ਆਧੁਨਿਕ ਸਮੇਂ ਵਿਚ ਸੂਚਨਾ ਦੇ ਬਿਜਲਈ ਸਾਧਨਾਂ ਦੀ ਵਰਤੋਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਦੂਰਸੰਚਾਰ ਮਾਧਿਅਮ ਰਾਹੀਂ ਹਰ ਤਰ੍ਹਾਂ ਦੀ ਸੂਚਨਾ ਦੁਨੀਆ ਭਰ ਵਿਚ ਬੈਠੇ ਵਿਅਕਤੀਆਂ ਨੂੰ ਮਿੰਟਾਂ-ਸਕਿੰਟਾਂ ਵਿਚ ਮਿਲ ਰਹੀ ਹੈ। ਇਸ ਸਮੇਂ ਇਸ ਦੀ ਚਮਕ ਅਤੇ ਚਰਚਾ ਨੇ ਸਭ ...
ਹਵਾ ਕੋ ਜ਼ਿਦ ਕਿ
ਉੜਾਏਗੀ ਧੂਲ ਹਰ ਸੂਰਤ,
ਹਮੇਂ ਯੇ ਧੁਨ ਹੈ ਕਿ
ਆਈਨਾ ਸਾਫ਼ ਕਰਨਾ ਹੈ।
ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਭਾਰਤ ਦੀ ਸਰਬਉੱਚ ਅਦਾਲਤ ਦਾ ਰਵੱਈਆ ਕੁਝ-ਕੁਝ ਅਜ਼ਹਰ ਅਦੀਬ ਦੇ ਉਪਰੋਕਤ ਸ਼ਿਅਰ ਵਰਗਾ ਜਾਪ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਹੋਰ ...
ਜੋੜ ਮੇਲੇ 'ਤੇ ਵਿਸ਼ੇਸ਼
ਸਾਡਾ ਪੰਜਾਬ ਪੂਰੇ ਸੰਸਾਰ ਵਿਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ। ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲਗਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਜੈਤੋ (ਫਰੀਦਕੋਟ) ਮਾਲਵੇ ...
ਬੜੇ ਦਿਨਾਂ ਬਾਅਦ ਭਾਰਤ ਨਾਲ ਗੱਲ ਹੋ ਰਹੀ ਹੈ, ਹਾਲਾਤ ਬਹੁਤ ਤਬਦੀਲ ਹੋ ਗਏ ਹਨ, ਇਸ ਕਰਕੇ ਸੋਚਿਆ ਕਿ ਅਸੀਂ ਵੀ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰੀਏ। ਇੰਤਜ਼ਾਰ ਸੀ ਕਿਸੇ ਚੰਗੀ ਖ਼ਬਰ ਦਾ ਕਿਉਂਕਿ ਚੰਗਾ ਨਹੀਂ ਲਗਦਾ ਕਿ ਆਪਣੇ ਵੱਡੇ ਹਮਸਾਏ ਗੁਆਂਢੀ ਦੇਸ਼ ਵਿਚ ਜਾਈਏ ਤਾਂ ਖਾਲੀ ਹੱਥ ਜਾਈਏ।
ਸਭ ਤੋਂ ਪਹਿਲਾਂ ਚੰਗੀ ਖ਼ਬਰ ਸਾਂਝੀ ਕਰਨੀ ਹੈ ਕਿ ਪਾਕਿਸਤਾਨ ਨੇ ਕੋਰੋਨਾ ਵਾਇਰਸ ਪਾਬੰਦੀਆਂ ਦੀ 'ਸ਼੍ਰੇਣੀ ਸੀ' ਵਿਚੋਂ ਭਾਰਤ ਨੂੰ ਕੱਢ ਦਿੱਤਾ ਹੈ। ਭਾਰਤ ਨੂੰ ਸ਼੍ਰੇਣੀ ਸੀ 'ਚੋਂ ਕੱਢਣ ਤੋਂ ਬਾਅਦ ਵਾਹਗੇ ਦਾ ਰਸਤਾ ਲੋਕਾਂ ਦੇ ਆਉਣ-ਜਾਣ ਲਈ ਖੁੱਲ੍ਹ ਗਿਆ ਹੈ। ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਕੋਰੋਨਾ ਦੀ ਵਜ੍ਹਾ ਤੋਂ 22 ਮਈ, 2021 ਤੋਂ 12 ਅਗਸਤ ਤੱਕ ਰਹੀ। ਭਾਰਤ ਤੋਂ ਜਿਹੜੇ ਲੋਕ ਆ-ਜਾ ਰਹੇ ਹਨ, ਉਨ੍ਹਾਂ ਦੇ ਨਾਲ ਪਾਕਿਸਤਾਨ ਦੀ ਨੈਸ਼ਨਲ ਕਮਾਂਡ ਐਂਡ ਕੰਟਰੋਲ ਅਥਾਰਟੀ (ਐੱਨ.ਸੀ.ਓ.ਸੀ.) ਦੇ ਸਿਹਤ ਨਿਰਦੇਸ਼ਾਂ ਦੇ ਮੁਤਾਬਿਕ ਨਿਪਟਿਆ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਪਾਕਿਸਤਾਨ ਤੋਂ ਭਾਰਤ ਦੇ ਦਰਮਿਆਨ ਵਾਹਗੇ ਦਾ ਰਸਤਾ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਵਪਾਰਕ ਪੱਖ ਤੋਂ 5 ਅਗਸਤ, 2019 ਤੋਂ ਬੰਦ ਪਿਆ ਹੈ।
ਚੰਗੀ ਖ਼ਬਰ ਏਨੀ ਜਿੰਨੀ ਭਾਵ ਨਿੱਕੀ ਜਿੰਨੀ ਹੀ ਸੀ ਪਰ ਸੀ ਜ਼ਰੂਰ...ਇਸ ਤੋਂ ਅਸੀਂ ਜਾਂ ਤੁਸੀਂ ਇਨਕਾਰ ਨਹੀਂ ਕਰ ਸਕਦੇ... ਚੰਗੀ ਖ਼ਬਰ ਦੀ ਆਸ ਰੱਖਣ ਵਾਲਿਆਂ ਵਾਸਤੇ ਇਹ ਨਿੱਕੀ ਜਿਹੀ ਖ਼ਬਰ ਵੀ ਬਹੁਤ ਹੈ... ਕਿਉਂਕਿ ਸਾਡੇ ਸਮੇਤ ਉਹ ਲੋਕ ਜਿਹੜੇ ਪੂਰੇ ਖੇਤਰ ਵਿਚ, ਖ਼ਾਸ ਕਰਕੇ ਭਾਰਤ ਪਾਕਿਸਤਾਨ ਵਿਚ ਸ਼ਾਂਤੀ ਤੇ ਤਰੱਕੀ ਵਿਖਾਉਣਾ ਚਾਹੁੰਦੇ ਹਨ, ਨਫ਼ਰਤ ਤੇ ਜੰਗ ਦਾ ਖ਼ਾਤਮਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਬਹੁਤ ਸਾਰੇ ਹਨ੍ਹੇਰੇ ਵਿਚ ਛੋਟੀ ਜਿਹੀ ਰੌਸ਼ਨੀ ਵੀ ਬਹੁਤ ਹੁੰਦੀ ਹੈ ਕਿਉਂਕਿ ਇਹ ਨਿੱਕੀ ਜਿਹੀ ਰੌਸ਼ਨੀ ਆਪਣੇ ਨਾਲ ਆਉਣ ਵਾਲੇ ਵੇਲੇ ਦੀ ਉਮੀਦ ਲੈ ਕੇ ਆਉਂਦੀ ਹੈ, ਕੁਝ ਦੇ ਕੇ ਜਾਂਦੀ ਹੈ। ਕਾਸ਼ ਉਮੀਦ ਦੀ ਰੌਸ਼ਨੀ ਵਧ ਜਾਏ, ਇਹਦੀ ਉਮਰ ਏਨੀ ਵਧ ਜਾਏ ਕਿ ਸਾਡੀ ਉਮਰ ਥੋੜ੍ਹੀ ਪੈ ਜਾਏ। ਵੱਡੇ ਕਹਿੰਦੇ ਹਨ ਕਿ ਉਮੀਦ 'ਤੇ ਦੁਨੀਆ ਕਾਇਮ ਹੈ, ਸਾਨੂੰ ਤਾਂ ਇੰਜ ਜਾਪਦਾ ਹੈ ਕਿ ਸਰਹੱਦ ਦੇ ਆਰ-ਪਾਰ ਭਾਵ ਸਾਡੇ ਇਹ ਦੋ ਦੇਸ਼ਾਂ ਵਿਚ ਰਹਿਣ ਵਾਲੇ ਕਰੋੜਾਂ ਬੰਦੇ ਜੀਅ ਹੀ ਉਮੀਦ 'ਤੇ ਰਹੇ ਹਨ। ਉਂਜ ਸਾਨੂੰ ਇਹ ਪਤਾ ਨਹੀਂ ਕਦੋਂ, ਕੌਣ ਸ਼ਾਂਤੀ ਤੇ ਤਰੱਕੀ ਲਿਆਏਗਾ? ਇਹ ਬਾਹਰੋਂ ਆਏਗੀ ਜਾਂ ਅੰਦਰੋਂ? ਆਪਣੇ ਲਿਆਉਣਗੇ ਜਾਂ ਪਰਾਏ...?
ਕੋਈ ਮੰਨੇ ਨਾ ਮੰਨੇ ਪਰ ਸਾਡੇ ਖੇਤਰ ਦੇ ਇਕ ਉੱਘੇ ਦੇਸ਼ ਅਫ਼ਗਾਨਿਸਤਾਨ ਵਿਚ ਤਬਦੀਲੀ ਤਾਂ ਆ ਗਈ ਹੈ, ਬਲਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਹਾਲੇ ਹੋਰ ਤਬਦੀਲੀ ਆ ਰਹੀ ਹੈ, ਇਹ ਬਹਿਸ ਵੀ ਹੋਣੀ ਚਾਹੀਦੀ ਹੈ ਕਿ ਤਬਦੀਲੀ ਕੌਣ ਲਿਆਇਆ ਤੇ ਕਿਉਂ ਆਈ? ਸਭ ਤੋਂ ਪਹਿਲਾਂ ਤਾਂ ਇਹ ਵਿਚਾਰ-ਵਟਾਂਦਰਾ ਵੀ ਹੋਣਾ ਚਾਹੀਦਾ ਹੈ ਕਿ ਇਹ ਤਬਦੀਲੀ ਖੇਤਰ ਦੇ ਕਰੋੜਾਂ ਲੋਕਾਂ ਵਾਸਤੇ ਚੰਗੀ ਹੈ ਜਾਂ ਮੰਦੀ?
ਕੁਝ ਸਵਾਲ ਬਹੁਤ ਜ਼ਰੂਰੀ ਨੇ... ਤੇ ਉਨ੍ਹਾਂ ਦਾ ਜਵਾਬ ਵੀ ਜ਼ਰੂਰ ਮਿਲਣਾ ਚਾਹੀਦਾ ਹੈ। ਕੌਣ ਦੇਵੇਗਾ ਜਵਾਬ? ਤੇ ਸਵਾਲ ਕਰਨ ਦੀ ਹਿੰਮਤ ਕੌਣ ਕਰੇਗਾ?
ਅਸੀਂ ਪੁੱਛਾਂਗੇ ਸਵਾਲ। ਅੱਜ ਅਸੀਂ ਸਿਰਫ਼ ਸਵਾਲ ਪੁੱਛਾਂਗੇ ਤੇ ਜਵਾਬ ਅਗਲੀ ਮੁਲਾਕਾਤ ਵਿਚ ਦਿਆਂਗੇ।
ਸਭ ਤੋਂ ਪਹਿਲਾ ਸਵਾਲ...
1. 20 ਸਾਲ ਅਫ਼ਗਾਨਿਸਤਾਨ ਵਿਚ ਕਿਸ-ਕਿਸ ਨੇ ਤੇ ਕਿਉਂ ਨਿਵੇਸ਼ ਕੀਤਾ ਅਤੇ ਇਸ ਦਾ ਵੇਰਵਾ ਕੀ ਹੈ?
2. ਉਥੇ ਦੇ ਵਿਕਾਸ ਪ੍ਰਾਜੈਕਟਾਂ ਲਈ ਦਿੱਤੀ ਸਹਾਇਤਾ ਲਈ ਨਿਵੇਸ਼ ਦਾ ਸ਼ਬਦ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਹੈ?
3. ਦੂਜੇ ਦੇਸ਼ ਅਫ਼ਗਾਨਿਸਤਾਨ ਵਿਚ ਵਧੇਰੇ ਦਿਲਚਸਪੀ ਕਿਉਂ ਲੈ ਰਹੇ ਹਨ?
4. ਹਾਰ ਜਿੱਤ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ?
5. ਕਿਉਂ ਅਫ਼ਗਾਨਿਸਤਾਨ ਦੀ ਜ਼ਮੀਨ ਉਤੇ ਦੂਜਿਆਂ ਦੀ ਲੜਾਈ ਲੜੀ ਜਾ ਰਹੀ ਹੈ?
6. ਕਿਉਂ ਅਫ਼ਗ਼ਾਨ ਅਵਾਮ ਨੂੰ ਦੂਜੇ ਦਰਜੇ 'ਤੇ ਰੱਖਿਆ ਜਾ ਰਿਹਾ ਹੈ।
7. ਅਫ਼ਗ਼ਾਨ ਅਵਾਮ 20 ਸਾਲਾਂ ਦੀ ਅਮਰੀਕਾ ਤੇ ਉਸ ਦੇ ਭਾਈਵਾਲਾਂ ਦੀ ਮਦਦ ਤੋਂ ਬਾਅਦ ਇਸ ਕਾਬਲ ਕਿਉਂ ਨਹੀਂ ਹੋ ਸਕਿਆ ਕਿ ਆਪਣੇ ਦੇਸ਼ ਨੂੰ ਲੋਕਤੰਤਰਿਕ ਬਣਾ ਸਕੇ?
10. ਪਿਛਲੇ 20 ਸਾਲਾਂ 'ਚ ਅਫ਼ਗਾਨਿਸਤਾਨ ਵਿਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਕੀ ਕੁਝ ਕੀਤਾ ਗਿਆ?
9. ਅਮਰੀਕੀ ਅਤੇ ਉਸ ਦੇ ਭਾਈਵਾਲ ਅਫ਼ਗਾਨਿਸਤਾਨ ਵਿਚ ਜਮਹੂਰੀਅਤ ਨੂੰ ਮਜ਼ਬੂਤ ਕੀਤੇ ਬਿਨਾਂ ਹੀ ਛੱਡ ਕੇ ਕਿਉਂ ਚਲੇ ਗਏ?
11. ਕੀ ਅਲਕਾਇਦਾ ਅਤੇ ਹੋਰ ਜੇਹਾਦੀ ਸੰਗਠਨ ਅਫ਼ਗਾਨਿਸਤਾਨ ਵਿਚੋਂ ਪੂਰੀ ਤਰ੍ਹਾਂ ਖ਼ਤਮ ਹੋ ਗਏ ਹਨ? ਜੇ ਜਵਾਬ ਨਾਂਹ ਵਿਚ ਹੈ ਤਾਂ ਕੀ ਭਵਿੱਖ ਵਿਚ ਵੀ ਉਨਾਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ? ਇਹ ਗਾਰੰਟੀ ਕੌਣ ਦੇਵੇਗਾ ਕਿ ਹਵਾਈ ਜਾਂ ਡਰੋਨ ਹਮਲੇ ਵਿਚ ਨਿਰਦੋਸ਼ ਅਫ਼ਗ਼ਾਨ ਲੋਕਾਂ ਦਾ ਨੁਕਸਾਨ ਨਹੀਂ ਹੋਵੇਗਾ?
12. ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀਆਂ ਨੇ 7 ਮਹੀਨਿਆਂ ਬਾਅਦ ਫੋਨ 'ਤੇ ਗੱਲ ਕੀਤੀ ਹੈ, ਦੋਵੇਂ ਆਗੂਆਂ ਨੇ ਝਗੜੇ ਦੇ ਰਾਹ ਤੋਂ ਦੂਰ ਰਹਿਣ 'ਤੇ ਜ਼ੋਰ ਦਿੱਤਾ ਹੈ, ਫ਼ੋਨ 'ਤੇ ਗੱਲਬਾਤ 90 ਮਿੰਟ ਤੱਕ ਹੋਈ, ਵਾਈਟ ਹਾਊਸ ਮੁਤਾਬਿਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਨਵਾਂ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।
13. ਅੱਜ ਤੋਂ 3 ਸਾਲ ਪਹਿਲਾਂ ਜੂਨ 2018 ਨੂੰ ਚੀਨ ਨੇ ਕਿਹਾ ਸੀ ਕਿ ਅਮਰੀਕਾ ਨੇ ਵਪਾਰਕ ਜੰਗ ਛੱਡ ਦਿੱਤੀ ਹੈ। ਸਵਾਲ ਇਹ ਹੈ ਕਿ ਇਹ ਜੰਗ ਮੁੱਕ ਗਈ ਹੈ ਜਾਂ ਹਾਲੇ ਵੀ ਜਾਰੀ ਹੈ? ਇਹ ਜੰਗ ਕਿਸ ਨੇ ਜਿੱਤੀ ਤੇ ਕਿਸ ਨੇ ਹਾਰੀ? ਕਿਸ ਦਾ ਕਿੰਨਾ ਨੁਕਸਾਨ ਹੋਇਆ ਤੇ ਕਿਸ ਦਾ ਕਿੰਨਾ ਫ਼ਾਇਦਾ? ਵਪਾਰਕ ਜੰਗ ਕਿਸ ਖੇਤਰ ਵਿਚ ਲੜੀ ਗਈ?
14. ਅਗਸਤ, 2021 ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਸੰਘ ਨੇ ਤਾਲਿਬਾਨ ਦੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ ਵਾਸਤੇ ਪਾਕਿਸਤਾਨ ਦੀ ਮਦਦ ਕਿਉਂ ਮੰਗੀ ਸੀ?
ਸੁਰੱਖਿਆ ਪ੍ਰੀਸ਼ਦ ਦੇ ਵਿਸ਼ੇਸ਼ ਇਜਲਾਸ ਵਿਚ ਅਫ਼ਗ਼ਾਨ ਮਿਸ਼ਨ ਦੀ ਹੈੱਡ ਦਬਰੇਲੀਅਨ ਨੇ ਕੌਮਾਂਤਰੀ ਭਾਈਚਾਰੇ ਤੋਂ ਕੀ ਮੰਗ ਕੀਤੀ ਸੀ? ਜਦ ਸੁਰੱਖਿਆ ਪ੍ਰੀਸ਼ਦ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਅਫ਼ਗਾਨਿਸਤਾਨ ਦੇ 50 ਫ਼ੀਸਦੀ ਹਿੱਸੇ 'ਤੇ ਤਾਲਿਬਾਨ ਦੇ ਹਮਲੇ ਹੋ ਰਹੇ ਨੇ ਦੇਸ਼ ਦਾ ਬੁਨਿਆਦੀ ਢਾਂਚਾ ਖ਼ਤਰੇ ਵਿਚ ਹੈ, ਤਾਂ ਉਸ ਵੇਲੇ ਕੌਮਾਂਤਰੀ ਭਾਈਚਾਰੇ ਨੇ ਕੀ ਕੋਈ ਰਣਨੀਤੀ ਬਣਾਈ ਸੀ?
15. ਅਮਰੀਕਾ ਜਿੰਨੇ ਹਥਿਆਰ ਅਫ਼ਗਾਨਿਸਤਾਨ ਵਿਚ ਛੱਡ ਕੇ ਗਿਆ ਹੈ ਖ਼ਬਰਾਂ ਮੁਤਾਬਿਕ ਓਨੇ ਹਥਿਆਰਾਂ ਨਾਲ ਤਾਲਿਬਾਨ 3 ਜੰਗਾਂ ਲੜ ਸਕਦਾ ਹੈ... ਕੌਣ ਜ਼ਿੰਮੇਵਾਰ ਹੋਏਗਾ ਅੱਗੇ ਹੋਰ ਜੰਗਾਂ ਦਾ? ਤਾਲਿਬਾਨ ਏਨੇ ਹਥਿਆਰਾਂ ਨੂੰ ਮਿਊਜ਼ੀਅਮ ਵਿਚ ਤਾਂ ਨਹੀਂ ਰੱਖਣਗੇ... ਇਨਸਾਨਾਂ ਉੱਤੇ ਹੀ ਇਸਤੇਮਾਲ ਕਰਨਗੇ। ਇਨਸਾਨ ਕਿਸ ਦੇਸ਼ ਦੇ ਹੋਣਗੇ?
ਇਨ੍ਹਾਂ ਸਵਾਲਾਂ ਬਾਰੇ ਸੋਚਣਾ ਤਾਂ ਪਏਗਾ... ਸਵਾਲ ਹੋਰ ਵੀ ਬਹੁਤ ਨੇ। ਜਵਾਬ ਬਹੁਤ ਨੇ। ਬਹਿਸ ਵੀ ਬਹੁਤ ਹੋ ਰਹੀ ਹੈ ਤੇ ਹੋਰ ਵੀ ਹੋਏਗੀ...।
ਪਰ ਯਾਦ ਰੱਖੋ ਕਿਸੇ ਇਕ ਦੇਸ਼ ਉੱਤੇ ਸਭ ਕੁਝ ਨਹੀਂ ਛੱਡਿਆ ਜਾ ਸਕਦਾ, ਨਾ ਹੀ ਕਿਸੇ ਇਕ ਦੇਸ਼ ਉੱਤੇ ਇਲਜ਼ਾਮ ਲਾ ਕੇ ਆਪਣੀ ਨਾਕਾਮੀ ਛੁਪਾਈ ਜਾ ਸਕਦੀ ਹੈ।
ਜੋ ਕੁਝ ਹੋਇਆ ਹੈ, ਉਸ ਨੂੰ ਤਸਲੀਮ ਕਰਨਾ ਪਏਗਾ।
ਪਾਕਿਸਤਾਨ ਇਸ ਵੇਲੇ ਸਫ਼ਾਰਤੀ ਡਿਪਲੋਮੈਟਿਕ ਸਰਗਰਮੀਆਂ ਦਾ ਕੇਂਦਰ ਬਣ ਚੁੱਕਾ ਹੈ, ਕਤਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਅਫ਼ਗ਼ਾਨ ਮਾਮਲੇ 'ਤੇ ਮੁਲਾਕਾਤ ਕੀਤੀ ਹੈ। ਅਮਰੀਕਾ ਦੇ ਸੀ.ਆਈ.ਏ. ਦੇ ਮੁਖੀ ਵਿਲੀਅਮ ਜੋਜ਼ਫ ਬਰਨਸ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ ਹੈ ਤੇ ਅਫ਼ਗਾਨਿਸਤਾਨ ਦੇ ਮਾਮਲੇ 'ਤੇ ਚਰਚਾ ਹੋਈ ਹੈ।
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹ ਅਫ਼ਗਾਨਿਸਤਾਨੀ ਲੋਕਾਂ ਦੀ ਮਦਦ ਵਾਸਤੇ ਆਪਣਾ ਰੋਲ ਅਦਾ ਕਰੇਗਾ। ਪਾਕਿਸਤਾਨ ਕੌਮਾਂਤਰੀ ਮੀਡੀਆ ਲਈ 250 ਵੀਜ਼ੇ ਤੇ 85 ਸਰਹੱਦੀ ਲਾਂਘੇ ਲਈ ਐੱਨ.ਓ.ਸੀ. ਵੀ ਜਾਰੀ ਕਰ ਚੁੱਕਿਆ ਹੈ।
ਪਾਕਿਸਤਾਨ ਅਫ਼ਗਾਨਿਸਤਾਨ ਸੰਬੰਧੀ ਜੋ ਕੁਝ ਵੀ ਕਰ ਰਿਹਾ ਹੈ ਸਭ ਸਾਫ਼ ਨਜ਼ਰ ਆ ਰਿਹਾ ਹੈ। ਇਸ ਨੂੰ ਦੁਨੀਆ ਦੇਖ ਰਹੀ ਹੈ, ਸਵਾਲ ਵੀ ਕਰ ਰਹੀ ਹੈ, ਜਵਾਬ ਵੀ ਮੰਗ ਰਹੀ ਹੈ।
ਪਰ ਜਿਹੜੇ ਚਲੇ ਗਏ, ਸਭ ਕੁਝ ਅਚਾਨਕ ਛੱਡ ਗਏ ਉਨ੍ਹਾਂ ਤੋਂ ਵੀ ਪੁੱਛ-ਪੜਤਾਲ ਹੋਣੀ ਚਾਹੀਦੀ ਹੈ।
ਉਮੀਦ ਹੈ ਤੁਸੀਂ ਗੱਲ ਤਾਂ ਸਮਝ ਹੀ ਗਏ ਹੋਵੋਗੇ।
-E.mail : Voiceofpress5@gmail.com
ਕੱਲ੍ਹ ਬਰਸੀ 'ਤੇ ਵਿਸ਼ੇਸ਼
ਸ: ਹਰਨਾਮ ਸਿੰਘ ਟੁੰਡੀਲਾਟ ਦਾ ਜਨਮ ਮਾਰਚ 1882 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪਰੰਪਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX