ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  15 minutes ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  21 minutes ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  34 minutes ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  47 minutes ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  about 1 hour ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  about 1 hour ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
. . .  about 2 hours ago
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
ਕਾਰ ਵਿਚ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਮੌਤ
. . .  about 2 hours ago
ਇਟਲੀ, 1 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜ਼ਿਲ੍ਹਾ ਲਾਤੀਨਾ ਦੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੇ ਦਿਨ ਇਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ.....
ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਰਿਲੀਜ਼
. . .  about 3 hours ago
ਨਵੀਂ ਦਿੱਲੀ, 1 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਲੇਖਕ ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੀਲੀਜ਼ ਕੀਤੀ। ਇਸ ਵਿਚ ਵੱਖ ਵੱਖ 37 ਵਪਾਰਕ ਸ਼ਖ਼ਸੀਅਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ, ਰਾਜ....
ਪ੍ਰਧਾਨ ਮੰਤਰੀ ਨੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  about 3 hours ago
ਭੋਪਾਲ, 1 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ....
ਆਈ. ਪੀ.ਐਲ. ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  about 3 hours ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  about 4 hours ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  about 4 hours ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  about 3 hours ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਮੁੰਬਈ: ਰਾਜ ਸਭਾ ਸਾਂਸਦ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਕੇਸ ਦਰਜ
. . .  about 5 hours ago
ਮਹਾਰਾਸ਼ਟਰ, 1 ਅਪ੍ਰੈਲ- ਰਾਜ ਸਭਾ ਸਾਂਸਦ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 506(2) ਅਤੇ 504 ਆਈ.ਪੀ.ਸੀ.....
ਕਾਗਜ਼ੀ ਕਾਰਵਾਈ ਕਾਰਨ ਰਿਹਾਈ ’ਚ ਹੋ ਰਹੀ ਦੇਰੀ- ਕਰਨ ਸਿੱਧੂ
. . .  about 5 hours ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫ਼ਿਲਹਾਲ ਕੁੱਝ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ। ਇਹ ਕਾਰਵਾਈ ਪੂਰੀ....
ਕੰਝਾਵਲਾ ਕੇਸ: ਪੁਲਿਸ ਵਲੋਂ 7 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  about 5 hours ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਨੇ ਅੱਜ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਵਿਚ ਸੱਤ ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਿੱਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਲਾਈਆਂ ਹਨ ਅਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਨੂੰ ਨਸ਼ਟ ਕਰਨ....
ਮਿਜ਼ੋਰਮ: ਕੇਂਦਰੀ ਗ੍ਰਹਿ ਮੰਤਰੀ ਕਰਨਗੇ 2415 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
. . .  about 6 hours ago
ਮਿਜ਼ੋਰਮ, 1 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2,415 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅੱਜ ਆਈਜ਼ਵਾਲ...
ਯੂ.ਐਸ. ਜਾਰਜੀਆ ਅਸੈਂਬਲੀ ਨੇ ਹਿੰਦੂਫੋਬੀਆ ਦੀ ਨਿੰਦਾ ਕਰਨ ਵਾਲਾ ਪਹਿਲਾ ਮਤਾ ਕੀਤਾ ਪਾਸ
. . .  about 6 hours ago
ਵਾਸ਼ਿੰਗਟਨ, 1 ਅਪ੍ਰੈਲ- ਇਕ ਇਤਿਹਾਸਕ ਕਦਮ ਵਿਚ ਯੂ.ਐਸ. ਜਾਰਜੀਆ ਅਸੈਂਬਲੀ ਨੇ ਹਿੰਦੂਫੋਬੀਆ ਦੀ ਨਿੰਦਾ ਕਰਨ ਵਾਲਾ ਪਹਿਲਾ ਮਤਾ ਪਾਸ ਕੀਤਾ ਹੈ ਅਤੇ ਅਜਿਹਾ ਕਰਨ ਵਾਲਾ ਇਹ ਪਹਿਲਾ ਅਮਰੀਕੀ ਰਾਜ ਬਣ ਗਿਆ ਹੈ। ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ ਦੇ ਅਧਿਕਾਰਤ...
ਅੱਜ ਸਾਰਾ ਪੰਜਾਬ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਉਣ ਦੀ ਉਡੀਕ ’ਚ- ਮੀਡੀਆ ਸਲਾਹਕਾਰ ਨਵਜੋਤ ਸਿੰਘ ਸਿੱਧੂ
. . .  about 6 hours ago
ਪਟਿਆਲਾ, 1 ਆਪ੍ਰੈਲ- ਅੱਜ ਜੇਲ੍ਹ ਤੋਂ ਰਿਹਾਅ ਹੋ ਰਹੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਇਕ ਦਿਨ ਵੀ ਜੇਲ੍ਹ ਤੋਂ ਛੁੱਟੀ ਨਹੀਂ ਲਈ ਅਤੇ ਉਹ ਅਨੁਸ਼ਾਸਿਤ ਰਹੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਉਸ ਦੇ ਸਾਹਮਣੇ ਆਉਣ ਦੀ ਉਡੀਕ....
ਸਾਬਕਾ ਡੀ.ਸੀ.ਪੀ. ਰਜਿੰਦਰ ਸਿੰਘ ਭਾਜਪਾ ’ਚ ਹੋਏ ਸ਼ਾਮਿਲ
. . .  about 7 hours ago
ਚੰਡੀਗੜ੍ਹ, 1 ਅਪ੍ਰੈਲ- ਪੰਜਾਬ ਪੁਲਿਸ ਦੇ ਸਾਬਕਾ ਡੀ.ਸੀ.ਪੀ. ਰਜਿੰਦਰ ਸਿੰਘ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਮੌਜੂਦਗੀ ਵਿਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਬਾਰੇ ਇਹ ਵੀ ਕਿਆਸ....
ਪੰਜਾਬ ਵਿਚ ਨਸ਼ਿਆਂ ਤੇ ਬੰਦੂਕਾਂ ਦਾ ਮਾਫ਼ੀਆ ਹਾਵੀ- ਗਜੇਂਦਰ ਸਿੰਘ ਸ਼ੇਖ਼ਾਵਤ
. . .  1 minute ago
ਚੰਡੀਗੜ੍ਹ, 1 ਅਪ੍ਰੈਲ- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਕਿਹਾ ਕਿ ਪੰਜਾਬ ਵਿਚ ਗੀਤ-ਸੰਗੀਤ ਅਤੇ ਧੁਨ ਫ਼ੈਲਾਉਣ ਵਾਲੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਇੱਥੇ ਨਸ਼ਿਆਂ....
ਭਾਰਤ ਵਿਚ ਕੋਰੋਨਾ ਦੇ 2,994 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 2,994 ਨਵੇਂ ਮਾਮਲੇ ਸਾਹਮਣੇ ਆਏ ਹਨ, ਹੁਣ ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਬਰਨਾਲਾ

ਲੋਕ ਰੋਹ ਕਾਰਨ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਇਕ-ਇਕ ਕਰ ਕੇ ਮੁੱਕਰਨ ਲੱਗੇ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਪਿੰਡ ਚੰਨਣਵਾਲ ਦੇ ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਿੰਡ 'ਚ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਲੋਂ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ...

ਪੂਰੀ ਖ਼ਬਰ »

ਸ਼ਹਿਰ 'ਚ ਬਣ ਰਹੀਆਂ ਬੇਸਮੈਂਟ ਬਿਲਡਿੰਗਾਂ ਵੱਲ ਨਗਰ ਕੌ ਾਸਲ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਨਹੀਂ ਕੋਈ ਧਿਆਨ

ਬਰਨਾਲਾ, 15 ਸਤੰਬਰ (ਰਾਜ ਪਨੇਸਰ)-ਸ਼ਹਿਰ ਬਰਨਾਲਾ ਅੰਦਰ ਪਿਛਲੇ ਸਮੇਂ ਤੋਂ ਬਣ ਰਹੀਆਂ ਬੇਸਮੈਂਟਾਂ ਵਾਲੀਆਂ ਬਿਲਡਿੰਗਾਂ ਵੱਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਾ ਹੋਣ ਕਾਰਨ ਬਿਲਡਿੰਗਾਂ ਬਣਾਉਣ ਸਮੇਂ ਹੋ ਰਹੀਆਂ ਬੇਨਿਯਮੀਆਂ ਨਾਲ ਜਿੱਥੇ ਸਰਕਾਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਦਾ ਨਿਰਮਾਣ ਰੁਕਣ ਕਾਰਨ ਪਿੰਡਾਂ ਦੇ ਲੋਕ ਔਖੇ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਮੌੜ ਨਾਭਾ ਤੋਂ ਤਪਾ, ਭਦੌੜ ਰੋਡ ਵਾਇਆ ਧਰਮਪਰਾ ਮੌੜ ਮਕਸੂਥਾਂ ਸੜਕ ਜੋ ਚੌੜੀ ਕਰ ਕੇ ਬਣਾਈ ਜਾਣੀ ਹੈ ਪਰ ਲੰਬੇ ਸਮੇਂ ਤੋਂ ਸੜਕ ਦਾ ਨਿਰਮਾਣ ਰੁਕਣ ਕਾਰਨ ਉਪਰੋਕਤ ਪਿੰਡਾਂ ਦੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ 6.21 ਕਿੱਲੋਮੀਟਰ 255.35 ਲੱਖ ਦੀ ਲਾਗਤ ਨਾਲ 18 ਮਈ 2021 ਤੋਂ ਸ਼ੁਰੂ ਕਰ ਕੇ 18 ਮਈ 2022 ਤੱਕ ਮੁਕੰਮਲ ਕੀਤੀ ਜਾਣੀ ਹੈ | ਲੋਕਾਂ ਨੇ ਦੱਸਿਆ ਕਿ ਸੜਕ ਦਾ ਨਿਰਮਾਣ ਠੇਕੇਦਾਰ ਵਲੋਂ ਸ਼ੁਰੂ ਕਰਨ ਲਈ ਸੜਕਾਂ ਦੀਆਂ ਸਾਈਡਾਂ ਪੁੱਟ ਦਿੱਤੀਆਂ ਹਨ ਅਤੇ ਕਈ ਮਹੀਨਿਆਂ ਤੋਂ ਕੰਮ ਵੀ ਬੰਦ ਪਿਆ | ਪੁੱਟੀਆਂ ਹੋਈਆਂ ਸਾਈਡਾਂ 'ਤੇ ਪੱਥਰ ਆਦਿ ਨਾ ਪਾਏ ਜਾਣ ਕਾਰਨ ਮੀਂਹ ਦਾ ਪਾਣੀ ਭਰ ਜਾਂਦਾ ਹੈ ਤੇ ਸੜਕ 'ਤੇ ਡਬਲ ਕਰਾਸਿੰਗ ਕਰਨ ਵਾਲੇ ਵਹੀਕਲ ਪੁੱਟੀਆਂ ਹੋਈਆਂ ਖਾਲ਼ੀਆਂ 'ਚ ਫਸ ਜਾਂਦੇ ਹਨ | ਲੋਕਾਂ ਨੇ ਇਹ ਵੀ ਕਿਹਾ ਕਿ ਅਗਲੇ ਮਹੀਨੇ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਲਈ ਝੋਨੇ ਦੀਆਂ ਭਰੀਆਂ ਟਰਾਲੀਆਂ ਲੰਘਾਉਣ ਸਮੇਂ ਹੋਰ ਵੀ ਸਮੱਸਿਆ ਆਵੇਗੀ | ਸਮੂਹ ਪਿੰਡਾਂ ਦੇ ਵਾਸੀਆਂ ਨੇ ਮੰਗ ਕੀਤੀ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਸੜਕ ਦੀਆਂ ਪੁੱਟੀਆਂ ਗਈਆਂ ਖਾਲੀਆਂ 'ਤੇ ਪੱਥਰ ਪਾਇਆ ਜਾਵੇ |

ਖ਼ਬਰ ਸ਼ੇਅਰ ਕਰੋ

 

ਜ਼ਿਲ੍ਹੇ 'ਚ ਪਰਾਲੀ ਦੇ ਪ੍ਰਬੰਧਨ ਲਈ ਚੇਤਨਾ ਮੁਹਿੰਮ ਤਹਿਤ ਡੀ. ਸੀ. ਵਲੋਂ ਜਾਗਰੂਕਤਾ ਵੈਨ ਰਵਾਨਾ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਸੰਗਰੂਰ ਵਲੋਂ ਜਾਗਰੂਕਤਾ ਵੈਨ ਚਲਾਈ ਗਈ ਹੈ, ਜਿਸ ਨੂੰ ਅੱਜ ...

ਪੂਰੀ ਖ਼ਬਰ »

ਮਾਂ ਤੋਂ ਵਿਛੜੇ ਰੋਜ਼ ਦੇ ਛੋਟੇ ਬੱਚੇ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਹਵਾਲੇ ਕੀਤਾ

ਮਹਿਲ ਕਲਾਂ, 15 ਸਤੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਪਿੰਡ ਦੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿਚ ਮਿਲੇ ਰੋਜ਼ ਦੇ ਇਕ ਛੋਟੇ ਬੱਚੇ ਨੂੰ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਵਣ ਵਿਭਾਗ ਦੇ ...

ਪੂਰੀ ਖ਼ਬਰ »

ਧਨੌਲਾ ਵਿਖੇ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਧਨੌਲਾ, 15 ਸਤੰਬਰ (ਚੰਗਾਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਅੰਦਰ ਸੂਬਾ ਸਰਕਾਰ ਦੇ ਪੁਤਲੇ ਸਾੜੇ ਗਏ | ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਰਕਲ ਧਨੌਲਾ ਵਿਖੇ ਸਰਕਲ ਪ੍ਰਧਾਨ ਅੰਮਿ੍ਤਪਾਲ ਕੌਰ ਦੀ ਅਗਵਾਈ ਹੇਠ ਆਂਗਣਵਾੜੀ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਨੇ ਮਿਡਲ ਸਕੂਲ ਰਾਏਸਰ ਨੂੰ ਕੰਪਿਊਟਰ ਤੇ ਇਨਵਰਟਰ ਦਿੱਤਾ

ਮਹਿਲ ਕਲਾਂ, 15 ਸਤੰਬਰ (ਤਰਸੇਮ ਸਿੰਘ ਗਹਿਲ)-ਸਰਕਾਰੀ ਮਿਡਲ ਸਕੂਲ ਪਿੰਡ ਰਾਏਸਰ ਪਟਿਆਲਾ ਨੰੂ ਪੰਜਾਬ ਨੈਸ਼ਨਲ ਬੈਂਕ ਵਲੋਂ ਇਕ ਕੰਪਿਊਟਰ ਅਤੇ ਇਨਵਰਟਰ ਦਾਨ ਵਿਚ ਦਿੱਤਾ ਗਿਆ | ਇਸ ਸਮੇਂ ਸਕੂਲ ਵਿਚ ਵਿਸ਼ੇਸ਼ ਰੂਪ ਵਿਚ ਪਹੁੰਚੇ ਪੰਜਾਬ ਨੈਸ਼ਨਲ ਬੈਂਕ ਸੰਗਰੂਰ ਜੋਨ ਦੇ ...

ਪੂਰੀ ਖ਼ਬਰ »

ਬਿਜਲੀ ਬੋਰਡ ਧਨੌਲਾ ਦੇ ਸਹਾਇਕ ਲਾਈਨਮੈਨਾਂ ਵਲੋਂ ਮੀਟਿੰਗ

ਧਨੌਲਾ, 15 ਸਤੰਬਰ (ਚੰਗਾਲ)-ਬਿਜਲੀ ਬੋਰਡ ਸਬ-ਡਵੀਜ਼ਨ ਨੰਬਰ 1 ਅਤੇ ਨੰਬਰ 2 ਦੇ ਸਹਾਇਕ ਲਾਈਨਮੈਨਾਂ ਦੀ ਮੀਟਿੰਗ ਧਨੌਲਾ ਬਿਜਲੀ ਬੋਰਡ ਦਫ਼ਤਰ ਵਿਚ ਹੋਈ | ਜਿਸ ਵਿਚ ਨਵੀਂ ਹੋਂਦ ਵਿਚ ਆਈ ਮੁਲਾਜ਼ਮ ਜਥੇਬੰਦੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੰਜਾਬ ਬਣਨ 'ਤੇ ...

ਪੂਰੀ ਖ਼ਬਰ »

ਲੌਂਗਪੁਰੀ ਸਕੂਲ ਪੱਖੋ ਕਲਾਂ ਅਥਲੈਟਿਕਸ ਮੀਟ ਦੀਆਂ ਜੇਤੂ ਵਿਦਿਆਰਥਣਾਂ ਦਾ ਸਨਮਾਨ

ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਅਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਮੈਡਮ ...

ਪੂਰੀ ਖ਼ਬਰ »

ਐਸ.ਡੀ. ਕਾਲਜ ਬਰਨਾਲਾ ਦੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਐਸ.ਡੀ. ਕਾਲਜ ਦੇ ਅਧਿਆਪਕਾਂ ਵਲੋਂ ਪੀ.ਸੀ.ਸੀ.ਟੀ. ਯੂਨੀਅਨ ਵਲੋਂ ਚੱਲ ਰਹੀ ਰਾਜ ਪੱਧਰੀ ਰੈਲੀ ਤਹਿਤ ਕਾਲਜ ਕੈਂਪਸ 'ਚ ਰੋਸ ਮੁਜ਼ਾਹਰਾ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ: ਬਹਾਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਵਲੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦਾ ਦੌਰਾ

ਧਨੌਲਾ, 15 ਸਤੰਬਰ (ਚੰਗਾਲ)-ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀਆਂ ਸਕੂਲ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਦਾ ਫੂਕਿਆ ਪੁਤਲਾ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਸੂਬੇ ਦੇ ਪਿੰਡਾਂ 'ਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਦੇ ਤਹਿਤ ਕਸਬਾ ਹੰਡਿਆਇਆ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਫੂਕੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫ਼ੈਸਲੇ ਅਨੁਸਾਰ ਅੱਜ ਸਿੱਖਿਆ ਸਕੱਤਰ ਦੇ ਬਰਨਾਲਾ ਜ਼ਿਲੇ੍ਹ ਵਿਚ ਆਉਣ 'ਤੇ ਜ਼ਿਲ੍ਹਾ ਬਰਨਾਲਾ ਇਕਾਈ ਨੇ ਸਿੱਖਿਆ ਸਕੱਤਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਪੁਲਿਸ ਨੇ ਚੋਰਾਂ ਨੂੰ ਕਾਬੂ ਕਰ ਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ

ਤਪਾ ਮੰਡੀ, 15 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਪੁਲਿਸ ਜ਼ਿਲ੍ਹਾ ਬਰਨਾਲਾ ਦੇ ਮੁਖੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਪੀ. ਜਗਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਅਤੇ ਚੋਰੀ ਦੀਆਂ ਵਾਰਦਾਤਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਧਰਨੇ ਦਾ 350ਵਾਂ ਦਿਨ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਇਆ ਧਰਨਾ 350ਵੇਂ ਦਿਨ ਵੀ ਜਾਰੀ ਰਿਹਾ | ਧਰਨੇ 'ਚ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵਲੋਂ 'ਕਿਸਾਨਾਂ ਨੂੰ ਡਾਂਗਾਂ ...

ਪੂਰੀ ਖ਼ਬਰ »

ਅਕਾਲ ਡਿਗਰੀ ਕਾਲਜ ਮਸਤੂਆਣਾ ਵਲੋਂ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਸਮਾਗਮ

ਧਨੌਲਾ, 15 ਸਤੰਬਰ (ਚੰਗਾਲ)-ਪਿੰਡ ਰਾਜਗੜ੍ਹ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ 'ਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਲੋਕ ਪ੍ਰਸ਼ਾਸਨ ਵਿਭਾਗ ਵਲੋਂ ਗ੍ਰਾਮ ਸਭਾ 'ਤੇ ਸੱਥ ਚਰਚਾ ਬੈਨਰ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਕਾਲਜ ਦੇ ਲੋਕ ਪ੍ਰਸ਼ਾਸਨ ...

ਪੂਰੀ ਖ਼ਬਰ »

ਟਰਾਈਡੈਂਟ ਧੌਲਾ ਵਿਖੇ ਕਰਮਚਾਰੀ ਸਿਹਤ ਸੰਭਾਲ ਪ੍ਰੋਗਰਾਮ ਕਰਵਾਇਆ

ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਕਿਰਤ ਕਮਿਸ਼ਨਰ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀਜ਼ ਵਲੋਂ ਟਰਾਈਡੈਂਟ ਉਦਯੋਗ ਧੌਲਾ ਵਿਖੇ ਦੋ ਰੋਜ਼ਾ ਕਰਮਚਾਰੀ ਸਿਹਤ ਸੰਭਾਲ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਪਿੰਡ ਧਨੌਲਾ ਖ਼ੁਰਦ ਵਿਖੇ ਹਰਿੰਦਰ ਦਾਸ ਤੋਤਾ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਵਿਰੋਧ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਵਿਰੋਧ ਕਿਸਾਨ ਯੂਨੀਅਨ ਅਤੇ ਪਿੰਡਾਂ ਦੇ ਵਾਸੀਆਂ ਵਲੋਂ ਲਗਾਤਾਰ ਜਾਰੀ ਹੈ | ਬੀਤੇ ਕੱਲ੍ਹ ਜ਼ਿਲ੍ਹੇ ਦੇ ਪਿੰਡ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਮੌੜ ਵਿਖੇ ਭਾਕਿਯੂ ਸਿੱਧੂਪੁਰ ਦੀ ਇਕਾਈ ਗਠਿਤ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਪਿੰਡ ਧਰਮਪੁਰਾ ਮੌੜ ਵਿਖੇ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਪਿੰਡ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕ੍ਰਮਵਾਰ ਪਿੰਡਾਂ 'ਚ ਇਕਾਈਆਂ ਗਠਿਤ ਕਰ ...

ਪੂਰੀ ਖ਼ਬਰ »

ਤਰਸਯੋਗ ਲਿੰਕ ਸੜਕਾਂ ਦੀ ਕਾਂਗਰਸ ਨੇ ਲਈ ਸਾਰ-ਬਾਬੂ ਅਜੇ ਕੁਮਾਰ

ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਲਾਕੇ ਦੇ ਸੈਂਕੜੇ ਪਿੰਡਾਂ ਦੀਆਂ ਸੜਕਾਂ ਲੁੱਕ ਲਈ ਤਰਸ ਗਈਆਂ ਸਨ ਅਤੇ ਲਿੰਕ ਸੜਕਾਂ 'ਤੇ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ, ਜਦਕਿ ਹੁਣ ਇਹ ਸੜਕਾਂ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕਾਊਾਸਲਰ ਦੀ ਨਿਯੁਕਤੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਬਦਲੇ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ ਦੀ ਮਾਨਸਿਕਤਾ ਵਿਚ ਤਬਦੀਲੀ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਸਕੂਲ ਵਲੋਂ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਲੋਕ ਸਹਿਯੋਗ ਕਰਨ-ਮਨੀਸ਼ ਕੁਮਾਰ

ਭਦੌੜ, 15 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਚ ਟਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਬਿਨਾਂ ਕੰਮ ਦੇ ਸੜਕਾਂ 'ਤੇ ਘੁੰਮ ਰਹੇ ਨੌਜਵਾਨਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜੋ ਬਿਨਾਂ ਲਾਇਸੰਸ ਤੋਂ ਕਿਸੇ ਵਾਹਨ ਦੀ ਵਰਤੋ ਕਰ ...

ਪੂਰੀ ਖ਼ਬਰ »

ਸੰਤ ਬਾਬਾ ਨੰਦ ਸਿੰਘ ਤੇ ਸੰਤ ਬਾਬਾ ਈਸ਼ਰ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਦੇ ਵਿਖੇ ਚੱਲ ਰਹੇ 56ਵੇਂ ਸਾਲਾਨਾ ਸੰਤ ਸਮਾਗਮ ਦੇ ਛੇਵੇਂ ਦਿਨ ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ...

ਪੂਰੀ ਖ਼ਬਰ »

ਮਾਮਲਾ ਸ਼ਹਿਰ ਬਰਨਾਲਾ 'ਚ ਲੱਗੇ ਸਾਈਨ ਬੋਰਡਾਂ ਦਾ ਸਾਈਨ ਬੋਰਡਾਂ ਦੀ ਪੇਮੈਂਟ ਟੈਂਡਰਾਂ ਸਮੇਂ ਬਣੇ ਐਸਟੀਮੇਟ ਅਨੁਸਾਰ ਹੀ ਕੀਤੀ ਜਾਵੇਗੀ-ਈ.ਓ.

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਨਗਰ ਕੌਂਸਲ ਵਲੋਂ ਗਲੀ-ਮੁਹੱਲਿਆਂ ਅੱਗੇ ਲਗਾਏ ਗਏ ਸਾਈਨ ਬੋਰਡਾਂ ਦੀ ਕੀਮਤ ਦੇ ਮਾਮਲੇ ਵਿਚ ਪਿਛਲੇ ਕੁਝ ਦਿਨਾਂ ਤੋਂ ਘਪਲੇਬਾਜ਼ੀ ਦੇ ਪੈ ਰਹੇ ਰੌਲੇ ਦੇ ਚਲਦਿਆਂ ਜਿੱਥੇ ਬੀਤੇ ਦਿਨ ਕੌਂਸਲਰ ਹੇਮਰਾਜ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਵਿਅਕਤੀ ਤੋਂ ਮੋਬਾਈਲ ਖੋਹ ਕੇ ਫ਼ਰਾਰ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੂੰ ਜਿੱਥੇ ਅੱਜ ਵੱਡੀ ਸਫਲਤਾ ਮਿਲੀ, ਉੱਥੇ ਨਿਰਾਸ਼ਾ ਵੀ ਦੇਖਣ ਨੂੰ ਮਿਲੀ, ਜਦੋਂ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਸੈਰ ਕਰ ਰਹੇ ਇਕ ਵਿਅਕਤੀ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ, ਜਿਸ ਸਬੰਧੀ ਉਕਤ ਵਿਅਕਤੀ ...

ਪੂਰੀ ਖ਼ਬਰ »

ਨਿਰਮਾਣ ਅਧੀਨ ਘਰ 'ਚੋਂ 40 ਬੰਡਲ ਤਾਰ ਚੋਰੀ, ਮਾਮਲਾ ਦਰਜ

ਬਰਨਾਲਾ, 15 ਸਤੰਬਰ (ਰਾਜ ਪਨੇਸਰ)-ਬਰਨਾਲਾ ਸ਼ਹਿਰ 'ਚ ਲਗਾਤਾਰ ਲੁੱਟ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨੂੰ ਪ੍ਰਸ਼ਾਸਨ ਰੋਕਣ 'ਚ ਬੇਵੱਸ ਦਿਖਾਈ ਜਾਪਦਾ ਹੈ | ਹੁਣ ਇਕ ਹੋਰ ਚੋਰੀ ਦਾ ਮਾਮਲਾ ਨਿਰਮਾਣ ਅਧੀਨ ਘਰ ਵਿਚ 40 ਬੰਡਲ ਬਿਜਲੀ ਦੀ ਤਾਰ ...

ਪੂਰੀ ਖ਼ਬਰ »

ਠੇਕਾ ਸ਼ਰਾਬ ਦੇਸੀ ਸਮੇਤ ਇਕ ਕਾਬੂ

ਭਦੌੜ, 15 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਪੁਲਿਸ ਨੇ ਇਕ ਵਿਅਕਤੀ ਨੂੰ 32 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਿਸ ਦੀ ਪਹਿਚਾਣ ਵਿੱਕੀ ਕੁਮਾਰ ਵਾਸੀ ਭਦੌੜ ਵਜੋਂ ਹੋਈ ਹੈ | ਥਾਣਾ ਮੁਖੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ. ਦੇਸ ...

ਪੂਰੀ ਖ਼ਬਰ »

ਜੀ.ਐਨ. ਸਕੂਲ ਸੁਖਪੁਰਾ ਵਿਖੇ ਹਿੰਦੀ ਦਿਵਸ ਮਨਾਇਆ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਜੀ.ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ 75ਵੇਂ ਹਿੰਦੀ ਦਿਵਸ ਮੌਕੇ ਸਕੂਲ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਸਕੂਲ ਦੇ ਛੇਵੀਂ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸਿਆਂ ਜਿਵੇਂ ਕਿ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)-ਡੇਰਾ ਬਾਬਾ ਇੰਦਰਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਜੀ ਦਾ 527ਵਾਂ ਪ੍ਰਕਾਸ਼ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ...

ਪੂਰੀ ਖ਼ਬਰ »

ਸਾਬਕਾ ਸਰਪੰਚ ਨੇ ਭਾਜਪਾ 'ਚ ਸ਼ਾਮਿਲ ਨਾ ਹੋਣ ਬਾਰੇ ਦਿੱਤਾ ਸਪੱਸ਼ਟੀਕਰਨ

ਭਦੌੜ, 15 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੇ ਦਿਨੀਂ ਭਾਜਪਾ ਵਿਚ ਸ਼ਾਮਿਲ ਹੋਏ ਪਿੰਡ ਦੀ ਦੀਪਗੜ੍ਹ ਦੇ ਸਾਬਕਾ ਸਰਪੰਚ ਮੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਹਨੇਰੇ 'ਚ ਰੱਖ ਕੇ ਭਾਜਪਾ ਆਗੂਆਂ ਵਲੋਂ ਅਜਿਹਾ ਕੀਤਾ ਗਿਆ ਹੈ, ਜਦਕਿ ਭਾਜਪਾ ਨਾਲ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਸ਼ੂ ਪਾਲਕਾਂ ਲਈ ਮੁਫ਼ਤ ਡੇਅਰੀ ਸਿਖਲਾਈ 20 ਤੋਂ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡੇਅਰੀ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਬਰਨਾਲਾ/ਸੰਗਰੂਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸੰਬਧਿਤ ਪਸ਼ੂ ਪਾਲਕਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 20 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੀਟੂ ਵਲੋਂ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੇ ਰਵੱਈਏ ਪ੍ਰਤੀ ਕੀਤਾ ਗਿਆ ਰੋਸ ਜ਼ਾਹਰ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਵੱਖ-ਵੱਖ ਕੰਮਾਂ ਲਈ ਮੁਖ ਸੁਵਿਧਾ ਕੇਂਦਰ ਬਰਨਾਲਾ ਵਿਚ ਲੋੜਵੰਦ ਲੋਕਾਂ ਨੂੰ ਉਸ ਵੇਲੇ ਭਾਰੀ ਨਿਰਾਸਾ ਹੋਈ ਜਦੋਂ ਆਪਣੇ ਦੂਰ ਦੁਰਾਡੇ ਦੇ ਪਿੰਡਾਂ ਤੋਂ ਚੱਲ ਕੇ ਆਏ | ਇਨ੍ਹਾਂ ਲੋਕਾਂ ਨੂੰ 9:30 ਸਵੇਰੇ ਤੋਂ ਪਹਿਲਾਂ ਹੀ ਇਹ ਕਹਿ ਕੇ ...

ਪੂਰੀ ਖ਼ਬਰ »

ਹੰਡਿਆਇਆ ਤੇ ਖੁੱਡੀ ਕਲਾਂ ਵਿਖੇ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਭੋਗ ਪਾਏ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨੇ ਹੰਡਿਆਇਆ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਡੇਰੇ ਦੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਚੇਲਾ ਮਹੰਤ ਸੁਖਮਿੰਦਰ ਦਾਸ ਦੀ ...

ਪੂਰੀ ਖ਼ਬਰ »

ਪਿੰਡ ਪੱਖੋਕੇ ਤੇ ਬਖ਼ਤਗੜ੍ਹ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਡੇਰਾ ਬਾਬਾ ਭੂਰੀ ਵਾਲਾ ਢਾਬ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਨੌਵੀਂ ਦਾਸ ਦੀ ਅਗਵਾਈ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਅਵਤਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX