ਤਾਜਾ ਖ਼ਬਰਾਂ


ਕੇਂਦਰੀ ਜੇਲ੍ਹ ’ਚ ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਹਵਾਲਾਤੀ ਦੀ ਹਾਲਤ
. . .  6 minutes ago
ਫਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਇਕ ਹਵਾਲਾਤੀ ਦੀ ਹਾਲਤ ਖ਼ਰਾਬ ਹੋਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਵਾਲਾਤੀ....
ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ- ਅਨੁਰਾਗ ਠਾਕੁਰ
. . .  27 minutes ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਵਲੋਂ ਵੀਰ ਸਾਵਰਕਰ ਵਲੋਂ ਦਿੱਤੀ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ। ਸਾਵਰਕਰ ਜੀ ਕਦੇ ਵੀ 6 ਮਹੀਨੇ ਵਿਦੇਸ਼ ਨਹੀਂ ਜਾਂਦੇ ਸਨ। ਉਹ ਹਰ ਸੈਸ਼ਨ ਤੋਂ ਬਾਅਦ ਬਰੇਕ ਨਹੀਂ ਚਾਹੁੰਦੇ ਸਨ, ਉਹ....
ਛੱਤੀਸਗੜ੍ਹ: ਨਕਸਲੀਆਂ ਵਲੋਂ ਲਗਾਏ ਗਏ ਆਈ.ਈ.ਡੀ. ’ਚ ਹੋਏ ਧਮਾਕੇ ਵਿਚ ਇਕ ਜਵਾਨ ਦੀ ਮੌਤ
. . .  34 minutes ago
ਰਾਏਪੁਰ, 27 ਮਾਰਚ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਛੱਤੀਸਗੜ੍ਹ ਆਰਮਡ ਫ਼ੋਰਸ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ.....
ਪ੍ਰਧਾਨ ਮੰਤਰੀ ਵਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ
. . .  51 minutes ago
ਨਵੀਂ ਦਿੱਲੀ, 27 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਵਣਜ ਮੰਤਰੀ ਪੀਯੂਸ਼ ਗੋਇਲ, ਸੂਚਨਾ.....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਵੇਗੀ ਮੌਜੂਦਾ ਹਾਲਾਤ ਸੰਬੰਧੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ
. . .  50 minutes ago
ਅੰਮ੍ਰਿਤਸਰ, 27 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦੁਪਹਿਰ 12 ਵਜੇ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ.....
ਸੰਸਦ ’ਚ ਵਿਰੋਧੀ ਪਾਰਟੀ ਵਲੋਂ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਰਨ
. . .  about 1 hour ago
ਨਵੀਂ ਦਿੱਲੀ, 27 ਮਾਰਚ- ਅਡਾਨੀ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਅੱਜ ਸੰਸਦ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ....
ਦੋਵਾਂ ਸਦਨਾਂ ਦੀ ਕਾਰਵਾਈ ਮੁੜ ਹੋਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 27 ਮਾਰਚ- ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਅੱਜ ਸ਼ਾਮ 4 ਵਜੇ ਤੱਕ ਮੁਲਤਵੀ.....
ਰਾਹੁਲ ਗਾਂਧੀ ਨਾਲ ਜੋ ਹੋਇਆ ਉਹ ਬੇਇਨਸਾਫ਼ੀ- ਮਨੀਸ਼ ਤਿਵਾੜੀ
. . .  about 1 hour ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਵਾਪਿਸ ਲੈਣ ਸੰਬੰਧੀ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੋਹੀ ਗਈ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਲੋਕਤੰਤਰੀ ਹੈ। ਉਸ ਨੂੰ ਅਦਾਲਤ ਵਿਚ ਅਪੀਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ.....
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਥਾਣਾ ਭਿੰਡੀਸੈਦਾਂ ਅਧੀਨ ਆਉਂਦੀ ਚੌਂਕੀ ਬੁਰਜ ਵਿਖੇ ਬੀਤੀ ਰਾਤ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀ.ਐਸ. ਐਫ਼. ਦੀ 183 ਬਟਾਲਿਅਨ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਸ਼ੱਕੀ ਬੈਗ ਮਿਲਿਆ ਹੈ। ਹਾਲਾਂਕਿ....
ਲੰਡਨ ਗੈਟਵਿੱਕ- ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਤੋਂ ਲੰਡਨ ਗੈਟਵਿੱਕ ਵਿਚਾਲੇ ਏਅਰ ਇੰਡੀਆ ਵਲੋਂ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ , ਜਿਸ ਤਹਿਤ ਲੰਡਨ ਦੇ ਗੈਟਵਿੱਕ ਹਵਾਈ ਅੱਡੇ ਤੋਂ ਪਹਿਲੀ ਉਡਾਣ ਅੰਮ੍ਰਿਤਸਰ ਪਹੁੰਚ....
ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਰਿੰਦਰ ਸਿੰਘ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਨੌਜਵਾਨ ਸਮਰਥਕ ਤੇ ਨੇੜਲੇ ਸਾਥੀ ਦੱਸੇ ਜਾਂਦੇ ਵਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੋਆ ਦੀ ਉਡਾਣ.....
ਕਾਂਗਰਸ ਪਾਰਟੀ ਨੂੰ ਨਾ ਸੰਵਿਧਾਨ ’ਤੇ ਭਰੋਸਾ ਤੇ ਨਾ ਹੀ ਨਿਆਂਪਾਲਿਕਾ ’ਤੇ - ਗਜੇਂਦਰ ਸਿੰਘ ਸ਼ੇਖ਼ਾਵਤ
. . .  about 3 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੁੱਸਣ ਨੂੰ ਲੈ ਕੇ ਸਾਰੇ ਕਾਂਗਰਸੀ ਨੇਤਾ ਪੂਰੇ ਦੇਸ਼ ’ਚ ਹਾਹਾਕਾਰ ਮਚਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈਸਲੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸੀ ਨੇਤਾਵਾਂ ਨੇ ਨਿਆਂਪਾਲਿਕਾ ਅਤੇ ਜੱਜਾਂ ’ਤੇ...
ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਵਲੋਂ ਅੱਜ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਸਰਕਾਰ.....
ਕੋਵਿਡ-19: 10-11 ਅ੍ਰਪੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਮੌਕ ਡਰਿੱਲ
. . .  about 3 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਸ਼ਾਮ ਕੋਵਿਡ-19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਨਗੇ। ਦੱਸ ਦਈਏ ਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ.....
ਸੁਪਰੀਮ ਕੋਰਟ ਦੇ ਵਕੀਲ ਨੇ ਪੁਲਿਸ ਕੋਲ ਦਰਜ ਕਰਵਾਈ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਐਫ਼.ਆਰ.ਆਈ.
. . .  about 3 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਦੇ ਇਕ ਵਕੀਲ ਨੇ ਵਾਸ਼ਿੰਗਟਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਕੀਲ ਨੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ.....
ਮੁੰਬਈ: ਸਟੋਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  about 3 hours ago
ਮਹਾਰਾਸ਼ਟਰ, 27 ਮਾਰਚ- ਮੁੰਬਈ ਦੇ ਅੰਧੇਰੀ (ਪੂਰਬੀ) ਵਿਚ ਸਾਕੀ ਨਾਕਾ ਮੈਟਰੋ ਸਟੇਸ਼ਨ ਨੇੜੇ ਇਕ ਇਲੈਕਟ੍ਰੋਨਿਕ ਅਤੇ ਹਾਰਡਵੇਅਰ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ.....
ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਕਰਨਗੇ ਮੀਟਿੰਗ
. . .  about 3 hours ago
ਨਵੀਂ ਦਿੱਲੀ, 27 ਮਾਰਚ- ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਕਾਂਗਰਸੀ ਸੰਸਦ ਮੈਂਬਰ ਵਲੋਂ ਅੱਜ ਸਵੇਰੇ 10.30 ਵਜੇ ਸੰਸਦ ਵਿਖੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ’ਚ ਮੀਟਿੰਗ...
ਅਤੀਕ ਅਹਿਮਦ ਨੂੰ ਲੈ ਝਾਂਸੀ ਪਹੁੰਚੀ ਪ੍ਰਯਾਗਰਾਜ ਪੁਲਿਸ
. . .  about 3 hours ago
ਲਖਨਊ, 27 ਮਾਰਚ- ਉਮੇਸ਼ ਪਾਲ ਹੱਤਿਆਕਾਂਡ ਵਿਚ ਸ਼ਾਮਿਲ ਅਤੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਜੇਲ੍ਹ ਲਿਜਾ ਰਹੀ ਪ੍ਰਯਾਗਰਾਜ ਪੁਲਿਸ ਦੀ ਵੈਨ ਝਾਂਸੀ ਪੁਲਿਸ ਲਾਈਨਜ਼ ਪਹੁੰਚ ਗਈ ਹੈ। ਯੂ.ਪੀ. ਕੋਰਟ ਦੇ ਹੁਕਮਾਂ ਅਨੁਸਾਰ ਅਗਵਾ...
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  about 4 hours ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਰੂਪਨਗਰ

ਰੋਡਵੇਜ਼ ਅਧਿਕਾਰੀਆਂ ਦੇ ਹੁਕਮ ਵਿਰੁੱਧ ਡੀਪੂ ਬੰਦ ਹੋਏ-ਕੁਝ ਸਮੇਂ ਬਾਅਦ ਹੁਕਮ ਵਾਪਸ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਰੋਡਵੇਜ਼ ਪਨਬੱਸ/ ਪੀ. ਆਰ. ਟੀ. ਸੀ. ਕੰਟਰੈਕਟ ਕਾਮਿਆਂ ਦੀ ਹੜਤਾਲ ਦੇ ਦਬਾਅ 'ਚ ਆਏ ਰੋਡਵੇਜ਼ ਅਧਿਕਾਰੀਆਂ ਨੇ ਅੱਜ ਕੱਚੇ ਕਾਮਿਆਂ ਦੇ ਵਿਭਾਗ 'ਚ ਤਾਇਨਾਤ ਇਕ-ਇਕ ਕਰਮਚਾਰੀ ਨੂੰ ਦਫ਼ਤਰੋਂ ਬਾਹਰ ਡਿਊਟੀ ਕਰਨ ਦੇ ਹੁਕਮ ...

ਪੂਰੀ ਖ਼ਬਰ »

ਇਕ ਮਹੀਨੇ ਅੰਦਰ ਸ਼ਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਨੰਗਲ, 16 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਦਫਤਰ 'ਚ ਸ਼ਹਿਰ ਦੇ ਕੌਂਸਲਰਾਂ ਨਾਲ ਇਕ ਗੈਰ ਰਸਮੀ ਮੀਟਿੰਗ ਕਰਕੇ ਸ਼ਹਿਰ 'ਚ ਟੁੱਟੀਆਂ ਸੜਕਾਂ ਦੇ ਨਵੀਨੀਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ | ਉਨ੍ਹਾਂ ਬਣ ਰਹੇ ਫਲਾਈ ਓਵਰ ...

ਪੂਰੀ ਖ਼ਬਰ »

ਮੋਰਿੰਡਾ ਦੇ ਵਾਰਡ ਨੰ: 7 ਤੇ 10 'ਚ ਟਿਊਬਵੈੱਲ

ਖ਼ਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ ਮੋਰਿੰਡਾ, 16 ਸਤੰਬਰ (ਕੰਗ)-ਮੋਰਿੰਡਾ ਦੇ ਵਾਰਡ ਨੰ. 7 ਤੇ 10 'ਚ ਪਿਛਲੇ ਕਈ ਦਿਨਾਂ ਤੋਂ ਟਿਊਬਵੈੱਲ ਖ਼ਰਾਬ ਹੋਣ ਕਾਰਨ ਵਾਰਡ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਿਊਬਵੈੱਲ ਖ਼ਰਾਬ ਹੋਣ ਕਾਰਨ ਕਈ ਘਰਾਂ 'ਚ ...

ਪੂਰੀ ਖ਼ਬਰ »

ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਨੀਟ ਦੀ ਪ੍ਰੀਖਿਆ ਲੈਣ ਵਾਲੀ ਏਜੰਸੀ ਤੋਂ 7 ਦਿਨਾਂ 'ਚ ਮੰਗਿਆ ਜਵਾਬ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐਸ. ਨਿੱਕੂਵਾਲ/ ਕਰਨੈਲ ਸਿੰਘ ਸੈਣੀ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਵਲੋਂ ਨੀਟ ਦੀ ਪ੍ਰੀਖਿਆ ਲੈਣ ਵਾਲੀ ਕੌਮੀ ਟੈਸਟਿੰਗ ਏਜੰਸੀ ਤੋਂ ਇਕ ਵਿਦਿਆਰਥੀ ਨੂੰ ਕੜਾ ਪਹਿਨ ਕੇ ਪ੍ਰੀਖਿਆ 'ਚ ਨਾ ਬੈਠਣ ...

ਪੂਰੀ ਖ਼ਬਰ »

ਡਿਗਿਆ ਹੋਇਆ ਪਰਸ ਮੋੜ ਕੇ ਦਿੱਤਾ ਇਮਾਨਦਾਰੀ ਦਾ ਸਬੂਤ

ਢੇਰ, 16 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਦਸਗਰਾਈ ਦੇ ਵਾਸੀ ਰਣਜੀਤ ਸਿੰਘ ਪੁੱਤਰ ਬਚਨ ਦਾਸ ਜਿਸ ਨੂੰ ਇੱਕ ਪੈਸਿਆਂ ਦਾ ਭਰਿਆ ਹੋਇਆ ਬਟੂਆ ਮਿਲਿਆ ਜਿਸ ਦੀ ਜਾਣਕਾਰੀ ਉਸ ਵਲੋਂ ਪਿੰਡ ਦੇ ਸਰਪੰਚ ਗੁਰਜਿੰਦਰ ਸਿੰਘ ਨੂੰ ਦਿੱਤੀ ਗਈ ਜਿਸ ਦੌਰਾਨ ਉਨ੍ਹਾਂ ਵਲੋਂ ਬਟੂਆ ...

ਪੂਰੀ ਖ਼ਬਰ »

ਗੁ: ਸਾਹਿਬ ਭਾਤਪੁਰ ਵਿਖੇ ਸੈਰ ਦਾ ਜੋੜ ਮੇਲਾ ਲਗਾਇਆ

ਢੇਰ, 16 ਸਤੰਬਰ (ਸ਼ਿਵ ਕੁਮਾਰ ਕਾਲੀਆ)-ਗੁ: ਸਾਹਿਬ ਕੁਛਟ ਨਿਵਾਰਣ ਭਾਤਪੁਰ ਸਾਹਿਬ ਵਿਖੇ ਦੜੋਲੀ ਉੱਪਰਲੀ ਵਿਖੇ ਸੈਰ ਦਾ ਸਾਲਾਨਾ ਜੋੜ ਮੇਲਾ ਲਗਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ | ਇਸ ਦੌਰਾਨ ਗੁ: ਸਾਹਿਬ ...

ਪੂਰੀ ਖ਼ਬਰ »

ਆਈ.ਟੀ.ਆਈ. ਰੂਪਨਗਰ ਵਿਖੇ ਰੋਜ਼ਗਾਰ ਮੇਲੇ ਦੌਰਾਨ 1705 ਨੌਜਵਾਨਾਂ ਦੀ ਨੌਕਰੀ ਲਈ ਚੋਣ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਲਾਏ ਜਾ ਰਹੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੇ ਤਹਿਤ ਰੋਪੜ ਜ਼ਿਲ੍ਹੇ 'ਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਅਗਵਾਈ ...

ਪੂਰੀ ਖ਼ਬਰ »

10 ਹਾਈ ਮਾਸਟ ਤੇ 1200 ਐਲ.ਈ.ਡੀ. ਲਾਈਟਾਂ ਨਾਲ ਰੁਸ਼ਨਾਏਗਾ ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ. ਐਸ. ਨਿੱਕੂਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਖ਼ਾਲਸੇ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ 10 ਹਾਈ ਮਾਸਟ ਲਾਈਟਾਂ ਦਾ ...

ਪੂਰੀ ਖ਼ਬਰ »

ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐਸ. ਨਿੱਕੂਵਾਲ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਇਕ ਮੀਟਿੰਗ ਪ੍ਰਧਾਨ ਸੁਰਿੰਦਰ ਸਿੰਘ ਮਟੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਾਰਿਆਂ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਅਕਤੀ ਵਲੋਂ ਕੀਤੀ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਵਾਲੀ ਥਾਂ 'ਤੇ ਲੋਕਾਂ ਵਲੋਂ 24 ਘੰਟੇ ਟੈਂਟ ਲਾ ਕੇ ਬੈਠਣ ਦਾ ਫ਼ੈਸਲਾ

ਨੂਰਪੁਰ ਬੇਦੀ, 16 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨਾਜਾਇਜ਼ ਮਾਈਨਿੰਗ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪ੍ਰਭਾਵਿਤ 14 ਪਿੰਡਾਂ ਦੇ ਸਰਪੰਚ ਤੇ ਮੁਹਤਬਰ ਸੱਜਣਾਂ ਦੀ ਇਕ ਮੀਟਿੰਗ ਪਿੰਡ ਭੈਣੀ ਦੇ ਗੁਰਦੁਆਰਾ ਸਾਹਿਬ ਵਿਚ ਹੋਈ | ਜਿਸ 'ਚ ਸਰਦਾਰ ਜੈਮਲ ਸਿੰਘ ਭੜੀ ...

ਪੂਰੀ ਖ਼ਬਰ »

ਤਪਦਿਕ ਰੋਗ ਸਬੰਧੀ ਬਲਾਕ ਨੂਰਪੁਰ ਬੇਦੀ 'ਚ ਪਿਛਲੇ ਸਾਲ 95 ਮਰੀਜ਼ ਠੀਕ ਹੋਏ

ਨੂਰਪੁਰ ਬੇਦੀ, 16 ਸਤੰਬਰ (ਵਿੰਦਰ ਪਾਲ ਝਾਡੀਆ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਰਕਾਰ ਵਲੋਂ ਪੰਜਾਬ 'ਚ ਟੀ. ਬੀ. 2025 ਤੱਕ ਖ਼ਤਮ ਕਰਨ ਦੀ ਵਚਨਬੱਧਤਾ ਹੈ | ਇਸੇ ਤਹਿਤ ਸਰਕਾਰ ਵਲੋਂ ਜੋ ਵੀ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਮਨਾਇਆ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਪਿੰਡ ਕੋਟਲਾ ਨਿਹੰਗ ਵਿਖੇ ਧੰਨ ਧੰਨ ਬਾਬਾ ਸਰਬਣ ਦਾਸ ਕੁਟੀਆ ਵਾਲੇ ਦੇ ਸਥਾਨ 'ਤੇ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਸਿੱਜਦਾ ਕੀਤਾ | ਇਸ ਮੌਕੇ ਸ਼ਰਧਾਲੂਆਂ ...

ਪੂਰੀ ਖ਼ਬਰ »

ਅਜੈਵੀਰ ਸਿੰਘ ਲਾਲਪੁਰਾ ਨੇ ਰੋਪੜ ਵਿਖੇ ਰਾਧਾ ਅਸ਼ਟਮੀ ਮੌਕੇ ਭਰੀ ਹਾਜ਼ਰੀ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਅਜੈਵੀਰ ਸਿੰਘ ਲਾਲਪੁਰਾ ਵਲੋਂ ਰਾਧਾ ਅਸ਼ਟਮੀ ਮੌਕੇ ਰੋਪੜ ਦੇ ਵੱਖ-ਵੱਖ ਮੰਦਰਾਂ 'ਚ ਹਾਜ਼ਰੀ ਲਗਵਾਈ | ਰਾਧਾ ਅਸ਼ਟਮੀ ਮਹਾਂ ਉਤਸਵ ਮੌਕੇ ਇਕਬਾਲ ਸਿੰਘ ਲਾਲਪੁਰਾ ਦੇ ਚੇਅਰਮੈਨ ਬਣਨ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਕਾਰਨ ਸੰਗਤਾਂ 'ਚ ਰੋਸ ਦੀ ਲਹਿਰ

ਨੰਗਲ, 16 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ 'ਚ ਸੰਗਤਾਂ ਦਾ ਵੱਡਾ ਇਕੱਠ ਹੋਇਆ | ਇਸ ਮੌਕੇ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਕਾਰਨ ਸਮੁੱਚੇ ਸਿੱਖ ਜਗਤ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਦੀ ਸਹਾਇਕ ਡਾਇਰੈਕਟਰ ਖੇਡਾਂ ਪੰਜਾਬ ਵਜੋਂ ਨਿਯੁਕਤੀ

ਰੂਪਨਗਰ, 16 ਸਤੰਬਰ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਰੁਪੇਸ਼ ਕੁਮਾਰ ਨੂੰ ਸਹਾਇਕ ਡਾਇਰੈਕਟਰ ਸਪੋਰਟਸ ਪੰਜਾਬ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਖੇਡ ਵਿਭਾਗ ਸੈਕਟਰ-34 ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਸਹਾਇਕ ਡਾਇਰੈਕਟਰ ਸਪੋਰਟਸ ਪੰਜਾਬ ਵਜੋਂ ...

ਪੂਰੀ ਖ਼ਬਰ »

ਹਰਜੋਤ ਬੈਂਸ ਨੂੰ ਹਲਕਾ ਇੰਚਾਰਜ ਲਗਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਸੁਖਸਾਲ, 16 ਸਤੰਬਰ (ਧਰਮ ਪਾਲ)-ਆਮ ਆਦਮੀ ਪਾਰਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਇੰਚਾਰਜ ਲਗਾਉਣ 'ਤੇ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ ਹੈ | ਪਿੰਡ ਮਹਿਲਵਾਂ ਵਿਖੇ 'ਆਪ' ਵਰਕਰਾਂ ਨੂੰ ਨੌਜਵਾਨ ਆਗੂ ਗੁਰਬਖ਼ਸ਼ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਚੰਨੀ ਨੂੰ ਸੌਂਪਿਆ ਮੰਗ-ਪੱਤਰ

ਮੋਰਿੰਡਾ, 16 ਸਤੰਬਰ (ਕੰਗ)-ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ-ਪੱਤਰ ਸੌਂਪਿਆ | ਇਸ ਸਬੰਧੀ ਕਮੇਟੀ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਦਰਜਾ ਚਾਰ ਦੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ...

ਪੂਰੀ ਖ਼ਬਰ »

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੈਗਰੈਕਸਕੋ ਵਲੋਂ ਲਗਾਇਆ ਜਾਗਰੂਕਤਾ ਕੈਂਪ

ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮ: (ਪੈਗਰੈਕਸਕੋ) ਵਲੋਂ ਨੇੜਲੇ ਪਿੰਡ ਰੋਲੂਮਾਜਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਪੰਜਾਬ ਐਗਰੋ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪ੍ਰਦਰਸ਼ਨੀ ਲਗਾਈ

ਮੋਰਿੰਡਾ, 16 ਸਤੰਬਰ (ਕੰਗ)-ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਐੱਨ. ਐੱਸ. ਐੱਸ. ਵਿਭਾਗ ਵਲੋਂ ਪੋਸ਼ਣ ਮਾਹ ਮਨਾਉਂਦਿਆਂ ਸੰਤੁਲਿਤ ਆਹਾਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਪ੍ਰੋ. ਮਨਜੀਤ ਕੌਰ ਤੇ ਪ੍ਰੋ. ਨਵਜੋਤ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਸਬੰਧੀ ਜਾਇਜ਼ਾ ਲਿਆ

ਨੰਗਲ, 16 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਨਗਰ ਕੌਂਸਲ ਨੰਗਲ ਵਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼ਹਿਰ ਦੇ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਮਿੰਨੀ ਕਿਟ ਡਿਪਟੀ ਕਮਿਸ਼ਨਰ ਵਲੋਂ ਜਾਰੀ

ਰੂਪਨਗਰ, 16 ਸਤੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਬਾਗ਼ਬਾਨੀ ਵਿਭਾਗ ਵਲੋਂ ਤਿਆਰ ਕੀਤੀ ਗਈ ਸਰਦੀ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕੀਤੀ ਗਈ | ਉਨ੍ਹਾਂ ਬਾਗ਼ਬਾਨੀ ਵਿਭਾਗ ਦੇ ਇਸ ਉਪਰਾਲੇ ਦੀ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਚਨੋਲੀ ਦਾ ਦੋ ਰੋਜ਼ਾ ਛਿੰਝ ਮੇਲਾ

ਨੂਰਪੁਰ ਬੇਦੀ, 16 ਸਤੰਬਰ (ਵਿੰਦਰ ਪਾਲ ਝਾਂਡੀਆ)-ਪਿੰਡ ਚਨੋਲੀ ਵਿਖੇ ਸਮੂਹ ਨਗਰ ਵਾਸੀ ਤੇ ਪੰਚਾਇਤ ਦੇ ਪੂਰਨ ਸਹਿਯੋਗ ਨਾਲ ਸਰਪੰਚ ਭੁਪਿੰਦਰ ਸਿੰਘ ਚਨੋਲੀ ਦੀ ਅਗਵਾਈ 'ਚ ਕਰਵਾਇਆ ਗਿਆ ਦੋ ਰੋਜ਼ਾ ਛਿੰਝ ਮੇਲਾ ਅਮਿੱਟ ਪੈੜਾ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ | ਵੱਡੀ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਨਿੱਕੂਵਾਲ)-ਇੱਥੋਂ ਦੇ ਮੁਹੱਲਾ ਮਜਾਰਾ ਵਿਚ ਸਥਿਤ ਮਾਤਾ ਸੀਤਲਾ ਡੇਰਾ ਉਦਾਸੀਨ ਆਸ਼ਰਮ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਕੀਰਤਨ ਮੰਡਲੀਆਂ ਵਲੋਂ ਮਹਿਮਾ ਦਾ ਗੁਣਗਾਨ ਕੀਤਾ ਗਿਆ ਜਦੋਂ ਕਿ ਮਹੰਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ

ਰੂਪਨਗਰ, 16 ਸਤੰਬਰ (ਹੁੰਦਲ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ. ਖੋਸਾ ਦੀ ਮੀਟਿੰਗ ਗੁਰਦੁਆਰਾ ਬਾਬਾ ਸਤਨਾਮ ਸਿੰਘ ਰੋਪੜ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਵਿਚ ਰੱਖੀ ਗਈ ਜਿਸ ਵਿਚ ਗੁਰਿੰਦਰ ਸਿੰਘ ਭੰਗੂ ਜਨਰਲ ਸਕੱਤਰ ਪੰਜਾਬ ਨੇ ...

ਪੂਰੀ ਖ਼ਬਰ »

ਰਾਣਾ ਵਿਸ਼ਵਪਾਲ ਨੇ ਸੁਣੀਆਂ ਝਿੰਜੜੀ ਵਾਸੀਆਂ ਦੀਆਂ ਮੁਸ਼ਕਿਲਾਂ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ. ਐਸ. ਨਿੱਕੂਵਾਲ)-ਐਡਵੋਕੇਟ ਰਾਣਾ ਵਿਸ਼ਵਪਾਲ ਸਿੰਘ ਵਲੋਂ ਨੇੜਲੇ ਪਿੰਡ ਝਿੰਜੜੀ ਵਿਖੇ ਪਹੁੰਚ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ | ਸਰਪੰਚ ਨੰਬਰਦਾਰ ਨਿਰੰਜਨ ਦਾਸ ਨੇ ਦੱਸਿਆ ਕਿ ਰਾਣਾ ਵਿਸ਼ਵਪਾਲ ਨੂੰ ਸਪੀਕਰ ...

ਪੂਰੀ ਖ਼ਬਰ »

ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਚੇਚੀ ਦਾ ਵਿਧਾਇਕ ਸੰਦੋਆ ਵਲੋਂ ਸਨਮਾਨ

ਨੂਰਪੁਰ ਬੇਦੀ, 16 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਉਨ੍ਹਾਂ ਦੇ ਸਿਆਸੀ ਸਲਾਹਕਾਰ ਸੋਹਣ ਲਾਲ ਚੇਚੀ ਦਾ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੋਹਣ ਲਾਲ ਚੇਚੀ ਦੀ ਨਿਯੁਕਤੀ ਸਭਾ ਦੇ ਰਾਸ਼ਟਰੀ ਮਹਾਂਮੰਤਰੀ ਬੱਚੂ ਸਿੰਘ ਬੈਂਸਲਾ, ਪੰਜਾਬ ਪ੍ਰਧਾਨ ਓਮ ਪ੍ਰਕਾਸ਼ ਮੀਲੂ ਤੇ ਸੂਬਾ ਪ੍ਰਭਾਰੀ ਪਾਲਾ ਰਾਮ ਗੁੱਜਰ ਵਲੋਂ ਕੀਤੀ ਗਈ ਸੀ | ਵਿਧਾਇਕ ਸੰਦੋਆ ਨੇ ਚੇਚੀ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਇਕ ਮਿਹਨਤੀ ਤੇ ਦਿਨ ਰਾਤ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਇਨਸਾਨ ਹਨ ਤੇ ਇਨ੍ਹਾਂ ਨੇ ਗੁੱਜਰ ਭਾਈਚਾਰੇ ਦੇ ਨਾਲ-ਨਾਲ ਹਰੇਕ ਭਾਈਚਾਰੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ | ਉਨ੍ਹਾਂ ਕਿਹਾ ਕਿ ਚੇਚੀ ਵਲੋਂ ਦੂਨ ਗੁੱਜਰ ਵੈੱਲਫੇਅਰ ਸਭਾ ਨਾਲ ਜੁੜ ਕੇ ਵੀ ਗੁੱਜਰ ਭਾਈਚਾਰੇ ਦੀ ਤਰੱਕੀ ਲਈ ਵੀ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਕਾਬਿਲੇ ਤਾਰੀਫ਼ ਹੈ | ਵਿਧਾਇਕ ਸੰਦੋਆ ਨੇ ਸੋਹਣ ਲਾਲ ਚੇਚੀ ਦੀ ਨਿਯੁਕਤੀ ਲਈ ਸਭਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ |

ਖ਼ਬਰ ਸ਼ੇਅਰ ਕਰੋ

 

ਬਾਬਾ ਗੁਰਦਿੱਤਾ ਪਬਲਿਕ ਸਕੂਲ 'ਚ ਹਿੰਦੀ ਦਿਵਸ ਮਨਾਇਆ

ਕਾਹਨਪੁਰ ਖੂਹੀ, 16 ਸਤੰਬਰ (ਵਾਲੀਆ)-ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ 'ਚ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ ਜਿਸ ਵਿਚ ਭਾਸ਼ਣ ਮੁਕਾਬਲੇ ਕਰਵਾਏ ਗਏ ਤੇ ਕਵਿਤਾ ਗੀਤ ਤੇ ਸਭਿਆਚਾਰਕ ਪ੍ਰੋਗਰਾਮ ਵਿਚ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ | ਇਸ ਵਿਚ ਸਾਰੇ ...

ਪੂਰੀ ਖ਼ਬਰ »

ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਵਿਖੇ ਜਾਗਰੂਕਤਾ ਪ੍ਰੋਗਰਾਮ

ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪਿੰਡ ਰੁੜਕੀ ਹੀਰਾਂ ਦੇ ਗਰੀਨਵੇਜ਼ ਸਕੂਲ ਵਿਖੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿਸ਼ੋਰ ਅਵਸਥਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਸਿੱਖਿਆ ...

ਪੂਰੀ ਖ਼ਬਰ »

ਉਸਾਰੀ ਨਾਲ ਸਬੰਧਤ ਮਿਸਤਰੀ ਮਜ਼ਦੂਰਾਂ ਵਲੋਂ ਇਲਾਕਾ ਪੱਧਰੀ ਮਜ਼ਦੂਰ ਕਨਵੈੱਨਸ਼ਨ

ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਬਲਵਿੰਦਰ ਸਿੰਘ ਭੈਰੋਮਾਜਰਾ, ਜਰਨੈਲ ਸਿੰਘ ਬਾਬਾ, ਗੁਲਾਬ ਚੰਦ ਚੌਹਾਨ ਦੀ ਅਗਵਾਈ 'ਚ ਆਰਜ਼ੀ ਲੇਬਰ ਚੌਕ ਵਿਖੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਭੇਜੀ ਟੀਮ ਨੇ ਥੀਮ ਪਾਰਕ 'ਚ ਦਰਸਾਏ ਇਤਿਹਾਸ ਦਾ ਲਿਆ ਜਾਇਜ਼ਾ

ਸ੍ਰੀ ਚਮਕੌਰ ਸਾਹਿਬ, 16 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਇਥੇ ਬਣਾਏ ਜਾ ਰਹੇ ਥੀਮ ਪਾਰਕ 'ਦਾਸਤਾਨੇ ਸ਼ਹਾਦਤ' ਜੋ ਅੰਤਿਮ ਛੋਹਾਂ 'ਤੇ ਹੈ, ਵਿਖੇ ਦਰਸਾਏ ਗਏ ਸਿੱਖ ਇਤਿਹਾਸ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਕਿਸਾਨਾਂ ਦੀ ਖ਼ੁਸ਼ਹਾਲੀ ਤੇ ਵਿਕਾਸ ਲਈ ਖੇਤੀਬਾੜੀ ਵਿਕਾਸ ਬੈਂਕ ਵਚਨਬੱਧ-ਮੈਨੇਜਰ

ਮੋਰਿੰਡਾ, 16 ਸਤੰਬਰ (ਪਿ੍ਤਪਾਲ ਸਿੰਘ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਮੋਰਿੰਡਾ ਬਰਾਂਚ ਵਲੋਂ ਬੈਂਕ ਦੇ ਅੱਗੇ ਲੋਨ ਮੇਲਾ ਲਗਾਇਆ ਗਿਆ | ਇਸ ਮੌਕੇ ਬੈਂਕ ਮੇਨੈਜਰ ਗਗਨਦੀਪ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...

ਪੂਰੀ ਖ਼ਬਰ »

ਬਡਵਾਲਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਨੇ ਲਗਾਇਆ ਕੈਂਪ

ਮੋਰਿੰਡਾ, 16 ਸਤੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਬਡਵਾਲਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਆਧੁਨਿਕ ਜੀਵਨ 'ਚ ਵਧ ਰਹੇ ਤਣਾਅ ਨੂੰ ਘਟਾਉਣ ਤੇ ਸੰਤੁਲਿਤ ਭੋਜਨ ਸਬੰਧੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬੋਲਦਿਆਂ ਡਾ. ਮਨੀਸ਼ਾ ਭਾਟੀਆ ਸਹਾਇਕ ...

ਪੂਰੀ ਖ਼ਬਰ »

ਲੋਕਤੰਤਰ ਦੀ ਮਜ਼ਬੂਤੀ 'ਚ ਮੀਡੀਆ ਦੀ ਅਹਿਮ ਭੂਮਿਕਾ-ਡਿਪਟੀ ਕਮਿਸ਼ਨਰ

ਨੂਰਪੁਰ ਬੇਦੀ, 16 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਤਲੁਜ ਸ਼ਿਵਾਲਿਕ ਪ੍ਰੈੱਸ ਕਲੱਬ ਨੂਰਪੁਰ ਬੇਦੀ ਦੇ ਦਫ਼ਤਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੇ ਕੀਤਾ | ਇਸ ਮੌਕੇ ਉਨ੍ਹਾਂ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਦੇ ਰੂਬਰੂ ਹੁੰਦਿਆਂ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਟਿੱਪਰ ਜ਼ਬਤ

ਪੰਚਕੂਲਾ, 16 ਸਤੰਬਰ (ਕਪਿਲ)-ਪੰਚਕੂਲਾ ਦੇ ਚੰਡੀਮੰਦਰ ਪੁਲਿਸ ਸਟੇਸ਼ਨ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਕ ਟਿੱਪਰ ਜ਼ਬਤ ਕੀਤਾ ਹੈ | ਪੰਚਕੂਲਾ ਦੇ ਚੰਡੀ ਮੰਦਰ ਥਾਣੇ ਦੇ ਇੰਚਾਰਜ ਅਰਵਿੰਦ ਕੰਬੋਜ ਨੇ ਦੱਸਿਆ ਕਿ ਦੋ ਵਾਰ ਜੁਰਮਾਨਾ ਅਦਾ ਕਰਨ ਤੋਂ ਬਾਅਦ ਤੀਜੀ ...

ਪੂਰੀ ਖ਼ਬਰ »

ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਹੋਮਿਓਪੈਥਿਕ ਕੈਂਪ ਲਗਾਇਆ

ਮੋਰਿੰਡਾ, 16 ਸਤੰਬਰ (ਕੰਗ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਇਸ ਸਬੰਧੀ ਡਾ. ਮਨਪ੍ਰੀਤ ਕੌਰ ਤੇ ਅਰਵਿੰਦਰ ...

ਪੂਰੀ ਖ਼ਬਰ »

ਸੀ.ਐੱਸ.ਸੀ. ਅਕੈਡਮੀ ਸਾਖਪੁਰ ਨੇ ਵਿਦਿਆਰਥੀਆਂ ਨੂੰ ਕੀਤੇ ਸਰਟੀਫਿਕੇਟ ਪ੍ਰਦਾਨ

ਨੂਰਪੁਰ ਬੇਦੀ, 16 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸੀ. ਐਸ. ਸੀ. ਅਕੈਡਮੀ ਸਾਖਪੁਰ ਨੂਰਪੁਰ ਬੇਦੀ ਵਲੋਂ ਵੀ. ਐਲੀ. ਈ. ਜੈਪਾਲ ਵਲੋਂ ਵਿਦਿਆਰਥੀਆਂ ਨੂੰ ਆਰ. ਪੀ. ਐੱਲ. ਦਾ ਕੋਰਸ ਕਰਵਾਇਆ ਗਿਆ | ਕੋਰਸ 'ਚ 49 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਪੰਜਾਬ ਸਟੇਟ ਚੈਂਪੀਅਨਸ਼ਿਪ 'ਚ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੇ ਖਿਡਾਰੀਆਂ ਨੇ ਜਿੱਤੀ ਓਵਰਆਲ ਟਰਾਫ਼ੀ

ਨੂਰਪੁਰ ਬੇਦੀ, 16 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ, ਵਿੰਦਰਪਾਲ ਝਾਂਡੀਆਂ)-ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਘੁਮਾਣ ਵਿਖੇ ਸਟੂਡੈਂਟ ਗੇਮਜ਼ ਫੈਡਰੇਸ਼ਨ ਵਲੋਂ ਕਰਵਾਈ ਪੰਜਾਬ ਸਟੇਟ ਚੈਂਪੀਅਨਸ਼ਿਪ ਦੌਰਾਨ ਡੀ. ਏ. ਵੀ. ਸ. ਸ. ਸਕੂਲ ਤਖ਼ਤਗੜ੍ਹ ਸਪੋਰਟਸ ਅਕੈਡਮੀ ਦੇ ...

ਪੂਰੀ ਖ਼ਬਰ »

ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਰਿਪੋਰਟ ਪੰਜਾਬ ਸਰਕਾਰ ਤੋਂ ਮੰਗੀ

ਸ੍ਰੀ ਅਨੰਦਪੁਰ ਸਾਹਿਬ 16 ਸਤੰਬਰ (ਨਿੱਕੂਵਾਲ, ਸੈਣੀ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਸਬੰਧ ਵਿਚ ਆਪਣੇ ਆਪ ਸੁ-ਮੋਟੋ ਲੈਂਦੇ ...

ਪੂਰੀ ਖ਼ਬਰ »

ਬਾਬਾ ਲਾਲ ਸਿੰਘ ਯਾਦਗਾਰੀ ਕਬੱਡੀ ਕੱਪ 20 ਨੂੰ

ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਲਾਲ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ, ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਬਾਬਾ ਲਾਲ ਸਿੰਘ ਯਾਦਗਾਰੀ ਕਬੱਡੀ ਕੱਪ 20 ਸਤੰਬਰ ਨੂੰ ਬਖ਼ਸ਼ੀਸ਼ ਸਿੰਘ ...

ਪੂਰੀ ਖ਼ਬਰ »

ਕਿਸਾਨ ਮੋਰਚਾ ਦੀ ਮੀਟਿੰਗ

ਪੁਰਖਾਲੀ, 16 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਕਿਰਤੀ ਕਿਸਾਨ ਮੋਰਚਾ ਰੋਪੜ ਦੀ ਮੀਟਿੰਗ ਖੇੜੀ ਵਿਖੇ ਹੋਈ | ਇਸ ਮੌਕੇ ਮੋਰਚੇ ਦੇ ਆਗੂ ਬੇਅੰਤ ਸਿੰਘ ਖੇੜੀ ਰਿਟਾ: ਕੰਨੂਗੋ ਦੇ ਪਰਿਵਾਰ ਵਲੋਂ ਕਿਸਾਨ ਭਰਾਵਾਂ ਨੂੰ ਲੋੜਵੰਦ ਸਮਾਨ ਦੀ ਸੇਵਾ ਦਿੱਲੀ ਭੇਜੀ ਗਈ | ਬੇਅੰਤ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ. ਐਸ. ਨਿੱਕੂਵਾਲ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਉਪ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ...

ਪੂਰੀ ਖ਼ਬਰ »

ਡੇਰਾ ਬਾਪੂ ਕੁੰਭਦਾਸ ਬਰਾਰੀ ਵਿਖੇ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ

ਨੂਰਪੁਰ ਬੇਦੀ, 16 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਧੰਨ ਧੰਨ ਬਾਪੂ ਕੁੰਭ ਦਾਸ ਡੇਰਾ ਬਰਾਰੀ (ਬਾਲੇਵਾਲ) ਵਿਖੇ ਬਾਪੂ ਕੁੰਭਦਾਸ ਸੇਵਾ ਮਿਸ਼ਨ ਵਲੋਂ ਮੁੱਖ ਗੱਦੀਨਸ਼ੀਨ ਮਹੰਤ ਬੰਤੋ ਦਾਸ ਦੀ ਅਗਵਾਈ 'ਚ ਉਦਾਸੀਨ ਸੰਪਰਦਾਇ ਦੇ ਸੰਸਥਾਪਕ ਭਗਵਾਨ ਸ੍ਰੀਚੰਦ ਦਾ ਜਨਮ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਸੰਤੋਖਗੜ੍ਹ, 16 ਸਤੰਬਰ (ਮਲਕੀਅਤ ਸਿੰਘ)-ਗੁਰਦੁਆਰਾ ਸਿੰਘ ਸਭਾ ਭਦਸਾਲੀ (ਊਨਾ) ਵਿਖੇ ਬੀਤੇ ਰੋਜ਼ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਮਾਗਮ 'ਚ ਡਾ. ...

ਪੂਰੀ ਖ਼ਬਰ »

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਨੇ ਲੜਕੀ ਦੇ ਵਿਆਹ ਲਈ ਦਿੱਤੀ ਵਿੱਤੀ ਸਹਾਇਤਾ

ਬੇਲਾ, 16 ਸਤੰਬਰ (ਮਨਜੀਤ ਸਿੰਘ ਸੈਣੀ)-ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਚੰਦਰ ਕਾਂਤਾ ਵਲੋਂ ਮਿਸ ਸੋਨੀ ਪੁੱਤਰੀ ਸਵ ਭਰਵੇਸਵਰ, ਏਕਤਾ ਨਗਰ ਪਟਿਆਲਾ ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਉਸ ਦੇ ਵਿਆਹ ਸਦੇ ਵਿਆਹ ਲਈ ਸੁਸਾਇਟੀ ਵਲੋਂ 15000 ਰੁਪਏ ਦੀ ...

ਪੂਰੀ ਖ਼ਬਰ »

ਬੱਲਮਗੜ੍ਹ ਮੰਦਵਾੜਾ ਵਿਖੇ 49ਵਾਂ ਪੇਂਡੂ ਖੇਡ ਮੇਲਾ ਸਫਲ ਹੋ ਨਿੱਬੜਿਆ

ਪੁਰਖਾਲੀ, 16 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਬੱਲਮਗੜ੍ਹ ਮੰਦਵਾੜਾ ਵਿਖੇ ਗੁੱਗਾ ਨੌਮੀ ਨੂੰ ਸਮਰਪਿਤ 49ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ | ਦੋ ਦਿਨ ਚੱਲੇ ਖੇਡ ਮੇਲੇ ਦੌਰਾਨ ਕਬੱਡੀ 32 ਕਿੱਲੋ ਦੇ ਮੁਕਾਬਲੇ 'ਚ ਸਮਾਣਾ ਦੀ ਟੀਮ ਨੇ ਪਹਿਲਾ ਤੇ ਬੱਲਮਗੜ੍ਹ ਮੰਦਵਾੜਾ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ 'ਚ ਮਾਂ ਦੇ ਦੁੱਧ ਦੀ ਮਹੱਤਤਾ ਤੇ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕਤਾ ਕੈਂਪ

ਬੇਲਾ, 16 ਸਤੰਬਰ (ਮਨਜੀਤ ਸਿੰਘ ਸੈਣੀ)-ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸੀ. ਡੀ. ਪੀ. ਓ. ਸ੍ਰੀਮਤੀ ਚਰਨਜੀਤ ਕੌਰ ਦੀ ਅਗਵਾਈ 'ਚ ਸਰਕਲ ਬੇਲਾ ਦੇ ਪਿੰਡਾਂ ਬੇਲਾ, ਜਟਾਣਾ, ਪਿਰੋਜਪੁਰ, ਲੱਖੇਵਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX