ਤਾਜਾ ਖ਼ਬਰਾਂ


ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  1 minute ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਰਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  4 minutes ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  18 minutes ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਤੇ ਉਸ ਦਾ ਭਰਾ ਦੋਸ਼ੀ ਕਰਾਰ
. . .  21 minutes ago
ਲਖਨਊ, 28 ਮਾਰਚ- ਪ੍ਰਯਾਗਰਾਜ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਨੂੰ ਉਮੇਸ਼ ਪਾਲ ਅਗਵਾ ਮਾਮਲੇ ਵਿਚ ਦੋਸ਼ੀ ਕਰਾਰ...
ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ
. . .  31 minutes ago
ਫ਼ਾਜ਼ਿਲਕਾ,28 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਇਕ ਪਿਸਟਲ 8 ਜ਼ਿੰਦਾ ਰੌਂਦ ਨਾਲ ਭਰੀ ਬੀ.ਐਸ.ਐਫ਼. ਵਲੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ ਵਿਚ ਜਲਾਲਾਬਾਦ ਦੇ ਕੋਲ ਐਨ.ਐਸ. ਵਾਲਾ....
ਸਰਕਾਰੀ ਬੰਗਲਾ ਖ਼ਾਲੀ ਕਰਨ ਸੰਬੰਧੀ ਰਾਹੁਲ ਗਾਂਧੀ ਨੇ ਲਿਖਿਆ ਪੱਤਰ
. . .  35 minutes ago
ਨਵੀਂ ਦਿੱਲੀ, 28 ਮਾਰਚ-ਰਾਹੁਲ ਗਾਂਧੀ ਨੇ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ ਬਾਰੇ ਲੋਕ ਸਭਾ ਸਕੱਤਰੇਤ ਦੀ ਐਮ.ਐਸ. ਸ਼ਾਖ਼ਾ ਦੇ ਡਿਪਟੀ ਸਕੱਤਰ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੀਆਂ 4 ਵਾਰ ਲੋਕ ਸਭਾ ਦੇ ਚੁਣੇ ਗਏ ਮੈਂਬਰ ਵਜੋਂ, ਇਹ ਲੋਕਾਂ ਦਾ ਫ਼ਤਵਾ ਹੈ, ਜਿਸ ਲਈ ਮੈਂ ਇੱਥੇ...
ਸੁਪਰੀਮ ਕੋਰਟ ਵਲੋਂ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  56 minutes ago
ਨਵੀਂ ਦਿੱਲੀ, 28 ਮਾਰਚ- ਸੁਪਰੀਮ ਕੋਰਟ ਨੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਵਲੋਂ ਕਿਹਾ ਗਿਆ ਸੀ ਕਿ ਉਹ ਯੂ.ਪੀ. ਜੇਲ੍ਹ ’ਚ ਤਬਦੀਲ ਨਹੀਂ ਹੋਣਾ ਚਾਹੁੰਦੇ। ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੇ ਵਕੀਲ....
ਕਾਂਗਰਸ ਵਲੋਂ ਅੱਜ ਕੱਢਿਆ ਜਾਵੇਗਾ ਮਸ਼ਾਲ ਮਾਰਚ
. . .  about 1 hour ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਅੱਜ ਸ਼ਾਮ ਦਿੱਲੀ ਦੇ ਲਾਲ ਕਿਲੇ ਤੋਂ ਟਾਊਨ ਹਾਲ ਤੱਕ ਮਸ਼ਾਲ ਮਾਰਚ ਕੱਢੇਗੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੰਸਦ ਮੈਂਬਰ ਪਾਰਟੀ....
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਜ਼ਖ਼ਮੀ
. . .  about 1 hour ago
ਮਾਹਿਲਪੁਰ, 28 ਮਾਰਚ (ਰਜਿੰਦਰ ਸਿੰਘ)- ਅੱਜ ਸਵੇਰੇ 8 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਦੋਹਲਰੋਂ ਕੋਲ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਰੇਹੜੀ ’ਤੇ ਸਵਾਰ ਪ੍ਰਵਾਸੀ ਮਜ਼ਦੂਰਾਂ ਦੇ ਇਕੋ ਪਰਿਵਾਰ ਦੇ ਚਾਰ ਬੱਚਿਆ ਸਮੇਤ 6 ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ.....
ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ-ਐਡਵੋਕੇਟ ਧਾਮੀ
. . .  about 1 hour ago
ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ....
ਪੀ.ਐਫ਼. ’ਤੇ ਵਿਆਜ ਦਰ ’ਚ ਹੋਇਆ ਵਾਧਾ
. . .  about 1 hour ago
ਨਵੀਂ ਦਿੱਲੀ, 28 ਮਾਰਚ- ਈ.ਪੀ.ਐਫ਼.ਓ. ਈ.ਪੀ.ਐਫ਼ ਦੀ ਵਿਆਜ ਦਰ ਦਾ ਫ਼ੈਸਲਾ ਕਰਦਾ ਹੈ। ਵਿੱਤ ਸਾਲ-23 ਲਈ ਪੀ.ਐਫ਼. ’ਤੇ ਵਿਆਜ ਦੀ ਦਰ 8.15% ਕੀਤੀ ਜਾਵੇਗੀ। ਕਿਰਤ ਮੰਤਰਾਲੇ ਵਲੋਂ ਇਸ ਪ੍ਰਸਤਾਵ ਨੂੰ.....
ਅੰਮ੍ਰਿਤਪਾਲ ਸੰਬੰਧੀ ਪਟੀਸ਼ਨਾਂ ’ਤੇ ਹਾਈਕੋਰਟ ਵਿਚ ਸੁਣਵਾਈ ਅੱਜ
. . .  about 1 hour ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵਲੋਂ ਪਾਈਆਂ ਸਾਰੀਆਂ ਪਟੀਸ਼ਨਾ ’ਤੇ ਹਾਈਕੋਰਟ ਵਿਚ ਅੱਜ ਸੁਣਵਾਈ ਕੀਤੀ ਜਾਵੇਗੀ।
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 2 hours ago
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
ਹਾਈਕੋਰਟ ਵਲੋਂ ਮਨੀਸ਼ਾ ਗੁਲਾਟੀ ਦੀ ਪਟੀਸ਼ਨ ਖ਼ਾਰਜ
. . .  about 2 hours ago
ਚੰਡੀਗੜ੍ਹ, 28 ਮਾਰਚ-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਹਟਾਈ ਗਈ ਮਨੀਸ਼ਾ ਗੁਲਾਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਾ ਹੈ। ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਬੀਤੇ ਦਿਨੀਂ ਚੇਅਰਪਰਸਨ...
ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਘੁਸਪੈਠ
. . .  about 2 hours ago
ਅੰਮ੍ਰਿਤਸਰ, 28 ਮਾਰਚ-ਕੱਲ੍ਹ ਰਾਤ ਕਰੀਬ 10:30 ਵਜੇ, ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸੈਕਟਰ ਬੀ.ਓ.ਪੀ. ਰਾਜਾਤਾਲ ਦੇ ਖੇਤਰ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਡਰੋਨ ਘੁਸਪੈਠ ਦਾ ਪਤਾ ਲਗਾਇਆ। ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ...
ਰਾਹੁਲ ਗਾਂਧੀ ਪ੍ਰਤੀ ਸਰਕਾਰ ਦੇ ਰਵੱਈਏ ਦੀ ਨਿੰਦਾ-ਖੜਗੇ
. . .  about 2 hours ago
ਨਵੀਂ ਦਿੱਲੀ, 28 ਮਾਰਚ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇnਕਿਹਾ ਕਿ ਉਹ ਉਸ (ਰਾਹੁਲ ਗਾਂਧੀ) ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਕਰਨਗੇ, ਪਰ ਜੇਕਰ ਉਹ ਬੰਗਲਾ ਖਾਲੀ ਕਰ ਦਿੰਦਾ ਹੈ ਤਾਂ ਉਹ ਆਪਣੀ ਮਾਂ ਨਾਲ ਰਹਿਣ ਜਾਵੇਗਾ ਜਾਂ ਉਹ ਮੇਰੇ ਕੋਲ ਆ ਸਕਦਾ...
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 2 hours ago
ਨਵੀਂ ਦਿੱਲੀ, 28 ਮਾਰਚ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਹੋਣ ਵਾਲੀ ਭਾਜਪਾ ਦੀ ਇਹ ਪਹਿਲੀ...
ਵਿਰੋਧੀ ਧਿਰ ਦੇ ਨਾਲ ਰਹਾਂਗੇ, ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ ਉਸ ਦੀ ਪਾਲਣਾ ਕਰਾਂਗੇ-ਸੰਜੇ ਰਾਊਤ
. . .  1 minute ago
ਮੁੰਬਈ, 28 ਮਾਰਚ-ਊਧਵ ਠਾਕਰੇ ਧੜੇ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਨਾਲ ਰਹਾਂਗੇ। ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਸੰਸਦ...
ਕਾਂਗਰਸ ਨੇ 10:30 ਵਜੇ ਬੁਲਾਈ ਆਪਣੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਦੀ ਬੈਠਕ
. . .  about 3 hours ago
ਨਵੀਂ ਦਿੱਲੀ,28 ਮਾਰਚ-ਕਾਂਗਰਸ ਨੇ ਸਦਨ ਦੀ ਰਣਨੀਤੀ ਉਲੀਕਣ ਲਈ ਅੱਜ ਆਪਣੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਦੀ ਬੈਠਕ ਸਵੇਰੇ 10:30 ਵਜੇ ਸੰਸਦ ਵਿਚ ਕਾਂਗਰਸ ਸੰਸਦੀ ਦਲ...
ਮਨੀਸ਼ ਤਿਵਾੜੀ ਵਲੋਂ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ
. . .  about 3 hours ago
ਨਵੀਂ ਦਿੱਲੀ,28 ਮਾਰਚ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ...
ਇਸਲਾਮਿਕ ਸਟੇਟ ਜੇਹਾਦੀ ਸਮੂਹ ਨੇ ਲਈ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ
. . .  about 3 hours ago
ਕਾਬੁਲ, 28 ਮਾਰਚ-ਨਿਊਜ਼ ਏਜੰਸੀ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਬੁੱਧਵਾਰ ਨੂੰ ਇਕ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਜੇਹਾਦੀ ਸਮੂਹ...
ਸਾਊਦੀ ਅਰਬ:ਬੱਸ ਹਾਦਸੇ 'ਚ 20 ਸ਼ਰਧਾਲੂਆਂ ਦੀ ਮੌਤ,29 ਜ਼ਖ਼ਮੀ
. . .  about 3 hours ago
ਰਿਆਦ, 28 ਮਾਰਚ-ਸਾਊਦੀ ਅਰਬ ਦੇ ਆਸੀਰ ਵਿਚ ਇਕ ਬੱਸ ਹਾਦਸੇ ਵਿਚ ਘੱਟੋ-ਘੱਟ 20 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਬ੍ਰੇਕ ਫੇਲ ਹੋਣ ਕਾਰਨ ਬੱਸ ਇਕ ਪੁਲ...
ਮਨੀਸ਼ ਤਿਵਾੜੀ ਦੁਆਰਾ ਵਿੱਤ ਚੇਅਰਪਰਸਨ ਦੀ ਸਥਾਈ ਕਮੇਟੀ ਨੂੰ ਪੱਤਰ ਲਿਖ ਅਡਾਨੀ ਗਰੁੱਪ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦਾ ਸੁਝਾਅ
. . .  about 4 hours ago
ਨਵੀਂ ਦਿੱਲੀ, 28 ਮਾਰਚ -ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿੱਤ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ, ਮਨੀਸ਼ ਤਿਵਾੜੀ ਨੇ ਕਮੇਟੀ ਦੇ ਚੇਅਰਪਰਸਨ ਜਯੰਤ ਸਿਨਹਾ ਨੂੰ "ਹਿੰਡਨਬਰਗ ਰਿਸਰਚ ਦੁਆਰਾ...
ਸਰਹੱਦੀ ਪਿੰਡ ਮੂਲੇਕੋਟ 'ਚ ਡਰੋਨ ਦੀ ਹਲਚਲ, ਤਿੰਨ ਪੈਕਟ ਹੈਰੋਇਨ ਬਰਾਮਦ
. . .  about 4 hours ago
ਚੋਗਾਵਾਂ, 28 ਮਾਰਚ (ਗੁਰਵਿੰਦਰ ਸਿੰਘ ਕਲਸੀ)-ਬੀਤੀ ਰਾਤ ਬੀ.ਪੀ.ਉ ਚੌਕੀ ਮੂਲਾਕੋਟ ਵਿਖੇ ਬੀ.ਐਸ.ਐਫ. ਦੇ ਜਵਾਨਾਂ ਨੂੰ ਗੁਆਂਢੀ ਮੁੁਲਕ ਪਾਕਿਸਤਾਨ ਤੋਂ ਆਏ ਡਰੋਨ ਦੀ ਹਲਚਲ ਦਿਖਾਈ...
ਕਿਸੇ ਵੀ ਕੀਮਤ 'ਤੇ ਸਿਹਤ ਦਾ ਅਧਿਕਾਰ ਬਿੱਲ ਵਾਪਸ ਨਹੀਂ ਲਵਾਂਗੇ"-ਸਿਹਤ ਮੰਤਰੀ ਰਾਜਸਥਾਨ
. . .  about 4 hours ago
ਜੈਪੁਰ, , 28 ਮਾਰਚ -ਸਿਹਤ ਦਾ ਅਧਿਕਾਰ ਬਿੱਲ ਵਿਰੁੱਧ ਰਾਜਸਥਾਨ ਵਿਚ ਡਾਕਟਰਾਂ ਦੇ ਵੱਡੇ ਵਿਰੋਧ ਦੇ ਵਿਚਕਾਰ, ਰਾਜ ਦੇ ਸਿਹਤ ਮੰਤਰੀ ਪਰਸਾਦੀ ਲਾਲ ਮੀਨਾ ਨੇ ਕਿਹਾ ਕਿ ਸਰਕਾਰ ਕਿਸੇ ਵੀ ਕੀਮਤ 'ਤੇ ਇਸ ਬਿੱਲ ਨੂੰ ਵਾਪਸ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਮਾਲਵਾ-ਦੁਆਬਾ ਨੂੰ ਜੋੜਦਾ ਰੇਲਵੇ ਲਾਈਨ ਦਾ ਪਹਿਲਾ ਮਹਾਲਮ ਸਟੇਸ਼ਨ ਬਣਿਆ ਲੋਕਾਂ ਲਈ ਮੁਸੀਬਤ

ਆਰਿਫ਼ ਕੇ, 15 ਸਤੰਬਰ (ਬਲਬੀਰ ਸਿੰਘ ਜੋਸਨ)-ਮਾਲਵਾ-ਦੁਆਬਾ ਨੂੰ ਜੋੜਦੇ ਰੇਲਵੇ ਲਾਈਨ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਸਮੇਂ ਪਹਿਲੇ ਰੇਲਵੇ ਸਟੇਸ਼ਨ ਮਹਾਲਮ ਦੇ ਨਜ਼ਦੀਕ ਰੇਲਵੇ ਵਿਭਾਗ ਵਲੋਂ ਮਨੁੱਖੀ ਫਾਟਕ ਨੂੰ ਬੰਦ ਕਰਕੇ ਬਣਾਏ ਗਏ ਅੰਦਰੂਨੀ ਪੁਲ ਇਲਾਕੇ ...

ਪੂਰੀ ਖ਼ਬਰ »

ਹੱਕੀ ਮੰਗਾਂ ਨੰੂ ਲੈ ਕੇ ਆਰ.ਐੱਸ.ਡੀ. ਕਾਲਜ ਵਿਖੇ ਪੋ੍ਰਫੈਸਰਾਂ ਦਾ ਧਰਨਾ ਜਾਰੀ

ਫ਼ਿਰੋਜ਼ਪੁਰ, 15 ਸਤੰਬਰ (ਤਪਿੰਦਰ ਸਿੰਘ)- ਕਾਲਜਾਂ ਤੇ ਯੂਨੀਵਰਸਿਟੀ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਬਣੀ ਜਥੇਬੰਦੀ ਪੀਫੈਕਟੋ ਦੇ ਸੱਦੇ 'ਤੇ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਰੋਸ ਧਰਨਾ 14ਵੇਂ ਦਿਨ 'ਚ ਦਾਖਲ ਹੋ ਗਿਆ | ਅੱਜ ਆਰ.ਐੱਸ.ਡੀ ਕਾਲਜ ਵਿਖੇ ...

ਪੂਰੀ ਖ਼ਬਰ »

ਕੋਰੋਨਾ ਦਾ ਮਿਲਿਆ ਇਕ ਹੋਰ ਮਰੀਜ਼

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਇਕ ਹੋਰ ਵਿਅਕਤੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ, ਜਿਸ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਪੰਜ ਹੋ ਗਈ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਘਰ ਤੋਂ ਲੜਕੀ ਅਗਵਾ, 5 ਨਾਮਜ਼ਦ

ਫ਼ਿਰੋਜ਼ਪੁਰ, 15 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਬਿਊਟੀ ਪਾਰਲਰ ਦਾ ਕੰਮ ਕਰਦੀ ਲੜਕੀ ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਉਸ ਦੇ ਘਰ ਤੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਥਾਣਾ ਸਿਟੀ ਪੁਲਿਸ ਨੇ ...

ਪੂਰੀ ਖ਼ਬਰ »

ਮਨਪ੍ਰੀਤ ਸਿੱਧੂ ਨੇ ਕੀਤੀ ਸੁਖਬੀਰ ਨਾਲ ਮੁਲਾਕਾਤ

ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ)- ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਂਸਦ ਫ਼ਿਰੋਜ਼ਪੁਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਦੌਰਾਨ ਸਿੱਧੂ ਨੇ ਦੱਸਿਆ ਕਿ ਸੁਖਾਵੇਂ ...

ਪੂਰੀ ਖ਼ਬਰ »

ਸੀ.ਜੇ.ਐਮ. ਏਕਤਾ ਉੱਪਲ ਵਲੋਂ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਵਿਖੇ ਹਿੰਦੀ ਦਿਵਸ ਦੇ ਸਬੰਧ 'ਚ ਸੈਮੀਨਾਰ

ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)- ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮਿਸ ਏਕਤਾ ਉੱਪਲ ਵਲੋਂ ਹਿੰਦੀ ਦਿਵਸ ਮਨਾਉਣ ਦੇ ਇਵਜ਼ ਵਜੋਂ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਵਿਚ ਗੂੰਗੇ ਅਤੇ ...

ਪੂਰੀ ਖ਼ਬਰ »

ਦੁਕਾਨ ਦੇ ਬਾਹਰ ਪਿਆ ਜੂਸਰ ਚੋਰ ਲੈ ਕੇ ਭੱਜਿਆ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦੇ ਆਸ-ਪਾਸ ਪਿੰਡਾਂ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਦੇ ਨਾਲ-ਨਾਲ ਹੁਣ ਚਿੱਟੇ ਦਿਨ ਬਾਜ਼ਾਰ ਅੰਦਰ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਚੋਰ ਹੁਣ ਦੁਕਾਨਾਂ ਅੰਦਰੋਂ ਵੀ ਅਤੇ ਦੁਕਾਨਾਂ ਦੇ ਬਾਹਰ ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਨੇ ਮਨਜ਼ੂਰ ਕਰਵਾਏ ਪਿੰਡ ਗੁਲਾਮ ਹੁਸੈਨ ਦੇ ਬਹੁਪੱਖੀ ਵਿਕਾਸ ਲਈ 9 ਲੱਖ ਦੇ ਫ਼ੰਡ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਵੰਡ ਤੋਂ ਬਾਅਦ ਕੰਨੀਂ ਦਾ ਕਿਆਰਾ ਬਣ ਸੋਕੇ ਦਾ ਸ਼ਿਕਾਰ ਹੋਏ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਸਮੇਂ-ਸਮੇਂ ਪਈਆਂ ਸਰਹੱਦੀ ਅਤੇ ਦਰਿਆਈ ਖੇਤਰ ਦੀਆਂ ਕੁਦਰਤੀ ਮਾਰਾਂ ਕਰਕੇ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਦਾ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਨੇ ਕੀਤਾ ਵਿਰੋਧ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)- ਸੂਬਾ ਸਰਕਾਰ ਵਲੋਂ ਚਲਾਈ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਡੀ.ਡੀ.ਯੂ.ਜੀ. ਕੇ.ਵਾਈ. ਸਕਿੱਲ ਸੈਂਟਰ ਗੁਰੂਹਰਸਹਾਏ ਵਿਖੇ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਜਿੱਥੇ 10 ਤੋਂ ਵੱਧ ਲੋਕਲ ਅਤੇ ਬਾਹਰਲੀਆਂ ਕੰਪਨੀਆਂ ਵਲੋਂ ਆਪਣੇ-ਆਪਣੇ ...

ਪੂਰੀ ਖ਼ਬਰ »

ਆਪਮੁਹਾਰੇ ਘਰ ਤੋਂ ਬਾਹਰ ਆਉਣ-ਜਾਣ ਤੋਂ ਅਸਮਰਥ ਅੰਗਹੀਣਾਂ ਨੂੰ ਵਿਧਾਇਕ ਪਿੰਕੀ ਨੇ ਵੰਡੇ ਬੈਟਰੀ ਵਾਲੀ ਸਕੂਟਰੀਨੁਮਾ ਟਰਾਈਸਾਈਕਲ

(ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕੁਦਰਤੀ ਮਾਰ ਪੈਣ ਕਾਰਨ ਪੂਰਨ ਸਰੀਰ ਤੋਂ ਅਧੂਰੇ ਅਤੇ ਘਰ ਤੋਂ ਬਾਹਰ ਆਉਣ-ਜਾਣ ਤੋਂ ਅਸਮਰਥ ਅਪੰਗ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਦੇਖਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਪੰਗ ਵਿਅਕਤੀਆਂ ...

ਪੂਰੀ ਖ਼ਬਰ »

ਘਰ 'ਚ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਬਰਾਮਦ, ਇਕ ਕਾਬੂ

ਤਲਵੰਡੀ ਭਾਈ, 15 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਪਾਰਟੀ ਵਲੋਂ ਪਿੰਡ ਕੋਟ ਕਰੋੜ ਕਲਾਂ ਵਿਖੇ ਇਕ ਘਰ ਵਿਚ ਛਾਪੇਮਾਰੀ ਕਰਕੇ 80 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਹੈ | ਜਿਸ ਸਬੰਧੀ ਕਥਿਤ ਮੁਲਜ਼ਮ ...

ਪੂਰੀ ਖ਼ਬਰ »

ਵਿਕਾਸ ਨੂੰ ਸਮਰਪਿਤ ਹੈ ਕਾਂਗਰਸ ਸਰਕਾਰ, ਹਲਕਾ ਗੁਰੂਹਰਸਹਾਏ 'ਚ ਨਹੀਂ ਰਹਿਣ ਦਿੱਤੀ ਜਾਵੇਗੀ ਕੋਈ ਘਾਟ- ਹੀਰਾ ਸੋਢੀ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਕਾਂਗਰਸ ਸਰਕਾਰ ਵਿਕਾਸ ਨੂੰ ਸਮਰਪਿਤ ਹੋ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈਸ ਕਰਨ ਅਤੇ ਹਰ ਵਰਗ ਦੀ ਭਲਾਈ ਲਈ ਢੁਕਵੀਆਂ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਨੇ ਦੋ ਪਹੀਆ ਵਾਹਨ ਚੋਰ ਦਿਓਰ-ਭਰਜਾਈ ਨੂੰ ਕੀਤਾ ਕਾਬੂ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਪੁਲਿਸ ਵਲੋਂ ਵਾਹਨ ਚੋਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਦੇ ਚੱਲਦੇ ਦਿਓਰ-ਭਰਜਾਈ ਨੂੰ ਸਮੇਤ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਪਿੰਡ ਮੱਧਰੇ ਦੇ ਰੇਲਵੇ ਫਾਟਕ ਨੇੜੇ ਸਨ, ਜਿਸ ਦੇ ਚੱਲਦੇ ਮੁਖ਼ਬਰ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਕਰਮਾ ਉਰਫ਼ ਫ਼ੌਜੀ ਪੁੱਤ ਸੋਨੂੰ, ਗੁਰਦੀਪ ਕੌਰ ਪਤਨੀ ਧਰਮਾ ਪੁੱਤਰ ਸੋਨੂੰ ਵਾਸੀ ਪਿੰਡ ਅਲੀ ਕੇ, ਥਾਣਾ ਸਦਰ ਫ਼ਿਰੋਜ਼ਪੁਰ, ਜੋ ਦੋ ਪਹੀਆ ਵਾਹਨ ਚੋਰੀ ਕਰਨ ਦੇ ਆਦਿ ਹਨ | ਮੁਖ਼ਬਰ ਨੇ ਦੱਸਿਆ ਕਿ ਦੋਨੋਂ ਮੁਲਜ਼ਮ ਚੋਰੀ ਦੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਹਨ, ਜੇ ਨਾਕਾਬੰਦੀ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ | ਮਿਲੀ ਗੁਪਤ ਸੂਚਨਾ 'ਤੇ ਪੁਲਿਸ ਪਾਰਟੀ ਨੇ ਦਰਗਾਹ ਬਾਬਾ ਆਜ਼ਮ ਸ਼ਾਹ ਨੇੜੇ ਨਾਕਾਬੰਦੀ ਕਰਕੇ ਦੋਨਾਂ ਮੁਲਜ਼ਮਾਂ ਨੂੰ ਇਕ ਬਿਨਾ ਨੰਬਰੀ ਹੀਰੋ ਡੀਲਕਸ ਸਮੇਤ ਕਾਬੂ ਕੀਤਾ | ਹੌਲਦਾਰ ਪਰਮਜੀਤ ਸਿੰਘ ਨੇ ਦਿਓਰ-ਭਰਜਾਈ ਵਿਰੱੁਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਖ਼ਬਰ ਸ਼ੇਅਰ ਕਰੋ

 

ਲਾਡੀ ਗਹਿਰੀ ਨੇ ਜਿੰਮ ਵਾਸਤੇ ਪਿੰਡ ਫਿੱਡੇ ਦੀ ਪੰਚਾਇਤ ਨੂੰ ਕੀਤਾ 3 ਲੱਖ ਦਾ ਚੈੱਕ ਭੇਟ

ਮੁੱਦਕੀ, 15 ਸਤੰਬਰ (ਭੁਪਿੰਦਰ ਸਿੰਘ)-ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਨਜ਼ਦੀਕੀ ਪਿੰਡ ਫਿੱਡੇ ਵਿਖੇ ਪਹੁੰਚ ਕੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਬੀਬਾ ਸਤਿਕਾਰ ਕੌਰ ਗਹਿਰੀ ਵਲੋਂ ਜਿੰਮ ਦੇ ਸਾਮਾਨ ਲਈ ...

ਪੂਰੀ ਖ਼ਬਰ »

ਡੀ.ਏ.ਪੀ. ਖਾਦ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਖਾਦ ਵਿਕੇ੍ਰਤਾਵਾਂ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ

ਖੋਸਾ ਦਲ ਸਿੰਘ, 15 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਡੀ.ਏ.ਪੀ. ਖਾਦ ਦੀ ਆਉਂਦੇ ਦਿਨਾਂ ਵਿਚ ਵੱਧ ਰਹੀ ਮੰਗ ਦੇ ਕਾਰਨ ਕੁਝ ਖਾਦ ਡੀਲਰਾਂ ਅਤੇ ਡਿਸਟਰੀਬਿਊਟਰਾਂ 'ਤੇ ਖਾਦ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖ਼ੋਰੀ ਕਰਨ ਦੇ ਦੋਸ਼ ...

ਪੂਰੀ ਖ਼ਬਰ »

ਨਾਰਕੋਟਿਕ ਸੈੱਲ ਦੀ ਟੀਮ ਨੂੰ ਮਿਲੀ ਸਫਲਤਾ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮੱਧਰੇ ਦੇ ਖੇਤਰ ਵਿਚ ਨਾਰਕੋਟਿਕ ਸੈੱਲ ਦੀ ਟੀਮ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਬਿਨਾਂ ਨੰਬਰੀ ਮੋਟਰਸਾਈਕਲ ਤੇ 150 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਗੁਰੂਹਰਸਹਾਏ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਕੋਲੋਂ 150 ਗ੍ਰਾਮ ਹੈਰੋਇਨ, ਇਕ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਦੇ ਸਹੀ ਨਿਪਟਾਰੇ ਲਈ ਕਿਸਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ- ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 15 ਸਤੰਬਰ (ਤਪਿੰਦਰ ਸਿੰਘ)- ਜ਼ਿਲ੍ਹੇ 'ਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ | ਇਸ ਲਈ ਜਿੱਥੇ ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਲੋਹਗੜ੍ਹ ਦੀ ਪੰਚਾਇਤ ਨੇ ਸ਼ਹੀਦ ਦੇ ਨਾਂਅ 'ਤੇ ਬਣ ਰਹੀ ਸੜਕ ਸਬੰਧੀ ਸਪੱਸ਼ਟੀਕਰਨ ਦਿੱਤਾ

ਕੁੱਲਗੜ੍ਹੀ, 15 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖ਼ੁਰਦ ਦੇ ਅਧੀਨ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਦੇ ਸ਼ਹੀਦ ਜਗਸੀਰ ਸਿੰਘ ਦੀ ਯਾਦ ਵਿਚ ਇਕ ਸੜਕ ਲੋਹਗੜ੍ਹ ਤੋਂ ਭੜਾਣਾ ਰੱਤਾ ਖੇੜਾ ਲਿੰਕ ਸੜਕ ਨੂੰ ਜੋੜਨ ਵਾਲੀ ਸੜਕ ਦਾ ...

ਪੂਰੀ ਖ਼ਬਰ »

ਆਪ ਵਲੋਂ ਜ਼ਿਲ੍ਹਾ ਪੱਧਰੀ ਕੈਂਡਲ ਮਾਰਚ ਕੱਲ੍ਹ- ਮੀਤ ਪ੍ਰਧਾਨ ਕਟੋਰਾ

ਫ਼ਿਰੋਜ਼ਪੁਰ, 15 ਸਤੰਬਰ (ਕੁਲਬੀਰ ਸਿੰਘ ਸੋਢੀ)- ਕਾਲੇ ਕਿਸਾਨੀ ਕਾਨੂੰਨਾਂ ਦੇ ਪਾਸ ਹੋਣ ਦੇ ਇਕ ਸਾਲ ਪੂਰੇ ਹੋਣ 'ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਇਕਾਈ ਵਲੋਂ ਕਿਸਾਨ ਅੰਦੋਲਨ ਵਿਚ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ 17 ਸਤੰਬਰ ਦੀ ਸ਼ਾਮ ਨੂੰ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ 2 ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਡਿੱਗੀਆਂ ਛੱਤਾਂ

ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਪਿਛਲੇ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਸੀ | ਇਸ ਬਾਰਿਸ਼ ਨੇ ਕਈ ਪਰਿਵਾਰਾਂ 'ਤੇ ਤਬਾਹੀ ਮਚਾਈ ਹੈ, ਜਿਸ ਦੀ ਤਾਜ਼ਾ ਮਿਸਾਲ ਗੁਰੂਹਰਸਹਾਏ ਨੇੜਲੇ ਪਿੰਡ ਬਸਤੀ ਕੇਸਰ ਸਿੰਘ ...

ਪੂਰੀ ਖ਼ਬਰ »

27 ਤੇ 28 ਫਰਵਰੀ ਨੂੰ ਹੋਵੇਗਾ ਭਾਈ ਮਰਦਾਨਾ ਦੇ ਜਨਮ ਦਿਨ 'ਤੇ ਵਿਸ਼ਵ ਪੱਧਰੀ ਕੀਰਤਨ ਦਰਬਾਰ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨੇ ਦਾ ਜਨਮ ਦਿਨ 27 ਅਤੇ 28 ਫਰਵਰੀ ਨੂੰ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਰਮੂਵਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ

ਖੋਸਾ ਦਲ ਸਿੰਘ, 15 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਨਜ਼ਦੀਕੀ ਪਿੰਡ ਕਰਮੂਵਾਲਾ ਵਿਖੇ ਪਿੰਡ ਦੇ ਅਗਾਂਹਵਧੂ ਕਿਸਾਨ ਨੰਬਰਦਾਰ ਹਰਜਿੰਦਰ ਸਿੰਘ ਧਾਲੀਵਾਲ ਦੇ ਖੇਤ ਵਿਚ ਖੇਤੀਬਾੜੀ ਕੈਂਪ ...

ਪੂਰੀ ਖ਼ਬਰ »

ਮਹੰਤ ਸੁਰਜਨ ਦਾਸ ਦੇ ਬਰਸੀ ਸਮਾਗਮ 20 ਨੂੰ , ਤਿਆਰੀਆਂ ਮੁਕੰਮਲ

ਫ਼ਿਰੋਜ਼ਪੁਰ, 15 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਮਾਜਿਕ ਅਤੇ ਧਾਰਮਿਕ ਖੇਤਰ 'ਚ ਵੱਡੇ ਯੋਗਦਾਨ ਪਾਉਣ ਵਾਲੇ ਮਹੰਤ ਸੁਰਜਨ ਦਾਸ ਬਾਬਾ ਮੋਨੀ ਦੇ ਬਰਸੀ ਸਮਾਗਮ 20 ਸਤੰਬਰ ਨੂੰ ਸ੍ਰੀ ਚੰਦਰ ਆਸ਼ਰਮ ਡੇਰਾ ਬਾਬਾ ਬਦਰੀ ਦਾਸ ਸ਼ਹੀਦ ਭਗਤ ਸਿੰਘ ਨਗਰ ਫ਼ਿਰੋਜ਼ਪੁਰ ਸ਼ਹਿਰ ...

ਪੂਰੀ ਖ਼ਬਰ »

ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ

ਮੁੱਦਕੀ, 15 ਸਤੰਬਰ (ਭੁਪਿੰਦਰ ਸਿੰਘ)-ਹਲਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਕਾਂਗਰਸ ਪਾਰਟੀ ਵਲੋਂ ਭੇਜੀਆਂ ਗ੍ਰਾਟਾਂ ਦੁਆਰਾ ਕਸਬਾ ਮੁੁੱਦਕੀ ਵਿਚ ਕਰਵਾਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਸਥਾਨਕ ਕਸਬੇ ਵਿਚ ਔਰਤਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ ਸਲੰਸਰ ਬਦਲਾ, ਆਵਾਜ਼ ਪ੍ਰਦੂਸ਼ਣ ਫੈਲਾ ਰਹੇ 16 ਬੁਲਟ ਮੋਟਰਸਾਈਕਲਾਂ ਦੇ ਕੀਤੇ ਚਲਾਨ

ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)- ਸੀਨੀਅਰ ਕਪਤਾਨ ਪੁਲਿਸ ਰਾਜਪਾਲ ਸਿੰਘ ਸੰਧੂ ਵਲੋਂ ਜਾਰੀ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਧੂਰੇ ਕਾਗ਼ਜ਼ਾਤ ਵਾਲੇ, ਬਗੈਰ ਨੰਬਰ ਪਲੇਟ ਵਾਲੇ ਅਤੇ ਬੁਲਟ ਮੋਟਰਸਾਈਕਲ ...

ਪੂਰੀ ਖ਼ਬਰ »

ਵਰਦੇਵ ਸਿੰਘ ਮਾਨ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਮਰਥਕਾਂ 'ਚ ਭਾਰੀ ਉਤਸ਼ਾਹ

ਲੱਖੋ ਕੇ ਬਹਿਰਾਮ, 15 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਸ਼੍ਰੋਮਣੀ ਅਕਾਲੀ ਦਲ ਵਲਾੋ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਮਾਨ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਬਸਤੀ ਡੇਰਿਆਂ ਵਾਲੀ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਦਿੰਦਿਆਂ ਯੂਨੀਅਨ ਦੀ ਸਰਕਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX