ਤਾਜਾ ਖ਼ਬਰਾਂ


ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  7 minutes ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  36 minutes ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  55 minutes ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
6 ਫਰਵਰੀ ਨੂੰ ਪ੍ਰਧਾਨ ਮੰਤਰੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਕਰਨਗੇ ਸਮਰਪਿਤ
. . .  32 minutes ago
ਨਵੀਂ ਦਿੱਲੀ, 4 ਫਰਵਰੀ- ਰੱਖਿਆ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਾਕੁਰੂ ਵਿਖੇ ਐਚ.ਏ.ਐਲ ਦੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 615 ਏਕੜ ਜ਼ਮੀਨ ਵਿਚ ਫ਼ੈਲੀ ਗ੍ਰੀਨਫ਼ੀਲਡ ਹੈਲੀਕਾਪਟਰ ਫੈਕਟਰੀ ਦੇਸ਼ ਦੀਆਂ ਸਾਰੀਆਂ...
ਜੰਮੂ-ਕਸ਼ਮੀਰ: ਗੁਲਮਰਗ ਵਿਚ ਆਇਆ ਬਰਫ਼ੀਲਾ ਤੂਫ਼ਾਨ
. . .  about 1 hour ago
ਸ੍ਰੀਨਗਰ, 4 ਫਰਵਰੀ- ਅੱਜ ਸਵੇਰੇ ਗੁਲਮਰਗ ਦੇ ਅਫ਼ਰਾਵਾਤ ਇਲਾਕੇ ’ਚ ਬਰਫ਼ ਦਾ ਤੂਫਾਨ ਆ ਗਿਆ। ਇਸ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬਾਰਾਮੁਲਾ ਪੁਲਿਸ ਨੇ ਦੱਸਿਆ ਕਿ ਨੋਟੀਫ਼ਾਈ ਖ਼ੇਤਰ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਖ਼ੇਤਰ ਵਿਚ ਕਿਸੇ...
ਜੋਸ਼ੀਮੱਠ ਦੀ ਤਰ੍ਹਾਂ ਜੰਮੂ ਦੇ ਡੋਡਾ ਵਿਚ ਘਰਾਂ ’ਚ ਪਈਆਂ ਤਰੇੜਾਂ
. . .  about 1 hour ago
ਸ੍ਰੀਨਗਰ, 4 ਫਰਵਰੀ- ਭਾਰਤੀ ਭੂ-ਵਿਗਿਆਨ ਸਰਵੇਖਣ ਦੇ ਵਿਗਿਆਨੀਆਂ ਦੀ ਟੀਮ ਨੇ ਜੋਸ਼ੀਮਠ ਵਰਗੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਡੋਡਾ ਦਾ ਦੌਰਾ ਕੀਤਾ ਜਿੱਥੇ ਕੁਝ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਡਿਪਟੀ ਕਮਿਸ਼ਨਰ ਪਾਲ ਮਹਾਜਨ ਨੇ ਦੱਸਿਆ ਕਿ ਕੁੱਲ 19 ਘਰਾਂ ਵਿਚ ਤਰੇੜਾਂ ਆ ਗਈਆਂ ਹਨ। ਭਾਰਤੀ ਭੂ-ਵਿਗਿਆਨ...
ਅੱਜ ਵਿਸ਼ਵ ਕੈਂਸਰ ਦਿਵਸ
. . .  about 2 hours ago
ਅੱਜ ਵਿਸ਼ਵ ਕੈਂਸਰ ਦਿਵਸ
ਤ੍ਰਿਪੁਰਾ ਚੋਣਾਂ: ਮੁੱਖ ਮੰਤਰੀ ਮਾਨਿਕ ਸਾਹਾ ਵਲੋਂ ਘਰ-ਘਰ ਪ੍ਰਚਾਰ ਸ਼ੁਰੂ
. . .  about 2 hours ago
ਅਗਰਤਲਾ, 4 ਫਰਵਰੀ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਅੱਜ ਅਗਰਤਲਾ ਦੇ ਮਟ੍ਰਿਪੱਲੀ ਅਤੇ ਕਾਲੀ ਟਿੱਲਾ ਖ਼ੇਤਰਾਂ ਵਿਚ ਘਰ-ਘਰ ਪ੍ਰਚਾਰ ਅਭਿਆਨ ਸ਼ੁਰੂ...
ਕਾਂਗਰਸ ਆਗੂ ਦਿਗਵਿਜੇ ਸਿੰਘ ਮਾਣਹਾਨੀ ਕੇਸ ਵਿਚ ਜ਼ਿਲ੍ਹਾ ਅਦਾਲਤ ’ਚ ਹੋਏ ਪੇਸ਼
. . .  about 3 hours ago
ਭੋਪਾਲ, 4 ਫਰਵਰੀ- ਕਾਂਗਰਸ ਆਗੂ ਦਿਗਵਿਜੇ ਸਿੰਘ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਵੀ.ਡੀ. ਸ਼ਰਮਾ ਵਲੋਂ ਦਾਇਰ ਮਾਣਹਾਨੀ ਦੇ ਕੇਸ ਦੇ ਸੰਬੰਧ ਵਿਚ ਭੋਪਾਲ ਦੀ ਇਕ ਜ਼ਿਲ੍ਹਾ...
ਮਾਨ ਸਰਕਾਰ ਨੇ ਅੰਗਰੇਜ਼ੀ ਵਿਚ ਚਿੱਠੀ ਲਿੱਖ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਦਿੱਤਾ ਫ਼ਰਮਾਨ
. . .  about 3 hours ago
ਚੰਡੀਗੜ੍ਹ, 4 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਨੇ ਅੰਤਰ ਰਾਸ਼ਟਰੀ ਭਾਸ਼ਾ ਦਿਵਸ ਦੇ ਮੱਦੇ ਨਜ਼ਰ ਅੰਗਰੇਜ਼ੀ ਵਿਚ ਪੱਤਰ ਲਿਖ ਕੇ ਬੜੇ ਸਖ਼ਤ ਆਦੇਸ਼ ਦਿੱਤੇ ਹਨ ਕਿ ਪੰਜਾਬ ਭਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਇਮਾਰਤਾਂ ਉੱਪਰ ਬੋਰਡ ਪੰਜਾਬੀ ਵਿਚ ਲਿਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਇਸ ਲਈ ਸਾਰਿਆਂ ਤੋਂ ਸਹਿਯੋਗ ਦੀ ਮੰਗ...
ਆਈ.ਬੀ ਨਿਰਦੇਸ਼ਕ ਦੀ ਰਿਹਾਇਸ਼ ’ਤੇ ਤਾਇਨਾਤ ਏ.ਐਸ.ਆਈ ਨੇ ਖ਼ੁਦ ਨੂੰ ਮਾਰੀ ਗੋਲੀ
. . .  about 3 hours ago
ਨਵੀਂ ਦਿੱਲੀ, 4 ਫਰਵਰੀ- ਦਿੱਲੀ ਵਿਚ ਆਈ.ਬੀ. ਡਾਇਰੈਕਟਰ ਦੀ ਰਿਹਾਇਸ਼ ’ਤੇ ਤਾਇਨਾਤ ਸੀ.ਆਰ.ਪੀ.ਐਫ਼ ਦੇ ਏ.ਐਸ.ਆਈ. ਰਾਜੇਸ਼ ਕੁਮਾਰ ਨੇ ਕੱਲ੍ਹ ਸ਼ਾਮ ਕਥਿਤ ਤੌਰ ’ਤੇ ਆਪਣੀ ਸਰਵਿਸ ਗਨ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਮੌਕੇ ਤੋਂ ਕੋਈ ਸੁਸਾਈਡ ਨੋਟ...
ਸੰਤ ਸਮਾਜ ਦੇ ਸੀਨੀਅਰ ਆਗੂ ਸੰਤ ਬਾਬਾ ਮੱਖਣ ਸਿੰਘ ਦਾ ਦਿਹਾਂਤ
. . .  about 3 hours ago
ਅੰਮ੍ਰਿਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)- ਸੰਤ ਸਮਾਜ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਸੰਪ੍ਰਦਾਇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ, ਕਟੜਾ ਕਰਮ ਸਿੰਘ ਦੇ ਮੁਖੀ ਸੰਤ ਬਾਬਾ ਮੱਖਣ ਸਿੰਘ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਮਿਲੀ ਹੈ। ਡੇਰੇ ਦੇ ਜਥੇਦਾਰ ਭਾਈ ਹਰਵਿੰਦਰ ਸਿੰਘ ਗੋਲਡੀ ਨੇ ਦੱਸਿਆ...
ਕਰਨਾਟਕ ਚੋਣਾਂ 2023: ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ ਅੰਨਾਮਲਾਈ ਨੂੰ ਨਿਯੁਕਤ ਕੀਤਾ ਸਹਿ-ਇੰਚਾਰਜ
. . .  about 4 hours ago
ਨਵੀਂ ਦਿੱਲੀ, 4 ਫਰਵਰੀ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਆਉਣ ਵਾਲੀਆਂ ਕਰਨਾਟਕ ਚੋਣਾਂ 2023 ਲਈ ਭਾਜਪਾ ਦਾ ਇੰਚਾਰਜ ਅਤੇ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ ਅੰਨਾਮਲਾਈ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਬਾਲ ਵਿਆਹ ਮਾਮਲੇ 'ਚ 2,170 ਵਿਅਕਤੀ ਗ੍ਰਿਫ਼ਤਾਰ
. . .  about 5 hours ago
ਅਸਾਮ, 4 ਫਰਵਰੀ - ਅਸਾਮ ਪੁਲਿਸ ਨੇ ਅੱਜ ਸਵੇਰ ਤੱਕ ਬਾਲ ਵਿਆਹ ਨਾਲ ਸੰਬੰਧਿਤ ਮਾਮਲਿਆਂ 'ਚ ਸ਼ਾਮਿਲ 2,170 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈ.ਜੀ.ਪੀ. ਲਾਅ ਐਂਡ ਆਰਡਰ ਅਤੇ ਅਸਾਮ ਪੁਲਿਸ ਦੇ ਬੁਲਾਰੇ...
ਨਕੋਦਰ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ
. . .  about 5 hours ago
ਅੰਮ੍ਰਿਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)- 4 ਫਰਵਰੀ 1986 ਨੂੰ ਹੋਏ ਨਕੋਦਰ ਗੋਲੀ ਕਾਂਡ ਦੇ 4 ਸ਼ਹੀਦਾਂ ਦੀ ਯਾਦ ਵਿਚ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੰਬੰਧਿਤ ਪਰਿਵਾਰਾਂ ਵਲੋਂ ਸ੍ਰੀ ਅਖੰਡ ਪਾਠ...
ਭਾਜਪਾ ਪੂਰੇ ਭਾਰਤ ’ਚ 4 ਅਤੇ 5 ਫਰਵਰੀ ਨੂੰ ਇਕ ਮੇਗਾ ਬਜਟ ਕਰੇਗੀ ਲਾਂਚ
. . .  about 5 hours ago
ਭਾਜਪਾ ਪੂਰੇ ਭਾਰਤ ’ਚ 4 ਅਤੇ 5 ਫਰਵਰੀ ਨੂੰ ਇਕ ਮੇਗਾ ਬਜਟ ਕਰੇਗੀ ਲਾਂਚ
ਤੰਜਾਵੁਰ ਜ਼ਿਲ੍ਹੇ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਕੂਲ ਅਤੇ ਕਾਲਜ ਬੰਦ
. . .  about 6 hours ago
ਤਾਮਿਲਨਾਡੂ, 4 ਫਰਵਰੀ-ਜ਼ਿਲ੍ਹਾ ਕੁਲੈਕਟਰ, ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ 'ਚ ਭਾਰੀ ਮੀਂਹ ਦੇ ਮੱਦੇਨਜ਼ਰ, ਜ਼ਿਲ੍ਹੇ 'ਚ ਸਕੂਲ ਅਤੇ ਕਾਲਜ ਸ਼ਨੀਵਾਰ ਨੂੰ ਬੰਦ ਰਹਿਣਗੇ।
ITA ਨੇ ਭਾਰਤੀ ਜਿਮਨਾਸਟ ਦੀਪਾ ਕਰਮਾਕਰ 'ਤੇ 21 ਮਹੀਨਿਆਂ ਲਈ ਲਗਾਈ ਪਾਬੰਦੀ
. . .  about 4 hours ago
ਨਵੀਂ ਦਿੱਲੀ, 4 ਫਰਵਰੀ - ਅੰਤਰਰਾਸ਼ਟਰੀ ਟੈਸਟਿੰਗ ਏਜੰਸੀ ਨੇ ਭਾਰਤੀ ਜਿਮਨਾਸਟ ਦੀਪਾ ਕਰਮਾਕਰ 'ਤੇ 21 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ...
ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ
. . .  about 4 hours ago
ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ
⭐ਮਾਣਕ-ਮੋਤੀ⭐
. . .  about 7 hours ago
⭐ਮਾਣਕ-ਮੋਤੀ⭐
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਚਾਰ ਅੰਤਰ-ਰਾਜੀ ਹਥਿਆਰਾਂ ਦੇ ਗਰੋਹ ਦਾ ਕੀਤਾ ਪਰਦਾਫਾਸ਼
. . .  1 day ago
ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  1 day ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  1 day ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਅੱਸੂ ਸੰਮਤ 553

ਖੰਨਾ / ਸਮਰਾਲਾ

ਡੇਹਲੋਂ ਨੇੜੇ ਅਲੀ ਦਾ ਸ਼ਹਿਰ ਨਾਮੀ ਡੇਰੇ ਅੰਦਰ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ-ਪਰਿਵਾਰ ਵਲੋਂ ਕਤਲ ਦਾ ਦੋਸ਼

ਡੇਹਲੋਂ, 18 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਡੇਹਲੋਂ- ਸਾਹਨੇਵਾਲ ਸੜਕ ਸਥਿਤ ਬਾੜੀ ਚੌਂਕ ਘਵੱਦੀ ਨੇੜੇ ਪਿਛਲੇ ਲੰਮੇ ਸਮੇਂ ਤੋਂ ਲੋਕ ਚਰਚਾ 'ਚ ਰਹੇ 'ਅਲੀ ਦਾ ਸ਼ਹਿਰ' ਨਾਮਕ ਡੇਰੇ ਅੰਦਰ ਇਕ ਨੌਜਵਾਨ ਦੀ ਸ਼ੱਕੀ ...

ਪੂਰੀ ਖ਼ਬਰ »

ਸਾਲੀ ਨਾਲ ਪ੍ਰੇਮ ਸਬੰਧਾਂ ਦੇ ਚੱਲਦਿਆਂ ਰਾਜੂ ਸਿੰਘ ਦਾ ਸਾਂਢੂ ਨੇ ਕੀਤਾ ਕਤਲ

ਮਾਛੀਵਾੜਾ ਸਾਹਿਬ, 18 ਸਤੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਪੁਲਿਸ ਵਲੋਂ 4 ਮਹੀਨੇ ਪਹਿਲਾਂ ਗੁੰਮਸ਼ੁਦਾ ਹੋਏ ਰਾਜੂ ਸਿੰਘ ਨੂੰ ਕਤਲ ਕਰਨ ਦੇ ਦੋਸ਼ 'ਚ ਕਾਬੂ ਕੀਤੇ ਉਸਦੇ ਸਾਂਢੂ ਤੇਜਿੰਦਰ ਸਿੰਘ ਗੋਲਡੀ ਦੀ ਨਿਸ਼ਾਨਦੇਹੀ 'ਤੇ ਮਿ੍ਤਕ ਦੀ ਖੇਤਾਂ 'ਚ ਦੱਬੀ ਲਾਸ਼ ...

ਪੂਰੀ ਖ਼ਬਰ »

ਨਵੇਂ ਲੱਗੇ ਡੀ.ਐੱਸ.ਪੀ. ਪਾਇਲ ਦਵਿੰਦਰ ਕੁਮਾਰ ਅੱਤਰੀ ਦਾ ਵਿਸ਼ੇਸ਼ ਸਨਮਾਨ

ਦੋਰਾਹਾ, 18 ਸਤੰਬਰ (ਮਨਜੀਤ ਸਿੰਘ ਗਿੱਲ)-ਪਾਇਲ ਦੇ ਨਵੇਂ ਲੱਗੇ ਡੀ.ਐਸ.ਪੀ ਦਵਿੰਦਰ ਕੁਮਾਰ ਅੱਤਰੀ ਦੇ ਸਨਮਾਨ ਸਬੰਧੀ ਬਲਾਕ ਸੰਮਤੀ ਦਫ਼ਤਰ ਦੋਰਾਹਾ ਵਿਖੇ ਇਲਾਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਆਗੂਆਂ ਇੱਕ ਇਕੱਤਰਤਾ ਪ੍ਰਦੇਸ਼ ਕਾਂਗਰਸ ਦੇ ਜਨਰਲ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹੇ ਸਮੇਤ 2 ਕਾਬੂ

ਖੰਨਾ, 18 ਸਤੰਬਰ (ਮਨਜੀਤ ਧੀਮਾਨ)-ਖੰਨਾ ਪੁਲਿਸ ਨੇ 315 ਬੋਰ ਤੇ ਇਕ ਵਰਨਾ ਕਾਰ ਸਮੇਤ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਖੰਨਾ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਹਰਵਿੰਦਰ ਸਿੰਘ ਗਸ਼ਤ ਦੌਰਾਨ ਸ਼ੱਕੀ ...

ਪੂਰੀ ਖ਼ਬਰ »

ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣ ਕੇ ਕੀਤਾ ਨਿਪਟਾਰਾ

ਦੋਰਾਹਾ, 18 ਸਤੰਬਰ (ਜਸਵੀਰ ਝੱਜ)-ਹਲਕਾ ਪੱਧਰ ਦੀ ਬਿਜਲੀ ਪੰਚਾਇਤ ਪਾਇਲ ਸ/ਡ ਅਧੀਨ ਦੋਰਾਹਾ ਮੰਡਲ ਵਿਖੇ ਖਪਤਕਾਰਾਂ ਦੀ ਸ਼ਿਕਾਇਤਾਂ ਸੁਣਨ ਲਈ ਅਤੇ ਮੌਕੇ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਬਿਜਲੀ ਨਿਵਾਰਨ ਕੈਂਪ ਲਗਾਇਆ ਗਿਆ¢ ਸਰਕਲ ਖੰਨਾ ਤੋਂ ਡਿਪਟੀ ਚੀਫ਼ ...

ਪੂਰੀ ਖ਼ਬਰ »

ਅਧਿਆਪਕਾਂ ਦਾ ਧਰਨਾ 13ਵੇਂ ਦਿਨ ਵਿਚ ਦਾਖ਼ਲ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਦੇ ਸੱਦੇ 'ਤੇ ਏ ਐੱਸ ਕਾਲਜ, ਖੰਨਾ ਦੇ ਅਧਿਆਪਕ 6 ਸਤੰਬਰ ਰੋਜ਼ਾਨਾ ਦੋ ਪੀਰੀਅਡਾਂ ਲਈ ਕਾਲਜ ਕੈਂਪਸ ਵਿਚ ਧਰਨੇ 'ਤੇ ਬੈਠੇ ਹਨ¢ ਪੀ.ਸੀ.ਸੀ.ਟੀ.ਯੂ. ...

ਪੂਰੀ ਖ਼ਬਰ »

ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਲੁਧਿਆਣਾ ਪੱਛਮੀ ਤੋਂ ਵਿਧਾਨ ਸਭਾ ਦੀ ਟਿਕਟ ਮਿਲਣ 'ਤੇ ਹਾਈਕਮਾਂਡ ਦਾ ਧੰਨਵਾਦ

ਮਲੌਦ, 18 ਸਤੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਤੇ ਪੰਥਕ ਸਫ਼ਾਂ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਪੱਛਮੀ ਤੋਂ ਵਿਧਾਨ ਸਭਾ ਦੀ ਟਿਕਟ ਮਿਲਣ 'ਤੇ ਪਾਰਟੀ ਪ੍ਰਧਾਨ ...

ਪੂਰੀ ਖ਼ਬਰ »

ਕੈਪਟਨ ਦੀ ਹਮਾਇਤ ਵਿਚ ਜ਼ਿਲ੍ਹਾ ਕਾਂਗਰਸ ਦੇ ਉੱਪ ਪ੍ਰਧਾਨ ਘੁਲਾਲ ਵਲੋਂ ਅਸਤੀਫ਼ਾ

ਸਮਰਾਲਾ, 18 ਸਤੰਬਰ (ਗੋਪਾਲ ਸੋਫ਼ਤ)-ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਉਨ੍ਹਾਂ ਦੇ ਸਮਰਥਕਾਂ ਦੇ ਅਸਤੀਫ਼ੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ | ਇਸੇ ਕੜੀ ਵਜੋਂ ਜ਼ਿਲ੍ਹਾ ਕਾਂਗਰਸ ਦੇ ਉੱਪ ...

ਪੂਰੀ ਖ਼ਬਰ »

ਕਾਰ ਦੀ ਲਪੇਟ ਵਿਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ

ਖੰਨਾ, 18 ਸਤੰਬਰ (ਮਨਜੀਤ ਧੀਮਾਨ)-ਕਾਰ ਦੀ ਲਪੇਟ ਵਿਚ ਆਉਣ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ੂ ਦਿੱਤੇ ਬਿਆਨਾਂ ਵਿਚ ਸ਼ਿਕਾਇਤ ਕਰਤਾ ...

ਪੂਰੀ ਖ਼ਬਰ »

ਸਮਰਾਲਾ ਵਿਖੇ ਲੁਧਿਆਣੇ ਜ਼ਿਲ੍ਹੇ ਦੇ ਸਮੂਹ ਸ਼ੈਲਰਜ ਮਾਲਕਾਂ ਦੀ ਮੀਟਿੰਗ ਕੱਲ੍ਹ

ਸਮਰਾਲਾ, 18 ਸਤੰਬਰ (ਗੋਪਾਲ ਸੋਫਤ)-ਜ਼ਿਲ੍ਹਾ ਲੁਧਿਆਣਾ ਦੇ ਸਮੂਹ ਰਾਈਸ ਸ਼ੈਲਰਜ ਮਾਲਕਾਂ ਦੀ ਇਕ ਜ਼ਰੂਰੀ ਮੀਟਿੰਗ 20 ਸਤੰਬਰ ਨੂੰ ਰੋਇਲ ਕੈਸਟ ਪੈਲੇਸ ਘੁਲਾਲ ਨੇੜੇ ਨੀਲੋਂ ਪੁਲ ਵਿਖੇ ਸਵੇਰੇ 11 ਵਜੇ ਬੁਲਾਈ ਗਈ ਹੈ ¢ ਸਥਾਨਕ ਰਾਈਸ ਸ਼ੈਲਰਜ ਐਸੋਸੀਏਸ਼ਨ ਦੇ ਪ੍ਰਧਾਨ ...

ਪੂਰੀ ਖ਼ਬਰ »

ਹਲਕਾ ਖੰਨਾ ਤੋਂ 'ਆਪ' ਦੀ ਟਿਕਟ ਲਈ ਤਕੜੇ ਦਾਅਵੇਦਾਰ ਵਜੋਂ ਲੋਕਾਂ ਵਿਚ ਵਿਚਰ ਰਹੇ ਨੇ ਹਰਜੀਤ ਜਟਾਣਾ

ਬੀਜਾ, 18 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਘਰ-ਘਰ ਹੋਕਾ ਦੇਣ ਵਾਲੇ ਤੇ ਸੂਬੇ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ...

ਪੂਰੀ ਖ਼ਬਰ »

ਇੰਜੀ. ਢਿੱਲੋਂ ਤੇ ਡਿਪਟੀ ਚੀਫ਼ ਇੰਜੀ. ਸੋਮਲ ਦੀ ਅਗਵਾਈ ਵਿਚ ਬਿਜਲੀ ਪੰਚਾਇਤ ਲੱਗੀ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਪੀ.ਐੱਸ.ਪੀ.ਸੀ.ਐੱਲ. ਦੇ ਉੱਪ ਮੰਡਲ ਦਫ਼ਤਰ ਚਾਵਾ ਵਿਖੇ ਸਰਕਲ ਪੱਧਰ ਦੀ ਬਿਜਲੀ ਪੰਚਾਇਤ ਲਗਾਈ ਗਈ | ਜਿਸ ਵਿਚ ਪੀ.ਐੱਸ.ਪੀ.ਸੀ.ਐੱਲ. ਸੰਚਾਲਨ ਹਲਕਾ ਖੰਨਾ ਦੇ ਡਿਪਟੀ ਚੀਫ਼ ਇੰਜੀਨੀਅਰ ਇੰਜੀ.ਹਿੰਮਤ ਸਿੰਘ ਢਿੱਲੋਂ ਅਤੇ ਸੀਨੀਅਰ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਵਲੋਂ 14ਵੇਂ ਗੁਰਮਤਿ ਸਮਾਗਮ ਪੋਸਟਰ ਜਾਰੀ

ਪਾਇਲ, 18 ਸਤੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਮਹਾਨ ਗੁਰਮਤਿ ਸਮਾਗਮ 24, 25 ਸਤੰਬਰ ਸ਼ਾਮ 7 ਤੋਂ ਰਾਤ 11 ਵਜੇ ਨੂੰ ਦਾਣਾ ਮੰਡੀ ਪਾਇਲ ਵਿਖੇ ਕਰਵਾਇਆ ...

ਪੂਰੀ ਖ਼ਬਰ »

ਕੈਪਟਨ ਨੂੰ ਬੇਇੱਜ਼ਤ ਕਰਨਾ ਮੰਦਭਾਗਾ- ਸੋਹੀਆਂ

ਮਲੌਦ, 18 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਇਕ ਬਜ਼ੁਰਗ ਸਿਆਸਤਦਾਨ ਸੀ, ਜਿਸਨੰੂ ਹਾਈਕਮਾਂਡ ਵਲੋਂ ਬੇਇੱਜ਼ਤ ਕਰਨਾ ਇਕ ਮੰਦਭਾਗਾ ਫ਼ੈਸਲਾ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਬੀਰ ਸਿੰਘ ...

ਪੂਰੀ ਖ਼ਬਰ »

ਲਾਂਸ ਨਾਇਕ ਵਜੋਂ ਸੇਵਾ ਮੁਕਤ ਸੰਦੀਪ ਦਾ ਖੰਨਾ ਪੁੱਜਣ 'ਤੇ ਸਵਾਗਤ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਫ਼ੌਜ 'ਚ ਲੈਸ ਨਾਇਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਲਾਂਸ ਨਾਇਕ ਸੰਦੀਪ ਕੁਮਾਰ ਦਾ ਖੰਨਾ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸੰਦੀਪ ਕੁਮਾਰ ਪਿੰਡ ਗੜ੍ਹੀ ਤਰਖਾਣਾ ਦਾ ਰਹਿਣ ਵਾਲਾ ਨੌਜਵਾਨ ਭਾਰਤੀ ਫ਼ੌਜ 'ਚ 26 ਨਵੰਬਰ 2005 'ਚ ਭਰਤੀ ਹੋਇਆ ਸੀ | ਉਹ ਐੱਸ. ਆਈ. ਏ. ਰਾਜੀਵ ਕੁਮਾਰ ਰੀਡਰ ਡੀ. ਐੱਸ. ਪੀ. ਸੀ. ਆਈ. ਡੀ. ਖੰਨਾ ਦਾ ਭਰਾ ਹੈ | ਇਸ ਮੌਕੇ ਸੰਦੀਪ ਕੁਮਾਰ ਦੇ ਪਿਤਾ ਸੁਰਿੰਦਰ ਕੁਮਾਰ, ਮਾਤਾ ਜੀਵਨ ਰਾਣੀ, ਐੱਸ. ਆਈ. ਗੁਰਵੰਤ ਸਿੰਘ ਸੀ. ਆਈ. ਡੀ. ਖੰਨਾ, ਏ. ਐੱਸ. ਆਈ. ਹਰਪ੍ਰੀਤ ਸਿੰਘ ਸੀ. ਆਈ. ਡੀ. ਖੰਨਾ ਤੇ ਐੱਸ. ਆਈ. ਏ. ਰਾਜੀਵ ਕੁਮਾਰ ਸੀ. ਆਈ. ਡੀ. ਖੰਨਾ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੈਪਟਨ ਨੂੰ ਜ਼ਲੀਲ ਹੋਣ ਦਾ ਅਹਿਸਾਸ ਹੁਣ ਹੋਇਆ-ਇਕੋਲਾਹਾ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐੱਸ.ਪੀ.) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਰਾਜਪਾਲ ਨੂੰ ਦਿੱਤੇ ਅਸਤੀਫ਼ੇ ...

ਪੂਰੀ ਖ਼ਬਰ »

ਏ.ਐੱਸ. ਸਕੂਲ ਵਿਖੇ ਨੈਸ਼ਨਲ ਅਚੀਵਮੈਂਟ ਸਰਵੇਖਣ-2021 ਲਈ ਲਗਾਇਆ ਛੇ ਰੋਜ਼ਾ ਸਿਖਲਾਈ ਕੈਂਪ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ. ਪ੍ਰਾਇਮਰੀ ਸਕੂਲ ਖੰਨਾ ਵਿਖੇ ਨੈਸ਼ਨਲ ਅਚੀਵਮੈਂਟ ਸਰਵੇ-2021 ਲਈ ਲਗਾਇਆ ਗਿਆ ਛੇ ਰੋਜ਼ਾ ਸਿਖਲਾਈ ਕੈਂਪ ਅੱਜ ਸਮਾਪਤ ਹੋ ਗਿਆ¢ ਕੈਂਪ ਦੇ ਆਖ਼ਰੀ ਦਿਨ ਵੱਖ ਵੱਖ ਸਕੂਲਾਂ ਤੋਂ ਪੁੱਜੇ ਹਿੰਦੀ ਅਧਿਆਪਕਾਂ ਅਤੇ ਮੁਖੀਆਂ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨਾਲ ਡੀ.ਐੱਸ.ਪੀ. ਦਾ ਵਤੀਰਾ ਨਿੰਦਾਜਨਕ-ਜਤਿੰਦਰਪਾਲ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਸਰਕਲ ਖੰਨਾ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਨੇ ਬੀਤੇ ਕੱਲ੍ਹ ਕਿਸਾਨ ਨੇਤਾਵਾਂ ਨਾਲ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਦੇ ਵਰਤਾਵੇ ਦੀ ਨਿੰਦਾ ਕਰਦਿਆਂ ਕਿਹਾ ਕਿ ਡੀ.ਐੱਸ.ਪੀ. ਮੱਲ੍ਹੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜੰਡਾਲੀ ਕਰ ਰਹੇ ਹਨ ਸ਼ਾਨਦਾਰ ਕੰਮ- ਸੋਨੀ, ਰਸੂਲੜਾ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਅੱਜ ਖੰਨਾ ਵਿਚ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਕਿਤਾਬ ਬਾਜਾਰ ਲੁਧਿਆਣਾ ਨਾਲ ਲੱਗਦੀ ਪਾਰਕਿੰਗ ਅੱਜ 75 ਲੱਖ ਰੁਪਏ ਦੀ ਬੋਲੀ ਤੇ ਚੜੀ | ਜਦੋਂ ਕਿ ਪਿਛਲੀ ਵਾਰ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਬਣਿਆ ਰਸਮੀ ਤੌਰ 'ਤੇ ਸਰਕਾਰੀ ਕਾਲਜ

ਮਾਛੀਵਾੜਾ ਸਾਹਿਬ, 18 ਸਤੰਬਰ (ਮਨੋਜ ਕੁਮਾਰ)-ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਕਿਸੇ ਸਮੇਂ ਅਨੁਸ਼ਾਸਨਤਮਕ ਉਦਾਹਰਨ ਪੇਸ਼ ਕਰਨ ਵਾਲਾ ਨੈਸ਼ਨਲ ਕਾਲਜ ਫ਼ਾਰ ਵੂਮੈਨ ਅੱਜ ਪੂਰਨ ਰੂਪ ਵਿਚ ਰਸਮੀ ਤੌਰ 'ਤੇ ਸਰਕਾਰੀ ਕਾਲਜ ਬਣ ਗਿਆ | ਹਾਲਾਂਕਿ ਇਸ ਸਰਕਾਰੀ ਪੜਾਅ ਲਈ ਅਜੇ ...

ਪੂਰੀ ਖ਼ਬਰ »

ਪੀ. ਐੱਨ. ਬੀ. ਰਿਟਾਇਰਜ਼ ਐਸੋਸੀਏਸ਼ਨ ਖੰਨਾ ਦੀ ਮੀਟਿੰਗ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੀ. ਐੱਨ. ਬੀ. ਰਿਟਾਇਰਜ਼ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਵਿਚ ਰਿਟਾਇਰ ਮੈਂਬਰਾਂ ਦੇ ਪਰਿਵਾਰ ਨਾਲ ਸਬੰਧਿਤ ਮੈਂਬਰਾਂ ਦੇ ਅਕਾਲ ਚਲਾਣਾ ਕਰਨ ਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਐਸੋਸੀਏਸ਼ਨ ਦੇ ਸੈਕਟਰੀ ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਸਾਹਨੇਵਾਲ ਵਿਖੇ ਸਫ਼ਾਈ ਪੰਦ੍ਹਰਵਾੜਾ ਮਨਾਇਆ

ਸਾਹਨੇਵਾਲ, 18 ਸਤੰਬਰ (ਹਰਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਮਨਾਈ ਗਈ 15 ਰੋਜ਼ਾ 'ਸਵੱਛਤਾ ਮੁਹਿੰਮ' ਦੇ ਸੱਦੇ ਦਾ ਭਰਪੂਰ ਹੁੰਗਾਰਾ ਭਰਦੇ ਹੋਏ ਸੈਕਰਡ ਹਾਰਟ ਕਾਨਵੈਂਟ ਸੀਨੀ. ਸੈਕੰ. ਸਕੂਲ ਸਾਹਨੇਵਾਲ ਵਿਖੇ ਸਫ਼ਾਈ ਪੰਦ੍ਹਰਵਾੜਾ ਮਨਾਇਆ ਗਿਆ | ਪ੍ਰਬੰਧਕਾਂ ...

ਪੂਰੀ ਖ਼ਬਰ »

ਪ੍ਰਾਈਵੇਟ ਬਿਲਡਿੰਗ ਕੰਟੈੱ੍ਰਕਟਰ ਐਸੋਸੀਏਸ਼ਨ ਨੇ ਵਿਸ਼ਵਕਰਮਾ ਮੰਦਰ 'ਚ ਮਨਾਇਆ ਵਿਸ਼ਵਕਰਮਾ ਪੂਜਾ ਦਿਵਸ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪ੍ਰਾਈਵੇਟ ਬਿਲਡਿੰਗ ਕੰਟੈੱ੍ਰਕਟਰ ਐਸੋਸੀਏਸ਼ਨ ਖੰਨਾ ਵਲੋਂ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਤੇ ਜਨਰਲ ਸਕੱਤਰ ਪ੍ਰਕਾਸ਼ ਚੰਦ ਧੀਮਾਨ ਦੀ ਅਗਵਾਈ ਵਿਚ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ 19ਵਾਂ ਵਿਸ਼ਵਕਰਮਾ ਪੂਜਾ ਦਿਵਸ ...

ਪੂਰੀ ਖ਼ਬਰ »

ਕਿਸਾਨ ਮੋਰਚੇ ਵਲੋਂ ਰਾਜਨੀਤਕ ਪਾਰਟੀਆਂ ਨੂੰ ਚਿਹਰੇ ਬਦਲਣ ਦੀ ਥਾਂ ਲੋਕ ਵਿਰੋਧੀ ਨੀਤੀਆਂ ਬਦਲਣ ਦੀ ਸਲਾਹ

ਡੇਹਲੋਂ, 18 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਚੱਲ ਰਹੇ ਲਗਾਤਾਰ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਜਮਹੂਰੀ ਕਿਸਾਨ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਭੁਚਾਲ ਦਾ ਹਲਕਾ ਦਾਖਾ 'ਚ ਝਟਕਾ! ਭੈਣੀ ਵਲੋਂ ਤਿੱਖੀ ਬਿਆਨਬਾਜ਼ੀ

ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅੱਜ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਪਦ ਤੋਂ ਅਸਤੀਫ਼ਾ ਦੇਣ ਬਾਅਦ ਉਨ੍ਹਾਂ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ...

ਪੂਰੀ ਖ਼ਬਰ »

ਇਲੀਟ ਅਕੈਡਮੀ ਮੁੱਲਾਂਪੁਰ ਰਾਹੀਂ ਕੋਚਿੰਗ ਲੈ ਕੇ ਹਰਪ੍ਰੀਤ ਨੇ 7.5 ਬੈਂਡ ਲਏ

ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਤੇ ਸਾਹਨੇਵਾਲ ਸ਼ਹਿਰ 'ਚ ਇਲੀਟ ਇੰਟਰਨੈਸ਼ਨਲ ਅਕੈਡਮੀ (ਈ.ਆਈ.ਏ.) ਰਾਹੀਂ ਆਈਲੈਟਸ ਟੈਸਟ ਲਈ ਕੋਚਿੰਗ ਲੈ ਕੇ ਵਿਦਿਆਰਥੀ ਸ਼ਾਨਦਾਰ ਬੈਂਡ ਹਾਸਲ ਕਰ ਰਹੇ ਹਨ | ਆਈਲੈਟਸ ਕੋਚਿੰਗ ਤੇ ਨੈਨੀ ਕੋਰਸ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਮੰਜਾਲੀ ਕਲਾਂ ਦੀ ਵਿਦਿਆਰਥਣ ਅੱਵਲ ਰਹੀ

ਬੀਜਾ, 18 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75ਵੇਂ ਦਿਵਸ ਤੇ ਗੀਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ¢ ਜਿਸ ਵਿਚ ਸਰਕਾਰੀ ਮਿਡਲ ਸਕੂਲ ਮੰਜਾਲੀ ਕਲਾਂ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਮੋਹਣ ਸਿੰਘ ਮੰਜਾਲੀ ਕਲਾਂ ਨੇ ਤਹਿਸੀਲ ...

ਪੂਰੀ ਖ਼ਬਰ »

ਏ. ਐੱਸ. ਕਾਲਜ ਵਿਚ ਓਰੀਜਨ ਸਾਫਟਵੇਅਰ ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਖੰਨਾ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਅੱਜ ਓਰੀਜਨ ਸੌਫਟਵੇਅਰ ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ¢ ਇਸ ਵਰਕਸ਼ਾਪ ਵਿਚ ਬੀ. ਐੱਸ. ਸੀ. ਨਾਨ-ਮੈਡੀਕਲ ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਕਰੀਬ 90 ...

ਪੂਰੀ ਖ਼ਬਰ »

ਲੱਖਾ ਰੌਣੀ ਨੇ ਨੌਜਵਾਨਾਂ ਨੂੰ ਕ੍ਰਿਕਟ ਕਿੱਟ ਦਿੱਤੀ

ਜੌੜੇਪੁਲ ਜਰਗ, 18 ਸਤੰਬਰ (ਪਾਲਾ)- ਪੰਜਾਬ ਐਗਰੋ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਲੱਖਾ ਰੌਣੀ ਨੇ ਅੱਜ ਵਿਧਾਇਕ ਲਖਵੀਰ ਸਿੰਘ ਪਾਇਲ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦਿੱਤੀ ਜਾਂਦੀ ...

ਪੂਰੀ ਖ਼ਬਰ »

ਸਟੇਟ ਅਵਾਰਡੀ ਮਾ. ਨਵਜੋਤ ਸ਼ਰਮਾ ਦਾ ਸਨਮਾਨ

ਮਲੌਦ, 18 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਮਿਡਲ ਸਕੂਲ ਗੋਸਲ ਦੇ ਮੁਖੀ ਨਵਜੋਤ ਸ਼ਰਮਾ ਨੂੰ ਰਾਜ ਪੁਰਸਕਾਰ ਮਿਲਣ ਤੇ ਯੂਥ ਸਪੋਰਟਸ ਕਲੱਬ ਗੋਸਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੋਸਲ ਪ੍ਰਕਾਸ਼ਨ ਦੇ ਮਾਲਕ ਗੁਰਦੀਪ ਸਿੰਘ ਵਲੋਂ ਕਿਤਾਬਾਂ ਦਾ ...

ਪੂਰੀ ਖ਼ਬਰ »

ਬੇਦੀ ਦੀ ਅਗਵਾਈ 'ਚ 'ਲਿਪ' ਨੇਤਾ ਭਾਜਪਾ 'ਚ ਸ਼ਾਮਿਲ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਭਾਜਪਾ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਜ਼ਿਲ੍ਹਾ ਖੰਨਾ ਵਿਖੇ ਗੁਰਦੀਪ ਸਿੰਘ ਬਾਠ ਜੋ ਕਿ ਕੌਂਸਲ ਚੋਣਾਂ 'ਚ ਲੋਕ ਇਨਸਾਫ਼ ਪਾਰਟੀ ਦੇ ...

ਪੂਰੀ ਖ਼ਬਰ »

ਕਿਸ਼ਨਪੁਰਾ ਐਗਰੀਕਲਚਰਲ ਸੁਸਾਇਟੀ ਲਿਮਟਿਡ ਕਿਸ਼ਨਪੁਰਾ ਦੀ ਪ੍ਰਬੰਧਕ ਕਮੇਟੀ ਦੀ ਚੋਣ

ਮਲੌਦ, 18 ਸਤੰਬਰ (ਸਹਾਰਨ ਮਾਜਰਾ)-ਇਤਿਹਾਸਕ ਨਗਰ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਦੀ ਕਿਸ਼ਨਪੁਰਾ ਐਗਰੀਕਲਚਰਲ ਸੁਸਾਇਟੀ ਲਿਮਟਿਡ ਕਿਸ਼ਨਪੁਰਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਮੌਕੇ ਨਗਰ ਦੇ ਅਗਾਂਹਵਧੂ ਨੌਜਵਾਨ ਸਰਪੰਚ ਬਲਵੰਤ ਸਿੰਘ ਦੇ ...

ਪੂਰੀ ਖ਼ਬਰ »

ਨਰਸਰੀ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ

ਮਲੌਦ, 18 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੁਰਿੰਦਰਪਾਲ ਸਿੰਘ ਗਿੱਲ ਯੂ. ਐੱਸ. ਏ. ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਵਿਖੇ ਨਰਸਰੀ ਜਮਾਤ ਦੇ ਸਾਰੇ 22 ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ | ਵਰਦੀਆਂ ਵੰਡਣ ਦੀ ਰਸਮ ਸੁਰਿੰਦਰਪਾਲ ਦੇ ਪਿਤਾ ਮੇਜਰ ...

ਪੂਰੀ ਖ਼ਬਰ »

ਏ. ਐੱਸ. ਕਾਲਜ ਫ਼ਾਰ ਵੁਮੈਨ ਵਿਖੇ ਓਜ਼ੋਨ ਦਿਵਸ ਮਨਾਇਆ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)- ਐਂਗਲੋ ਸੰਸਕ੍ਰਿਤ ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਹੇਠ ਚੱਲ ਰਹੇ ਏ. ਐੱਸ. ਕਾਲਜ ਫ਼ਾਰ ਵੁਮੈਨ ਖੰਨਾ ਵਿਖੇ ਅੱਜ ਅਰਥ ਸ਼ਾਸਤਰ ਵਿਭਾਗ ਵਲੋਂ ਓਜ਼ੋਨ ਦਿਵਸ ਮਨਾਇਆ ਗਿਆ | ਇਹ ਦਿਵਸ ਕਾਲਜ ਪਿੰ੍ਰਸੀਪਲ ਡਾ. ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬੁੱਲੇਪੁਰ ਵਿਚ ਮਨਾਇਆ ਗਿਆ ਹਿੰਦੀ ਦਿਵਸ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜੇ ਸਰਕਾਰੀ ਹਾਈ ਸਕੂਲ ਬੁੱਲੇਪੁਰ ਵਿਚ ਸਕੂਲ ਹੈੱਡ ਮਾਸਟਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਿੰਦੀ ਅਧਿਆਪਕ ਵਿਨੋਦ ਕੁਮਾਰ ਵਲੋਂ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਿ ਕਿ੍ਸ਼ਨ ...

ਪੂਰੀ ਖ਼ਬਰ »

ਪਸ਼ੂ ਖ਼ੁਰਾਕ ਤਿਆਰ ਕਰਨ ਵਾਲੀ ਮਸ਼ੀਨਰੀ ਦਾ ਨਿਰਮਾਣ ਕਰਨ ਵਾਲੇ ਅਦਾਰੇ ਦਾ ਟਿੱਲੂ ਵਲੋਂ ਉਦਘਾਟਨ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਪਸ਼ੂ ਖ਼ੁਰਾਕ ਤਿਆਰ ਕਰਨ ਵਾਲੀ ਮਸ਼ੀਨਰੀ ਦਾ ਨਿਰਮਾਣ ਕਰਨ ਵਾਲੇ ਅਦਾਰੇ ਜੇ. ਐੱਸ. ਪੇਲੇਟੀ ਟੈਕਨਾਲੌਜੀ ਅਮਲੋਹ ਰੋਡ ਖੰਨਾ ਦਾ ਉਦਘਾਟਨ ਇਲਾਕੇ ਦੇ ਉੱਘੇ ਅਕਾਲੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ...

ਪੂਰੀ ਖ਼ਬਰ »

ਬਲਵੰਤ ਰਾਮ ਪੱਪੂ ਦੇ ਵੱਡੇ ਭਰਾ ਮੇਵਾ ਰਾਮ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਮਲੌਦ, 18 ਸਤੰਬਰ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਵੈੱਲਫੇਅਰ ਕਲੱਬ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਬਲਵੰਤ ਰਾਮ ਪੱਪੂ ਮਾਡਲ ਟਾਊਨ ਨੂੰ ਦੇ ਵੱਡੇ ਭਰਾਤਾ ਅਤੇ ਕੁਲਵਿੰਦਰ ਰਾਮ ਦੇ ਪਿਤਾ ਮੇਵਾ ਰਾਮ ਦੇ ...

ਪੂਰੀ ਖ਼ਬਰ »

ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਸ਼ਾਹਪੁਰ

ਪਾਇਲ, 18 ਸਤੰਬਰ (ਰਾਜਿੰਦਰ ਸਿੰਘ)-ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਦੇ ਦਰਬਾਰ ਸਾਹਿਬ ਅੰਦਰ ਇਕ ਸਿਰ ਫਿਰੇ ਵਲੋਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਗਿਆ ਹੈ¢ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਸਾਬਕਾ ਜ਼ਿਲ੍ਹਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ...

ਪੂਰੀ ਖ਼ਬਰ »

ਜਨਾਬ ਦਿਲਬਰ ਮੁਹੰਮਦ ਖਾਨ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਟ

ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਦੇ ਮਾਤਾ ਸਰਦਾਰਾਂ ਬੇਗਮ ਦੇ ਸ਼ਰਧਾਂਜਲੀ ਸਮਾਗਮ ਵਿਚ ਉੱਘੇ ਸਿਆਸੀ, ਸਮਾਜ ਸੇਵੀ ਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਅਤੇ ...

ਪੂਰੀ ਖ਼ਬਰ »

ਵਿਧਾਇਕ ਲੱਖਾ ਵਲੋਂ ਪਿੰਡ ਜੱਲ੍ਹਾ ਲਈ 10.5 ਲੱਖ ਦਾ ਚੈੱਕ ਭੇਟ

ਪਾਇਲ, 18 ਸਤੰਬਰ (ਰਾਜਿੰਦਰ ਸਿੰਘ)-ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਪਿੰਡ ਜੱਲ੍ਹਾ ਦੇ 22 ਗਰੀਬ ਪਰਿਵਾਰਾਂ ਦੇ ਘਰਾਂ ਦੀ ਮੁਰੰਮਤ ਲਈ ਅਤੇ ਛੱਤ ਬਦਲਣ ਸਮੇਤ 5.50 ਲੱਖ , 3 ਲੱਖ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਲਈ ਅਤੇ 2 ਲੱਖ ਰੁਪਏ ਖੇਡ ਸਟੇਡੀਅਮ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX