ਤਾਜਾ ਖ਼ਬਰਾਂ


ਮਿਆਂਮਾਰ ਦੀ ਫ਼ੌਜ ਵਲੋਂ 40 ਸਿਆਸੀ ਪਾਰਟੀਆਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਅਮਰੀਕਾ ਦੁਆਰਾ ਨਿੰਦਾ
. . .  2 minutes ago
ਵਾਸ਼ਿੰਗਟਨ, 30 ਮਾਰਚ -ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਸਮੇਤ 40 ਰਾਜਨੀਤਿਕ ਪਾਰਟੀਆਂ ਨੂੰ ਖ਼ਤਮ ਕਰਨ ਦੇ ਮਿਆਂਮਾਰ ਦੀ ਫੌਜ ਦੇ ਫ਼ੈਸਲੇ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 300 ਨਵੇਂ ਕੋਵਿਡ ਦੇ ਸਕਾਰਾਤਮਕ ਮਾਮਲੇ, 163 ਰਿਕਵਰੀ ਅਤੇ 2 ਦੀ ਮੌਤ
. . .  1 day ago
ਅਤੀਕ ਅਹਿਮਦ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਾਪਸ ਲਿਆਂਦਾ ਗਿਆ
. . .  1 day ago
ਅਹਿਮਦਾਬਾਦ, 29 ਮਾਰਚ - ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ । ਉਮੇਸ਼ ਪਾਲ ਅਗਵਾ ਮਾਮਲੇ 'ਚ ਅਤੀਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ
. . .  1 day ago
ਭਵਾਨੀਗੜ੍ਹ, 29 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ....
ਕਪੂਰਥਲਾ: ਪੁਲਿਸ ਨੇ ਬਰਾਮਦ ਕੀਤੀ ਲਾਵਾਰਿਸ ਕਾਰ
. . .  1 day ago
ਕਪੂਰਥਲਾ, 29 ਮਾਰਚ- ਪੰਜਾਬ ਪੁਲਿਸ ਵਲੋਂ ਭਗੌੜੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੋਂ ਦੇ ਇਕ ਗੁਰਦੁਆਰੇ ਨੇੜਿਓਂ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ....
ਗਿ੍ਫ਼ਤਾਰੀ ਵਾਹਿਗੁਰੂ ਦੇ ਹੱਥ ਵਿਚ- ਅੰਮ੍ਰਿਤਪਾਲ
. . .  1 day ago
ਜਲੰਧਰ, 29 ਮਾਰਚ- 18 ਮਾਰਚ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਸ ਵਲੋਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਸਾਖੀ ’ਤੇ ਸਰਬਤ ਖ਼ਾਲਸਾ....
ਕਾਂਗੜਾ ਦੀ ਚਾਹ ਨੂੰ ਮਿਲਿਆ ਜੀ.ਆਈ. ਟੈਗ
. . .  1 day ago
ਨਵੀਂ ਦਿੱਲੀ, 29 ਮਾਰਚ- ਭਾਰਤ ਦੀ ਕਾਂਗੜਾ ਚਾਹ ਨੂੰ ਯੂਰਪੀਅਨ ਕਮਿਸ਼ਨ ਦਾ ਜੀ.ਆਈ. ਟੈਗ ਮਿਲਿਆ...
ਮੱਧ ਪ੍ਰਦੇਸ਼: ਨਾਮੀਬੀਆਈ ਤੋਂ ਆਈ ਮਾਦਾ ਚੀਤਾ ਨੇ ਦਿੱਤਾ 4 ਸ਼ਾਵਕਾਂ ਨੂੰ ਜਨਮ
. . .  1 day ago
ਭੋਪਾਲ, 29 ਮਾਰਚ- ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆਈ ਤੋਂ ਆਈ ਮਾਦਾ ਚੀਤਾ ਨੇ 4 ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਕੈਬਨਿਟ ਮੰਤਰੀ ਭੂਪੇਂਦਰ ਯਾਦਵ ਨੇ 17 ਸਤੰਬਰ 2022 ਨੂੰ ਭਾਰਤ ਵਿਚ ਲਿਆਂਦੇ ਚੀਤਿਆਂ...
ਅੰਮ੍ਰਿਤਪਾਲ ਖ਼ਿਲਾਫ਼ ਪੁਲਿਸ ਨੇ ਜਾਰੀ ਕੀਤਾ ‘ਹਿਊ ਐਂਡ ਕ੍ਰਾਈ’ ਨੋਟਿਸ
. . .  1 day ago
ਅੰਮ੍ਰਿਤਸਰ, 29 ਮਾਰਚ- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ‘ਹਿਊ ਐਂਡ ਕ੍ਰਾਈ’ ਨੋਟਿਸ ਜਾਰੀ ਕੀਤਾ ਕਿਉਂਕਿ ਖੁਫ਼ੀਆ ਸੂਚਨਾਵਾਂ ਦੇ ਸੁਝਾਅ ਤੋਂ ਬਾਅਦ ਅੰਮ੍ਰਿਤਸਰ, ਤਲਵੰਡੀ ਸਾਬੋ ਬਠਿੰਡਾ ਅਤੇ ਆਨੰਦਪੁਰ ਸਾਹਿਬ ਵਿਚ ਹਾਈ ਅਲਰਟ ਜਾਰੀ ਕੀਤਾ....
ਮੁੱਖ ਮੰਤਰੀ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਕੀਤੀ ਟਵੀਟ ਲਈ ਤੁਰੰਤ ਮਾਫ਼ੀ ਮੰਗਣ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ.....
ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 29 ਮਾਰਚ- ਅੱਜ ਇੱਥੇ ਹੋਏ ਲੋਕਤੰਤਰ ਲਈ ਸੰਮੇਲਨ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਇਕ ਢਾਂਚਾ ਨਹੀਂ ਹੈ। ਇਹ ਆਤਮਾ ਵੀ ਹੈ। ਇਹ ਇਸ ਵਿਸ਼ਵਾਸ ’ਤੇ ਅਧਾਰਤ ਹੈ ਕਿ ਹਰੇਕ ਮਨੁੱਖ ਦੀਆਂ ਲੋੜਾਂ ਅਤੇ ਇੱਛਾਵਾਂ ਬਰਾਬਰ ਮਹੱਤਵਪੂਰਨ ਹਨ। ਇਸ ਲਈ ਭਾਰਤ ਵਿਚ ਸਾਡਾ....
ਹਿਰਾਸਤ ਵਿਚ ਲਏ ਜ਼ਿਆਦਾਤਰ ਨੌਜਵਾਨ ਹੋਏ ਰਿਹਾਅ- ਪੰਜਾਬ ਸਰਕਾਰ
. . .  1 day ago
ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ 360 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿੰਨ੍ਹਾ ਵਿਚੋਂ ਸਰਕਾਰ ਨੇ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ 12 ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ। ਸ੍ਰੀ ਅਕਾਲ....
ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦੀਆਂ ਕਨਸੋਆਂ ’ਤੇ ਪੁਲਿਸ ਹੋਈ ਅਲਰਟ
. . .  1 day ago
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ.ਐਸ.ਨਿੱਕੂਵਾਲ/ਕਰਨੈਲ ਸਿੰਘ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀਆਂ ਕਨਸੌਆਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ.....
ਬੀ. ਐਸ. ਐਫ਼. ਨੇ ਬਰਾਮਦ ਕੀਤੀ ਦੋ ਪੈਕਟ ਹੈਰੋਇਨ
. . .  1 day ago
ਅਟਾਰੀ, 29 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਭਰੋਭਾਲ ਦੇ ਇਲਾਕੇ ਵਿਚੋ ਦੋ ਕੰਟੇਨਰ ਬਰਾਮਦ ਕੀਤੇ। ਕੰਟੇਨਰਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ’ਚ
. . .  1 day ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਈਸ਼ਵਰ ਸਿੰਘ, ਸੁਖਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਤਿੰਨਾਂ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ....
ਨਹੀਂ ਬੈਨ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿਟਰ ਅਕਾਊਂਟ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਕਰਨ ਸੰਬੰਧੀ ਟਵਿੱਟਰ ਖ਼ਾਤੇ ’ਤੇ ਅਪਲੋਡ ਕੀਤਾ ਗਿਆ ਪੋਸਟਰ ਭਾਰਤ ਵਿਚ ਹੁਣ ਟਵਿੱਟਰ ’ਤੇ ਦਿਖਾਈ ਨਹੀਂ ਦੇਵੇਗਾ। ਪ੍ਰਾਪਤ ਜਾਣਕਾਰੀ....
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
. . .  1 day ago
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
ਅੰਮ੍ਰਿਤਪਾਲ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਦੀ ਚਰਚਾ ਦੇ ਚਲਦਿਆਂ ਪੁਲਿਸ ਵਲੋਂ ਸ੍ਰੀ ਦਰਬਾਰ ਸਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
. . .  1 day ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਹੈ, ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ....
ਅੰਮ੍ਰਿਤਪਾਲ ਸਿੰਘ ਦੇ ਦਮਦਮਾ ਸਾਹਿਬ ਪੁੱਜਣ ਦੀਆਂ ਅਫ਼ਵਾਹਾਂ ਦੌਰਾਨ ਵੱਡੀ ਗਿਣਤੀ ਪੁੱਜੀ ਫ਼ੋਰਸ
. . .  1 day ago
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ....
ਲੁਧਿਆਣਾ ਵਿਚ ਹਾਈ ਅਲਰਟ
. . .  1 day ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਅਚਾਨਕ ਸ਼ਹਿਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ਹਿਰ ਵਿਚ ਆਉਣ ਵਾਲੇ....
ਰਾਹੁਲ ਗਾਂਧੀ ਮੀਟਿੰਗ ਲਈ ਪਹੁੰਚੇ ਸੀ.ਪੀ.ਪੀ. ਦਫ਼ਤਰ
. . .  1 day ago
ਨਵੀਂ ਦਿੱਲੀ, 29 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਸੀ.ਪੀ.ਪੀ. ਦਫ਼ਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ.....
ਡੀ.ਐਸ.ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ.....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  1 day ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  1 day ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਜਲੰਧਰ

525 ਕਰੋੜ ਦੇ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ 'ਚ ਕੂੜਾ ਸੁੱਟ ਰਹੇ ਲੋਕ

ਜਲੰਧਰ, 16 ਸਤੰਬਰ (ਸ਼ਿਵ)- ਆਦਮਪੁਰ ਤੋਂ ਪਾਈਪਾਂ ਰਾਹੀਂ ਆਉਣ ਵਾਲੀ ਪਾਣੀ ਸਪਲਾਈ ਲਈ ਜਿਹੜੀਆਂ ਪਾਈਪਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਸ਼ਹਿਰ ਵਿਚ ਵਿਛਾਈਆਂ ਜਾਣੀਆਂ ਹਨ, ਉਨ੍ਹਾਂ ਦਾ ਕੰਮ ਕਈ ਜਗ੍ਹਾ ਰੁਕਣ ਕਰਕੇ ਹੁਣ ਲੋਕ ਇਨ੍ਹਾਂ ਪਾਈਪਾਂ ਵਿਚ ਕੂੜਾ ਸੁੱਟ ਰਹੇ ...

ਪੂਰੀ ਖ਼ਬਰ »

ਡਿਪਟੀ ਮੇਅਰ ਬੰਟੀ ਕਰਵਾਉਣਗੇ ਮੇਅਰ ਤੇ ਨਾਰਾਜ਼ ਕੌਂਸਲਰਾਂ ਵਿਚਕਾਰ ਸਮਝੌਤਾ

ਜਲੰਧਰ, 16 ਸਤੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਤੋਂ ਨਾਰਾਜ਼ ਚੱਲ ਰਹੇ ਨਿਗਮ ਕਮੇਟੀਆਂ ਦੇ ਚੇਅਰਮੈਨਾਂ ਤੇ ਕੌਂਸਲਰਾਂ ਵਲੋਂ ਕਈ ਦਿਨਾਂ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਲਈ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ...

ਪੂਰੀ ਖ਼ਬਰ »

ਵਰਿਆਣਾ ਡੰਪ ਦੀ ਸੜਕ ਤਿੰਨ ਦਿਨ 'ਚ ਬਣਾਉਣ ਦੀ ਹਦਾਇਤ

ਵਰਿਆਣਾ ਡੰਪ 'ਤੇ ਕੂੜੇ ਦੀਆਂ ਗੱਡੀਆਂ ਸੁਰੱਖਿਅਤ ਜਾਣ ਲਈ ਅਜੇ ਤੱਕ ਨਿਗਮ ਦੇ ਬੀ. ਐਂਡ ਆਰ. ਵਿਭਾਗ ਵੱਲੋਂ ਸੜਕ ਨਾ ਬਣਾਉਣ ਦਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਡਿਪਟੀ ਮੇਅਰ ਬੰਟੀ ਨੇ ਆਪਣੇ ਦਫ਼ਤਰ ਵਿਚ ਬੀ. ਐਂਡ ...

ਪੂਰੀ ਖ਼ਬਰ »

ਅੱਜ 54 ਹਜ਼ਾਰ ਤੋਂ ਵੱਧ ਟੀਕੇ ਲਗਾਉਣ ਨਾਲ ਅੰਕੜਾ 18 ਲੱਖ ਤੋਂ ਪਾਰ

ਜਲੰਧਰ, 16 ਸਤੰਬਰ (ਐੱਮ. ਐੱਸ. ਲੋਹੀਆ)- ਜ਼ਿ੍ਹਲੇ ਸਿਹਤ ਵਿਭਾਗ ਕੋਲ ਆਈ 60 ਹਜ਼ਾਰ ਕੋਵੀਸ਼ੀਲਡ ਟੀਕਿਆਂ ਦੀ ਸਪਲਾਈ ਨਾਲ ਅੱਜ 54 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ, ਜਿਸ ਨਾਲ ਜ਼ਿਲ੍ਹੇ 'ਚ ਟੀਕਾਕਰਨ ਕਰਵਾਉਣ ਵਾਲੇ ਵਿਅਕਤੀਆਂ ਦਾ ਅੰਕੜਾ 18 ਲੱਖ ਤੋਂ ...

ਪੂਰੀ ਖ਼ਬਰ »

ਨੋ ਐਂਟਰੀ ਸਮੇਂ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਭਾਰੀ ਵਾਹਨਾਂ ਦੇ ਹੋਣਗੇ ਚਲਾਨ

ਜਲੰਧਰ, 16 ਸਤੰਬਰ (ਐੱਮ.ਐੱਸ. ਲੋਹੀਆ) - ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਸ਼ਹਿਰ ਅੰਦਰ ਭਾਰੀ ਵਹਾਨਾਂ ਦੇ ਦਾਖ਼ਲੇ 'ਤੇ ਪਾਬੰਧੀ ਲਗਾਈ ਗਈ ਹੈ, ਜਿਸ ਦੇ ਬਾਵਜੂਦ ਟਰੱਕ, ਟੈਂਕਰ ਆਦਿ ਹੈਵੀ ਵਾਹਨ ਸ਼ਹਿਰ ਅੰਦਰ ਦਾਖ਼ਲ ਹੋ ਰਹੇ ਹਨ | ਇਸ ਨਾਲ ਅਕਸਰ ਹਾਦਸੇ ਵਾਪਰ ਜਾਂਦੇ ਹਨ ਅਤੇ ...

ਪੂਰੀ ਖ਼ਬਰ »

ਬਜ਼ੁਰਗ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ

ਜਲੰਧਰ ਛਾਉਣੀ, 16 ਸਤੰਬਰ (ਪਵਨ ਖਰਬੰਦਾ)- ਸਥਾਨਕ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਬਾਠ ਕੈਸਲ ਨੇੇੜੇ ਰੇਲਵੇ ਲਾਈਨਾਂ 'ਤੇ ਬੀਤੀ ਸ਼ਾਮ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਜੀ.ਆਰ.ਪੀ. ਵਲੋਂ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਨਸ਼ੀਲਾ ਪਾਊਡਰ ਮਾਮਲੇ 'ਚ 10 ਸਾਲ ਕੈਦ

ਜਲੰਧਰ, 16 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੌਰਵ ਕੁਮਾਰ ਉਰਫ਼ ਮੰਤਰੀ ਪੁੱਤਰ ਜਸਪਾਲ ਸਿੰਘ ਵਾਸੀ ਮੁਹੱਲਾ ਵਿਜੇ ਨਗਰ, ਸੋਹਲਾ ਰੋਡ, ਨਕੋਦਰ ਨੂੰ ...

ਪੂਰੀ ਖ਼ਬਰ »

ਬਾਬਾ ਸੋਢਲ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਟਕ ਕੋਲੋਂ ਖਰਾਬ ਹੋਈ ਸੜਕ

ਜਲੰਧਰ, 16 ਸਤੰਬਰ (ਸ਼ਿਵ)- 18 ਸਤੰਬਰ ਨੂੰ ਸ਼ੁਰੂ ਹੋਣ ਵੇਲੇ ਬਾਬਾ ਸੋਢਲ ਮੇਲੇ ਕਰਕੇ ਨਿਗਮ ਨੇ ਮੰਦਰ ਦੇ ਆਸ-ਪਾਸ ਜਿਹੜੀਆਂ ਸੜਕਾਂ ਬਣਾਈਆਂ ਗਈਆਂ ਸਨ, ਉਹ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ | ਨਿਗਮ ਨੇ ਸੋਢਲ ਫਾਟਕ ਤੋਂ ਲੈ ਕੇ ਮੰਦਿਰ ...

ਪੂਰੀ ਖ਼ਬਰ »

ਕਾਂਗਰਸੀ ਨੇਤਾ ਦਾ ਪੀ.ਏ. ਨੰਦੋਈਆ ਕਰ ਰਿਹੈ ਘਰ ਦਾ ਮਾਹੌਲ ਖ਼ਰਾਬ-ਸੁਮਨ

ਜਲੰਧਰ, 16 ਸਤੰਬਰ (ਐੱਮ. ਐੱਸ. ਲੋਹੀਆ) - ਜਲੰਧਰ ਦੇ ਸਿਰਕੱਢ ਕਾਂਗਰਸੀ ਨੇਤਾ ਦੇ ਪੀ.ਏ. ਦੀਪਕ 'ਤੇ ਉਸ ਦੀ ਸਾਲੇਹਾਰ ਸੁਮਨ ਪਤਨੀ ਰਾਜਨ ਵਾਸੀ ਅਲੀ ਮੁਹੱਲਾ ਨੇ ਦੋਸ਼ ਲਗਾਏ ਹਨ ਕਿ ਉਸ ਵਲੋਂ ਉਨ੍ਹਾਂ ਦੇ ਘਰ 'ਚ ਝਗੜਾ ਕਰਵਾ ਕੇ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ | ਪੱਤਰਕਾਰ ...

ਪੂਰੀ ਖ਼ਬਰ »

ਸਕੂਲ ਬੱਸ ਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ

ਲੋਹੀਆਂ ਖਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)- ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰੌਬਿਨਪ੍ਰੀਤ ...

ਪੂਰੀ ਖ਼ਬਰ »

ਕਾਰ ਲੁੱਟ-ਖੋਹ ਗਰੋਹ ਦਾ ਇਕ ਮੈਂਬਰ ਕਾਬੂ, 4 ਫ਼ਰਾਰ

ਕਰਤਾਰਪੁਰ, 16 ਸਤੰਬਰ (ਭਜਨ ਸਿੰਘ)-ਕਰਤਾਰਪੁਰ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਕਾਰ ਗਰੋਹ ਦੇ ਮੈਂਬਰ ਨੂੰ 1 ਪਿਸਟਲ, 11 ਰੌਂਦ, 1 ਦਾਤਰ, 1 ਪੇਚਕਸ ਤੇ 3 ਮੋਬਾਈਲਾਂ ਸਮੇਤ ਕਾਬੂ ਕਰ ਲਿਆ ਜਦਕਿ ਉਸ ਦੇ 4 ਸਾਥੀ ਭੱਜ ਨਿਕਲੇ | ਇਸ ਸੰਬੰਧੀ ਡੀ.ਐੱਸ.ਪੀ. ...

ਪੂਰੀ ਖ਼ਬਰ »

ਗੁਰੂ ਨਾਨਕਪੁਰਾ ਲਾਗਲੇ ਫੁੱਟਪਾਥਾਂ 'ਤੇ ਪਏ ਕੂੜੇ ਤੋਂ ਆਉਂਦੀ ਬਦਬੂ ਤੋਂ ਰਾਹਗੀਰ ਦੁਖੀ

ਚੁਗਿੱਟੀ/ਜੰਡੂਸਿੰਘਾ, 16 ਸਤੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਲਾਡੋਵਾਲੀ ਮਾਰਗ ਤੱਕ ਸੜਕ ਦੋਹੀਂ ਪਾਸੇ ਬਣਾਏ ਗਏ ਫੱੁਟਪਾਥਾਂ 'ਤੇ ਕੁਝ ਥਾਵਾਂ 'ਤੇ ਸੁੱਟੇ ਜਾ ਰਹੇ ਕੂੜੇ ਤੋਂ ਆਉਂਦੀ ਬਦਬੂ ਕਾਰਨ ਰਾਹਗੀਰ ਪ੍ਰੇਸ਼ਾਨੀਆਂ ਦਾ ...

ਪੂਰੀ ਖ਼ਬਰ »

'ਨੇਕੀ ਦੀ ਦੁਕਾਨ' ਵਲੋਂ ਕਾਲਾ ਬੱਕਰਾ ਸਕੂਲ ਵਿਖੇ ਐਨ.ਐਸ.ਐਸ.ਕੈਂਪ

ਭੋਗਪੁਰ/ਕਰਤਾਰਪੁਰ, 16 ਸਤੰਬਰ (ਕਮਲਜੀਤ ਸਿੰਘ ਡੱਲੀ, ਭਜਨ ਸਿੰਘ)- ਸਮਾਜ-ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵਲੋਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਦੇ ...

ਪੂਰੀ ਖ਼ਬਰ »

ਸੰਗਰਾਂਦ ਮੌਕੇ ਨਿਰਮਲ ਕੁਟੀਆ ਜੌਹਲਾਂ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 16 ਸਤੰਬਰ (ਨਰਿੰਦਰ ਲਾਗੂ)-ਸੰਤ ਬਸੰਤ ਸਿੰਘ ਦੇ ਤਪ ਅਸਥਾਨ ਨਿਰਮਲ ਕੁਟੀਆ ਜੌਹਲਾਂ ਵਿਖੇ ਵੀਰਵਾਰ ਨੂੰ ਅੱਸੂ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੀ ਰੌਣਕ ਵਧਾਉਣ ਲਈ ਵੱਡੀ ਗਿਣਤੀ ਗੁਰੂ ਨਾਨਕ ...

ਪੂਰੀ ਖ਼ਬਰ »

ਬਾਸੀ ਨਮਿਤ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਈਆਂ ਸੰਗਤਾਂ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਨਾਲ ਸਬੰਧਿਤ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਸਿੰਘ ਬਾਸੀ ਚੇਅਰਮੈਨ ਕਾਰ ਫ਼ੇਅਰ ਗਰੁੱਪ ਆਫ਼ ਕੰਪਨੀ ਦੁਬਈ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ

ਕਿਸ਼ਨਗੜ੍ਹ, 16 ਸਤੰਬਰ (ਹੁਸਨ ਲਾਲ)-ਪੁਲਿਸ ਚੌਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ ਨਾਕੇਬੰਦੀ ਦੌਰਾਨ 40 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਐੱਸ.ਆਈ. ...

ਪੂਰੀ ਖ਼ਬਰ »

ਘਰ 'ਚੋਂ ਸਾਮਾਨ ਚੋਰੀ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਅਜੀਤ ਸਿੰਘ ਨਗਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਘਰ ਦੀ ਮਾਲਕਣ ਸੁਮਨ ਰਾਣੀ ਨੇ ਦੱਸਿਆ ਕਿ ਉਹ ਸੋਮਵਾਰ ਨੂੰ ...

ਪੂਰੀ ਖ਼ਬਰ »

ਭਾਜਪਾ ਤੇ ਕਾਂਗਰਸ ਨੂੰ ਛੱਡ ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਚੁਗਿੱਟੀ/ਜੰਡੂਸਿੰਘਾ, 16 ਸਤੰਬਰ (ਨਰਿੰਦਰ ਲਾਗੂ)- ਭਾਜਪਾ ਤੇ ਕਾਂਗਰਸ ਪਾਰਟੀ ਦੇ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਵਾਰਡ ਨੰਬਰ-56 'ਚ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ 'ਚ ਹੋਈ ਮੀਟਿੰਗ ਦੌਰਾਨ ਭਾਜਪਾ ਇਸਤਰੀ ...

ਪੂਰੀ ਖ਼ਬਰ »

ਪੰਜਾਬ ਸਿਵਲ ਸਰਵਿਸਿਜ਼ ਕਰਮਚਾਰੀਆਂ ਦੀ ਹਾਕੀ ਟੀਮਾਂ ਦੇ ਚੋਣ ਟਰਾਇਲ ਸਮਾਪਤ

ਜਲੰਧਰ, 16 ਸਤੰਬਰ (ਸਾਬੀ)- ਭਾਰਤ ਸਰਕਾਰ ਦੇ ਯੂਥ ਸਰਵਿਸਿਜ਼ ਮੰਤਰਾਲੇ ਵਲੋਂ ਹਰਿਆਣਾ ਦੇ ਸ਼ਹਿਰ ਸ਼ਾਹਬਾਦ ਮਾਰਕੰਡਾ ਵਿਖੇ 23 ਸਤੰਬਰ ਤੋਂ 30 ਸਤੰਬਰ ਤੱਕ ਕਰਵਾਈ ਜਾ ਰਹੀ ਆਲ ਇੰਡੀਆ ਸਿਵਲ ਸਰਵਿਸਿਜ਼ ਕਰਮਚਾਰੀ ਹਾਕੀ ਚੈਂਪਿਅਨਸ਼ਿਪ ਵਿਚ ਭਾਗ ਲੈਣ ਵਾਲੀਆਂ ਪੰਜਾਬ ...

ਪੂਰੀ ਖ਼ਬਰ »

ਪੰਜਾਬ ਸਿਵਲ ਸਰਵਿਸਿਜ਼ ਕਰਮਚਾਰੀਆਂ ਦੀ ਹਾਕੀ ਟੀਮਾਂ ਦੇ ਚੋਣ ਟਰਾਇਲ ਸਮਾਪਤ

ਜਲੰਧਰ, 16 ਸਤੰਬਰ (ਸਾਬੀ)- ਭਾਰਤ ਸਰਕਾਰ ਦੇ ਯੂਥ ਸਰਵਿਸਿਜ਼ ਮੰਤਰਾਲੇ ਵਲੋਂ ਹਰਿਆਣਾ ਦੇ ਸ਼ਹਿਰ ਸ਼ਾਹਬਾਦ ਮਾਰਕੰਡਾ ਵਿਖੇ 23 ਸਤੰਬਰ ਤੋਂ 30 ਸਤੰਬਰ ਤੱਕ ਕਰਵਾਈ ਜਾ ਰਹੀ ਆਲ ਇੰਡੀਆ ਸਿਵਲ ਸਰਵਿਸਿਜ਼ ਕਰਮਚਾਰੀ ਹਾਕੀ ਚੈਂਪਿਅਨਸ਼ਿਪ ਵਿਚ ਭਾਗ ਲੈਣ ਵਾਲੀਆਂ ਪੰਜਾਬ ...

ਪੂਰੀ ਖ਼ਬਰ »

ਕੌਮਾਂਤਰੀ ਜੂਡੋ ਰੈਫ਼ਰੀ ਦੀਪਕ ਗੁਪਤਾ ਨੇ ਖਿਡਾਰੀਆਂ ਨੂੰ ਗੁਰ ਦੱਸੇ

ਜਲੰਧਰ, 16 ਸਤੰਬਰ (ਸਾਬੀ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਜੂਡੋ ਸੈਂਟਰ 'ਚ ਯੂ.ਪੀ. ਦੇ ਕੌਮਾਂਤਰੀ ਜੂਡੋ ਰੈਫਰੀ ਦੀਪਕ ਗੁਪਤਾ ਤੇ ਸੰਜੇ ਕੁਮਾਰ ਗੁਪਤਾ ਖਿਡਾਰੀਆਂ ਨੂੰ ਜੂਡੋ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਤੇ ...

ਪੂਰੀ ਖ਼ਬਰ »

ਪੀ.ਐੱਫ. ਮੈਂਬਰਾਂ ਲਈ ਆਧਾਰ ਸੋਧ ਕੈਂਪ 21 ਨੂੰ -ਯਾਦਵ

ਜਲੰਧਰ, 16 ਸਤੰਬਰ (ਸ਼ਿਵ)- ਪੀ.ਐੱਫ. ਵਿਭਾਗ ਦੇ ਖੇਤਰੀ ਕਮਿਸ਼ਨਰ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਦਫਤਰ ਨੇ ਆਪਣੇ ਮੈਂਬਰਾਂ ਦੇ ਆਧਾਰ ਸੋਧ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਸਟਰ ਤਾਰਾ ਸਿੰਘ ਨਗਰ ਲਾਡੋਵਾਲੀ ਰੋਡ ਦਫਤਰ ਵਿਚ ਡਾਕਘਰ ਦੇ ਸਹਿਯੋਗ ਨਾਲ 21 ਸਤੰਬਰ ਨੂੰ ...

ਪੂਰੀ ਖ਼ਬਰ »

ਆਸਟ੍ਰੇਲੀਆਈ ਮਸ਼ੀਨਾਂ ਕਰਨਗੀਆਂ ਸੀ.ਟੀ.ਪੀ.ਟੀ. ਮੀਟਰਾਂ ਦੀ ਜਾਂਚ

ਜਲੰਧਰ, 16 ਸਤੰਬਰ (ਸ਼ਿਵ)- ਇੰਡਸਟਰੀ ਦੇ ਸੀ.ਟੀ.ਪੀ.ਟੀ. ਬਿਜਲੀ ਮੀਟਰਾਂ ਦੀ ਜਾਂਚ ਕਰਨ ਦਾ ਕੰਮ ਹੁਣ ਮੌਕੇ 'ਤੇ ਹੀ ਆਸਟੇ੍ਰਲੀਆ ਤੋਂ ਮੰਗਵਾਈਆਂ ਮਸ਼ੀਨਾਂ ਨਾਲ ਕੀਤਾ ਜਾਵੇਗਾ | ਐਮ.ਈ. ਲੈਬ ਵਿਚ ਕੰਪਨੀ ਦੇ ਮਾਹਿਰਾਂ ਵਲੋਂ ਜਲੰਧਰ ਤੇ ਲੁਧਿਆਣਾ ਦੇ ਇਨਫੋਰਸਮੈਂਟ ਵਿੰਗ ...

ਪੂਰੀ ਖ਼ਬਰ »

ਬੀ.ਐਸ.ਐਨ.ਐੱਲ. ਨੇ ਮਨਾਇਆ ਹਿੰਦੀ ਪੰਦ੍ਹਰਵਾੜਾ

ਜਲੰਧਰ, 16 ਸਤੰਬਰ (ਹਰਵਿੰਦਰ ਸਿੰਘ ਫੁੱਲ)- ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ 1 ਤੋਂ 15 ਸਤੰਬਰ ਤੱਕ ਹਿੰਦੀ ਪਖਵਾੜਾ ਮਨਾਇਆ ਗਿਆ | ਇਸ ਮੌਕੇ ਬੀ.ਐਸ.ਐਨ.ਐੱਲ. ਦੇ ਕਾਨਫ਼ਰੰਸ ਹਾਲ ਵਿਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਮਾਮਲੇ ਸਬੰਧੀ ਦੇਸ਼ ਭਰ ਦੀਆਂ ਜਥੇਬੰਦੀਆਂ ਦੀ ਸੱਦੀ ਮੀਟਿੰਗ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਲਿ੍ਹਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਲਈ ਦੇਸ਼ ਭਗਤ ਯਾਦਗਾਰ ...

ਪੂਰੀ ਖ਼ਬਰ »

ਰਾਜਵੰਤ ਸਿੰਘ ਸੁੱਖਾ ਦੇ ਪਿਤਾ ਦੀ ਬਰਸੀ ਮੌਕੇ ਸਮਾਗਮ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਰਾਜਵੰਤ ਸਿੰਘ ਸੁੱਖਾ ਦੇ ਪਿਤਾ ਕਿਸ਼ਨ ਸਿੰਘ ਦੀ ਪਹਿਲੀ ਬਰਸੀ ਸਥਾਨਕ ਗੁਰਦੁਆਰਾ ਸਿੰਘ ਸਭਾ ਗੁਰਦੇਵ ਨਗਰ ਵਿਖੇ ਮਨਾਈ ਗਈ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਸੰਗਰਾਂਦ ਸਬੰਧੀ ਗੁਰਮਤਿ ਸਮਗਾਮ

ਚੁਗਿੱਟੀ/ਜੰਡੂਸਿੰਘਾ, 16 ਸਤੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅੱਸੂ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਮੁਹੱਲਾ ਬਸ਼ੀਰਪੁਰਾ ਵਿਖੇ ਸਮੂਹ ਸੰਗਤਾਂ ਦੇ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ

ਜਮਸ਼ੇਰ ਖਾਸ, 16 ਸਤੰਬਰ (ਅਵਤਾਰ ਤਾਰੀ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦਰ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡ ਜਮਸ਼ੇਰ ਖਾਸ ਵਿਖੇ ਯੂਨੀਅਨ ਦੀ ਆਗੂ ਕੁਲਵੰਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ...

ਪੂਰੀ ਖ਼ਬਰ »

ਗੁ: ਮਾਡਲ ਟਾਊਨ ਵਿਖੇ ਸੰਗਰਾਂਦ ਮੌਕੇ ਵਿਸ਼ੇਸ਼ ਦੀਵਾਨ

ਜਲੰਧਰ, 16 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ 'ਚ ਅੱਸੂ ਮਹੀਨੇ ਦੀ ਸੰਗਰਾਂਦ ਦੇ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਇਸ ਸਮੇਂ ਭਾਈ ...

ਪੂਰੀ ਖ਼ਬਰ »

ਵੈਟ ਕੇਸਾਂ ਦੀ ਓ.ਟੀ.ਐਸ. ਸਕੀਮ ਦਾ ਕਾਰੋਬਾਰੀਆਂ ਵਲੋਂ ਸਵਾਗਤ

ਖੇਡ ਉਦਯੋਗ ਸੰਘ ਦੇ ਪ੍ਰਧਾਨ ਵਿਜੇ ਧੀਰ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਜੀ.ਐਸ.ਟੀ. ਵਿਭਾਗ ਵਲੋਂ ਵੈਟ ਅਸੈਸਮੈਂਟ ਕੇਸ 2014-15 ਤੋਂ ਲੈ ਕੇ 2016-17 ਤੱਕ ਵੈਟ 'ਤੇ ਸੀ.ਐਸ.ਟੀ. ਕੇਸ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਦੀ ਸ਼ਲਾਘਾ ਕਰਦੇ ਹੋਏ ਕਾਰੋਬਾਰੀਆਂ ਨੇ ...

ਪੂਰੀ ਖ਼ਬਰ »

ਜਾਇਦਾਦ ਕਰ ਦੀ ਆਈ.ਓ.ਟੀ.ਐਸ. ਸਕੀਮ 'ਚ ਜ਼ਿਆਦਾ ਰਾਹਤ ਨਹੀਂ

ਜਲੰਧਰ, 16 ਸਤੰਬਰ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਨੇ ਜਾਇਦਾਦ ਕਰ ਲਈ ਓ.ਟੀ.ਐਸ. ਸਕੀਮ ਜਾਰੀ ਕਰ ਦਿੱਤੀ ਹੈ, ਪਰ ਇਸ ਵਿਚ ਜੇਕਰ ਕਿਸੇ ਦਾ ਪਿਛਲੇ ਸਾਲਾਂ ਦਾ ਬਕਾਇਆ ਹੈ ਤਾਂ ਉਸ ਦੇ ਉੱਪਰ ਜੁਰਮਾਨਾ ਤੇ ਵਿਆਜ ਮੁਆਫ਼ ਨਹੀਂ ਹੋਏਗਾ, ਸਗੋਂ ਲੋਕਾਂ ਨੂੰ 2020-21 ਦੇ ਜਾਇਦਾਦ ਕਰ ...

ਪੂਰੀ ਖ਼ਬਰ »

'ਗੂੰਜ' ਵਲੋਂ ਰੋਟਰੀ ਕਲੱਬ ਦੀ ਸਹਾਇਤਾ ਨਾਲ ਜਾਗਰੂਕਤਾ ਕੈਂਪ

ਜਲੰਧਰ, 16 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਮਾਜ ਸੇਵੀ ਸੰਸਥਾ 'ਗੂੰਜ' ਵਲੋਂ ਰੋਟਰੀ ਕਲੱਬ ਜਲੰਧਰ ਦੱਖਣੀ ਦੀ ਸਹਾਇਤਾ ਨਾਲ ਰੋਟੇਰੀਅਨ ਮਧੂ ਕਾਲੜਾ ਦੀ ਅਗਵਾਈ 'ਚ ਰੋਟੇਰੀਅਨ ਨੀਨਾ ਸੋਂਧੀ ਦੇ ਗ੍ਰਹਿ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਉੱਘੀ ਸਮਾਜ ...

ਪੂਰੀ ਖ਼ਬਰ »

ਸੰਸਦ ਭਵਨ ਤੱਕ ਕੱਢੇ ਜਾ ਰਹੇ ਰੋਸ ਮਾਰਚ 'ਚ ਸ਼ਾਮਿਲ ਹੋਣ ਲਈ ਅਕਾਲੀ ਜਥਾ ਰਵਾਨਾ

ਜਲੰਧਰ ਛਾਉਣੀ, 16 ਸਤੰਬਰ (ਪਵਨ ਖਰਬੰਦਾ)- ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ 17 ਸਤੰਬਰ ਨੂੰ ਕਾਲਾ ਦਿਵਸ ਵਜੋਂ ਮਨਾ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਰਕਾਬ ਗੰਜ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਦੀ ਅਗਵਾਈ ਹੇਠ ਦਿੱਲੀ ਰੋਸ ਮਾਰਚ ਲਈ ਕਾਫ਼ਲੇ ਰਵਾਨਾ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ 17 ਸਤੰਬਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ 'ਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਵੱਖ-ਵੱਖ ਆਗੂਆਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਸੱਤਿਆ ਦੇਵੀ ਦਾ 'ਰਾਸ਼ਟਰੀ ਫਲੋਰੇਂਸ ਨਾਈਟਿੰਗੇਲ' ਪੁਰਸਕਾਰ ਨਾਲ ਸਨਮਾਨ

ਜਲੰਧਰ, 16 ਸਤੰਬਰ (ਐੱਮ.ਐੱਸ. ਲੋਹੀਆ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਸਿਹਤ ਖੇਤਰ 'ਚ ਨਿਰਸਵਾਰਥ ਸੇਵਾਵਾਂ ਦੇਣ ਵਾਲੀ ਸੀ.ਐੱਚ.ਸੀ. ਸ਼ੰਕਰ ਦੀ ਸਟਾਫ਼ ਨਰਸ ਸੱਤਿਆ ਦੇਵੀ ਨੂੰ ਇਕ ਵਰਚੁਅਲ ਪ੍ਰੋਗਰਾਮ ਰਾਹੀਂ 'ਰਾਸ਼ਟਰੀ ਫਲੋਰੇਂਸ ਨਾਈਟਿੰਗੇਲ ਐਵਾਰਡ-2020' ਨਾਲ ...

ਪੂਰੀ ਖ਼ਬਰ »

ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਬਣਨ 'ਤੇ ਸੋਢੀ ਨੇ ਆਰੰਭੀ ਸਰਗਰਮੀ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- 'ਆਪ' ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੂੰ ਹਲਕਾ ਇੰਚਾਰਜ ਜਲੰਧਰ ਛਾਉਣੀ ਲਗਾਉਣ 'ਤੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਦੌਰਾਨ ਸੁਰਿੰਦਰ ਸਿੰਘ ਸੋਢੀ ਨੇ ਹਲਕਾ ਇੰਚਾਰਜ ਬਣਨ ਉਪਰੰਤ ਆਪਣੀਆਂ ...

ਪੂਰੀ ਖ਼ਬਰ »

ਵਿਰਸਾ ਵਿਹਾਰ ਵਿਖੇ 'ਵੰਡ' ਦੇ ਸਿਰਲੇਖ ਹੇਠ ਲੱਗੀ ਪੇਟਿੰਗ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ

ਜਲੰਧਰ, 16 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਕਲਾਕਾਰ ਮਹਿੰਦਰ ਠੁਕਰਾਲ ਵਲੋਂ ਵਿਰਸਾ ਵਿਹਾਰ ਵਿਖੇ ਲਗਾਈ ਗਈ ਪੇਂਟਿੰਗ ਪ੍ਰਦਰਸ਼ਨੀ 'ਵੰਡ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪੇਂਟਿੰਗ ਪ੍ਰਦਰਸ਼ਨੀ ਵਿਚ 1947 ਨੂੰ ਹੋਈ ਵੰਡ ਦੀ ਤ੍ਰਾਸਦੀ ਨੂੰ ਦਿਖਾਇਆ ਗਿਆ ਹੈ ...

ਪੂਰੀ ਖ਼ਬਰ »

ਹੋਲਸੇਲ ਕੈਮਿਸਟ ਆਰਗੇਨਾਇਜ਼ੇਸ਼ਨ ਦੀ ਪ੍ਰਧਾਨਗੀ ਸਬੰਧੀ ਚੋਣ ਸਰਗਰਮੀਆਂ ਤੇਜ਼

ਜਲੰਧਰ, 16 ਸਤੰਬਰ (ਐੱਮ.ਐੱਸ. ਲੋਹੀਆ)- ਦਿਲਕੁਸ਼ਾ ਮਾਰਕੀਟ ਦੀ ਹੋਲਸੇਲ ਕੈਮਿਸਟ ਆਰਗੇਨਾਇਜ਼ੇਸ਼ਨ ਦੀਆਂ ਚੋਣਾਂ 26 ਸਤੰਬਰ ਨੂੰ ਹੋਣ ਜਾ ਰਹੀਆਂ ਹਨ | ਆਰਗੇਨਾਇਜ਼ੇਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਕੈਸ਼ੀਅਰ ਦੇ ਅਹੁਦੇ ਲਈ ਕਰਵਾਏ ਜਾਣ ਵਾਲੀਆਂ ਚੋਣਾ ਸਬੰਧੀ ...

ਪੂਰੀ ਖ਼ਬਰ »

ਯੂਥ ਕਾਂਗਰਸ ਅੱਜ ਮਨਾਏਗੀ 'ਮਹਿੰਗਾਈ ਵਿਰੋਧੀ ਦਿਵਸ'-ਹਨੀ ਜੋਸ਼ੀ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 17 ਸਤੰਬਰ ਨੂੰ ਜਨਮ ਦਿਨ ਯੂਥ ਕਾਂਗਰਸ ਜਲੰਧਰ ਦਿਹਾਤੀ ਵਲੋਂ 'ਮਹਿੰਗਾਈ ਵਿਰੋਧੀ ਦਿਵਸ' ਵਜੋਂ ਮਨਾਇਆ ਜਾਵੇ | ਇਸ ਸਬੰਧੀ ਯੂਥ ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯਸ਼ਪਾਲ ਸਿੰਘ ਧੀਮਾਨ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ

ਜਲੰਧਰ, 16 ਸਤੰਬਰ (ਜਸਪਾਲ ਸਿੰਘ)- ਪੱਛੜੀਆਂ ਸ਼੍ਰੇਣੀਆਂ ਭਲਾਈ ਕਮਿਸ਼ਨ ਦੇ ਮੈਂਬਰ ਯਸ਼ਪਾਲ ਸਿੰਘ ਧੀਮਾਨ ਵਲੋਂ ਨਵਨਿਯੁਕਤ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਕਈ ਮੁੱਦੇ ਪੁਲਿਸ ਕਮਿਸ਼ਨਰ ਕੋਲ ਉਠਾਏ ਅਤੇ ਕਿਹਾ ਕਿ ਨਵੇਂ ਪੁਲਿਸ ਕਮਿਸ਼ਨਰ ਨੂੰ ਸ਼ਹਿਰ ਵਾਸੀਆਂ ਨੂੰ ਕਾਫੀ ਆਸਾਂ ਹਨ | ਯਸ਼ਪਾਲ ਸਿੰਘ ਧੀਮਾਨ ਨੇ ਇਸ ਮੌਕੇ ਡਾ. ਸੁਖਚੈਨ ਸਿੰਘ ਗਿੱਲ ਨਾਲ ਸ਼ਹਿਰ ਦੀ ਅਮਨ ਕਾਨੂੰਨ ਵਿਵਸਥਾ ਅਤੇ ਕਈ ਹੋਰਨਾਂ ਮਸਲਿਆਂ 'ਤੇ ਵੀ ਡੂੰਘੀ ਵਿਚਾਰ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਹੀ ਸੁਖਾਵੇਂ ਮਾਹੌਲ 'ਚ ਹੋਈ ਤੇ ਉਨ੍ਹਾਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਮਸਲਿਆਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ |

ਖ਼ਬਰ ਸ਼ੇਅਰ ਕਰੋ

 

ਬਿਮਾਰੀਆਂ ਦੀ ਰੋਕਥਾਮ ਲਈ ਵਿਆਪਕ ਮੁਹਿੰਮ ਚਲਾਉਣ ਦੇ ਹੁਕਮ

ਜਲੰਧਰ, 16 ਸਤੰਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਅੱਜ ਨਗਰ ਨਿਗਮ ਜਲੰਧਰ, ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਜ਼ਿਲ੍ਹੇ ਵਿੱਚ ਵੈਕਟਰ ਬੋਰਨ ਡਿਸੀਜਿਜ਼ (ਮੱਛਰ ਜਾਂ ਕੀਟ ਕਾਰਨ ਫੈਲਣ ਵਾਲੀਆਂ ...

ਪੂਰੀ ਖ਼ਬਰ »

ਡਿਪਸ ਵਿਖੇ ਬੱਚਿਆਂ 'ਚ ਤਰਕਪੂਰਨ ਸੋਚ ਪੈਦਾ ਕਰਨ ਲਈ ਕਰਵਾਈ ਗਤੀਵਿਧੀ

ਜਲੰਧਰ, 16 ਸਤੰਬਰ (ਰਣਜੀਤ ਸਿੰਘ ਸੋਢੀ)- ਵਿਦਿਆਰਥੀਆਂ ਦੀ ਪੜ੍ਹਾਈ 'ਚ ਦਿਲਚਸਪੀ ਵਧਾਉਣ ਤੇ ਉਨ੍ਹਾਂ ਦੀ ਤਰਕਪੂਰਨ ਅਤੇ ਵਿਸ਼ਲੇਸ਼ਣਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਡਿੱਪਸ ਸੰਸਥਾਵਾਂ 'ਚ 'ਲਰਨਿੰਗ ਬਾਏ ਡੂਇੰਗ ਐਸਪੈਰਿਮੈਂਟ' ਗਤੀਵਿਧੀ ਕਰਵਾਈ ਗਈ | ਕੋਵਿਡ ਦੇ ...

ਪੂਰੀ ਖ਼ਬਰ »

ਐੱਸ.ਪੀ. ਸਿਟੀ ਸੁਹੇਲ ਮੀਰ ਨੇ ਮੇਹਰ ਚੰਦ ਬਹੁਤਕਨੀਕੀ ਕਾਲਜ ਦਾ ਕੀਤਾ ਦੌਰਾ

ਜਲੰਧਰ, 16 ਸਤੰਬਰ (ਰਣਜੀਤ ਸਿੰਘ ਸੋਢੀ)- ਨੌਜਵਾਨ ਪੁਲਿਸ ਅਫ਼ਸਰ ਸੁਹੇਲ ਕਾਸਿਮ ਮੀਰ, ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਜਲੰਧਰ ਨੇ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦਾ ਦੌਰਾ ਕੀਤਾ ਤੇ ਕਾਲਜ ਦੀ ਅਚੀਵਮੈਂਟ ਗੈਲਰੀ ਦਾ ਉਦਘਾਟਨ ਕੀਤਾ | ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ 26 ਤੋਂ-ਡੀ.ਸੀ.

ਜਲੰਧਰ 16 ਸਤੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ 26 ਸਤੰਬਰ ਤੋਂ ਚਲਾਈ ਜਾ ਰਹੀ ਤਿੰਨ ਦਿਨਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ...

ਪੂਰੀ ਖ਼ਬਰ »

ਜਲੰਧਰ ਦੀਆਂ 5 ਮਹਿਲਾ ਕ੍ਰਿਕਟ ਖਿਡਾਰਨਾਂ ਦੀ ਪੰਜਾਬ ਟੀਮ 'ਚ ਚੋਣ

ਜਲੰਧਰ, 16 ਸਤੰਬਰ (ਸਾਬੀ)- ਪੀ.ਸੀ.ਏ. ਦੀ ਮਹਿਲਾ ਚੋਣ ਕਮੇਟੀ ਨੇ ਪੰਜਾਬ ਰਾਜ ਮਹਿਲਾ ਅੰਡਰ 19 ਸਾਲ ਕ੍ਰਿਕਟ ਚੈਂਪੀਅਨਸ਼ਿਪ ਜੋ 28 ਸਤੰਬਰ ਤੋਂ ਜੈਪੁਰ ਵਿਖੇ ਬੀ.ਸੀ.ਸੀ.ਆਈ ਵੱਲੋਂ ਅੰਡਰ 19ਸਾਲ ਵਨ ਡੇ ਸੀਮਤ ਓਵਰ ਦੇ ਵਿਚ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਹਿੱਸਾ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਫ਼ੈਸ਼ਨ ਵਿਭਾਗ ਨੇ ਲਗਾਈ ਮਾਸਕ ਪ੍ਰਦਰਸ਼ਨੀ

ਜਲੰਧਰ, 16 ਸਤੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਮਿੱਠੂ ਬਸਤੀ ਸਥਿਤ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਨੇ ਇਨੋਵੇਟਿਵ ਮਾਸਕ ਮੇਕਿੰਗ ਮੁਕਾਬਲੇ ਕਰਵਾਏ ਤੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਾਈ, ਜਿਸ ਵਿਚ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਬੀ.ਐਸ.ਐੱਫ. ਇੰਟਰ ਫਰੰਟੀਅਰ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 16 ਸਤੰਬਰ (ਸਾਬੀ)- ਫਰੰਟੀਅਰ ਹੈਡਕੁਆਟਰ ਬੀ.ਐਸ.ਐੱਫ ਜਲੰਧਰ ਵਲੋਂ ਕਰਵਾਈ ਜਾ ਰਹੀ ਇੰਟਰ ਫਰੰਟੀਅਰ ਜਿਮਨਾਸਟਿਕ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ ਹੋਈ | ਇਸ ਚੈਂਪੀਅਨਸ਼ਿਪ ਦੇ ਵਿਚ ਬੀ.ਐਸ.ਐੱਫ ਦੇ 11 ਫਰੰਟੀਅਰਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ | ਇਸ ...

ਪੂਰੀ ਖ਼ਬਰ »

ਆਰ.ਟੀ.ਆਈ. ਤਹਿਤ ਜਾਣਕਾਰੀ ਨਹੀਂ ਦੇ ਰਿਹਾ ਨਿਗਮ-ਯਾਦਵ

ਜਲੰਧਰ, 16 ਸਤੰਬਰ (ਸ਼ਿਵ)- ਭਾਜਪਾ ਦੇ ਮੀਤ ਪ੍ਰਧਾਨ ਸੂਬੇਦਾਰ ਸਿੰਘ ਯਾਦਵ ਨੇ ਕਿਹਾ ਹੈ ਕਿ ਖੇਤਰ ਦੇ ਇਕ ਵਿਅਕਤੀ ਰਾਜੀਵ ਪੁੱਤਰ ਚੰਦੂ ਰਾਮ ਨਿਵਾਸੀ ਗਲੀ ਨੰਬਰ-4 ਨੇ ਵਾਰਡ ਨੰਬਰ 78 ਵਿਚ ਨਿਊ ਰਤਨ ਨਗਰ ਗਲੀ ਨੰਬਰ 4 ਦੇ ਕੋਲ ਕੱਟੀ ਗਈ ਨਾਜਾਇਜ਼ ਕਾਲੋਨੀ 26 ਜੂਨ ਨੂੰ ...

ਪੂਰੀ ਖ਼ਬਰ »

ਮਾਸਟਰ ਪਲਾਨ ਤਹਿਤ ਢਾਹੀਆਂ ਨਾਜਾਇਜ਼ ਉਸਾਰੀਆਂ ਮੁੜ ਬਣਨੀਆਂ ਸ਼ੁਰੂ

ਜਲੰਧਰ, 16 ਸਤੰਬਰ (ਸ.ਰ.)- ਮੈਕਡੋਨਲਡ ਤੋਂ ਖੇੜਾ-ਜਮਸ਼ੇਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਉਸਾਰੀਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਮਾਸਟਰ ਪਲਾਨ ਤਹਿਤ ਇਸ ਸੜਕ ਦੇ ਦੋਵੇਂ ਪਾਸੇ 100-100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ, ਪਰ ਇਸ ਦੇ ...

ਪੂਰੀ ਖ਼ਬਰ »

ਹੇਮਕੁੰਟ ਪਬਲਿਕ ਸਕੂਲ ਵਿਖੇ ਬਿੱਲਾ ਵੰਡ ਸਮਾਗਮ

ਜਲੰਧਰ, 16 ਸਤੰਬਰ (ਰਣਜੀਤ ਸਿੰਘ ਸੋਢੀ)- ਹੇਮਕੁੰਟ ਪਬਲਿਕ ਸਕੂਲ ਪਠਾਨਕੋਟ ਰੋਡ ਜਲੰਧਰ ਵਿਖੇ ਤਿੰਨ ਸਦਨਾਂ ਮਹਾਰਾਜਾ ਰਣਜੀਤ ਸਿੰਘ ਹਾਊਸ, ਸ਼ਹੀਦ ਭਗਤ ਸਿੰਘ ਹਾਊਸ ਤੇ ਭਾਈ ਵੀਰ ਸਿੰਘ ਹਾਊਸ ਦੇ ਵਿਦਿਆਰਥੀਆਂ 'ਚ ਬਿੱਲਾ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਸ਼ੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX