜਕੇ ਉਡਾਣ ਭਰੀ ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ
. . .  about 2 hours ago
ਨਵੀਂ ਦਿੱਲੀ, 18 ਸਤੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 35,662 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ...
ਪਿੰਡ ਕਲਸੀਆਂ ਖ਼ੁਰਦ 'ਚ ਦੋ ਧਿਰਾਂ 'ਚ ਚੱਲੀ ਗੋਲੀ, ਦੋ ਜ਼ਖ਼ਮੀ
. . .  about 2 hours ago
ਖਾਲੜਾ,18 ਸਤੰਬਰ( ਜੱਜਪਾਲ ਸਿੰਘ ਜੱਜ) ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਕਲਸੀਆਂ ਖ਼ੁਰਦ ਵਿਖੇ ਮਾਮੂਲੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੋਲੀ ਚੱਲਣ ਦੀ ਖ਼ਬਰ ਹੈ। ਜਿਸ ਵਿਚ ਪਿੰਡ ਕਲਸੀਆਂ ਹਵੇਲੀਆਂ ਖ਼ੁਰਦ ....
ਸਿੱਖਿਆ ਸਕੱਤਰ ਪੰਜਾਬ ਵਲੋਂ ਸਰਕਾਰੀ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ
. . .  about 2 hours ago
ਅਜਨਾਲਾ, ਗੱਗੋਮਾਹਲ 18 ਸਤੰਬਰ (ਗੁਰਪ੍ਰੀਤ ਸਿੰਘ,ਬਲਵਿੰਦਰ ਸੰਧੂ, ਕੜਿਆਲ) - ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ ਵਿਚ ਕਰਵਾਏ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ਅਤੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਈ ਸਿੱਖਿਆ ਦੇ ਮਿਆਰ....
ਪੱਛਮੀ ਬੰਗਾਲ: ਪੱਛਮੀ ਮੇਦਿਨੀਪੁਰ 'ਚ ਮੀਂਹ ਕਾਰਨ ਕਈ ਇਲਾਕੇ ਪਾਣੀ 'ਚ ਡੁੱਬੇ
. . .  about 3 hours ago
ਪੱਛਮੀ ਬੰਗਾਲ, 18 ਸਤੰਬਰ - ਪੱਛਮੀ ਮੇਦਿਨੀਪੁਰ ਵਿਚ ਮੀਂਹ ਕਾਰਨ ਕਈ ਇਲਾਕੇ ਪਾਣੀ ਵਿਚ....
ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ
. . .  about 3 hours ago
ਨਵੀਂ ਦਿੱਲੀ, 18 ਸਤੰਬਰ - ਸ਼ਾਸਤਰੀ ਟੀ -20 ਵਿਸ਼ਵ ਕੱਪ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਇਰਾਦਾ ਰੱਖਦੇ ਹੋਏ ਕਹਿੰਦੇ ਹਨ ਕਿ ਕਦੇ ਵੀ ...
ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ
. . .  about 3 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਜ ਅਜੈ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਚੰਡੀਗੜ੍ਹ ਪਹੁੰਚਣਗੇ। ਜਿਨ੍ਹਾਂ ਨੂੰ ਪਾਰਟੀ ਦੀ ਅੰਤ੍ਰਿਮ ਮੁਖੀ ਸੋਨੀਆ ਗਾਂਧੀ....
ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ਵਾਪਸੀ ਕਰ ਸਕਦੇ
. . .  about 4 hours ago
ਨਵੀਂ ਦਿੱਲੀ, 18 ਸਤੰਬਰ - ਅਨਿਲ ਕੁੰਬਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਵਜੋਂ ....
ਚਾਰ ਧਾਮ ਯਾਤਰਾ: ਦਰਸ਼ਨ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਲਾਜ਼ਮੀ
. . .  about 4 hours ago
ਉੱਤਰਾਖੰਡ, 18 ਸਤੰਬਰ - ਸਰਕਾਰ ਨੇ ਸ਼ੁੱਕਰਵਾਰ ਨੂੰ ਐੱਸ.ਓ.ਪੀ. ਜਾਰੀ ਕੀਤਾ। ਚਾਰ ਧਾਮਾਂ ਵਿਚ ਦਰਸ਼ਨ ਲਈ ਰਜਿਸਟ੍ਰੇਸ਼ਨ ਅਤੇ ਈ-ਪਾਸ ਲਾਜ਼ਮੀ ਹੋਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਜਾਂ ਤਾਂ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਜਾਂ ਨਕਾਰਾਤਮਿਕ ਕੋਵਿਡ ਰਿਪੋਰਟ....
ਉੱਘੇ ਪੱਤਰਕਾਰ,ਸਾਹਿੱਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਦਿਹਾਂਤ,ਅੱਜ ਸਵੇਰੇ 10 ਵਜੇ ਹੋਵੇਗਾ ਸੰਸਕਾਰ
. . .  about 4 hours ago
ਮਹਿਲ ਕਲਾਂ,18 ਸਤੰਬਰ(ਅਵਤਾਰ ਸਿੰਘ ਅਣਖੀ) ਉੱਘੇ ਪੱਤਰਕਾਰ,ਸਾਹਿੱਤਕਾਰ,ਸਮਾਜ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਦਾ...
ਪੰਜਾਬ 15 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ 'ਚ ਕਰੇਗਾ ਸ਼ਾਮਿਲ - ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 18 ਸਤੰਬਰ - ਪੰਜਾਬ 15 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕਰੇਗਾ...
ਖੇਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਜ਼ਖਮੀ
. . .  about 4 hours ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਬਖੁਸ਼ਾਹ ਵਿਚ ਖੇਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ....
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਰੂਪਨਗਰ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਉਪਰੰਤ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸੰਯੁੁਕਤ ਕਿਸਾਨ ਮੋਰਚਾ ਵਲੋਂ ਖੇਤੀ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਰੋਸ ਪ੍ਰਗਟਾਉਣ ਲਈ ਜਾਣ ਵਾਲੇ 200 ਕਿਸਾਨਾਂ ਦੇ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਵਲੋਂ 14 ਅਗਸਤ ਨੂੰ ਪੰਜਾਬ ਭਰ 'ਚ ਰੈਲੀਆਂ ਦਾ ਐਲਾਨ

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)- ਮਿਡ-ਡੇ-ਮੀਲ ਕੁੱਕ ਯੂਨੀਅਨ ਸਬੰਧਿਤ ਇੰਟਕ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ | ਮੀਟਿੰਗ ਵਿਚ ਅਮਰਜੀਤ ਕੌਰ ਸੂਬਾ ਸਕੱਤਰ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਵਿਭਾਗੀ ਲਾਪ੍ਰਵਾਹੀ ਕਾਰਨ ਫਲਾਈ ਓਵਰ ਹੇਠਾਂ ਸੜਕ ਨੇ ਧਾਰਿਆ ਛੱਪੜੀ ਦਾ ਰੂਪ

ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨੂੰ ਆਉਣ ਜਾਣ ਲਈ ਨੰਗਲ ਡੈਮ 'ਤੇ ਨਿੱਤ ਲੱਗਦੇ ਟ੍ਰੈਫਿਕ ਜਾਮ ਤੋਂ ਨਿਜਾਤ ਦੁਆਉਣ ਲਈ ਸਰਕਾਰ ਵਲੋਂ ਸਥਾਨਕ ਰਾਜੀਵ ਗਾਂਧੀ ਚੌਕ ਨਜ਼ਦੀਕ ਬਣਾਏ ਜਾ ਰਹੇ ਫਲਾਈ ਓਵਰ ਦਾ ਕੰਮ ਜਿੱਥੇ ਅੱਧ ...

ਪੂਰੀ ਖ਼ਬਰ »

1040 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਕਾਬੂ

ਸ੍ਰੀ ਚਮਕੌਰ ਸਾਹਿਬ, 21 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਗਸ਼ਤ ਦੌਰਾਨ ਸ੍ਰੀ ਚਮਕੌਰ ਸਾਹਿਬ -ਬੇਲਾ ਮਾਰਗ 'ਤੇ ਪਿੰਡ ਜਟਾਣਾ ਦੀ ਪੁਲੀ ਨੇੜੇ ਇੱਕ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਸਥਾਨਕ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਬਕਰ-ਈਦ ਮੌਕੇ ਮਸਜਿਦਾਂ 'ਚ ਅਦਾ ਕੀਤੀ ਨਮਾਜ਼

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਬਕਰ-ਈਦ ਮੌਕੇ ਅੱਜ ਮਸਜਿਦਾਂ 'ਚ ਨਮਾਜ਼ ਅਦਾ ਕੀਤੀ ਗਈ | ਰੂਪਨਗਰ ਦੀ ਪ੍ਰਮੁੱਖ ਜਾਮਾ ਮਸਜਿਦ 'ਚ ਕੋਵਿਡ-ਨਿਯਮਾਂ ਦੀ ਪਾਲਣਾ ਅਨੁਸਾਰ ਮਸਜਿਦ ਦੇ ਇਮਾਮ ਮੌਲਾਨਾ ਸੱਯਦ ਅਜ਼ਹਰ ਹਸਨ ਨੇ ਨਮਾਜ਼ ਅਦਾ ਕਰਵਾਈ | ਮਸਜਿਦ ਇੰਤਜ਼ਾਮੀਆ ...

ਪੂਰੀ ਖ਼ਬਰ »

ਸਰੀਆ ਚੋਰੀ ਦੇ ਮਾਮਲੇ 'ਚ 2 ਖ਼ਿਲਾਫ਼ ਕੇਸ ਦਰਜ

ਰੂਪਨਗਰ, 21 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਥਾਣਾ ਸਿਟੀ ਪੁਲਿਸ ਨੇ ਸਰੀਆ ਚੋਰੀ ਕਰਨ ਦੇ ਇੱਕ ਮਾਮਲੇ ਵਿਚ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਰ 'ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ...

ਪੂਰੀ ਖ਼ਬਰ »

ਬੱਸ ਅੱਡਾ ਮੋਰਿੰਡਾ ਦੀ ਹਾਲਤ ਖਸਤਾ ਮੀਂਹ ਪੈਣ ਨਾਲ ਥਾਂ-ਥਾਂ ਤੋਂ ਚੋਂਦੀ ਹੈ ਬੱਸ ਅੱਡੇ ਦੀ ਛੱਤ

ਮੋਰਿੰਡਾ, 21 ਜੁਲਾਈ (ਪਿ੍ਤਪਾਲ ਸਿੰਘ)-ਬੱਸ ਅੱਡਾ ਮੋਰਿੰਡਾ ਦੀ ਹੋਈ ਖਸਤਾ ਹਾਲਤ ਕਾਰਨ ਬਰਸਾਤ ਦੇ ਮੌਸਮ ਵਿਚ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਬੱਸ ਅੱਡਾ ਮੋਰਿੰਡਾ ਜਿੱਥੇ ਰੋਜ਼ਾਨਾ ਹੀ ਸੈਂਕੜੇ ਬੱਸਾਂ ਦੀ ...

ਪੂਰੀ ਖ਼ਬਰ »

ਬੀ. ਕੇ. ਯੂ. ਕਾਦੀਆਂ ਦੇ ਪ੍ਰਧਾਨ ਨਾਲ ਖਟਾਸ ਨੂੰ ਲੈ ਕੇ ਜ਼ਿਲ੍ਹਾ ਮੋਹਾਲੀ ਤੇ ਰੂਪਨਗਰ ਦੇ ਅਹੁਦੇਦਾਰਾਂ ਵਲੋਂ ਅਸਤੀਫ਼ੇ

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਰੂਪਨਗਰ ਅਤੇ ਮੋਹਾਲੀ ਜ਼ਿਲਿ੍ਹਆਂ ਦੇ ਕਈ ਪ੍ਰਮੁੱਖ ਅਹੁਦੇਦਾਰਾਂ ਨੇ ਇੱਕ ਇਕੱਤਰਤਾ ਦੌਰਾਨ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨਾਲ ਹੋਈ ਨਾਰਾਜ਼ਗੀ ਨੂੰ ਲੈ ਕੇ ਸਮੂਹਿਕ ਤੌਰ 'ਤੇ ...

ਪੂਰੀ ਖ਼ਬਰ »

ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਵਿਸ਼ੇ 'ਤੇ ਸਰਕਾਰੀ ਕਾਲਜ 'ਚ ਵੈਬੀਨਾਰ ਕਰਵਾਇਆ

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਸਬੰਧੀ ਵੈਬੀਨਾਰ ਕਰਵਾਇਆ ਗਿਆ | ਚੇਤਨਾ ਨਸ਼ਾ ਵਿਰੋਧੀ ਲਹਿਰ ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਪੁੱਜਣ 'ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਭਰਵਾਂ ਸਵਾਗਤ

ਮੋਰਿੰਡਾ, 21 ਜੁਲਾਈ (ਕੰਗ)-ਮੋਰਿੰਡਾ ਵਿਖੇ ਪੁੱਜਣ 'ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਭਰਵਾਂ ਸਵਾਗਤ ਕੀਤਾ ਗਿਆ | ਗੁਰਨਾਮ ਸਿੰਘ ਚੜੂਨੀ ਨੂੰ ਸਰਹਿੰਦ ਰੋਡ 'ਤੇ ਖੁੱਲ੍ਹੀ ਜੀਪ ਵਿਚ ਬਿਠਾ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਗੁਰਦੁਆਰਾ ਸ਼ਹੀਦਗੰਜ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਖ਼ੁਸ਼ੀ 'ਚ ਯੂਥ ਕਾਂਗਰਸੀ ਵਰਕਰਾਂ ਨੇ ਵੰਡੇ ਲੱਡੂ

ਨੰਗਲ, 21 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ 'ਤੇ ਯੂਥ ਕਾਂਗਰਸੀ ਵਰਕਰਾਂ ਵਲੋਂ ਲੱਡੂ ਵੰਡੇ ਅਤੇ ਢੋਲ ਵਜਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਜ਼ਿਲ੍ਹਾ ...

ਪੂਰੀ ਖ਼ਬਰ »

ਉਦਮਪੁਰ 'ਚ ਜਨ ਜੋਤੀ ਕਲਿਆਣ ਸੰਮਤੀ ਨੇ ਲਗਾਇਆ ਜਾਗਰੂਕਤਾ ਕੈਂਪ

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਜਨ ਜੋਤੀ ਕਲਿਆਣ ਸਮਿਤੀ ਅਬੋਹਰ ਫ਼ਾਜ਼ਿਲਕਾ ਵਲੋਂ ਪ੍ਰਾਜੈਕਟ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪਿੰਡ ਉਦਮਪੁਰ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ...

ਪੂਰੀ ਖ਼ਬਰ »

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਐਨ.ਸੀ.ਸੀ. ਦਾ 'ਸੀ' ਸਰਟੀਫਿਕੇਟ ਪਾਸ

ਬੇਲਾ, 21 ਜੁਲਾਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਵਿਦਿਆਰਥੀਆਂ ਨੇ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਦਾ 'ਸੀ' ਸਰਟੀਫਿਕੇਟ ਦਾ ਇਮਤਿਹਾਨ ਪਾਸ ਕਰ ਲਿਆ ਹੈ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਐੱਸ. ਐੱਸ. ਪੀ. ਨੂੰ ਦਿੱਤਾ ਮੰਗ ਪੱਤਰ

ਨੂਰਪੁਰ ਬੇਦੀ, 21 ਜੁਲਾਈ (ਪ. ਪ. ਰਾਹੀਂ)-ਕਿਰਤੀ ਕਿਸਾਨ ਮੋਰਚਾ ਅਤੇ ਜਨਤਕ ਜਥੇਬੰਦੀਆਂ ਨਾਲ ਸਬੰਧਤ ਇੱਕ ਵਫ਼ਦ ਅੱਡਾ ਬੈਂਸ ਦੇ ਡਾ. ਕਮਲਜੀਤ ਸਿੰਘ 'ਤੇ ਬੀਤੇ ਦਿਨੀਂ ਹੋਏ ਹਮਲੇ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਰੂਪਨਗਰ ਅਖਿਲ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮਨਾਇਆ

ਪੁਰਖਾਲੀ, 21 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਸਬ ਸੈਂਟਰ ਅਕਬਰਪੁਰ ਵਲੋਂ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿੰਡਾਂ ਦੀਆਂ ਔਰਤਾਂ ਨੂੰ ਵਿਸ਼ਵ ਆਬਾਦੀ ਸਬੰਧੀ ਦੱਸਿਆ ਗਿਆ | ਇਸ ਦੌਰਾਨ ਦੇਸ਼ 'ਚ ਵੱਧ ਰਹੀ ਆਬਾਦੀ 'ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਤੇ ਵੱਧ ...

ਪੂਰੀ ਖ਼ਬਰ »

ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਘਨੌਲੀ, 21 ਜੁਲਾਈ (ਜਸਵੀਰ ਸਿੰਘ ਸੈਣੀ)-ਹੈਲਪਿੰਗ ਹੈਂਡ ਸੋਸਾਇਟੀ ਘਨੌਲੀ, ਗਰਾਮ ਪੰਚਾਇਤ ਘਨੌਲੀ ਤੇ ਧਰਮ ਪ੍ਰਚਾਰ ਟਰੱਸਟ ਦੇ ਉਪਰਾਲੇ ਸਦਕਾ ਸਿਹਤ ਵਿਭਾਗ ਵਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ.ਪੀ. ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਜੇ. ਐਸ. ਨਿੱਕੂਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ 22 ਜੁਲਾਈ ਨੂੰ ਸਵੇਰੇ 11 ਵਜੇ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ...

ਪੂਰੀ ਖ਼ਬਰ »

ਜ਼ਮੀਨ 'ਤੇ ਹੋ ਰਹੀ ਨਾਜਾਇਜ਼ ਉਸਾਰੀ ਰੋਕਣ ਦੀ ਮੰਗ

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਜੇ. ਐਸ. ਨਿੱਕੂਵਾਲ)-ਉਸ ਦੀ ਜ਼ਮੀਨ 'ਤੇ ਕੁੱਝ ਲੋਕਾਂ ਵਲੋਂ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਜਿਸ ਦੇ ਖ਼ਿਲਾਫ਼ ਉਨ੍ਹਾਂ ਵਲੋਂ ਪੁਲਿਸ, ਮਾਲ ਮਹਿਕਮਾ, ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਤੱਕ ...

ਪੂਰੀ ਖ਼ਬਰ »

ਰੂੜੇਵਾਲ ਵਿਖੇ ਠੇਕੇਦਾਰ ਹਰਮੇਸ਼ ਚੰਦ ਨੇ ਅਕਾਲੀ ਦਲ ਵਲੋਂ ਨਵ ਨਿਯੁਕਤ ਕੀਤੇ ਅਹੁਦੇਦਾਰਾਂ ਦਾ ਸਨਮਾਨ ਕੀਤਾ

ਨੂਰਪੁਰ ਬੇਦੀ, 21 ਜੁਲਾਈ (ਵਿੰਦਰ ਪਾਲ ਝਾਂਡੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਨਵ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਜਿਨ੍ਹਾਂ ਵਿਚ ਸੁਰਿੰਦਰ ਸਿੰਘ ਰੂੜੇਵਾਲ, ਭਜਨ ਲਾਲ ਕਾਂਗੜ, ਚਮਨ ਲਾਲ ਭਾਟੀਆ ਨੂੰ ਪਾਰਟੀ ਵਲੋਂ ਬਤੌਰ ਯੂਥ ਅਕਾਲੀ ...

ਪੂਰੀ ਖ਼ਬਰ »

ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਨੇ ਲਗਾਇਆ ਮੁਫ਼ਤ ਕੋਵਿਡ ਟੀਕਾਕਰਨ ਕੈਂਪ

ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵਲੋਂ ਸੈਨ ਭਗਤ ਮੰਦਰ ਕਮੇਟੀ ਅਤੇ ਖੱਤਰੀ ਸਭਾ ਰੂਪਨਗਰ ਦੇ ਸਹਿਯੋਗ ਨਾਲ ਸੈਨ ਭਗਤ ਮੰਦਰ ਨੇੜੇ ਜੇ.ਐੱਸ. ਰਿਜ਼ਾਰਟ ਵਿਖੇ ਮੁਫ਼ਤ ਕੋਵਿਡ ਟੀਕਾਕਰਨ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰ ਯੂਨੀਅਨ ਬਲਾਕ ਨੂਰਪੁਰ ਬੇਦੀ ਦੀ ਨਵੀਂ ਚੋਣ

ਨੂਰਪੁਰ ਬੇਦੀ, 21 ਜੁਲਾਈ (ਵਿੰਦਰ ਪਾਲ ਝਾਂਡੀਆ)-ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਿਕ ਬਲਾਕ ਨੂਰਪੁਰ ਬੇਦੀ ਦਾ ਇਕੱਠ ਸਥਾਨਿਕ ਪੰਚਾਇਤ ਸੰਮਤੀ ਰੈਸਟ ਹਾਊਸ ਵਿਖੇ ਹੋਇਆ | ਜਿਸ ਵਿਚ ਬਲਾਕ ਨੂਰਪੁਰ ਬੇਦੀ ਦੀ ਸਰਬਸੰਮਤੀ ਨਾਲ ਨਵੀਂ ਚੋਣ ਕਮਲੇਸ਼ ਕੌਰ ...

ਪੂਰੀ ਖ਼ਬਰ »

ਗੁ: ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਨੇ ਕਰਵਾਇਆ 2 ਦਿਨਾ ਕਿ੍ਕਟ ਟੂਰਨਾਮੈਂਟ

ਸ੍ਰੀ ਚਮਕੌਰ ਸਾਹਿਬ, 21 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਟੇਡੀਅਮ ਵਿਚ ਗੁ: ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਪ੍ਰਬੰਧਕਾਂ ਵਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਪਹਿਲੇ ਦੋ ਦਿਨਾਂ ਕਿ੍ਕਟ ...

ਪੂਰੀ ਖ਼ਬਰ »

ਗੁ: ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਨੇ ਕਰਵਾਇਆ 2 ਦਿਨਾ ਕਿ੍ਕਟ ਟੂਰਨਾਮੈਂਟ

ਸ੍ਰੀ ਚਮਕੌਰ ਸਾਹਿਬ, 21 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਟੇਡੀਅਮ ਵਿਚ ਗੁ: ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਪ੍ਰਬੰਧਕਾਂ ਵਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਪਹਿਲੇ ਦੋ ਦਿਨਾਂ ਕਿ੍ਕਟ ...

ਪੂਰੀ ਖ਼ਬਰ »

ਲਾਲ ਲਕੀਰ ਖ਼ਤਮ ਕਰਵਾਉਣ ਲਈ ਲੋਕ ਜਨ ਸ਼ਕਤੀ ਪਾਰਟੀ ਮੁੜ ਸੰਘਰਸ਼ ਦੇ ਰਾਹ

ਮੋਰਿੰਡਾ, 21 ਜੁਲਾਈ (ਪਿ੍ਤਪਾਲ ਸਿੰਘ)-ਪੰਜਾਬ 'ਚੋਂ ਲਾਲ ਲਕੀਰ ਨੂੰ ਖ਼ਤਮ ਕਰਵਾਉਣ ਲਈ ਸੰਘਰਸ਼ ਕਰ ਰਹੀ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵਲੋਂ ਸੰਘਰਸ਼ ਦੇ ਅਗਲੇ ਪੜਾਅ 'ਚ ਹਰ ਜ਼ਿਲੇ੍ਹ ਦੇ ਡੀ. ਸੀ. ਸਾਹਿਬਾਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੀ ਕੀਤੀ ਵਿਲੱਖਣ ਲਾਇਬ੍ਰੇਰੀ ਲੰਗਰ ਦੀ ਸ਼ੁਰੂਆਤ

ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਕਰਨੈਲ ਸਿੰਘ)-ਸਿੱਖਿਆ ਸਕੱਤਰ ਪੰਜਾਬ ਸਰਕਾਰ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਨੀਰਜ ਕੁਮਾਰ ਵਰਮਾ ਦੀ ਅਗਵਾਈ ਵਿਚ ਲਾਇਬਰੇਰੀ ਲੰਗਰ ...

ਪੂਰੀ ਖ਼ਬਰ »

ਪੀ. ਜੀ. ਆਈ. ਚੰਡੀਗੜ੍ਹ ਵਿਖੇ ਡਾਕਟਰਾਂ ਤੋਂ ਸਮਾਂ ਲੈਣ ਵਾਲੇ ਟੈਲੀਫ਼ੋਨਾਂ ਦੀ ਗਿਣਤੀ ਵਧਾਈ ਜਾਏ

ਸੰਤੋਖਗੜ੍ਹ, 21 ਜੁਲਾਈ (ਮਲਕੀਅਤ ਸਿੰਘ)-ਪੀ. ਜੀ. ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਨੂੰ ਚੈੱਕ ਕਰਵਾਉਣ ਲਈ ਡਾਕਟਰਾਂ ਤੋਂ ਸਮਾਂ ਲੈਣਾ ਅੱਜ ਕੱਲ੍ਹ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਪੀ. ਜੀ. ਆਈ. ਵਿਖੇ ਮਰੀਜ਼ ਨੂੰ ਚੈੱਕ ਕਰਾਉਣ ਲਈ ਜਾਣ ਤੋਂ ਪਹਿਲਾਂ ਡਾਕਟਰਾਂ ਤੋਂ ਪਹਿਲਾਂ ਟੈਲੀਫ਼ੋਨ 'ਤੇ ਸਮਾਂ ਲੈਣਾ ਪੈਂਦਾ ਹੈ | ਜਿਸ ਲਈ ਸਾਰੇ ਵੱਖ-ਵੱਖ ਸਿਹਤ ਨਾਲ ਸਬੰਧਿਤ ਡਾਕਟਰਾਂ ਲਈ ਇੱਕ ਹੀ ਨੰਬਰ ਹੈ | ਇਹ ਨੰਬਰ ਦਿਨ ਵਿਚ ਇੱਕ ਵਾਰੀ ਸਵੇਰੇ 8 ਵਜੇ ਤੋਂ 9.30 ਤੱਕ ਖੁੱਲ੍ਹਦਾ ਹੈ | ਇਸ ਨੰਬਰ ਉੱਪਰ ਹੀ ਪੀ. ਜੀ. ਆਈ. ਚੈੱਕ ਕਰਵਾਉਣ ਆਉਣ ਵਾਲੇ ਵੱਖਰੇ-ਵੱਖਰੇ ਸੂਬਿਆਂ ਦੇ ਮਰੀਜ਼ਾਂ ਨੂੰ ਸਮਾਂ ਮਿਲਣ ਤੋਂ ਉਪਰੰਤ ਟੋਕਨ ਨੰਬਰ ਲੈ ਕੇ ਹੀ ਡਾਕਟਰਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ | ਇੱਕ ਨੰਬਰ ਹੋਣ ਕਾਰਨ ਮਹੀਨਾ-ਮਹੀਨਾ ਟੈਲੀਫ਼ੋਨ 'ਤੇ ਸਮਾਂ ਨਹੀਂ ਮਿਲਦਾ, ਜਿਸ ਕਾਰਨ ਐਮਰਜੈਂਸੀ ਵਾਲੇ ਮਰੀਜ਼ਾਂ ਦੀ ਬਿਮਾਰੀ ਵੱਧ ਜਾਂਦੀ ਹੈ | ਮਰੀਜ਼ ਬਹੁਤ ਖੱਜਲ-ਖ਼ੁਆਰ ਹੁੰਦੇ ਹਨ | ਇਸ ਲਈ ਜਾਂ ਤਾਂ ਟੈਲੀਫ਼ੋਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ ਜਾਂ ਫਿਰ ਵੱਖ-ਵੱਖ ਸੂਬਿਆਂ ਨੂੰ ਫ਼ੋਨ ਨੰਬਰ ਵੱਖ-ਵੱਖ ਅਲਾਟ ਕਰਨ ਦੇ ਨਾਲ ਮਰੀਜ਼ ਦੀ ਬਣੀ ਪਰਸਨਲ ਫਾਈਲ 'ਤੇ ਸਬੰਧਤ ਡਾਕਟਰਾਂ ਦੇ ਨੰਬਰ ਦਰਜ ਕੀਤੇ ਜਾਣ | ਇਸ ਦੇ ਨਾਲ ਹੀ ਇੱਕ ਵਾਰੀ ਚੈੱਕ ਹੋਏ ਮਰੀਜ਼ ਲਈ ਸਬੰਧਤ ਡਾਕਟਰਾਂ ਨੂੰ ਮਿਲਣ ਲਈ ਸਮਾਂ ਲੈਣ ਦਾ ਫ਼ੈਸਲਾ ਰੱਦ ਕਰਕੇ ਟੋਕਨ ਸਿਸਟਮ ਹੀ ਰੱਖਿਆ ਜਾਵੇ |

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX