ਤਾਜਾ ਖ਼ਬਰਾਂ


‘ਬੀਟਿੰਗ ਦਾ ਰਿਟਰੀਟ’ ਸਮਾਰੋਹ ਭਲਕੇ ਕੀਤਾ ਜਾਵੇਗਾ ਆਯੋਜਿਤ
. . .  4 minutes ago
ਨਵੀਂ ਦਿੱਲੀ, 28 ਜਨਵਰੀ- ‘ਬੀਟਿੰਗ ਦਾ ਰਿਟਰੀਟ’ ਸਮਾਰੋਹ 2023 ਵਿਜੇ ਚੌਕ ਨਵੀਂ ਦਿੱਲੀ ਵਿਖੇ 29 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਕਲਾਸੀਕਲ ਰਾਗਾਂ ’ਤੇ ਆਧਾਰਿਤ 29 ਧੁਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ...
ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਮੌਤ
. . .  16 minutes ago
ਨਵੀਂ ਦਿੱਲੀ, 28 ਜਨਵਰੀ- ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਮੁਜ਼ਾਹਿਦੀਨ ਦੇ ਸੰਚਾਲਕ ਸ਼ਹਿਜ਼ਾਦ ਅਹਿਮਦ ਦੀ ਅੱਜ ਏਮਜ਼ ਦਿੱਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਉਸ ਨੂੰ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਹੱਤਿਆ ਅਤੇ ਹੋਰ ਅਧਿਕਾਰੀਆਂ ’ਤੇ ਹਮਲਾ ਕਰਨ ਲਈ 2008 ਦੇ ਬਾਟਲਾ ਹਾਊਸ...
ਕਾਠਮੰਡੂ: ਸਿਸਟਮ ਵਿਚ ਖ਼ਰਾਬੀ ਕਾਰਨ ਸਾਰੀਆਂ ਫ਼ਲਾਈਟਾਂ ਰੋਕੀਆਂ
. . .  13 minutes ago
ਕਾਠਮੰਡੂ, 28 ਜਨਵਰੀ- ਨਿਪਾਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖ਼ਰਾਬੀ ਕਾਰਨ ਕਾਠਮੰਡੂ ਵਿਚ ਸਾਰੀਆਂ ਉਡਾਣਾਂ ਤ੍ਰਿਭੁਵਨ ਹਵਾਈ ਅੱਡੇ ’ਤੇ ਰੋਕ ਦਿੱਤੀਆਂ ਗਈਆਂਣ ਹਨ।
ਤ੍ਰਿਪੁਰਾ ਚੋਣਾਂ- ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  39 minutes ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਤ੍ਰਿਪੁਰਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਪਿ੍ਰਅੰਕਾ ਗਾਂਧੀ ਵਾਡਰਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਿਮਾਚਲ ਦੇ ਮੁੱਖ ਮੰਤਰੀ...
ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਵਲੋਂ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮੇਟੀ ਦਾ ਗਠਨ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਯੂਨੀਵਰਸਿਟੀ ਦੇ ਵੀ.ਸੀ. ਨੇ ਅਨੁਸ਼ਾਸਨ ਲਾਗੂ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਵਿਸ਼ੇਸ਼ ਤੌਰ ’ਤੇ 27 ਜਨਵਰੀ ਨੂੰ ਪ੍ਰਬੰਧਿਤ ਬੀ.ਬੀ.ਸੀ. ਦਸਤਾਵੇਜ਼ੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੀ ਜਾਂਚ ਕਰ ਸਕਦੀ...
ਨਿਪਾਲ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ
. . .  about 1 hour ago
ਕਾਠਮੰਡੂ, 28 ਜਨਵਰੀ- ਨਿਪਾਲ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਨਿਪਾਲ ਦਾ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੇ ਅਧਿਕਾਰ ਖ਼ੇਤਰ ਵਿਚ ਰਹੇਗਾ। ਇਹ ਫ਼ੈਸਲਾ ਰਬੀ ਲਾਮਿਛਨੇ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਬਰਖ਼ਾਸਤ...
ਪਿ੍ਅੰਕਾ ਗਾਂਧੀ ਵਾਡਰਾ ਹੋਈ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ
. . .  about 1 hour ago
ਸ੍ਰੀਨਗਰ, 28 ਜਨਵਰੀ- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿਚ ਜਾਰੀ ਹੈ। ਇਸ ਵਿਚ ਅੱਜ ਕਾਂਗਰਸ ਦੀ ਜਨਰਲ ਸੈਕਟਰੀ ਪਿ੍ਅੰਕਾ ਗਾਂਧੀ ਵਾਡਰਾ ਵੀ ਸ਼ਾਮਿਲ ਹੋਈ।
ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰੇ- ਮੁੱਖ ਮੰਤਰੀ
. . .  about 2 hours ago
ਭੋਪਾਲ, 28 ਜਨਵਰੀ- ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਹਾਦਸੇ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਸਥਾਨਕ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ’ਚ ਭਾਰਤੀ ਹਵਾਈ ਸੈਨਾ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ
ਜਹਾਜ਼ ਹਾਦਸੇ ਵਿਚ ਇਕ ਪਾਇਲਟ ਗੰਭੀਰ ਜ਼ਖ਼ਮੀ- ਭਾਰਤੀ ਹਵਾਈ ਫ਼ੌਜ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਭਾਰਤੀ ਹਵਾਈ ਫ਼ੌਜ ਵਲੋਂ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ਾਂ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਜਹਾਜ਼ ਰੁਟੀਨ ਸੰਚਾਲਨ ਉਡਾਣ ਸਿਖਲਾਈ ਮਿਸ਼ਨ ’ਤੇ ਸਨ। ਇਸ ਵਿਚ ਸ਼ਾਮਿਲ 3 ਪਾਇਲਟਾਂ ਵਿਚੋਂ ਇਕ ਨੂੰ ਘਾਤਕ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ...
ਨਿਊਜ਼ੀਲੈਂਡ ਵਿਚ ਮੀਂਹ ਕਾਰਨ 3 ਲੋਕਾਂ ਦੀ ਮੌਤ
. . .  about 2 hours ago
ਵੈਲਿੰਗਟਨ, 28 ਜਨਵਰੀ- ਨਿਊਜ਼ੀਲੈਂਡ ਵਿਚ ਮੀਂਹ ਕਾਰਨ ਆਏ ਹੜ੍ਹ ਵਿਚ ਹੋਏ ਨੁਕਸਾਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਇਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉਨ੍ਹਾਂ ਐਮਰਜੈਂਸੀ ਸੇਵਾਵਾਂ ਨਾਲ ਆਪਣੀ ਮੀਟਿੰਗ ਤੋਂ ਬਾਅਦ ...
ਸਾਨੂੰ ਆਪਣੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ, ਸੱਭਿਅਤਾ ਅਤੇ ਸੱਭਿਆਚਾਰ ’ਤੇ ਮਾਣ- ਪ੍ਰਧਾਨ ਮੰਤਰੀ
. . .  about 2 hours ago
ਸੂਰਤ, 28 ਜਨਵਰੀ- ਰਾਜਸਥਾਨ ਦੇ ਭੀਲਵਾੜਾ ਵਿਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬਧੋਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ, ਸੱਭਿਅਤਾ ਅਤੇ ਸੱਭਿਆਚਾਰ ’ਤੇ ਮਾਣ ਹੈ। ਸੰਸਾਰ ਦੀਆਂ ਕਈ ਸੱਭਿਅਤਾਵਾਂ ਸਮੇਂ ਦੇ ਨਾਲ ਖ਼ਤਮ ਹੋ ਗਈਆਂ। ਭਾਰਤ ਨੂੰ ਭੂਗੋਲਿਕ, ਸੱਭਿਆਚਾਰਕ, ...
ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਵਾਲਾ ਨਾਬਾਲਗ ਕਾਬੂ
. . .  about 2 hours ago
ਮਹਾਰਾਸ਼ਟਰ, 28 ਜਨਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਇਕ ਨਾਬਾਲਗ ਲੜਕੇ ਨੂੰ 5 ਸਾਲ ਦੀ ਬੱਚੀ ਨਾਲ ਜਬਰ ਜਨਹਾ ਕਰਨ ਦੇ ਦੋਸ਼ ਵਿਚ ਹਿਰਾਸਤ ’ਚ ਲਿਆ ਗਿਆ ਅਤੇ ਆਈ.ਪੀ.ਸੀ. ਅਤੇ ਪੋਕਸੋ ਦੇ ਤਹਿਤ ਮਾਮਲਾ ਦਰਜ ਕਰ ਉਸ ਨੂੰ ਨਾਬਾਲਗ ਸੁਧਾਰ ਕੇਂਦਰ ਭੇਜ ਦਿੱਤਾ ਗਿਆ। ਨਾਗਪੜਾ ਪੁਲਿਸ...
ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
. . .  about 3 hours ago
ਫਗਵਾੜਾ, 28 ਜਨਵਰੀ- ਫਗਵਾੜਾ ਹੁਸ਼ਿਆਰਪੁਰ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਬਰਨਾਲਾ ਇਲਾਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਰੋਡ ’ਤੇ ਇਕ ਕਾਰ ਬੇਕਾਬੂ...
ਤ੍ਰਿਪੁਰਾ ਚੋਣਾਂ: ਕਾਂਗਰਸ ਨੇ ਐਲਾਨੇ 17 ਉਮੀਦਵਾਰ
. . .  1 minute ago
ਨਵੀਂ ਦਿੱਲੀ, 28 ਜਨਵਰੀ- ਕਾਂਗਰਸ ਨੇ ਆਗਾਮੀ ਤ੍ਰਿਪੁਰਾ ਚੋਣਾਂ ਲਈ 17 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਸੁਦੀਪ ਰਾਏ ਬਰਮਨ ਨੂੰ ਅਗਰਤਲਾ ਤੋਂ ਉਮੀਦਵਾਰ ਐਲਾਨਿਆ...
ਬਿਹਾਰ ਪੁਲਿਸ ਦੀ ਮਾਓਵਾਦੀਆਂ ਵਿਰੁੱਧ ਸਖ਼ਤ ਕਾਰਵਾਈ, ਵੱਡੀ ਮਾਤਰਾ ਵਿਚ ਹਥਿਆਰ ਜ਼ਬਤ- ਸੀ.ਆਰ.ਪੀ.ਐਫ਼
. . .  about 3 hours ago
ਪਟਨਾ, 28 ਜਨਵਰੀ- ਬਿਹਾਰ ਪੁਲਿਸ ਨੇ ਮਾਓਵਾਦੀਆਂ ਦੇ ਖ਼ਿਲਾਫ਼ ਤਿੱਖੀ ਕਾਰਵਾਈ ਵਿਚ 162 ਆਈ.ਈ.ਡੀ. ਲਗਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਵਲੋਂ ਮਾਓਵਾਦੀ ਪ੍ਰਭਾਵਿਤ ਖ਼ੇਤਰਾਂ ਵਿਚ ਹੋਰ ਗੋਲਾ ਬਾਰੂਦ ਤੇ ਹਥਿਆਰ ਬਰਾਮਦ ਕਰਨ ਲਈ ਕਾਰਵਾਈਆਂ ਜਾਰੀ ਹਨ। ਸੀ.ਆਰ.ਪੀ.ਐਫ਼ ...
ਰੱਖਿਆ ਮੰਤਰੀ ਵਲੋਂ ਵਾਪਰੇ ਜਹਾਜ਼ ਹਾਦਸਿਆਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ- ਰੱਖਿਆ ਸੂਤਰ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਸੁਖੋਈ-30 ਅਤੇ ਮਿਰਾਜ 2000 ਜਹਾਜ਼ ਜੋ ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਹਾਦਸਾਗ੍ਰਸਤ ਹੋ ਗਏ, ਸੰਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਅਤੇ ਆਈ.ਏ.ਐਫ਼. ਮੁੱਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਦੇ ਸੰਪਰਕ ਵਿਚ ਹਨ। ਹਵਾਲੀ ਸੈਨਾ ਮੁੱਖੀ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ...
ਤ੍ਰਿਪੁਰਾ ਚੋਣਾਂ: ਭਾਜਪਾ ਨੇ ਐਲਾਨੇ 48 ਉਮੀਦਵਾਰ
. . .  about 3 hours ago
ਨਵੀਂ ਦਿੱਲੀ, 28 ਜਨਵਰੀ- ਤ੍ਰਿਪੁਰਾ ਵਿਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਕੁੱਲ 60 ਸੀਟਾਂ ’ਚੋਂ 48 ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਾਕੀ ਰਹਿੰਦੇ 12 ਉਮੀਦਵਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਮੁੱਖ ਮੰਤਰੀ ਡਾ. ਮਾਨਿਕ ਸਾਹਾ ਕਸਬਾ ...
ਲੜਾਕੂ ਜਹਾਜ਼ ਹਾਦਸਾ: ਆਈ.ਏ.ਐਫ਼. ਕੋਰਟ ਆਫ਼ ਇਨਕੁਆਇਰੀ ਵਲੋਂ ਜਾਂਚ ਸ਼ੁਰੂ
. . .  about 3 hours ago
ਭੋਪਾਲ, 28 ਜਨਵਰੀ- ਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਸੁਖੋਈ-20 ਵਿਚ 2 ਪਾਇਲਟ ਅਤੇ ਮਿਰਾਜ-2000 ਵਿਚ ਇਕ ਪਾਇਲਟ ਸੀ। ਆਈ.ਏ.ਐਫ਼. ਕੋਰਟ ਆਫ਼ ਇਨਕੁਆਇਰੀ ਇਹ ਪਤਾ ਲਗਾ ਰਹੀ ਹੈ ਕਿ ਕੀ ਇਹ ਮੱਧ-ਹਵਾਈ ਟੱਕਰ ਸੀ ਜਾਂ ਨਹੀਂ। ਸ਼ੁਰੂਆਤੀ ਰਿਪੋਰਟਾਂ...
ਰਾਜਸਥਾਨ ਦੇ ਭਰਤਪੁਰ ਵਿਚ ਇਕ ਚਾਰਟਰਡ ਜਹਾਜ਼ ਹਾਦਸਾਗ੍ਰਸਤ
. . .  about 3 hours ago
ਸੂਰਤ, 28 ਜਨਵਰੀ- ਰਾਜਸਥਾਨ ਦੇ ਭਰਤਪੁਰ ਵਿਚ ਇਕ ਚਾਰਟਰਡ ਜਹਾਜ਼ ਕਰੈਸ਼ ਹੋ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਲੜਾਕੂ ਜਹਾਜ਼ ਸੁਖੋਈ-30 ਅਤੇ ਮਿਰਾਜ 2000 ਹਾਦਸਾਗ੍ਰਸਤ
. . .  about 3 hours ago
ਭੋਪਾਲ, 28 ਜਨਵਰੀ- ਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ। ਹੋਰ ਵੇਰਵਿਆਂ ਦੀ ਉਡੀਕ ਹੈ। ਖ਼ੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ...
ਸ਼ਰਾਬ ਤਸਕਰਾਂ ਵਲੋਂ ਪੁਲਿਸ ’ਤੇ ਹਮਲਾ
. . .  about 3 hours ago
ਪਟਨਾ, 28 ਜਨਵਰੀ- ਮਸੂਮ ਗੰਜ ’ਚ ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵਾਪਿਸ ਪਰਤ ਰਹੇ ਛਪਰਾ ’ਚ ਇਕ ਪੁਲਿਸ ਪਾਰਟੀ ’ਤੇ ਸ਼ਰਾਬ ਤਸਕਰਾਂ ਨੇ ਹਮਲਾ ਕਰ ਦਿੱਤਾ। ਪੁਲਿਸ ਪਾਰਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਤਸਕਰਾਂ ਨੇ ਸਾਨੂੰ ਪੁੱਛਿਆ ਕਿ ਅਸੀਂ ਉਨ੍ਹਾਂ ਨੂੰ ਕਿੱਥੇ ਲੈ ਜਾ ਰਹੇ ਹਾਂ ਅਤੇ ਅਸੀਂ ਕੌਣ ਹਾਂ। ਇਸ ਤੋਂ ਬਾਅਦ...
ਝਾਰਖੰਡ ਦੇ ਮੁੱਖ ਮੰਤਰੀ ਨੇ ਧਨਬਾਦ ਦੇ ਕਲੀਨਿਕ 'ਚ ਅੱਗ ਲੱਗਣ ਨਾਲ ਹੋਈਆਂ ਮੌਤਾਂ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 5 hours ago
ਝਾਰਖੰਡ, 28 ਜਨਵਰੀ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਧਨਬਾਦ ਦੇ ਆਰਸੀ ਹਾਜ਼ਰਾ ਮੈਮੋਰੀਅਲ ਹਸਪਤਾਲ ਦੇ ਰਿਹਾਇਸ਼ੀ ਕੰਪਲੈਕਸ 'ਚ ਅੱਗ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ..
ਅਮਰੀਕਾ: ਰਾਜਨੀਤੀ ਮਾਮਲਿਆਂ ਦੇ ਰਾਜ ਦੀ ਅੰਡਰ ਸੈਕਟਰੀ ਆਫ਼ ਸਟੇਟ ਵਿਕਟੋਰੀਆ ਦਾ ਨੂਲੈਂਡ ਦਾ ਦੌਰਾ
. . .  about 5 hours ago
ਵਾਸ਼ਿੰਗਟਨ, 28 ਜਨਵਰੀ-ਰਾਜਨੀਤਿਕ ਮਾਮਲਿਆਂ ਲਈ ਸੰਯੁਕਤ ਰਾਜ ਦੀ ਅੰਡਰ ਸੈਕਟਰੀ ਆਫ ਸਟੇਟ ਵਿਕਟੋਰੀਆ ਨੂਲੈਂਡ 28 ਜਨਵਰੀ ਤੋਂ 3 ਫਰਵਰੀ ਤੱਕ ਨੇਪਾਲ, ਭਾਰਤ, ਸ਼੍ਰੀਲੰਕਾ ਅਤੇ ਕਤਰ ਦੀ ਯਾਤਰਾ ਕਰੇਗੀ।
ਧਨਬਾਦ ਦੇ ਹਾਜ਼ਰਾ ਕਲੀਨਿਕ 'ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
. . .  about 5 hours ago
ਝਾਰਖੰਡ, 28 ਜਨਵਰੀ-ਧਨਬਾਦ ਦੇ ਇੱਕ ਹਸਪਤਾਲ ਦੇ ਰਿਹਾਇਸ਼ੀ ਕੰਪਲੈਕਸ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਡਾਕਟਰ, ਉਸ ਦੀ ਪਤਨੀ ਅਤੇ ਘਰੇਲੂ ਨੌਕਰ ਸ਼ਾਮਿਲ ਹਨ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ੁਰੂ, ਅਵੰਤੀਪੋਰਾ 'ਚ ਮਹਿਬੂਬਾ ਮੁਫ਼ਤੀ ਹੋਈ ਸ਼ਾਮਿਲ
. . .  about 5 hours ago
ਸ਼੍ਰੀਨਗਰ, 28 ਜਨਵਰੀ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਤੋਂ ਮੁੜ ਸ਼ੁਰੂ ਹੋਈ ਹੈ। ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਵੀ ਰਾਹੁਲ ਗਾਂਧੀ ਨਾਲ ਇਸ ਯਾਤਰਾ 'ਚ ਸ਼ਾਮਿਲ ਹੋਈ।
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਅੱਸੂ ਸੰਮਤ 553

ਕਪੂਰਥਲਾ / ਫਗਵਾੜਾ

ਪੰਜਾਬ ਨਿਰਮਾਣ ਤਹਿਤ 9 ਪਿੰਡਾਂ ਦੇ ਵਿਕਾਸ ਕੰਮਾਂ ਲਈ 1 ਕਰੋੜ 68 ਲੱਖ ਰੁਪਏ ਦੇ ਚੈੱਕ ਦਿੱਤੇ

ਸੁਲਤਾਨਪੁਰ ਲੋਧੀ, 18 ਸਤੰਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਤੇ ਯੂਥ ਆਗੂ ਜਸਕਰਨ ਸਿੰਘ ਚੀਮਾ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਪੇਂਡੂ ਖੇਤਰਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਵੇਗੀ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 18 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਸਰਕਾਰ ਵਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਸ਼ਬਦ ਰਾਣਾ ਗੁਰਜੀਤ ਸਿੰਘ ਕਾਂਗਰਸੀ ...

ਪੂਰੀ ਖ਼ਬਰ »

ਨੌਜਵਾਨ ਨੇ ਗੁਆਂਢੀ ਲੜਕੇ ਨੂੰ ਚਾਕੂ ਮਾਰ ਕੇ ਕੀਤਾ ਜ਼ਖ਼ਮੀ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਉਂਕਾਰ ਨਗਰ ਵਿਖੇ ਇੱਕ ਗੁਆਂਢੀ ਨੇ ਆਪਣੇ ਹੀ ਗੁਆਂਢੀ ਦੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਕੀਤਾ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ

ਕਪੂਰਥਲਾ, 18 ਸਤੰਬਰ (ਸਡਾਨਾ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਹੇਠ ਯੂਥ ਕਾਂਗਰਸ ਦੇ ਬੁਲਾਰੇ ਜਸਪ੍ਰੀਤ ਸਹਿਗਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਬੇਰੁਜ਼ਗਾਰੀ ਦਿਵਸ ਤੇ ਮਹਿੰਗਾਈ ਦਿਵਸ ਵਜੋਂ ...

ਪੂਰੀ ਖ਼ਬਰ »

ਥੋੜ੍ਹੀ ਜਿਹੀ ਸਾਵਧਾਨੀ ਤੇ ਸਵੱਛਤਾ ਡੇਂਗੂ ਤੋਂ ਬਚਾ ਸਕਦੀ ਹੈ-ਡਾ. ਜਸਵਿੰਦਰ ਕੁਮਾਰੀ

ਢਿਲਵਾਂ, 18 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿਲਵਾਂ ਡਾ. ਜਸਵਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਬਲਾਕ ਢਿਲਵਾਂ ਅਧੀਨ ਪੈਂਦੇ ਕਈ ਪਿੰਡਾਂ 'ਚ ਹੈਲਥ ਸੁਪਰਵਾਈਜ਼ਰ ਅਤੇ ਮੇਲ ਵਰਕਰਾਂ ਵੱਲੋਂ ਡੇਂਗੂ ਦੀ ਰੋਕਥਾਮ ...

ਪੂਰੀ ਖ਼ਬਰ »

ਮਾਸਟਰ ਜੋਗਾ ਸਿੰਘ ਸਰਬਸੰਮਤੀ ਨਾਲ ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ

ਪਾਂਸ਼ਟਾ, 18 ਸਤੰਬਰ (ਸਤਵੰਤ ਸਿੰਘ)–ਪਾਂਸ਼ਟਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਾਂਸ਼ਟਾ ਦੇ ਚੁਣੇ ਗਏ ਡਾਇਰੈਕਟਰਾਂ ਵਲੋਂ ਸਰਬਸੰਮਤੀ ਨਾਲ ਮਾਸਟਰ ਜੋਗਾ ਸਿੰਘ ਨੰਬਰਦਾਰ ਨੂੰ ਸਭਾ ਦੇ ਪ੍ਰਧਾਨ ਅਤੇ ਅਮਰਜੀਤ ਸਿੰਘ ਪਾਂਸ਼ਟਾ ਨੂੰ ਉਪ ਪ੍ਰਧਾਨ ਚੁਣਿਆ ਗਿਆ | ...

ਪੂਰੀ ਖ਼ਬਰ »

ਗੁਰਯਾਦਵਿੰਦਰ ਸਿੰਘ ਨੇ ਸਹਾਇਕ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਭੁਲੱਥ ਦਾ ਚਾਰਜ ਸੰਭਾਲਿਆ

ਭੁਲੱਥ, 18 ਸਤੰਬਰ (ਮਨਜੀਤ ਸਿੰਘ ਰਤਨ)-ਗੁਰਯਾਦਵਿੰਦਰ ਸਿੰਘ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਭੁਲੱਥ ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹਨਾਂ ਇਸ ਮੌਕੇ 'ਤੇ ਹਾਜ਼ਰ ਮੁਲਾਜ਼ਮਾਂ ਅਤੇ ਸਹਿਕਾਰੀ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ...

ਪੂਰੀ ਖ਼ਬਰ »

ਬਸਪਾ ਆਗੂਆਂ ਨੇ ਕੀਤੀ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ

ਫਗਵਾੜਾ, 18 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਗਵਾੜਾ ਨੂੰ ਜਲਦੀ ਤੋਂ ਜਲਦੀ ਜ਼ਿਲ੍ਹਾ ਬਣਾਇਆ ਜਾਵੇ | ਅੱਜ ਇੱਥੇ ਗੱਲਬਾਤ ਦੌਰਾਨ ਬਸਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ...

ਪੂਰੀ ਖ਼ਬਰ »

ਦੋ ਧਿਰਾਂ ਦੀ ਆਪਸੀ ਲੜਾਈ 'ਚ ਦੋ ਜ਼ਖਮੀ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਰਣਜੀਤ ਨਗਰ ਵਿਖੇ ਦੋ ਧਿਰਾਂ ਦੀ ਆਪਸ 'ਚ ਹੋਈ ਲੜਾਈ ਦੌਰਾਨ ਦੋਨਾਂ ਧਿਰਾਂ ਦੇ ਦੋ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਜ਼ਖਮੀਆਂ ਦੀ ਪਛਾਣ ਮੋਹਿਤ ...

ਪੂਰੀ ਖ਼ਬਰ »

ਜਨਤਾ ਨਾਲ ਕੀਤਾ ਵਾਅਦਾ ਪੂਰਾ ਕਰੇ ਵਿਧਾਇਕ - ਭੱਟੀ, ਖਲਵਾੜਾ ਬਸਪਾ ਆਗੂਆਂ ਨੇ ਕੀਤੀ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ

ਫਗਵਾੜਾ, 18 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਗਵਾੜਾ ਨੂੰ ਜਲਦੀ ਤੋਂ ਜਲਦੀ ਜ਼ਿਲ੍ਹਾ ਬਣਾਇਆ ਜਾਵੇ | ਅੱਜ ਇੱਥੇ ਗੱਲਬਾਤ ਦੌਰਾਨ ਬਸਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ...

ਪੂਰੀ ਖ਼ਬਰ »

ਕੇਂਦਰੀ ਏਜੰਸੀ ਦੀ ਟੀਮ ਵਲੋਂ ਕੱਪੜਾ ਮਿੱਲ ਫਗਵਾੜਾ 'ਚ ਛਾਪੇਮਾਰੀ

ਫਗਵਾੜਾ, 18 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੀ ਪ੍ਰਸਿੱਧ ਕੱਪੜਾ ਮਿੱਲ ਦੇ ਵਿਚ ਅੱਜ ਕੇਂਦਰ ਦੀ ਇੱਕ ਏਜੰਸੀ ਵੱਲੋਂ ਛਾਮੇਪਾਰੀ ਕੀਤੀ ਗਈ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਕੇਂਦਰੀ ਏਜੰਸੀ ਦੀਆਂ ਟੀਮਾਂ ਸਵੇਰੇ ਹੀ ਜੀ.ਟੀ.ਰੋਡ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਸਬੰਧੀ ਕੇਸ ਦਰਜ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਅਕਾਲਗੜ੍ਹ ਵਿਖੇ ਇੱਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਕੇ ਉਸ ਨੰੂ ਜ਼ਖਮੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ...

ਪੂਰੀ ਖ਼ਬਰ »

ਕਿਸਾਨ ਆਗੂ ਸੀਤਲ ਸਿੰਘ ਦੇ ਬੇਟੇ ਨਮਿਤ ਅੰਤਮ ਅਰਦਾਸ

ਢਿਲਵਾਂ, 18 ਸਤੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)–ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੀਤਲ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਪਿੰਡ ਸੰਗੋਜਲਾ ਵਿਖੇ ਪਹੁੰਚੇ | ਇਸ ਮੌਕੇ ਕਿਰਤੀ ...

ਪੂਰੀ ਖ਼ਬਰ »

ਐਸ.ਐਸ.ਪੀ. ਵਲੋਂ ਤਿੰਨ ਅਧਿਕਾਰੀਆਂ ਦੇ ਤਬਾਦਲੇ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)- ਜ਼ਿਲੇ੍ਹ ਦੇ ਐਸ.ਐਸ.ਪੀ. ਨੇ ਹੁਕਮ ਜਾਰੀ ਕਰਦਿਆਂ ਇੱਕ ਇੰਸਪੈਕਟਰ ਤੇ ਦੋ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਵਿਭਾਗ ਵਲੋਂ ਜਾਰੀ ਸੂਚੀ ਮੁਤਾਬਿਕ ਇੰਸਪੈਕਟਰ ਪ੍ਰਭਜੋਤ ਸਿੰਘ ਪੁਲੀਸ ਲਾਇਨ ਕਪੂਰਥਲਾ ਨੂੰ ਮੁੱਖ ਅਫ਼ਸਰ ...

ਪੂਰੀ ਖ਼ਬਰ »

ਲਾਇਨ ਦਲਬੀਰ ਸਿੰਘ ਧੰਜੂ ਬਣੇ ਲਾਇਨਜ਼ ਕਲੱਬ ਗੌਰਵ ਦੇ ਪ੍ਰਧਾਨ

ਸੁਲਤਾਨਪੁਰ ਲੋਧੀ, 18 ਸਤੰਬਰ (ਨਰੇਸ਼ ਹੈਪੀ, ਥਿੰਦ)-ਮਨੁੱਖਤਾ ਦੀ ਸੇਵਾ ਹੀ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਹੈ ਅਤੇ ਇਹ ਸੇਵਾ ਵੱਖ-ਵੱਖ ਕੈਂਪਾਂ ਰਾਹੀਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਕਲੱਬਾਂ ਵਲੋਂ ਕੀਤੀ ਜਾਂਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਕਟ 321-ਡੀ ਦੇ ਗਵਰਨਰ ਲਾਇਨ ਜੀ.ਐਸ. ਸੇਠੀ ਨੇ ਇੱਥੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਗੌਰਵ ਦੇ ਨਵਨਿਯੁਕਤ ਪ੍ਰਧਾਨ ਲਾਇਨ ਦਲਬੀਰ ਸਿੰਘ ਧੰਜੂ ਅਤੇ ਉਨ੍ਹਾਂ ਦੀ ਟੀਮ ਦੇ ਸਹੁੰ ਚੁੱਕ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿਚ ਕੀਤਾ | ਉਨ੍ਹਾਂ ਕਲੱਬ ਵੱਲੋਂ ਕੀਤੇ ਗਏ ਸਮਾਜ ਸੇਵਾ ਦੇ ਪ੍ਰਾਜੈਕਟਾਂ ਲਈ ਉਹਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਵਧੇਰੇ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਸਥਾਪਨਾ ਅਧਿਕਾਰੀ ਫ਼ਸਟ ਵਾਈਸ ਡਿਸਟਿ੍ਕ ਗਵਰਨਰ ਲਾਇਨ ਦਵਿੰਦਰ ਅਰੋੜਾ ਨੇ ਨਵ ਨਿਯੁਕਤ ਟੀਮ ਦੇ ਪ੍ਰਧਾਨ ਲਾਇਨ ਦਲਬੀਰ ਸਿੰਘ ਧੰਜੂ ਅਤੇ ਉਨ੍ਹਾਂ ਦੇ ਸਾਥੀ ਅਹੁਦੇਦਾਰਾਂ ਦੀ ਟੀਮ ਦੀ ਸਥਾਪਨਾ ਕਰਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ | ਨਵ ਨਿਯੁਕਤ ਪ੍ਰਧਾਨ ਲਾਇਨ ਦਲਬੀਰ ਸਿੰਘ ਧੰਜੂ ਨੇ ਡਿਸਟਿ੍ਕ ਗਵਰਨਰ ਅਤੇ ਕਲੱਬ ਦੇ ਹੋਰ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਅੱਗੇ ਲਿਜਾਣ ਲਈ ਯਤਨ ਕਰਨਗੇ | ਪਾਸਟ ਡਿਸਟਿ੍ਕ ਗਵਰਨਰ ਲਾਇਨ ਸਵਰਨ ਸਿੰਘ ਖ਼ਾਲਸਾ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਲਾਇਨ ਬਲਵੰਤ ਸਿੰਘ ਸੰਗਰ ਨੇ ਸਟੇਜ ਦੀ ਸੇਵਾ ਬਾਖ਼ੂਬੀ ਨਿਭਾਈ | ਸਮਾਗਮ ਨੂੰ ਸੈਕਿੰਡ ਵਾਈਸ ਡਿਸਟਿ੍ਕ ਗਵਰਨਰ ਲਾਇਨ ਐੱਸਪੀ ਸੋਂਧੀ, ਲਾਇਨ ਜੇ ਬੀ ਸਿੰਘ ਚੌਧਰੀ, ਲਾਇਨ ਹਰੀਸ਼ ਬੰਗਾ, ਲਾਇਨ ਡਾ ਮਹਿੰਦਰਜੀਤ ਸਿੰਘ, ਸੁਸ਼ੀਲ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ਨਵੀਂ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਸੀਨੀਅਰ ਲਾਇਨ ਸਵਰਨ ਸਿੰਘ ਖ਼ਾਲਸਾ ਤੋਂ ਇਲਾਵਾ ਬਲਵੰਤ ਸਿੰਘ ਸੰਗਰ, ਕਲੱਬ ਦੇ ਸੈਕਟਰੀ ਮੁਖਤਾਰ ਸਿੰਘ ਢੋਟ, ਪੀਆਰਓ ਸਤਪਾਲ ਸਿੰਘ ਹੈਪੀ, ਕੈਸ਼ੀਅਰ ਬੀਐਸ ਲਾਡੀ, ਉਪ ਪ੍ਰਧਾਨ ਲਾਇਨ ਕਸ਼ਮੀਰ ਸਿੰਘ ਢਿੱਲੋਂ, ਲਾਇਨ ਅਮਰਜੀਤ ਸਿੰਘ ਕਬੀਰਪੁਰ, ਬਲਵਿੰਦਰ ਸਿੰਘ ਜ਼ੋਨ ਚੇਅਰਪਰਸਨ, ਲਾਇਨ ਹਰਬੰਸ ਸਿੰਘ ਸੰਘਰ ਰੀਜਨ ਚੇਅਰਪਰਸਨ, ਜਗਜੀਤ ਸਿੰਘ ਚੰਦੀ, ਹਰਜਿੰਦਰ ਸਿੰਘ ਕੰਡਾ, ਕੁਲਵਿੰਦਰ ਸਿੰਘ ਥਿੰਦ ਡਿਸਟਿਕ ਚੇਅਰਪਰਸਨ, ਐਡਵੋਕੇਟ ਨਵਜੋਤ ਸਿੰਘ ਚੰਦੀ,ਰਣਜੀਤ ਸਿੰਘ ਰਾਣਾ, ਚਰਨਜੀਤ ਸਿੰਘ ਚੰਦੀ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ, ਜਸਵੰਤ ਸਿੰਘ, ਰਣਜੀਤ ਸਿੰਘ, ਬਿਕਰਮ ਸਿੰਘ, ਮੇਜਰ ਸਿੰਘ ਢੋਟ, ਰੇਸ਼ਮ ਸਿੰਘ, ਅਵਤਾਰ ਸਿੰਘ ਢੋਟ, ਲਖਵਿੰਦਰ ਸਿੰਘ ਚੰਦੀ ਸਾਬਕਾ ਪ੍ਰਧਾਨ, ਅਮਨਦੀਪ ਸਿੰਘ, ਲਾਇਨ ਲੇਡੀ ਰਾਜਵਿੰਦਰ ਕੌਰ, ਸਰਪੰਚ ਗੁਰਵਿੰਦਰ ਕੌਰ, ਲਾਇਨ ਲੇਡੀ ਨਰਿੰਦਰ ਕੌਰ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕਿਸਾਨਾਂ-ਮਜ਼ਦੂਰਾਂ ਦੀ ਆਵਾਜ਼ ਪੁਲਿਸ ਦੇ ਡੰਡੇ ਨਾਲ ਡਰਾ ਕੇ ਦਬਾਈ ਨਹੀਂ ਜਾ ਸਕਦੀ-ਸੱਜਣ ਸਿੰਘ

ਸੁਲਤਾਨਪੁਰ ਲੋਧੀ, 18 ਸਤੰਬਰ (ਪੱਤਰ ਪੇ੍ਰਰਕਾਂ ਰਾਹੀਂ)-ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਸੇਵਾਮੁਕਤ ਐਸ.ਐਸ.ਪੀ. ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਵਿਚੋਂ ਚੋਰਾਂ ਨੇ ਤੇਲ ਕੀਤਾ ਚੋਰੀ

ਫਗਵਾੜਾ, 18 ਸਤੰਬਰ (ਹਰੀਪਾਲ ਸਿੰਘ)-ਸਥਾਨਕ ਜੀ.ਟੀ. ਰੋਡ 'ਤੇ ਚਾਚੌਕੀ ਵਿਖੇ ਚੋਰ ਬੀਤੀ ਰਾਤ ਬਿਜਲੀ ਦੇ ਟਰਾਂਸਫ਼ਾਰਮਰ ਵਿਚੋਂ ਤੇਲ ਚੋਰੀ ਕਰਕੇ ਲੈ ਗਏ ਹਨ | ਮਿਲੀ ਜਾਣਕਾਰੀ ਦੇ ਅਨੁਸਾਰ ਚੋਰਾਂ ਨੇ ਦੇਰ ਰਾਤ ਕਰੀਬ 3 ਵਜੇ ਚਾਚੋਕੀ ਵਿਖੇ ਲੱਗੇ ਇੱਕ ਟਰਾਂਸਫ਼ਾਰਮਰ ਦੇ ...

ਪੂਰੀ ਖ਼ਬਰ »

ਖੇਤੀ ਵਿਰੋਧੀ ਕਾਲੇ ਕਾਨੂੰਨ ਮੋਦੀ ਸਰਕਾਰ ਦੇ ਮੱਥੇ 'ਤੇ ਕਲੰਕ -ਸੋਨੂੰ, ਰਾਮ ਸਿੰਘ

ਸੁਲਤਾਨਪੁਰ ਲੋਧੀ, 18 ਸਤੰਬਰ (ਨਰੇਸ਼ ਹੈਪੀ, ਥਿੰਦ)-ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਆੜ੍ਹਤੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਪਾਰਲੀਮੈਂਟ 'ਚ ਪਾਸ ਕੀਤੇ ਖੇਤੀ ਵਿਰੋਧੀ 3 ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੋਸ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਸੁਲਤਾਨਪੁਰ ਲੋਧੀ, 18 ਸਤੰਬਰ (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜਥੇਬੰਦੀ ਦੀਆਂ ਮੁੱਖ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਮੂਹਰੇ 28, 29 ਤੇ 30 ਸਤੰਬਰ ਨੂੰ ਲਗਾਤਾਰ ਤਿੰਨ ਦਿਨ ਰੋਸ ਧਰਨਾ ਦਿੱਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਸ਼ੇਰਪੁਰ ਦੋਨਾ ਦਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਡਡਵਿੰਡੀ, 18 ਸਤੰਬਰ (ਦਿਲਬਾਗ ਸਿੰਘ ਝੰਡ)-ਜੱਸ ਹੁੰਦਲ ਸਪੋਰਟਸ ਕਲੱਬ ਸ਼ੇਰਪੁਰ ਦੋਨਾ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਟੂਰਨਾਮੈਂਟ ਦੌਰਾਨ ...

ਪੂਰੀ ਖ਼ਬਰ »

ਅਕਾਲੀ ਦਲ ਦੀ ਦਿੱਲੀ ਰੈਲੀ ਸਿਆਸੀ ਹਿੱਤਾਂ ਲਈ–ਕਿਸਾਨ ਆਗੂ

ਪਾਂਸ਼ਟਾ, 18 ਸਤੰਬਰ (ਸਤਵੰਤ ਸਿੰਘ)–'ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਵੱਧ ਤੋਂ ਵੱਧ ਪੰਜਾਬੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਵਜ਼ੀਫ਼ਾ ਵੰਡ ਸਮਾਗਮ

ਫਗਵਾੜਾ, 18 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫ਼ਗਵਾੜਾ ਵਿਖੇ ਸ੍ਰੀਮਤੀ ਸੁਹਾਗਵਤੀ ਖੈਰਾਤੀ ਰਾਮ ਟਰੱਸਟ ਜੋ ਕਿ ਐਡਵੋਕੇਟ ਐੱਸ.ਐੱਨ.ਅਗਰਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੁਆਰਾ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਚਲਾਇਆ ਜਾ ਰਿਹਾ ...

ਪੂਰੀ ਖ਼ਬਰ »

ਸੱਜਣ ਸਿੰਘ ਨੇ ਦੁਕਾਨਦਾਰਾਂ ਦੀਆਂ ਸੁਣੀਆਂ ਸਮੱਸਿਆਵਾਂ

ਸੁਲਤਾਨਪੁਰ ਲੋਧੀ, 18 ਸਤੰਬਰ (ਨਰੇਸ਼ ਹੈਪੀ, ਥਿੰਦ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਰਿਟਾ. ਐਸ.ਐਸ.ਪੀ. ਨੇ ਸਦਰ ਬਾਜ਼ਾਰ, ਕਟੜਾ ਬਾਜ਼ਾਰ ਤੇ ਚੌਕ ਚੇਲਿਆਂ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਤੇ ...

ਪੂਰੀ ਖ਼ਬਰ »

ਬਲੱਡ ਬੈਂਕ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ

ਫਗਵਾੜਾ, 18 ਸਤੰਬਰ (ਹਰਜੋਤ ਸਿੰਘ ਚਾਨਾ)-ਵਿਸ਼ਵ ਓਜ਼ੋਨ ਦਿਵਸ ਇੱਥੋਂ ਦੇ ਹਰਗੋਬਿੰਦ ਨਗਰ ਵਿਖੇ ਸਥਿਤ ਬਲੱਡ ਬੈਂਕ ਵਿਖੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਅਗਵਾਈ 'ਚ ਮਨਾਇਆ ਗਿਆ | ਲਾਇਨਜ਼ ਕਲੱਬ ਫਗਵਾੜਾ ਡਾਇਮੰਡ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਲਵਲੀ ...

ਪੂਰੀ ਖ਼ਬਰ »

ਭਗਵਾਨ ਵਿਸ਼ਵਕਰਮਾ ਪੂਜਾ ਸਮਿਤੀ ਨੇ ਵਿਸ਼ਵਕਰਮਾ ਦਿਵਸ ਮਨਾਇਆ

ਕਪੂਰਥਲਾ, 18 ਸਤੰਬਰ (ਵਿ.ਪ੍ਰ.)-ਭਗਵਾਨ ਵਿਸ਼ਵਕਰਮਾ ਪੂਜਾ ਸਮਿਤੀ ਵਲੋਂ ਵਿਸ਼ਵਕਰਮਾ ਦਿਵਸ ਸਥਾਨਕ ਸਿਟੀ ਹਾਲ ਵਿਚ ਮਨਾਇਆ ਗਿਆ | ਇਸ ਮੌਕੇ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਯੂਥ ਆਗੂ ਮਨੋਜ ਕੁਮਾਰ ਨਾਹਰ ਨੇ ਹਾਜ਼ਰ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਵਲੋਂ ਦੱਸੇ ...

ਪੂਰੀ ਖ਼ਬਰ »

ਰਜਿੰਦਰ ਸਿੰਘ ਲਾਡੀ ਵਲੋਂ ਓਪਨ ਜਿੰਮ ਤੇ ਕਸਰਤ ਕਰਨ ਵਾਲੇ ਪੰਘੂੜਿਆਂ ਦਾ ਉਦਘਾਟਨ

ਬੇਗੋਵਾਲ, 18 ਸਤੰਬਰ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਵਲੋਂ ਸ਼ਹੀਦ ਭਗਤ ਸਿੰਘ ਪਾਰਕ 'ਚ ਓਪਨ ਜਿੰਮ ਤੇ ਕਸਰਤ ਕਰਨ ਵਾਲੇ ਪੰਘੂੜਿਆਂ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਧਾਨ ਲਾਡੀ ਨੇ ਕਿਹਾ ਕਿ ਨਗਰ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ

ਕਪੂਰਥਲਾ, 18 ਸਤੰਬਰ (ਵਿ.ਪ੍ਰ.)-ਭਾਜਪਾ ਦੇ ਮੰਡਲ ਕਪੂਰਥਲਾ ਦੇ ਪ੍ਰਧਾਨ ਧਰਮਪਾਲ ਮਹਾਜਨ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ ...

ਪੂਰੀ ਖ਼ਬਰ »

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੋਆਪ੍ਰੇਟਿਵ ਸੁਸਾਇਟੀ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ

ਕਾਲਾ ਸੰਘਿਆਂ, 18 ਸਤੰਬਰ (ਸੰਘਾ)-ਗੁਰਦੁਆਰਾ ਬਾਬਾ ਕਾਹਨ ਸਿੰਘ ਕਾਲਾ ਸੰਘਿਆਂ ਵਿਖੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਬੇਜ਼ਮੀਨੇ ਮਜ਼ਦੂਰਾਂ ਨੂੰ ਕੋਆਪੇ੍ਰਟਿਵ ਸੋਸਾਇਟੀ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਗਏ | ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਨਿਊ ਐਰਾ ਇੰਟਰਨੈਸ਼ਨਲ ਸਕੂਲ ਤੇ ਜੇ.ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਮਿਲਿਆ 'ਕਲੀਨ ਐਂਡ ਹਾਈਜੀਨ ਸਟੇਟ ਐਵਾਰਡ

ਸਿਧਵਾਂ ਦੋਨਾ, 18 ਸਤੰਬਰ (ਅਵਿਨਾਸ਼ ਸ਼ਰਮਾ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਬੀਤੇ ਦਿਨੀਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜ਼ਾਪੁਰ ਤੇ ਜੇ.ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ...

ਪੂਰੀ ਖ਼ਬਰ »

ਰਿਹਾਣਾ ਜੱਟਾ ਵਿਖੇ ਦੋ ਦਿਨਾਂ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਖ਼ਤਮ

ਫਗਵਾੜਾ, 18 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਿਹਾਣਾ ਜੱਟਾ ਵਿਖੇ ਸਮੂਹ ਨਗਰ ਨਿਵਾਸੀ, ਛਿੰਝ ਕਮੇਟੀ, ਗ੍ਰਾਮ ਪੰਚਾਇਤ ਰਿਹਾਣਾ ਜੱਟਾ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ | ਛਿੰਝ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀ ਚਾਲੂ ਭੱਠੀ ਸਮੇਤ ਇਕ ਕਾਬੂ

ਕਪੂਰਥਲਾ, 18 ਸਤੰਬਰ (ਸਡਾਨਾ)-ਥਾਣਾ ਸਦਰ ਅਧੀਨ ਆਉਂਦੀ ਸਾਇੰਸ ਸਿਟੀ ਚੌਂਕੀ ਇੰਚਾਰਜ ਏ.ਐਸ.ਆਈ. ਲਖਬੀਰ ਸਿੰਘ ਗੋਸਲ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਕੱਢਣ ਲਈ ਲਗਾਈ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ | ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਗੱਠਜੋੜ ਕਪੂਰਥਲਾ ਹਲਕੇ ਤੋਂ ਬਸਪਾ ਦੇ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗਾ, ਦਾ ਡਟ ਕੇ ਸਾਥ ਦੇਵਾਂਗੇ-ਵਾਲੀਆ

ਕਪੂਰਥਲਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਅਕਾਲੀ ਬਸਪਾ ਗੱਠਜੋੜ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗਾ ਮੈਂ ਉਸ ਦਾ ਡਟ ਕੇ ਸਾਥ ਦੇਵਾਂਗਾ ਤੇ ਜਲੰਧਰ ਛਾਉਣੀ ਤੋਂ ਵੀ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ...

ਪੂਰੀ ਖ਼ਬਰ »

ਗੱਠਜੋੜ ਕਪੂਰਥਲਾ ਹਲਕੇ ਤੋਂ ਬਸਪਾ ਦੇ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗਾ, ਦਾ ਡਟ ਕੇ ਸਾਥ ਦੇਵਾਂਗੇ-ਵਾਲੀਆ

ਕਪੂਰਥਲਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਅਕਾਲੀ ਬਸਪਾ ਗੱਠਜੋੜ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗਾ ਮੈਂ ਉਸ ਦਾ ਡਟ ਕੇ ਸਾਥ ਦੇਵਾਂਗਾ ਤੇ ਜਲੰਧਰ ਛਾਉਣੀ ਤੋਂ ਵੀ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ...

ਪੂਰੀ ਖ਼ਬਰ »

ਇਨਰਵ੍ਹੀਲ ਕਲੱਬ ਵਲੋਂ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ

ਫਗਵਾੜਾ, 18 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਵਿਖੇ ਇਨਰਵ੍ਹੀਲ ਕਲੱਬ ਫ਼ਗਵਾੜਾ ਵਲੋਂ ਵਿਸ਼ਵ ਓਜ਼ੋਨ ਡੇਅ ਅਤੇ ਵਰਲਡ ਪੀਸ ਡੇਅ ਮਨਾਉਂਦੇ ਹੋਏ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX