ਇਸ ਵਾਰ ਝੋਨੇ ਦੀ ਵਾਢੀ ਦਾ ਸੀਜ਼ਨ ਸਿਰ 'ਤੇ ਹੈ। ਪੰਜਾਬ ਵਿਚ 190 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਝੋਨਾ ਹੋਣ ਦੀ ਸੰਭਾਵਨਾ ਹੈ। ਪਹਿਲਾਂ ਬੀਜਿਆ ਪਰਮਲ ਝੋਨਾ ਅਤੇ ਬਾਸਮਤੀ ਮੰਡੀਆਂ ਵਿਚ ਆਉਣੇ ਵੀ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਦਹਾਕਿਆਂ ਤੋਂ ਚਲੀ ਆਉਂਦੀ ਸੂਬੇ ਦੀ ...
ਕਾਗਜ਼ ਪੇ ਹੂਏ ਮੇਰੇ
ਵਤਨ ਕੇ ਕਈ ਟੁਕੜੇ,
ਪੰਜਾਬ ਕੀ ਬਾਹੋਂ ਕੋ
ਕਟਾ ਦੇਖ ਰਹਾ ਹੂੰ।
ਸ਼ਾਇਰ ਸਾਬਿਰ ਦੱਤ ਨੇ ਸ਼ਾਇਦ ਇਹ ਸ਼ਿਅਰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਬਾਰੇ ਲਿਖਿਆ ਹੋਵੇਗਾ ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਹੋਰ ਟੁਕੜੇ ਹੋਏ ਤੇ ਅਖ਼ੀਰ ਪੰਜਾਬੀ ਜ਼ਬਾਨ ਦੇ ਆਧਾਰ ...
(ਕੱਲ੍ਹ ਤੋਂ ਅੱਗੇ)
ਖੇਤੀ ਖੇਤਰ ਨੂੰ ਉਤਪਾਦਨ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁੱਟ ਆਪਣੀ ਪੈਦਾ ਕੀਤੀ ਜਿਣਸ ਦੇ ਮੰਡੀਕਰਨ ਲਈ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇ ਹੱਲ ਲਈ ਸਰਕਾਰ ਵਲੋਂ ਵਿੱਤ ਮੁਹੱਈਆ ਕਰਨ ਦੇ ਨਾਲ-ਨਾਲ ਸੰਗਠਿਤ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਹੀ ਦ੍ਰਿੜ੍ਹ ਸੰਕਲਪੀ, ਲੋਕਾਂ ਦੀ ਨਬਜ਼ ਪਹਿਚਾਨਣ ਵਾਲਾ ਅਤੇ ਹਰ ਵਰਗ ਦੀ ਵੋਟ 'ਤੇ ਤਿੱਖੀ ਨਜ਼ਰ ਰੱਖਣ ਵਾਲਾ ਬਹੁਤ ਤਜਰਬੇਕਾਰ ਤੇ ਕਾਮਯਾਬ ਲੀਡਰ ਹੈ। ਵੱਖ-ਵੱਖ ਵਰਗਾਂ ਨੂੰ, ਵੱਖ-ਵੱਖ ਖੇਤਰਾਂ ਨੂੰ ਜੋੜਨ ਲਈ ਉਹ ਪੂਰੀ ਤਿਆਰੀ ਨਾਲ ਆਪਣਾ ਪ੍ਰੋਗਰਾਮ ਉਲੀਕਦਾ ਹੈ। ਉਸ ਦੇ ਭਾਸ਼ਨ ਲਿਖਾਰੀ ਕਾਫੀ ਤੇਜ਼ ਬੁੱਧੀ ਵਾਲੇ ਲਗਦੇ ਹਨ ਜੋ ਲੋਕ ਲੁਭਾਵੀ ਅਨੇਕਾਂ ਨਾਅਰੇ ਘੜਨ ਦੇ ਮਾਹਰ ਹਨ। ਇਹ ਨਾਅਰੇ, ਵਾਅਦੇ ਅਤੇ ਲਾਰੇ ਵਿਰੋਧੀਆਂ 'ਤੇ ਵਿਅੰਗਾਤਮਿਕ ਤਿੱਖੇ ਹਮਲਿਆਂ ਨਾਲ ਲਬਰੇਜ਼ ਹੁੰਦੇ ਹਨ। ਜੇਕਰ ਪ੍ਰਧਾਨ ਮੰਤਰੀ ਦੇ ਭਾਸ਼ਨ ਵਿਚ ਦਰਸਾਏ ਨਾਅਰੇੇ, ਲਾਰਿਆਂ ਦਾ ਵਰਨਣ ਕੀਤਾ ਜਾਵੇ ਤਾਂ ਬਹੁਤ ਦਿਲਚਸਪ ਵਿਸ਼ੇਸ਼ਣਾਂ ਦੀ ਝੜੀ ਲਗ ਜਾਏਗੀ। ਰਿਸ਼ਵਤ ਰੋਕਣ ਲਈ ਸ਼ੁਰੂ 'ਚ ਹੀ ਨਾਅਰਾ ਦਿੱਤਾ ਸੀ, 'ਨਾ ਖਾਉਂੂਗਾ, ਨਾ ਖਾਨੇ ਦੂੰਗਾ' ਇਹ ਉਦੋਂ ਕਾਫੀ ਚਰਚਾ ਦਾ ਵਿਸ਼ਾ ਰਿਹਾ। ਵਿਵਾਦ ਤਾਂ ਛਿੜਿਆ ਜਦੋਂ ਫਰਾਂਸ ਤੋਂ ਬਹੁਤ ਹੀ ਮਹਿੰਗੇ ਭਾਅ ਦੇ ਰਾਫੇਲ ਲੜਾਕੂ ਜਹਾਜ਼ ਖ਼ਰੀਦੇ ਅਤੇ ਅੱਜ ਵੀ ਉਹ ਸ਼ੰਕਾ ਦਾ ਵਿਸ਼ਾ ਬਣੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਵਿਸ਼ੇ ਦਾ ਪਿੱਛਾ ਕਰਦਿਆਂ ਕੋਈ ਵੱਡੀ ਰਾਜਨੀਤਕ ਪ੍ਰਾਪਤੀ ਕਰਨਾ ਚਾਹੁੰਦੇ ਹਨ। ਇਹ ਵਿਸ਼ਾ ਹੁਣ ਫਰਾਂਸ ਦੀ ਪੜਤਾਲ ਏਜੰਸੀ ਅਤੇ ਮੀਡੀਆ ਨੇ ਮੁੜ ਸੁਰਜੀਤ ਕੀਤਾ ਹੈ। ਆਉਂਦੀਆਂ ਚੋਣਾਂ ਵਿਚ ਇਹ ਵਿਸ਼ਾ ਰਾਜਨੀਤੀ ਨੂੰ ਫਿਰ ਤੋਂ ਕਾਫੀ ਗਰਮਾ ਸਕਦਾ ਹੈ। 'ਮੇਕ ਇਨ ਇੰਡੀਆ' ਤੋਂ ਲੈ ਕੇ 'ਸਵੱਛ ਭਾਰਤ', 'ਨਯਾ ਭਾਰਤ' ਤੇ ਫਿਰ 'ਆਤਮ ਨਿਰਭਰ ਭਾਰਤ', 'ਮਨ ਕੀ ਬਾਤ' ਨੇ ਲੋਕਾਂ ਦਾ ਕਾਫੀ ਧਿਆਨ ਖਿੱਚਿਆ ਹੈ। ਪਿਛਲੇ ਦਿਨੀਂ ਉਲੰਪਿਕ ਵਿਚ 124 ਖਿਡਾਰੀਆਂ ਨੇ 7 ਤਗਮੇ ਪ੍ਰਾਪਤ ਕੀਤੇ ਅਤੇ ਮੋਦੀ ਨੇ ਆਪਣੇ ਭਾਸ਼ਨਾਂ, ਨੀਤੀਆਂ, ਮਿਲਣੀਆਂ ਅਤੇ ਮੀਡੀਆ ਰਾਹੀਂ ਇਸ 5 ਫ਼ੀਸਦੀ ਸਫਲਤਾ ਨੂੰ ਇੰਜ ਪੇਸ਼ ਕੀਤਾ ਜਿਵੇਂ ਸਾਰੀ ਦੁਨੀਆ ਹੀ ਜਿੱਤ ਲਈ ਹੋਵੇ। ਖਿਡਾਰੀਆਂ ਨੂੰ ਆਜ਼ਾਦੀ ਦਿਵਸ 'ਤੇ ਵੱਡਾ ਮਾਣ-ਤਾਣ ਦਿੱਤਾ ਅਤੇ ਇਕ ਤਰ੍ਹਾਂ ਆਪਣੇ ਪ੍ਰਚਾਰ ਲਈ ਉਨ੍ਹਾਂ ਨੂੰ ਆਪਣੇ ਬ੍ਰਾਂਡ ਅੰਬੈਸਡਰ ਬਣਾ ਦਿੱਤਾ। ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਸਾਨੂੰ ਘੱਟੋ-ਘੱਟ 100 ਤਗਮੇ ਲੈਣੇ ਚਾਹੀਦੇ ਸਨ ਤੇ ਇਸ ਲਈ ਵੱਡੇ ਯਤਨਾਂ ਅਤੇ ਢੇਰ ਸਾਰੇ ਬਜਟ ਦੀ ਲੋੜ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਇਕ ਸੰਤ ਦੇ ਤੌਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਵੀ ਲਗਦੇ ਹਨ। ਆਪਣੇ ਭਾਸ਼ਨਾਂ ਵਿਚ ਪ੍ਰਭਾਵਸ਼ਾਲੀ ਲੋਕਾਂ, ਖੇਤਰਾਂ ਨੂੰ ਵਡਿਆਉਣ ਵਿਚ ਉਹ ਅੰਤਾਂ ਦਾ ਅਨੰਦ ਪ੍ਰਾਪਤ ਕਰਦੇ ਹਨ। ਕਿਉਂਕਿ ਹਾਜ਼ਰ ਲੋਕਾਂ ਦੀ ਵਿਸ਼ੇਸ਼ਣਾਂ ਭਰੀ ਪ੍ਰਸੰਸਾ ਕਾਫੀ ਤਾੜੀਆਂ ਬਟੋਰਦੀ ਹੈ ਤੇ ਤਾੜੀਆਂ ਵਿਚੋਂ ਵੋਟਾਂ ਨਿਕਲਦੀਆਂ ਹਨ। ਇਹ ਸੰਤ ਰੂਪੀ ਪਹਿਰਾਵਾ ਵੀ ਸ਼ਾਇਦ ਇਹ ਪ੍ਰਭਾਵ ਦੇਣ ਲਈ ਕਾਰਗਰ ਸਾਬਤ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਫੱਕਰ ਵਿਅਕਤੀ ਹੈ ਅਤੇ ਉਸ ਦੀ ਨਿੱਜੀ ਕੋਈ ਲੋੜ ਨਹੀਂ। ਵੋਟ ਬੈਂਕ ਨੂੰ ਇਸ ਤਰ੍ਹਾਂ ਇਹ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਭਾਰਤ ਦੀ ਸੰਸਕ੍ਰਿਤੀ ਬਹੁਤ ਅਮੀਰ ਹੈ ਤੇ ਪ੍ਰਧਾਨ ਮੰਤਰੀ ਇਸ ਦਾ ਰੋਲ ਮਾਡਲ ਹਨ, ਜੋ ਭਾਰਤੀ ਸੰਸਕ੍ਰਿਤੀ ਦਾ ਪੂਰੀ ਦੁਨੀਆ ਵਿਚ ਪ੍ਰਸਾਰ ਕਰ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਸ੍ਰੀ ਨਰਿੰਦਰ ਮੋਦੀ ਬੇਹੱਦ ਮਿਹਨਤੀ, ਲਗਨਸ਼ੀਲ ਅਤੇ ਆਪਣੇ ਸਾਥੀਆਂ 'ਤੇ ਵੱਡਾ ਦਬਦਬਾ ਰੱਖਣ ਵਾਲੇ ਹਨ। ਬੜੇ ਮਿੱਠੇ-ਮਿੱਠੇ ਲਹਿਜੇ ਨਾਲ ਉਹ ਆਪਣੇ ਔਖੇ ਫ਼ੈਸਲਿਆਂ 'ਤੇ ਅਮਲ ਕਰਾ ਲੈਂਦੇ ਹਨ। ਨੋਟਬੰਦੀ ਵਰਗੇ ਬਹੁਤ ਹੀ ਅਣਚਾਹੇ, ਵਿਵਾਦੀ ਫ਼ੈਸਲੇ ਨੂੰ ਇੰਜ ਪ੍ਰਚਾਰਿਆ ਕਿ ਭਾਰਤ ਇਮਾਨਦਾਰ, ਤਰੱਕੀ-ਪਸੰਦ ਤੇ ਅਗਾਂਹਵਧੂ ਦੇਸ਼ ਬਣ ਜਾਵੇਗਾ, ਜਦਕਿ ਨੋਟਬੰਦੀ ਨੇ ਭਾਜਪਾ ਦੀ ਕਾਫੀ ਕਿਰਕਿਰੀ ਕਰਵਾਈ। ਇਸ ਦੇ ਪ੍ਰਭਾਵ ਉਦੋਂ ਝਟਕੇ ਦੇਣ ਲੱਗੇ ਜਦੋਂ ਕੋਵਿਡ-19 ਦੀ ਮਹਾਂਮਾਰੀ ਨੇ ਵੱਡਾ ਹਮਲਾ ਕੀਤਾ ਅਤੇ ਦੇਸ਼ ਦੀ ਆਰਥਿਕਤਾ ਡਾਵਾਂਡੋਲ ਕਰ ਦਿੱਤੀ। ਜਿਸ ਨਾਲ ਜੂਝਣ ਲਈ ਸਰਕਾਰ ਦੇ ਸਾਰੇ ਯਤਨ ਨਾ-ਕਾਫੀ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਭਾਜਪਾ ਲੀਡਰਾਂ ਅਤੇ ਵਿਰੋਧੀ ਧਿਰਾਂ ਲਈ ਐਡਾ ਵੱਡਾ ਹਊਆ ਬਣ ਗਈ ਹੈ ਕਿ ਪਤਾ ਨਹੀਂ ਕੱਲ੍ਹ ਕਿਸੇ ਨਾਲ ਕੀ ਹੋਵੇਗਾ? ਕਈ ਮੁੱਖ ਮੰਤਰੀਆਂ ਤੇ ਕੇਂਦਰੀ ਮੰਤਰੀਆਂ ਨੂੰ ਕੁਰਸੀ ਤੋਂ ਹੱਥ ਧੋਣੇ ਪਏ। ਗੱਲ ਕੋਵਿਡ-19 ਦੀ ਆਰੰਭ ਕੀਤੀ ਸੀ, ਆਖ਼ਰ ਸਿਵਾਏ ਆਟੇ-ਦਾਲ ਅਤੇ ਕੁਝ ਵੈਕਸੀਨ ਤੋਂ ਕੋਵਿਡ ਨਾਲ ਜਾਨਾਂ ਗੁਆ ਚੁੱਕੇ ਜਾਂ ਲੱਖਾਂ ਰੁਪਏ ਹਸਪਤਾਲਾਂ ਦੇ ਭੇਟ ਕਰ ਚੁੱਕੇ ਲੋਕਾਂ ਨੂੰ ਕੀ ਮਿਲਿਆ? ਇਹ ਸਚਾਈ ਸਾਹਮਣੇ ਆ ਹੀ ਨਹੀਂ ਸਕੀ ਕਿ ਕੋਵਿਡ ਦੀ ਲਾਗ ਕੁੱਲ ਕਿੰਨੇ ਲੋਕਾਂ ਨੂੰ ਲੱਗੀ ਤੇ ਕਿੰਨਿਆਂ ਦੀ ਮੌਤ ਹੋਈ। ਇਹ ਵਿਸ਼ਾ ਵੀ ਗਰਮ ਹੈ ਕਿ ਵੈਕਸੀਨ ਪ੍ਰਦਾਨ ਕਰਨ ਦੀ ਰਫ਼ਤਾਰ ਧੀਮੀ ਹੈ। ਕੇਂਦਰ ਸਰਕਾਰ ਵਲੋਂ ਜਿੰਨੇ ਵੀ ਪੈਕੇਜ ਦਿੱਤੇ ਗਏ, ਉਹ ਵਪਾਰੀਆਂ ਲਈ ਕਰਜ਼ੇ ਦੇ ਰੂਪ ਵਿਚ ਸਨ। ਛੋਟੇ ਵਪਾਰੀ ਅਤੇ ਗ਼ਰੀਬ ਦੀ ਆਰਥਿਕਤਾ ਲੰਗੜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਨੇ ਜੇਕਰ ਕੁਝ ਚੰਗਾ ਕੀਤਾ ਹੈ ਤਾਂ ਉਹ ਜੰਮੂ-ਕਸ਼ਮੀਰ ਨੂੰ ਧਾਰਾ 370 ਤੋਂ ਮੁਕਤ ਕਰਨਾ ਹੈ, ਜਿਸ ਦੀ ਉਨ੍ਹਾਂ ਨੂੰ ਭਰਪੂਰ ਵਾਹ-ਵਾਹੀ ਵੀ ਮਿਲੀ ਹੈ। ਪਰ ਅਫ਼ਸੋਸ ਤਾਂ ਹੁੰਦਾ ਹੈ ਕਿ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਮੋਦੀ ਸਰਕਾਰ ਐਨਾ ਅੜੀਅਲ ਅਤੇ ਨਾਂਹਵਾਚੀ ਰਵੱਈਆ ਕਿਉਂ ਅਪਣਾ ਰਹੀ ਹੈ? ਸ਼ਾਇਦ ਉਹ ਜਾਣਦੀ ਹੈ ਕਿ ਕਿਸਾਨ ਉਨ੍ਹਾਂ ਨੂੰ ਘੱਟ ਹੀ ਵੋਟ ਦਿੰਦੇ ਹਨ ਅਤੇ ਕਾਰਪੋਰੇਟ ਹੀ ਉਨ੍ਹਾਂ ਦੀਆਂ ਚੋਣਾਂ ਲੜਦੇ ਹਨ। ਹਾਂ, ਵਪਾਰੀ ਵਰਗ ਕੁਝ ਖੁਸ਼ ਹੈ ਤੇ ਹਿੰਦੀ ਸੰਸਕ੍ਰਿਤੀ ਵੀ ਖੁਸ਼ ਹੈ, ਪਰ ਘੱਟ-ਗਿਣਤੀ ਤੇ ਦਲਿਤ ਨਿਰਾਸ਼ ਲਗਦੇ ਹਨ। ਜੰਮੂ-ਕਸ਼ਮੀਰ ਤੇ ਪੈਗਾਸਸ ਮੁੱਦੇ 'ਤੇ ਵੀ ਸਰਕਾਰ ਚਰਚਾ ਤੋਂ ਕਿਉਂ ਭੱਜ ਰਹੀ ਹੈ, ਅਤੇ ਸ਼ੱਕੀ ਬਣ ਰਹੀ ਹੈ। ਮਹਿੰਗਾਈ ਵੀ ਵਧ ਰਹੀ ਹੈ। ਇਨ੍ਹਾਂ ਮੁੱਦਿਆਂ ਬਾਰੇ ਚਰਚਾ ਨੂੰ ਲੈ ਕੇ ਜੇ ਸਰਕਾਰ ਪਹਿਲਕਦਮੀ ਕਰਦੀ ਤਾਂ ਆਉਣ ਵਾਲੀਆਂ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਹੋ ਸਕਦੀ ਸੀ। ਕੋਵਿਡ ਦੌਰਾਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਅਤੇ ਬੰਗਾਲ ਵਿਚ ਭਾਜਪਾ ਦੇ ਸਾਰੇ ਹੱਥਕੰਡਿਆਂ ਦੇ ਬਾਵਜੂਦ ਮਮਤਾ ਦੀ ਹੋਈ ਜਿੱਤ ਨੇ ਵਿਰੋਧੀ ਧਿਰਾਂ ਨੂੰ ਨੇੜੇ-ਨੇੜੇ ਲਿਆਂਦਾ ਹੈ।
ਹੁਣ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੀ ਕਥਿਤ ਜ਼ਲਾਲਤ ਦਾ ਬਦਲਾ ਲੈਣ ਲਈ ਸ਼ੇਰਨੀ ਬਣਨ ਦੀ ਦੌੜ ਵਿਚ ਹੈ। ਸ੍ਰੀਮਤੀ ਸੋਨੀਆ ਗਾਂਧੀ ਦਾ ਪਰਿਵਾਰ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਹੋਰ ਪੰਦਰਾਂ ਪਾਰਟੀਆਂ ਵਾਰ-ਵਾਰ ਕਿਸੇ ਵੱਡੀ ਰਣਨੀਤੀ 'ਤੇ ਵਿਚਾਰ ਕਰ ਰਹੇ ਹਨ। ਪਰ ਭਾਜਪਾ ਨੇ ਆਪਣੇ ਕਿਲ੍ਹੇ ਨੂੰ ਆਰ.ਐਸ.ਐਸ. ਅਤੇ ਮੰਦਰਾਂ ਦੀ ਬੁਨਿਆਦ ਨਾਲ ਬਹੁਤਾ ਤਕੜਾ ਕਰ ਲਿਆ ਹੈ। ਉਹ ਅਜਿਹੇ ਵਾਅਦੇ ਵੀ ਕਰ ਸਕਦੀ ਹੈ, ਜਿਨ੍ਹਾਂ ਦੀ ਆਸ ਕਰਨੀ ਵੀ ਮੁਸ਼ਕਿਲ ਹੈ। ਵਿਰੋਧੀ ਧਿਰਾਂ ਦੀ ਪ੍ਰੇਸ਼ਾਨੀ ਹੈ ਕਿ ਤਿਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਆਦਿ ਰਾਜਾਂ ਦੀਆਂ ਸਰਕਾਰਾਂ ਅਕਸਰ ਆਪਣਾ ਆਜ਼ਾਦ ਸਟੈਂਡ ਲੈ ਕੇ ਯੂ.ਪੀ.ਏ. ਜਾਂ ਐਨ.ਡੀ.ਏ. ਦੀ ਧਿਰ ਨਹੀਂ ਬਣਦੀਆਂ।
ਸਭ ਰਾਜਸੀ ਪਾਰਟੀਆਂ ਨੇ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਕੇਂਦਰੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਇਹ ਜਾਣਦੀਆਂ ਹਨ ਕਿ ਖੇਤਰੀ ਪਾਰਟੀਆਂ ਜਾਤ-ਪਾਤ ਅਤੇ ਖੇਤਰਵਾਦ ਆਧਾਰਿਤ ਹਨ ਜੋ ਕਾਫੀ ਅਸਰ ਰੱਖਦੀਆਂ ਹਨ ਅਤੇ ਉਨ੍ਹਾਂ ਦੀ ਲੋੜ ਸਮਾਂ ਆਉਣ 'ਤੇ ਪੈ ਸਕਦੀ ਹੈ। ਇਸ ਸੰਬੰਧ ਵਿਚ ਐਨ.ਡੀ.ਏ. ਕੁਝ ਕਮਜ਼ੋਰ ਹੋਈ ਹੈ, ਕਿਉਂਕਿ ਸ੍ਰੀ ਨਿਤੀਸ਼ ਕੁਮਾਰ ਦੇ ਫ਼ੈਸਲੇ ਅਚਾਨਕ ਬਦਲ ਜਾਂਦੇ ਹਨ ਤੇ ਅਕਾਲੀ ਦਲ, ਸ਼ਿਵ ਸੈਨਾ ਆਦਿ ਪਾਰਟੀਆਂ ਐਨ.ਡੀ.ਏ. ਨੂੰ ਛੱਡ ਚੁੱਕੀਆਂ ਹਨ। ਨਿਤਿਸ਼ ਕੁਮਾਰ ਦੀ ਨਜ਼ਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਵੀ ਹੋ ਸਕਦੀ ਹੈ। ਹੁਣ ਪ੍ਰਿਅੰਕਾ ਗਾਂਧੀ ਵਾਡਰਾ ਦੀ ਸਰਗਰਮੀ ਨਾਲ ਗਾਂਧੀ ਪਰਿਵਾਰ ਵੀ ਸ਼ਕਤੀ ਫੜ ਰਿਹਾ ਹੈ ਅਤੇ ਉਸ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਪੂਰੀ ਰਣਨੀਤੀ ਨਾਲ ਨਵਜੋਤ ਸਿੰਘ ਸਿੱਧੂ ਨੂੰ ਬਣਾ ਕੇ ਹੋ ਰਹੀਆਂ ਵਿਧਾਨ ਸਭਾਈ ਚੋਣਾਂ ਲਈ ਆਸ ਦੀ ਕਿਰਨ ਜਗਾ ਦਿੱਤੀ ਹੈ। ਬੀ.ਜੇ.ਪੀ. ਵਿਰੋਧੀ ਸਾਰੀਆਂ ਪਾਰਟੀਆਂ ਨੂੰ ਵੱਡੇ-ਵੱਡੇ ਸਮਝੌਤੇ ਕਰਨੇ ਪੈਣਗੇ ਅਤੇ ਜਥੇਬੰਦਕ ਢੰਗ ਨਾਲ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਵਾਲੀ ਭਾਜਪਾ ਨਾਲ ਮੁਕਾਬਲਾ ਕਰਨਾ ਸੌਖਾ ਨਹੀਂ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਫ਼ਿਲਮਾਂ ਵਿਚ ਸੁਪਰ ਸਟਾਰ ਅਮਿਤਾਭ ਬੱਚਨ ਦਾ ਕੋਈ ਮੁਕਾਬਲਾ ਨਹੀਂ, ਉਸੇ ਤਰ੍ਹਾਂ ਰਾਜਨੀਤੀ ਵਿਚ ਮਹਾਂਬਲੀ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਜੇ ਕੋਈ ਮੁਕਾਬਲਾ ਨਹੀਂ ਹੈ ਅਤੇ ਭਾਜਪਾ ਕੋਲ ਅਥਾਹ ਆਰਥਿਕ ਸਰੋਤ ਵੀ ਹਨ। ਪੰਜ ਸਿਤਾਰਾ ਹੋਟਲ ਵਰਗਾ ਦਫ਼ਤਰ ਹੈ। ਭਵਿੱਖ ਵਿਚ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦਾ ਕਿਸ ਤਰ੍ਹਾਂ ਮੁਕਾਬਲਾ ਕਰਦੀ ਹੈ, ਇਹ ਸਮਾਂ ਦੱਸੇਗਾ।
-217, ਗੁਰੂ ਹਰਿਗੋਬਿੰਦ ਨਗਰ, ਫਗਵਾੜਾ।
ਮੋ: 98726-70710
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX