ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  1 day ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  1 day ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  1 day ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  1 day ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  1 day ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  1 day ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  1 day ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 day ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  1 day ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  1 day ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  1 day ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  1 day ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  1 day ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  1 day ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  1 day ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  1 day ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਅੱਸੂ ਸੰਮਤ 553

ਖੰਨਾ / ਸਮਰਾਲਾ

ਰਾਮਲੀਲ੍ਹਾ ਦੇ ਮੰਚਨ ਨੂੰ ਲੈ ਕੇ ਵਿਵਾਦ ਫਿਰ ਧੁਖਿਆ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਦੀ ਧਾਰਮਿਕ ਸੰਸਥਾ ਸਰਵਹਿੱਤਕਾਰੀ ਸ੍ਰੀ ਰਾਮ-ਲੀਲ੍ਹਾ ਕਮੇਟੀ ਦਾ ਵਿਵਾਦ ਅੱਜ ਉਸ ਸਮੇਂ ਫਿਰ ਧੁਖਦਾ ਦਿਖਾਈ ਦਿੱਤਾ ਜਦੋਂ ਸੰਸਥਾ ਦੇ ਪ੍ਰਧਾਨ ਅਸ਼ੋਕ ਸੂਦ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਹੋਇਆ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਕੱਢਿਆ ਮੋਟਰਸਾਈਕਲ ਮਾਰਚ

ਪਾਇਲ, 25 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੋਰਾਹਾ ਦੇ ਪਿੰਡਾ ਸ਼ਹਿਰਾਂ ਵਿਚ ਮੋਟਰ ਸਾਈਕਲ ਮਾਰਚ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਅਤੇ ਹਾਕਮ ਸਿੰਘ ਜਰਗੜੀ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਗੜ੍ਹੀ ਪੁਲ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਸੜਕ 'ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾਉਣ 'ਤੇ ਨੌਜਵਾਨ ਚੰਦਨ ਕੁਮਾਰ (24) ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪ੍ਰਾਈਵੇਟ ਫ਼ੈਕਟਰੀ ਵਿਚ ਕਾਰ ਡਰਾਈਵਰ ਦੀ ਨੌਕਰੀ ਕਰਦਾ ਚੰਦਨ ...

ਪੂਰੀ ਖ਼ਬਰ »

ਤਿੰਨ ਥਾਣਿਆਂ ਦੀ ਹੱਦਬੰਦੀ ਵਿਚ ਉਲਝੇ ਕੁਹਾੜਾ ਵਾਸੀ

ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਚੰਡੀਗੜ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਕੁਹਾੜਾ ਵਾਸੀਆਂ ਤੇ ਦੁਕਾਨਦਾਰਾਂ ਨੂੰ ਤਿੰਨ ਥਾਣਿਆਂ ਦੀ ਹੱਦਬੰਦੀ ਅਧੀਨ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੋਈ ਵੀ ਛੋਟਾ ਵੱਡਾ ...

ਪੂਰੀ ਖ਼ਬਰ »

ਲਿਵਰ ਦੀ ਬਿਮਾਰੀ ਤੋਂ ਪੀੜਤ 9ਵੀਂ ਕਲਾਸ ਦੇ ਫੁੱਟਬਾਲ ਖਿਡਾਰੀ ਦੀ ਹੋਈ ਮੌਤ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਵਿੰਦਰ ਸਿੰਘ ਜਿਸ ਨੇ ਹਾਲੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰਨਾ ਸੀ, ਉਸਨੇ ਛੋਟੀ ਉਮਰ ਵਿਚ ਹੀ ਫੁੱਟਬਾਲ ਦੀ ਖੇਡ ਨੂੰ ਬਰੀਕੀ ਨਾਲ ਰੋਜ਼ਾਨਾ ਖੇਡ ਮੈਦਾਨ ਵਿਚ ਨਿਪੁੰਨ ਹੋ ਰਿਹਾ ਸੀ ਤੇ ਸੈਫਰਨ ਸਿਟੀ ਸਕੂਲ ...

ਪੂਰੀ ਖ਼ਬਰ »

ਮਾਈਗ੍ਰੇਟਰੀ ਪਲਸ ਪੋਲੀਓ ਰਾਊਾਡ ਅਧੀਨ ਅੱਜ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸਿਹਤ ਵਿਭਾਗ ਵਲੋਂ ਮਾਈਗ੍ਰੇਟਰੀ ਪਲਸ ਪੋਲੀਓ ਰਾਉਂਡ ਅਧੀਨ ਪੋਲੀਓ ਰੋਕੂ ਬੰੂਦਾਂ ਪਿਲਾਉਣ ਲਈ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਬੰਦ ਦੇ ਸੱਦੇ ਲਈ ਮੋਟਰਸਾਈਕਲ ਮਾਰਚ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤ ਬੰਦ ਦੇ ਸੱਦੇ ਲਈ ਅੱਜ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਦੀ ਅਗਵਾਈ ਹੇਠ ਮੋਟਰਸਾਈਕਲਾਂ 'ਤੇ ਕਾਫ਼ਲੇ ਦੇ ਰੂਪ 'ਚ ਦਿੱਤੇ ਗਏ ਸੱਦੇ ਨੂੰ ਲਾਗੂ ...

ਪੂਰੀ ਖ਼ਬਰ »

ਇੰਜੀ ਜਗਦੇਵ ਸਿੰਘ ਦੀ ਨਿਯੁਕਤੀ 'ਤੇ ਬਸਪਾ ਆਗੂਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਜਗਦੇਵ ਸਿੰਘ ਬੋਪਾਰਾਏ ਅਤੇ ਇੰਜੀਨੀਅਰ ...

ਪੂਰੀ ਖ਼ਬਰ »

ਇੰਜੀ: ਬੋਪਾਰਾਏ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ 'ਤੇ ਜਥੇ: ਸਹਾਰਨ ਮਾਜਰਾ ਤੇ ਹੋਰਨਾਂ ਵਲੋਂ ਸਵਾਗਤ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਇੰਜੀ: ਜਗਦੇਵ ਸਿੰਘ ਬੋਪਾਰਾਏ (ਚੇਅਰਮੈਨ ਬੋਪਾਰਾਏ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ) ਦੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਪਾਰਟੀ 'ਚ ਸ਼ਾਮਿਲ ਹੋਣ 'ਤੇ ਅਕਾਲੀ ਦਲ ਦੇ ...

ਪੂਰੀ ਖ਼ਬਰ »

ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਵਾਲੀਬਾਲ ਸਮੈਸ਼ਿੰਗ ਤੇ ਕਬੱਡੀ ਖੇਡ ਮੇਲੇ ਦਾ ਪੋਸਟਰ ਜਾਰੀ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਧਾਰਮਿਕ ਖੇਤਰ ਦੀ ਅਹਿਮ ਸ਼ਖ਼ਸੀਅਤ ਸੰਤ ਬਾਬਾ ਅਵਤਾਰ ਸਿੰਘ ਬਾਕਰਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਤੇ ਗੁਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਰਾਮ ਸਿੰਘ ਜੀ ਸਪੋਰਟਸ ਕਲੱਬ ਬਾਬਰਪੁਰ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ 'ਚ ਕਿਤਾਬ 'ਮੇਰੀਆਂ ਚੋਣਵੀਆਂ ਕਹਾਣੀਆਂ' ਲੋਕ ਅਰਪਣ

ਸਮਰਾਲਾ, 25 ਸਤੰਬਰ (ਗੋਪਾਲ ਸੋਫਤ)-ਪੰਜਾਬੀ ਸਾਹਿੱਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ¢ ਜਿਸ ਵਿਚ ਪਿਛਲੇ ਦਿਨੀਂ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੇ ਮਾਮੇ ਦੇ ਲੜਕੇ ਪ੍ਰਸਿੱਧ ਗੀਤਕਾਰ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨਾਲ ਮੀਟਿੰਗ

ਪਾਇਲ, 25 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਪਾਇਲ ਦੇ ਉੱਘੇ ਸਮਾਜ ਸੇਵੀ ਇੰਜ. ਜਗਦੇਵ ਬੋਪਾਰਾਏ ਨਾਲ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਬਸਪਾ ਦੇ ਹਲਕਾ ਇੰਚਾਰਜ ਡਾ. ਜਸਪ੍ਰੀਤ ਸਿੰਘ ਬੀਜਾ, ਗੁਰਪ੍ਰੀਤ ਸਿੰਘ ਲਾਪਰਾ ਤੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵਿਧਾਇਕ ਗੁਰਕੀਰਤ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਸ਼ਿੰਦਾ ਘੁਡਾਣੀ ਵਲੋਂ ਵਧਾਈ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਕਾਂਗਰਸ ਸਕੱਤਰ ਹਰਮਿੰਦਰ ਸਿੰਘ ਸ਼ਿੰਦਾ ਘੁਡਾਣੀ ਨੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ | ਉੱਥੇ ਹਾਈਕਮਾਨ ਦਾ ਵੀ ਧੰਨਵਾਦ ਕੀਤਾ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਗਮ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ¢ ਜਿਸ ਵਿਚ ਗਣਿਤ ਤੇ ਸਾਇੰਸ ਵਿਭਾਗ ਦੇ ਸਟਾਫ਼ ਵਲੋਂ ਕਾਲਜ ਪਿ੍ੰਸੀਪਲ ਡਾ. ਕੁਲਦੀਪ ...

ਪੂਰੀ ਖ਼ਬਰ »

'ਭਾਰਤ ਬੰਦ' ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬੀਜਾ ਯੂਨਿਟ ਵਲੋਂ ਪੂਰਨ ਹਮਾਇਤ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਬੀਜਾ ਯੂਨਿਟ ਵਲੋਂ ਪ੍ਰਧਾਨ ਡਾ ਮੇਲਾ ਸਿੰਘ ਲਾਲੀ ਦੀ ਅਗਵਾਈ ਹੇਠ ਪਾਇਲ ਰੋਡ ਤੇ ਸਥਿਤ ਬਿਜਲੀ ਘਰ ਦੇ ਨਜ਼ਦੀਕ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ¢ ਇਸ ਸਮੇਂ ਪ੍ਰਧਾਨ ਡਾ. ਮੇਲਾ ਸਿੰਘ ਲਾਲੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ-ਸ਼ਾਹਪੁਰ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ¢ ਇਸ ਬਾਰੇ ਗੱਲਬਾਤ ਕਰਦਿਆ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਬਲਾਕ ਕਾਂਗਰਸ ਪ੍ਰਧਾਨ ਪਾਠਕ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਬਣਨ 'ਤੇ ਵੰਡੇ ਲੱਡੂ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ ਵਿਚ ਬਲਾਕ ਕਾਂਗਰਸ ਦਫ਼ਤਰ ਵਿਚ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਦੀ ਅਗਵਾਈ ਵਿਚ ਲੱਡੂ ਵੰਡੇ ਗਏ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ ...

ਪੂਰੀ ਖ਼ਬਰ »

27 ਸਤੰਬਰ ਦੇ ਭਾਰਤ ਬੰਦ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ- ਪ੍ਰਧਾਨ ਬਿੱਲੂ ਪੋਹੀੜ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਬਲਾਕ ਡੇਹਲੋਂ ਦੇ ਕਿਸਾਨ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਜਗੇੜਾ ਪੁਲ ਨੇੜੇ ਚੱਕਾ ਜਾਮ ਕਰਨਗੇ¢ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਐੱਸ. ਸੀ/ਬੀ. ਸੀ ਯੂਨੀਅਨ ਵਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਵਿਛੋੜੇ 'ਤੇ ਦੁੱਖ ਪ੍ਰਗਟ

ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ)-ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਬੱਲੋਵਾਲ ਦੀ ਅਚਾਨਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ | ਜਥੇਬੰਦੀ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਗੁਰਜੈਪਾਲ ਸਿੰਘ ਸਮੇਤ ਹੋਰਨਾਂ ਅਹੁਦੇਦਾਰਾਂ ਬੂਟਾ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਰਛਪਾਲ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਖ਼ਬਰ ਸ਼ੇਅਰ ਕਰੋ

 

ਬੰਦ ਦੇ ਸੱਦੇ ਲਈ ਕਿਸਾਨ ਤੇ ਆੜ੍ਹਤੀ ਲਾਮਬੱਧ ਹੋਏ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਪ੍ਰੋਗਰਾਮ ਦੇ ਸੱਦੇ ਤੇ ਖੰਨਾ ਵਿਖੇ ਕਿਸਾਨ ਅਤੇ ਆੜ੍ਹਤੀਆ ਭਾਈਚਾਰੇ ਨੂੰ ਲਾਮਬੱਧ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਸਮੇਤ ਹੋਰ ਬੀ.ਕੇ.ਯੂ. ...

ਪੂਰੀ ਖ਼ਬਰ »

ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ ਮੁਕਾਮ ਹਾਸਲ ਕਰਨ ਅਤੇ ਅਜਿਹਾ ਹੀ ਸੁਪਨਾ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਦੇ ਵਸਨੀਕ ਮਨਜੀਤ ਸਿੰਘ ਖਹਿਰਾ ...

ਪੂਰੀ ਖ਼ਬਰ »

ਦੋਰਾਹਾ 'ਚ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ, 15 ਦਿਨਾਂ 'ਚ ਮਿਲੇਗੀ ਰਾਹਤ-ਪੱਪੂ ਪ੍ਰਧਾਨ

ਦੋਰਾਹਾ, 25 ਸਤੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਦੋਰਾਹਾ 'ਚ ਦਹਾਕਿਆਂ ਤੋਂ ਸੀਵਰੇਜ ਦੀ ਕਦੇ ਸਫ਼ਾਈ ਨਹੀਂ ਕੀਤੀ ਗਈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਖ਼ਿਲਾਫ਼ ਮਲਾਲ ਸੀ¢ ਅੱਜ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ ਅਤੇ ਸਮੁੱਚੇ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਦੇ ਸੱਦੇ ਲਈ ਨੁੱਕੜ ਮੀਟਿੰਗਾਂ ਤੇਜ਼

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਮਜ਼ਦੂਰ ਜਥੇਬੰਦੀਆਂ ਪੂਰਨ ਸਮਰਥਨ ਦੇ ਰਹੀਆਂ ਹਨ, ਜਿਸ ਤਹਿਤ 27 ਸਤੰਬਰ ਨੂੰ ਵੱਖ ਵੱਖ ਯੂਨੀਅਨਾਂ ਵੱਲੋਂ ਇਕੱਠੇ ਹੋ ਕੇ ਬਰੋਟਾ ਚੌਂਕ ...

ਪੂਰੀ ਖ਼ਬਰ »

ਰਸੂਲੜਾ, ਜੰਡਾਲੀ, ਸੋਨੀ, ਪੂਰਬਾ, ਜੱਸੀ, ਰੋਸ਼ਾ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਬਣਨ 'ਤੇ ਲੱਡੂ ਵੰਡੇ ਅਤੇ ਭੰਗੜੇ ਪਾਏ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਏ ਜਾਣ ਦੀ ਖ਼ਬਰ ਆਉਂਦਿਆਂ ਹੀ ਖੰਨਾ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਕੌਂਸਲ ਪ੍ਰਧਾਨ ਲੱਧੜ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਤੇ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵੰਡੇ ਲੱਡੂ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਧ ਲੱਧੜ ਦੀ ਅਗਵਾਈ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਮੁਨੀਮ ਭਾਈਚਾਰੇ ਨੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਅਤੇ ਚਰਨਜੀਤ ਸਿੰਘ ਚੰਨੀ ਦੇ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਕਿਸਾਨਾਂ-ਮਜ਼ਦੂਰਾਂ ਤੇ ਦੁਕਾਨਦਾਰਾਂ ਵਲੋਂ ਡਟਵਾਂ ਸਮਰਥਨ ਦਿੱਤਾ ਜਾਵੇਗਾ-ਆਗੂ

ਮਲੌਦ, 25 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਭਲਕੇ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਸਮਰਥਨ ਕਰਦਿਆਂ ਨਗਰ ਪੰਚਾਇਤ ਮਲੌਦ ਦੇ ...

ਪੂਰੀ ਖ਼ਬਰ »

ਹਲਕਾ ਇੰਚਾਰਜ ਬਿੱਟੀ ਨੇ ਉੱਪ ਮੰਡਲ ਕੁਹਾੜਾ ਵਿਖੇ ਬਿਜਲੀ ਪੰਚਾਇਤ ਦੌਰਾਨ ਸੁਣੀਆਂ ਖਪਤਕਾਰਾਂ ਦੀਆਂ ਮੁਸ਼ਕਿਲਾਂ

ਕੁਹਾੜਾ 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉੱਪ ਮੰਡਲ ਕੁਹਾੜਾ ਦੇ ਦਫ਼ਤਰ ਵਿਖੇ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਦੇਖ-ਰੇਖ ਹੇਠ ਖਪਤਕਾਰਾਂ ਦੀਆਂ ਮੁਸ਼ਕਿਲਾਂ ਸੁਣਨ ਸਬੰਧੀ ਬਿਜਲੀ ਪੰਚਾਇਤ ਕਰਵਾਈ ...

ਪੂਰੀ ਖ਼ਬਰ »

ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ 27 ਦੇ ਮੁਕੰਮਲ ਬੰਦ ਦੇ ਸੱਦੇ ਦੀ ਪੂਰਨ ਹਮਾਇਤ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੱਲ੍ਹ 27 ...

ਪੂਰੀ ਖ਼ਬਰ »

'ਆਪ' ਦੇ ਦਿਆਲਪੁਰਾ ਵਲੋਂ 27 ਨੂੰ ਬੰਦ ਦੇ ਸਮਰਥਨ ਦੀ ਅਪੀਲ

ਸਮਰਾਲਾ, 25 ਸਤੰਬਰ (ਗੋਪਾਲ ਸੋਫਤ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ 27 ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਲੋਕ ਹਿਤ ਵਿਚ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਗੋਪਾਲਪੁਰ ਬੀ. ਐੱਡ. ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ, ਗੋਪਾਲਪੁਰ ਬੀ. ਐਡ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ¢ ਜਿਸ ਵਿਚ ਵਿਦਿਆਰਥਣ ਗੁਰਜਿੰਦਰ ਕੌਰ ਨੇ 84 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਚਰਨਜੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX