ਇਸ ਵਾਰ ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਕਈ ਪੱਖਾਂ ਤੋਂ ਦਿਲਚਸਪ ਰਹੇ ਹਨ। ਭਾਰਤ ਵਿਚ ਅਤੇ ਖ਼ਾਸ ਤੌਰ 'ਤੇ ਪੰਜਾਬ ਵਿਚ ਕੈਨੇਡਾ ਦੇ ਹਰ ਅਹਿਮ ਘਟਨਾਕ੍ਰਮ ਨੂੰ ਬੜੀ ਨੀਝ ਨਾਲ ਵਾਚਿਆ ਜਾਂਦਾ ਹੈ। ਕੈਨੇਡਾ ਦੇ ਨਵੇਂ ਅਧਿਆਇ ਦਾ ਇਤਿਹਾਸ ਕੁਝ ਸੌ ਵਰ੍ਹੇ ਹੀ ...
ਸਾਲ 1991-92 ਤੋਂ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ, ਜਿਨ੍ਹਾਂ ਨੂੰ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਜਾਂ ਕਥਿਤ ਆਰਥਿਕ ਸੁਧਾਰ ਵਾਲੀਆਂ ਨੀਤੀਆਂ ਕਿਹਾ ਗਿਆ ਸੀ, ਅਸਲ ਵਿਚ ਉਹ ਜਨਤਕ ਖੇਤਰ ਦੀ ਭੂਮਿਕਾ ਘਟਾਉਣ ਅਤੇ ...
ਅੱਜ ਲਈ ਵਿਸ਼ੇਸ਼
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਫ਼ਰੀਦਕੋਟ ਨਗਰ ਵਿਚ 1215 ਈ. ਨੂੰ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਦਿਨਾਂ ਵਿਚ ਮੁਸਾਫ਼ਿਰ ਲੋਕ ਪੈਦਲ ਹੀ ਇਕ ਤੋਂ ਦੂਸਰੇ ਸਥਾਨ ਤੱਕ ਜਾਇਆ ਕਰਦੇ ਸਨ। ਦਿੱਲੀ ਤੋਂ ਅਜੋਧਨ ਆਉਣ ਜਾਣ ਵਿਚ ਕਈ ਹਫ਼ਤੇ ਲੱਗ ਜਾਂਦੇ ...
ਹਰਿਆਣਾ ਦੀ ਰਾਜਨੀਤੀ ਖ਼ਾਸ ਕਰਕੇ ਹਰਿਆਣਾ ਕਾਂਗਰਸ ਦੀ ਰਾਜਨੀਤੀ 'ਤੇ ਗੁਆਂਢੀ ਸੂਬੇ ਪੰਜਾਬ ਦੇ ਘਟਨਾਕ੍ਰਮ ਦਾ ਸਿੱਧਾ ਪ੍ਰਭਾਵ ਪੈਣ ਦੇ ਆਸਾਰ ਹਨ। ਪੰਜਾਬ ਵਿਚ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਇਕ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਨਾਲ ਹਰਿਆਣਾ ਵਿਚ ਦਲਿਤ ਸਮਾਜ ਵਿਚ ਕਾਂਗਰਸ ਪ੍ਰਤੀ ਬੇਹੱਦ ਹਾਂ-ਪੱਖੀ ਸੰਦੇਸ਼ ਗਿਆ ਹੈ। ਹਰਿਆਣਾ ਵਿਚ ਜਾਟਾਂ ਤੋਂ ਬਾਅਦ ਦਲਿਤ ਅਤੇ ਪਛੜੇ ਵਰਗ ਦਾ ਸਭ ਤੋਂ ਵੱਡਾ ਵੋਟ ਬੈਂਕ ਹੈ। ਪੰਜਾਬ ਅਤੇ ਹਰਿਆਣਾ ਦੋਵੇਂ ਗੁਆਂਢੀ ਸੂਬਿਆਂ ਦੀ ਰਾਜਨੀਤੀ ਹਮੇਸ਼ਾ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਹਰਿਆਣਾ ਵਿਚ ਇਸ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੰਜਾਬੀ ਅਰੋੜਾ ਭਾਈਚਾਰੇ ਵਿਚੋਂ ਹਨ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਜਾਟ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਜਾਟ ਸਮਾਜ ਵਿਚੋਂ ਹਨ ਅਤੇ ਸੂਬਾਈ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਦਲਿਤ ਵਰਗ ਵਿਚੋਂ ਹਨ। ਹਾਲਾਂ ਕਿ ਹਰਿਆਣਾ ਕਾਂਗਰਸ ਵਿਚ ਪਿਛਲੇ ਕਈ ਵਰ੍ਹਿਆਂ ਤੋਂ ਗੁੱਟਬਾਜ਼ੀ ਸਿਖ਼ਰ 'ਤੇ ਹੈ। ਪੰਜਾਬ ਵਿਚ ਹੋਏ ਇਸ ਫੇਰਬਦਲ ਨਾਲ ਹਰਿਆਣਾ ਦੇ ਕਾਂਗਰਸੀ ਆਗੂਆਂ ਵਿਚ ਇਕ ਸਿੱਧਾ ਤੇ ਸਪੱਸ਼ਟ ਸੰਦੇਸ਼ ਗਿਆ ਹੈ ਕਿ ਕਾਂਗਰਸ ਹਾਈਕਮਾਨ ਹੁਣ ਸਖ਼ਤ ਫ਼ੈਸਲੇ ਲੈਣ ਤੋਂ ਵੀ ਪਿੱਛੇ ਨਹੀਂ ਹਟੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਵਿਚ ਵੀ ਕਾਂਗਰਸ ਹਾਈਕਮਾਨ ਕੁਝ ਸਖ਼ਤ ਫ਼ੈਸਲੇ ਲੈ ਸਕਦੀ ਹੈ। ਇਹ ਫ਼ੈਸਲੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਏ ਜਾਣਗੇ ਜਾਂ ਪਹਿਲਾਂ, ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਲੱਗੀਆਂ ਹੋਈਆਂ ਹਨ।
7 ਸਾਲਾਂ ਤੋਂ ਨਹੀਂ ਬਣਿਆ ਸੰਗਠਨ
ਹਰਿਆਣਾ ਵਿਚ ਕਾਂਗਰਸ ਦੇ ਕਈ ਗੁੱਟ ਸਰਗਰਮ ਹਨ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੂਬਾਈ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ, ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ, ਸਾਬਕਾ ਕਾਂਗਰਸ ਵਿਧਾਇਕ ਦਲ ਦੀ ਆਗੂ ਸ੍ਰੀਮਤੀ ਕਿਰਨ ਚੌਧਰੀ, ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਅਤੇ ਸਾਬਕਾ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਦੇ ਵੱਖ-ਵੱਖ ਧੜੇ ਜਾਣੇ ਜਾਂਦੇ ਹਨ। ਇਨ੍ਹਾਂ ਵਿਚੋਂ ਹੁੱਡਾ, ਸ਼ੈਲਜਾ ਅਤੇ ਸੂਰਜੇਵਾਲਾ ਦੇ ਗੁੱਟ ਹੀ ਮੁੱਖ ਤੌਰ 'ਤੇ ਸਰਗਰਮ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਇਨ੍ਹਾਂ ਨੂੰ ਹੀ ਮੁੱਖ ਦਾਅਵੇਦਾਰ ਮੰਨਿਆ ਜਾਏਗਾ। ਪਿਛਲੇ 7 ਸਾਲਾਂ ਤੋਂ ਹਰਿਆਣਾ ਵਿਚ ਕਾਂਗਰਸ ਦਾ ਸੂਬਾਈ, ਜ਼ਿਲ੍ਹਾ ਅਤੇ ਹਲਕਾ ਪੱਧਰ 'ਤੇ ਸੰਗਠਨ ਨਹੀਂ ਬਣ ਸਕਿਆ। 5 ਸਾਲਾਂ ਤੱਕ ਅਸ਼ੋਕ ਤੰਵਰ ਸੂਬਾਈ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਦਾ ਹੁੱਡਾ ਗਰੁੱਪ ਨਾਲ ਲਗਾਤਾਰ ਟਕਰਾਅ ਚਲਦਾ ਰਿਹਾ ਅਤੇ ਇਸੇ ਟਕਰਾਅ ਦੇ ਚਲਦਿਆਂ ਉਹ 5 ਸਾਲਾਂ ਤੱਕ ਪਾਰਟੀ ਦਾ ਸੰਗਠਨ ਨਹੀਂ ਬਣਾ ਸਕੇ। ਆਖ਼ਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਸੂਬੇ ਦੀ ਕਾਂਗਰਸ ਪ੍ਰਧਾਨ ਬਣਾਇਆ ਗਿਆ। ਸ਼ੈਲਜਾ ਸਮਰਥਕਾਂ ਦਾ ਦਾਅਵਾ ਹੈ ਕਿ ਸ਼ੈਲਜਾ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ 2014 ਵਿਚ ਵਿਧਾਨ ਸਭਾ ਦੀਆਂ ਕਾਂਗਰਸ ਨੇ ਜੇ 15 ਸੀਟਾਂ ਜਿੱਤੀਆਂ ਸਨ, ਉਹ ਵਧ ਕੇ 31 ਹੋ ਗਈਆਂ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਕਾਂਗਰਸ ਸੰਗਠਨ ਵਿਚ ਬਦਲਾਅ ਕੁਝ ਸਮਾਂ ਪਹਿਲਾਂ ਹੋਇਆ ਹੁੰਦਾ ਤਾਂ ਨਿਸਚਿਤ ਤੌਰ 'ਤੇ ਕਾਂਗਰਸ ਸਰਕਾਰ ਬਣਾਉਣ ਦੀ ਸਥਿਤੀ ਵਿਚ ਆ ਸਕਦੀ ਸੀ।
ਸ਼ੈਲਜਾ ਨੂੰ ਨਹੀਂ ਬਦਲ ਸਕੇ
ਹੁਣ ਪਿਛਲੇ 2 ਸਾਲਾਂ ਤੋਂ ਸ਼ੈਲਜਾ ਸੂਬੇ ਦੀ ਕਾਂਗਰਸ ਪ੍ਰਧਾਨ ਹੈ ਪਰ ਅਜੇ ਤੱਕ ਉਹ ਪਾਰਟੀ ਸੰਗਠਨ ਦਾ ਸੂਬਾਈ ਪੱਧਰ ਤੋਂ ਲੈ ਕੇ ਜ਼ਿਲ੍ਹਾ ਤੇ ਬਲਾਕ ਪੱਧਰ ਤੱਕ ਸੰਗਠਨ ਨਹੀਂ ਬਣਾ ਸਕੇ। ਪਿਛਲੇ ਦਿਨੀਂ ਸੂਬਾਈ ਕਾਂਗਰਸ ਸੰਗਠਨ ਗਠਿਤ ਹੋਣ ਜਾ ਰਿਹਾ ਸੀ ਤਾਂ ਹੁੱਡਾ ਗਰੁੱਪ ਦੇ ਵਿਧਾਇਕਾਂ ਨੇ ਸੂਬਾਈ ਕਾਂਗਰਸ ਪ੍ਰਧਾਨ ਨੂੰ ਬਦਲਣ ਦੀ ਮੰਗ ਕਰਦਿਆਂ ਦਿੱਲੀ ਵਿਚ ਹਾਈਕਮਾਨ ਤੱਕ ਪਹੁੰਚ ਕੀਤੀ ਸੀ। ਉਹ ਸੂਬਾਈ ਕਾਂਗਰਸ ਪ੍ਰਧਾਨ ਨੂੰ ਬਦਲਵਾਉਣ ਵਿਚ ਤਾਂ ਨਾਕਾਮ ਰਹੇ ਪਰ ਉਨ੍ਹਾਂ ਦੇ ਇਨ੍ਹਾਂ ਯਤਨਾਂ ਨਾਲ ਸੂਬਾਈ ਕਾਂਗਰਸ ਦੇ ਅਹੁਦੇਦਾਰਾਂ ਦੀ ਜੋ ਸੂਚੀ ਜਾਰੀ ਹੋਣੀ ਸੀ, ਉਹ ਜ਼ਰੂਰ ਰੁਕ ਗਈ। ਹੁੱਡਾ ਗਰੁੱਪ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਿਰਫ ਇਹੀ ਮੰਗ ਸੀ ਕਿ ਸਥਾਨਕ ਵਿਧਾਇਕਾਂ ਦੀ ਇੱਛਾ ਅਨੁਸਾਰ ਅਹੁਦੇਦਾਰ ਬਣਾਏ ਜਾਣ। ਅਜੇ ਤੱਕ ਹੁੱਡਾ ਗਰੁੱਪ ਦੇ ਦਬਾਅ ਸਾਹਮਣੇ ਕਾਂਗਰਸ ਹਾਈਕਮਾਨ ਕੋਈ ਵੱਡਾ ਫ਼ੈਸਲਾ ਲੈਣ ਤੋਂ ਝਿਜਕਦੀ ਰਹੀ ਹੈ। ਹੁਣ ਪੰਜਾਬ ਵਿਚ ਕਾਂਗਰਸ ਹਾਈਕਮਾਨ ਵਲੋਂ ਚੁੱਕੇ ਗਏ ਸਖ਼ਤ ਕਦਮਾਂ ਨਾਲ ਇਕ ਸੰਦੇਸ਼ ਚਲਾ ਗਿਆ ਹੈ ਕਿ ਕਾਂਗਰਸ ਹਾਈਕਮਾਨ ਹੁਣ ਕਿਸੇ ਦਬਾਅ ਅੱਗੇ ਨਹੀਂ ਝੁਕੇਗੀ ਅਤੇ ਆਪਣੀ ਮਰਜ਼ੀ ਅਨੁਸਾਰ ਸਖ਼ਤ ਤੋਂ ਸਖ਼ਤ ਫ਼ੈਸਲੇ ਲੈ ਸਕਦੀ ਹੈ।
ਪੰਜਾਬ ਦੇ ਨਤੀਜਿਆਂ 'ਤੇ ਨਜ਼ਰ
ਹੁੱਡਾ ਗਰੁੱਪ ਪੰਜਾਬ ਦੇ ਘਟਨਾਕ੍ਰਮ ਤੋਂ ਬਾਅਦ ਹੁਣ ਇਹ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਦੇ ਘਟਨਾਕ੍ਰਮ ਦਾ ਹੁਣ ਸਿੱਧਾ ਲਾਭ ਹੁੱਡਾ ਗਰੁੱਪ ਨੂੰ ਮਿਲ ਸਕਦਾ ਹੈ। ਇਸ ਸੰਬੰਧੀ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਪਾਰਟੀ ਹਾਈਕਮਾਨ ਕਿਸੇ ਦਲਿਤ ਨੇਤਾ, ਜਿਸ ਲਈ ਕੁਮਾਰੀ ਸ਼ੈਲਜਾ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ, ਨੂੰ ਕਾਂਗਰਸ ਹਰਿਆਣਾ ਵਿਚ ਵੀ ਮੁੱਖ ਮੰਤਰੀ ਦਾ ਅਹੁਦਾ ਸੌਂਪ ਸਕਦੀ ਸੀ। ਪਰ ਹੁਣ ਪੰਜਾਬ ਵਿਚ ਇਕ ਦਲਿਤ ਸਿੱਖ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਹਰਿਆਣਾ ਵਿਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਬਹੁਤ ਘਟ ਗਈ ਹੈ। ਕਿਉਂਕਿ ਪੰਜਾਬ ਵਿਚ ਇਕ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਕਾਂਗਰਸ ਨੂੰ ਪੰਜਾਬ ਵਿਚ ਕਿੰਨਾ ਮਿਲਦਾ ਹੈ ਅਤੇ ਕੀ ਕਾਂਗਰਸ ਮੁੜ ਤੋਂ ਪੰਜਾਬ ਵਿਚ ਸਰਕਾਰ ਬਣਾਉਣ ਦੀ ਸਥਿਤੀ ਵਿਚ ਹੋਵੇਗੀ, ਇਸ 'ਤੇ ਚੋਣਾਵੀ ਨਤੀਜਿਆਂ ਤੋਂ ਬਾਅਦ ਹੀ ਹਰਿਆਣਾ ਦੀ ਰਾਜਨੀਤੀ ਵਿਚ ਅਜਿਹਾ ਤਜਰਬਾ ਕਰਨ ਬਾਰੇ ਸੋਚ ਸਕਦੀ ਹੈ। ਦੂੂਜੇ ਪਾਸੇ ਹਰਿਆਣਾ ਦੇ ਦਲਿਤ ਕਾਂਗਰਸੀ ਨੇਤਾ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾਏ ਜਾਣ ਨੂੰ ਆਪਣੇ ਲਈ ਸ਼ੁੱਭ ਸੰਕੇਤ ਮੰਨ ਰਹੇ ਹਨ
ਅਜੇ ਨਹੀਂ ਬਣਿਆ ਕੋਈ ਦਲਿਤ ਮੁੱਖ ਮੰਤਰੀ
ਪੰਜਾਬ ਦੀ ਤਰ੍ਹਾਂ ਹਰਿਆਣਾ ਵਿਚ ਵੀ 1966 ਤੋਂ ਲੈ ਕੇ ਹੁਣ ਤੱਕ ਕਦੇ ਕੋਈ ਦਲਿਤ ਸਮਾਜ ਦਾ ਵਿਅਕਤੀ ਮੁੱਖ ਮੰਤਰੀ ਨਹੀਂ ਬਣ ਸਕਿਆ। ਹਾਲਾਂ ਕਿ ਸ਼ੈਲਜਾ ਦੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਦਲਬੀਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਚਾਂਦਰਾਮ ਵੀ ਕਿਸੇ ਸਮੇਂ ਮੁੱਖ ਮੰਤਰੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਰਹੇ ਹਨ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਵਿਚ ਅਜੇ ਕਰੀਬ 3 ਸਾਲ ਤੋਂ ਵਧੇਰੇ ਦਾ ਸਮਾਂ ਬਾਕੀ ਹੈ ਅਤੇ ਇਸ ਤੋਂ ਪਹਿਲਾਂ ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਨਾਲ-ਨਾਲ ਲੋਕ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ, ਇਸ ਲਈ ਜਦੋਂ ਤੱਕ ਹਰਿਆਣਾ ਦੀਆਂ ਚੋਣਾਂ ਹੋਣਗੀਆਂ, ਉਦੋਂ ਤੱਕ ਸਥਿਤੀਆਂ ਕਾਫੀ ਹੱਦ ਤੱਕ ਬਦਲਣ ਦੇ ਨਾਲ-ਨਾਲ ਸਪੱਸ਼ਟ ਵੀ ਹੋ ਜਾਣਗੀਆਂ। ਹੁੱਡਾ ਗਰੁੱਪ ਨੂੰ ਸ਼ੈਲਜਾ ਤੋਂ ਇਲਾਵਾ ਸਭ ਤੋਂ ਵੱਡਾ ਖ਼ਤਰਾ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਤੋਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਨ ਦੀ ਸਥਿਤੀ ਵਿਚ ਜੇ ਕਿਸੇ ਦਲਿਤ ਜਾਂ ਗ਼ੈਰ-ਜਾਟ ਨੂੰ ਮੁੱਖ ਮੰਤਰੀ ਬਣਾਉਣ ਦੀ ਨੌਬਤ ਆਈ ਤਾਂ ਸ਼ੈਲਜਾ ਸਭ ਤੋਂ ਮਜ਼ਬੂਤ ਦਾਅਦੇਵਾਰ ਹਨ। ਜੇ ਕਿਸੇ ਜਾਟ ਨੂੰ ਮੁੱਖ ਮੰਤਰੀ ਬਣਾਉਣ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਹੁੱਡਾ ਦੇ ਨਾਲ-ਨਾਲ ਰਣਦੀਪ ਸੂਰਜੇਵਾਲਾ ਦੀ ਦਾਅਵੇਦਾਰੀ ਨੂੰ ਵੀ ਕਾਂਗਰਸ ਹਾਈਕਮਾਨ ਨਜ਼ਰਅੰਦਾਜ਼ ਨਹੀਂ ਕਰ ਸਕੇਗੀ। ਪਿਛਲੇ ਦਿਨੀਂ ਵਿਧਾਨ ਸਭਾ ਇਜਲਾਸ ਦੀ ਸਮਾਪਤੀ 'ਤੇ ਭੁਪਿੰਦਰ ਹੁੱਡਾ ਦੀ ਰਿਹਾਇਸ਼ 'ਤੇ ਵਿਧਾਇਕਾਂ ਲਈ ਦੁਪਹਿਰ ਦਾ ਖਾਣਾ ਰੱਖਿਆ ਗਿਆ ਸੀ। ਇਸ ਵਿਚ ਕਾਂਗਰਸ ਇੰਚਾਰਜ ਵਿਵੇਕ ਬੰਸਲ ਅਤੇ ਸੂਬਾਈ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੂੰ ਵੀ ਬੁਲਾਇਆ ਗਿਆ ਸੀ। ਸ਼ੈਲਜਾ ਦੇ ਸ਼ਾਮਿਲ ਹੋਣ ਨਾਲ ਵਿਰੋਧੀਆਂ ਨੂੰ ਅਟਕਲਾਂ ਲਗਾਉਣ ਦਾ ਕੋਈ ਮੌਕਾ ਨਹੀਂ ਮਿਲਿਆ।
-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX