ਤਾਜਾ ਖ਼ਬਰਾਂ


ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  14 minutes ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  20 minutes ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 1 hour ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 1 hour ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 2 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 2 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 2 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 3 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 3 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 4 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ
. . .  about 4 hours ago
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਬੀਬੀਆਂ ਵਲੋਂ ਕੀਤੀ ਜਾ ਰਹੀ ...
ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਖੇ ਕੁਲਬੀਰ ਸਿੰਘ ਮੱਤਾ ਨੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ) - ਪੰਜਾਬ ਮੰਡੀ ਬੋਰਡ ਫ਼ਿਰੋਜਪੁਰ ਡਵੀਜ਼ਨ ਦੇ ਅਫ਼ਸਰ ਕੁਲਬੀਰ ਸਿੰਘ ਮੱਤਾ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ...
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
. . .  about 4 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
. . .  about 4 hours ago
ਚੰਡੀਗੜ੍ਹ, 28 ਸਤੰਬਰ (ਗੁਰਿੰਦਰ) - ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ...
ਮੁੱਖ ਮੰਤਰੀ ਚੰਨੀ ਦੀ ਕੋਠੀ ਵਲ ਵੱਧ ਰਹੇ ਅਧਿਆਪਕ, ਪੁਲੀਸ ਵਲੋਂ ਰੋਕਣ ਦੇ ਯਤਨ ਜਾਰੀ
. . .  about 4 hours ago
ਖਰੜਾ, 28 ਸਤੰਬਰ (ਜੰਡਪੁਰੀ) - ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਖਰੜ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਊਂਸੀਪਲ ਪਾਰਕ ਵਿਖੇ ਧਰਨਾ ਲਗਾਇਆ ਹੋਇਆ...
ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰੀ ਦੇਸੂਜੋਧਾ ਪੁਲਿਸ ਚੌਕੀ
. . .  1 minute ago
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪਿੰਡ ਦੇਸੂਜੋਧਾ ਵਿਚ ਵੱਡੇ ਪੱਧਰ 'ਤੇ ਚਿੱਟਾ ਨਸ਼ਾ ਤਸਕਰੀ ਅਤੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੇ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸਾਡੀ ਸਿਹਤ

ਬਰਸਾਤ ਦਾ ਮਜ਼ਾ ਲਓ ਪਰ ਬਚ ਕੇ

ਬਰਸਾਤ ਦਾ ਮੌਸਮ ਜਿਥੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ, ਉਥੇ ਇਸ ਮੌਸਮ ਵਿਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਆਓ ਜਾਣੀਏ, ਇਸ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦੇ ਕਾਰਨ ਅਤੇ ਇਸ ਤੋਂ ਬਚਣ ਦਾ ਉਪਾਅ: ਦੂਸ਼ਿਤ ਪਾਣੀ ...

ਪੂਰੀ ਖ਼ਬਰ »

ਸੌ ਰੋਗਾਂ ਦੀ ਇਕ ਦਵਾ : ਹਾਸਾ

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਆਦਮੀ ਏਨਾ ਰੁਝਿਆ ਹੋਇਆ ਹੈ ਕਿ ਉਸ ਨੂੰ ਹੱਸਣ ਤੱਕ ਦੀ ਫੁਰਸਤ ਨਹੀਂ ਹੈ। ਪਰ ਨਾ ਹੱਸਣਾ ਵੀ ਜ਼ਿੰਦਗੀ ਵਿਚ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ ਹੱਸਣਾ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਇਹ ਇਕ ਚੰਗੇ ...

ਪੂਰੀ ਖ਼ਬਰ »

ਹਮੇਸ਼ਾ ਚੁਸਤੀ-ਫੁਰਤੀ ਨਾਲ ਜਿਊਣਾ ਸਿੱਖੋ

ਭੁੱਖ ਲੱਗਣ 'ਤੇ ਹੀ ਖਾਓ : ਚੁਸਤੀ-ਫੁਰਤੀ ਲਈ ਭੋਜਨ ਉਦੋਂ ਹੀ ਕਰੋ ਜਦੋਂ ਤੁਹਾਨੂੰ ਭੁੱਖ ਮਹਿਸੂਸ ਹੋਵੇ। ਭੁੱਖ ਨਾ ਮਹਿਸੂਸ ਹੋਣ 'ਤੇ ਜ਼ਬਰਦਸਤੀ ਭੋਜਨ ਨਾ ਕਰੋ। ਇਸ ਨਾਲ ਸਰੀਰ ਆਲਸੀ ਹੁੰਦਾ ਹੈ ਅਤੇ ਪੇਟ ਖ਼ਰਾਬ ਹੁੰਦਾ ਹੈ। ਹਾਂ ਭੁੱਖ ਲੱਗਣ 'ਤੇ ਨਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ।
ਵਧੇਰੇ ਪਾਣੀ ਪੀਓ : ਸਰੀਰ ਦੀ ਚੁਸਤੀ ਫੁਰਤੀ ਲਈ ਦਿਨ ਵਿਚ ਸਾਫ਼ ਪਾਣੀ ਦੇ 10-12 ਗਿਲਾਸ ਪੀਓ ਜੋ ਸਰੀਰ ਦੀ ਸਫ਼ਾਈ ਤੇ ਪਾਚਨ ਕਿਰਿਆ ਲਈ ਜ਼ਰੂਰੀ ਹੈ। ਇਹ ਵੀ ਧਿਆਨ ਰੱਖੋ ਕਿ ਗੰਦਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।
ਸਵੇਰੇ ਜਲਦੀ ਉੱਠੋ : ਖ਼ੁਦ ਨੂੰ ਚੁਸਤ ਬਣਾਈ ਰੱਖਣ ਲਈ ਸਵੇਰੇ 6 ਵਜੇ ਤੱਕ ਉੱਠ ਕੇ ਜ਼ਰੂਰੀ ਕੰਮਾਂ ਤੋਂ ਵਿਹਲੇ ਹੋ ਜਾਣਾ ਚਾਹੀਦਾ ਹੈ। ਇਸ ਨਾਲ ਸਾਰਾ ਦਿਨ ਸਰੀਰ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ। ਜਾਗ ਨਾ ਆਉਣ 'ਤੇ ਅੰਗੜਾਈ ਲੈਂਦਿਆਂ ਉੱਠੋ। ਇਸ ਨਾਲ ਖੂਨ ਦਾ ਵਹਾਅ ਸਹੀ ਰਹਿੰਦਾ ਹੈ, ਨੀਂਦ ਭਜਾਉਣ ਵਿਚ ਮਦਦ ਮਿਲਦੀ ਹੈ ਅਤੇ ਸਰੀਰ ਲਚਕੀਲਾ ਬਣਦਾ ਹੈ।
ਖੁੱਲ੍ਹ ਕੇ ਹੱਸੋ : ਥੋੜ੍ਹੀ ਜਿਹੀ ਖੁਸ਼ੀ ਹੋਣ 'ਤੇ ਵੀ ਖੁੱਲ੍ਹ ਕੇ ਹੱਸੋ ਜਿਵੇਂ ਤੁਸੀਂ ਹੱਸਣ ਦਾ ਬਹਾਨਾ ਲੱਭ ਰਹੇ ਹੋਵੋ। ਖੁੱਲ੍ਹ ਕੇ ਹੱਸਣ ਨਾਲ ਖੂਨ ਦਾ ਦਬਾਅ ਘੱਟ ਹੁੰਦਾ ਹੈ, ਖੂਨ ਸੰਚਾਰ ਵਧਦਾ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਹੱਸਣ ਨਾਲ ਕਈ ਬਿਮਾਰੀਆਂ 'ਤੇ ਕਾਬੂ ਪੈਂਦਾ ਹੈ ਕਿਉਂਕਿ ਹੱਸਣ ਨਾਲ ਅਜਿਹੀ ਹਾਰਮੋਨਸ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਚੁਸਤ ਰੱਖਦੇ ਹਨ। ਹੱਸਣ ਲਈ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਤਾਜ਼ਾ ਕਰੋ, ਚੁਟਕਲੇ ਪੜ੍ਹੋ, ਬੱਚਿਆਂ ਦੀਆਂ ਪਿਆਰੀਆਂ ਸ਼ਰਾਰਤ ਭਰੀਆਂ ਹਰਕਤਾਂ ਵੱਲ ਧਿਆਨ ਦਿਓ। ਭਾਵੇਂ ਹੌਲੀ-ਹੌਲੀ ਜਾਂ ਜ਼ੋਰ ਨਾਲ ਹੱਸੋ ਪਰ ਹੱਸੋ ਜ਼ਰੂਰ। ਕਾਮੇਡੀ ਫ਼ਿਲਮ ਦੇਖ ਕੇ ਜਾਂ ਕਾਮੇਡੀ ਸੀਰੀਅਲ ਦੇਖ ਵੀ ਹੱਸ ਸਕਦੇ ਹੋ।
ਰੋਣਾ ਵੀ ਜ਼ਰੂਰੀ : ਤਣਾਅ ਘੱਟ ਕਰਨ ਲਈ ਰੋਣਾ ਵੀ ਇਕ ਚੰਗੀ ਕਸਰਤ ਹੈ। ਰੋਣਾ ਇਕ ਅਜਿਹੀ ਕਿਰਿਆ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਬਾਹਰ ਕੱਢਦਾ ਹੈ। ਅੱਥਰੂਆਂ ਨੂੰ ਕਦੇ ਰੋਕੋ ਨਾ ਸਗੋਂ ਵਹਿਣ ਦਿਓ। ਰੋਣ ਤੋਂ ਬਾਅਦ ਤੁਸੀਂ ਖ਼ੁਦ ਨੂੰ ਹਲਕਾ ਮਹਿਸੂਸ ਕਰੋਗੇ।
ਸੰਗੀਤ ਸੁਣੋ ਅਤੇ ਨੱਚੋ : ਆਪਣੀ ਪਸੰਦ ਦਾ ਸੰਗੀਤ ਸੁਣ ਕੇ ਤੁਸੀਂ ਤਣਾਅ ਘੱਟ ਕਰ ਸਕਦੇ ਹੋ। ਜ਼ਿਆਦਾ ਥਕਾਵਟ ਹੋਣ 'ਤੇ ਹਲਕਾ ਸੰਗੀਤ ਥਕਾਵਟ ਦੂਰ ਕਰਦਾ ਹੈ। ਸੰਗੀਤ ਸੁਣਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ। ਸੰਗੀਤ ਦੇ ਨਾਲ-ਨਾਲ ਤੁਹਾਡਾ ਮਨ ਨੱਚਣ ਨੂੰ ਕਰੇ ਤਾਂ ਉਸ ਭਾਵਨਾ ਨੂੰ ਰੋਕੋ ਨਾ। ਅਨੰਦ ਉਠਾਓ। ਨੱਚਣਾ ਕਸਰਤ ਦਾ ਇਕ ਸਰਲ ਅਤੇ ਉੱਤਮ ਤਰੀਕਾ ਹੈ। ਇਸ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ, ਮਨ ਖੁਸ਼ ਰਹਿੰਦਾ ਹੈ ਅਤੇ ਵਾਧੂ ਚਰਬੀ ਘੱਟ ਹੁੰਦੀ ਹੈ।
ਮਾਲਿਸ਼ ਕਰਨੀ ਵੀ ਜ਼ਰੂਰੀ : ਮਾਲਿਸ਼ ਖ਼ੁਦ ਕਰੋ ਜਾਂ ਦੂਜਿਆਂ ਤੋਂ ਕਰਵਾਓ। ਅਜਿਹਾ ਕਰਨ ਨਾਲ ਸਰੀਰ ਵਿਚ ਚੁਸਤੀ ਆਉਂਦੀ ਹੈ, ਤਣਾਅ ਘਟਦਾ ਹੈ, ਥਕਾਵਟ ਦੂਰ ਹੁੰਦੀ ਹੈ, ਦਰਦ ਘੱਟ ਹੁੰਦਾ ਹੈ, ਚਮੜੀ ਚਮਕਦਾਰ ਬਣਦੀ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਮਾਲਿਸ਼ ਨਾਲ ਸੰਤੋਖ ਮਿਲਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਠੰਢ ਦੇ ਮੌਸਮ ਵਿਚ ਤੇਲ ਕੋਸਾ ਕਰਕੇ ਮਾਲਿਸ਼ ਕਰ ਸਕਦੇ ਹੋ।
ਆਪਣੀ ਰੁਚੀ ਅਨੁਸਾਰ ਕੰਮ ਕਰੋ : ਦਿਨ ਵਿਚ ਕੁਝ ਸਮਾਂ ਆਪਣੇ ਲਈ ਮਿੱਥੋ ਜਦੋਂ ਤੁਸੀਂ ਆਪਣੀ ਇੱਛਾ ਨਾਲ ਜੋ ਕਰਨਾ ਚਾਹੋ ਕਰ ਸਕੋੋ। ਆਪਣੀ ਇੱਛਾ ਨੂੰ ਘੱਟ ਨਾ ਹੋਣ ਦਿਓ ਜਿਵੇਂ ਪੜ੍ਹਨਾ, ਲਿਖਣਾ, ਆਰਾਮ ਕਰਨਾ, ਸਿਲਾਈ-ਕਢਾਈ ਕਰਨਾ, ਸਵੈਟਰ ਬੁਣਨਾ, ਪੇਂਟਿੰਗ ਬਣਾਉਣਾ, ਬਾਗਬਾਨੀ ਕਰਨਾ, ਵਿੰਡੋ ਸ਼ਾਪਿੰਗ ਕਰਨਾ ਆਦਿ ਇਸ ਨੂੰ ਜਾਰੀ ਰੱਖੋ। ਇਸ ਆਦਤ ਨਾਲ ਤੁਸੀਂ ਖ਼ੁਦ ਨੂੰ ਤੰਦਰੁਸਤ ਰੱਖ ਸਕਦੇ ਹੋ ਅਤੇ ਚੰਗਾ ਸਮਾਂ ਗੁਜ਼ਾਰ ਸਕਦੇ ਹੋ।
ਨੌਜਵਾਨਾਂ ਨਾਲ ਦੋਸਤੀ : ਖ਼ੁਦ ਨੂੰ ਚੁਸਤ ਰੱਖਣ ਲਈ ਤੁਸੀਂ ਨੌਜਵਾਨਾਂ ਨਾਲ ਦੋਸਤੀ ਪਾਓ, ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਸੁਣੋ, ਦੋਸਤਾਂ ਦੇ ਨਾਲ ਸਮਾਂ ਕੱਢ ਕੇ ਕਿਤੇ ਘੁੰਮਣ ਜਾਓ, ਫ਼ਿਲਮ ਦੇਖੋ ਜਾਂ ਸ਼ਾਪਿੰਗ ਕਰੋ। ਇਸ ਤਰ੍ਹਾਂ ਉਨ੍ਹਾਂ ਨਾਲ ਸਮਾਂ ਗੁਜ਼ਾਰਨ ਨਾਲ ਤੁਸੀਂ ਖ਼ੁਦ ਨੂੰ ਵੀ ਜਵਾਨ ਮਹਿਸੂਸ ਕਰੋਗੇ।
ਬੱਚਿਆਂ ਵਰਗੀਆਂ ਹਰਕਤਾਂ ਕਰੋ : ਕਦੇ-ਕਦੇ ਬੱਚਿਆਂ ਵਰਗੀਆਂ ਹਰਕਤਾਂ ਕਰੋ, ਕਦੇ-ਕਦੇ ਆਪਣੀ ਗੱਲ ਬੱਚਿਆਂ ਵਾਂਗ ਮੰਨਵਾਓ। ਬੱਚਿਆਂ ਨਾਲ ਗੇਂਦ ਫੜਨ, ਫੜਾਉਣ ਅਤੇ ਲੁਕਣ-ਮੀਚੀ ਵੀ ਖੇਡ ਸਕਦੇ ਹੋ। ਬੱਚਿਆਂ ਵਰਗੀਆਂ ਹਰਕਤਾਂ ਕਰਨ ਨੂੰ ਧਿਆਨ ਨਾਲ ਦੇਖੋ।

ਖ਼ਬਰ ਸ਼ੇਅਰ ਕਰੋ

 

ਟੈਟਨੈੱਸ ਤੋਂ ਬਚਾਅ ਲਈ ਜ਼ਰੂਰੀ ਸੁਝਾਅ

ਟੈਟਨੈੱਸ ਇਕ ਬਹੁਤ ਪੁਰਾਣਾ ਰੋਗ ਹੈ, ਜੋ ਇਕ ਸੂਖਮ ਬੈਕਟੀਰੀਆ 'ਸਲੋਸੀਟੂਡੀਅਮ ਟਿਟੈਨੀ' ਦੀ ਇਨਫੈਕਸ਼ਨ ਨਾਲ ਹੁੰਦਾ ਹੈ। ਇਸ ਕੀਟਾਣੂ ਦੇ ਬੀਜ ਜਦੋਂ ਜ਼ਖ਼ਮ ਜਾਂ ਖਰੋਚ 'ਚ ਜਾਂਦੇ ਹਨ ਤਾਂ ਇਹ ਬਿਮਾਰੀ ਲੱਗ ਜਾਂਦੀ ਹੈ। ਇਹ ਬੀਜਾਣੂ ਸੜਕ, ਖੇਤ, ਘਰ ਆਦਿ ਦੀ ਮਿਟੀ 'ਚ ਮਿਲੇ ...

ਪੂਰੀ ਖ਼ਬਰ »

ਅੱਖਾਂ ਦੀ ਰੌਸ਼ਨੀ ਲਈ ਵੀ ਖ਼ਤਰਨਾਕ ਹੈ ਸ਼ੂਗਰ

ਸ਼ੂਗਰ ਨੂੰ ਅੰਗਰੇਜ਼ੀ ਵਿਚ ਡਾਇਬਿਟੀਜ਼ ਕਹਿੰਦੇ ਹਨ। ਸ਼ੂਗਰ ਦਾ ਰੋਗੀ ਸਰੀਰਕ ਰੂਪ ਵਿਚ ਬੜੀ ਤੇਜ਼ੀ ਨਾਲ ਕਮਜ਼ੋਰ ਹੋਣ ਲਗਦਾ ਹੈ। ਮਦਰਾਸ ਸਥਿਤ ਇਕ ਡਾਇਬਿਟੀਜ਼ ਸਪੈਸ਼ਲਿਸਟ ਸੈਂਟਰ ਦੇ ਅਧਿਐਨ ਅਨੁਸਾਰ ਸਾਰੇ ਸ਼ੂਗਰ ਰੋਗੀਆਂ ਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ...

ਪੂਰੀ ਖ਼ਬਰ »

ਬਹੁਤ ਗੁਣਕਾਰੀ ਹਨ ਕੌੜੀਆਂ ਮਿਰਚਾਂ

ਹਰੀ ਮਿਰਚ : ਹਰੀ ਮਿਰਚ ਵਿਚ ਵਿਟਾਮਿਨ 'ਏ' ਅਤੇ 'ਸੀ' ਪਾਇਆ ਜਾਂਦਾ ਹੈ। ਹਰੀ ਮਿਰਚ ਨੂੰ ਪੀਹ ਕੇ ਦਾਲ, ਕੜ੍ਹੀ, ਸਬਜ਼ੀ, ਸਾਂਭਰ ਆਦਿ ਵਿਚ ਵਰਤਿਆ ਜਾਂਦਾ ਹੈ। ਹਰੀ ਮਿਰਚ ਦੀਆਂ ਪਕੌੜੀਆਂ ਵੀ ਵੇਸਣ ਵਿਚ ਮਿਲਾ ਕੇ ਵਰਤੀਆਂ ਜਾ ਸਕਦੀਆਂ ਹਨ। ਇਸ ਦੀਆਂ ਪਕੌੜੀ ਖਾਣ ਨਾਲ ਜ਼ੁਕਾਮ ...

ਪੂਰੀ ਖ਼ਬਰ »

ਸਿਹਤ ਲਈ ਫ਼ਾਇਦੇਮੰਦ ਹਨ ਮਿੱਟੀ ਦੇ ਭਾਂਡੇ

ਇਕ ਪੁਰਾਣੀ ਪਰੰਪਰਾ ਹੈ ਮਿੱਟੀ ਦੇ ਭਾਂਡਿਆਂ ਵਿਚ ਬਣਿਆ ਭੋਜਨ। ਮਿੱਟੀ ਦੇ ਭਾਂਡਿਆਂ ਵਿਚ ਭੋਜਨ ਬਣਾਉਣਾ ਅੱਜ ਇਸ ਲਈ ਸੰਭਵ ਨਹੀਂ ਹੈ, ਕਿਉਂਕਿ ਇਸ ਲਈ ਸਾਨੂੰ ਜਿੰਨਾ ਸਮਾਂ ਚਾਹੀਦਾ ਹੈ, ਜਿੰਨਾ ਹੌਸਲਾ ਚਾਹੀਦਾ ਹੈ, ਜਿੰਨੀ ਊਰਜਾ ਚਾਹੀਦੀ ਹੈ ਅਤੇ ਜਿੰਨੀ ਬੇਫ਼ਿਕਰੀ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਬੰਦ ਕਮਰਿਆਂ ਵਿਚ ਹੁੰਦੀਆਂ ਹਨ ਜ਼ਿਆਦਾ ਬਿਮਾਰੀਆਂ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਮੰਜ਼ਿਲਾ ਇਮਾਰਤਾਂ ਵਿਚ ਉਪਰਾਲੇ ਕਮਰਿਆਂ 'ਚ ਰਹਿਣ ਵਾਲੇ ਵਿਅਕਤੀਆਂ ਦੇ ਬਿਮਾਰ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਹੋ ਜਾਂਦੀ ਹੈ। ਇਸ ਦੇ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX