ਇਸ ਵਾਰ ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਕਈ ਪੱਖਾਂ ਤੋਂ ਦਿਲਚਸਪ ਰਹੇ ਹਨ। ਭਾਰਤ ਵਿਚ ਅਤੇ ਖ਼ਾਸ ਤੌਰ 'ਤੇ ਪੰਜਾਬ ਵਿਚ ਕੈਨੇਡਾ ਦੇ ਹਰ ਅਹਿਮ ਘਟਨਾਕ੍ਰਮ ਨੂੰ ਬੜੀ ਨੀਝ ਨਾਲ ਵਾਚਿਆ ਜਾਂਦਾ ਹੈ। ਕੈਨੇਡਾ ਦੇ ਨਵੇਂ ਅਧਿਆਇ ਦਾ ਇਤਿਹਾਸ ਕੁਝ ਸੌ ਵਰ੍ਹੇ ਹੀ ...
ਸਾਲ 1991-92 ਤੋਂ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ, ਜਿਨ੍ਹਾਂ ਨੂੰ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਜਾਂ ਕਥਿਤ ਆਰਥਿਕ ਸੁਧਾਰ ਵਾਲੀਆਂ ਨੀਤੀਆਂ ਕਿਹਾ ਗਿਆ ਸੀ, ਅਸਲ ਵਿਚ ਉਹ ਜਨਤਕ ਖੇਤਰ ਦੀ ਭੂਮਿਕਾ ਘਟਾਉਣ ਅਤੇ ...
ਅੱਜ ਲਈ ਵਿਸ਼ੇਸ਼
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਫ਼ਰੀਦਕੋਟ ਨਗਰ ਵਿਚ 1215 ਈ. ਨੂੰ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਦਿਨਾਂ ਵਿਚ ਮੁਸਾਫ਼ਿਰ ਲੋਕ ਪੈਦਲ ਹੀ ਇਕ ਤੋਂ ਦੂਸਰੇ ਸਥਾਨ ਤੱਕ ਜਾਇਆ ਕਰਦੇ ਸਨ। ਦਿੱਲੀ ਤੋਂ ਅਜੋਧਨ ਆਉਣ ਜਾਣ ਵਿਚ ਕਈ ਹਫ਼ਤੇ ਲੱਗ ਜਾਂਦੇ ਸਨ। ਉਨ੍ਹਾਂ ਦਿਨਾਂ ਵਿਚ ਫ਼ਰੀਦਕੋਟ ਦਾ ਨਾਂਅ ਭੱਟੀ ਰਾਜੇ ਮੋਕਲਸੀਹ ਦੇ ਨਾਂਅ 'ਤੇ ਮੋਕਲਹਰ ਹੋਇਆ ਕਰਦਾ ਸੀ। ਫ਼ਰੀਦ ਜੀ ਇਸ ਨਗਰ ਵਿਚ ਪਹੁੰਚੇ ਅਤੇ ਨਿਮਰਤਾ ਵਜੋਂ ਉਨ੍ਹਾਂ ਨੇ ਫ਼ਕੀਰੀ ਦਾ ਲਿਬਾਸ ਤੇ ਆਪਣੀ ਗੋਦੜੀ ਉਤਾਰ ਕੇ ਇਕ ਪਾਸੇ ਰੱਖ ਦਿੱਤੀ। ਉਸ ਗੋਦੜੀ ਨੂੰ ਪਸ਼ੂ ਚਰਾਉਣ ਵਾਲੇ ਕੁਝ ਪਾਲੀ ਮੁੰਡਿਆਂ ਨੇ ਚੁੱਕ ਕੇ ਗੇਂਦ ਦੇ ਰੂਪ 'ਚ ਮੜ੍ਹ ਲਿਆ ਅਤੇ ਆਪ ਗੋਦੜੀ ਦੇ ਬਿਨਾਂ ਹੀ ਮੋਕਲਹਰ ਨਗਰ ਵਿਚ ਪਹੁੰਚ ਗਏ। ਅੱਗੇ ਨਗਰ ਵਿਚ ਰਾਜਾ ਮੋਕਲਸੀਹ ਆਪਣੀ ਗੜ੍ਹੀ ਦਾ ਨਿਰਮਾਣ ਕਰਵਾ ਰਿਹਾ ਸੀ। ਇਸ ਸੰਬੰਧੀ ਇਕ ਦੰਦ-ਕਥਾ ਪ੍ਰਚੱਲਿਤ ਹੈ ਕਿ ਇੱਥੇ ਰਾਜੇ ਦੇ ਸਿਪਾਹੀਆਂ ਨੇ ਆਮ ਲੋਕਾਂ ਨੂੰ ਫੜ ਕੇ ਵਗਾਰ ਉੱਪਰ ਰੱਖਿਆ ਹੋਇਆ ਸੀ।
ਉਨ੍ਹਾਂ ਨੇ ਬਾਬਾ ਫ਼ਰੀਦ ਜੀ ਨੂੰ ਵੀ ਫੜ ਕੇ ਵਗਾਰ 'ਤੇ ਲਾ ਲਿਆ। ਫ਼ਰੀਦ ਜੀ ਇਕ ਅਜਮਤ ਵਾਲੇ ਫ਼ਕੀਰ ਸਨ ਅਤੇ ਉਨ੍ਹਾਂ ਦਾ ਜਲਾਲ ਝੱਲਣਾ ਔਖਾ ਸੀ। ਸਿਪਾਹੀਆਂ ਦੀ ਨਜ਼ਰ ਇਸ ਪਹੁੰਚੇ ਹੋਏ ਫ਼ਕੀਰ ਦੇ ਰੂਹਾਨੀ ਨੂਰ ਉੱਪਰ ਟਿਕ ਨਾ ਸਕੀ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਫ਼ਰੀਦ ਜੀ ਦੇ ਸੀਸ ਉੱਪਰ ਧਰੀ ਗਾਰੇ ਦੀ ਟੋਕਰੀ ਉਨ੍ਹਾਂ ਦੇ ਸੀਸ ਤੋਂ ਕੁਝ ਉੱਪਰ ਹਵਾ ਵਿਚ ਹੀ ਉੱਡ ਰਹੀ ਹੈ। ਉਨ੍ਹਾਂ ਨੂੰ ਆਪਣੇ ਕਿਰਦਾਰ ਵਿਚਲਾ ਹੋਛਾਪਣ ਨਜ਼ਰ ਆ ਗਿਆ ਕਿ ਅਸੀਂ ਲੋਕ ਬਾਦਸ਼ਾਹ ਦੀ ਗੁਲਾਮੀ ਕਰਦੇ ਹੋਏ ਚੰਗੇ ਮਾੜੇ ਸ਼ਖ਼ਸ ਦੀ ਤਮੀਜ਼ ਵੀ ਭੁੱਲ ਜਾਂਦੇ ਹਾਂ। ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਮੋਕਲਸੀਹ ਨੂੰ ਦਿੱਤੀ। ਉਸ ਉੱਪਰ ਰੂਹਾਨੀਅਤ ਦਾ ਬਹੁਤ ਚੰਗਾ ਪ੍ਰਭਾਵ ਪਿਆ। ਉਸ ਨੇ ਦੋਵੇਂ ਹੱਥ ਜੋੜ ਕੇ ਫ਼ਰੀਦ ਜੀ ਪਾਸੋਂ ਖਿਮਾ ਮੰਗੀ ਅਤੇ ਉਨ੍ਹਾਂ ਨੂੰ ਆਦਰ ਸਤਿਕਾਰ ਪੇਸ਼ ਕੀਤਾ। ਫ਼ਰੀਦ ਜੀ ਨੇ ਅੱਲਾ ਤਾਅਲਾ ਪਾਸੋਂ ਰਾਜੇ ਅਤੇ ਨਗਰ ਨਿਵਾਸੀਆਂ ਲਈ ਦੁਆਵਾਂ ਮੰਗੀਆਂ ਅਤੇ ਉਹ ਕੁਝ ਦਿਨ ਇੱਥੇ ਠਹਿਰ ਕੇ ਭਾਵ ਚਾਲੀਹਾ ਕੱਟ ਕੇ ਇੱਥੋਂ ਅਜੋਧਨ ਵੱਲ ਰਵਾਨਾ ਹੋ ਗਏ। ਉਸੇ ਦਿਨ ਤੋਂ ਇਸ ਸ਼ਹਿਰ ਦਾ ਨਾਂਅ ਮੋਕਲਹਰ ਦੀ ਬਜਾਏ ਫ਼ਰੀਦਕੋਟ ਪੈ ਗਿਆ। ਅੱਜ ਤੱਕ ਇਹ ਸ਼ਹਿਰ ਇਸ ਨਾਂਅ ਦੇ ਨਾਲ ਹੀ ਜਾਣਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਪਹਿਲੇ ਸੂਫ਼ੀ ਦਰਵੇਸ਼ ਸਨ ਜਿਨ੍ਹਾਂ ਦੀ ਪਵਿੱਤਰ ਬਾਣੀ ਦੇ 112 ਸਲੋਕ ਅਤੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ। ਬਾਬਾ ਫ਼ਰੀਦ ਜੀ ਸੁਭਾਅ ਦੇ ਸਰਲ, ਤਪਸਵੀ ਅਤੇ ਮਿੱਠ ਬੋਲੜੇ ਸਨ। ਆਪ ਨੇ ਮਨੁੱਖਾਂ ਨੂੰ ਚੰਗੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸੱਚਾ ਸੁੱਚਾ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ। ਫ਼ਰੀਦਕੋਟ ਸ਼ਹਿਰ ਅੰਦਰ ਬਾਬਾ ਜੀ ਦੇ ਚਰਨਛੂਹ ਪ੍ਰਾਪਤ ਪਵਿੱਤਰ ਸਥਾਨ ਟਿੱਲਾ ਬਾਬਾ ਫ਼ਰੀਦ ਉੱਪਰ ਕਾਫ਼ੀ ਪੁਰਾਣੇ ਸਮੇਂ ਤੋਂ ਚਿਰਾਗ ਜਲਦੇ ਰਹਿੰਦੇ ਸਨ। ਪਰ ਇਹ ਸਥਾਨ ਬਹੁਤਾ ਪ੍ਰਸਿੱਧ ਨਹੀਂ ਸੀ।
ਸੰਨ 1969 ਵਿਚ ਇਕ ਪ੍ਰਬੰਧਕੀ ਕਮੇਟੀ ਨੇ ਇੰਦਰਜੀਤ ਸਿੰਘ ਖ਼ਾਲਸਾ ਜੋ ਇਸ ਖੇਤਰ ਦੇ ਪ੍ਰਸਿੱਧ ਵਕੀਲ ਹਨ, ਦੀ ਅਗਵਾਈ ਵਿਚ ਇਸ ਟਿੱਲੇ ਦਾ ਪ੍ਰਬੰਧ ਸੰਭਾਲ ਲਿਆ। ਇੱਥੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ। ਇਹ ਪ੍ਰਬੰਧਕੀ ਕਮੇਟੀ ਹਰ ਵਰ੍ਹੇ 23 ਸਤੰਬਰ ਨੂੰ ਫ਼ਰੀਦ ਜੀ ਦਾ ਦਿਨ ਮਨਾਉਣ ਲੱਗੀ। ਸ਼ੇਖ਼ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 1986 ਈ. ਤੋਂ ਫ਼ਰੀਦਕੋਟ ਪ੍ਰਸ਼ਾਸਨ ਅਤੇ ਬਾਬਾ ਜੀ ਦੀਆਂ ਨਾਮ ਲੇਵਾ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਹਿਲੇ ਸਾਲ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਦੀ ਪ੍ਰਬੰਧਕੀ ਟੀਮ ਅਤੇ ਕਲਾਕਾਰਾਂ ਵਲੋਂ ਇਹ ਤਿੰਨ ਰੋਜ਼ਾ ਤਿਉਹਾਰ 21, 22 ਅਤੇ 23 ਸਤੰਬਰ ਨੂੰ ਮਨਾਇਆ ਗਿਆ ਸੀ। ਹੌਲੀ-ਹੌਲੀ ਇਸ ਸਮਾਗਮ ਨਾਲ ਪੰਜਾਬ ਦੀਆਂ ਪ੍ਰਮੁੱਖ ਖੇਡਾਂ ਦੇ ਟੂਰਨਾਮੈਂਟ, ਜਲਸੇ, ਜਲੂਸ, ਗਤਕਾ ਅਤੇ ਧਾਰਮਿਕ ਸਰਗਰਮੀਆਂ ਦੇ ਜੁੜਨ ਕਾਰਨ ਇਹ ਤਿਉਹਾਰ ਪੰਜ ਦਿਨਾਂ ਤੱਕ (19 ਤੋਂ 23 ਸਤੰਬਰ) ਤੱਕ ਫੈਲ ਗਿਆ। ਪਿਛਲੇ ਚਾਰ-ਪੰਜ ਵਰ੍ਹਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਉਦਾਸੀਨਤਾ ਦੇ ਕਾਰਨ ਭਾਵੇਂ ਇਸ ਦੀ ਚਮਕ-ਦਮਕ ਫਿੱਕੀ ਪੈਣ ਲੱਗ ਪਈ ਸੀ ਪਰ ਤਾਂ ਵੀ ਲੋਕਾਂ ਦਾ ਉਤਸ਼ਾਹ ਅਤੇ ਸ਼ਰਧਾ ਦਿਨੋ-ਦਿਨ ਵਧਦੇ ਜਾ ਰਹੇ ਸਨ। ਬਾਬਾ ਫ਼ਰੀਦ ਜੀ ਸਾਰੀ ਲੋਕਾਈ ਦੇ ਸਾਂਝੇ ਰਹਿਬਰ ਹਨ। ਲੋਕ-ਵਿਸ਼ਵਾਸ ਹੈ ਕਿ ਉਨ੍ਹਾਂ ਦੇ ਦਰ ਉੱਪਰ ਮੱਥਾ ਟੇਕ ਕੇ ਹਰ ਲੋੜਵੰਦ ਦੀਆਂ ਇੱਛਾਵਾਂ ਤੇ ਸੁੱਖਾਂ ਪੂਰੀਆਂ ਹੁੰਦੀਆਂ ਹਨ। ਇਸ ਕਾਰਨ ਲੋਕਾਂ ਦੀ ਭੀੜ ਵਧਦੀ ਹੀ ਜਾ ਰਹੀ ਸੀ, ਪ੍ਰੰਤੂ ਕੋਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਦੋ ਵਰ੍ਹਿਆਂ ਤੋਂ ਇਸ ਪੁਰਬ ਨੂੰ ਮਨਾਇਆ ਨਹੀਂ ਸੀ ਜਾ ਸਕਿਆ। ਸ਼ਰਧਾਲੂ ਲੋਕ ਆਪਣੀਆਂ ਸੱਧਰਾਂ ਨੂੰ ਦਿਲ ਵਿਚ ਦਬਾ ਕੇ ਭਲੇ ਦਿਨਾਂ ਦੀ ਉਡੀਕ ਕਰ ਰਹੇ ਹਨ। ਅੱਜ 23 ਸਤੰਬਰ ਦੇ ਦਿਨ ਬਾਬਾ ਫ਼ਰੀਦ ਜੀ ਦੀ ਪਵਿੱਤਰ ਯਾਦ ਵਿਚ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਇਕ ਸ਼ਾਨਦਾਰ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਪੰਜ ਪਿਆਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੈਂਕੜੇ ਲੋਕ ਇਸ ਪਵਿੱਤਰ ਯਾਤਰਾ ਵਿਚ ਸ਼ਾਮਿਲ ਹੋਣਗੇ। ਨਗਰ ਕੀਰਤਨ ਦੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚਣ ਉਪਰੰਤ ਇੰਦਰਜੀਤ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਨਿਗਰਾਨੀ ਵਿਚ ਇਕ ਪ੍ਰਭਾਵਸ਼ਾਲੀ ਦੀਵਾਨ ਵੀ ਸਜਾਇਆ ਜਾਏਗਾ। ਮਨੁੱਖਤਾ ਦੀ ਸੇਵਾ ਅਤੇ ਇਮਾਨਦਾਰੀ ਦੇ ਖੇਤਰਾਂ ਵਿਚ ਕੰਮ ਕਰਨ ਵਾਲੀਆਂ ਦੋ ਹਸਤੀਆਂ ਦਾ ਹਰ ਸਾਲ ਸਨਮਾਨ ਵੀ ਕੀਤਾ ਜਾਂਦਾ ਹੈ।
-ਇੰਚਾਰਜ ਅਜੀਤ ਉਪ ਦਫ਼ਤਰ ਫ਼ਰੀਦਕੋਟ
#98145-53988
ਹਰਿਆਣਾ ਦੀ ਰਾਜਨੀਤੀ ਖ਼ਾਸ ਕਰਕੇ ਹਰਿਆਣਾ ਕਾਂਗਰਸ ਦੀ ਰਾਜਨੀਤੀ 'ਤੇ ਗੁਆਂਢੀ ਸੂਬੇ ਪੰਜਾਬ ਦੇ ਘਟਨਾਕ੍ਰਮ ਦਾ ਸਿੱਧਾ ਪ੍ਰਭਾਵ ਪੈਣ ਦੇ ਆਸਾਰ ਹਨ। ਪੰਜਾਬ ਵਿਚ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਇਕ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX