ਅੰਮਿ੍ਤਸਰ, 15 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਦੋ ਸਿੱਖ ਦੁਕਾਨਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਪਿਸ਼ਾਵਰ ਡਵੀਜ਼ਨ ਦੇ ਬਾੜਾ ਸ਼ਹਿਰ ਦੇ ਮੇਨ ਗੇਟ ਦੇ ਬਿਲਕੁਲ ਨਾਲ ਮੌਜੂਦ ਬਟਾਤਲ ਬਾਜ਼ਾਰ 'ਚ ਕਰਿਆਨੇ ਤੇ ਪੰਸਾਰੀ ਦੀ ਦੁਕਾਨ ਕਰਦੇ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਕੁਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਗੋਲੀਆਂ ਲੱਗਣ ਨਾਲ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ | ਇਸਲਾਮਿਕ ਸਟੇਟ ਖੁਰਾਸਾਨ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ, ਜੋ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਦੀ ਹੀ ਸ਼ਾਖਾ ਹੈ | ਪੁਲਿਸ ਥਾਣਾ ਸਰਬੰਦ 'ਚ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਇਸ ਸਬੰਧੀ ਥਾਣਾ ਸਰਬੰਦ ਦੇ ਐਸ. ਐਚ. ਓ. ਸਰਦਾਰ ਹੁਸੈਨ ਨੇ 'ਅਜੀਤ' ਨੂੰ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਹਮਲਾਵਰਾਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਉਪਰੰਤ ਬਾਜ਼ਾਰ ਦੇ ਹੋਰ ਦੁਕਾਨਦਾਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਨੇ ਲੁਕ ਕੇ ਤੇ ਕੁਝ ਉਥੋਂ ਭੱਜ ਕੇ ਆਪਣੀ ਜਾਨ ਬਚਾਈ | ਇਸ ਸਬੰਧੀ ਪਿਸ਼ਾਵਰੀ ਸਿੱਖ ਆਗੂਆਂ ਨੇ ਦੱਸਿਆ ਕਿ ਕੁਲਜੀਤ ਸਿੰਘ ਦੇ ਤਿੰਨ ਬੱਚੇ ਹਨ ਤੇ ਉਹ ਪਿਛਲੇ ਕਈ ਹਫ਼ਤਿਆਂ ਤੋਂ ਬਿਮਾਰ ਵੀ ਸਨ ਜਦਕਿ ਰਣਜੀਤ ਸਿੰਘ ਦੀਆਂ ਦੋ ਧੀਆਂ ਹਨ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿਸ਼ਾਵਰ 'ਚ 5 ਸਿੱਖ ਦੁਕਾਨਦਾਰਾਂ ਤੇ ਹਕੀਮ ਸਤਨਾਮ ਸਿੰਘ ਨੂੰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ, ਪਰ ਪੁਲਿਸ ਅਜੇ ਤੱਕ ਕਿਸੇ ਹਮਲਾਵਰ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਹੈ | ਉਨ੍ਹਾਂ ਕਿਹਾ ਕਿ ਉਕਤ ਘਟਨਾ ਕਾਰਨ ਪਿਸ਼ਾਵਰੀ ਸਿੱਖਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਅੱਜ ਦੁਪਹਿਰ ਗੁਰਦੁਆਰਾ ਭਾਈ ਜੋਗਾ ਸਿੰਘ 'ਚ ਪਿਸ਼ਾਵਰੀ ਸਿੱਖਾਂ ਵਲੋਂ ਇਕੱਠ ਕੀਤਾ ਗਿਆ |
• ਪਾਰਟੀ ਵਿਚ ਹੋਣਗੇ ਵੱਡੇ ਸੁਧਾਰ • 'ਇਕ ਪਰਿਵਾਰ, ਇਕ ਟਿਕਟ' ਦੀ ਵਿਵਸਥਾ
• ਨੌਜਵਾਨਾਂ ਨੂੰ 50 ਫ਼ੀਸਦੀ ਨੁਮਾਇੰਦਗੀ • ਸਲਾਹਕਾਰ ਕਮੇਟੀ ਦਾ ਹੋਵੇਗਾ ਗਠਨ
ਉਦੇਪੁਰ, 15 ਮਈ (ਏਜੰਸੀ)-ਇਥੇ ਜਾਰੀ ਚਿੰਤਨ ਸ਼ਿਵਰ ਵਿਚ ਕਾਂਗਰਸ ਵਲੋਂ ਐਤਵਾਰ ਨੂੰ ਗਾਂਧੀ ਜੈਅੰਤੀ (2 ਅਕਤੂਬਰ) ਮੌਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਕਾਂਗਰਸ ਨੇ ਸੰਗਠਨ ਵਿਚ ਕਈ ਵੱਡੇ ਸੁਧਾਰ ਕਰਨ ਦਾ ਐਲਾਨ ਕੀਤਾ | ਜਿਸ ਵਿਚ 'ਇਕ ਪਰਿਵਾਰ, ਇਕ ਟਿਕਟ' ਦੀ ਵਿਵਸਥਾ ਸਭ ਤੋਂ ਪ੍ਰਮੁੱਖ ਹੈ | ਜਿਸ ਦੇ ਨਾਲ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਪਰਿਵਾਰ ਦੇ ਕਿਸੇ ਦੂਸਰੇ ਵਿਅਕਤੀ ਨੂੰ ਟਿਕਟ ਤਾਂ ਹੀ ਮਿਲੇਗੀ ਜਦੋਂ ਉਸ ਨੇ ਸੰਗਠਨ ਲਈ ਘੱਟੋ-ਘੱਟ ਪੰਜ ਸਾਲ ਤੱਕ ਕੰਮ ਕੀਤਾ ਹੋਵੇ | ਪਾਰਟੀ ਨੇ ਸੰਗਠਨ ਵਿਚ ਹਰ ਪੱਧਰ 'ਤੇ 50 ਸਾਲ ਦੀ ਉਮਰ ਤੋਂ ਘੱਟ ਦੇ ਲੋਕਾਂ ਨੂੰ 50 ਫੀਸਦੀ ਨੁਮਾਇੰਦਗੀ ਦੇਣ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਿਛੜੇ ਵਰਗ (ਓ.ਬੀ.ਸੀ.) ਅਤੇ ਘੱਟ ਗਿਣਤੀਆਂ ਨੂੰ ਨਿਆਂਸੰਗਤ ਨੁਮਾਇੰਦਗੀ ਦੇਣ ਅਤੇ ਸੂਬਾ ਪੱਧਰ 'ਤੇ ਰਾਜਨੀਤਕ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਬਣਾਉਣ ਦਾ ਵੀ ਫੈਸਲਾ ਕੀਤਾ | ਕਾਂਗਰਸ ਨੇ 'ਪਬਲਿਕ ਇਨਸਾਈਟ ਵਿਭਾਗ', ਰਾਸ਼ਟਰੀ ਸਿਖਲਾਈ ਅਤੇ ਚੋਣ ਪ੍ਰਬੰਧ ਵਿਭਾਗ ਦਾ ਗਠਨ ਕਰਨ ਦਾ ਵੀ ਫੈਸਲਾ ਕੀਤਾ | ਪਾਰਟੀ ਨੇ ਨਵੇਂ ਸੰਕਲਪ ਵਿਚ ਕਿਹਾ ਕਿ ਅਗਲੇ 90 ਤੋਂ 180 ਦਿਨਾਂ ਵਿਚ ਦੇਸ਼ ਭਰ ਵਿਚ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਸੂਬਾ ਪੱਧਰ ਅਤੇ ਰਾਸ਼ਟਰ ਪੱਧਰ 'ਤੇ ਸਾਰੀਆਂ ਰਹਿੰਦੀਆਂ ਨਿਯੁਕਤੀਆਂ ਪੂਰੀਆਂ ਕਰਕੇ ਜਵਾਬਦੇਹੀ ਯਕੀਨੀ ਕਰ ਦਿੱਤੀ ਜਾਵੇਗੀ | ਸੰਗਠਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਬਲਾਕ ਕਾਂਗਰਸ ਦੇ ਨਾਲ-ਨਾਲ ਮੰਡਲ ਕਾਂਗਰਸ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ | ਨਵੇਂ ਸੰਕਲਪ ਵਿਚ ਕਿਹਾ ਗਿਆ ਹੈ ਕਿ ਚੋਣ ਪ੍ਰਬੰਧ ਵਿਭਾਗ ਦਾ ਗਠਨ ਕੀਤਾ ਜਾਵੇ ਤਾਂ ਕਿ ਹਰ ਚੋਣ ਦੀ ਤਿਆਰੀ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਵੇ ਅਤੇ ਉਮੀਦ ਅਨੁਸਾਰ ਨਤੀਜੇ ਆਉਣ | ਇਸ ਅਨੁਸਾਰ ਕਾਂਗਰਸ ਜਨਰਲ ਸਕੱਤਰ (ਸੰਗਠਨ) ਤਹਿਤ ਅਖਿਲ ਭਾਰਤੀ ਕਾਂਗਰਸ ਕਮੇਟੀ, ਪ੍ਰਦੇਸ਼ ਕਾਂਗਰਸ ਕਮੇਟੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੇ ਕੰਮ ਦਾ ਮੁਲਾਂਕਣ ਹੋਵੇ | ਇਹ ਵੀ ਕਿਹਾ ਗਿਆ ਹੈ ਕਿ ਸੰਗਠਨ ਦੇ ਹਿੱਤ ਵਿਚ ਇਹ ਹੈ ਕਿ ਪੰਜ ਸਾਲਾਂ ਤੋਂ ਵੱਧ ਸਮੇਂ ਲਈ ਕੋਈ ਵੀ ਵਿਅਕਤੀ ਇਕ ਅਹੁਦੇ 'ਤੇ ਨਾ ਰਹੇ | ਕਾਂਗਰਸ ਨੇ ਇਹ ਵੀ ਫੈਸਲਾ ਕੀਤਾ ਕਿ ਕਾਂਗਰਸ ਕਾਰਜਕਾਰੀ ਕਮੇਟੀ, ਰਾਸ਼ਟਰੀ ਅਹੁਦੇਦਾਰਾਂ, ਪ੍ਰਦੇਸ਼, ਜ਼ਿਲ੍ਹਾ, ਬਲਾਕ ਅਤੇ ਮੰਡਲ ਅਹੁਦੇਦਾਰਾਂ ਵਿਚ 50 ਫੀਸਦੀ ਅਹੁਦੇਦਾਰਾਂ ਦੀ ਉਮਰ 50 ਸਾਲ ਤੋਂ ਘੱਟ ਹੋਵੇ | ਕਾਂਗਰਸ ਨੇ ਕਿਹਾ ਕਿ ਸੰਗਠਨ ਵਿਚ 'ਇਕ ਵਿਅਕਤੀ, ਇਕ ਅਹੁਦੇ' ਦਾ ਸਿਧਾਂਤ ਲਾਗੂ ਹੋਵੇ | ਇਸ ਦੌਰਾਨ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਪਾਰਟੀ ਵਿਚ ਵੱਡੇ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਟਾਸਕ ਫੋਰਸ ਅਤੇ ਕਾਂਗਰਸ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਾਲਾ ਸਲਾਹਕਾਰ ਗਰੁੱਪ ਬਣਾਉਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸਲਾਹਕਾਰ ਗਰੁੱਪ ਸਮੂਹਿਕ ਫੈਸਲਾ ਲੈਣ ਵਾਲੀ ਇਕਾਈ ਨਹੀਂ ਹੋਵੇਗੀ, ਸਗੋਂ ਇਸ ਦੇ ਜ਼ਰੀਏ ਉਨ੍ਹਾਂ ਨੂੰ ਸੀਨੀਅਰ ਨੇਤਾਵਾਂ ਦੇ ਤਜ਼ਰਬੇ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਅਸੀਂ ਗਾਂਧੀ ਜੈਅੰਤੀ (2 ਅਕਤੂਬਰ) ਮੌਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕਰਾਂਗੇ | ਉਨ੍ਹਾਂ ਕਿਹਾ ਕਿ 15 ਜੂਨ ਤੋਂ ਜ਼ਿਲ੍ਹਾ ਪੱਧਰ 'ਤੇ 'ਜਨ ਜਾਗਰਨ ਮੁਹਿੰਮ' ਦਾ ਦੂਸਰਾ ਪੜਾਅ ਸ਼ੁਰੂ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਪੁਰਜ਼ੋਰ ਢੰਗ ਨਾਲ ਚੁਕਿਆ ਜਾਵੇਗਾ | ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਇਕ ਸਲਾਹਕਾਰ ਗਰੁੱਪ ਬਣੇਗਾ ਜੋ ਉਨ੍ਹਾਂ ਅੰਤਿ੍ਮ ਸੁਧਾਰਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗਾ, ਜਿਨ੍ਹਾਂ 'ਤੇ ਇਸ ਚਿੰਤਨ ਸ਼ਿਵਰ ਵਿਚ ਚਰਚਾ ਹੋਵੀ ਹੈ | ਇਹ ਸੁਧਾਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਣਗੇ | ਉਨ੍ਹਾਂ ਅਨੁਸਾਰ ਟਾਸਕ ਫੋਰਸ ਦੀ ਰੂਪ-ਰੇਖਾ ਬਾਰੇ ਅਗਲੇ ਦੋ-ਤਿੰਨ ਦਿਨਾਂ ਵਿਚ ਦੱਸ ਦਿੱਤਾ ਜਾਵੇਗਾ |
ਬੈਂਕਾਕ, 15 ਮਈ (ਏਜੰਸੀ)-ਦ੍ਰਿੜ ਸੰਕਲਪ ਭਾਰਤੀ ਪੁਰਸ਼ ਟੀਮ ਨੇ ਬੈਡਮਿੰਟਨ ਦੇ ਫਾਈਨਲ 'ਚ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ 73 ਸਾਲ ਬਾਅਦ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ 'ਚ ਆਪਣਾ ਨਾਂਅ ਦਰਜ ਕਰ ਲਿਆ ਹੈ। ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਲਕਸ਼ੇ ਸੇਨ, ਕਿਦਾਂਬੀ ਸ਼੍ਰੀਕਾਂਤ ਤੇ ਵਿਸ਼ਵ ਦੀ 8ਵੇਂ ਨੰਬਰ ਦੀ ਡਬਲਜ਼ ਜੋੜੀ ਚਿਰਾਗ ਸ਼ੈਟੀ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੇ ਯਾਦਗਾਰੀ ਪ੍ਰਦਰਸ਼ਨ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ। ਭਾਰਤ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਇੰਡੋਨੇਸ਼ੀਆ ਨੂੰ 3-0 ਨਾਲ ਮਾਤ ਦਿੱਤੀ। ਪਹਿਲੇ ਮੁਕਾਬਲੇ 'ਚ ਪੁਰਸ਼ ਸਿੰਗਲਜ਼ ਵਰਗ 'ਚ ਵਿਸ਼ਵ ਦੇ ਨੰਬਰ 9 ਦੇ ਸ਼ਟਲਰ ਲਕਸ਼ੇ ਸੇਨ ਨੇ ਵਿਸ਼ਵ ਦੇ ਨੰਬਰ 4 ਖਿਡਾਰੀ ਐਂਥਨੀ ਗਿਨਟਿੰਗ ਨੂੰ ਮਾਤ ਦਿੱਤੀ ਜਦਕਿ ਦੂਸਰੇ ਮੈਚ 'ਚ ਪੁਰਸ਼ ਡਬਲਜ਼ 'ਚ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਕੇਵਿਨ ਸੰਜਾਇਆ ਤੇ ਮੁਹੰਮਦ ਅਹਿਸਾਨ ਦੀ ਜੋੜੀ ਨੂੰ ਹਰਾਇਆ। ਤੀਜਾ ਮੈਚ ਸਿੰਗਲਜ਼ 'ਚ ਕਿਦਾਂਬੀ ਸ੍ਰੀਕਾਂਤ ਤੇ ਜੋਨਾਥਨ ਕ੍ਰਿਸਟੀ ਵਿਚਾਲੇ ਖੇਡਿਆ ਗਿਆ, ਜਿਸ 'ਚ ਕਿਦਾਂਬੀ ਨੇ ਕ੍ਰਿਸਟੀ ਨੂੰ ਹਰਾਇਆ। ਭਾਰਤੀ ਟੀਮ 1979 ਤੋਂ ਆਖਰੀ ਚਾਰ 'ਚ ਵੀ ਜਗ੍ਹਾ ਨਹੀਂ ਸੀ ਬਣਾ ਸਕੀ, ਪਰ ਇਸ ਵਾਰ ਉਸ ਨੇ ਡੈਨਮਾਰਕ ਤੇ ਮਲੇਸ਼ੀਆ ਨੂੰ ਹਰਾ ਕੇ ਫਾਈਨਲ 'ਚ ਪੁੱਜੀ। ਭਾਰਤੀ ਟੀਮ ਦੀ ਇਸ ਇਤਿਹਾਸਕ ਜਿੱਤ 'ਤੇ ਦੇਸ਼ ਭਰ 'ਚ ਖੁਸ਼ੀ ਮਨਾਈ ਜਾ ਰਹੀ ਹੈ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, (ਏਜੰਸੀ)- ਭਾਰਤੀ ਬੈਡਮਿੰਟਨ ਟੀਮ ਦੀ ਇਤਿਹਾਸਕ ਜਿੱਤ ਦੀ ਸ਼ਲਾਘਾ ਕਰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਖਿਡਾਰੀਆਂ ਨੇ ਇਤਿਹਾਸ ਲਿਖ ਦਿੱਤਾ ਹੈ ਤੇ ਇਨ੍ਹਾਂ ਦੀ ਜਿੱਤ ਆਉਣ ਵਾਲੇ ਕਈ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਬੈਡਮਿੰਟਨ ਟੀਮ ਦੇ ਮੈਂਬਰਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ 'ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਸਿਰਜਿਆ ਹੈ, ਪੂਰੇ ਦੇਸ਼ ਨੂੰ ਥਾਮਸ ਕੱਪ 'ਚ ਭਾਰਤ ਦੀ ਜਿੱਤ 'ਤੇ ਮਾਣ ਹੈ। ਸਾਡੀ ਜੇਤੂ ਟੀਮ ਨੂੰ ਵਧਾਈਆਂ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ। ਇਹ ਜਿੱਤ ਨਵੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ।'
ਇਨਾਮਾਂ ਦੀ ਬਰਸਾਤ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲੀ ਵਾਰ ਥਾਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਪੁਰਸ਼ਾਂ ਦੀ ਬੈਡਮਿੰਟਨ ਟੀਮ ਲਈ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀ.ਏ.ਆਈ.) ਦੇ ਪ੍ਰਧਾਨ ਹੇਮੰਤ ਬਿਸਵਾ ਨੇ ਭਾਰਤੀ ਬੈਡਮਿੰਟਨ ਪੁਰਸ਼ ਟੀਮ ਲਈ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਟੀਮ ਦੇ ਸਹਿਯੋਗੀ ਸਟਾਫ ਲਈ ਵੀ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਦਿੱਲੀ 'ਚ ਪਾਰਾ 49 ਡਿਗਰੀ ਤੋਂ ਪਾਰ
ਨਵੀਂ ਦਿੱਲੀ/ਚੰਡੀਗੜ੍ਹ, 15 ਮਈ (ਏਜੰਸੀ)-ਉੱਤਰ ਭਾਰਤ 'ਚ ਐਤਵਾਰ ਨੂੰ ਲੂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ, ਜਿਸ ਦੌਰਾਨ ਦਿੱਲੀ ਦੇ ਮੁੰਗੇਸ਼ਪੁਰ ਤੇ ਨਜਫ਼ਗੜ੍ਹ 'ਚ ਪਾਰਾ ਕ੍ਰਮਵਾਰ 49.2 ਤੇ 49.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਇਸ ਦੌਰਾਨ ਪੰਜਾਬ ਤੇ ਹਰਿਆਣਾ 'ਚ ਵੀ ਗਰਮੀ ਦੇ ਨਾਲ-ਨਾਲ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ ਅਤੇ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਵਧੇਰੇ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਦੇ ਮੁਕਤਸਰ 'ਚ ਦਿਨ ਦਾ ਤਾਪਮਾਨ 47.4 ਡਿਗਰੀ ਰਿਹਾ ਜੋ ਸੂਬੇ 'ਚ ਸਭ ਤੋਂ ਵਧੇਰੇ ਹੈ | ਜਦਕਿ ਫਿਰੋਜ਼ਪੁਰ 'ਚ 46.9 ਡਿਗਰੀ, ਬਠਿੰਡਾ 'ਚ 46.8 ਡਿਗਰੀ, ਜਲੰਧਰ 46.2 ਡਿਗਰੀ, ਹੁਸ਼ਿਆਰਪੁਰ, ਅੰਮਿ੍ਤਸਰ ਤੇ ਮੋਗਾ 'ਚ 46.1 ਡਿਗਰੀ, ਲੁਧਿਆਣਾ 'ਚ 45.5 ਡਿਗਰੀ ਤੇ ਪਟਿਆਲਾ 'ਚ 44.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਗੁਆਂਢੀ ਸੂਬੇ ਹਰਿਆਣਾ ਦਾ ਗੁਰੂਗ੍ਰਾਮ 48.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਉੱਤਰੀ ਭਾਰਤ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ | ਹਰਿਆਣਾ ਦੇ ਹਿਸਾਰ ਤੇ ਸਿਰਸਾ 'ਚ ਤਾਪਮਾਨ ਕ੍ਰਮਵਾਰ 47.3 ਤੇ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਰੋਹਤਕ ਤੇ ਭਿਵਾਨੀ 'ਚ ਤਾਪਮਾਨ ਕ੍ਰਮਵਾਰ 46.7 ਤੇ 46 ਡਿਗਰੀ ਸੈਲਸੀਅਸ ਰਿਹਾ ਹੈ | ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦੋਹਾਂ ਸੂਬਿਆਂ 'ਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਵੱਖ-ਵੱਖ ਥਾਂਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਅਗਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ | ਦੋਹਾਂ ਸੂਬਿਆਂ 'ਚ 16 ਤੇ 17 ਮਈ ਨੂੰ ਧੂੜ ਭਰੀਆਂ ਹਵਾਵਾਂ ਵਗਣ ਤੇ ਗਰਜ ਨਾਲ ਹਨੇਰੀ ਆਉਣ ਦੀ ਸੰਭਾਵਨਾ ਹੈ |
ਨਵੀਂ ਦਿੱਲੀ, 15 ਮਈ (ਏਜੰਸੀ)-ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਕਣਕ ਦੀ ਖਰੀਦ 31 ਮਈ ਤੱਕ ਜਾਰੀ ਰਹੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਖ਼ੁਰਾਕ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਮੇਤ 8 ਸੂਬਿਆਂ ਵਿਚ ਕਣਕ ਦੀ ਖਰੀਦ 31 ਮਈ ਤੱਕ ਜਾਰੀ ਰਹੇਗੀ | ਉੱਧਰ ਨੋਡਲ ਏਜੰਸੀ ਐਫ. ਸੀ. ਆਈ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਣਕ ਦੀ ਇਹ ਖਰੀਦ ਕੇਂਦਰ ਪੂਲ ਤਹਿਤ ਕੀਤੀ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ | ਜਿਨ੍ਹਾਂ 6 ਹੋਰ ਸੂਬਿਆਂ ਵਿਚ ਕਣਕ ਦੀ ਖਰੀਦ 31 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਉਸ ਵਿਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਗੁਜਾਰਤ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ਖਰੀਦ ਦੀ ਤਰੀਖ ਵਧਾਉਣ ਦਾ ਫੈਸਲਾ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਲੋਂ ਕੀਤੀਆਂ ਅਪੀਲਾਂ ਤੋਂ ਬਾਅਦ ਲਿਆ ਗਿਆ |
ਪੰਜਾਬ ਦੀਆਂ 232 ਮੰਡੀਆਂ 'ਚ ਖ਼ਰੀਦ ਦੀ ਮਿਆਦ ਵਧਾਈ
ਚੰਡੀਗੜ੍ਹ, (ਅਜੀਤ ਬਿਊਰੋ)-ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੂਬੇ ਦੀਆਂ 232 ਮੰਡੀਆਂ 'ਚ ਕਣਕ ਦੀ ਖਰੀਦ ਦਾ ਕਾਰਜ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ | ਇਹ ਐਲਾਨ ਕੇਂਦਰੀ ਵਣਜ ਮੰਤਰਾਲੇ ਵਲੋਂ ਕਣਕ ਦੀ ਬਰਾਮਦ 'ਤੇ ਰੋਕ ਲਾਉਣ ਦੇ ਹਾਲ ਹੀ 'ਚ ਲਏ ਫ਼ੈਸਲੇ ਦੇ ਪ੍ਰਭਾਵਾਂ ਨੂੰ ਧਿਆਨ ਨਾਲ ਘੋਖਣ ਤੋਂ ਬਾਅਦ ਕੀਤਾ ਗਿਆ ਹੈ | ਖੁਰਾਕ ਮੰਤਰੀ ਨੇ ਕਿਹਾ ਕਿ ਕਣਕ ਦੀ ਬਰਾਮਦ 'ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ 'ਚ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ | ਨਤੀਜੇ ਵਜੋਂ ਚੰਗੇ ਭਾਅ ਮਿਲਣ ਦੀ ਉਮੀਦ 'ਚ ਕਣਕ ਦੀ ਫ਼ਸਲ ਭੰਡਾਰ ਕਰਨ ਵਾਲੇ ਕਿਸਾਨਾਂ ਨੂੰ ਸ਼ਾਇਦ ਹੁਣ ਮੁੜ ਸੋਚ-ਵਿਚਾਰ ਕੇ ਆਪਣੀ ਫ਼ਸਲ ਵੇਚਣੀ ਪਵੇ | ਇਸ ਲਈ ਇਹ ਮਹੱਤਵਪੂਰਨ ਸੀ ਕਿ ਐਮ.ਐਸ.ਪੀ 'ਤੇ ਸਰਕਾਰੀ ਖਰੀਦ ਦੀ ਸਹੂਲਤ ਉਨ੍ਹਾਂ ਲਈ ਉਪਲਬਧ ਰਹੇ | ਮੰਤਰੀ ਨੇ ਕਿਹਾ ਕਿ 12 ਮਈ ਨੂੰ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਅਪੀਲ ਕੀਤੀ ਸੀ ਕਿ ਕਣਕ ਦੀ ਮੱਠੀ ਰਫ਼ਤਾਰ ਕਾਰਨ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਰਸਮੀ ਤੌਰ 'ਤੇ ਇਹ ਬੇਨਤੀ ਵਾਪਸ ਲੈ ਲਈ ਹੈ ਅਤੇ ਹੁਣ 232 ਮੰਡੀਆਂ 31 ਮਈ ਤੱਕ ਸਾਰੇ ਜ਼ਿਲਿ੍ਹਆਂ 'ਚ ਚਾਲੂ ਰਹਿਣਗੀਆਂ |
• ਹਮਲਾਵਰ ਕਾਬੂ • ਬਾਈਡਨ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਸਿਆਟਲ/ਸੈਕਰਾਮੈਂਟੋ, 15 ਮਈ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਊਯਾਰਕ ਸੂਬੇ ਦੇ ਬਫ਼ਲੋ ਸ਼ਹਿਰ 'ਚ ਇਕ ਗੋਰੇ ਨੌਜਵਾਨ ਵਲੋਂ ਕੀਤੀ ਅੰਨ੍ਹੇਵਾਹ ਫਾਈਰਿੰਗ 'ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ | ਘਟਨਾ ਤੋਂ ਬਾਅਦ ਮਰਨ ਵਾਲਿਆਂ ਦੇ ਸਨਮਾਨ ਵਜੋਂ ਅਮਰੀਕਾ ਨੇ ਆਪਣੇ ਰਾਸ਼ਟਰੀ ਝੰਡੇ ਨੂੰ ਅਮਰੀਕਾ ਭਰ 'ਚ ਅੱਧਾ ਝੁਕਾ ਦਿੱਤਾ ਹੈ | ਘਟਨਾ ਤੋਂ ਬਾਅਦ ਬਫ਼ਲੋ ਪੁਲਿਸ ਦੇ ਚੀਫ਼ ਜੋਸੇਫ ਗ੍ਰਾਮਾਗਲੀਆ ਨੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਅੱਜ ਸਵੇਰੇ ਇਕ 18 ਸਾਲਾ ਗੋਰੇ ਨੌਜਵਾਨ ਨੇ ਅਤਿ-ਆਧੁਨਿਕ ਹਥਿਆਰ ਨਾਲ ਆਪਣੇ-ਆਪ ਨੂੰ ਪੂਰੀ ਤਰ੍ਹਾਂ ਬੁਲਟਪਰੂਫ਼ ਕਰ ਕੇ ਤੇ ਸਿਰ 'ਤੇ ਲੋਹੇ ਦਾ ਹੈਲਮੈਟ ਤੇ ਉਸ 'ਤੇ ਕੈਮਰਾ ਲਗਾ ਕੇ ਬਫ਼ਲੋ ਦੇ ਕਾਲੇ ਲੋਕਾਂ ਦੇ ਇਲਾਕੇ 'ਚ ਸਥਿਤ ਟੌਪਸ ਸੁਪਰਮਾਰਕੀਟ ਦੀ ਪਹਿਲਾਂ ਪਾਰਕਿੰਗ 'ਚ ਤੇ ਫਿਰ ਗਰੋਸਰੀ ਸਟੋਰ 'ਚ ਜਾ ਕੇ ਅੰਨ੍ਹੇਵਾਹ ਫਾਈਰਿੰਗ ਕੀਤੀ, ਜਿਸ ਨਾਲ ਪਹਿਲਾਂ ਪਾਰਕਿੰਗ 'ਚ 3 ਤੇ ਫਿਰ ਸਟੋਰ 'ਚ ਗਾਰਡ ਸਮੇਤ 7 ਲੋਕ ਤੇ ਕੁੱਲ 10 ਲੋਕਾਂ ਨੂੰ ਮਾਰ ਮੁਕਾਇਆ ਤੇ ਤਿੰਨ ਹੋਰ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਪੁਲਿਸ ਚੀਫ਼ ਨੇ ਕਿਹਾ ਮਰਨ ਵਾਲੇ ਜ਼ਿਆਦਾਤਰ ਕਾਲੇ ਲੋਕ ਹਨ | ਘਟਨਾ ਤੋਂ ਬਾਅਦ ਪੁਲਿਸ ਨੇ ਉਕਤ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਕਿਹਾ ਹਮਲੇ ਵਿਚ ਸਟੋਰ ਦਾ ਜੋ ਗਾਰਡ ਮਾਰਿਆ ਗਿਆ, ਉਹ ਸਾਬਕਾ ਸੇਵਾਮੁਕਤ ਪੁਲਿਸ ਅਧਿਕਾਰੀ ਸੀ ਜੋ ਸਟੋਰ ਲਈ ਗਾਰਡ ਦੀ ਨੌਕਰੀ ਕਰਦਾ ਸੀ | ਜਦੋਂ ਹਮਲਾਵਰ ਨੇ ਗੋਲੀਆਂ ਚਲਾਈਆਂ ਤਾਂ ਗਾਰਡ ਨੇ ਵੀ ਉਸ 'ਤੇ ਗੋਲੀਆਂ ਚਲਾਈਆਂ ਪਰ ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਹੋਣ ਕਰਕੇ ਉਹ ਬਚ ਗਿਆ ਪਰ ਉਸ ਨੇ ਤੁਰੰਤ ਗਾਰਡ ਨੂੰ ਮਾਰ ਦਿੱਤਾ | ਗ੍ਰਾਮਾਗਲੀਆ ਨੇ ਕਿਹਾ ਕਿ ਪੁਲਿਸ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ ਤੇ ਸਾਰੇ ਇਲਾਕੇ ਨੂੰ ਆਪਣੇ ਘੇਰੇ ਵਿਚ ਲੈ ਲਿਆ | ਪੁਲਿਸ ਨੇ ਹਮਲਾਵਰ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਉਸ ਨੇ ਆਤਮ ਸਮਰਪਨ ਕਰ ਦਿੱਤਾ | ਮੌਕੇ 'ਤੇ ਪਹੁੰਚੇ ਐਫ.ਬੀ.ਆਈ. ਬਫ਼ਲੋ ਦੇ ਦਫ਼ਤਰ ਇੰਚਾਰਜ ਸਟੀਫ਼ਨ ਬੇਲੋਗੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਟਨਾ ਦੀ ਜਾਂਚ ਨਫ਼ਰੀ ਅਪਰਾਧ ਤੇ ਨਸਲੀ ਹਿੰਸਾ ਤੋਂ ਪ੍ਰੇਰਿਤ ਹਿੰਸਕ ਕੱਟੜਵਾਦ ਦੇ ਮਾਮਲੇ ਵਲੋਂ ਕੀਤੀ ਜਾ ਰਹੀ ਹੈ | ਉਧਰ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੈਰੀਨ ਜੀਨ ਪੀਅਰੇ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਰਾਸ਼ਟਰਪਤੀ ਨੇ ਇਸ ਘਿਣਾਉਣੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ | ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ |
ਸ੍ਰੀਨਗਰ, 15 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇਕ ਨਾਗਰਿਕ ਮਾਰਿਆ ਗਿਆ, ਜਦਕਿ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ | ਸੂਤਰਾਂ ਮੁਤਾਬਿਕ ਸ਼ੋਪੀਆਂ-ਪੁਲਵਾਮਾ ਨੂੰ ਜੋੜਨ ਵਾਲੇ ਤਰੁਕਵਾਂਗਾਮ ਪੁਲ ਨੇੜੇ ਅੱਤਵਾਦੀਆਂ ਨੇ ਐਤਵਾਰ ਸਵੇਰੇ ਸੀ.ਆਰ.ਪੀ.ਐਫ. ਦੇ ਗਸ਼ਤੀ ਦਲ 'ਤੇ ਗੋਲੀਆਂ ਚਲਾ ਦਿੱਤੀਆਂ, ਸੁਰੱਖਿਆ ਬਲ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੁਪਾਸੜ ਗੋਲੀਬਾਰੀ ਦੌਰਾਨ ਇਕ ਨਾਗਿਰਕ ਸ਼ੋਇਬ ਅਹਿਮਦ ਗਨਾਈ ਵਾਸੀ ਤਰੁਕਵਾਂਗਾਮ ਗੰਭੀਰ ਜ਼ਖ਼ਮੀ ਹੋ ਗਿਆ | ਉਸ ਨੂੰ ਨੇੜੇ ਦੇ ਸਬ ਜ਼ਿਲ੍ਹਾ ਹਸਪਤਾਲ ਪੁਲਵਾਮਾ ਲਿਜਾਇਆ ਗਿਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆ ਦਮ ਤੋੜ ਗਿਆ | ਇਸ ਦੌਰਾਨ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ |
ਨਵੀਂ ਦਿੱਲੀ, 15 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਿਪਾਲ ਦੌਰੇ 'ਤੇ ਜਾਣ ਤੋਂ ਪਹਿਲਾਂ ਭਾਰਤ ਦੇ ਨਿਪਾਲ ਨਾਲ ਸੰਬੰਧਾਂ ਨੂੰ 'ਬੇਮਿਸਾਲ' ਦੱਸਦਿਆਂ ਕਿਹਾ ਹੈ ਕਿ ਉਹ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਦੀ ਪਿਛਲੇ ਮਹੀਨੇ ਭਾਰਤ ...
ਚੰਡੀਗੜ੍ਹ, 15 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੂੰਗੀ ਦੀ ਫ਼ਸਲ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਭਰੋਸੇ ਨੂੰ ਸੂਬੇ ਦੇ ਕਿਸਾਨਾਂ ਨੇ ਇਸ ਸਾਲ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਕਰ ਕੇ ਭਰਵਾਂ ...
ਨਵੀਂ ਦਿੱਲੀ, 15 ਮਈ (ਜਗਤਾਰ ਸਿੰਘ)-ਸਾਬਕਾ ਵਿੱਤ ਸਕੱਤਰ ਅਤੇ ਮੌਜੂਦਾ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਭਾਰਤ ਦੇ 25ਵੇਂ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਹਾਲ ਹੀ 'ਚ ਕਾਨੂੰਨ ਮੰਤਰਾਲੇ ਵਲੋਂ ਇਕ ਨੋਟੀਫਿਕੇਸ਼ਨ ਜਾਰੀ ...
ਲਖਨਊ, 15 ਮਈ (ਏਜੰਸੀ)- ਭਾਰਤੀ ਕਿਸਾਨ ਯੂਨੀਅਨ 'ਚ ਪਈਆਂ ਦਰਾਰਾਂ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆਈਆਂ ਜਦੋਂ ਇਸ ਦੇ ਬਾਨੀ ਪ੍ਰਧਾਨ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਕਿਸਾਨ ਜਥੇਬੰਦੀ ਦੇ ਸੀਨੀਅਰ ਕੌਮੀ ਅਹੁਦੇਦਾਰ ਨੇ ਇਕ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ ਕਰ ...
ਕੀਵ, 15 ਮਈ (ਏ.ਪੀ.)- ਰੂਸ ਨੇ ਯੂਕਰੇਨ 'ਤੇ ਹਮਲਾ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ ਲਗਭਗ 3 ਮਹੀਨਿਆਂ ਬਾਅਦ ਉਸ ਦੀ ਫ਼ੌਜ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੱਛਮੀ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਵਲੋਂ ...
ਨਵੀਂ ਦਿੱਲੀ, 15 ਮਈ (ਏਜੰਸੀ)-ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਪਿਸ਼ਾਵਰ 'ਚ 2 ਸਿੱਖ ਕਾਰੋਬਾਰੀਆਂ ਦੀ ਹੱਤਿਆ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਤੇ ਇਨ੍ਹਾਂ ਹੱਤਿਆਵਾਂ ਦੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ | ਵਿਦੇਸ਼ ਮੰਤਰਾਲੇ ਦੇ ...
ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਪਿਸ਼ਾਵਰ ਵਿਖੇ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਕੀਤੇ ਜਾਣ ਨੂੰ ਮੰਦਭਾਗਾ ਦੱਸਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਹਿਰਦਿਆਂ ਨੂੰ ...
ਨਵੀਂ ਦਿੱਲੀ, 15 ਮਈ (ਏਜੰਸੀ)-ਦੇਸ਼ 'ਚ ਜ਼ਰੂਰੀ ਵਸਤੂਆਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੇ-ਪੱਖੀ ਪਾਰਟੀਆਂ ਵਲੋਂ 25 ਤੋਂ 31 ਮਈ ਤੱਕ ਦੇਸ਼-ਵਿਆਪੀ ਪ੍ਰਦਰਸ਼ਨ ਕੀਤੇ ਜਾਣਗੇ, ਇਸ ਸੰਬੰਧੀ ਖੱਬੇ-ਪੱਖੀ ਪਾਰਟੀਆਂ ਵਲੋਂ ਸਾਂਝਾ ਬਿਆਨ ...
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਪਾਰਟੀ ਦੇ ਨੇਤਾਵਾਂ ਨੂੰ ਜਨਤਾ ਵਿਚ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਪਾਰਟੀ ਦਾ ਸੰਪਰਕ ਟੁੱਟ ਗਿਆ ਹੈ ਅਤੇ ਉਸ ਨੂੰ ਫਿਰ ਤੋਂ ਜੋੜਨਾ ਹੋਵੇਗਾ | ਉਨ੍ਹਾਂ ਨੇ ਪਾਰਟੀ ਦੇ ਚਿੰਤਨ ...
ਕਾਂਗਰਸ ਆਉਣ ਵਾਲੇ ਦਿਨਾਂ ਵਿਚ ਆਪਣੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਰਕਾਰ ਵਿਚ ਚੁਣੇ ਗਏ ਅਹੁਦਿਆਂ 'ਤੇ ਨੇਤਾਵਾਂ ਲਈ ਸੇਵਾ-ਮੁਕਤੀ ਦੀ ਉਮਰ ਹੱਦ ਨਿਰਧਾਰਿਤ ਕਰੇਗੀ ਅਤੇ ਅਗਲੀਆਂ ਲੋਕ ਸਭਾ ਚੋਣ ਤੋਂ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ...
ਚੰਡੀਗੜ੍ਹ, 15 ਮਈ (ਅਜੀਤ ਬਿਊਰੋ)-ਪਿਸ਼ਾਵਰ 'ਚ ਦੋ ਸਿੱਖਾਂ ਦੀ ਹੱਤਿਆ ਦੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਿਖੇਧੀ ਕੀਤੀ ਹੈ | ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ 'ਚ ਸਿੱਖਾਂ ਤੇ ਹਿੰਦੂਆਂ 'ਤੇ ਬਹੁਤ ...
ਅੰਮਿ੍ਤਸਰ, 15 ਮਈ (ਸੁਰਿੰਦਰ ਕੋਛੜ)-ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪਿਸ਼ਾਵਰ 'ਚ ਸਿੱਖ ਕਾਰੋਬਾਰੀ ਕੁਲਜੀਤ ਸਿੰਘ (42) ਤੇ ਰਣਜੀਤ ਸਿੰਘ (38) ਦੀ ਹੱਤਿਆ ਦੀ ਜਾਂਚ ਦੇ ਹੁਕਮ ਦਿੱਤੇ ਹਨ | ਉਧਰ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਹਮਲੇ ...
ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਪਿਸ਼ਾਵਰ 'ਚ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਤੇ ਕੁਲਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ | ...
ਚੰਡੀਗੜ੍ਹ, 15 ਮਈ (ਪੀ.ਟੀ.ਆਈ.)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਸ਼ਾਵਰ 'ਚ ਦੋ ਸਿੱਖ ਦੁਕਾਨਦਾਰਾਂ ਦੀ ਹੱਤਿਆ ਕੀਤੇ ਜਾਣ ਦੀ ਨਿੰਦਾ ਕੀਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ 'ਚ ...
ਚੰਡੀਗੜ੍ਹ, 15 ਮਈ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਸ਼ਾਵਰ 'ਚ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਸਿੱਖ ਤੇ ਹਿੰਦੂ ਘੱਟ ਗਿਣਤੀਆਂ ਨੂੰ ਵਿਸ਼ੇਸ਼ ਤੌਰ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX