ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਸਤੰਬਰ -ਕਰਜ਼ੇ 'ਚ ਡੁੱਬੇ ਟੈਲੀਕਾਮ ਸੈਕਟਰ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਸਪੈਕਟ੍ਰਮ ਦੇ ਬਕਾਏ ਕਰਜ਼ੇ ਦੀ ਅਦਾਇਗੀ ਲਈ ਟੈਲੀਕਾਮ ਕੰਪਨੀਆਂ ਨੂੰ 4 ਸਾਲ ਦੀ ਛੋਟ ਦੇ ਦਿੱਤੀ ਹੈ ਹਾਲਾਂਕਿ ਕੰਪਨੀਆਂ ਨੂੰ ਮੈਰੇਟੋਰੀਅਸ ਭਾਵ ...
ਸੁਰਿੰਦਰ ਕੋਛੜ
ਅੰਮ੍ਰਿਤਸਰ, 15 ਸਤੰਬਰ -ਅਫ਼ਗਾਨਿਸਤਾਨ ਦੀ ਸੱਤਾ ਨੂੰ ਲੈ ਕੇ ਤਾਲਿਬਾਨ ਵਿਚਾਲੇ ਫੁੱਟ ਪੈ ਗਈ ਹੈ ਅਤੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖ਼ਲੀਲ-ਉਰ-ਰਹਿਮਾਨ ਹੱਕਾਨੀ ਆਹਮੋ-ਸਾਹਮਣੇ ਆ ਗਏ ਹਨ। ...
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਇੰਜੀਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਜੇ. ਈ. ਈ. ਮੇਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਅਤੇ ਇਸ 'ਚ ਕੁੱਲ 44 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦੋਂਕਿ 18 ਉਮੀਦਵਾਰਾਂ ਨੂੰ ਸਾਂਝਾ ਪਹਿਲਾ ਰੈਂਕ ਪ੍ਰਾਪਤ ਹੋਇਆ ਹੈ। ...
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ-ਆਈ. ਐਸ. ਆਈ. ਦੇ ਤਾਲਮੇਲ ਤੇ ਸੰਗਠਿਤ ਅੱਤਵਾਦੀ ਮਡਿਊਲ ਨਾਲ ਜੁੜੇ ਗ੍ਰਿਫ਼ਤਾਰ ਕੀਤੇ ਗਏ ਦੋ ਅੱਤਵਾਦੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ, ਜਿਨ੍ਹਾਂ ਦਾ ਸਬੰਧ ਅੰਡਰਵਰਲਡ ਡਾਨ ...
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ 'ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ 'ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਖੜ੍ਹੇ ਤੇਲ ਵਾਲੇ ਟਂੈਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ...
ਚੰਡੀਗੜ੍ਹ, 15 ਸਤੰਬਰ (ਬ੍ਰਿਜੇਂਦਰ ਗੌੜ)-ਪੰਜਾਬੀ ਗਾਇਕ ਤੇ ਕਲਾਕਾਰ ਗੁਰਦਾਸ ਮਾਨ (64) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਨਕੋਦਰ ਵਿਖੇ ਬੀਤੇ 26 ਅਗਸਤ ਨੂੰ ਦਰਜ ਅਪਰਾਧਕ ਮਾਮਲੇ 'ਚ ...
ਮੁੰਬਈ, 15 ਸਤੰਬਰ (ਏਜੰਸੀ)-ਆਮਦਨ ਕਰ ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਲਈ ਬਾਲੀਵੁੱਡ ਅਦਾਕਾਰ ਤੇ ਪ੍ਰਮੁੱਖ ਸਮਾਜ ਸੇਵੀ ਸੋਨੂੰ ਸੂਦ (48) ਦੇ ਘਰ ਤੇ ਉਸ ਨਾਲ ਜੁੜੀਆਂ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਉਥੇ ਆਮਦਨ ਦੇ ਅਸਾਸਿਆਂ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ ...
ਚੰਡੀਗੜ੍ਹ, 15 ਸਤੰਬਰ (ਰਾਮ ਸਿੰਘ ਬਰਾੜ)-ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕੁੰਡਲੀ-ਸਿੰਘੂ ਬਾਰਡਰ 'ਤੇ ਇਕ ਪਾਸੇ ਦਾ ਰਸਤਾ ਖੁਲਵਾਉਣ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕਿਸਾਨਾਂ ਨਾਲ ...
ਚੰਡੀਗੜ੍ਹ, 15 ਸਤੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੀ ਬੈਠਕ 17 ਸਤੰਬਰ ਨੂੰ ਬਾਅਦ ਦੁਪਹਿਰ ਰੱਖੀ ਗਈ ਹੈ, ਜਿਸ 'ਚ ਰਾਜ ਸਰਕਾਰ ਵਲੋਂ ਕੁਝ ਅਹਿਮ ਏਜੰਡੇ ਲਿਆਂਦੇ ਜਾਣ ਦੀ ਸੰਭਾਵਨਾ ਹੈ। ਇਹ ਬੈਠਕ ਵੀ ਵਰਚੁਅਲ ਹੀ ਰੱਖੀ ਗਈ ...
ਉੁਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਸਤੰਬਰ -ਜੇਕਰ ਭਾਰਤ 'ਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਤਾਂ ਹੋਰ ਕਿਤੇ ਵੀ ਸੁਰੱਖਿਅਤ ਨਹੀਂ ਹੋ ਸਕਦਾ। ਇਹ ਦਾਅਵਾ ਕੀਤਾ ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ। ...
ਕੋਲਕਾਤਾ, 15 ਸਤੰਬਰ (ਏਜੰਸੀ)- ਕੋਲਕਾਤਾ 'ਚ ਉਪ ਚੋਣਾਂ ਦੌਰਾਨ ਭਵਾਨੀਪੁਰ ਹਲਕੇ ਤੋਂ ਆਪਣੀ ਚੋਣ ਮੁਹਿੰਮ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੁਰਦੁਆਰਾ ਸੰਤ ਕੁਟੀਆ 'ਚ ਮੱਥਾ ਟੇਕਿਆ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ...
ਵਾਸ਼ਿੰਗਟਨ, 15 ਸਤੰਬਰ (ਏਜੰਸੀ)- ਅਮਰੀਕਾ ਦੇ ਥਿੰਕ ਟੈਂਕ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਮਰਥਨ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ 'ਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਇਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਸੰਗਠਨਾਂ ਦੀਆਂ ਭਾਰਤ ...
ਨਵੀਂ ਦਿੱਲੀ, 15 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਵੱਖ-ਵੱਖ ਟ੍ਰਿਬਿਊਨਲਾਂ 'ਚ ਨਿਯੁਕਤੀ ਲਈ ਸਰਕਾਰ ਦੇ ਮਨਮਾਨੇ ਰਵੱਈਏ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਦੀ ਅਗਵਾਈ ਵਾਲੀ ਚੋਣ ਕਮੇਟੀ ਵਲੋਂ ਭੇਜੀਆਂ ਸਿਫ਼ਾਰਸ਼ਾਂ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ। ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਨਿਯੁਕਤੀਆਂ ਲਈ ਕਮੇਟੀ ਵਲੋਂ ਸਿਫ਼ਾਰਿਸ਼ ਕੀਤੇ ਕੁਝ ਨਾਵਾਂ ਨੂੰ ਛੱਡ ਕੇ ਬਾਕੀ ਨਿਯੁਕਤੀਆਂ ਲਈ ਨਾਂਅ ਉਡੀਕ ਸੂਚੀ ਭਾਵ ਬਿਨਾਂ ਸਿਫ਼ਾਰਿਸ਼ ਵਾਲੇ, ਤੋਂ ਚੁਣ ਲਏ ਗਏ। ਸੁਪਰੀਮ ਕੋਰਟ ਨੇ ਸਰਕਾਰ ਦੇ ਇਸ ਰਵੱਈਏ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਨਾਲ ਚੋਣ ਕਮੇਟੀ ਦੀ ਪੂਰੀ ਮਿਹਨਤ ਬੇਮਾਨੀ ਹੋ ਜਾਂਦੀ ਹੈ। ਚੀਫ਼ ਜਸਟਿਸ ਐੱਨ.ਵੀ. ਰਮੰਨਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਜਿਸ ਅੰਦਾਜ਼ 'ਚ ਸਰਕਾਰ ਵਲੋਂ ਫ਼ੈਸਲੇ ਲਏ ਜਾ ਰਹੇ ਹਨ ਅਸੀਂ ਉਸ ਤੋਂ ਨਾਖੁਸ਼ ਹਾਂ। ਬੈਂਚ ਨੇ ਮੈਂਬਰਾਂ ਦੀ ਚੋਣ ਲਈ ਅਪਣਾਏ ਲੰਬੇ ਅਮਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਆਂਇਕ ਮੈਂਬਰਾਂ ਦੀ ਨਿਯੁਕਤੀ ਲਈ 534 ਅਤੇ ਟੈਕਨੀਕਲ ਮੈਂਬਰਾਂ ਲਈ 400 ਲੋਕਾਂ ਦਾ ਇੰਟਰਵਿਊ ਲੈ ਕੇ ਬੈਂਚ ਨੇ 10 ਨਿਆਂਇਕ ਅਤੇ 11 ਟੈਕਨੀਕਲ ਮੈਂਬਰਾਂ ਦੀ ਸੂਚੀ ਤਿਆਰ ਕੀਤੀ ਪਰ ਸਰਕਾਰ ਨੇ ਸਿਰਫ਼ 4 ਮੈਂਬਰਾਂ ਨੂੰ ਚੁਣਿਆ। ਇਸ ਦੌਰਾਨ ਸਰਕਾਰ ਦਾ ਪੱਖ ਰੱਖ ਰਹੇ ਅਟਾਰਨੀ ਜਨਰਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਚੋਣ ਕਮੇਟੀ ਵਲੋਂ ਭੇਜੇ ਗਏ ਨਾਵਾਂ ਨੂੰ ਨਾਮਨਜ਼ੂਰ ਕਰਨ ਦਾ ਅਧਿਕਾਰ ਹੈ। ਜਸਟਿਸ ਨਾਗੇਸ਼ਵਰ ਰਾਓ ਨੇ ਇਸ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਜੇਕਰ ਸਭ ਕੁਝ ਸਰਕਾਰ ਦੀ ਆਖ਼ਰੀ ਰਾਇ 'ਤੇ ਨਿਰਭਰ ਕਰਦਾ ਹੈ ਤਾਂ ਇਸ ਪੂਰੀ ਕਵਾਇਦ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ? ਸੁਪਰੀਮ ਕੋਰਟ ਨੇ ਸਰਕਾਰ ਨੂੰ 2 ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਕਮੇਟੀ ਵਲੋਂ ਸਿਫ਼ਾਰਿਸ਼ ਕੀਤੇ ਸਾਰੇ ਲੋਕਾਂ ਨੂੰ 2 ਹਫ਼ਤੇ ਅੰਦਰ ਨਿਯੁਕਤ ਕਰਕੇ ਜਵਾਬੀ ਹਲਫ਼ਨਾਮਾ ਦਾਖ਼ਲ ਕੀਤਾ ਜਾਵੇ।
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 5 ਜੀ ਸਪੈਕਟ੍ਰਮ ਦੀ ਨਿਲਾਮੀ ਫਰਵਰੀ 2022 'ਚ ਹੋਣ ਦੀ ਸੰਭਾਵਨਾ ਹੈ ਅਤੇ ਸਰਕਾਰ ਇਸ ਨੂੰ ਜਨਵਰੀ 'ਚ ਕਰਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ...
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਭਾਰਤ 'ਚ ਲੋਕਾਂ ਦੀ ਇੰਟਰਨੈੱਟ ਤੱਕ ਵੱਡੀ ਪੱਧਰ 'ਤੇ ਪਹੁੰਚ, ਸੋਸ਼ਲ ਮੀਡੀਆ ਦੀ ਵੱਧ ਰਹੀ ਵਰਤੋਂ ਅਤੇ ਉਪਭੋਗਤਾਵਾਂ 'ਚ ਇੰਟਰਨੈੱਟ ਸਾਖਰਤਾ ਦੀ ਘਾਟ ਕਾਰਨ ਕੋਵਿਡ-19 ਸਬੰਧੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ। ...
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਸਦ ਕੇਵਲ ਰਾਜਨੀਤੀ ਸਬੰਧੀ ਨਹੀਂ ਹੈ ਬਲਕਿ ਨੀਤੀਆਂ ਸਬੰਧੀ ਵੀ ਹੈ ਅਤੇ ਸਮੱਗਰੀ ਨੂੰ 'ਸੰਪਰਕ' ਦੱਸਦੇ ਹੋਏ ਕਿਹਾ ਕਿ ਇਹ ਸੰਸਦੀ ਪ੍ਰਣਾਲੀ 'ਤੇ ਉਨ੍ਹਾਂ ਹੀ ਲਾਗੂ ਹੁੰਦਾ ਹੈ ...
ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀ. ਐਸ. ਟੀ. ਕੌਂਸਲ ਦੀ 17 ਸਤੰਬਰ ਨੂੰ ਮੀਟਿੰਗ ਹੋਵੇਗੀ। ਜਿਸ ਤੋਂ ਬਾਅਦ ਆਨਲਾਈਨ ਖਾਣਾ ਮੰਗਵਾਉਣਾ ਮਹਿੰਗਾ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ ਜੀ. ਐਸ. ਟੀ. ਕੌਂਸਲ ਇਸ 'ਤੇ ਵਿਚਾਰ ...
ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)-ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਸ ਸਾਲ ਵੀ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿੱਕਰੀ ਅਤੇ ਉਨ੍ਹਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਹੈ ਤੇ ਪਟਾਕਿਆਂ ਦਾ ਭੰਡਾਰਨ ਵੀ ਨਹੀਂ ਕੀਤਾ ਜਾ ਸਕੇਗਾ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX