ਆਧੁਨਿਕ ਸਮੇਂ ਵਿਚ ਸੂਚਨਾ ਦੇ ਬਿਜਲਈ ਸਾਧਨਾਂ ਦੀ ਵਰਤੋਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਦੂਰਸੰਚਾਰ ਮਾਧਿਅਮ ਰਾਹੀਂ ਹਰ ਤਰ੍ਹਾਂ ਦੀ ਸੂਚਨਾ ਦੁਨੀਆ ਭਰ ਵਿਚ ਬੈਠੇ ਵਿਅਕਤੀਆਂ ਨੂੰ ਮਿੰਟਾਂ-ਸਕਿੰਟਾਂ ਵਿਚ ਮਿਲ ਰਹੀ ਹੈ। ਇਸ ਸਮੇਂ ਇਸ ਦੀ ਚਮਕ ਅਤੇ ਚਰਚਾ ਨੇ ਸਭ ...
ਹਵਾ ਕੋ ਜ਼ਿਦ ਕਿ
ਉੜਾਏਗੀ ਧੂਲ ਹਰ ਸੂਰਤ,
ਹਮੇਂ ਯੇ ਧੁਨ ਹੈ ਕਿ
ਆਈਨਾ ਸਾਫ਼ ਕਰਨਾ ਹੈ।
ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਭਾਰਤ ਦੀ ਸਰਬਉੱਚ ਅਦਾਲਤ ਦਾ ਰਵੱਈਆ ਕੁਝ-ਕੁਝ ਅਜ਼ਹਰ ਅਦੀਬ ਦੇ ਉਪਰੋਕਤ ਸ਼ਿਅਰ ਵਰਗਾ ਜਾਪ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਹੋਰ ...
ਜੋੜ ਮੇਲੇ 'ਤੇ ਵਿਸ਼ੇਸ਼
ਸਾਡਾ ਪੰਜਾਬ ਪੂਰੇ ਸੰਸਾਰ ਵਿਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ। ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲਗਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਜੈਤੋ (ਫਰੀਦਕੋਟ) ਮਾਲਵੇ ...
ਬੜੇ ਦਿਨਾਂ ਬਾਅਦ ਭਾਰਤ ਨਾਲ ਗੱਲ ਹੋ ਰਹੀ ਹੈ, ਹਾਲਾਤ ਬਹੁਤ ਤਬਦੀਲ ਹੋ ਗਏ ਹਨ, ਇਸ ਕਰਕੇ ਸੋਚਿਆ ਕਿ ਅਸੀਂ ਵੀ ਗੱਲਬਾਤ ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰੀਏ। ਇੰਤਜ਼ਾਰ ਸੀ ਕਿਸੇ ਚੰਗੀ ਖ਼ਬਰ ਦਾ ਕਿਉਂਕਿ ਚੰਗਾ ਨਹੀਂ ਲਗਦਾ ਕਿ ਆਪਣੇ ਵੱਡੇ ਹਮਸਾਏ ਗੁਆਂਢੀ ਦੇਸ਼ ਵਿਚ ...
ਕੱਲ੍ਹ ਬਰਸੀ 'ਤੇ ਵਿਸ਼ੇਸ਼
ਸ: ਹਰਨਾਮ ਸਿੰਘ ਟੁੰਡੀਲਾਟ ਦਾ ਜਨਮ ਮਾਰਚ 1882 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪਰੰਪਰਾ ਮੁਤਾਬਿਕ ਪਿੰਡ ਦੀ ਧਰਮਸ਼ਾਲਾ ਤੋਂ ਪ੍ਰਾਪਤ ਕੀਤੀ। ਥੋੜ੍ਹਾ ਸਮਾਂ ਫ਼ੌਜ ਵਿਚ ਸੇਵਾ ਨਿਭਾਉਣ ਤੋਂ ਪਿੱਛੋਂ ਆਪ 24 ਕੁ ਸਾਲ ਦੀ ਉਮਰ ਵਿਚ 12 ਜੁਲਾਈ, 1906 ਈ: ਨੂੰ ਕੈਨੇਡਾ ਚਲੇ ਗਏ। ਉਥੋਂ 1909 ਵਿਚ ਅਮਰੀਕਾ ਦੇ ਪ੍ਰਾਂਤ ਕੈਲੀਫੋਰਨੀਆ ਜਾਣਾ ਪਿਆ। 1912 ਈ: ਵਿਚ ਦੇਸ਼ ਵਾਸੀਆਂ ਦੇ ਗਲੋਂ ਗ਼ੁਲਾਮੀ ਦੇ ਜੂਲੇ ਨੂੰ ਲਾਹੁਣ ਲਈ ਪੋਰਟਲੈਂਡ ਵਿਚ ਬਾਕੀ ਪ੍ਰਵਾਸੀ ਹਿੰਦੁਸਤਾਨੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਵਿਚ ਯੋਗਦਾਨ ਪਾਇਆ। ਇਹ ਫ਼ੈਸਲਾ ਇਨ੍ਹਾਂ ਦਾ ਹੀ ਸੀ ਕਿ 'ਗ਼ਦਰ' ਨਾਂਅ ਦਾ ਹਫ਼ਤਾਵਾਰੀ ਅਖ਼ਬਾਰ ਉਰਦੂ, ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕੀਤਾ ਜਾਵੇ। ਇਨ੍ਹਾਂ ਸਰਗਰਮੀਆਂ ਅਧੀਨ ਜਦੋਂ 5 ਜੁਲਾਈ, 1914 ਨੂੰ ਸ: ਹਰਨਾਮ ਸਿੰਘ ਬੰਬ ਬਣਾ ਰਿਹਾ ਸੀ ਤਾਂ ਇਸ ਬੰਬ ਦੇ ਫਟਣ ਨਾਲ ਉਸ ਦਾ ਖੱਬਾ ਹੱਥ ਉੱਡ ਗਿਆ। ਇਸ ਜ਼ਖ਼ਮ ਦੇ ਕਾਰਨ ਹੀ ਉਸ ਦੀ ਖੱਬੀ ਬਾਂਹ ਗੁੱਟ ਦੇ ਉੱਪਰੋਂ ਕੱਟਣੀ ਪਈ। ਇਸ ਤੋਂ ਪਿੱਛੋਂ ਇਸ ਦੇ ਨਾਂਅ ਨਾਲ 'ਟੁੰਡੀਲਾਟ' ਪਿਛੇਤਰ ਪੱਕੇ ਤੌਰ 'ਤੇ ਜੁੜ ਗਿਆ। 25 ਜੁਲਾਈ, 1914 ਨੂੰ ਪਹਿਲਾ ਸੰਸਾਰ ਯੁੱਧ ਆਰੰਭ ਹੋਇਆ। 'ਗ਼ਦਰ ਪਾਰਟੀ' ਦੇ ਸਾਰੇ ਅਣਖੀ ਯੋਧਿਆਂ ਨੂੰ ਵਾਪਸ ਆਪਣੇ ਦੇਸ਼ ਹਿੰਦੁਸਤਾਨ ਪਹੁੰਚਣ ਲਈ ਹੁਕਮ ਜਾਰੀ ਹੋ ਗਏ। ਗ਼ਦਰੀ ਬਾਬਾ ਹਰਨਾਮ ਸਿੰਘ 24 ਦਸੰਬਰ 1914 ਨੂੰ ਵਾਪਸ ਪੰਜਾਬ ਪਰਤ ਆਇਆ। ਇਨ੍ਹਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਵਿਚ ਹਰ ਪਿੰਡ ਅਤੇ ਸ਼ਹਿਰ ਵਿਚ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਅਲਖ ਜਗਾਈ। ਇਸ ਪ੍ਰਚਾਰ ਲਈ ਉਨ੍ਹਾਂ ਵਿਸ਼ੇਸ਼ ਕਰਕੇ ਦੁਆਬਾ ਖੇਤਰ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ। ਇਸ ਤੋਂ ਇਲਾਵਾ ਸ: ਹਰਨਾਮ ਸਿੰਘ ਨੇ ਰਾਵਲਪਿੰਡੀ, ਨੌਸ਼ਹਿਰਾ, ਪਿਸ਼ਾਵਰ ਅਤੇ ਪੰਨੂ ਛਾਉਣੀਆਂ ਵਿਚ ਤਾਇਨਾਤ ਨੌਕਰੀ ਕਰ ਰਹੇ ਫ਼ੌਜੀਆਂ ਨਾਲ ਸੰਪਰਕ ਬਣਾ ਲਿਆ, ਤਾਂ ਜੋ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ ਸਕੇ ਪਰ ਜਦੋਂ ਸੂਹੀਆ-ਤੰਤਰ ਨੂੰ ਇਸ ਗੱਲ ਦੀ ਸੂਹ ਲੱਗ ਗਈ ਤਾਂ ਬਾਬਾ ਹਰਨਾਮ ਸਿੰਘ ਅਫ਼ਗਾਨਿਸਤਾਨ ਵੱਲ ਜਾਣ ਵਿਚ ਸਫਲ ਹੋ ਗਿਆ। ਜਦੋਂ ਉਸ ਨੂੰ ਉਸ ਦੇਸ਼ ਵਿਚੋਂ ਕੋਈ ਸਹਾਇਤਾ ਆਦਿ ਦਾ ਹੁੰਗਾਰਾ ਨਾ ਮਿਲਿਆ ਤਾਂ ਆਪ 2 ਮਾਰਚ, 1915 ਈ: ਨੂੰ ਸ਼ਾਹਪੁਰ (ਸਰਗੋਧਾ) ਲਹਿੰਦਾ ਪੰਜਾਬ ਦੇ ਚੱਕ ਨੰਬਰ 5 ਵਿਖੇ ਕਿਸੇ ਜਾਣਕਾਰ ਦੇ ਘਰ ਵਿਚ ਹੋਰ ਗ਼ਦਰ ਪਾਰਟੀ ਦੇ ਸਰਗਰਮ ਸਾਥੀਆਂ ਨਾਲ ਠਹਿਰੇ ਹੋਏ ਸਨ ਤਾਂ ਕਿਸੇ ਸੂਹੀਏ ਦੀ ਖ਼ਬਰ ਨਾਲ ਸਾਰੇ ਸਾਥੀ ਸਮੇਤ ਸ: ਹਰਨਾਮ ਸਿੰਘ ਫੜੇ ਗਏ। ਇਸ ਤੋਂ ਪਿੱਛੋਂ 13 ਦਸੰਬਰ, 1915 ਈ: ਨੂੰ ਲਾਹੌਰ ਸਾਜ਼ਸ਼ ਕੇਸ ਅਧੀਨ ਬਾਬਾ ਹਰਨਾਮ ਸਿੰਘ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬਾਬਾ ਹਰਨਾਮ ਸਿੰਘ ਬਾਕੀ ਸਾਥੀਆਂ ਸਮੇਤ ਲਗਭਗ 30 ਸਾਲ ਅੰਡੇਮਾਨ, ਮਦਰਾਸ, ਪੂਨਾ, ਮੁੰਬਈ, ਮਿੰਟਗੁਮਰੀ ਆਦਿ ਬਹੁਤ ਸਾਰੀਆਂ ਜੇਲ੍ਹਾਂ ਵਿਚ ਤੰਗੀਆਂ-ਤੁਰਸ਼ੀਆਂ ਤੇ ਤਸੀਹੇ ਕੱਟ ਕੇ 1945 ਈ: ਨੂੰ ਜੇਲ੍ਹ ਤੋਂ ਬਾਹਰ ਆਏ। ਇਹ ਅਣਖੀ ਯੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ।
-ਭਗਵਾਨ ਸਿੰਘ ਜੌਹਲ
ਈਮੇਲ : bhagwansinghjohal@gmail.com
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX