ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਮੇਂ ਅਮਰੀਕਾ ਦੀ ਫੇਰੀ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਕਿ ਅਫ਼ਗਾਨ ਵਿਚ ਤਾਲਿਬਾਨ ਕਬਜ਼ਾ ਕਰਕੇ ਆਪਣੀ ਸਰਕਾਰ ਬਣਾ ਚੁੱਕਾ ਹੈ ਅਤੇ ਦੂਜੇ ਪਾਸੇ ਚੀਨ ਆਪਣੀ ਵਧਦੀ ਹੋਈ ਤਾਕਤ ...
ਮਨ ਦੀ ਆਦਤ ਹੈ ਇਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਚਲਦੇ ਰਹਿਣਾ। ਇਕ ਮੰਜ਼ਿਲ ਤੋਂ ਦੂਜੀ ਤੇ ਫਿਰ ਦੂਜੀ ਤੋਂ ਮਗਰੋਂ ਤੀਜੀ। ਮਨੋਵਿਗਿਆਨ ਦੱਸਦਾ ਹੈ ਕਿ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਭਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਤੀਬਰ ਹੋ ਜਾਂਦੀ ...
ਬਲਰਾਜ ਸਾਹਨੀ ਦੀ ਵਧੇਰੇ ਪ੍ਰਸਿੱਧੀ ਇਕ ਅਦਾਕਾਰ ਵਜੋਂ ਹੈ। ਅਦਾਕਾਰੀ ਉਸ ਦਾ ਸ਼ੌਕ ਨਹੀਂ, ਮਜਬੂਰੀ ਸੀ। ਸਾਹਿਤਕਾਰ ਬਣਨ ਦੀ ਤਾਂਘ ਉਸ ਦੇ ਮਨ ਵਿਚ ਹਮੇਸ਼ਾ ਉੱਸਲਵਟੇ ਲੈਂਦੀ ਰਹੀ। ਉਹ ਸਾਰੀ ਉਮਰ ਇਕ ਅਜੀਬ ਕਸ਼ਮਕਸ਼ ਅਤੇ ਦੁਬਿਧਾ ਦਾ ਸ਼ਿਕਾਰ ਰਿਹਾ। ਕਸ਼ਮਕਸ਼ ਇਹੋ ਸੀ ਕਿ ...
ਕੇਂਦਰ ਦੀ ਵਰਤਮਾਨ ਸਰਕਾਰ ਨੇ ਰਾਸ਼ਟਰਵਾਦੀ ਧਾਰਨਾ ਨੂੰ ਪ੍ਰਮੁੱਖਤਾ ਦੇਣ ਦੇ ਏਜੰਡੇ ਅਧੀਨ ਕੋਰੋਨਾ ਤਾਲਾਬੰਦੀ ਦੇ ਹਨੇਰੇ ਵਿਚ ਸਾਕਾ ਜਲ੍ਹਿਆਂਵਾਲਾ ਬਾਗ਼ ਦੀ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਨੂੰ ਉਜਾਗਰ ਕਰਨ ਦੀ ਥਾਂ ਨੂੰ ਅਖੌਤੀ ਰਾਸ਼ਟਰੀ ਸਰੂਪ ਦੇਣ ਦਾ ਦਾਅ ਖੇਡਿਆ ਹੈ। ਨਵੀਨੀਕਰਨ ਦੀ ਆੜ ਵਿਚ ਉਸ ਤੰਗ ਗਲੀ ਨੂੰ, ਜਿੱਥੇ ਉਸ ਵੇਲੇ ਦੀ ਵਸੋਂ ਨੇ ਰੋਲਟ ਐਕਟ ਦਾ ਵਿਰੋਧ ਕੀਤਾ ਸੀ ਨੱਚਦੇ ਟੱਪਦੇ ਲੋਕਾਂ ਦੀਆਂ ਮੂਰਤੀਆਂ ਨਾਲ ਸ਼ਿੰਗਾਰ ਦਿੱਤਾ ਹੈ। ਗੋਰੀ ਸਰਕਾਰ ਦੀਆਂ ਗੋਲੀਆਂ ਤੋਂ ਬਚਣ ਲਈ ਸੁਤੰਤਰਤਾ ਪ੍ਰੇਮੀਆਂ ਨੇ ਜਿਸ ਖੂਹ ਵਿਚ ਛਾਲਾਂ ਮਾਰ ਕੇ ਜਾਨਾਂ ਗੁਆ ਲਈਆਂ ਸਨ, ਉਸ ਦੀਆਂ ਮੌਣਾਂ ਉੱਤੇ ਗੁੰਬਦ ਜਿਹਾ ਉਸਾਰ ਕੇ ਇਸ ਨੂੰ ਇਕ ਸ਼ੀਸ਼ੇ ਦਾ ਬਕਸਾ ਜਿਹਾ ਬਣਾ ਦਿੱਤਾ ਹੈ। ਇਸ ਦੀ ਡੂੰਘਾਈ ਦੇ ਦ੍ਰਿਸ਼ ਨਾਲ ਵੀ ਛੇੜਛਾੜ ਕੀਤੀ ਗਈ ਹੈ। ਜਿਸ ਥਾਂ ਉੱਤੇ ਖਲੋ ਕੇ ਡਾਇਰ ਨੇ ਲੋਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਉਸ ਸਥਾਨ ਤੋਂ ਥੜੇ ਦਾ ਨਿਸ਼ਾਨ ਵੀ ਹਟਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਅਮਰ ਜਿਓਤੀ ਦੀ ਥਾਂ ਵੀ ਬਦਲ ਦਿੱਤੀ ਗਈ ਹੈ। ਸਰਕਾਰੀ ਦਸਤਾਵੇਜ਼ਾਂ ਅਨੁਸਾਰ 1650 ਗੋਲੀਆਂ ਦੀ ਗਵਾਹ ਬਣੀ ਅਤੇ 379 ਸ਼ਹੀਦਾਂ ਤੇ 1137 ਜ਼ਖ਼ਮੀਆਂ ਦੀ ਬਾਤ ਪਾਉਂਦੀ ਇਸ ਵਿਰਾਸਤ ਦੀਆਂ ਗੈਲਰੀਆਂ ਵਿਚ 'ਆਜ਼ਾਦੀ ਸੰਗਰਾਮ' ਸ਼ਬਦਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ 'ਰਾਸ਼ਟਰਵਾਦ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਸਾਕੇ ਵਿਚ ਕੁਰਬਾਨ ਹੋਏ ਲੋਕਾਂ ਦੇ ਮੱਦਾਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਲਈ ਜਲ੍ਹਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਉੱਤੇ ਟਿਕਟ ਖਿੜਕੀਆਂ ਬਣਾਈਆਂ ਗਈਆਂ, ਜਿੱਥੋਂ ਆਉਣ ਵਾਲੇ ਸਮੇਂ ਵਿਚ ਟਿਕਟ ਲੈਣ ਉਪਰੰਤ ਹੀ ਦੇਸ਼ ਵਾਸੀ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰ ਸਕਣਗੇ। ਜਲ੍ਹਿਆਂਵਾਲਾ ਬਾਗ ਦੀ ਨਵੀਂ ਦਿੱਖ ਹੁਣ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਦੀ ਥਾਂ ਟਿਕਟਾਂ ਰਾਹੀਂ ਕਮਾਏ ਪੈਸੇ ਦਾ ਸਾਧਨ ਹੋ ਕੇ ਰਹਿ ਜਾਵੇਗੀ। ਤਾਜ ਮਹੱਲ ਵਾਂਗ, ਜਿਸ ਬਾਰੇ ਸ਼ਾਇਰ ਲੁਧਿਆਣਵੀ ਦੇ ਲਿਖੇ ਬੋਲ ਚੇਤੇ ਆ ਰਹੇ ਹਨ :
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਲੇ ਕਰ ਸਹਾਰਾ
ਹਮ ਗ਼ਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ
ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ ਫਿਰੋਜ਼ਦੀਨ ਸ਼ਰਫ ਨੇ ਹਿੰਦੂ ਮੁਸਲਿਮ ਏਕਤਾ ਦਾ ਪ੍ਰਤੀਕ ਲਿਖਿਆ ਸੀ (ਵੇਖੋ ਅੰਤਿਕਾ)। ਇਹ ਗੱਲ ਵੱਖਰੀ ਹੈ ਕਿ ਇਸ ਬਾਗ਼ ਦੀ ਨਵੀਂ ਦਿੱਖ ਨੂੰ ਕੈਪਟਨ ਅਮਰਿੰਦਰ ਸਿੰਘ ਰਾਜੇ ਮਹਾਰਾਜਿਆਂ ਵਾਲੀ ਅੱਖ ਨਾਲ ਦੇਖ ਕੇ ਪਸੰਦ ਕਰ ਰਿਹਾ ਹੈ ਤੇ ਭਾਜਪਾ ਦੀ ਨੇਤਾ ਲਕਸ਼ਮੀ ਕਾਂਤਾ ਚਾਵਲਾ ਪ੍ਰੋਫ਼ੈਸਰ ਵਾਲੀ ਬੁੱਧੀਜੀਵੀ ਅੱਖ ਨਾਲ ਵੇਖ ਕੇ ਨਾਪਸੰਦ ਕਰ ਰਹੀ ਹੈ। ਐਨ ਸੰਭਵ ਹੈ ਕਿ ਕੱਲ੍ਹ ਨੂੰ ਕੋਈ ਸ਼ਾਇਰਾਨਾ ਅੱਖ ਇਹਦੇ ਬਾਰੇ ਹੇਠ ਲਿਖੇ ਬੋਲ ਬੋਲੇ :
ਇਕ ਸਰਕਾਰ ਨੇ ਕਾਰਪੋਰੇਟਾਂ ਕਾ ਲੇ ਕਰ ਸਹਾਰਾ
ਹਮ ਸ਼ਹੀਦੋਂ ਕੀ ਸ਼ਹਾਦਤ ਕਾ ਉੜਾਇਆ ਹੈ ਮਜ਼ਾਕ
ਮੈਂ ਖ਼ੁਦ ਵੀ ਨਵਾਂ ਰੂਪ ਦੇਖ ਆਇਆ ਹਾਂ। ਮੇਰਾ ਨਿੱਜੀ ਪ੍ਰਤੀਕਰਮ ਕੀ ਹੈ ਦੱਸਣ ਦੀ ਲੋੜ ਨਹੀਂ।
ਪ੍ਰੀਤਨਗਰ ਦੇ ਵਿਹੜੇ ਸਿਰਜਣਾ ਦੀ ਮਹਿਕ
ਪਿਛਲੇ ਹਫ਼ਤੇ ਪੰਜਾਬੀ ਦੇ ਤ੍ਰੈਮਾਸਕ ਸਾਹਿਤਕ ਰਸਾਲੇ 'ਸਿਰਜਣਾ' ਦੇ ਦੋ ਸੌ ਤੋਂ ਵੱਧ ਅੰਕ ਨਿਕਲਣ ਦਾ ਰਸਮੀ ਜਸ਼ਨ ਮੇਰੇ ਸਮਿਆਂ ਦੀ ਮੁਕੱਦਸ ਭੂਮੀ ਪ੍ਰੀਤਨਗਰ ਵਿਚ ਮਨਾਇਆ ਗਿਆ। ਅੱਜ ਦੇ ਬਿਜਲਈ ਮੀਡੀਆ ਯੁੱਗ ਵਿਚ ਚਿੱਟੇ ਕਾਗ਼ਜ਼ ਉਤੇ ਕਾਲੇ ਅੱਖਰਾਂ ਵਾਲੇ ਪਰਚੇ ਦਾ ਅੱਧੀ ਸਦੀ ਤੋਂ ਵੱਧ ਸਿਦਕ ਤੇ ਮੜ੍ਹਕ ਬਣਾਈ ਰੱਖਣਾ ਇਕ ਵਿਲੱਖਣ ਪ੍ਰਾਪਤੀ ਹੈ। 'ਫ਼ੁਲਵਾੜੀ' 'ਲੋਕ ਸਾਹਿਤ', 'ਪੰਜ ਦਰਿਆ', 'ਆਰਸੀ' ਤੇ 'ਨਾਗਮਣੀ' ਦੇ ਮਰਹੂਮ ਸੰਪਾਦਕ ਸੰਸਥਾਪਕਾਂ ਦੀ ਆਤਮਾ ਇਸ ਗੱਲ ਦੀ ਗਵਾਹ ਹੈ ਕਿ ਨਿਰੋਲ ਸਾਹਿਤਕ ਰਸਾਲਾ ਕੱਢਣਾ ਤੇ ਜਾਰੀ ਰੱਖਣਾ ਖਾਲਾ ਜੀ ਦਾ ਵਾੜਾ ਨਹੀਂ। 'ਸਿਰਜਣਾ' ਦੇ ਚਾਲਕਾਂ ਨੇ ਇਹ ਸਫ਼ਰ ਕਿਵੇਂ ਨਿਭਾਇਆ ਤਾਜ਼ਾ ਸਮਾਗਮ ਦੇ ਇਕ ਦਰਜਨ ਤੋਂ ਵੱਧ ਬੁਲਾਰਿਆਂ ਤੇ ਇਕ ਸੌ ਤੋਂ ਵੱਧ ਸਰੋਤਿਆਂ ਨੇ ਬੜੇ ਮਾਣ ਤੇ ਸ਼ਰਧਾ ਨਾਲ ਚੇਤੇ ਕੀਤਾ ਅਤੇ ਇਸ ਵਿਚ ਤੇਰਾ ਸਿੰਘ ਚੰਨ ਦੇ ਵਾਰਸਾਂ ਵਲੋਂ ਪਾਏ ਯੋਗਦਾਨ ਦੀ ਸੱਚੇ ਦਿਲੋਂ ਸ਼ਲਾਘਾ ਕੀਤੀ। ਬੋਲਣ ਵਾਲਿਆਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਹਿਰਦੇਪਾਲ ਤੋਂ ਲੈ ਕੇ ਉਨ੍ਹਾਂ ਦੇ ਦੋਹਤਰੇ ਸੁਕੀਰਤ ਤੱਕ ਕੱਦਆਵਰ ਰਚਣਹਾਰੇ ਸ਼ਾਮਿਲ ਸਨ, ਜਿਨ੍ਹਾਂ ਵਿਚ 'ਪੰਜਾਬੀ ਟ੍ਰਿਬਿਊਨ' ਦਾ ਸੰਪਾਦਕ ਤੇ ਨਾਟਕਕਾਰ ਸਵਰਾਜਬੀਰ ਹੀ ਨਹੀਂ ਸਿਰਜਣਾ ਦੇ ਮੁਢਲੇ ਸੰਸਥਾਪਕਾਂ ਵਿਚੋਂ ਜਗੀਰ ਸਿੰਘ ਜਗਤਾਰ ਵੀ ਸੀ, ਜਿਸ ਨੇ ਅਪਣੀ ਮਾੜੀ ਸਿਹਤ ਦੇ ਬਾਵਜੂਦ ਬਰਨਾਲਾ ਤੋਂ ਆ ਕੇ ਹਾਜ਼ਰੀ ਭਰੀ। ਸਰੋਤਿਆਂ ਵਿਚ ਸਤੀਸ਼ ਗੁਲਾਟੀ ਵਰਗੇ ਪ੍ਰਕਾਸ਼ਕ, ਹਰਜੀਤ ਵਰਗੇ ਟੈਲੀਵਿਜ਼ਨ ਕਾਰਕੁਨ, ਗੁਰਭਜਨ ਗਿੱਲ ਜਿਹੇ ਕਵੀ, ਕੇਵਲ ਧਾਲੀਵਾਲ ਜਿਹੇ ਨਾਟਕਕਾਰ, ਜਸਵੀਰ ਰਾਣਾ ਵਰਗੇ ਨਵੀਂ ਪੀੜ੍ਹੀ ਦੇ ਪ੍ਰਤੀਨਿਧ ਅਤੇ ਦਰਜਨ ਤੋਂ ਵੱਧ ਬੁੱਧੀਜੀਵੀ, ਚਿੰਤਕ ਤੇ ਸਾਹਿਤਕਾਰਾਂ ਦੀ ਸ਼ਿਰਕਤ ਨੇ ਇਸ ਇਕੱਤਰਤਾ ਨੂੰ ਇਕ ਬਹੁਤ ਵੱਡੇ ਸਮਾਗਮ ਦਾ ਰੂਪ ਦੇ ਦਿੱਤਾ। ਅਸੀਂ ਆਸ ਕਰਦੇ ਹਾਂ ਕਿ ਰਘਬੀਰ ਸਿੰਘ ਸਿਰਜਣਾ ਇਸ ਮਾਣਯੋਗ ਤੇ ਵੱਡੇ ਰਸਾਲੇ ਨੂੰ ਆਪਣੇ ਅੰਤਲੇ ਸਾਹਾਂ ਤੱਕ ਚਲਦਾ ਰੱਖੇਗਾ ਤੇ ਉਸ ਦੇ ਮੱਦਾਹ ਉਸ ਤੋਂ ਪਿੱਛੋਂ ਇਕ ਵੱਡਾ ਯਾਦਗਾਰੀ ਅੰਕ ਕੱਢ ਕੇ ਹੀ ਇਸ ਨੂੰ ਅਲਵਿਦਾ ਕਹਿਣਗੇ।
ਅੰਤਿਕਾ
ਫਿਰੋਜ਼ਦੀਨ ਸ਼ਰਫ
ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ,
ਚਲੇ ਇੰਗਲਸ਼ੀ ਐਸੇ ਫਰਮਾਨ ਏਥੇ।
ਕਰਾਂ ਕੇਹੜਿਆਂ ਅੱਖਰਾਂ ਵਿਚ ਜ਼ਾਹਰ,
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ।
* * *
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਓਹ 'ਰਹੀਮ' ਕਰਤਾਰ ਭਗਵਾਨ ਏਥੇ।
ਹੋਏ 'ਜ਼ਮਜ਼ਮ' ਤੇ 'ਗੰਗਾ' ਇਕ ਥਾਂ ਕੱਠੇ,
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਇਹ 'ਸਿੰਘਾਸਨ ਦੀ ਖੇਡ' ਸੀ, ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ, ਜੋ ਚੋਟੀ ਦੇ ਦਾਅਵੇਦਾਰਾਂ ਵਲੋਂ ਇਕ-ਦੂਜੇ ਨੂੰ ਸ਼ਹਿ-ਮਾਤ ਦੇਣ ਦੇ ਚਲਦਿਆਂ ਚਾਰ ਦਹਾਕੇ ਪਹਿਲਾਂ ਗਿਆਨੀ ਜ਼ੈਲ ਸਿੰਘ (1972-1977) ਤੋਂ ਬਾਅਦ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX